Home Blog Page 921

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 05-02-2025

0

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 05-02-2025

ਅਮਰੀਕਾ ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 205 ਭਾਰਤੀਆਂ ਨੂੰ ਭੇਜਿਆ ਵਾਪਿਸ

ਨਵੀਂ ਦਿੱਲੀ, 4 ਫਰਵਰੀ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਸੋਮਵਾਰ ਨੂੰ, ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਫੌਜੀ ਜਹਾਜ਼ ਭਾਰਤ ਲਈ ਰਵਾਨਾ,,,,,,,ਹੋਰ ਪੜ੍ਹੋ

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਾਰੇ ਜਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ, ਇਹ ਨਿਰਦੇਸ਼ ਕੀਤੇ ਗਏ ਜਾਰੀ

ਚੰਡੀਗੜ੍ਹ, 4 ਫਰਵਰੀ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਕੀਤੀ ਗਈ ਇਸ ਮੀਟਿੰਗ ਦੌਰਾਨ ਕਾਨੂੰਨ ਵਿਵਸਥਾ,,,,,,,ਹੋਰ ਪੜ੍ਹੋ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਹੋਈ ਅਹਿਮ ਮੀਟਿੰਗ, ਲਏ ਗਏ ਅਹਿਮ ਫੈਸਲੇ

ਚੰਡੀਗੜ੍ਹ, 4 ਫਰਵਰੀ 2025: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਪਟਿਆਲਾ ਵਿਖੇ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਮੈਂਬਰਾਂ ਦੀ ਦੂਜੀ ਮੀਟਿੰਗ 11 ਫਰਵਰੀ ਨੂੰ ਬਹਾਦਰਗੜ੍ਹ ਵਿੱਚ ਹੋਵੇਗੀ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ,,,,,,,ਹੋਰ ਪੜ੍ਹੋ

1992 ਦੇ ਝੂਠੇ ਪੁਲਿਸ ਮੁਕਾਬਲੇ ‘ਚ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਹੋਈ ਸਜ਼ਾ, ਪੜੋ ਅਦਾਲਤ ਨੇ ਸੁਣਾਇਆ ਕੀ ਫ਼ੈਸਲਾ

ਚੰਡੀਗੜ੍ਹ,4 ਫਰਵਰੀ 2025: ਸਾਲ 1992 ਨਾਲ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਦੇ ਦਿੱਤਾ ਸੀ। ਜਿਸ ਸਬੰਧੀ ਅੱਜ ਅਦਾਲਤ ਵਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ਕਰੀਬ 32 ਸਾਲ ਪਹਿਲਾਂ,,,,,,,ਹੋਰ ਪੜ੍ਹੋ

ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਹੋਈ Firing , ਕਾਰ ਸਵਾਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ

ਫ਼ਿਰੋਜ਼ਪੁਰ, 4 ਫਰਵਰੀ 2025: ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ‘ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਬੀਤੀ ਰਾਤ ਵਾਪਰੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ,,,,,,,ਹੋਰ ਪੜ੍ਹੋ

ਦਿੱਲੀ ਵਿਧਾਨ ਸਭਾ ਚੋਣਾਂ- 70 ਸੀਟਾਂ ‘ਤੇ ਵੋਟਾਂ ਪੈਣ ਦਾ ਕੰਮ ਸ਼ੁਰੂ

0
Congress demanded postponement of panchayat elections for 3 weeks

ਦਿੱਲੀ ਵਿਧਾਨ ਸਭਾ ਚੋਣਾਂ- 70 ਸੀਟਾਂ ‘ਤੇ ਵੋਟਾਂ ਪੈਣ ਦਾ ਕੰਮ ਸ਼ੁਰੂ

ਨਵੀਂ ਦਿੱਲੀ, 5 ਫਰਵਰੀ 2025 – ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਬੁੱਧਵਾਰ ਸਵੇਰੇ 7 ਵਜੇ ਸ਼ੁਰੂ ਹੋ ਗਈ। 1.56 ਕਰੋੜ ਲੋਕ ਸ਼ਾਮ 6 ਵਜੇ ਤੱਕ ਵੋਟ ਪਾ ਸਕਣਗੇ। ਇਸ ਲਈ ਲਗਭਗ 13 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਇਹ ਵੀ ਪੜ੍ਹੋ: ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਰੱਦ, ਜਾਣੋ ਕਿਉ ਹੋਈ ਵੱਡੀ ਕਾਰਵਾਈ

ਲੋਕ ਸਭਾ ਚੋਣਾਂ ਵਿੱਚ ਇੰਡੀਆ ਬਲਾਕ ਦਾ ਹਿੱਸਾ ਰਹੀਆਂ ਪੰਜ ਪਾਰਟੀਆਂ ਦਿੱਲੀ ਚੋਣਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਹਨ। ਇਨ੍ਹਾਂ ਵਿੱਚੋਂ, ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਸਾਰੀਆਂ 70 ਸੀਟਾਂ ‘ਤੇ ਆਹਮੋ-ਸਾਹਮਣੇ ਹਨ।

ਇਸ ਦੇ ਨਾਲ ਹੀ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ 6 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਐਮ) ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਲੈਨਿਨਵਾਦੀ (ਸੀਪੀਆਈ-ਐਮਐਲ) ਨੇ 2-2 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਭਾਜਪਾ ਨੇ 68 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਗੱਠਜੋੜ ਪਾਰਟੀਆਂ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ। ਇਸ ਵਿੱਚ, ਜਨਤਾ ਦਲ-ਯੂਨਾਈਟਿਡ (ਜੇਡੀਯੂ) ਨੇ ਬੁਰਾੜੀ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਲੋਕ ਜਨਸ਼ਕਤੀ ਪਾਰਟੀ- ਰਾਮ ਵਿਲਾਸ (ਐਲਜੇਪੀ-ਆਰ) ਨੇ ਦਿਓਲੀ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ।

ਮਹਾਰਾਸ਼ਟਰ ਵਿੱਚ ਭਾਜਪਾ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) 30 ਸੀਟਾਂ ‘ਤੇ ਚੋਣ ਲੜ ਰਹੀ ਹੈ। ਸ਼ਿਵ ਸੈਨਾ ਮੁਖੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਾਰੀਆਂ ਸੀਟਾਂ ‘ਤੇ ਭਾਜਪਾ ਦਾ ਸਮਰਥਨ ਕੀਤਾ ਹੈ।

ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ) 70 ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) 12 ਸੀਟਾਂ ‘ਤੇ ਚੋਣ ਲੜ ਰਹੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 5-2-2025

0

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 5-2-2025

ਸੋਰਠਿ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥
ਬੁੱਧਵਾਰ, ੨੩ ਮਾਘ (ਸੰਮਤ ੫੫੬ ਨਾਨਕਸ਼ਾਹੀ) ੫ ਫਰਵਰੀ, ੨੦੨੫ (ਅੰਗ: ੬੧੭)

ਪੰਜਾਬੀ ਵਿਆਖਿਆ:
ਸੋਰਠਿ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ। ਹੇ ਭਾਈ! ਨਾਨਕ ਉਸ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਉਂਦਾ ਹੈ। ਗੁਰੂ ਨੇ ਨਾਨਕ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਤਾਂਹੀਏ ਨਾਨਕ ਨੂੰ ਯਕੀਨ ਹੈ ਕਿ ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ, ਫਿਰ ਭੀ ਸਦਾ ਮਾਇਆ ਦੇ ਮੋਹ ਤੋਂ ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ।੨।੧।੨੯।

English Translation:
SORAT’H, FIFTH MEHL, SECOND HOUSE, DU-PADAS:
ONE UNIVERSAL CREATOR GOD. BY THE GRACE OF THE TRUE GURU:
Fire is contained in all firewood, and butter is contained in all milk. God’s Light is contained in the high and the low; the Lord is in the hearts of all beings. || 1 || O Saints, He is pervading and permeating each and every heart. The Perfect Lord is completely permeating everyone, everywhere; He is diffused in the water and the land. || 1 || Pause || Nanak sings the Praises of the Lord, the treasure of excellence; the True Guru has dispelled his doubt. The Lord is pervading everywhere, permeating all, and yet, He is unattached from all. || 2 || 1 || 29 ||

Wednesday, 23rd Maagh (Samvat 556 Nanakshahi) 5th February, 2025 (Ang: 617)

ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਰੱਦ, ਜਾਣੋ ਕਿਉ ਹੋਈ ਵੱਡੀ ਕਾਰਵਾਈ

0

ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਰੱਦ, ਜਾਣੋ ਕਿਉ ਹੋਈ ਵੱਡੀ ਕਾਰਵਾਈ

ਬਰਨਾਲਾ, 4 ਫਰਵਰੀ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਸੀ ਵਰਲਡ ਐਜੁਕੇਸ਼ਨ ਪਾਇੰਟ, ਆਈਲੈਟਸ ਇੰਸਟੀਚਿਊਟ ਦੇ ਨਾਮ ’ਤੇ ਜਾਰੀ ਹੋਇਆ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਫਰਮ ਸੀ ਵਰਲਡ ਐਜੁਕੇਸ਼ਨ ਪਾਇੰਟ ਦੇ ਨਾਮ ’ਤੇ ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਜਾਰੀ ਹੋਇਆ ਸੀ ਜਿਸ ਦੀ ਮਿਆਦ ਮਿਤੀ 12 ਜੁਲਾਈ 2028 ਤੱਕ ਸੀ, ਜੋ ਪ੍ਰਾਰਥੀ ਦੀ ਬੇਨਤੀ ਦੇ ਆਧਾਰ ’ਤੇ ਰੱਦ ਕੀਤਾ ਗਿਆ ਹੈ।

ਲੁਧਿਆਣਾ: ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਨਗਰ ਨਿਗਮ ਜ਼ੋਨ ਸੀ ਦਫ਼ਤਰ ਵਿਖੇ ਸੰਭਾਲਿਆ ਅਹੁਦਾ

 

 

 

ਲੁਧਿਆਣਾ: ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਨਗਰ ਨਿਗਮ ਜ਼ੋਨ ਸੀ ਦਫ਼ਤਰ ਵਿਖੇ ਸੰਭਾਲਿਆ ਅਹੁਦਾ

0

ਲੁਧਿਆਣਾ: ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਨਗਰ ਨਿਗਮ ਜ਼ੋਨ ਸੀ ਦਫ਼ਤਰ ਵਿਖੇ ਸੰਭਾਲਿਆ ਅਹੁਦਾ

ਲੁਧਿਆਣਾ, 4 ਫਰਵਰੀ: ਸ਼ਹਿਰ ਦੇ ਹਾਲ ਹੀ ਵਿੱਚ ਚੁਣੇ ਗਏ ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਮੰਗਲਵਾਰ ਨੂੰ ਗਿੱਲ ਰੋਡ ‘ਤੇ ਨਗਰ ਨਿਗਮ ਦੇ ਜ਼ੋਨ ਸੀ ਦਫ਼ਤਰ ਵਿਖੇ ਅਹੁਦਾ ਸੰਭਾਲਿਆ। ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨਾਲ ਮੀਟਿੰਗ ਕਰਦੇ ਹੋਏ, ਡਿਪਟੀ ਮੇਅਰ ਜੌਹਰ ਨੇ ਕਿਹਾ ਕਿ ਉਹ ਜਨਤਾ ਅਤੇ ਨਗਰ ਨਿਗਮ ਵਿਚਕਾਰ ਪੁਲ ਵਜੋਂ ਕੰਮ ਕਰਨਗੇ। ਉਹਨਾਂ ਦਾ ਉਦੇਸ਼ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਨਾ, ਜਨਤਕ ਸ਼ਿਕਾਇਤਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਹੋਵੇਗਾ।

ਜਨਤਾ ਦਾ ਕੀਤਾ ਧੰਨਵਾਦ

ਇਸ ਸਮਾਰੋਹ ਦੌਰਾਨ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਮਰਹੂਮ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਪਤਨੀ ਡਾ. ਸੁਖਚੈਨ ਬੱਸੀ ਗੋਗੀ, ਕੌਂਸਲਰ ਯੁਵਰਾਜ ਸਿੰਘ, ਕੌਂਸਲਰ ਸੋਹਣ ਸਿੰਘ ਗੋਗਾ, ਕੌਂਸਲਰ ਕੋਮਲ ਪ੍ਰੀਤ, ਕੌਂਸਲਰ ਜਗਮੀਤ ਸਿੰਘ ਨੋਨੀ, ਕੌਂਸਲਰ ਊਸ਼ਾ ਰਾਣੀ, ਐਡਵੋਕੇਟ ਸਰਤਾਜ ਸਿੱਧੂ, ਕਮਲ ਕਪੂਰ, ਪਰਮਿੰਦਰ ਸੋਮਾ, ਮਨੀ ਭਗਤ ਆਦਿ ਹਾਜ਼ਰ ਸਨ। ਇਸ ਮੌਕੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਸੁਪਰਡੈਂਟ ਅਬਦੁਲ ਸੱਤਾਰ, ਏ.ਟੀ.ਪੀ ਜਗਦੀਪ ਸਿੰਘ ਆਦਿ ਵੀ ਮੌਜੂਦ ਸਨ। ਦਫ਼ਤਰ ਵਿੱਚ ਚਾਰਜ ਸੰਭਾਲਣ ਤੋਂ ਪਹਿਲਾਂ, ਵਿਧਾਇਕ ਸਿੱਧੂ ਅਤੇ ਡਿਪਟੀ ਮੇਅਰ ਜੌਹਰ ਨੇ ਗਿੱਲ ਰੋਡ ‘ਤੇ ਇੱਕ ਵਧਾਈ ਮਾਰਚ ਕੱਢਿਆ ਅਤੇ ਜਨਤਾ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ।

ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ

ਜਨਤਾ ਨੂੰ ਉਨ੍ਹਾਂ ਦੀ ਸੇਵਾ ਕਰਨ ਦੇ ਇਸ ਮੌਕੇ ਲਈ ਧੰਨਵਾਦ ਕਰਦੇ ਹੋਏ, ਵਿਧਾਇਕ ਸਿੱਧੂ ਅਤੇ ਡਿਪਟੀ ਮੇਅਰ ਜੌਹਰ ਨੇ ਕਿਹਾ ਕਿ ਉਹ ਪਹਿਲਾਂ ਹੀ ਜਨਤਾ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ ਅਤੇ ਇਹ ਮੌਕਾ ਉਨ੍ਹਾਂ ਨੂੰ ਜਨਤਕ ਸ਼ਿਕਾਇਤਾਂ ਨੂੰ ਹੱਲ ਕਰਨ ਅਤੇ ਵੱਡੇ ਪੱਧਰ ‘ਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਹੋਰ ਪ੍ਰੇਰਿਤ ਕਰੇਗਾ। ਜੌਹਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੰਮ ਨੂੰ ਸੁਚਾਰੂ ਬਣਾਉਣ ਅਤੇ ਨਗਰ ਨਿਗਮ ਦੇ ਦਫ਼ਤਰਾਂ ਵਿੱਚ ਵਸਨੀਕਾਂ ਲਈ ਮੁਸ਼ਕਲ ਰਹਿਤ ਸੇਵਾਵਾਂ ਨੂੰ ਯਕੀਨੀ ਬਣਾਉਣ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਰੱਖਣ ਵਿੱਚ ਨਗਰ ਨਿਗਮ ਦਾ ਸਾਥ ਦੇਣ।

ਮਹਾਕੁੰਭ ‘ਚ ਵਾਪਰੀ ਭਗਦੜ ਘਟਨਾ ‘ਤੇ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਦਿੱਤਾ ਵਿਵਾਦਿਤ ਬਿਆਨ, ਪੜੋ ਪੂਰੀ ਖਬਰ

0
hema

ਮਹਾਕੁੰਭ ‘ਚ ਵਾਪਰੀ ਭਗਦੜ ਘਟਨਾ ‘ਤੇ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਦਿੱਤਾ ਵਿਵਾਦਿਤ ਬਿਆਨ, ਪੜੋ ਪੂਰੀ ਖਬਰ

ਨਵੀ ਦਿੱਲੀ, 4 ਫਰਵਰੀ: ਬੀਤੀ ਦਿਨੀ 29 ਜਨਵਰੀ ਨੂੰ ਮੌਨੀ ਅਮਾਵਸਿਆ ਦੇ ਮੌਕੇ ‘ਤੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਭਗਦੜ ਮੱਚ ਗਈ ਸੀ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਘੱਟੋ-ਘੱਟ 30 ਲੋਕਾਂ ਦੀ ਜਾਨ ਚਲੀ ਗਈ ਅਤੇ 60 ਜ਼ਖਮੀ ਹੋ ਗਏ। ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਮਹਾਕੁੰਭ ‘ਚ ਭਗਦੜ ਕੋਈ ਵੱਡੀ ਘਟਨਾ ਨਹੀਂ ਸੀ। ਇਸ ਨੂੰ ਵਧਾ-ਚੜ੍ਹਾ ਕੇ ਦਿਖਾਇਆ ਗਿਆ।

ਵਧਾ-ਚੜ੍ਹਾ ਕੇ ਕੀਤਾ ਜਾ ਰਿਹਾ ਪੇਸ਼

ਹੇਮਾ ਮਾਲਿਨੀ ਨੇ ਸੰਸਦ ਭਵਨ ਕੰਪਲੈਕਸ ‘ਚ ਕਿਹਾ, “ਅਸੀਂ ਕੁੰਭ ‘ਚ ਗਏ, ਇਸ਼ਨਾਨ ਕੀਤਾ, ਸਭ ਕੁਝ ਠੀਕ ਤਰ੍ਹਾਂ ਨਾਲ ਪ੍ਰਬੰਧਿਤ ਕੀਤਾ ਗਿਆ ਹੈ।” ਇਹ ਸੱਚ ਹੈ ਕਿ ਘਟਨਾ (ਭਗਦੜ) ਵਾਪਰੀ, ਇਨ੍ਹਾਂ ਕੁਝ ਵੱਡਾ ਨਹੀਂ ਹੋਇਆ, ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਬਹੁਤ ਸਾਰੇ ਲੋਕ ਆ ਰਹੇ ਹਨ, ਇਸ ਲਈ ਸੰਭਾਲਣਾ ਬਹੁਤ ਮੁਸ਼ਕਲ ਹੈ ਪਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ”

ਸੰਸਦ ਦੇ ਦੋਹਾਂ ਸਦਨਾਂ ‘ਚ ਉਠਿਆ ‘ਮਹਾਕੁੰਭ ‘ਚ ਭਗਦੜ’ ਦਾ ਮੁੱਦਾ

ਦੱਸ ਦਈਏ ਕਿ ਮੰਗਲਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ‘ਚ ‘ਮਹਾਕੁੰਭ ‘ਚ ਭਗਦੜ’ ਦਾ ਮੁੱਦਾ ਉਠਿਆ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਸਰਕਾਰ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਅਤੇ ਮੇਲੇ ਦੇ ਆਯੋਜਨ ਵਿੱਚ ‘ਕੁਪ੍ਰਬੰਧ’ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਬਹੁਤ ਗੰਭੀਰ- ਕੈਬਨਿਟ ਮੰਤਰੀ ਧਾਲੀਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਹੋਈ ਅਹਿਮ ਮੀਟਿੰਗ, ਲਏ ਗਏ ਅਹਿਮ ਫੈਸਲੇ

0

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਹੋਈ ਅਹਿਮ ਮੀਟਿੰਗ, ਲਏ ਗਏ ਅਹਿਮ ਫੈਸਲੇ

ਚੰਡੀਗੜ੍ਹ, 4 ਫਰਵਰੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਪਟਿਆਲਾ ਵਿਖੇ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਮੈਂਬਰਾਂ ਦੀ ਦੂਜੀ ਮੀਟਿੰਗ 11 ਫਰਵਰੀ ਨੂੰ ਬਹਾਦਰਗੜ੍ਹ ਵਿੱਚ ਹੋਵੇਗੀ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਕਮੇਟੀ ਦਾ ਮੁੱਖ ਉਦੇਸ਼ ਨਵੀਂ ਮੈਂਬਰਸ਼ਿਪ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਕੀਤੀ ਸਾਂਝੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਬਹਾਦਰਗੜ੍ਹ ਵਿਖੇ ਹੋਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਉਪਰੰਤ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਸੀ। ਇਹ ਮੀਟਿੰਗ ਬਹੁਤ ਹੀ ਸੁਹਿਰਦ ਮਾਹੌਲ ਵਿੱਚ ਹੋਈ, ਜਿਸ ਵਿੱਚ ਸਮੂਹ ਮੈਂਬਰਾਂ ਨੇ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਦੱਸ ਦਈਏ ਕਿ ਕਮੇਟੀ ਮੈਂਬਰਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਚੇਅਰਮੈਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰੀ, ਸਤਵੰਤ ਕੌਰ ਸ਼ਾਮਲ ਹਨ।

ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਬਹੁਤ ਗੰਭੀਰ- ਕੈਬਨਿਟ ਮੰਤਰੀ ਧਾਲੀਵਾਲ

 

ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਬਹੁਤ ਗੰਭੀਰ- ਕੈਬਨਿਟ ਮੰਤਰੀ ਧਾਲੀਵਾਲ

0

ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਬਹੁਤ ਗੰਭੀਰ- ਕੈਬਨਿਟ ਮੰਤਰੀ ਧਾਲੀਵਾਲ

ਅੰਮ੍ਰਿਤਸਰ, 4 ਫਰਵਰੀ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਵਿਦੇਸ਼ੀਆਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰਨ ਦੇ ਮੁੱਦੇ ਉੱਤੇ ਬੋਲਦੇ ਹੋਏ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜਿਨਾਂ ਕੋਲ ਪ੍ਰਵਾਸੀ ਭਾਰਤੀ ਮਾਮਲੇ ਮੰਤਰਾਲੇ ਦੀ ਜਿੰਮੇਵਾਰੀ ਹੈ, ਨੇ ਕਿਹਾ ਕਿ ਅਜਿਹਾ ਕੀਤਾ ਜਾਣਾ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਸੈਂਟਰ ਸਰਕਾਰ ਨੂੰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਅਗਲੇ ਹਫਤੇ ਇਸ ਮੁੱਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਉੱਥੇ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਅਤੇ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ।

ਗੈਰ ਕਾਨੂੰਨੀ ਢੰਗਾਂ ਨਾਲ ਵਿਦੇਸ਼ਾਂ ਨੂੰ ਉਡਾਰੀ ਨਾ ਮਾਰਨ ਪੰਜਾਬੀ

ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ ਨੂੰ ਅਜਿਹੀ ਪ੍ਰਥਾ ਨਹੀਂ ਸੀ ਪਾਉਣੀ ਚਾਹੀਦੀ , ਕਿਉਂਕਿ ਇਹਨਾਂ ਲੋਕਾਂ ਵਿੱਚੋਂ ਕਈ ਵਰਕ ਪਰਮਿਟ ਉੱਤੇ ਉੱਥੇ ਗਏ ਸਨ ਪਰ ਵਰਕ ਪਰਮਿਟ ਮੁੱਕਣ ਮਗਰੋਂ ਉਹ ਗੈਰ ਕਾਨੂੰਨੀ ਹੋ ਗਏ। ਇਸ ਤਰ੍ਹਾਂ ਕਈਆਂ ਨੇ ਗਲਤ ਰਸਤੇ ਅਮਰੀਕਾ ਵਿੱਚ ਦਾਖਲਾ ਲਿਆ ਪਰ ਉੱਥੇ ਲਗਾਤਾਰ ਮਿਹਨਤ ਕਰਕੇ ਅਮਰੀਕਾ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਪਾਇਆ। ਅਜਿਹੇ ਲੋਕਾਂ ਨੂੰ ਅਮਰੀਕਾ ਵਿੱਚ ਪੱਕੇ ਕੀਤੇ ਜਾਣਾ ਬਣਦਾ ਸੀ ਨਾ ਕਿ ਇਸ ਤਰ੍ਹਾਂ ਡਿਪੋਰਟ ਕਰਨਾ। ਓਨਾ ਕਿਹਾ ਕਿ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੈਰ ਕਾਨੂੰਨੀ ਢੰਗਾਂ ਨਾਲ ਵਿਦੇਸ਼ਾਂ ਨੂੰ ਉਡਾਰੀ ਨਾ ਮਾਰਨ।

ਹੁਨਰਮੰਦ ਹੋ ਕੇ ਵਿਦੇਸ਼ ਜਾਣਾ ਚਾਹੀਦਾ ਹੈ ਨਾ ਕਿ ਗਲਤ ਢੰਗ ਨਾਲ

ਉਹਨਾਂ ਕਿਹਾ ਕਿ ਪੜੇ ਲਿਖੇ ਅਤੇ ਹੁਨਰਮੰਦ ਬੰਦਿਆਂ ਦੀ ਸਾਰੇ ਸੰਸਾਰ ਵਿੱਚ ਲੋੜ ਹੈ ਅਤੇ ਲਗਭਗ ਸਾਰੇ ਦੇਸ਼ਾਂ ਨੇ ਹੀ ਅਜਿਹੇ ਹੁਨਰਮੰਦਾਂ ਲਈ ਆਪਣੇ ਦਰਵਾਜੇ ਖੋਲੇ ਹਨ, ਸੋ ਸਾਨੂੰ ਇੱਥੋਂ ਹੁਨਰਮੰਦ ਹੋ ਕੇ ਵਿਦੇਸ਼ ਜਾਣਾ ਚਾਹੀਦਾ ਹੈ ਨਾ ਕਿ ਗਲਤ ਢੰਗ ਨਾਲ ਟਰੈਵਲ ਏਜੰਟਾਂ ਦੇ ਮਗਰ ਲੱਗ ਕੇ ਵਿਦੇਸ਼ਾਂ ਵਿੱਚ ਉਡਾਰੀ ਮਾਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਹਰੇਕ ਬੱਚਾ ਪੜ੍ਹਿਆ ਲਿਖਿਆ ਹੈ, ਉਸਦੇ ਹੱਥ ਵਿੱਚ ਮੋਬਾਈਲ ਹੈ, ਜੋ ਕਿ ਇੰਟਰਨੈਟ ਜਰੀਏ ਵਿਸ਼ਵ ਭਰ ਦੀ ਖਿੜਕੀ ਤੁਹਾਡੇ ਲਈ ਖੋਲਦਾ ਹੈ , ਇਸ ਲਈ ਜਿਸ ਵੀ ਦੇਸ਼ ਵਿੱਚ ਜਾਣਾ ਹੈ, ਪਹਿਲਾਂ ਉਸ ਬਾਰੇ ਪਤਾ ਕਰੋ ਕਿ ਉੱਥੇ ਜਾਣ ਦੇ ਕਾਨੂੰਨੀ ਢੰਗ ਕੀ ਹਨ , ਕਿਹੜੀ ਪੜ੍ਹਾਈ ਦੀ ਲੋੜ ਹੈ ਅਤੇ ਕਿਹੜੀ ਭਾਸ਼ਾ ਦੀ ਲੋੜ ਹੈ । ਉਹ ਸਿੱਖ ਕੇ ਇੱਥੋਂ ਜਾਓ ਤਾਂ ਹੀ ਤੁਸੀਂ ਕਮਾਈ ਕਰ ਸਕੋਗੇ ਅਤੇ ਵਧੀਆ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕੋਗੇ।

ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਹੋਈ Firing , ਕਾਰ ਸਵਾਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ

1992 ਦੇ ਝੂਠੇ ਪੁਲਿਸ ਮੁਕਾਬਲੇ ‘ਚ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਹੋਈ ਸਜ਼ਾ, ਪੜੋ ਅਦਾਲਤ ਨੇ ਸੁਣਾਇਆ ਕੀ ਫ਼ੈਸਲਾ

0

1992 ਦੇ ਝੂਠੇ ਪੁਲਿਸ ਮੁਕਾਬਲੇ ‘ਚ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਹੋਈ ਸਜ਼ਾ, ਪੜੋ ਅਦਾਲਤ ਨੇ ਸੁਣਾਇਆ ਕੀ ਫ਼ੈਸਲਾ

ਚੰਡੀਗੜ੍ਹ,4 ਫਰਵਰੀ : ਸਾਲ 1992 ਨਾਲ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਦੇ ਦਿੱਤਾ ਸੀ। ਜਿਸ ਸਬੰਧੀ ਅੱਜ ਅਦਾਲਤ ਵਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ਕਰੀਬ 32 ਸਾਲ ਪਹਿਲਾਂ (1992 ਵਿੱਚ) ਬਲਦੇਵ ਸਿੰਘ ਉਰਫ਼ ਦੇਬਾ ਅਤੇ ਲਖਵਿੰਦਰ ਸਿੰਘ ਉਰਫ਼ ਲੱਖਾ ਦੇ ਝੂਠੇ ਮੁਕਾਬਲੇ ਦੇ ਕੇਸ ਵਿੱਚ ਦੋ ਸਾਬਕਾ ਪੁਲੀਸ ਮੁਲਾਜ਼ਮਾਂ ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ (4 ਫਰਵਰੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ

ਦੋਸ਼ੀਆਂ ਵਿੱਚ ਤਤਕਾਲੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਨੂੰ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਹੈ, ਜਦਕਿ ਇੰਸਪੈਕਟਰ ਚਮਨ ਲਾਲ ਅਤੇ ਉਸ ਸਮੇਂ ਰਹੇ ਡੀਐੱਸਪੀ ਐੱਸਐੱਸ ਸਿੱਧੂ ਨੂੰ ਬਰੀ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਾਰੇ ਜਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ, ਇਹ ਨਿਰਦੇਸ਼ ਕੀਤੇ ਗਏ ਜਾਰੀ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਭੈਣੀ ਬਾਸਕਰੇ ਦੇ ਬਲਦੇਵ ਸਿੰਘ ਦੇਬਾ ਜਦੋ ਫ਼ੌਜ ਤੋਂ ਛੁੱਟੀ ਆਇਆ ਹੋਇਆ ਸੀ। ਪੁਲੀਸ ਨੇ ਉਸ ਨੂੰ ਆਪਣੀ ਹਿਰਾਸਤ ਰੱਖਿਆ। ਇਸ ਤੋਂ ਬਾਅਦ ਉਸ ਨੂੰ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਮਾਰ ਦਿੱਤਾ ਗਿਆ। ਦੂਜਾ ਮਾਮਲਾ 16 ਸਾਲਾ ਨਾਬਾਲਗ ਲਖਵਿੰਦਰ ਸਿੰਘ ਨਾਲ ਸਬੰਧਤ ਸੀ। ਉਸ ਨੂੰ ਵੀ ਘਰੋਂ ਚੁੱਕ ਕੇ ਇਸੇ ਤਰ੍ਹਾਂ ਹਿਰਾਸਤ ‘ਚ ਰੱਖਿਆ ਗਿਆ ਅਤੇ ਬਾਅਦ ‘ਚ ਝੂਠਾ ਪੁਲਿਸ ਮੁਕਾਬਲਾ ਦਿਖਾ ਦਿੱਤਾ ਗਿਆ। ਸੀਬੀਆਈ ਨੇ ਜਾਂਚ ‘ਚ ਪਾਇਆ ਕਿ ਦੋਵਾਂ ਨੂੰ ਘਰੋਂ ਚੁੱਕ ਕੇ ਲਿਆਂਦਾ ਗਿਆ, ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਫਿਰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

 

 

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਾਰੇ ਜਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ, ਇਹ ਨਿਰਦੇਸ਼ ਕੀਤੇ ਗਏ ਜਾਰੀ

0

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਾਰੇ ਜਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ, ਇਹ ਨਿਰਦੇਸ਼ ਕੀਤੇ ਗਏ ਜਾਰੀ

ਚੰਡੀਗੜ੍ਹ, 4 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਕੀਤੀ ਗਈ ਇਸ ਮੀਟਿੰਗ ਦੌਰਾਨ ਕਾਨੂੰਨ ਵਿਵਸਥਾ ਨਾਲ ਜੁੜੇ ਵੱਖ-ਵੱਖ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ। ਸਭ ਤੋਂ ਪਹਿਲਾਂ ਤਾਂ ਨਸ਼ੇ ਨੂੰ ਲੈਕੇ ਹੋਰ ਸਖ਼ਤ ਹੋਣ ਲਈ ਨਿਰਦੇਸ਼ ਦਿਤੇ ਗਏ। ਨਾਲ ਹੀ ਗੈਂਗਸਟਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ।

ਅਪਰਾਧਾਂ ਨਾਲ ਨਜਿੱਠਣ ਲਈ ਰਣਨੀਤੀ

ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੀਟਿੰਗ ਵਿੱਚ ਮੁੱਖ ਸਕੱਤਰ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਨਸ਼ਾ ਤਸਕਰੀ ਸਮੇਤ ਛੋਟੇ ਅਪਰਾਧਾਂ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਗਈ। ਦਸ ਹਜ਼ਾਰ ਮੁਲਾਜ਼ਮਾਂ ਦੀ ਭਰਤੀ ਅਤੇ ਕੈਮਰੇ ਲਾਉਣ ਦੇ ਪ੍ਰਾਜੈਕਟ ਦਾ ਜਾਇਜ਼ਾ ਲਿਆ ਗਿਆ। ਮੁੱਖ ਮੰਤਰੀ ਨੇ ਐਸਐਸਪੀਜ਼ ਨੂੰ ਵੱਧ ਤੋਂ ਵੱਧ ਖੇਤਰਾਂ ਵਿੱਚ ਜਾਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਹਨ ਅਤੇ ਥਾਣਿਆਂ ਦੀ ਚੈਕਿੰਗ ਕਰਨ ਲਈ ਵੀ ਕਿਹਾ ਗਿਆ ਹੈ।

ਐਸਐਚਓਜ਼ ਨੂੰ ਮਿਲਣਗੀਆਂ ਨਵੀਆਂ ਗੱਡੀਆਂ

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਦਸ ਹਜ਼ਾਰ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਭਰਤੀ ਲਈ ਪ੍ਰਵਾਨਗੀ ਦਿੱਤੀ ਗਈ ਹੈ। ਪੁਲਿਸ ਬੇੜੇ ਨੂੰ 30-35 ਸਾਲਾਂ ਬਾਅਦ ਪਹਿਲੀ ਵਾਰ ਅਪਗ੍ਰੇਡ ਕੀਤਾ ਗਿਆ ਹੈ। ਸਾਰੇ ਐਸਐਚਓਜ਼ ਨੂੰ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਹਨ। ਦੂਜੇ ਗੇੜ ਤਹਿਤ ਫਰਵਰੀ ਮਹੀਨੇ ਵਿੱਚ 140 ਐਸਐਚਓਜ਼ ਨੂੰ ਵਾਹਨ ਦਿੱਤੇ ਜਾਣਗੇ।

ਥਾਣਿਆਂ ‘ਤੇ ਹਮਲਿਆਂ ਦੇ ਮੁੱਦੇ ‘ਤੇ ਬੋਲੇ ​​ਡੀ.ਜੀ.ਪੀ

ਪੰਜਾਬ ਵਿੱਚ ਪੁਲਿਸ ਥਾਣਿਆਂ ‘ਤੇ ਹਮਲਿਆਂ ਬਾਰੇ ਪੁੱਛੇ ਜਾਣ ‘ਤੇ ਡੀਜੀਪੀ ਨੇ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਕੁਝ ਸੁੱਟਣਾ ਕਾਇਰਤਾ ਵਾਲਾ ਕੰਮ ਹੈ, ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਉਹ ਅੱਗੇ ਆ ਕੇ ਅਜਿਹਾ ਕਰੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਇਨਾ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਭਾਰਤ-ਪਾਕਿਸਤਾਨ ਦੇ ਮੈਚ ਨੂੰ ਲੈ ਕੇ ਪ੍ਰਸ਼ੰਸ਼ਕਾਂ ਚ ਦੀਵਾਨਗੀ, ਕੁਝ ਹੀ ਮਿੰਟਾਂ ‘ਚ ਵਿਕੀਆਂ ਟਿਕਟਾਂ