ਤਰਬੂਜ਼ ਖਾਣ ਤੋਂ ਬਾਅਦ ਤਿੰਨ ਦੀ ਤਬੀਅਤ ਵਿਗੜੀ ਤੇ ਇਕ ਦੀ ਮੌਤ

0
38
Death

ਬਿਜਨੌਰ, 9 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਿਜਨੌਰ ਵਿਖੇ ਤਰਬੂਜ ਖਾਣ ਤੋਂ ਬਾਅਦ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਤਬੀਅਤ ਵਿਗੜ ਗਈ ਤੇ ਇਕ ਦੀ ਮੌਤ (Death) ਹੋ ਗਈ ।

ਕੀ ਹੈ ਪੂਰਾ ਮਾਮਲਾ

ਘਟਨਾ ਕੋਤਵਾਲੀ ਦਿਹਾਤ ਥਾਣੇ ਦੇ ਇਲਾਕੇ ਪਿੰਡ ਸ਼ੇਰਨਗਰ ਨਰੈਣੀ ਦੀ ਹੈ । ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਡਾ. ਜਿ਼ਆਉਲ ਰਹਿਮਾਨ, ਉਨ੍ਹਾਂ ਦੀ ਪਤਨੀ ਅਤੇ 21 ਸਾਲਾ ਧੀ ਮੁਸਕਾਨ ਨੇ ਬੁੱਧਵਾਰ ਦੁਪਹਿਰੇ ਤਰਬੂਜ਼ ਖਾਧਾ ਸੀ । ਕੁਝ ਘੰਟਿਆਂ ਬਾਅਦ ਤਿੰਨਾਂ ਨੂੰ ਉਲਟੀਆਂ ਅਤੇ ਬੇਚੈਨੀ ਦੀ ਸਿਕਾਇਤ ਹੋਣ ਲੱਗੀ । ਹਾਲਤ ਵਿਗੜਨ (situation worsens) ‘ਤੇ ਉਨ੍ਹਾਂ ਨੂੰ ਬਿਜਨੌਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਮੁਸਕਾਨ ਦੀ ਮੌਤ ਹੋ ਗਈ ।

ਪਹਿਲਾਂ ਵੀ ਮੁੰਬਈ ਵਿਖੇ ਵਾਪਰ ਚੁੱਕਿਆ ਅਜਿਹਾ ਘਟਨਾਕ੍ਰਮ

ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ । ਦੂਜੇ ਪਾਸੇ ਸੀ. ਐੱਚ. ਸੀ. ਸੁਪਰਡੈਂਟ ਡਾ. ਵਿਸ਼ਾਲ ਨੇ ਮਾਮਲੇ ਦੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟਾਉਂਦੇ ਹੋਏ ਜਾਂਚ ਲਈ ਟੀਮ ਭੇਜਣ ਦੀ ਗੱਲ ਕਹੀ ਹੈ । ਜਿਕਰਯੋਗ ਹੈ ਕਿ ਹਾਲ ਹੀ ਵਿਚ ਮੁੰਬਈ ਵਿਚ ਵੀ ਤਰਬੂਜ਼ ਖਾਣ ਤੋਂ ਬਾਅਦ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ । ਸ਼ੁਰੂਆਤੀ ਜਾਂਚ ਵਿਚ ਫੂਡ ਪੁਆਇਜ਼ਨਿੰਗ (Food poisoning) ਅਤੇ ਜ਼ਹਿਰੀਲੇ ਰਸਾਇਣਾਂ ਦਾ ਸ਼ੱਕ ਪ੍ਰਗਟਾਇਆ ਗਿਆ ਸੀ ।

LEAVE A REPLY

Please enter your comment!
Please enter your name here