ਨਵੀਂ ਦਿੱਲੀ, 9 ਮਈ 2026 : ਭਾਰਤੀ ਕੁਸ਼ਤੀ ਫੈਡਰੇਸ਼ਨ (Wrestling Federation of India) ਵਲੋਂ ਵਿਨੇਸ਼ ਫੋਗਾਟ ਨੂੰੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤਾ ਹੈ ।
ਕੀ ਆਖਿਆ ਗਿਆ ਹੈ ਨੋਟਿਸ ਵਿਚ
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਜੋ ਵਿਨੇਸ਼ ਫੋਗਾਟ (Vinesh Phogat) ਨੂੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਦੇ ਚਲਦਿਆਂ ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਸੇਵਾਮੁਕਤੀ ਤੋਂ ਵਾਪਸੀ ਲਈ ਲਾਜ਼ਮੀ ਛੇ ਮਹੀਨੇ ਦਾ ਨੋਟਿਸ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ‘ਤੇ ਉਸਨੂੰ 26 ਜੂਨ-2026 ਤੱਕ ਘਰੇਲੂ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ ।
ਨੋਟਿਸ ਵਿਚ ਕੀ ਕੀ ਦੋਸ਼ ਲਗਾਇਆ ਗਿਆ ਹੈ
ਡਬਲਿਊ. ਐਫ. ਆਈ. ਨੇ ਆਪਣੇ 15 ਪੰਨਿਆਂ ਦੇ ਨੋਟਿਸ ਵਿਚ ਦੋਸ਼ ਲਗਾਇਆ ਹੈ ਕਿ ਵਿਨੇਸ਼ ਦੇ ਆਚਰਣ ਨੇ ਦੇਸ਼ ਨੂੰ ਸ਼ਰਮਸਾਰ ਕਰਨ ਤੋਂ ਇਲਾਵਾ ਭਾਰਤੀ ਕੁਸ਼ਤੀ ਦੇ ਅਕਸ ਨੂੰ ਵੀ ਖਰਾਬ ਕੀਤਾ ਹੈ ਅਤੇ ਸੰਵਿਧਾਨ, ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ ।
ਫੈਡਰੇਸ਼ਨ ਨੇ ਉਸ ਤੋਂ ਚਾਰ ਮੁੱਖ ਦੋਸ਼ਾਂ ‘ਤੇ ਸਪੱਸ਼ਟੀਕਰਨ ਮੰਗਿਆ ਹੈ, ਜਿਨ੍ਹਾਂ ਵਿੱਚ 2024 ਪੈਰਿਸ ਓਲੰਪਿਕ ਤੋਂ ਉਸਦੀ ਅਯੋਗਤਾ, ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਠਿਕਾਣਾ ਦੱਸਣ ਵਿੱਚ ਉਸਦੀ ਕਥਿਤ ਅਸਫਲਤਾ ਅਤੇ ਆਈ. ਓ. ਏ. ਦੁਆਰਾ ਨਿਯੁਕਤ ਤਤਕਾਲੀ ਐਡ-ਹਾਕ ਕਮੇਟੀ ਦੁਆਰਾ ਮਾਰਚ 2024 ਵਿੱਚ ਕਰਵਾਏ ਗਏ ਟਰਾਇਲਾਂ ਵਿੱਚ ਦੋ ਭਾਰ ਵਰਗਾਂ ਵਿੱਚ ਉਸਦੀ ਭਾਗੀਦਾਰੀ ਸ਼ਾਮਲ ਹੈ ।
ਕੀ ਸਪੱਸ਼ਟ ਤੌਰ ਤੇ ਆਖਿਆ ਫੈਡਰੇਸ਼ਨ ਨੇ
ਫੈਡਰੇਸ਼ਨ ਨੇ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਉਹ ਇਸ ਸਾਲ 26 ਜੂਨ ਤੱਕ ਕਿਸੇ ਵੀ ਘਰੇਲੂ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਦੀ, ਜਿਸ ਵਿੱਚ 10 ਤੋਂ 12 ਮਈ ਤੱਕ ਗੋਂਡਾ ਵਿੱਚ ਹੋਣ ਵਾਲਾ ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ ਵੀ ਸ਼ਾਮਲ ਹੈ ।ਨੋਟਿਸ ਵਿੱਚ ਕਿਹਾ ਗਿਆ ਹੈ ਕਿ ਫੈਡਰੇਸ਼ਨ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਤੁਸੀਂ ਕੋਈ ਵੀ ਡੋਪਿੰਗ ਵਿਰੋਧੀ ਨਿਯਮ ਦੀ ਉਲੰਘਣਾਂ ਨਹੀਂ ਕੀਤੀ ਹੈ ਜੋ ਤੁਹਾਨੂੰ ਭਵਿੱਖ ਦੇ ਕਿਸੇ ਵੀ ਮੁਕਾਬਲੇ ਵਿੱਚ ਫੈਡਰੇਸ਼ਨ ਦੀ ਨੁਮਾਇੰਦਗੀ ਕਰਨ ਦੇ ਅਯੋਗ ਬਣਾ ਦੇਵੇਗਾ ।









