ਹੁਸਿ਼ਆਰਪੁਰ, 16 ਮਈ 2026 : ਪੰਜਾਬ ਦੇ ਜਿਲਾ ਹੁਸਿਆਰਪਰ (Hoshiarpur) ਦੇ ਚੱਕ ਸਮਾਣਾ ਵਿਖੇ ਬੋਰਵੈਲ ਵਿਚ ਡਿੱਗ ਗਏ ਬੱਚੇ ਨੂੰ ਆਖਰਕਰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਚੱਕ ਸਮਾਣਾ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਇੱਕ 4 ਸਾਲਾ ਬੱਚੇ ਨੂੰ ਲਗਭਗ ਨੌਂ ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਬਾਹਰ ਆਉਣ `ਤੇ, ਬੱਚਾ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਇਆ । ਇਸ ਮੌਕੇ ਐਨ. ਡੀ. ਆਰ. ਐਫ. (N. D. R. F.) , ਐਸ. ਡੀ. ਆਰ. ਐਫ., ਪੰਜਾਬ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਸਦਕਾ ਇਹ ਕਾਰਵਾਈ ਸਫਲ ਰਹੀ ।
ਦੱਸਣਯੋਗ ਹੈ ਕਿ ਬੀਤੇ ਦਿਨ ਬੱਚਾ ਖੇਡਦੇ ਸਮੇਂ ਬੋਰਵੈੱਲ (Borewell) ਵਿੱਚ ਡਿੱਗ ਗਿਆ ਸੀ ਜਿਥੇ ਉਹ ਲਗਭਗ 30 ਫੁੱਟ ਹੇਠਾਂ ਫਸ ਗਿਆ ਸੀ । ਉਸ ਨੂੰ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਲਗਭਗ 12:40 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਬੱਚੇ ਨੂੰ ਖ਼ਤਰੇ ਤੋਂ ਬਾਹਰ ਘੋਸਿ਼ਤ ਕੀਤਾ ਗਿਆ ।
ਕੀ ਦੱਸਿਆ ਡੀ. ਸੀ. ਤੇ ਐਸ. ਐਸ. ਪੀ.
ਡਿਪਟੀ ਕਮਿਸ਼ਨਰ ਅੰਸਿ਼ਕਾ ਜੈਨ ਅਤੇ ਐਸ. ਐਸ. ਪੀ. ਸੰਦੀਪ ਕੁਮਾਰ ਮਲਿਕ ਨੇ ਸ਼ੁਰੂਆਤ ਤੋਂ ਹੀ ਇਸ ਕਾਰਵਾਈ ਦੀ ਅਗਵਾਈ ਕੀਤੀ । ਸਫਲ ਬਚਾਅ ਤੋਂ ਬਾਅਦ ਡੀ. ਸੀ. ਨੇ ਕਿਹਾ ਕਿ ਬੱਚੇ ਨੂੰ ਹੋਰ ਮੁਲਾਂਕਣ ਲਈ ਇੱਕ ਮੈਡੀਕਲ ਟੀਮ (Medical team) ਦੇ ਨਾਲ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ । ਉਸ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਹੁਸ਼ਿਆਰਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਚੱਕ ਸਮਾਣਾ ਪਿੰਡ ਵਿੱਚ ਸ਼ਾਮ 4 ਵਜੇ ਦੇ ਕਰੀਬ ਵਾਪਰੀ । ਸੂਚਨਾ ਮਿਲਣ ‘ਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ । ਮਜ਼ਦੂਰ ਹਰਿੰਦਰ ਅਤੇ ਆਸ਼ਾ ਦਾ ਪੁੱਤਰ ਗੁਰਕਰਨ ਸਿੰਘ ਆਪਣੇ ਘਰ ਦੇ ਨਾਲ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ ਸੀ । ਇਹ ਬੋਰਵੈੱਲ ਲਗਭਗ 15 ਦਿਨਾਂ ਤੋਂ ਪੁੱਟਿਆ ਜਾ ਰਿਹਾ ਸੀ ।









