ਚੰਡੀਗੜ੍ਹ, 12 ਮਈ 2026 : ਭਾਰਤ ਦੇੇਸ਼ ਦੀ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈੈਸਟੀਗੇਸ਼ਨ (Central Bureau of Investigation) ਵਲੋਂ ਬੀਤੀ ਦੇਰ ਰਾਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਤੇ ਛਾਪੇਮਾਰੀ (Raid) ਕੀਤੀ ਗਈ ਹੈ ।
ਛਾਪੇਮਾਰੀ ਦੌਰਾਨ ਕੀ ਹੋਇਆ
ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ ਟੀਮ ਵਲੋਂ ਜੋ ਬੀਤੀ ਦੇਰ ਰਾਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੇ ਦਫ਼ਤਰ ਵਿਖੇ ਛਾਪਾ ਮਾਰਿਆ ਗਿਆ ਹੈ ਦੇ ਚਲਦਿਆਂ ਗੈਰ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੀ. ਬੀ. ਆਈ. ਇਕ ਹੋਟਲ ਵਿਚ ਰਾਘਵ ਗੋਇਲ ਨਾਮ ਦੇ ਵਿਚੋਲੇ ਨੂੰ 13 ਲੱਖ ਰੁਪਏ ਦੀ ਰਿਸ਼ਵਤ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ, ਜਦੋਂ ਕਿ ਵਿਜੀਲੈਂਸ ਮੁਖੀ ਰੀਡਰ ਓ. ਪੀ. ਰਾਣਾ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ । ਜਿਕਰਯੋਗ ਹੈ ਕਿ ਸੀ. ਬੀ. ਆਈ. ਬੇਸ਼ੱਕ ਕਾਰਵਾਈ ਕਰਨ ਵਿਚ ਲੱਗੀ ਹੈ ਪਰ ਅਧਿਕਾਰਤ ਤੌਰ ’ਤੇ ਨਾ ਤਾਂ ਸੀ. ਬੀ. ਆਈ. ਤੇ ਨਾ ਹੀ ਵਿਜੀਲੈਂਸ ਬਿਊਰੋ ਨੇ ਕਿਸੇ ਗੱਲ ਦੀ ਪੁਸ਼ਟੀ ਕੀਤੀ ਹੈ ।









