ਮੋਹਾਲੀ ਅਦਾਲਤ ਨੇ ਰਿਸ਼ਵਤ ਮਾਮਲੇ ਵਿਚ ਏ. ਐਸ. ਆਈ. ਨੂੰ ਸੁਣਾਈ ਸਜਾ

0
23
Court

ਮੋਹਾਲੀ, 8 ਮਈ 2026 : ਪੰਜਾਬ ਦੇ ਜਿਲਾ ਮੋਹਾਲੀ ਦੀ ਇਕ ਵਿਸ਼ੇਸ਼ ਅਦਾਲਤ (Mohali Court) ਵਲੋਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਏ. ਐਸ. ਆਈ. ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ (Punishment) ਸੁਣਾਈ ਗਈ ਹੈ ।

ਕੌਣ ਹੈ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 2019 ਦੇ ਰਿਸ਼ਵਤਖੋਰੀ (Bribery) ਮਾਮਲੇ ਵਿੱਚ ਪੰਜਾਬ ਪੁਲਸ ਦੇ ਇਕ ਸਹਾਇਕ ਸਬ-ਇੰਸਪੈਕਟਰ ਨੂੰ ਦੋਸ਼ੀ ਠਹਿਰਾਉਂਦਿਆਂ ਜੋ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਉਣ ਤੋਂ ਇਲਾਵਾ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਦਾ ਨਾਮ ਜਗਦੀਸ਼ ਲਾਲ ਹੈ । ਦੱਸਣਯੋਗ ਹੈ ਕਿ ਭੁਗਤਾਨ ਨਾ ਕਰਨ ਦੀ ਸੂਰਤ ਵਿਚ ਉਸ ਨੂੰ ਦੋ ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ ।

ਕੀ ਆਖਿਆ ਅਦਾਲਤ ਨੇ

ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਭ੍ਰਿਸ਼ਟਾਚਾਰ (Corruption) ਵਿਰੁੱਧ ਸਪੱਸ਼ਟ ਸੁਨੇਹਾ ਭੇਜਣ ਲਈ ਅਜਿਹੇ ਮਾਮਲਿਆਂ ਵਿਚ ਸਖ਼ਤ ਸਜ਼ਾ ਜ਼ਰੂਰੀ ਹੈ । ਮਾਮਲੇ ਅਨੁਸਾਰ ਰਾਮਪੁਰਾ ਫੂਲ ਵਿਚ ਸਥਿਤ ਨਿਊ ਪੀ. ਜੀ. ਆਰ. ਟ੍ਰਾਂਸਪੋਰਟ ਕੰਪਨੀ ਦੇ ਸੰਚਾਲਕ ਧਰਮ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਕਿ ਉਸ ਸਮੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੇਜੋਂ ਪੁਲਸ ਸਟੇਸ਼ਨ ਵਿਚ ਤਾਇਨਾਤ ਏ. ਐਸ. ਆਈ. (A. S. I.) ਜਗਦੀਸ਼ ਲਾਲ ਉਸ ਦੇ ਟਰੱਕਾਂ ਨੂੰ ਇਲਾਕੇ ਵਿਚੋਂ ਲੰਘਣ ਦੇਣ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ ।

ਕੀ ਸੀ ਪੂਰਾ ਮਾਮਲਾ

ਸ਼ਿਕਾਇਤਕਰਤਾ (Complainant) ਦੇ ਟਰੱਕਾਂ ਵਿਚ ਬੱਜਰੀ, ਪੱਥਰ ਤੇ ਮਲਬਾ ਵਰਗੀ ਉਸਾਰੀ ਸਮੱਗਰੀ ਸੀ । ਲਗਾਤਾਰ ਮੰਗਾਂ ਤੋਂ ਨਿਰਾਸ਼ ਹੋ ਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ । ਇਸ ਤੋਂ ਬਾਅਦ 1 ਅਗਸਤ-2019 ਨੂੰ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਸ਼ਿਕਾਇਤਕਰਤਾ ਨੇ ਦੋਸ਼ੀ ਨੂੰ 25 ਹਜ਼ਾਰ ਦੇਣੇ ਸਨ, ਜਿਸ ’ਤੇ ਪਹਿਲਾਂ ਹੀ ਫੀਨੋਲਫਥਲੀਨ ਪਾਊਡਰ ਲਗਾਇਆ ਹੋਇਆ ਸੀ ।

LEAVE A REPLY

Please enter your comment!
Please enter your name here