ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਐਲਾਨਿਆ ਨਤੀਜਾ

0
28
Result

ਚੰਡੀਗੜ੍ਹ, 11 ਮਈ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਦਾ ਸਮਾਚਾਰ ਪ੍ਰਾਪਤਾ ਹੋਇਆ ਹੈ ।

ਕਿਹੜੀ ਸਾਈਟ ਤੇ ਜਾ ਕੇ ਦੇਖਿਆ ਜਾ ਸਕਦਾ ਹੈ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ (10th results) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ https://www.pseb.ac.in/ ‘ਤੇ ਜਾਰੀ ਕੀਤੇ ਜਾਣਗੇ ਅਤੇ ਵਿਦਿਆਰਥੀ ਇੱਥੋਂ ਆਪਣੀਆਂ ਮਾਰਕਸ਼ੀਟਾਂ ਵੀ ਡਾਊਨਲੋਡ ਕਰ ਸਕਦੇ ਹਨ । ਹਾਲਾਂਕਿ ਵਿਦਿਆਰਥੀਆਂ ਨੂੰ ਅਸਲ ਮਾਰਕ ਸ਼ੀਟ ਲਈ ਆਪਣੇ ਸਕੂਲ ਜਾਣਾ ਪਵੇਗਾ ।

ਕਿਸ ਨੇ ਕੀਤਾ ਹੈ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ

10ਵੀਂ ਜਮਾਤ ਦੇ ਪੀ. ਐਸ. ਈ. ਬੀ. ਦੇ ਆਏ ਅੱਜ ਦੇ ਨਤੀਜਿਆਂ ਵਿਚ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ (First place) ਕੀਤਾ ਹੈ । ਹਰਲੀਨ ਸ਼ਰਮਾ ਨੇ 650 ’ਚੋਂ 646 ਅੰਕ ਹਾਸਲ ਕੀਤੇ ਹਨ । ਦੂਜੇ ਨੰਬਰ ‘ਤੇ ਚਨੌਲੀ ਬਸੀ (ਰੋਪੜ) ਦੇ ਮਨੀ ਮਹੇਸ਼ ਸ਼ਰਮਾ ਰਹੇ ਅਤੇ ਤੀਸਰੇ ਨੰਬਰ ਤੇ ਹੁਸ਼ਿਆਰਪੁਰ ਦੀ ਰੀਆ ਰਾਨੀ ਹੈ। ਜਾਣਕਾਰੀ ਦੇ ਅਨੁਸਾਰ94.52 ਫ਼ੀ ਸਦ ਨਤੀਜਾ ਰਿਹਾ । 95.96 ਫੀਸਦੀ ਲੜਕੀਆਂ ਪਾਸ ਹੋਈਆ ਹਨ ਅਤੇ 93.23 ਫੀਸਦੀ ਲੜਕੇ ਪਾਸ ਹੋਏ ਹਨ । ਸਰਕਾਰੀ ਸਕੂਲਾਂ ਦੇ 94.45 ਫੀਸਦੀ ਬੱਚੇ ਪਾਸ ਹੋਏ ਹਨ ।

LEAVE A REPLY

Please enter your comment!
Please enter your name here