ਪੰਜਾਬੀ ਮੂਲ ਦੇ ਨੌਜਵਾਨ ਦੀ ਹੋਈ ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ਵਿਚ ਮੌਤ

0
40
Road Accident

ਬਰਨਾਲਾ, 18 ਮਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਪਿੰਡ ਦੀਪਗੜ੍ਹ ਦੇ ਵਸਨੀਕ ਇਕ ਪੰਜਾਬੀ ਮੂਲ ਦੇ ਨੌਜਵਾਨ ਦੀ ਨਿਊਜ਼ੀਲੈਂਡ (New Zealand) ਵਿਖੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਜਿਸ ਪਿੰਡ ਦੀਪਗੜ੍ਹ ਦੇ ਵਾਸੀ ਹੋਣਹਾਰ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਦਾ ਨਾਮ ਰਮਨਦੀਪ ਸਿੰਘ ਸੋਨੀ ਢਿੱਲੋਂ ਪੁੱਤਰ ਡਾ. ਬਲਵਿੰਦਰ ਸਿੰਘ ਢਿੱਲੋਂ ।

ਕੀ ਦੱਸਿਆ ਪ੍ਰਿੰਸੀਪਲ ਨੇ

ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਰਮਨਦੀਪ ਸੋਨੀ ਪੜ੍ਹਾਈ ਵਿਚ ਬੇਹੱਦ ਹੁਸ਼ਿਆਰ, ਕਵੀਸ਼ਰੀ ਤੇ ਰੰਗਮੰਚ ਰਾਹੀਂ ਨਾਟਕਾਂ ’ਚ ਵਿਲੱਖਣ ਪਛਾਣ ਸਥਾਪਤ ਕਰਨ ਸਦਕਾ ਗਿਆਰਾਂ ਸਾਲ ਪਹਿਲਾਂ ਨਿਊਜੀਲੈਂਡ ਗਿਆ ਸੀ । ਸਖ਼ਤ ਮਿਹਨਤ ਰਾਹੀਂ ਜ਼ਿੰਦਗੀ ਵਿਚ ਸਫ਼ਲਤਾ ਦਾ ਮੁਕਾਮ ਹਾਸਲ ਕਰਨ ਵਾਲੇ ਇਸ ਨੌਜਵਾਨ ਦਾ 2024 ਵਿਚ ਵਿਆਹ ਹੋਇਆ ਸੀ । ਹੁਣ ਇਸ ਦੇ ਇਕ ਸਾਲ ਦੀ ਨੰਨ੍ਹੀ ਬੇਟੀ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਸੂਚਨਾ ਮੁਤਾਬਕ 13 ਮਈ ਦੀ ਸ਼ਾਮ ਨੂੰ ਸੋਨੀ ਅਪਣੇ ਕੰਮਕਾਜ ਸਬੰਧੀ ਅਪਣੀ ਕਾਰ ’ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਗੱਡੀ ਚਾਲਕ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ (Death) ਹੋ ਗਈ । ਉਹ ਪਿੱਛੇ ਅਪਣੇ ਮਾਂ, ਪਿਉ, ਪਤਨੀ ਅਤੇ ਇਕ ਮਾਸੂਮ ਬੱਚੀ ਨੂੰ ਵਿਲਕਦੇ ਛੱਡ ਗਿਆ ਹੈ । ਇਸ ਹਾਦਸੇ ਕਾਰਨ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।

LEAVE A REPLY

Please enter your comment!
Please enter your name here