ਫਤਿਹਪੁਰ, 8 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਸਮੂਹਿਕ ਜਬਰ ਜਨਾਹ ਦੇ ਮੁਲਜਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜਿਲੇ (Fatehpur District) ਵਿਚ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਲੋੜੀਂਦੇ ਭਾਜਪਾ ਆਗੂ ਅਤੇ ਪਾਰਟੀ ਦੇ ਮੰਡਲ ਉਪ-ਪ੍ਰਧਾਨ ਬਬਲੂ ਠਾਕੁਰ (Bablu Thakur) ਨੂੰ ਪੁਲਸ ਨੇ ਵੀਰਵਾਰ ਸਵੇਰੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ । ਪੁਲਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀਆਂ ਦੋਵੇਂ ਲੱਤਾਂ ਵਿਚ ਗੋਲੀ ਲੱਗੀ ਹੈ । ਉਸ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਹੈ ।
ਕੀ ਆਖਿਆ ਐਸ. ਪੀ. ਮਾਂਗਲਿ ਨੇ
ਜਿਲਾ ਫਤਿਹਪੁਰ ਦੇ ਪੁਲਸ ਸੁਪਰਡੈਂਟ ਅਭਿਮਨਿਊ ਮਾਂਗਲਿਕ ਨੇ ਕਿਹਾ ਕਿ ਦੋਸ਼ੀ ‘ਤੇ ਪਹਿਲਾਂ 25 ਹਜ਼ਾਰ ਰੁਪਏ ਅਤੇ ਫਿਰ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ । ਬਾਅਦ ਵਿਚ ਪ੍ਰਯਾਗਰਾਜ ਜ਼ੋਨ ਦੇ ਏ. ਡੀ. ਜੀ. ਜਯੋਤੀ ਨਾਰਾਇਣ ਨੇ ਉਸ ਦੀ ਗ੍ਰਿਫ਼ਤਾਰੀ `ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ।
ਕੀ ਹੈ ਪੂਰਾ ਮਾਮਲਾ
ਪੁਲਸ ਅਨੁਸਾਰ ਖਾਗਾ ਖੇਤਰ ਦੀ ਇਕ ਮੁਟਿਆਰ ਆਪਣੇ ਮੰਗੇਤਰ ਨਾਲ ਬਾਗ ਵਿਚ ਗਈ ਸੀ, ਜਿੱਥੇ ਬਬਲੂ ਠਾਕੁਰ ਅਤੇ ਉਸ ਦੇ 2 ਸਾਥੀਆਂ ਨੇ ਕਥਿਤ ਤੌਰ ‘ਤੇ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਸੀ । ਘਟਨਾ ਤੋਂ ਬਾਅਦ ਪੁਲਸ ਨੇ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ । ਮਾਮਲੇ ਵਿਚ ਮੁਲਜ਼ਮ ਦੇ 2 ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾ ਚੁੱਕਾ ਹੈ, ਜਦਕਿ ਮੁੱਖ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ ।






