ਮਿਡ-ਡੇ-ਮੀਲ ਖਾਣ ਨਾਲ ਸੈਂਕੜੇ ਵਿਦਿਆਰਥੀ ਹੋਏ ਬਿਮਾਰ

0
25
mid-day meal

ਬਿਹਾਰ, 8 ਮਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਮਿਡ-ਡੇ-ਮੀਲ ਵਿਚ ਬਣਿਆਂ ਖਾਣਾ ਖਾਣ ਨਾਲ ਸੈਂਕੜੇ ਹੀ ਵਿਦਿਆਰਥੀਆਂ ਦੀ ਤਬੀਅਤ ਖਰਾਬ ਹੋਣ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸਹਰਸਾ ਜਿਲ੍ਹੇ ਦੇ ਇੱਕ ਸਕੂਲ ਵਿੱਚ ਮਿਡ-ਡੇਅ ਮੀਲ (Mid-day meal) ਖਾਣ ਤੋਂ ਬਾਅਦ 250 ਤੋਂ ਵੱਧ ਬੱਚੇ ਬਿਮਾਰ ਹੋ ਗਏ ਹਨ । ਇਹ ਘਟਨਾ ਮਹਿਸੀ ਬਲਾਕ ਵਿੱਚ ਸਥਿਤ ਸਰਕਾਰੀ ਮਿਡਲ ਸਕੂਲ, ਬਾਲੂਆਹਾ ਵਿੱਚ ਵਾਪਰੀ । ਇਸ ਘਟਨਾ ਨਾਲ ਸਕੂਲ ਦੇ ਅੰਦਰ ਵਿਆਪਕ ਦਹਿਸ਼ਤ ਫੈਲ ਗਈ । ਬੱਚਿਆਂ ਨੇ ਪੇਟ ਵਿਚ ਦਰਦ, ਉਲਟੀਆਂ, ਚੱਕਰ ਆਉਣੇ ਅਤੇ ਬੇਚੈਨੀ ਦੀ ਸਿਕਾਇਤ ਕਰਨੀ ਸ਼ੁਰੂ ਕਰ ਦਿੱਤੀ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਸਦਰ ਹਸਪਤਾਲ ਵਿੱਚ 115 ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਲਗਭਗ 50 ਵਿਦਿਆਰਥੀਆਂ ਨੂੰ ਮਾਹੀਸੀ ਪ੍ਰਾਇਮਰੀ ਸਿਹਤ ਕੇਂਦਰ (Primary Health Center) ਵਿੱਚ ਦਾਖਲ ਕਰਵਾਇਆ ਗਿਆ ਹੈ । ਸਿਹਤ ਕੇਂਦਰ ਦੇ ਡਾਕਟਰਾਂ ਦੀ ਇੱਕ ਟੀਮ ਨੇ ਇਲਾਜ ਜਾਰੀ ਰੱਖਿਆ, ਜਦੋਂ ਕਿ ਗੰਭੀਰ ਹਾਲਤ ਵਾਲੇ ਕੁਝ ਬੱਚਿਆਂ ਨੂੰ ਬਿਹਤਰ ਇਲਾਜ ਲਈ ਸਹਰਸਾ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ।

ਕੀ ਦੱਸਿਆ ਵਿਦਿਆਰਥੀਆਂ ਨੇ

ਵਿਦਿਆਰਥੀਆਂ ਨੇ ਦੱਸਿਆ ਕਿ ਮਿਡ-ਡੇਅ ਮੀਲ ਦੇ ਹਿੱਸੇ ਵਜੋਂ ਪਰੋਸੇ ਗਏ ਚਾਵਲ ਅਤੇ ਦਾਲ ਖਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਕਈ ਬੱਚੇ ਬਿਮਾਰ ਮਹਿਸੂਸ ਕਰਨ ਲੱਗ ਪਏ । ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿ਼ਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ (Health Department) ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਬੱਚਿਆਂ ਦੇ ਮਾਪਿਆਂ ਨੇ ਕੀ ਦਾਅਵਾ ਕੀਤਾ

ਇਸ ਮੌਕੇ ਬੱਚਿਆਂ ਦੇ ਕੁਝ ਮਾਪਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੱਕੀਆਂ ਦਾਲਾਂ ਵਾਲੇ ਇੱਕ ਭਾਂਡੇ ਵਿੱਚ ਇੱਕ ਸੱਪ ਦਾ ਬੱਚਾ ਮਿਲਿਆ ਹੈ । ਉਨ੍ਹਾਂ ਕਿਹਾ ਕਿ ਸਕੂਲ ਦੇ 545 ਵਿਦਿਆਰਥੀਆਂ ਵਿੱਚੋਂ ਲਗਭਗ 200 ਪਹਿਲਾਂ ਹੀ ਖਾਣਾ ਖਾ ਚੁੱਕੇ ਸਨ । ਇਸ ਦਾਅਵੇ ਬਾਰੇ ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਐਫ. ਐਸ. ਐਲ. ਟੀਮ ਅਤੇ ਡਰੱਗ ਇੰਸਪੈਕਟਰ ਨੇ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕੀਤੇ ਹਨ । ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਰਿਪੋਰਟ ਨਹੀਂ ਆ ਜਾਂਦੀ ਇਸ ਸਬੰਧ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ।

LEAVE A REPLY

Please enter your comment!
Please enter your name here