Home Blog Page 931

“ਇਹ ਕੇਂਦਰ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਦਾ…’, ਬਜਟ ਤੋਂ ਬਾਅਦ ਵਿਰੋਧੀ ਧਿਰ ਨੇ ਵਿੰਨ੍ਹਿਆ ਨਿਸ਼ਾਨਾ

0

“ਇਹ ਕੇਂਦਰ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਦਾ…’, ਬਜਟ ਤੋਂ ਬਾਅਦ ਵਿਰੋਧੀ ਧਿਰ ਨੇ ਵਿੰਨ੍ਹਿਆ ਨਿਸ਼ਾਨਾ 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2025-26 ਦਾ ਆਮ ਬਜਟ ਪੇਸ਼ ਕੀਤਾ। ਬਜਟ ਦੇ ਸਭ ਤੋਂ ਵੱਡੇ ਐਲਾਨ ਦੀ ਗੱਲ ਕੀਤੀ ਜਾਵੇ ਉਨ੍ਹਾਂ ਐਲਾਨ ਕੀਤਾ ਕਿ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। ਇਸ ਤੋਂ ਇਲਾਵਾ ਬਿਹਾਰ ਲਈ ਕਾਫੀ ਐਲਾਨ ਕੀਤੇ ਗਏ ਹਨ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ

ਵਿੱਤ ਮੰਤਰੀ ਨੇ ਜਿਵੇਂ ਹੀ ਬਜਟ ਪੜ੍ਹਨਾ ਸ਼ੁਰੂ ਕੀਤਾ, ਬਿਹਾਰ ਲਈ ਤੋਹਫ਼ਿਆਂ ਦਾ ਪਿਟਾਰਾ ਖੁੱਲ੍ਹਣਾ ਸ਼ੁਰੂ ਹੋ ਗਿਆ। ਬਜਟ ‘ਤੇ ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ, “ਮੈਂ ਇਹ ਸਮਝਣ ਵਿੱਚ ਅਸਫਲ ਰਿਹਾ ਕਿ ਇਹ ਭਾਰਤ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਸਰਕਾਰ ਦਾ? ਕੀ ਤੁਸੀਂ ਕੇਂਦਰੀ ਵਿੱਤ ਮੰਤਰੀ ਦੇ ਪੂਰੇ ਬਜਟ ਭਾਸ਼ਣ ਵਿੱਚ ਬਿਹਾਰ ਤੋਂ ਇਲਾਵਾ ਕਿਸੇ ਹੋਰ ਸੂਬੇ ਦਾ ਨਾਮ ਸੁਣਿਆ ਹੈ? ਜਦੋਂ ਤੁਸੀਂ ਦੇਸ਼ ਦੇ ਬਜਟ ਦੀ ਗੱਲ ਕਰਦੇ ਹੋ ਤਾਂ ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਹੈ।

ਬਜਟ ਗਰੀਬਾਂ- ਕਿਸਾਨ ਭਲਾਈ ਵਾਲਾ

ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ, ”ਬਿਹਾਰ ਨੂੰ ਤਰਜੀਹ ਮਿਲੀ ਹੈ। ਸੂਬੇ ਲਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਹੈ। ਇਹ ਬਜਟ ਗਰੀਬਾਂ, ਕਿਸਾਨਾਂ ਦੀ ਭਲਾਈ ਅਤੇ ਮੱਧ ਵਰਗ ਦੀ ਮਦਦ ਲਈ ਹੈ। ਇਹ ਬਜਟ ਅਜਿਹਾ ਹੈ ਕਿ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਅਮਿਤ ਸ਼ਾਹ ਨੇ PM ਨੂੰ ਬਜਟ ਲਈ ਦਿੱਤੀ ਵਧਾਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਜਟ ਨੂੰ ਮੱਧ ਵਰਗ ਲਈ ਦੱਸਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਹਮੇਸ਼ਾ ਪੀਐੱਮ ਮੋਦੀ ਦੇ ਦਿਲ ‘ਚ ਮੱਧ ਵਰਗ ਰਹਿੰਦਾ ਹੈ। 12 ਲੱਖ ਰੁਪਏ ਦੀ ਆਮਦਨ ਤੱਕ ਜ਼ੀਰੋ ਇਨਕਮ ਟੈਕਸ। ਬਜਟ-2025 ਹਰ ਖੇਤਰ ਵਿੱਚ ਇੱਕ ਵਿਕਸਤ ਅਤੇ ਉੱਤਮ ਭਾਰਤ ਦੇ ਨਿਰਮਾਣ ਲਈ ਮੋਦੀ ਸਰਕਾਰ ਦੇ ਵਿਜ਼ਨ ਦਾ ਬਲੂਪ੍ਰਿੰਟ ਹੈ। ਬਜਟ ਵਿੱਚ ਕਿਸਾਨਾਂ, ਗਰੀਬਾਂ, ਮੱਧ ਵਰਗ, ਔਰਤਾਂ ਅਤੇ ਬੱਚਿਆਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਤੋਂ ਲੈ ਕੇ ਸਟਾਰਟਅੱਪ, ਨਵੀਨਤਾ ਅਤੇ ਨਿਵੇਸ਼ ਤੱਕ ਹਰ ਖੇਤਰ ਨੂੰ ਕਵਰ ਕੀਤਾ ਗਿਆ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਇਸ ਸਰਬ-ਸੰਮਲਿਤ ਅਤੇ ਦੂਰਅੰਦੇਸ਼ੀ ਬਜਟ ਲਈ ਵਧਾਈ ਦਿੰਦਾ ਹਾਂ।

Accident: ਪਿਕਅੱਪ ਨਾਲ ਟਕਰਾਈ SSF ਜਵਾਨਾਂ ਦੀ ਗੱਡੀ, 3 ਜਵਾਨ ਗੰਭੀਰ ਜ਼ਖ਼ਮੀ

ਬਜਟ 2025: ਜਾਣੋ ਬਜਟ ਵਿੱਚ ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ ?

0
Dhan-Dhanya Krishi Yojana announced in Budget 2025, emphasis on production of these pulses

ਬਜਟ 2025: ਜਾਣੋ ਬਜਟ ਵਿੱਚ ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ ?

ਨਵੀਂ ਦਿੱਲੀ, 1 ਫਰਵਰੀ 2025 – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ਵਿੱਚ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਸਿੱਧੇ ਅਤੇ ਅਸਿੱਧੇ ਟੈਕਸਾਂ ਦਾ ਐਲਾਨ ਕੀਤਾ ਹੈ। ਅਗਲੇ ਹਫ਼ਤੇ ਸੰਸਦ ਵਿੱਚ ਇੱਕ ਨਵਾਂ ਆਮਦਨ ਟੈਕਸ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਰਕਾਰ ਨੇ 56 ਦਵਾਈਆਂ ‘ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਮੋਬਾਈਲ ਅਤੇ ਕੈਮਰੇ ਸਸਤੇ ਹੋ ਜਾਣਗੇ। ਇਹ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੈ। ਇਹ ਬਜਟ ਵਿੱਤੀ ਸਾਲ 2025-26 ਦੇ ਪੂਰੇ 12 ਮਹੀਨਿਆਂ ਲਈ ਹੋਵੇਗਾ। ਬਜਟ ਵਿੱਚ, ਹਰ ਕੋਈ ਇਹ ਜਾਣਨ ਲਈ ਇੰਤਜ਼ਾਰ ਕਰਦਾ ਹੈ ਕਿ ਕੀ ਮਹਿੰਗਾ ਹੋਵੇਗਾ ਅਤੇ ਕੀ ਸਸਤਾ? ਇੱਥੇ ਅਸੀਂ ਤੁਹਾਨੂੰ ਉਨ੍ਹਾਂ ਉਤਪਾਦਾਂ ਅਤੇ ਸੇਵਾਵਾਂ ਦੀ ਸੂਚੀ ਦੇ ਰਹੇ ਹਾਂ ਜੋ ਬਜਟ 2025 ਵਿੱਚ ਮਹਿੰਗੇ ਜਾਂ ਸਸਤੇ ਹੋ ਗਏ ਹਨ।

ਇਹ ਵੀ ਪੜ੍ਹੋ: ਅਮਰੀਕਾ ‘ਚ ਇੱਕ ਹੋਰ ਜਹਾਜ਼ ਹੋਇਆ ਕ੍ਰੈਸ਼: ਉਡਾਣ ਭਰਨ ਤੋਂ 30 ਸਕਿੰਟਾਂ ਬਾਅਦ ਘਰਾਂ ‘ਤੇ ਡਿੱਗਿਆ

ਬਜਟ 2025: ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ?

2025-26 ਦਾ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਚੀਜ਼ਾਂ ‘ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਕੁਝ ਚੀਜ਼ਾਂ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਹੈ। ਖਾਸ ਕਰਕੇ ਇਲੈਕਟ੍ਰਾਨਿਕਸ, ਦਵਾਈਆਂ ਅਤੇ ਇਲੈਕਟ੍ਰਿਕ ਵਾਹਨਾਂ ਨਾਲ ਸਬੰਧਤ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ।

– ਮੋਬਾਈਲ ਬੈਟਰੀ
– ਮੱਛੀ ਦਾ ਪੇਸਟ
– ਚਮੜੇ ਦੇ ਸਮਾਨ
– LED ਟੀਵੀ

ਬਜਟ 2025 ਵਿੱਚ ਕੀ ਮਹਿੰਗਾ ਹੋਇਆ ?

– ਫਲੈਟ ਪੈਨਲ ਡਿਸਪਲੇ, ਟੀਵੀ ਡਿਸਪਲੇ
– ਬੁਣੇ ਹੋਏ ਕੱਪੜੇ
– ਦਵਾਈਆਂ ਹੋਣਗੀਆਂ ਸਸਤੀਆਂ

ਸਰਕਾਰ ਨੇ ਦਵਾਈਆਂ ‘ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਇਸ ਵਿੱਚ ਕੈਂਸਰ ਦੀਆਂ ਦਵਾਈਆਂ ਸ਼ਾਮਲ ਹਨ। ਕੈਂਸਰ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ 56 ਦਵਾਈਆਂ ‘ਤੇ ਕਸਟਮ ਡਿਊਟੀ ਹਟਾਈ ਜਾਵੇਗੀ।

ਕੈਂਸਰ ਅਤੇ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਸਰਕਾਰ ਨੇ 36 ਜੀਵਨ ਰੱਖਿਅਕ ਦਵਾਈਆਂ ‘ਤੇ ਮੁੱਢਲੀ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਉਨ੍ਹਾਂ ਮਰੀਜ਼ਾਂ ਨੂੰ ਫਾਇਦਾ ਹੋਵੇਗਾ ਜੋ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਲਈ ਦਵਾਈਆਂ ਖਰੀਦਦੇ ਹਨ।

ਇਲੈਕਟ੍ਰਾਨਿਕ ਸਾਮਾਨ ਹੋਵੇਗਾ ਸਸਤਾ

ਵਿੱਤ ਮੰਤਰੀ ਨੇ ਇਲੈਕਟ੍ਰਾਨਿਕ ਸਾਮਾਨ ‘ਤੇ ਕਸਟਮ ਡਿਊਟੀ ਘਟਾ ਕੇ 5% ਕਰਨ ਦਾ ਐਲਾਨ ਕੀਤਾ ਹੈ। ਖਾਸ ਕਰਕੇ ਟੀਵੀ ਅਤੇ ਮੋਬਾਈਲ ਫੋਨਾਂ ਦੇ ਓਪਨ ਸੇਲ ਅਤੇ ਹੋਰ ਹਿੱਸਿਆਂ ‘ਤੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਘੱਟ ਸਕਦੀਆਂ ਹਨ।

ਈਵੀ ਬੈਟਰੀਆਂ ਸਸਤੀਆਂ ਹੋਣਗੀਆਂ

ਇਲੈਕਟ੍ਰਿਕ ਵਾਹਨਾਂ (EV) ਨਾਲ ਸਬੰਧਤ 35 ਹੋਰ ਵਸਤੂਆਂ ਨੂੰ ਕਸਟਮ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੋਬਾਈਲ ਫੋਨ ਬੈਟਰੀਆਂ ਲਈ ਛੋਟ ਸੂਚੀ ਵਿੱਚ 28 ਚੀਜ਼ਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸਦਾ ਫਾਇਦਾ ਈਵੀ ਅਤੇ ਮੋਬਾਈਲ ਬੈਟਰੀਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

ਇਹ ਉਤਪਾਦ ਹੋਣਗੇ ਸਸਤੇ

ਸਰਕਾਰ ਨੇ ਕੋਬਾਲਟ ਪਾਊਡਰ, ਲਿਥੀਅਮ-ਆਇਨ ਬੈਟਰੀ ਸਕ੍ਰੈਪ, ਸੀਸਾ, ਜ਼ਿੰਕ ਅਤੇ 12 ਹੋਰ ਮਹੱਤਵਪੂਰਨ ਖਣਿਜਾਂ ਨੂੰ ਮੂਲ ਕਸਟਮ ਡਿਊਟੀ ਤੋਂ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਨਾਲ ਬੈਟਰੀਆਂ ਅਤੇ ਖਣਿਜ ਆਧਾਰਿਤ ਉਤਪਾਦਾਂ ਦੀਆਂ ਕੀਮਤਾਂ ਘੱਟ ਜਾਣਗੀਆਂ।

ਚਮੜੇ ਦੇ ਸਮਾਨ ‘ਤੇ ਡਿਊਟੀ ਹਟਾਈ

ਸਰਕਾਰ ਨੇ ਬਜਟ ਵਿੱਚ ਵੈੱਟ ਬਲੂ ਲੈਦਰ ‘ਤੇ ਮੁੱਢਲੀ ਕਸਟਮ ਡਿਊਟੀ ਹਟਾ ਦਿੱਤੀ ਹੈ।

ਮੱਛੀ ਦਾ ਪੇਸਟ

ਜੰਮੇ ਹੋਏ ਮੱਛੀ ਦੇ ਪੇਸਟ (ਸੁਰੀਮੀ) ‘ਤੇ ਮੂਲ ਕਸਟਮ ਡਿਊਟੀ 30 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਇਹ ਨਿਰਮਿਤ ਅਤੇ ਨਿਰਯਾਤ ਉਤਪਾਦਾਂ ‘ਤੇ ਲਾਗੂ ਹੋਵੇਗਾ।

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਤੇ ਕੋਈ ਅਸਰ ਨਹੀਂ ਪਵੇਗਾ।

2024 ਦੇ ਬਜਟ ਵਿੱਚ, ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਕੇ 6% ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹਾਲਾਂਕਿ, ਬਜਟ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧਦੀਆਂ ਜਾਪਦੀਆਂ ਹਨ। ਇਸ ਵਾਰ ਸਰਕਾਰ ਨੇ ਬਜਟ ਵਿੱਚ ਸੋਨੇ ਅਤੇ ਚਾਂਦੀ ‘ਤੇ ਦਰਾਮਦ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

ਅਮਰੀਕਾ ‘ਚ ਇੱਕ ਹੋਰ ਜਹਾਜ਼ ਹੋਇਆ ਕ੍ਰੈਸ਼: ਉਡਾਣ ਭਰਨ ਤੋਂ 30 ਸਕਿੰਟਾਂ ਬਾਅਦ ਘਰਾਂ ‘ਤੇ ਡਿੱਗਿਆ

0

ਅਮਰੀਕਾ ‘ਚ ਇੱਕ ਹੋਰ ਜਹਾਜ਼ ਹੋਇਆ ਕ੍ਰੈਸ਼: ਉਡਾਣ ਭਰਨ ਤੋਂ 30 ਸਕਿੰਟਾਂ ਬਾਅਦ ਘਰਾਂ ‘ਤੇ ਡਿੱਗਿਆ

ਨਵੀਂ ਦਿੱਲੀ, 1 ਫਰਵਰੀ 2025 – ਅਮਰੀਕਾ ਦੇ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਵਿੱਚ ਸ਼ਨੀਵਾਰ ਸਵੇਰੇ ਇੱਕ ਛੋਟਾ ਮੈਡੀਕਲ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਫਿਲਾਡੇਲਫੀਆ ਤੋਂ ਮਿਸੂਰੀ ਜਾ ਰਹੇ ਜਹਾਜ਼ ਵਿੱਚ 6 ਲੋਕ ਸਵਾਰ ਸਨ। ਇਨ੍ਹਾਂ ਵਿੱਚ ਦੋ ਡਾਕਟਰ, ਦੋ ਪਾਇਲਟ, ਇੱਕ ਮਰੀਜ਼ ਅਤੇ ਇੱਕ ਪਰਿਵਾਰਕ ਮੈਂਬਰ ਸ਼ਾਮਲ ਸਨ। ਹਾਦਸੇ ਵਿੱਚ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: 150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ: 30 ਮਿੰਟ ਤੱਕ ਹੁੰਦੇ ਰਹੇ ਧਮਾਕੇ

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਨੁਸਾਰ, ਲੀਅਰਜੈੱਟ 55 ਨਾਮਕ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਉੱਤਰ-ਪੂਰਬੀ ਫਿਲਾਡੇਲਫੀਆ ਹਵਾਈ ਅੱਡੇ ਤੋਂ ਉਡਾਣ ਭਰੀ। ਸਿਰਫ਼ 30 ਸਕਿੰਟਾਂ ਬਾਅਦ, ਇਹ 6.4 ਕਿਲੋਮੀਟਰ (4 ਮੀਲ) ਦੂਰ ਕਰੈਸ਼ ਹੋ ਗਿਆ।

ਏਐਫਪੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਇੱਕ ਰਿਹਾਇਸ਼ੀ ਖੇਤਰ ਵਿੱਚ ਘਰਾਂ ਦੇ ਉੱਪਰ ਡਿੱਗ ਪਿਆ, ਜਿਸ ਕਾਰਨ ਇਲਾਕੇ ਦੀਆਂ ਕਈ ਇਮਾਰਤਾਂ ਵਿੱਚ ਅੱਗ ਲੱਗ ਗਈ। ਫਿਲਹਾਲ ਬਚਾਅ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।

ਫਿਲਾਡੇਲਫੀਆ ਦੀ ਮੇਅਰ ਚੈਰਿਲ ਪਾਰਕਰ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਫਿਲਹਾਲ ਇਸ ਹਾਦਸੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਦੌਰਾਨ, ਜਹਾਜ਼ ਚਲਾਉਣ ਵਾਲੀ ਏਅਰ ਐਂਬੂਲੈਂਸ ਕੰਪਨੀ ਜੈੱਟ ਰੈਸਕਿਊ ਨੇ ਕਿਹਾ ਕਿ ਇਸ ਸਮੇਂ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਕੋਈ ਬਚ ਗਿਆ ਹੈ ਜਾਂ ਨਹੀਂ। ਕੰਪਨੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤੇ ਜਾਣ ਤੱਕ ਕੋਈ ਵੀ ਨਾਮ ਜਾਰੀ ਨਹੀਂ ਕੀਤਾ ਜਾਵੇਗਾ।

ਇਹ ਹਾਦਸਾ ਪੈਨਸਿਲਵੇਨੀਆ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਇੱਕ ਤਿੰਨ ਮੰਜ਼ਿਲਾ ਸ਼ਾਪਿੰਗ ਸੈਂਟਰ, ਰੂਜ਼ਵੈਲਟ ਮਾਲ ਦੇ ਨੇੜੇ ਵਾਪਰਿਆ। ਜਿਸ ਥਾਂ ‘ਤੇ ਜਹਾਜ਼ ਹਾਦਸਾਗ੍ਰਸਤ ਹੋਇਆ, ਉੱਥੇ ਬਹੁਤ ਸਾਰੇ ਘਰ ਅਤੇ ਦੁਕਾਨਾਂ ਹਨ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਘਟਨਾ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਆਇਆ ਅਤੇ ਟੱਕਰ ਤੋਂ ਬਾਅਦ, ਅੱਗ ਦਾ ਇੱਕ ਵੱਡਾ ਗੋਲਾ ਅਸਮਾਨ ਵਿੱਚ ਉੱਠਿਆ।

ਅਮਰੀਕੀ ਟਰਾਂਸਪੋਰਟ ਸਕੱਤਰ ਸ਼ੌਨ ਡਫੀ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਸਵਾਰ ਲੋਕ ਹਾਦਸੇ ਤੋਂ ਬਾਅਦ ਬਾਹਰ ਨਿਕਲਣ ਦੇ ਯੋਗ ਸਨ ਜਾਂ ਨਹੀਂ। ਪੁਲਿਸ ਦੇ ਅਨੁਸਾਰ, ਜ਼ਮੀਨ ‘ਤੇ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ।

Accident: ਪਿਕਅੱਪ ਨਾਲ ਟਕਰਾਈ SSF ਜਵਾਨਾਂ ਦੀ ਗੱਡੀ, 3 ਜਵਾਨ ਗੰਭੀਰ ਜ਼ਖ਼ਮੀ

0

Accident: ਪਿਕਅੱਪ ਨਾਲ ਟਕਰਾਈ SSF ਜਵਾਨਾਂ ਦੀ ਗੱਡੀ, 3 ਜਵਾਨ ਗੰਭੀਰ ਜ਼ਖ਼ਮੀ

ਚੰਡੀਗੜ੍ਹ,1 ਫਰਵਰੀ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਵਿਜ਼ੀਬਿਲਟੀ ਵੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਅੱਜ ਤੜਕੇ ਸੰਘਣੀ ਧੁੰਦ ਕਾਰਨ ਅਬੋਹਰ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਐਸਐਸਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਪਿੰਡ ਨਿਹਾਲਖੇੜਾ ਨੇੜੇ ਐਸਐਸਐਫ ਦੇ ਜਵਾਨਾਂ ਦੀ ਕਾਰ ਪਿਕਅੱਪ ਨਾਲ ਟਕਰਾ ਗਈ, ਜਿਸ ਵਿੱਚ ਸਾਰੇ ਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਪਿਕਅੱਪ ਨਾਲ ਟਕਰਾਈ ਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਐਫ ਦੇ ਜਵਾਨ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਅਤੇ ਮੋਹਿਤ ਆਪਣੀ ਨਿੱਜੀ ਕਾਰ ਵਿੱਚ ਨਿਹਾਲਖੇੜਾ ਵਿੱਚ ਡਿਊਟੀ ’ਤੇ ਜਾ ਰਹੇ ਸਨ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਕੈਂਟਰ ਨੂੰ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਪਿਕਅੱਪ ਨਾਲ ਟਕਰਾ ਗਈ।

ਜ਼ਖਮੀ ਹਾਲਤ ਚ ਹਸਪਤਾਲ ‘ਚ ਭਰਤੀ

ਇਸ ਹਾਦਸੇ ‘ਚ ਤਿੰਨੋਂ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਕਾਰ ਵੀ ਨੁਕਸਾਨੀ ਗਈ। ਸਥਾਨਕ ਲੋਕਾਂ ਨੇ ਤੁਰੰਤ ਐਸਐਸਐਫ ਟੀਮ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਦੀ ਇੱਕ ਹੋਰ ਟੀਮ ਨੇ ਜ਼ਖ਼ਮੀ ਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ।

Budget 2025 : ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਮੋਬਾਈਲ ਬੈਟਰੀ ਤੱਕ ਇਹ ਸਾਮਾਨ ਹੋਇਆ ਸਸਤਾ

150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ: 30 ਮਿੰਟ ਤੱਕ ਹੁੰਦੇ ਰਹੇ ਧ+ਮਾਕੇ

0

150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ: 30 ਮਿੰਟ ਤੱਕ ਹੁੰਦੇ ਰਹੇ ਧਮਾਕੇ

ਗਾਜ਼ੀਆਬਾਦ, 1 ਫਰਵਰੀ 2025 – ਗਾਜ਼ੀਆਬਾਦ ਵਿੱਚ ਸ਼ਨੀਵਾਰ ਸਵੇਰੇ ਸਿਲੰਡਰਾਂ ਨਾਲ ਭਰੇ ਇੱਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਇੱਕ ਪਲ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਈਵੇਅ ‘ਤੇ 30 ਮਿੰਟਾਂ ਤੱਕ 150 ਸਿਲੰਡਰ ਫਟਦੇ ਰਹੇ। ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਬਣਿਆ ਗੋਦਾਮ ਢਹਿ ਗਿਆ। ਸਿਲੰਡਰ 100 ਮੀਟਰ ਦੂਰ ਜਾ-ਜਾ ਨੇੜਲੇ ਘਰਾਂ ਵਿੱਚ ਡਿੱਗ ਰਹੇ ਸਨ, ਜਿਸ ਕਾਰਨ 2-3 ਘਰਾਂ ਨੂੰ ਅੱਗ ਲੱਗ ਗਈ।

ਅੱਗ ਦੀਆਂ ਲਪਟਾਂ ਅਤੇ ਧਮਾਕੇ ਦੀ ਆਵਾਜ਼ 3 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸਿਲੰਡਰ ਰੁਕ-ਰੁਕ ਕੇ ਫਟ ਰਹੇ ਸਨ। ਨੇੜਲੇ ਘਰਾਂ ਵਿੱਚ ਸੁੱਤੇ ਪਏ ਲੋਕਾਂ ਨੇ ਸੋਚਿਆ ਕਿ ਬੰਬ ਧਮਾਕਾ ਹੋ ਰਿਹਾ ਹੈ। ਉਹ ਡਰ ਕੇ ਆਪਣੇ ਘਰਾਂ ਤੋਂ ਭੱਜ ਗਏ। ਨੇੜੇ ਖੜ੍ਹੇ ਵਾਹਨ ਸੜ ਕੇ ਸੁਆਹ ਹੋ ਗਏ। ਖੁਸ਼ਕਿਸਮਤੀ ਨਾਲ, ਡਰਾਈਵਰ ਨੇ ਚੱਲਦੇ ਟਰੱਕ ਤੋਂ ਛਾਲ ਮਾਰ ਦਿੱਤੀ, ਇਸ ਤਰ੍ਹਾਂ ਉਸਦੀ ਜਾਨ ਬਚ ਗਈ।

ਇਹ ਵੀ ਪੜ੍ਹੋ : 12 ਲੱਖ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ – ਵਿੱਤ ਮੰਤਰੀ ਦਾ ਬਜਟ ‘ਚ ਐਲਾਨ

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਘਟਨਾ ਭੋਪੁਰਾ ਚੌਕ, ਦਿੱਲੀ-ਵਜ਼ੀਰਾਬਾਦ ਰੋਡ, ਟੀਲਾ ਮੋਡ ਇਲਾਕੇ ਵਿੱਚ ਵਾਪਰੀ। ਸੀਐਫਓ ਰਾਹੁਲ ਪਾਲ ਨੇ ਕਿਹਾ – ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਭਾਰਤ ਦਾ ਪਹਿਲਾ ਬਜਟ ਕਦੋਂ ਕੀਤਾ ਗਿਆ ਸੀ ਪੇਸ਼ ? ਜਾਣੋ ਕਿੱਥੋਂ ਆਇਆ ‘ਬਜਟ’ ਸ਼ਬਦ ? ਜਾਣੋ ਪੂਰਾ ਇਤਿਹਾਸ || Budget 2025 || Modi Government

0
When was the first budget of India presented? Know where the word 'budget' came from? Know the complete history

ਭਾਰਤ ਦਾ ਪਹਿਲਾ ਬਜਟ ਕਦੋਂ ਕੀਤਾ ਗਿਆ ਸੀ ਪੇਸ਼ ? ਜਾਣੋ ਕਿੱਥੋਂ ਆਇਆ ‘ਬਜਟ’ ਸ਼ਬਦ ? ਜਾਣੋ ਪੂਰਾ ਇਤਿਹਾਸ

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪੂਰਾ ਬਜਟ ਅੱਜ ਪੇਸ਼ ਹੋ ਰਿਹਾ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ‘ਚ ਬਜਟ ਪੇਸ਼ ਕਰ ਰਹੇ ਹਨ | ਜਿਸ ‘ਚ ਹੁਣ ਤੱਕ ਬਹੁਤ ਸਾਰੇ ਐਲਾਨ ਹੋ ਚੁੱਕੇ ਹਨ | ਇਹ ਉਨ੍ਹਾਂ ਦਾ ਲਗਾਤਾਰ ਅੱਠਵਾਂ ਬਜਟ ਭਾਸ਼ਣ ਹੈ। ਬਜਟ ਸਿਰਫ਼ ਆਰਥਿਕ ਅੰਕੜਿਆਂ ਦਾ ਲੇਖਾ-ਜੋਖਾ ਨਹੀਂ ਹੁੰਦਾ, ਸਗੋਂ ਇਹ ਦੇਸ਼ ਦੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਵੀ ਮਹੱਤਵਪੂਰਨ ਨੁਕਤਾ ਹੁੰਦਾ ਹੈ। ਬਜਟ ਪੇਸ਼ ਹੋਣ ਤੋਂ ਪਹਿਲਾਂ ਆਓ ਜਾਣਦੇ ਹਾਂ ਕੁਝ ਅਜਿਹੇ ਦਿਲਚਸਪ ਤੱਥ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।

‘ਬਜਟ’ ਸ਼ਬਦ ਕਿੱਥੋਂ ਆਇਆ?

ਕੀ ਤੁਹਾਨੂੰ ਪਤਾ ਹੈ ਕਿ ‘ਬਜਟ’ ਸ਼ਬਦ ਕਿੱਥੋਂ ਆਇਆ? ਇਹ ਸ਼ਬਦ ਫਰਾਂਸੀਸੀ ਸ਼ਬਦ ‘ਬੁਲਗਾ’ ਤੋਂ ਆਇਆ ਹੈ, ਜਿਸਦਾ ਅਰਥ ਹੈ ‘ਚਮੜੇ ਦਾ ਬੈਗ’। ਇਸ ਸ਼ਬਦ ਨੇ ਬਾਅਦ ਵਿੱਚ ਅੰਗਰੇਜ਼ੀ ਵਿੱਚ ‘ਬੋਗੇਟ’ ਦਾ ਰੂਪ ਲੈ ਲਿਆ ਅਤੇ ਅੰਤ ਵਿੱਚ ‘ਬਜਟ’ ਸ਼ਬਦ ਦਾ ਜਨਮ ਹੋਇਆ। ਇਸ ਤੋਂ ਪਹਿਲਾਂ ਸੰਸਦ ਵਿੱਚ ਚਮੜੇ ਦੇ ਥੈਲੇ ਵਿੱਚ ਬਜਟ ਪੇਸ਼ ਕੀਤਾ ਜਾਂਦਾ ਸੀ, ਜੋ ਇਸ ਸ਼ਬਦ ਦੀ ਸ਼ੁਰੂਆਤ ਦਾ ਕਾਰਨ ਹੈ।

ਅੰਗਰੇਜ਼ਾਂ ਦੇ ਸਮੇਂ ਦੌਰਾਨ ਪ੍ਰਸ਼ਾਸਨ ਨੇ ਖਰਚੇ ਅਤੇ ਆਮਦਨ ਦੀ ਜਾਣਕਾਰੀ ਦਿੰਦੇ ਹੋਏ ਇਸ ਨੂੰ ਲਾਲ ਚਮੜੇ ਦੇ ਬੈਗ ਵਿੱਚ ਰੱਖਿਆ ਸੀ। ਇਹ ਪਰੰਪਰਾ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਨਿਰਮਲਾ ਸੀਤਾਰਮਨ ਨੇ 2019 ਵਿੱਚ ਇਸ ਪਰੰਪਰਾ ਨੂੰ ਤੋੜਿਆ। ਉਸ ਸਮੇਂ ਤੋਂ, ਬਜਟ ਦਸਤਾਵੇਜ਼ਾਂ ਨੂੰ ਬਹੀ (ਰਵਾਇਤੀ ਲਾਲ ਕੱਪੜੇ ਵਿੱਚ ਲਪੇਟਿਆ ਕਾਗਜ਼) ਵਿੱਚ ਪੇਸ਼ ਕੀਤਾ ਜਾਂਦਾ ਹੈ, ਅਤੇ ਅੱਜਕੱਲ੍ਹ ਡਿਜੀਟਲ ਫਾਰਮੈਟ ਵਿੱਚ ਵੀ।

11 ਵਜੇ ਕਿਉਂ ਪੇਸ਼ ਕੀਤਾ ਜਾਂਦਾ ਹੈ ਬਜਟ ?

ਕੀ ਤੁਸੀਂ ਕਦੇ ਸੋਚਿਆ ਹੈ ਕਿ ਬਜਟ ਹਮੇਸ਼ਾ 11 ਵਜੇ ਕਿਉਂ ਪੇਸ਼ ਕੀਤਾ ਜਾਂਦਾ ਹੈ? ਆਮ ਤੌਰ ‘ਤੇ ਇਹ ਕੋਈ ਪੁਰਾਣੀ ਪਰੰਪਰਾ ਨਹੀਂ ਹੈ। ਅੰਗਰੇਜ਼ਾਂ ਦੇ ਸਮੇਂ ਵਿੱਚ ਸ਼ਾਮ 5 ਵਜੇ ਬਜਟ ਪੇਸ਼ ਕੀਤਾ ਜਾਂਦਾ ਸੀ ਤਾਂ ਜੋ ਅਧਿਕਾਰੀਆਂ ਨੂੰ ਰਾਤ ਭਰ ਕੰਮ ਕਰਨ ਦਾ ਸਮਾਂ ਮਿਲ ਸਕੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ 1999 ਵਿੱਚ ਇਸਨੂੰ ਬਦਲਿਆ ਗਿਆ ਸੀ। ਬਜਟ ਪੇਸ਼ ਕਰਨ ਦਾ ਸਮਾਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 11 ਵਜੇ ਤੈਅ ਕੀਤਾ ਗਿਆ ਸੀ।

ਉਸ ਸਮੇਂ ਵਿੱਤ ਮੰਤਰੀ ਯਸ਼ਵੰਤ ਸਿਨਹਾ ਸਨ। ਸਿਨਹਾ 1998 ਤੋਂ 2002 ਤੱਕ ਭਾਰਤ ਦੇ ਵਿੱਤ ਮੰਤਰੀ ਰਹੇ। 1955 ਤੱਕ ਬਜਟ ਸਿਰਫ਼ ਅੰਗਰੇਜ਼ੀ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਸੀ, ਪਰ ਉਸ ਤੋਂ ਬਾਅਦ ਇਸਨੂੰ ਹਿੰਦੀ ਵਿੱਚ ਪੇਸ਼ ਕਰਨ ਦੀ ਪਰੰਪਰਾ ਵੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ : ਬਜਟ 2025 ‘ਚ ਧਨ-ਧੰਨਿਆ ਕ੍ਰਿਸ਼ੀ ਯੋਜਨਾ ਦਾ ਐਲਾਨ, ਇਨ੍ਹਾਂ ਦਾਲਾਂ ਦੇ ਉਤਪਾਦਨ ‘ਤੇ ਜ਼ੋਰ

ਭਾਰਤ ਦਾ ਪਹਿਲਾ ਕੇਂਦਰੀ ਬਜਟ

ਭਾਰਤ ਵਿੱਚ ਪਹਿਲਾ ਕੇਂਦਰੀ ਬਜਟ 26 ਨਵੰਬਰ 1947 ਨੂੰ ਪੇਸ਼ ਕੀਤਾ ਗਿਆ ਸੀ, ਜੋ ਕਿ ਆਰ ਕੇ ਸ਼ਨਮੁਗਮ ਚੇਟੀ ਦੁਆਰਾ ਪੇਸ਼ ਕੀਤਾ ਗਿਆ ਸੀ। ਚੇਟੀ ਇੱਕ ਉੱਘੇ ਵਕੀਲ, ਸਿਆਸਤਦਾਨ ਅਤੇ ਅਰਥ ਸ਼ਾਸਤਰੀ ਸਨ। ਇਸ ਤੋਂ ਪਹਿਲਾਂ ਭਾਰਤ ਵਿੱਚ ਪਹਿਲਾ ਬਜਟ 7 ਅਪ੍ਰੈਲ 1860 ਨੂੰ ਪੇਸ਼ ਕੀਤਾ ਗਿਆ ਸੀ, ਜੋ ਕਿ ਬ੍ਰਿਟਿਸ਼ ਰਾਜ ਦੌਰਾਨ ਸੀ। ਇਹ ਬਜਟ ਜੇਮਸ ਵਿਲਸਨ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਇੱਕ ਸਕਾਟਿਸ਼ ਅਰਥ ਸ਼ਾਸਤਰੀ ਸੀ।

 

Budget 2025 : ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਮੋਬਾਈਲ ਬੈਟਰੀ ਤੱਕ ਇਹ ਸਾਮਾਨ ਹੋਇਆ ਸਸਤਾ

0

Budget 2025 : ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਮੋਬਾਈਲ ਬੈਟਰੀ ਤੱਕ ਇਹ ਸਾਮਾਨ ਹੋਇਆ ਸਸਤਾ

ਨਵੀ ਦਿੱਲੀ,1 ਫਰਵਰੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਦਵਾਈਆਂ ਤੋਂ ਲੈ ਕੇ ਉਦਯੋਗਿਕ ਸਮਾਨ ਸੰਬੰਧੀ ਕਈ ਅਹਿਮ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਜਿੱਥੇ ਇੱਕ ਪਾਸੇ ਖੇਤੀ ਸੈਕਟਰ ਅਤੇ ਆਟੋਮੋਬਾਈਲ ਸੈਕਟਰ ਨੂੰ ਵੱਡਾ ਤੋਹਫਾ ਦਿੱਤਾ ਹੈ, ਉੱਥੇ ਹੀ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਿਹਤ ਖੇਤਰ ਨੂੰ ਹੁਲਾਰਾ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ, ਜਿਸ ਵਿਚ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦੀਆਂ 36 ਦਵਾਈਆਂ ਸਸਤੀਆਂ ਕਰ ਦਿੱਤੀਆਂ ਹਨ।
ਆਓ ਜਾਣਦੇ ਹਾਂ ਕਿਹੜੀਆਂ ਵਸਤੂਆਂ ਦੀਆਂ ਕੀਮਤਾਂ ਘਟੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ।

ਇਹ ਚੀਜ਼ਾਂ ਹੋਈਆਂ ਸਸਤੀਆਂ

ਮੋਬਾਈਲ ਫੋਨ
ਕੈਂਸਰ ਦੀਆਂ ਦਵਾਈਆਂ
ਮੈਡੀਕਲ ਉਪਕਰਨ
LCD, LED ਸਸਤੀ
ਮੋਬਾਈਲ ਦੀਆਂ ਬੈਟਰੀਆਂ
ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ
ਚਮੜੇ ਤੋਂ ਬਣੇ ਉਤਪਾਦ

Budget 2025 ‘ਚ ਕਿਸਾਨਾਂ ਲਈ ਵੱਡੇ ਐਲਾਨ, ਪੜੋ ਵੇਰਵਾ

12 ਲੱਖ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ – ਵਿੱਤ ਮੰਤਰੀ ਦਾ ਬਜਟ ‘ਚ ਐਲਾਨ

0

12 ਲੱਖ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ – ਵਿੱਤ ਮੰਤਰੀ ਦਾ ਬਜਟ ‘ਚ ਐਲਾਨ

ਨਵੀਂ ਦਿੱਲੀ, 1 ਫਰਵਰੀ 2025 – ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕੀਤਾ। ਇਸ ਬਜਟ ‘ਚ ਸਰਕਾਰ ਵੱਲੋਂ ਨਵੀਂ ਟੈਕਸ ਪ੍ਰਣਾਲੀ ਅਤੇ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਬਦਲਾਅ ਕੀਤੇ ਗਏ। ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਇਨਕਮ ਟੈਕਸ ਦੀ ਸੀਮਾਂ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ। 12 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਵੀ ਟੈਕਸ ਨਹੀਂ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਬਜਟ 2025 ‘ਚ ਬਿਹਾਰ ‘ਤੇ ਧਿਆਨ: ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਪਿਛਲੇ 4 ਸਾਲਾਂ ਦੇ ਆਈਟੀ ਰਿਟਰਨ ਇਕੱਠੇ ਭਰੇ ਜਾ ਸਕਣਗੇ

ਆਮਦਨ ਕਰ ਦੀ ਨਵੀਂ ਟੈਕਸ ਵਿਵਸਥਾ ਦੇ ਤਹਿਤ, ਸਲੈਬਾਂ ਦੀ ਬਣਤਰ ਕੁਝ ਇਸ ਤਰ੍ਹਾਂ ਹੋਵੇਗੀ….

0-4 ਲੱਖ ਦੀ ਆਮਦਨ ‘ਤੇ ਕੋਈ ਟੈਕਸ ਨਹੀਂ
4-8 ਲੱਖ ਦੀ ਆਮਦਨ ‘ਤੇ 5% ਲੱਗੇਗਾ ਟੈਕਸ
12-16 ਲੱਖ ਦੀ ਆਮਦਨ ‘ਤੇ 15% ਟੈਕਸ
16-20 ਲੱਖ ਦੀ Income ‘ਤੇ 20% ਟੈਕਸ
20-24 ਲੱਖ ਦੀ ਆਮਦਨ ‘ਤੇ 25% ਟੈਕਸ
12 ਲੱਖ ਦੀ Income ਤੱਕ ਕੋਈ ਟੈਕਸ ਨਹੀਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2025-26 ਦੇ ਬਜਟ ਵਿੱਚ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਇੱਕ ਨਵਾਂ ਆਮਦਨ ਟੈਕਸ ਬਿੱਲ ਆਵੇਗਾ। ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਨਵਾਂ ਆਮਦਨ ਕਰ ਬਿੱਲ ਅਗਲੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।

Budget 2025 ‘ਚ ਕਿਸਾਨਾਂ ਲਈ ਵੱਡੇ ਐਲਾਨ, ਪੜੋ ਵੇਰਵਾ

0

Budget 2025 ‘ਚ ਕਿਸਾਨਾਂ ਲਈ ਵੱਡੇ ਐਲਾਨ, ਪੜੋ ਵੇਰਵਾ

ਨਵੀ ਦਿੱਲੀ,1 ਫਰਵਰੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ ਵਿੱਚ ਕਿਸਾਨਾਂ ਲਈ ਪਿਟਾਰਾ ਖੋਲਿਆ। ਬਜਟ 2025 ‘ਚ ਮੋਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਈ ਵੱਡੇ ਐਲਾਨ ਕੀਤੇ ਪਰ ਸਭ ਤੋਂ ਵੱਡੀ ਰਾਹਤ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਕੇ ਦਿਤੀ ਗਈ। ਇਸ ਨੂੰ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਭਾਵ ਕਿਸਾਨ ਹੁਣ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ।

ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ

ਕਿਸਾਨਾਂ ਲਈ ਕਈ ਬਜਟਾਂ ਵਿੱਚ ਹੋਰ ਵੀ ਕਈ ਐਲਾਨ ਕੀਤੇ ਗਏ ਹਨ। ਬਿਹਾਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਬਣਾਇਆ ਜਾਵੇਗਾ। ਨਾਲ ਹੀ ਡੇਅਰੀ ਅਤੇ ਮੱਛੀ ਪਾਲਣ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ ਮਿਲੇਗਾ। ਯੂਰੀਆ ਪਲਾਂਟ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਨਾਲ ਕਿਸਾਨਾਂ ਨੂੰ ਘੱਟ ਰੇਟ ‘ਤੇ ਯੂਰੀਆ ਮਿਲ ਸਕਦਾ ਹੈ।

ਕਪਾਹ ਉਤਪਾਦਨ ਨੂੰ ਉਤਸ਼ਾਹਿਤ ਕਰਨ ਦਾ ਐਲਾਨ

ਉੱਚ-ਉਪਜ ਵਾਲੇ ਬੀਜਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਮਿਸ਼ਨ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਕਪਾਹ ਉਤਪਾਦਨ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਵੀ ਕੀਤਾ ਗਿਆ। ਵਿੱਤ ਮੰਤਰੀ ਨੇ ਬਜਟ ਭਾਸ਼ਣ ਵਿੱਚ ਕਿਹਾ ਕਿ ਕਪਾਹ ਉਤਪਾਦਨ ਲਈ 5 ਸਾਲਾਂ ਦਾ ਮਿਸ਼ਨ ਸ਼ੁਰੂ ਕੀਤਾ ਜਾਵੇਗਾ।

ਕਿਸਾਨਾਂ ਲਈ ਧਨ ਧਾਨਿਆਂ ਕ੍ਰਿਸ਼ੀ ਯੋਜਨਾ

ਬਜਟ ਵਿੱਚ ਪ੍ਰਧਾਨ ਮੰਤਰੀ ਧਨਧੰਨਿਆ ਕ੍ਰਿਸ਼ੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ 100 ਜ਼ਿਲ੍ਹਿਆਂ ਵਿੱਚ ਘੱਟ ਉਤਪਾਦਕਤਾ ‘ਤੇ ਧਿਆਨ ਕੇਂਦਰਿਤ ਕਰਕੇ ਇਸ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਭੰਡਾਰਨ ਅਤੇ ਸਿੰਚਾਈ ਸਹੂਲਤਾਂ ਨੂੰ ਵਧਾਉਣ ‘ਤੇ ਧਿਆਨ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਧਨ ਧਾਨਿਆਂ ਯੋਜਨਾ ਤਹਿਤ 1 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ।

ਮੋਦੀ ਸਰਕਾਰ ਦਾ ਬਜਟ 2025 ‘ਚ ਬਿਹਾਰ ‘ਤੇ ਧਿਆਨ: ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਪਿਛਲੇ 4 ਸਾਲਾਂ ਦੇ ਆਈਟੀ ਰਿਟਰਨ ਇਕੱਠੇ ਭਰੇ ਜਾ ਸਕਣਗੇ

0

ਮੋਦੀ ਸਰਕਾਰ ਦਾ ਬਜਟ 2025 ‘ਚ ਬਿਹਾਰ ‘ਤੇ ਧਿਆਨ: ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਪਿਛਲੇ 4 ਸਾਲਾਂ ਦੇ ਆਈਟੀ ਰਿਟਰਨ ਇਕੱਠੇ ਭਰੇ ਜਾ ਸਕਣਗੇ

ਨਵੀਂ ਦਿੱਲੀ, 1 ਫਰਵਰੀ 2025 – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਆਪਣਾ 8ਵਾਂ ਬਜਟ ਪੇਸ਼ ਕਰ ਰਹੀ ਹੈ। ਸਰਕਾਰ ਦਾ ਧਿਆਨ ਬਿਹਾਰ ‘ਤੇ ਹੈ, ਜਿੱਥੇ ਇਸ ਸਾਲ ਅਕਤੂਬਰ-ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਸੀਤਾਰਮਨ ਨੇ ਬਜਟ ਵਿੱਚ ਬਿਹਾਰ ਲਈ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ, ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ ਦੀ ਸਥਾਪਨਾ ਦਾ ਐਲਾਨ ਕੀਤਾ। ਇਹ ਕਿਹਾ ਗਿਆ ਹੈ ਕਿ ਇਸ ਨਾਲ ਇਲਾਕੇ ਵਿੱਚ ਫੂਡ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ।

ਵਿੱਤ ਮੰਤਰੀ ਨੇ ਸੂਬੇ ਵਿੱਚ ਮੌਜੂਦਾ ਆਈਆਈਟੀ ਦੇ ਵਿਸਥਾਰ ਦਾ ਵੀ ਐਲਾਨ ਕੀਤਾ। ਸੂਬੇ ਵਿੱਚ ਮਖਾਨਾ ਬੋਰਡ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਨਾਲ ਮਖਾਨਾ ਉਗਾਉਣ ਵਾਲੇ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। 3 ਨਵੇਂ ਹਵਾਈ ਅੱਡੇ ਵੀ ਬਣਾਏ ਜਾਣਗੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਹਿਰਾਵੇ ਵਿੱਚ ਵੀ ਸਰਕਾਰ ਦੇ ਬਿਹਾਰ ਫੋਕਸ ਦੀ ਝਲਕ ਦਿਖਾਈ ਦਿੱਤੀ। ਬਜਟ ਪੇਸ਼ ਕਰਨ ਲਈ, ਉਸਨੇ ਬਿਹਾਰ ਦੀ ਮਸ਼ਹੂਰ ਮਧੂਬਨੀ ਸਾੜੀ ਚੁਣੀ। ਸੁਨਹਿਰੀ ਕਿਨਾਰੇ ਵਾਲੀ ਇਹ ਸਾੜੀ ਪਦਮਸ਼੍ਰੀ ਦੁਲਾਰੀ ਦੇਵੀ ਨੇ ਆਪਣੀ ਪਿਛਲੀ ਬਿਹਾਰ ਫੇਰੀ ਦੌਰਾਨ ਤੋਹਫ਼ੇ ਵਜੋਂ ਦਿੱਤੀ ਸੀ।

ਇਹ ਵੀ ਪੜ੍ਹੋ : ਪਾਰਲੀਮੈਂਟ ‘ਚ ਵਿੱਤ ਮੰਤਰੀ ਸੀਤਾਰਮਨ ਵੱਲੋਂ ਲਗਾਤਾਰ ਅੱਠਵਾਂ ਬਜਟ ਕੀਤਾ ਜਾ ਰਿਹਾ ਪੇਸ਼, ਹੋ ਰਹੇ ਐਲਾਨ, ਪੜ੍ਹੋ ਵੇਰਵਾ

ਬਜਟ ‘ਚ ਐਲਾਨ,,,,,,,,

– ਨਵਾਂ ਆਮਦਨ ਕਰ ਬਿੱਲ ਅਗਲੇ ਹਫ਼ਤੇ ਪੇਸ਼ ਕੀਤਾ ਜਾਵੇਗਾ
– ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਪਿਛਲੇ 4 ਸਾਲਾਂ ਦੇ ਆਈਟੀ ਰਿਟਰਨ ਇਕੱਠੇ ਭਰੇ ਜਾ ਸਕਣਗੇ
– ਅਗਲੇ 6 ਸਾਲਾਂ ਲਈ ਦਾਲਾਂ ਜਿਵੇਂ ਕਿ ਦਾਲਾਂ ਅਤੇ ਅਰਹਰ ਦਾ ਉਤਪਾਦਨ ਵਧਾਉਣ ‘ਤੇ ਧਿਆਨ ਕੇਂਦਰਿਤ
– ਕਪਾਹ ਉਤਪਾਦਨ ਵਧਾਉਣ ਲਈ 5 ਸਾਲਾ ਮਿਸ਼ਨ, ਇਸ ਨਾਲ ਦੇਸ਼ ਦਾ ਕੱਪੜਾ ਉਦਯੋਗ ਮਜ਼ਬੂਤ ​​ਹੋਵੇਗਾ।
– ਕਿਸਾਨ ਕ੍ਰੈਡਿਟ ਕਾਰਡ ‘ਤੇ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ।
– ਬਿਹਾਰ ਵਿੱਚ ਮਖਾਨਾ ਬੋਰਡ ਬਣਾਇਆ ਜਾਵੇਗਾ, ਇਸ ਨਾਲ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ।
– ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡ, ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ।
– MSME ਲਈ ਕਰਜ਼ਾ ਗਰੰਟੀ ਕਵਰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਗਿਆ; 1.5 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਉਪਲਬਧ ਹੋਵੇਗਾ।
– ਸਟਾਰਟਅੱਪਸ ਲਈ ਕਰਜ਼ਾ 10 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕੀਤਾ ਜਾਵੇਗਾ। ਗਰੰਟੀ ਫੀਸਾਂ ਵਿੱਚ ਵੀ ਕਮੀ ਹੋਵੇਗੀ।
– ਮੇਕ ਇਨ ਇੰਡੀਆ ਤਹਿਤ ਖਿਡੌਣਾ ਉਦਯੋਗ ਲਈ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ।
– 23 ਆਈਆਈਟੀਜ਼ ਵਿੱਚ 1.35 ਲੱਖ ਵਿਦਿਆਰਥੀ ਹਨ – ਆਈਆਈਟੀ ਪਟਨਾ ਦਾ ਵਿਸਤਾਰ ਕੀਤਾ ਜਾਵੇਗਾ।
– ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲਈ ਐਕਸੀਲੈਂਸ ਲਈ 500 ਕਰੋੜ ਰੁਪਏ ਦਾ ਐਲਾਨ।
– ਅਗਲੇ 5 ਸਾਲਾਂ ਵਿੱਚ ਮੈਡੀਕਲ ਸਿੱਖਿਆ ਵਿੱਚ 75 ਹਜ਼ਾਰ ਸੀਟਾਂ ਵਧਾਉਣ ਦਾ ਐਲਾਨ।