Home Blog Page 969

ਅੱਜ ਖਨੌਰੀ-ਸ਼ੰਭੂ ਮੋਰਚੇ ਦੇ ਆਗੂਆਂ ਤੇ SKM ਦੀ ਅਹਿਮ ਮੀਟਿੰਗ || Punjab News

0

ਅੱਜ ਖਨੌਰੀ-ਸ਼ੰਭੂ ਮੋਰਚੇ ਦੇ ਆਗੂਆਂ ਤੇ SKM ਦੀ ਅਹਿਮ ਮੀਟਿੰਗ

ਚੰਡੀਗੜ੍ਹ : ਅੱਜ ਪਟਿਆਲਾ ਦੇ ਪਾਤੜਾਂ ਵਿੱਚ ਖਨੌਰੀ ਅਤੇ ਸ਼ੰਭੂ ਮੋਰਚਾ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਦੀ ਮੀਟਿੰਗ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਸਬੰਧੀ ਰਣਨੀਤੀ ਬਣਾਈ ਜਾਵੇਗੀ।

ਡੱਲੇਵਾਲ ਦੀ ਸਿਹਤ ਬੇਹੱਦ ਨਾਜ਼ੁਕ

ਦੱਸ ਦਈਏ ਕਿ ਇਸ ਤੋਂ ਇਲਾਵਾ SKM ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਖਨੌਰੀ ਸਰਹੱਦ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਡੱਲੇਵਾਲ ਨੂੰ ਸ਼ੁੱਕਰਵਾਰ ਰਾਤ ਨੂੰ 3-4 ਵਾਰ ਉਲਟੀਆਂ ਕੀਤੀਆਂ ਆਈਆਂ। ਉਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ 20 ਕਿਲੋ ਘਟ ਗਿਆ ਹੈ। ਜਦੋਂ ਉਨ੍ਹਾਂ ਮਰਨ ਵਰਤ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ। ਹੁਣ ਇਹ ਘਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ।

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਜਾਣੋ ਕਦੋਂ ਪੇਸ਼ ਕਰਨਗੇ ਵਿੱਤ ਮੰਤਰੀ ਦੇਸ਼ ਦਾ ਆਮ ਬਜਟ

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਜਾਣੋ ਕਦੋਂ ਪੇਸ਼ ਕਰਨਗੇ ਵਿੱਤ ਮੰਤਰੀ ਦੇਸ਼ ਦਾ ਆਮ ਬਜਟ

0

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਜਾਣੋ ਕਦੋਂ ਪੇਸ਼ ਕਰਨਗੇ ਵਿੱਤ ਮੰਤਰੀ ਦੇਸ਼ ਦਾ ਆਮ ਬਜਟ

ਨਵੀ ਦਿੱਲੀ : ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਦੋ ਹਿੱਸਿਆਂ ਵਿੱਚ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਅੱਠਵੀਂ ਵਾਰ ਬਜਟ ਪੇਸ਼ ਕਰਨਗੇ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਆਰਜ਼ੀ ਕੈਲੰਡਰ ਦੇ ਅਨੁਸਾਰ, ਸੈਸ਼ਨ ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ, ਲੋਕ ਸਭਾ ਅਤੇ ਰਾਜ ਸਭਾ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਹੋਵੇਗੀ। ਇਸ ਤੋਂ ਬਾਅਦ ਉਸੇ ਦਿਨ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ।

1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਆਮ ਬਜਟ

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ “ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਸਰਕਾਰ ਦੀ ਸਿਫ਼ਾਰਸ਼ ‘ਤੇ, 31 ਜਨਵਰੀ 2025 ਤੋਂ 4 ਅਪ੍ਰੈਲ 2025 ਤੱਕ ਬਜਟ ਸੈਸ਼ਨ 2025 ਲਈ ਸੰਸਦ ਦੇ ਦੋਵਾਂ ਸਦਨਾਂ ਦੀ ਮੀਟਿੰਗ ਬੁਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।”ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਮੁਰਮੂ 31 ਜਨਵਰੀ ਨੂੰ ਸਵੇਰੇ 11 ਵਜੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਦੋਵਾਂ ਸਦਨਾਂ ਦੀ ਕਾਰਵਾਈ 13 ਫਰਵਰੀ ਨੂੰ ਲੰਬੇ ਸਮੇਂ ਲਈ ਮੁਲਤਵੀ ਕੀਤੀ ਜਾਵੇਗੀ। ਸੰਸਦ ਦੀ ਕਾਰਵਾਈ 10 ਮਾਰਚ ਨੂੰ ਮੁੜ ਸ਼ੁਰੂ ਹੋਵੇਗੀ। ਕੇਂਦਰੀ ਬਜਟ 2025-26 1 ਫਰਵਰੀ 2025 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

0

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

20 ਜਨਵਰੀ ਨੂੰ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ ‘ਤੇ ਹੋਣਗੀਆਂ। ਕਾਰਨ ਇਹ ਹੈ ਕਿ ਉਸ ਦਿਨ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਸਥਾਨ ਵਿੱਚ ਬਦਲਾਅ ਹੋਇਆ ਹੈ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਕੜਾਕੇ ਦੀ ਠੰਡ ਕਾਰਨ 20 ਜਨਵਰੀ ਸੋਮਵਾਰ ਨੂੰ ਯੂਐਸ ਕੈਪੀਟਲ ਹਿੱਲ (ਸੰਸਦ) ਦੇ ਬਾਹਰ ਨਹੀਂ ਸਗੋਂ ਅੰਦਰ ਹੋਵੇਗਾ। ਰਾਇਟਰਜ਼ ਮੁਤਾਬਕ 40 ਸਾਲਾਂ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸੰਸਦ ਦੇ ਅੰਦਰ ਹੋਵੇਗਾ।

ਤਲਾਕ ਦੀਆਂ ਖਬਰਾਂ ‘ਤੇ ਬਰਾਕ ਓਬਾਮਾ ਨੇ ਲਗਾਇਆ ਵਿਰਾਮ!, ਪਤਨੀ ਮਿਸ਼ੇਲ ਲਈ ਸ਼ੇਅਰ ਕੀਤੀ Romantic ਪੋਸਟ

ਦੱਸ ਦਈਏ ਕਿ ਅਮਰੀਕਾ ਦੇ ਕਈ ਸੂਬੇ ਇਸ ਸਮੇਂ ਤੇਜ਼ ਠੰਡੀਆਂ ਹਵਾਵਾਂ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਧਰੁਵੀ ਵਵਰਟੇਕਸ ਮੰਨਿਆ ਜਾਂਦਾ ਹੈ। ਧਰੁਵੀ ਵਵਰਟੇਕਸ ਘੜੀ ਦੀ ਉਲਟ ਦਿਸ਼ਾ ਵੱਲ ਵਹਿੰਦਾ ਹੈ। ਭੂਗੋਲਿਕ ਬਣਤਰ ਦੇ ਕਾਰਨ, ਪੋਲਰ ਵੌਰਟੇਕਸ ਆਮ ਤੌਰ ‘ਤੇ ਉੱਤਰੀ ਧਰੁਵ ਦੇ ਦੁਆਲੇ ਘੁੰਮਦਾ ਹੈ, ਪਰ ਜਦੋਂ ਇਹ ਦੱਖਣ ਵੱਲ ਵਧਦਾ ਹੈ, ਤਾਂ ਇਹ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਸਖ਼ਤ ਠੰਡ ਲਿਆਉਂਦਾ ਹੈ। ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਤਾਪਮਾਨ ਮਨਫੀ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਤਲਾਕ ਦੀਆਂ ਖਬਰਾਂ ‘ਤੇ ਬਰਾਕ ਓਬਾਮਾ ਨੇ ਲਗਾਇਆ ਵਿਰਾਮ!, ਪਤਨੀ ਮਿਸ਼ੇਲ ਲਈ ਸ਼ੇਅਰ ਕੀਤੀ Romantic ਪੋਸਟ

0

ਤਲਾਕ ਦੀਆਂ ਖਬਰਾਂ ‘ਤੇ ਬਰਾਕ ਓਬਾਮਾ ਨੇ ਲਗਾਇਆ ਵਿਰਾਮ!, ਪਤਨੀ ਮਿਸ਼ੇਲ ਲਈ ਸ਼ੇਅਰ ਕੀਤੀ Romantic ਪੋਸਟ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਦੁਨੀਆ ਦਾ ਸਭ ਤੋਂ ਪਿਆਰਾ ਜੋੜਾ ਮੰਨਿਆ ਜਾਂਦਾ ਹੈ। ਪਰ ਇਨ੍ਹੀਂ ਦਿਨੀਂ ਇਸ ਜੋੜੀ ਦੇ ਵਿਚਾਲੇ ਸਭ ਕੁਝ ਠੀਕ ਨਾ ਹੋਣ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਬਰਾਕ ਅਤੇ ਮਿਸ਼ੇਲ ਤਲਾਕ ਲੈ ਸਕਦੇ ਹਨ। ਪਰ ਬਰਾਕ ਓਬਾਮਾ ਨੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਇਕ ਪੋਸਟ ਰਾਹੀਂ ਓਬਾਮਾ ਨੇ ਦੱਸਿਆ ਕਿ ਉਨ੍ਹਾਂ ਦਾ ਅਤੇ ਮਿਸ਼ੇਲ ਦਾ ਰਿਸ਼ਤਾ ਕਾਫੀ ਮਜ਼ਬੂਤ ​​ਹੈ।

ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਪੋਸਟ

ਦੱਸ ਦਈਏ ਕਿ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ 17 ਜਨਵਰੀ ਨੂੰ ਜਨਮਦਿਨ ਸੀ। ਓਬਾਮਾ ਨੇ ਆਪਣੀ ਪੋਸਟ ‘ਚ ਪਤਨੀ ਨੂੰ ਜਨਮਦਿਨ ‘ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ, ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਫੋਟੋ ਵੀ ਸ਼ੇਅਰ ਕੀਤੀ, ਜਿਸ ‘ਚ ਇਹ ਜੋੜਾ ਡਿਨਰ ਕਰਦੇ ਨਜ਼ਰ ਆ ਰਿਹਾ ਹੈ। ਉਨ੍ਹਾਂ ਲਿਖਿਆ ਕਿ “ਤੁਸੀਂ ਮੇਰੀ ਜ਼ਿੰਦਗੀ ਦੇ ਹਰ ਖਾਲੀ ਕਮਰੇ ਨੂੰ ਭਰ ਦਿੱਤਾ, ਜਿਸ ਵਿੱਚ ਸਭ ਕੁਝ ਹੈ। ਤੁਸੀਂ ਹਮੇਸ਼ਾ ਅਜਿਹਾ ਕਰਦੇ ਹੋਏ ਬਹੁਤ ਚੰਗੇ ਲੱਗਦੇ ਹੋ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਤੁਹਾਡੇ ਨਾਲ ਜ਼ਿੰਦਗੀ ਵਿੱਚ ਸਭ ਕੁਝ ਕਰਨ ਦੇ ਯੋਗ ਹਾਂ, ਮੇਰੇ ਪਿਆਰ.” ਦੱਸ ਦਈਏ ਕਿ ਮਿਸ਼ੇਲ 61 ਸਾਲ ਦੀ ਹੋ ਗਈ ਹੈ।ਮਿਸ਼ੇਲ ਨੇ ਆਪਣੇ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਲਵ ਯੂ, ਹਨੀ!’

ਇਹ ਵੀ ਪੜੋ: TV ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਦਰਦਨਾਕ ਮੌ.ਤ, 23 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

20 ਜਨਵਰੀ ਨੂੰ ਲੁਧਿਆਣਾ ਨੂੰ ਮਿਲੇਗਾ ਨਵਾਂ ਮੇਅਰ, 21 ਦਸੰਬਰ ਨੂੰ ਹੋਈਆਂ ਸਨ ਨਿਗਮ ਚੋਣਾਂ

0

20 ਜਨਵਰੀ ਨੂੰ ਲੁਧਿਆਣਾ ਨੂੰ ਮਿਲੇਗਾ ਨਵਾਂ ਮੇਅਰ, 21 ਦਸੰਬਰ ਨੂੰ ਹੋਈਆਂ ਸਨ ਨਿਗਮ ਚੋਣਾਂ

ਲੁਧਿਆਣਾ : 20 ਜਨਵਰੀ ਨੂੰ ਲੁਧਿਆਣਾ ਸ਼ਹਿਰ ਨੂੰ ਨਵਾਂ ਮੇਅਰ ਮਿਲ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੁਧਿਆਣਾ ਵਿੱਚ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦੌਰਾਨ ਸ਼ਹਿਰ ਨੂੰ ਮੇਅਰ ਵੀ ਮਿਲੇਗਾ। ਜਨਰਲ ਹਾਊਸ ਦੀ ਮੀਟਿੰਗ ਗੁਰੂ ਨਾਨਕ ਦੇਵ ਭਵਨ ਵਿਖੇ ਹੋਵੇਗੀ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ।

ਇਹ ਵੀ ਪੜੋ: TV ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਦਰਦਨਾਕ ਮੌ.ਤ, 23 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਦੱਸ ਦਈਏ ਕਿ ਨਿਗਮ ਚੋਣਾਂ 21 ਦਸੰਬਰ ਨੂੰ ਹੋਈਆਂ ਸਨ। ਨਤੀਜੇ ਉਸੇ ਦਿਨ ਐਲਾਨੇ ਗਏ ਸਨ। 95 ਵਾਰਡਾਂ ਵਿੱਚ ਹੋਈਆਂ ਚੋਣਾਂ ਵਿੱਚ ‘ਆਪ’ ਦੇ 41 ਉਮੀਦਵਾਰ ਜੇਤੂ ਰਹੇ ਹਨ, ਜਦੋਂ ਕਿ ਕਾਂਗਰਸ ਦੇ 30, ਭਾਜਪਾ ਦੇ 18, ਅਕਾਲੀ ਦਲ ਦੇ 2 ਅਤੇ ਆਜ਼ਾਦ ਦੇ 3 ਉਮੀਦਵਾਰ ਜੇਤੂ ਰਹੇ। ਮੇਅਰ ਬਣਾਉਣ ਲਈ ਪਾਰਟੀ ਕੋਲ 52 ਦਾ ਅੰਕੜਾ ਹੋਣਾ ਜ਼ਰੂਰੀ ਹੈ। ਸੱਤਾਧਾਰੀ ਪਾਰਟੀ ਨੇ ਕਿਸੇ ਨਾ ਕਿਸੇ ਤਰ੍ਹਾਂ ਬਹੁਮਤ ਦਾ ਅੰਕੜਾ ਹਾਸਿਲ ਕਰ ਲਿਆ ਹੈ। ਇਸ ਦੌਰਾਨ ਕਾਂਗਰਸ ਦੇ 3, ਭਾਜਪਾ ਦਾ ਇੱਕ ਅਤੇ 2 ਆਜ਼ਾਦ ਉਮੀਦਵਾਰ ‘ਆਪ’ ਵਿੱਚ ਸ਼ਾਮਲ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਮੇਅਰ ਲਈ ਆਮ ਆਦਮੀ ਪਾਰਟੀ ਵਲੋਂ ਐਡਵੋਕੇਟ ਮਹਿਕ ਟੀਨਾ , ਨਿੱਧੀ ਗੁਪਤਾ , ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਨਾਮ ਲਈ ਵਿਚਾਰ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਇਸ ਵਾਰ ਪਹਿਲੀ ਵਾਰ ਲੁਧਿਆਣਾ ਨੂੰ ਮਹਿਲਾ ਮੇਅਰ ਮਿਲੇਗੀ।

TV ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਦਰਦਨਾਕ ਮੌ.ਤ, 23 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

0

TV ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਦਰਦਨਾਕ ਮੌ.ਤ, 23 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਟੀਵੀ ਸੀਰੀਅਲ ‘ਧਰਤੀਪੁਤਰ ਨੰਦਿਨੀ’ ਫੇਮ ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਬਾਈਕ ‘ਤੇ ਸ਼ੂਟਿੰਗ ਲਈ ਜਾ ਰਹੇ ਸਨ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ‘ਤੇ ਇਕ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਹਾਈਵੇਅ ‘ਤੇ ਡਿੱਗ ਗਏ। ਹਾਦਸੇ ਦੇ ਕਰੀਬ 25-30 ਮਿੰਟਾਂ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਧਰਤੀਪੁਤਰ ਨੰਦਿਨੀ ਸ਼ੋਅ ਚ ਆਏ ਸਨ ਨਜ਼ਰ

ਦੱਸ ਦਈਏ ਕਿ ਅਮਨ ਜੈਸਵਾਲ ਬਲੀਆ, ਯੂਪੀ ਦਾ ਰਹਿਣ ਵਾਲਾ ਸੀ। ਉਹ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਇਆ ਸੀ। ਉਸ ਨੇ ਆਪਣੀ ਮਿਹਨਤ ਨਾਲ ਇਸ ਸੁਪਨੇ ਨੂੰ ਸਾਕਾਰ ਕੀਤਾ। ਹਾਲਾਂਕਿ ਇਸ ਸੜਕ ਹਾਦਸੇ ਨੇ ਛੋਟੀ ਉਮਰ ਵਿੱਚ ਹੀ ਉਸਦੀ ਜਾਨ ਲੈ ਲਈ। ਅਮਨ ਸਿਰਫ਼ 23 ਸਾਲ ਦਾ ਸੀ। ਸ਼ੋਅ ‘ਧਰਤੀਪੁਤਰ ਨੰਦਿਨੀ’ ਸਾਲ 2023 ‘ਚ ਸ਼ੁਰੂ ਹੋਇਆ ਸੀ। ਇਸ ਸ਼ੋਅ ਵਿੱਚ ਅਮਨ ਪਹਿਲੀ ਵਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਉਹ ਟੀਵੀ ਸ਼ੋਅ ‘ਉਡਾਰੀਆ’ ਅਤੇ ‘ਪੁਣਯਸ਼ਲੋਕ ਅਹਿਲਿਆਬਾਈ’ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਉਹ ਆਡੀਸ਼ਨ ਲਈ ਹੋਣ ਵਾਲੇ ਸਕ੍ਰੀਨ ਟੈਸਟ ਲਈ ਸ਼ੂਟ ਤੇ ਜਾ ਰਿਹਾ ਸੀ।

ਬੀਤੇ ਦਿਨ ਚੋਣਵੀਆਂ ਖ਼ਬਰਾਂ 18-01-2025

0

ਬੀਤੇ ਦਿਨ ਚੋਣਵੀਆਂ ਖ਼ਬਰਾਂ 18-01-2025

 

ਸੈਫ ਅਲੀ ਖਾਨ ਦੀ ਪਿੱਠ ‘ਚੋਂ ਨਿਕਲਿਆ 2.5 ਇੰਚ ਦਾ ਚਾਕੂ ਦਾ ਟੁਕੜਾ

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲਾ ਹੋਇਆ ਹੈ | ਜਿਸ ਤੋਂ ਬਾਅਦ ਇਹ ਵਿਸ਼ਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ | ਹਾਲ ਹੀ…ਹੋਰ ਪੜੋ

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਕਰੋੜਾ ਕਿਸਾਨਾਂ ਲਈ ਕੇਂਦਰ ਸਰਕਾਰ ਲਿਆ ਰਹੀ ਨਵੀਂ ਸਕੀਮ !

ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜਲਦ ਹੀ ਵੱਡਾ ਤੋਹਫ਼ਾ ਮਿਲ ਸਕਦਾ ਹੈ | ਪਹਿਲੀ ਵਾਰ ਕੇਂਦਰ ਸਰਕਾਰ ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਲਦੀ ਦੇ ਨਿਰਯਾਤ ਨੂੰ ਵਧਾਉਣ ਦੇ ਉਦੇਸ਼…..ਹੋਰ ਪੜੋ

PM ਮੋਦੀ ਦੀ ਕਿਸਾਨਾਂ ‘ਤੇ ਫ਼ਿਰ ਸਖ਼ਤੀ, 25 ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ, FIR ਵਿੱਚ ਜੋੜੀ ਧਾਰਾ 307…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਕਿਸਾਨਾਂ ‘ਤੇ ਸਖ਼ਤੀ ਵਰਤਦੇ ਹੋਏ ਦਿਖਾਈ ਦੇ ਰਹੇ ਹਨ | ਜਿੱਥੇ ਕਿ 25 ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਧਾਰਾ 307 ਵੀ ਜੋੜ ਦਿੱਤੀ ਗਈ ਹੈ | ਦਰਅਸਲ, PM ਮੋਦੀ 5 ਜਨਵਰੀ, 2022 ਨੂੰ ਪੰਜਾਬ ਫੇਰੀ ਦੌਰਾਨ….ਹੋਰ ਪੜੋ

ਸਾਲ ਪਹਿਲਾਂ ਅਮਰੀਕਾ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਖ਼ੁਦ ਨੂੰ ਮਾਰ ਲਈ ਗ਼ੋ+ਲੀ

ਇੱਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੇਟ ਇਲਾਕੇ ਦੇ ਪਿੰਡ ਗੌਂਸਗਡ਼੍ਹ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਸ਼ੁੱਕਰਵਾਰ ਨੂੰ ਆਪਣੀ ਫਾਰਚੂਨਰ ਗੱਡੀ ‘ਚ ਲਾਇਸੈਂਸੀ ਰਿਵਾਲਵਰ ਨਾਲ ਗੋ*ਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਮਿਲੀ ਜਾਣਕਾਰੀ….ਹੋਰ ਪੜੋ

ਵਿਧਾਨ ਸਭਾ ਸਕੱਤਰੇਤ ਵੱਲੋਂ ਖਾਲੀ ਐਲਾਨੀ ਗਈ ਲੁਧਿਆਣਾ ਪੱਛਮੀ ਸੀਟ

ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖਾਲੀ ਐਲਾਨ ਦਿੱਤਾ ਹੈ। ਇਸ ਸਬੰਧ ਵਿਚ ਸਕੱਤਰੇਤ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੀਟ ‘ਤੇ ਜ਼ਿਮਨੀ ਚੋਣਾਂ ਕਰਵਾਈਆਂ….ਹੋਰ ਪੜੋ

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ 18-01-2025

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ 18-01-2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ

ਸ਼ਨਿਚਰਵਾਰ, ੫ ਮਾਘ (ਸੰਮਤ ੫੫੬ ਨਾਨਕਸ਼ਾਹੀ)

18-01-2025
ਸਲੋਕੁ ਮ: ੩ ॥

 

ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮ: ੩ ॥ ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ ਪਉੜੀ ॥ ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥

ਸ਼ਨਿਚਰਵਾਰ, ੫ ਮਾਘ (ਸੰਮਤ ੫੫੬ ਨਾਨਕਸ਼ਾਹੀ)

(ਅੰਗ : ੬੫੧)

ਪੰਜਾਬੀ ਵਿਆਖਿਆ:

ਸਲੋਕੁ ਮ: ੩ ॥

 

ਮੋਹ-ਰੂਪ ਉਥਾਰੇ ਦੇ ਦੱਬੇ ਹੋਏ ਹੇ ਭਾਈ! ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ ਨਾਮ ਜਪਣ ਦਾ ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ; ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈਂ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੇ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ ਜੀਵ ਸਤਿਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਵਿਚ ਸੜਨ ਤੋਂ ਬਚਦੇ ਹਨ।੧। ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ-ਰੂਪੀ ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ ਹਿਰਦੇ-ਰੂਪ ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ। ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਉਸ ਨੂੰ ਆਪਣੇ ਨਾਲ ਮਿਲਾਇਆ ਹੈ।੨। ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਮਿਹਰ ਹੀ ਕਰੇ। ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ; ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ-ਘਰ ਫਿਰਦੇ ਹਨ। ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ। ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰਕੇ ਸਤਿਗੁਰੂ ਨੂੰ ਮਿਲਾ।੨੩।

 

ਸਕਾਰਾਤਮਕ ਸੋਚ

0
Like a man without a lock without a key In the same way, God does not make anyone

ਜਿਵੇਂ ਇਨਸਾਨ ਕੋਈ ਤਾਲਾ ਬਿਨ੍ਹਾਂ ਚਾਬੀ ਤੋਂ
ਨਹੀਂ ਬਣਾਉਂਦਾ ਉਸੇ ਤਰ੍ਹਾਂ ਪਰਮਾਤਮਾ ਨੇ ਕੋਈ
ਅਜਿਹੀ ਮੁਸ਼ਕਿਲ ਨਹੀਂ ਬਣਾਈ ਜਿਸਦਾ ਕੋਈ ਹੱਲ ਨਾ ਹੋਵੇ

ਦੁਨੀਆਂ ਕੀ ਸੋਚਦੀ ਏ ਤੇਰੇ ਬਾਰੇ ਇਸਦੀ ਚਿੰਤਾ ਨਾ ਕਰ ਪਰਮਾਤਮਾ ਕੀ ਸੋਚਦਾ ਤੇਰੇ ਬਾਰੇ ਇਸਦੀ ਫ਼ਿਕਰ ਕਰ

0
What does the world think about you? Don't worry about it Think about what God thinks about you

ਦੁਨੀਆਂ ਕੀ ਸੋਚਦੀ ਏ ਤੇਰੇ ਬਾਰੇ
ਇਸਦੀ ਚਿੰਤਾ ਨਾ ਕਰ
ਪਰਮਾਤਮਾ ਕੀ ਸੋਚਦਾ ਤੇਰੇ ਬਾਰੇ ਇਸਦੀ ਫ਼ਿਕਰ ਕਰ