ਪੰਜਾਬ ਪੁਲਸ ਨੇ ਜਲੰਧਰ ਧਮਾਕਾ ਮਾਮਲੇ ’ਚ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

0
26
Jalandhar blast

ਜਲੰਧਰ, 7 ਮਈ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਵਾਪਰੇ ਧਮਾਕੇ ਮਾਮਲੇ ਵਿਚ ਜਲੰਧਰ ਪੁਲਸ ਵਲੋਂ ਅੱਜ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਧਮਾਕਾ ਮਾਮਲੇ ’ਚ ਸੁਰੱਖਿਆ ਏਜੰਸੀਆਂ (Security agencies) ਨੇ ਜਲੰਧਰ ਦੇ ਬੀ.ਐਸ.ਐਫ਼. ਚੌਕ ਨੇੜੇ ਐਕਟਿਵਾ ਬੰਬ ਧਮਾਕਿਆਂ ਦੇ ਮਾਮਲੇ ਵਿਚ ਇਕ ਸ਼ੱਕੀ ਦਵਿੰਦਰ ਸਿੰਘ (Davinder Singh) ਨੂੰ ਗ੍ਰਿਫ਼ਤਾਰ ਕੀਤਾ ਹੈ । ਉਸ ਕੋਲੋਂ ਇਕ ਹੈਂਡ ਗ੍ਰਨੇਡ ਅਤੇ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਰਾਮਦ ਕੀਤਾ ਗਿਆ ਹੈ । ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿਚ ਪ੍ਰੋਗਰਾਮ ਦੌਰਾਨ ਹੋਈ ਹੈ । ਹਾਲਾਂਕਿ ਪੁਲਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਕੋਈ ਫੋਟੋ ਜਾਂ ਵੀਡੀਓ ਜਾਰੀ ਨਹੀਂ ਕੀਤੀ ਹੈ ।

ਕੀ ਕਬੂਲ ਕੀਤਾ ਹੈ ਦਵਿੰਦਰ ਸਿੰਘ ਨੇ

ਧਮਾਕੇ ਮਾਮਲੇ ਵਿਚ ਜਿਸ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ ਉਹ ਨਵਾਂਸ਼ਹਿਰ ਦੇ ਬੰਗਾ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਆਰਮੀ ਏਰੀਆ ਦੇ ਬਹੁਤ ਨੇੜੇ ਇਕ ਇਲਾਕੇ ਤੋਂ ਫੜਿਆ ਗਿਆ ਸੀ । ਜਾਂਚ ਏਜੰਸੀਆਂ ਦੇ ਅਨੁਸਾਰ ਦਵਿੰਦਰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐਸ. ਆਈ. ਦੇ ਇਸ਼ਾਰੇ `ਤੇ ਬੰਬ ਧਮਾਕੇ ਕਰਨ ਆਇਆ ਸੀ । ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਵਿਸਫੋਟਕ ਅਤੇ ਗ੍ਰਨੇਡ ਉਸ ਨੂੰ ਡਰੋਨ ਰਾਹੀਂ ਸਪਲਾਈ ਕੀਤੇ ਗਏ ਸਨ ।

ਏਜੰਸੀਆਂ ਨੇ ਲੱਭੇ ਹਨ ਵਿਦੇਸ਼ੀ ਹੈਂਡਲਰਾਂ ਨਾਲ ਸਬੰਧ

ਹਾਲਾਂਕਿ ਦਵਿੰਦਰ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਸ ਨੂੰ ਸਿਰਫ਼ ਡਿਲੀਵਰੀ ਮਿਲੀ ਸੀ ਅਤੇ ਉਸ ਨੂੰ ਨਿਸ਼ਾਨੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ । ਏਜੰਸੀਆਂ ਦਾ ਮੰਨਣਾ ਹੈ ਕਿ ਉਹ ਮਹੱਤਵਪੂਰਨ ਜਾਣਕਾਰੀ ਲੁਕਾ ਰਿਹਾ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਰਵਰੀ ਵਿਚ ਫਗਵਾੜਾ ਬੱਸ ਸਟੈਂਡ ਨੇੜੇ ਹੋਏ ਬੰਬ ਧਮਾਕੇ ਵਿਚ ਸ਼ਾਮਲ ਸੀ । ਉਸਨੇ 1 ਅਪ੍ਰੈਲ ਨੂੰ ਚੰਡੀਗੜ੍ਹ ਵਿਚ ਪੰਜਾਬ ਭਾਜਪਾ ਹੈੱਡਕੁਆਰਟਰ ‘ਤੇ ਸੁੱਟੇ ਗਏ ਹੱਥਗੋਲੇ ਦੀ ਸਪਲਾਈ ਵੀ ਕੀਤੀ ਸੀ । ਏਜੰਸੀਆਂ ਨੇ ਦਵਿੰਦਰ ਅਤੇ ਪੁਰਤਗਾਲ ਅਤੇ ਜਰਮਨੀ ਵਿਚ ਹੈਂਡਲਰਾਂ ਵਿਚਕਾਰ ਸੰਬੰਧ ਲੱਭੇ ਹਨ । ਪੰਜਾਬ ਪੁਲਸ (Punjab Police) ਨੇ ਧਮਾਕੇ ਦੇ ਸੰਬੰਧ ਵਿਚ ਦਿੱਲੀ ਵਿਚ ਇਕ ਸ਼ੱਕੀ ਨੂੰ ਘੇਰ ਲਿਆ ਹੈ ।

LEAVE A REPLY

Please enter your comment!
Please enter your name here