Home Blog Page 968

ਫਾਜ਼ਿਲਕਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

0

ਫਾਜ਼ਿਲਕਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਫਾਜ਼ਿਲਕਾ ਵਿੱਚ ਅੱਜ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਸੜਕ ਤੋਂ ਉਤਰ ਗਈ ਅਤੇ ਦੂਜੇ ਵਾਹਨ ਨੂੰ ਰਸਤਾ ਦਿੰਦੇ ਹੋਏ ਇੱਕ ਖੇਤ ਵਿੱਚ ਜਾ ਵੜੀ। ਇਹ ਘਟਨਾ ਜਲਾਲਾਬਾਦ ਦੇ ਪਿੰਡ ਸਿਮਰਿਆਵਾਲਾ ਦੀ ਹੈ।

ਵੱਡਾ ਹਾਦਸਾ ਟਲਿਆ

ਸਥਾਨਕ ਲੋਕਾਂ ਅਨੁਸਾਰ ਖੇਤਾਂ ਦੇ ਮਾਲਕਾਂ ਨੇ ਆਪਣੀ ਜ਼ਮੀਨ ਵਿੱਚ ਸੜਕ ਕਿਨਾਰੇ ਵਾਲੀ ਮਿੱਟੀ ਮਿਲਾ ਲਈ ਹੈ, ਜਿਸ ਕਾਰਨ ਸੜਕ ਦੇ ਕਿਨਾਰੇ ਕੋਈ ਵੀ ਸੁਰੱਖਿਅਤ ਸਾਈਡ ਨਹੀਂ ਬਚਿਆ ਹੈ। ਇਸ ਕਾਰਨ ਵਾਹਨਾਂ ਨੂੰ ਰਸਤਾ ਦੇਣ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਅੱਜ ਦਾ ਹਾਦਸਾ ਇਸੇ ਦਾ ਨਤੀਜਾ ਸੀ। ਬੱਸ ਖੇਤ ‘ਚ ਟੇਢੀ ਹੋ ਗਈ। ਖੁਸ਼ਕਿਸਮਤੀ ਨਾਲ ਬੱਸ ਨਹੀਂ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।

ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ, ਕਾਰਪੇਂਟਰ ਦੀ ਪਤਨੀ ਨੇ ਦਿੱਤਾ ਹੈਰਾਨੀਜਨਕ ਜਵਾਬ

ਕੋਲਕਾਤਾ ਦੇ ਆਰਜੀ ਕਰ ਜਬਰ ਜਨਾਹ ਮਾਮਲੇ ‘ਚ ਅੱਜ ਕੋਰਟ ‘ਚ ਹੋਵੇਗੀ ਸੁਣਵਾਈ || National News

0
RG car rape case of Kolkata will be heard in the court today

ਕੋਲਕਾਤਾ ਦੇ ਆਰਜੀ ਕਰ ਜਬਰ ਜਨਾਹ ਮਾਮਲੇ ‘ਚ ਅੱਜ ਕੋਰਟ ‘ਚ ਹੋਵੇਗੀ ਸੁਣਵਾਈ

ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦੇ ਜਬਰ ਜਨਾਹ ਅਤੇ ਕਤਲ ਕੇਸ ਵਿੱਚ ਅੱਜ ਕੋਰਟ ਆਪਣਾ ਫ਼ੈਸਲਾ ਸੁਣਾਵੇਗੀ | ਹਸਪਤਾਲ ਦਾ ਕਰਮਚਾਰੀ ਸੰਜੇ ਰਾਏ ਮਾਮਲੇ ਦਾ ਮੁੱਖ ਦੋਸ਼ੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ‘ਚ ਡਾਕਟਰਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ।

ਧਿਆਨਯੋਗ ਹੈ ਕਿ ਪਿਛਲੇ ਸਾਲ 9 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ‘ਚ ਮਹਿਲਾ ਸਿਖਿਆਰਥੀ ਡਾਕਟਰ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਔਰਤ ਦਾ ਬੇਰਹਿਮੀ ਨਾਲ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੁਣਵਾਈ ਸਥਾਨਕ ਸਿਆਲਦਾਹ ਦੀ ਅਦਾਲਤ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਾਨ ਦਾਸ ਦੀ ਅਦਾਲਤ ਵਿੱਚ ਹੋਈ, ਜੋ ਅੱਜ 57 ਦਿਨਾਂ ਬਾਅਦ ਫੈਸਲਾ ਸੁਣਾਉਣਗੇ।

ਹੁਣ ਤੱਕ ਕੀ -ਕੀ ਹੋਇਆ ?

9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦਾ ਜਬਰ ਜਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। ਡਾਕਟਰ ਦੀ ਲਾਸ਼ ਅਰਧ ਨਗਨ ਹਾਲਤ ‘ਚ ਮਿਲੀ ਸੀ।

10 ਅਗਸਤ ਨੂੰ, ਕੋਲਕਾਤਾ ਪੁਲਿਸ ਨੇ ਹਸਪਤਾਲ ਦੇ ਇੱਕ ਸਿਵਲ ਵਲੰਟੀਅਰ ਸੰਜੇ ਰਾਏ ਨੂੰ ਇਸ ਮਾਮਲੇ ਵਿੱਚ ਇੱਕ ਸ਼ੱਕੀ ਸਮਝਦੇ ਹੋਏ ਹਿਰਾਸਤ ਵਿੱਚ ਲਿਆ। ਇਸ ਦੌਰਾਨ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ।

ਮਾਮਲੇ ਨੂੰ 7 ਦਿਨਾਂ ‘ਚ ਹੱਲ ਕੀਤਾ ਜਾਵੇ

ਜਿਸ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਮਾਮਲੇ ‘ਚ ਐਕਸ਼ਨ ਮੋਡ ‘ਚ ਨਜ਼ਰ ਆਈਆਂ ਅਤੇ ਉਨ੍ਹਾਂ ਨੇ ਜਨਤਕ ਤੌਰ ‘ਤੇ ਪੁਲਿਸ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ 7 ਦਿਨਾਂ ‘ਚ ਹੱਲ ਕੀਤਾ ਜਾਵੇ, ਨਹੀਂ ਤਾਂ ਇਸ ਨੂੰ ਸੀਬੀਆਈ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦੌਰਾਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਡਾਕਟਰਾਂ ਵੱਲੋਂ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ |  ਇਸ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਇਸ ਨੂੰ ਬਹੁਤ ਹੀ ਭਿਆਨਕ ਘਟਨਾ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਜੇਕਰ ਡਾਕਟਰ ਖੁਦ ਸੁਰੱਖਿਅਤ ਨਹੀਂ ਹਨ ਤਾਂ ਉਹ ਕਿਸੇ ਹੋਰ ਦੀ ਜਾਨ ਕਿਵੇਂ ਬਚਾ ਸਕਣਗੇ। ਅਦਾਲਤ ਨੇ ਇਸ ਤੋਂ ਬਾਅਦ ਕੇਸ ਸੀਬੀਆਈ ਨੂੰ ਸੌਂਪ ਦਿੱਤਾ।

25 ਮੈਂਬਰੀ ਬਣਾਈ ਗਈ ਸੀ ਟੀਮ

ਇਸ ਮਾਮਲੇ ਵਿੱਚ ਸੀਬੀਆਈ ਦੀ 25 ਮੈਂਬਰੀ ਟੀਮ ਬਣਾਈ ਗਈ ਸੀ ਅਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਦੌਰਾਨ ਮਮਤਾ ਨੇ ਰੋਸ ਰੈਲੀ ਕਰਨ ਦਾ ਵੀ ਐਲਾਨ ਕੀਤਾ। 14 ਅਗਸਤ ਨੂੰ ਬਹੁਤ ਸਾਰੇ ਮੈਡੀਕਲ ਵਿਦਿਆਰਥੀਆਂ ਅਤੇ ਡਾਕਟਰਾਂ ਨੇ ਰਾਜ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।14 ਅਗਸਤ ਨੂੰ ਅੱਧੀ ਰਾਤ ਨੂੰ ਭੀੜ ਨੇ ਆਰਜੀ ‘ਤੇ ਹਮਲਾ ਕੀਤਾ ਅਤੇ ਹਸਪਤਾਲ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਆਈਐਮਏ ਨੇ 17 ਅਗਸਤ ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਸੀਬੀਆਈ ਨੇ ਸੰਦੀਪ ਘੋਸ਼ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਉਸ ਦਾ ਪੋਲੀਗ੍ਰਾਫੀ ਟੈਸਟ ਵੀ ਕਰਵਾਇਆ।

ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ। ਸੁਪਰੀਮ ਕੋਰਟ ਦੇ ਤਤਕਾਲੀ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਡਾਕਟਰਾਂ ਦੀ ਸੁਰੱਖਿਆ ਲਈ ਇੱਕ ਰਾਸ਼ਟਰੀ ਪ੍ਰੋਟੋਕੋਲ ਤਿਆਰ ਕੀਤਾ ਅਤੇ 10 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ। ਅਦਾਲਤ ਨੇ ਰਾਜ ਸਰਕਾਰ ਅਤੇ ਕੋਲਕਾਤਾ ਪੁਲਿਸ ਨੂੰ ਸਥਿਤੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਹੈ।

ਇਸ ਤੋਂ ਬਾਅਦ ਮੁੱਖ ਦੋਸ਼ੀ ਸੰਜੇ ਰਾਏ ਅਤੇ ਛੇ ਹੋਰ ਲੋਕਾਂ ਦਾ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਸੀਬੀਆਈ ਨੇ ਫਿਰ ਸੰਦੀਪ ਘੋਸ਼ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ 2 ਸਤੰਬਰ ਨੂੰ ਇੱਕ ਵਿੱਤੀ ਗਬਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ, ਸੀਬੀਆਈ ਨੇ ਸੰਦੀਪ ਘੋਸ਼ ਅਤੇ ਕੋਲਕਾਤਾ ਪੁਲਿਸ ਦੇ ਇੱਕ ਅਧਿਕਾਰੀ ਅਭਿਜੀਤ ਮੰਡਲ ਨੂੰ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਅਤੇ ਸਬੂਤ ਗਾਇਬ ਕਰਨ ਲਈ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ : ਕੀ ਹੁਣ ਬੰਦ ਹੋਣ ਜਾ ਰਹੇ ਨੇ 200 ਰੁਪਏ ਦੇ ਨੋਟ ? RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ

7 ਅਕਤੂਬਰ ਨੂੰ ਸੀਬੀਆਈ ਨੇ ਸੰਜੇ ਰਾਏ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ 11 ਅਕਤੂਬਰ ਨੂੰ ਸਿਆਲਦਾਹ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਚਾਰਜਸ਼ੀਟ ਦਾਖ਼ਲ ਕਰਨ ਵਿੱਚ ਦੇਰੀ ਕਾਰਨ ਮੁੱਖ ਮੁਲਜ਼ਮ ਸੰਜੇ ਅਤੇ ਦੂਜੇ ਮੁਲਜ਼ਮ ਅਭਿਜੀਤ ਮੰਡਲ ਤੇ ਹੋਰਨਾਂ ਨੂੰ ਜ਼ਮਾਨਤ ਮਿਲ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

ʻਅਕਾਲੀ ਦਲ ਵਾਰਿਸ ਪੰਜਾਬ ਦੇ’ ਲੀਡਰਸ਼ਿਪ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਈ ਨਤਮਸਤਕ

0

ʻਅਕਾਲੀ ਦਲ ਵਾਰਿਸ ਪੰਜਾਬ ਦੇ’ ਲੀਡਰਸ਼ਿਪ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਈ ਨਤਮਸਤਕ

14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਅਰਦਾਸ ਕਰਕੇ ਸ਼ੁਰੂਆਤ ਹੋਈ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਨਵ ਗਠਿਤ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਦੇ ਪੰਜ ਮੈਂਬਰੀ ਕਮੇਟੀ ਮੈਂਬਰ ਅਤੇ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ।

ਇਸ ਦੇ ਨਾਲ ਹੀ ਜੇਲ ਦੇ ਵਿੱਚ ਬੰਦ ਨਜ਼ਰ ਬੰਦ ਪਾਰਟੀ ਪ੍ਰਧਾਨ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 14 ਜਨਵਰੀ ਨੂੰ ਮਾਗੀ ਦੇ ਦਿਹਾੜੇ ਤੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਪਾਰਟੀ ਦੀ ਨਵੀਂ ਸ਼ੁਰੂਆਤ ਹੋਈ ਸੀ ਅਤੇ ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਪਹੁੰਚੇ ਹਾਂ ਅਤੇ ਹੁਣ ਅੱਗੋਂ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰ ਦੇ ਉੱਪਰ ਪਾਰਟੀ ਦੇ ਵਰਕਰ ਤਿਆਰ ਕੀਤੇ ਜਾਣਗੇ ।

ਕੀ ਹੁਣ ਬੰਦ ਹੋਣ ਜਾ ਰਹੇ ਨੇ 200 ਰੁਪਏ ਦੇ ਨੋਟ ? RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ || News Update

ਅਸੀਂ ਪਾਰਟੀ ਪ੍ਰਧਾਨ ਭਾਈ ਅੰਮ੍ਰਿਤ ਪਾਲ ਸਿੰਘ ਅਤੇ ਬਾਕੀ ਸਾਰੇ ਸਿੰਘਾਂ ਦੀ ਰਿਹਾਈ ਤੱਕ ਆਪਣੀ ਲੜਾਈ ਨਿਰੰਤਰ ਜਾਰੀ ਰੱਖਾਂਗੇ ਅਤੇ ਇਹ ਸਿਰਫ ਸਿੱਖ ਕੌਮ ਦੀ ਗੱਲ ਨਹੀਂ ਸਗੋਂ ਸਮੁੱਚੇ ਮਨੁੱਖਤਾ ਦੇ ਅਧਿਕਾਰ ਦੀ ਗੱਲ ਹੈ ਅਤੇ ਇਸ ਮੌਕੇ ਸਾਰੇ ਸੀਨੀਅਰ ਆਗੂਆਂ ਨੇ ਵੀ ਸਿੱਖੀ ਦੇ ਸਿਧਾਂਤ ਤੇ ਚਲਦਿਆਂ ਧਾਰਮਿਕ ਹੱਕਾਂ ਦੀ ਰੱਖਿਆ ਲਈ ਵੀ ਅਰਦਾਸ ਕੀਤੀ ਹੈਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੀ ਪਾਰਟੀ ਤੇ ਤੰਜ ਕੱਸ ਰਹੀ ਹੈ ਅਗਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਹੀ ਤਰੀਕੇ ਲੋਕਾਂ ਦੀ ਸੇਵਾ ਰਹਿੰਦੀ ਤੇ ਸਾਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਭਾਈ ਅਗਵਾਨ ਅਤੇ ਭਾਈ ਖਾਲੜਾ ਦਾ ਪਰਿਵਾਰ ਉਹਨਾਂ ਤੋਂ ਨਾਰਾਜ਼ ਚੱਲ ਰਿਹਾ ਅਜਿਹੀ ਕੋਈ ਵੀ ਗੱਲ ਨਹੀਂ ਹੈ ਹਰੇਕ ਦੇ ਜਰੂਰੀ ਰਜੇਵੇ ਹੁੰਦੇ ਹਨ ਜਿਸ ਕਰਕੇ ਅੱਜ ਦੇ ਸਮਾਗਮ ਵਿੱਚ ਉਹ ਸ਼ਿਰਕਤ ਨਹੀਂ ਕਰ ਸਕੇ ।

ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ, ਕਾਰਪੇਂਟਰ ਦੀ ਪਤਨੀ ਨੇ ਦਿੱਤਾ ਹੈਰਾਨੀਜਨਕ ਜਵਾਬ

0

ਸੈਫ ਅਲੀ ਖਾਨ ‘ਤੇ ਹੋਏ ਹ.ਮਲੇ ਦੇ ਮਾਮਲੇ ‘ਚ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ, ਕਾਰਪੇਂਟਰ ਦੀ ਪਤਨੀ ਨੇ ਦਿੱਤਾ ਹੈਰਾਨੀਜਨਕ ਜਵਾਬ

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਸ ਨੇ ਜਾਂਚ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਅਦਾਕਾਰ ਦੇ ਘਰ ਕੰਮ ਕਰਨ ਵਾਲਿਆਂ ਲੋਕਾਂ ਤੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਤਰਖਾਣ ਤੋਂ ਲੈ ਕੇ ਘਰ ਚ ਕੰਮ ਕਰਨ ਵਾਲਿਆਂ ਤੱਕ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ।

ਫਰਨੀਚਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ

ਤਾਜ਼ਾ ਜਾਣਕਾਰੀ ਮੁਤਾਬਿਕ ਪੁਲਿਸ ਨੇ ਅਦਾਕਾਰ ਦੇ ਘਰ ਫਰਨੀਚਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਬੁਲਾ ਕੇ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ। ਜਦੋਂ ਮੀਡੀਆ ਨੇ ਇਸ ਬਾਰੇ ਪੁੱਛਗਿਛ ਲਈ ਬੁਲਾਏ ਗਏ ਤਰਖਾਣ ਦੇ ਬੇਟੇ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਦਿਨ ਪਹਿਲਾਂ ਹੀ ਅਦਾਕਾਰ ਦੇ ਘਰ ਫਰਨੀਚਰ ਦਾ ਕੰਮ ਕਰਕੇ ਆਇਆ ਹੈ। ਲੜਕੇ ਨੇ ਕਿਹਾ, “ਅਸੀਂ ਫਰਨੀਚਰ ਦਾ ਕੰਮ ਕਰਦੇ ਹਾਂ। ਅਸੀਂ ਇੱਕ ਦਿਨ ਪਹਿਲਾਂ ਅਦਾਕਾਰ ਦੇ ਘਰ ਕੰਮ ਕੀਤਾ ਅਤੇ ਫਿਰ ਰਾਤ ਨੂੰ ਇਹ ਘਟਨਾ ਵਾਪਰੀ, ਜਿਸ ਤੋਂ ਬਾਅਦ ਮੇਰੇ ਪਿਤਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।” ਹਾਲਾਂਕਿ ਇਸ ਦੌਰਾਨ ਮੁੰਡੇ ਦੀ ਮਾਂ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੀ ਸੀ।

ਕਾਰਪੇਂਟਰ ਦੀ ਪਤਨੀ ਨੇ ਦਿੱਤਾ ਜਵਾਬ

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਉਸ ਲੜਕੇ ਨੂੰ ਜਾਣਦੇ ਹਨ ਜਿਸਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਤਾਂ ਉਸਨੇ ਗੁੱਸੇ ਵਿੱਚ ਜਵਾਬ ਦਿੱਤਾ, “ਨਹੀਂ-ਨਹੀਂ, ਅਸੀਂ ਕਿਸੇ ਲੜਕੇ ਨੂੰ ਨਹੀਂ ਜਾਣਦੇ, ਕੌਣ ਹੈ ਅਤੇ ਕੌਣ ਨਹੀਂ। ਜੇ ਕੀਤੇ ਉਹ ਮਿਲ ਜਾਵੇ ਤਾਂ ਚੱਪਲਾਂ ਨਾਲ ਉਸਨੂੰ ਇਨ੍ਹਾਂ ਕੁੱਟਾਂ ਕਿ ਉਸਨੂੰ ਉਸਦੀ ਨਾਨੀ ਯਾਦ ਆ ਜਾਏ।” ਦੱਸ ਦਈਏ ਕਿ ਇਕ ਅਣਪਛਾਤੇ ਵਿਅਕਤੀ ਵੱਲੋਂ ਸੈਫ ਅਲੀ ਖਾਨ ਦੇ ਘਰ ‘ਚ ਦਾਖਲ ਹੋ ਕੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅਦਾਕਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ।

ਇਸ ਦਿਨ ਸਿਨੇਮਾਘਰਾਂ ‘ਚ ਦਸਤਕ ਦੇਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’, ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼

ਕੀ ਹੁਣ ਬੰਦ ਹੋਣ ਜਾ ਰਹੇ ਨੇ 200 ਰੁਪਏ ਦੇ ਨੋਟ ? RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ || News Update

0
Are 200 rupee notes going to be closed now? Notification issued by RBI

ਕੀ ਹੁਣ ਬੰਦ ਹੋਣ ਜਾ ਰਹੇ ਨੇ 200 ਰੁਪਏ ਦੇ ਨੋਟ ? RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਨੋਟਬੰਦੀ ਦਾ ਦਿਨ ਤਾਂ ਤੁਹਾਨੂੰ ਜ਼ਰੂਰ ਯਾਦ ਹੋਵੇਗਾ। ਜਦੋਂ ਨੋਟਬੰਦੀ ਹੋਈ ਸੀ ਤਾਂ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਵਾਰ ਫਿਰ ਅਜਿਹੀ ਸਥਿਤੀ ਬਣ ਸਕਦੀ ਹੈ | ਧਿਆਨਯੋਗ ਹੈ ਕਿ ਇਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਕਿ ਕਿਵੇਂ RBI ਨੇ ਹੌਲੀ-ਹੌਲੀ 2000 ਰੁਪਏ ਦੇ ਨੋਟ ਵੀ ਬਾਜ਼ਾਰ ਚੋਂ ਵਾਪਸ ਲੈ ਲਏ। ਹੁਣ ਖਬਰਾਂ ਆ ਰਹੀਆਂ ਹਨ ਕਿ ਸਰਕਾਰ 200 ਰੁਪਏ ਦੇ ਨੋਟਾਂ ਲਈ ਵੀ ਅਜਿਹਾ ਹੀ ਕਦਮ ਚੁੱਕ ਸਕਦੀ ਹੈ।

ਰਿਜ਼ਰਵ ਬੈਂਕ ਨੇ ਇਸ ਸਬੰਧ ‘ਚ ਵੱਡਾ ਅਪਡੇਟ ਦਿੱਤਾ

ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬਾਜ਼ਾਰ ‘ਚ ਸਭ ਤੋਂ ਜ਼ਿਆਦਾ 500 ਅਤੇ 200 ਰੁਪਏ ਦੇ ਨੋਟ ਚੱਲ ਰਹੇ ਹਨ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਲਗਭਗ ਹਰ ਕਿਸੇ ਦੀ ਜੇਬ ‘ਚ 200 ਜਾਂ 500 ਰੁਪਏ ਦੇ ਨੋਟ ਹਨ। ਤਾਂ ਕੀ ਮੋਦੀ ਸਰਕਾਰ ਇਸ ਨੋਟ ‘ਤੇ ਪਾਬੰਦੀ ਲਗਾਉਣ ਜਾ ਰਹੀ ਹੈ? ਰਿਜ਼ਰਵ ਬੈਂਕ ਨੇ ਇਸ ਸਬੰਧ ‘ਚ ਵੱਡਾ ਅਪਡੇਟ ਦਿੱਤਾ ਹੈ।

ਇਹ ਵੀ ਪੜ੍ਹੋ : ਹੈਰਾਨ ਕਰਨ ਵਾਲਾ ਖ਼ੁਲਾਸਾ, ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਕਾਲਜ ਤੋਂ ‘ਲਾਪਤਾ’

ਨਕਲੀ ਨੋਟਾਂ ਦਾ ਪ੍ਰਚਲਨ ਲਗਾਤਾਰ ਵਧ ਰਿਹਾ

ਇਸ ਸਬੰਧੀ ਆਰਬੀਆਈ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। RBI ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਤੋਂ ਬਾਅਦ ਦੇਸ਼ ‘ਚ 200 ਅਤੇ 500 ਰੁਪਏ ਦੇ ਨਕਲੀ ਨੋਟਾਂ ਦਾ ਪ੍ਰਚਲਨ ਲਗਾਤਾਰ ਵਧ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਲੈਣ-ਦੇਣ ਦੌਰਾਨ ਜ਼ਿਆਦਾ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਨਕਲੀ ਨੋਟਾਂ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਜੇਕਰ ਤੁਹਾਡੇ ਕੋਲ ਵੀ ਕੋਈ ਨੋਟ ਆਉਂਦੇ ਹਨ ਤਾਂ ਉਸਨੂੰ ਪਹਿਲਾਂ ਸਹੀ ਤਰਾਂ ਜਾਂਚ ਲਓ । ਇਸ ਦੇ ਨਾਲ ਹੀ ਆਰਬੀਆਈ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਨਕਲੀ ਨੋਟ ਮਿਲੇ, ਤਾਂ ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਜਾਂ ਸਬੰਧਤ ਬੈਂਕ ਅਧਿਕਾਰੀਆਂ ਕੋਲ ਲੈ ਕੇ ਜਾਣ।

 

 

 

 

 

 

 

 

 

 

 

 

 

 

 

 

 

ਇਸ ਦਿਨ ਸਿਨੇਮਾਘਰਾਂ ‘ਚ ਦਸਤਕ ਦੇਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’, ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼

0

ਇਸ ਦਿਨ ਸਿਨੇਮਾਘਰਾਂ ‘ਚ ਦਸਤਕ ਦੇਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’, ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼

ਚੰਡੀਗੜ੍ਹ : ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ”ਪੰਜਾਬ-95” ਅਗਲੇ ਮਹੀਨੇ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਗੱਲ ਦੀ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਫਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦਿੰਦੇ ਹੋਏ ਦਿਲਜੀਤ ਨੇ ਲਿਖਿਆ- “ਪੂਰੀ ਫਿਲਮ, ਕੋਈ ਕੱਟ ਨਹੀਂ।”

120 ਕੱਟਾਂ ਦੀ ਕੀਤੀ ਸੀ ਮੰਗ

ਦੱਸ ਦਈਏ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਇਸ ਤੋਂ ਪਹਿਲਾਂ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਜਿਸ ਨਾਲ ਵਿਵਾਦ ਛਿੜ ਗਿਆ ਸੀ। ਪਿਛਲੇ ਸਾਲ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲੱਗਣ ‘ਤੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸੈਂਸਰ ਬੋਰਡ ਦੀ ਮੰਗ ਦੀ ਨਿਖੇਧੀ ਕੀਤੀ ਸੀ। ਪਰ ਹੁਣ ਦਿਲਜੀਤ ਦੀ ਪੋਸਟ ਤੋਂ ਸਾਫ ਹੈ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ।

ਅੱਜ ਖਨੌਰੀ ਅਤੇ ਸ਼ੰਭੂ ਮੋਰਚੇ ਦੇ ਆਗੂਆਂ ਤੇ SKM ਦੀ ਅਹਿਮ ਮੀਟਿੰਗ

ਹੈਰਾਨ ਕਰਨ ਵਾਲਾ ਖ਼ੁਲਾਸਾ, ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਕਾਲਜ ਤੋਂ ‘ਲਾਪਤਾ’ || International News

0
Shocking conclusion, 20 thousand students who went to study in Canada from India are 'missing' from the college

ਹੈਰਾਨ ਕਰਨ ਵਾਲਾ ਖ਼ੁਲਾਸਾ, ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਕਾਲਜ ਤੋਂ ‘ਲਾਪਤਾ’

ਭਾਰਤੀ ਵਿਦਿਆਰਥੀਆਂ ‘ਚ ਹਮੇਸ਼ਾ ਤੋਂ ਹੀ ਕੈਨੇਡਾ ਜਾਣ ਦਾ ਕਰੇਜ਼ ਰਿਹਾ ਹੈ ਪਰ ਇਸੇ ਦੇ ਵਿਚਾਲੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿੱਥੇ ਕਿ ‘ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ’ (Immigration, Refugees and Citizenship Canada- IRCC) ਦੇ ਹਵਾਲੇ ਨਾਲ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਪਹੁੰਚੇ ਲਗਭਗ 20 ਹਜ਼ਾਰ ਭਾਰਤੀ ਵਿਦਿਆਰਥੀ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ‘ਲਾਪਤਾ’ ਹਨ। ਉਹਨਾਂ ਨੂੰ ਉਹਨਾਂ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ‘ਨੋ-ਸ਼ੋਅ’ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਉੱਥੇ ਬਹੁਤ ਸਮੇਂ ਤੋਂ ਨਹੀਂ ਦੇਖਿਆ ਗਿਆ। ਅਜਿਹੀ ਸਥਿਤੀ ਵਿੱਚ ਸਵਾਲ ਉੱਠਦੇ ਹਨ ਕਿ ਇਹ ਵਿਦਿਆਰਥੀ ਕਿੱਥੇ ਗਏ?

ਗੈਰਹਾਜ਼ਰ ਵਿਦਿਆਰਥੀ ਕੈਨੇਡਾ ਵਿੱਚ ਕੰਮ ਕਰ ਰਹੇ

ਕਈ ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਗੈਰਹਾਜ਼ਰ ਵਿਦਿਆਰਥੀ ਕੈਨੇਡਾ ਵਿੱਚ ਕੰਮ ਕਰ ਰਹੇ ਹਨ ਅਤੇ ਸਥਾਈ ਨਿਵਾਸੀ ਬਣਨ ਦਾ ਸੁਪਨਾ ਦੇਖ ਰਹੇ ਹਨ। ਹੈਨਰੀ ਲੋਟਿਨ (Henry Lotin), ਇੱਕ ਸਾਬਕਾ ਸੰਘੀ ਅਰਥਸ਼ਾਸਤਰੀ ਅਤੇ ਇਮੀਗ੍ਰੇਸ਼ਨ ਮਾਹਰ, ਕਹਿੰਦੇ ਹਨ ਕਿ ਜ਼ਿਆਦਾਤਰ ਵਿਦਿਆਰਥੀ ਅਮਰੀਕਾ ਦੀ ਸਰਹੱਦ ਪਾਰ ਨਹੀਂ ਕਰ ਰਹੇ ਹਨ ਬਲਕਿ ਕੈਨੇਡਾ ਵਿੱਚ ਕੰਮ ਕਰ ਰਹੇ ਹਨ। ਇਸ ਪਿੱਛੇ ਮਕਸਦ ਕੈਨੇਡਾ ਵਿੱਚ ਸਥਾਈ ਤੌਰ ‘ਤੇ ਵਸਣਾ ਹੋ ਸਕਦਾ ਹੈ।

ਕੈਨੇਡਾ ਵਿੱਚ 2014 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪਾਲਣਾ ਪ੍ਰਣਾਲੀ (International Student Compliance Regime) ਲਾਗੂ ਕੀਤੀ ਗਈ ਸੀ ਜਿਸਦਾ ਉਦੇਸ਼ ਨਕਲੀ ਵਿਦਿਆਰਥੀਆਂ ਦੀ ਪਛਾਣ ਕਰਨਾ ਅਤੇ ਸ਼ੱਕੀ ਸਕੂਲਾਂ ਨੂੰ ਨਿਸ਼ਾਨਬੱਧ ਕਰਨਾ ਸੀ। ਇਮੀਗ੍ਰੇਸ਼ਨ ਵਿਭਾਗ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੀ ਹਾਜ਼ਰੀ ਦੀ ਰਿਪੋਰਟ ਮੰਗਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਸਟੱਡੀ ਪਰਮਿਟਾਂ ਦੀ ਪਾਲਣਾ ਕਰ ਰਹੇ ਹਨ।

ਭਾਰਤੀ ਪਰਿਵਾਰ ਦੀ ਮੌਤ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਜਾਂਚ

ਭਾਰਤੀ ਵਿਦਿਆਰਥੀਆਂ ਦੀ ਗੈਰਹਾਜ਼ਰੀ ਦੇ ਮੁੱਦੇ ਨੇ ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਵੀ ਧਿਆਨ ਖਿੱਚਿਆ ਹੈ, ਜੋ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਭਾਰਤੀਆਂ ਦੀ ਤਸਕਰੀ ਦੇ ਇਕ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਜਾਂਚ ਗੁਜਰਾਤ ਦੇ ਡਿੰਗੂਚਾ ਪਿੰਡ ਦੇ ਇੱਕ ਭਾਰਤੀ ਪਰਿਵਾਰ ਦੀ ਮੌਤ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ, ਜਿਸਦੀ ਕੈਨੇਡਾ-ਅਮਰੀਕਾ ਸਰਹੱਦ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬਹੁਤ ਜ਼ਿਆਦਾ ਠੰਡ ਕਾਰਨ ਮੌਤ ਹੋ ਗਈ ਸੀ।

ਹੈਨਰੀ ਲੋਟਿਨ ਨੇ ਸੁਝਾਅ ਦਿੱਤਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਫੀਸਾਂ ਦਾ ਅਡਵਾਂਸ ‘ਚ ਭੁਗਤਾਨ ਕਰਨਾ ਲਾਜ਼ਮੀ ਕੀਤਾ ਜਾ ਸਕਦੀ ਹੈ, ਤਾਂ ਜੋ ਸਿਸਟਮ ਦੀ ਦੁਰਵਰਤੋਂ ਨੂੰ ਘਟਾਇਆ ਜਾ ਸਕੇ। ਇਹ ਉਹਨਾਂ ਵਿਦਿਆਰਥੀਆਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ ਜੋ ਸਿਰਫ਼ ਵਰਕ ਪਰਮਿਟ ਦੇ ਉਦੇਸ਼ ਲਈ ਸਟੱਡੀ ਪਰਮਿਟ ਦੀ ਵਰਤੋਂ ਕਰ ਰਹੇ ਹਨ।

 

 

 

 

 

 

 

ਅੱਜ ਖਨੌਰੀ-ਸ਼ੰਭੂ ਮੋਰਚੇ ਦੇ ਆਗੂਆਂ ਤੇ SKM ਦੀ ਅਹਿਮ ਮੀਟਿੰਗ || Punjab News

0

ਅੱਜ ਖਨੌਰੀ-ਸ਼ੰਭੂ ਮੋਰਚੇ ਦੇ ਆਗੂਆਂ ਤੇ SKM ਦੀ ਅਹਿਮ ਮੀਟਿੰਗ

ਚੰਡੀਗੜ੍ਹ : ਅੱਜ ਪਟਿਆਲਾ ਦੇ ਪਾਤੜਾਂ ਵਿੱਚ ਖਨੌਰੀ ਅਤੇ ਸ਼ੰਭੂ ਮੋਰਚਾ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਦੀ ਮੀਟਿੰਗ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਸਬੰਧੀ ਰਣਨੀਤੀ ਬਣਾਈ ਜਾਵੇਗੀ।

ਡੱਲੇਵਾਲ ਦੀ ਸਿਹਤ ਬੇਹੱਦ ਨਾਜ਼ੁਕ

ਦੱਸ ਦਈਏ ਕਿ ਇਸ ਤੋਂ ਇਲਾਵਾ SKM ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਖਨੌਰੀ ਸਰਹੱਦ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਡੱਲੇਵਾਲ ਨੂੰ ਸ਼ੁੱਕਰਵਾਰ ਰਾਤ ਨੂੰ 3-4 ਵਾਰ ਉਲਟੀਆਂ ਕੀਤੀਆਂ ਆਈਆਂ। ਉਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ 20 ਕਿਲੋ ਘਟ ਗਿਆ ਹੈ। ਜਦੋਂ ਉਨ੍ਹਾਂ ਮਰਨ ਵਰਤ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ। ਹੁਣ ਇਹ ਘਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ।

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਜਾਣੋ ਕਦੋਂ ਪੇਸ਼ ਕਰਨਗੇ ਵਿੱਤ ਮੰਤਰੀ ਦੇਸ਼ ਦਾ ਆਮ ਬਜਟ

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਜਾਣੋ ਕਦੋਂ ਪੇਸ਼ ਕਰਨਗੇ ਵਿੱਤ ਮੰਤਰੀ ਦੇਸ਼ ਦਾ ਆਮ ਬਜਟ

0

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ, ਜਾਣੋ ਕਦੋਂ ਪੇਸ਼ ਕਰਨਗੇ ਵਿੱਤ ਮੰਤਰੀ ਦੇਸ਼ ਦਾ ਆਮ ਬਜਟ

ਨਵੀ ਦਿੱਲੀ : ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਦੋ ਹਿੱਸਿਆਂ ਵਿੱਚ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਅੱਠਵੀਂ ਵਾਰ ਬਜਟ ਪੇਸ਼ ਕਰਨਗੇ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਆਰਜ਼ੀ ਕੈਲੰਡਰ ਦੇ ਅਨੁਸਾਰ, ਸੈਸ਼ਨ ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ, ਲੋਕ ਸਭਾ ਅਤੇ ਰਾਜ ਸਭਾ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਹੋਵੇਗੀ। ਇਸ ਤੋਂ ਬਾਅਦ ਉਸੇ ਦਿਨ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ।

1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਆਮ ਬਜਟ

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ “ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਸਰਕਾਰ ਦੀ ਸਿਫ਼ਾਰਸ਼ ‘ਤੇ, 31 ਜਨਵਰੀ 2025 ਤੋਂ 4 ਅਪ੍ਰੈਲ 2025 ਤੱਕ ਬਜਟ ਸੈਸ਼ਨ 2025 ਲਈ ਸੰਸਦ ਦੇ ਦੋਵਾਂ ਸਦਨਾਂ ਦੀ ਮੀਟਿੰਗ ਬੁਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।”ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਮੁਰਮੂ 31 ਜਨਵਰੀ ਨੂੰ ਸਵੇਰੇ 11 ਵਜੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਦੋਵਾਂ ਸਦਨਾਂ ਦੀ ਕਾਰਵਾਈ 13 ਫਰਵਰੀ ਨੂੰ ਲੰਬੇ ਸਮੇਂ ਲਈ ਮੁਲਤਵੀ ਕੀਤੀ ਜਾਵੇਗੀ। ਸੰਸਦ ਦੀ ਕਾਰਵਾਈ 10 ਮਾਰਚ ਨੂੰ ਮੁੜ ਸ਼ੁਰੂ ਹੋਵੇਗੀ। ਕੇਂਦਰੀ ਬਜਟ 2025-26 1 ਫਰਵਰੀ 2025 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

0

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

20 ਜਨਵਰੀ ਨੂੰ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ ‘ਤੇ ਹੋਣਗੀਆਂ। ਕਾਰਨ ਇਹ ਹੈ ਕਿ ਉਸ ਦਿਨ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਸਥਾਨ ਵਿੱਚ ਬਦਲਾਅ ਹੋਇਆ ਹੈ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਕੜਾਕੇ ਦੀ ਠੰਡ ਕਾਰਨ 20 ਜਨਵਰੀ ਸੋਮਵਾਰ ਨੂੰ ਯੂਐਸ ਕੈਪੀਟਲ ਹਿੱਲ (ਸੰਸਦ) ਦੇ ਬਾਹਰ ਨਹੀਂ ਸਗੋਂ ਅੰਦਰ ਹੋਵੇਗਾ। ਰਾਇਟਰਜ਼ ਮੁਤਾਬਕ 40 ਸਾਲਾਂ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸੰਸਦ ਦੇ ਅੰਦਰ ਹੋਵੇਗਾ।

ਤਲਾਕ ਦੀਆਂ ਖਬਰਾਂ ‘ਤੇ ਬਰਾਕ ਓਬਾਮਾ ਨੇ ਲਗਾਇਆ ਵਿਰਾਮ!, ਪਤਨੀ ਮਿਸ਼ੇਲ ਲਈ ਸ਼ੇਅਰ ਕੀਤੀ Romantic ਪੋਸਟ

ਦੱਸ ਦਈਏ ਕਿ ਅਮਰੀਕਾ ਦੇ ਕਈ ਸੂਬੇ ਇਸ ਸਮੇਂ ਤੇਜ਼ ਠੰਡੀਆਂ ਹਵਾਵਾਂ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਧਰੁਵੀ ਵਵਰਟੇਕਸ ਮੰਨਿਆ ਜਾਂਦਾ ਹੈ। ਧਰੁਵੀ ਵਵਰਟੇਕਸ ਘੜੀ ਦੀ ਉਲਟ ਦਿਸ਼ਾ ਵੱਲ ਵਹਿੰਦਾ ਹੈ। ਭੂਗੋਲਿਕ ਬਣਤਰ ਦੇ ਕਾਰਨ, ਪੋਲਰ ਵੌਰਟੇਕਸ ਆਮ ਤੌਰ ‘ਤੇ ਉੱਤਰੀ ਧਰੁਵ ਦੇ ਦੁਆਲੇ ਘੁੰਮਦਾ ਹੈ, ਪਰ ਜਦੋਂ ਇਹ ਦੱਖਣ ਵੱਲ ਵਧਦਾ ਹੈ, ਤਾਂ ਇਹ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਸਖ਼ਤ ਠੰਡ ਲਿਆਉਂਦਾ ਹੈ। ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਤਾਪਮਾਨ ਮਨਫੀ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।