ਪੰਜਾਬੀ ਮੂਲ ਦੇ ਨੌਜਵਾਨ ਦੀ ਅਮਰੀਕਾ ਵਿਚ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

0
36
heart attack

ਅਮਰੀਕਾ, 11 ਮਈ 2026 : ਅਮਰੀਕਾ (America) ਵਿਖੇ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਪੰਜਾਬੀ ਮੂਲ ਦੇ ਜਿਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਰਣਜੋਧ ਸਿੰਘ (Ranjodh Singh) ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਨੌਜਵਾਨ ਨੂੰ ਜਿਸ ਸਮੇਂ ਦਿਲ ਦਾ ਦੌਰਾ ਪਿਆ ਉਹ ਉਸੇ ਥਾਂ ਤੇ ਹੀ ਮਰ ਗਿਆ । ਨੌਜਵਾਨ ਰਣਜੋਧ ਸਿੰਘ ਪੰਜਾਬ ਦੇ ਸ਼ਾਹਕੋਟ ਦੀ ਇੰਪਲਾਈਜ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।

ਨੌਜਵਾਨ ਪਿੱਛੇ ਛੱਡ ਗਿਆ ਹੈ ਹਸਦਾ ਵਸਦਾ ਪਰਿਵਾਰ

ਮਿਲੀਆਂ ਰਿਪੋਰਟਾਂ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਪੁਰਖ ਦੇ ਚਰਨਾਂ ਵਿਜ ਬਿਰਾਜਿਆ ਨੌਜਵਾਨ ਰਣਧਜੋ ਸਿੰਘ ਵਿਆਹਿਆ ਹੋਇਆ ਸੀ ਤੇ ਆਪਣੇ ਪਿੱਛੇ ਹਸਦਾ-ਵਸਦਾ ਪਰਿਵਾਰ ਛੱਡ ਗਿਆ ਹੈ, ਜਿਸ ਵਿਚ ਉਸਦੇ ਦੋ ਛੋਟੇ ਬੱਚੇ ਵੀ ਸ਼ਾਮਲ ਹਨ । ਨੌਜਵਾਨ ਰਣਜੋਧ ਸਿੰਘ ਅਮਰੀਕਾ ਵਿਖੇ ਟਰੱਕ ਡਰਾਈਵਰ (Truck driver) ਦੇ ਤੌਰ ‘ਤੇ ਕੰਮ ਕਰਦਾ ਸੀ । ਇਸ ਦੁੱਖ ਭਰੀ ਖ਼ਬਰ ਬਾਰੇ ਪਤਾ ਲੱਗਣ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ’ਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ ।

LEAVE A REPLY

Please enter your comment!
Please enter your name here