ਮਣੀਪੁਰ ਦੇ ਕਾਮਜੋਂਗ ਜ਼ਿਲੇ `ਚ ਅੱਤਵਾਦੀਆਂ ਨੇ ਘਰਾਂ ਨੂੰ ਲਗਾਈ ਅੱਗ

0
27
Manipur

ਇੰਫ਼ਾਲ, 8 ਮਈ 2026 : ਭਾਰਤ ਦੇਸ਼ ਦੇ ਸੂਬੇ ਮਣੀਪੁਰ (Manipur) ਦੇ ਜਿਲਾ ਕਾਮਜੋਂਗ ਦੇ ਪਿੰਡਾਂ ਤੇ ਬੀਤੇ ਦਿਨੀਂ ਅੱਤਵਾਦੀਆਂ ਵਲੋਂ ਹਮਲਾ ਕਰਕੇ ਘਰਾਂ ਨੂੰ ਅੱਗ (Houses on fire) ਲਗਾਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਅੱਤਵਾਦੀਆਂ ਨੇ ਹਮਲਾ ਕਰਕੇ ਲਗਾਈ ਘਰਾਂ ਨੂੰ ਅੱਗ

ਮਿਲੀ ਜਾਣਕਾਰੀ ਅਨੁਸਾਰ ਹਥਿਆਰਾਂ ਨਾਲ ਲੈਸ ਅੱਤਵਾਦੀਆਂ (Terrorists) ਨੇ ਵੀਰਵਾਰ ਤੜਕੇ ਭਾਰਤ-ਮਿਆਂਮਾਰ ਸਰਹੱਦ ਨੇੜੇ ਮਣੀਪੁਰ ਦੇ ਕਾਮਜੋਂਗ ਜਿ਼ਲੇ ਦੇ ਪਿੰਡਾਂ ‘ਤੇ ਹਮਲਾ ਕੀਤਾ, ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਲੋਕਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਅੱਤਵਾਦੀਆਂ ਨੇ ਤੜਕੇ ਲੱਗਭਗ 4 ਵਜੇ ਕਸੋਮ ਖੁੱਲੇਨ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੇ ਤਾਂਗਖੁਲ ਨਗਾ ਪਿੰਡਾਂ-ਨਾਮਲੀ, ਵਾਂਗਲੀ ਅਤੇ ਚੋਰੋ ‘ਤੇ ਹਮਲਾ ਕੀਤਾ, ਜਿਸ ਕਾਰਨ ਸਰਹੱਦੀ ਬਸਤੀਆਂ ਦੇ ਨਿਵਾਸੀਆਂ ਨੂੰ ਨੇੜਲੇ ਜੰਗਲਾਂ ਵਿਚ ਸ਼ਰਨ ਲੈਣੀ ਪਈ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਸਥਿਤ ਹਨ । ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੌਰਾਨ ਭੱਜਣ ਦੀ ਕੋਸਿ਼ਸ਼ ਵਿਚ ਇਕ ਬਜ਼ੁਰਗ ਔਰਤ ਜ਼ਖ਼ਮੀ (Injured) ਹੋ ਗਈ । ਪਿੰਡ ਵਾਸੀਆਂ ਅਨੁਸਾਰ ਨਾਮਲੀ ਵਿਚ 2 ਘਰ, ਵਾਂਗਲੀ ਵਿਚ 3-4 ਘਰ ਅਤੇ ਚੋਰੋ ਵਿਚ ਇਕ ਚਰਚ ਨੂੰ ਛੱਡ ਕੇ ਕਈ ਘਰ ਸੜ ਕੇ ਸੁਆਹ ਹੋ ਗਏ ।

LEAVE A REPLY

Please enter your comment!
Please enter your name here