Home Blog Page 866

ਚੈਂਪੀਅਨਸ ਟਰਾਫੀ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਜਾਰੀ

0

ਚੈਂਪੀਅਨਸ ਟਰਾਫੀ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਜਾਰੀ

ਚੈਂਪੀਅਨਸ ਟਰਾਫੀ 2025 ਦਾ 5ਵਾਂ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਖਿਲਾਫ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੇ ਕਪਤਾਨ ਰਿਜ਼ਵਾਨ ਨੇ ਪਲੇਇੰਗ-11 ‘ਚ ਬਦਲਾਅ ਕੀਤਾ ਹੈ। ਜ਼ਖਮੀ ਫਖਰ ਜ਼ਮਾਨ ਦੀ ਜਗ੍ਹਾ ਇਮਾਮ ਉਲ ਹੱਕ ਖੇਡ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਨੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ।

ਟਾਸ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ

ਟਾਸ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ ਕਿ “ਸਾਨੂੰ ਫਰਕ ਨਹੀਂ ਪੈਂਦਾ, ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ। ਇਹ ਪਿੱਚ ਥੋੜ੍ਹੀ ਹੌਲੀ ਹੋ ਸਕਦੀ ਹੈ। ਟੀਮ ਦੇ ਤੌਰ ‘ਤੇ ਕੁਝ ਕਰਨ ਦਾ ਇਹ ਵਧੀਆ ਮੌਕਾ ਹੈ।” ਦੱਸ ਦਈਏ ਕਿ ਪਾਕਿਸਤਾਨ ਨੂੰ ਆਪਣੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਭਾਰਤ ਨੇ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖਿਲਾਫ ਜਿੱਤਿਆ ਸੀ। ਅਜਿਹੇ ‘ਚ ਭਾਰਤੀ ਟੀਮ ਦੀ ਨਜ਼ਰ ਲਗਾਤਾਰ ਦੂਜਾ ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ‘ਚ ਹੈ। ”

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ।
ਪਾਕਿਸਤਾਨ: ਇਮਾਮ-ਉਲ-ਹੱਕ, ਬਾਬਰ ਆਜ਼ਮ, ਸਾਊਦ ਸ਼ਕੀਲ, ਮੁਹੰਮਦ ਰਿਜ਼ਵਾਨ (ਵਿਕੇਟ/ਕਪਤਾਨ), ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਰਿਸ ਰਾਊਫ, ਅਬਰਾਰ ਅਹਿਮਦ।

ਪੰਜਾਬੀ ਗਾਇਕ ਗੁਰੂ ਰੰਧਾਵਾ ਹਸਪਤਾਲ ‘ਚ ਦਾਖਲ, ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ

ਹਿਮਾਚਲ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਲੋਕ ਘਰਾਂ ਤੋਂ ਨਿਕਲੇ ਬਾਹਰ

0

ਹਿਮਾਚਲ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਲੋਕ ਘਰਾਂ ਤੋਂ ਨਿਕਲੇ ਬਾਹਰ

ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.7 ਮਾਪੀ ਗਈ। ਜ਼ਮੀਨ ਹੇਠ ਇਸ ਦੀ ਡੂੰਘਾਈ 5 ਕਿਲੋਮੀਟਰ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਸਵੇਰੇ 8:42 ਵਜੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੁੰਦਰਨਗਰ ਦਾ ਕੀਰਾਗੀ ਸੀ।

ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਇਲਾਕੇ

ਜਿਨ੍ਹਾਂ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ ਉਹ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਘੱਟ ਤੀਬਰਤਾ ਦੇ ਕਾਰਨ, ਜ਼ਿਆਦਾਤਰ ਲੋਕ ਉਨ੍ਹਾਂ ਨੂੰ ਮਹਿਸੂਸ ਨਹੀਂ ਕਰ ਸਕੇ। ਦੱਸ ਦੇਈਏ ਕਿ ਚੰਬਾ, ਸ਼ਿਮਲਾ, ਕੁੱਲੂ, ਲਾਹੌਲ ਸਪਿਤੀ, ਕਾਂਗੜਾ, ਕਿਨੌਰ ਅਤੇ ਮੰਡੀ ਦੇ ਕਈ ਖੇਤਰ ਜ਼ੋਨ-5 ਵਿੱਚ ਆਉਂਦੇ ਹਨ ਜੋ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹੈ। ਇਸੇ ਕਰਕੇ ਇੱਥੇ ਵਾਰ-ਵਾਰ ਭੂਚਾਲ ਆਉਂਦੇ ਰਹਿੰਦੇ ਹਨ।

ਪੰਜਾਬੀ ਗਾਇਕ ਗੁਰੂ ਰੰਧਾਵਾ ਹਸਪਤਾਲ ‘ਚ ਦਾਖਲ, ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ

ਖੇਤੀਬਾੜੀ ਮਹਿਕਮੇ ਦੇ 5 ਡਿਪਟੀ ਡਾਇਰੈਕਟਰਾਂ ਦੀਆਂ ਬਦਲੀਆਂ, ਪੜ੍ਹੋ ਵੇਰਵਾ

0
Changes in Punjab, big announcement before panchayat elections, transfers of 49 officers

ਖੇਤੀਬਾੜੀ ਮਹਿਕਮੇ ਦੇ 5 ਡਿਪਟੀ ਡਾਇਰੈਕਟਰਾਂ ਦੀਆਂ ਬਦਲੀਆਂ, ਪੜ੍ਹੋ ਵੇਰਵਾ

ਚੰਡੀਗੜ੍ਹ, 23 ਫਰਵਰੀ 2025 – ਪੰਜਾਬ ਦੇ ਖੇਤੀਬਾੜੀ ਮਹਿਕਮੇ ਦੇ 5 ਡਿਪਟੀ ਡਾਇਰੈਕਟਰਾਂ ਦੀਆਂ ਬਦਲੀਆਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਹਨ। ਹੇਠਾਂ ਪੜ੍ਹੋ ਪੂਰਾ ਵੇਰਵਾ……

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਬਾਰੇ ‘ਆਪ’ ਦਾ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ

ਪੰਜਾਬੀ ਗਾਇਕ ਗੁਰੂ ਰੰਧਾਵਾ ਹਸਪਤਾਲ ‘ਚ ਦਾਖਲ, ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ

0

ਪੰਜਾਬੀ ਗਾਇਕ ਗੁਰੂ ਰੰਧਾਵਾ ਹਸਪਤਾਲ ‘ਚ ਦਾਖਲ, ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ

ਪੰਜਾਬੀ ਗਾਇਕ-ਅਦਾਕਾਰ ਗੁਰੂ ਰੰਧਾਵਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ ਅਤੇ ਸਰੀਰ ‘ਤੇ ਕਈ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਨੂੰ ਇਹ ਸੱਟ ਆਉਣ ਵਾਲੀ ਫਿਲਮ ‘ਸ਼ੌਂਕੀ ਸਰਦਾਰ’ ਦੇ ਸੈੱਟ ‘ਤੇ ਲੱਗੀ ਜਦ ਉਹ ਇਕ ਐਕਸ਼ਨ ਸੀਨ ਸ਼ੂਟ ਕਰ ਰਹੇ ਸਨ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸ਼ੇਅਰ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਸਪਤਾਲ ਦੇ ਬੈੱਡ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਸਲਾਮਤੀ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਚ ਉਨ੍ਹਾਂ ਲਿਖਿਆ ਕਿ “ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਸਲਾ ਬਰਕਰਾਰ ਹੈ। ਫਿਲਮ ਸ਼ੌਂਕੀ ਸਰਦਾਰ ਦੇ ਸੈੱਟ ਤੋਂ ਇੱਕ ਯਾਦ। ਇਹ ਐਕਸ਼ਨ ਵਾਲਾ ਕੰਮ ਬਹੁਤ ਔਖਾ ਹੈ, ਪਰ ਮੈਂ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਾਂਗਾ।”

ਦੋ ਦਿਨਾਂ ਮੱਧ ਪ੍ਰਦੇਸ਼ ਦੇ ਦੌਰੇ ‘ਤੇ PM ਮੋਦੀ, ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਰੱਖਣਗੇ ਨੀਂਹ ਪੱਥਰ

ਇਸ ਖਬਰ ਦੇ ਸਾਹਮਣੇ ਆਉਣ ਨਾਲ ਕਈ ਮਸ਼ਹੂਰ ਹਸਤੀਆਂ, ਪ੍ਰਸ਼ੰਸਕ ਗੁਰੂ ਰੰਧਾਵਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ ਬਾਲੀਵੁਡ ਦੇ ਮੰਨੇ ਪ੍ਰਮੰਨੇ ਅਦਾਕਾਰ ਅਨੁਪਮ ਖੇਰ ਨੇ ਪੋਸਟ ਤੇ ਕੁਮੈਂਟ ਕੀਤਾ ਕਿ, “ਤੁਸੀਂ ਸਭ ਤੋਂ ਵਧੀਆ ਹੋ। ਜਲਦੀ ਠੀਕ ਹੋ ਜਾਓ।” ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਲਿਖਿਆ, “ਜਲਦੀ ਠੀਕ ਹੋ ਜਾਓ।”

ਪੰਜਾਬ ਸਰਕਾਰ ਦੇ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਬਾਰੇ ‘ਆਪ’ ਦਾ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ

0
AAP's new president may be announced in Punjab today, discussion of these names...

ਪੰਜਾਬ ਸਰਕਾਰ ਦੇ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਬਾਰੇ ‘ਆਪ’ ਦਾ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ

– ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ‘ਤੇ ਜਵਾਬੀ ਹਮਲਾ
– ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ- ਇਹ ਵਿਭਾਗ 1994 ਵਿੱਚ ਸ਼ੁਰੂ ਹੋਇਆ ਸੀ ਅਤੇ 2018 ਵਿੱਚ ਇਹ ਮੰਤਰਾਲਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ
– ਵਿਰੋਧੀ ਧਿਰ ਇਸ ਨੂੰ ਬੇਲੋੜਾ ਮੁੱਦਾ ਬਣਾ ਰਹੀ ਹੈ, ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਕੇਂਦਰ ਅਤੇ ਰਾਜ ਸਰਕਾਰਾਂ ਕਈ ਵਾਰ ਵੱਖ-ਵੱਖ ਵਿਭਾਗਾਂ ਨੂੰ ਖਤਮ ਕੀਤਾ ਹੈ – ਨੀਲ ਗਰਗ

ਚੰਡੀਗੜ੍ਹ, 23 ਫਰਵਰੀ 2025 – ਆਮ ਆਦਮੀ ਪਾਰਟੀ (ਆਪ) ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਮੁੱਦੇ ‘ਤੇ ਵਿਰੋਧੀ ਧਿਰ ‘ਤੇ ਜਵਾਬੀ ਹਮਲਾ ਕੀਤਾ ਹੈ। ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ਨੂੰ ਬੇਲੋੜਾ ਮੁੱਦਾ ਬਣਾ ਰਹੇ ਹਨ।

‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਵਿਭਾਗ 1994 ਵਿੱਚ ਸ਼ੁਰੂ ਹੋਇਆ ਸੀ। ਇਹ ਸ਼ੁਰੂ ਵਿੱਚ “ਐਲੋਕੇਸ਼ਨ ਆਫ਼ ਬਿਜਨਸ ਰੂਲ 1994” ਦੇ ਤਹਿਤ ਹੋਂਦ ਵਿੱਚ ਆਇਆ ਸੀ। 2018 ਵਿੱਚ ਇਹ ਮੰਤਰਾਲਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ। ਇਸ ਲਈ ਇਹ ਵਿਚਾਰ ਕਿ ਇਹ ਵਿਭਾਗ ਕਦੇ ਵੀ ਮੌਜੂਦ ਨਹੀਂ ਸੀ, ਬਿਲਕੁਲ ਬੇਤੁਕਾ ਅਤੇ ਗਲਤ ਹੈ।

ਇਹ ਵੀ ਪੜ੍ਹੋ: ਮੋਹਾਲੀ ਦੇ ਨੌਜਵਾਨ ਦੀ ਡੌਂਕੀ ਰੂਟ ‘ਤੇ ਮੌਤ: ਅਮਰੀਕਾ ਜਾਣ ਲਈ ਏਜੰਟ ਨੂੰ ਦਿੱਤੇ ਸੀ 43 ਲੱਖ ਰੁਪਏ

ਨੀਲ ਗਰਗ ਨੇ ਕਿਹਾ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਸ ਮਾਮਲੇ ਨੂੰ ਜਾਣਬੁੱਝ ਕੇ ਵੱਧਾ ਰਹੀ ਹੈ, ਜਦਕਿ ਇਸ ਤਰ੍ਹਾਂ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਈ ਵਾਰ ਵੱਖ-ਵੱਖ ਵਿਭਾਗਾਂ ਨੂੰ ਖ਼ਤਮ ਕੀਤਾ ਹੈ।

ਭਾਜਪਾ ਸਰਕਾਰ ਵੇਲੇ ਇਕ ‘ਡਿਸਇਨਵੈਸਟਮੈਂਟ’ ਮੰਤਰਾਲਾ ਹੁੰਦਾ ਸੀ, ਜਿਸ ਨੂੰ ਬਾਅਦ ਵਿਚ ਯੂ.ਪੀ.ਏ. ਸਰਕਾਰ ਨੇ ਬੰਦ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਉਸ ਵੇਲੇ ਉਸ ਵਿਭਾਗ ਦੀ ਲੋੜ ਮਹਿਸੂਸ ਨਹੀਂ ਹੋਈ ਸੀ। ਇਸੇ ਤਰ੍ਹਾਂ ਮਾਨ ਸਰਕਾਰ ਨੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਸਬੰਧਤ ਕੰਮ ਸਰਕਾਰ ਦੇ ‘ਗਵਰਨੈਂਸ ਸੁਧਾਰ ਵਿਭਾਗ’ ਵੱਲੋਂ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਨੂੰ ਹੁਣ ਇਸ ਵਿਭਾਗ ਦੀ ਲੋੜ ਨਹੀਂ ਹੈ।

ਨੀਲ ਗਰਗ ਨੇ ਵਿਰੋਧੀ ਧਿਰ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ, ਵਿਕਰਮ ਮਜੀਠੀਆ ਅਤੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਬੇਤੁਕੇ ਮੁੱਦੇ ਉਠਾਉਣ ਦੀ ਬਜਾਏ ਜਨਤਕ ਮੁੱਦੇ ਉਠਾਉਣੇ ਚਾਹੀਦੇ ਹਨ।

ਦੋ ਦਿਨਾਂ ਮੱਧ ਪ੍ਰਦੇਸ਼ ਦੇ ਦੌਰੇ ‘ਤੇ PM ਮੋਦੀ, ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਰੱਖਣਗੇ ਨੀਂਹ ਪੱਥਰ

0

ਦੋ ਦਿਨਾਂ ਮੱਧ ਪ੍ਰਦੇਸ਼ ਦੇ ਦੌਰੇ ‘ਤੇ PM ਮੋਦੀ, ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਰੱਖਣਗੇ ਨੀਂਹ ਪੱਥਰ

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਤਵਾਰ ਤੋਂ 23 ਅਤੇ 24 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਦਾ ਜਹਾਜ਼ ਦੁਪਹਿਰ ਕਰੀਬ 1.25 ਵਜੇ ਖਜੂਰਾਹੋ ਹਵਾਈ ਅੱਡੇ ‘ਤੇ ਉਤਰੇਗਾ। ਪ੍ਰਧਾਨ ਮੰਤਰੀ ਦੁਪਹਿਰ 1.45 ਵਜੇ ਹੈਲੀਕਾਪਟਰ ਰਾਹੀਂ ਇੱਥੋਂ ਬਾਗੇਸ਼ਵਰ ਧਾਮ ਪਹੁੰਚਣਗੇ। ਇੱਥੇ ਬਾਲਾਜੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਨੀਂਹ ਪੱਥਰ ਰੱਖਣਗੇ

ਭੋਪਾਲ ‘ਚ ਗਲੋਬਲ ਇਨਵੈਸਟਰਸ ਸਮਿਟ

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ਾਮ ਨੂੰ ਭੋਪਾਲ ਪਹੁੰਚਣਗੇ। ਸਰਕਾਰ ਅਤੇ ਸੰਗਠਨ ਬਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਗੱਲ ਕਰਨਗੇ। ਰਾਜ ਭਵਨ ‘ਚ ਰਾਤ ਦੇ ਆਰਾਮ ਤੋਂ ਬਾਅਦ ਉਹ ਸੋਮਵਾਰ ਨੂੰ ਗਲੋਬਲ ਇਨਵੈਸਟਰਸ ਸਮਿਟ ‘ਚ ਸ਼ਿਰਕਤ ਕਰਨਗੇ। ਪੀਐਮ ਮੋਦੀ ਮੱਧ ਪ੍ਰਦੇਸ਼ ‘ਚ 23 ਘੰਟੇ ਬਿਤਾਉਣਗੇ। ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਪੀਐਮ ਨੇ ਲਿਖਿਆ, ”ਅਗਲੇ ਦੋ ਦਿਨ ਮੱਧ ਪ੍ਰਦੇਸ਼ ਦੇ ਵਿਕਾਸ ਨੂੰ ਸਮਰਪਿਤ ਹੋਣਗੇ।

ਮੋਹਾਲੀ: ਲਿਫਟ ‘ਚ ਫਸੇ 9 ਲੋਕ; ਡੇਢ ਘੰਟਾ ਸੁੱਕੇ ਰਹੇ ਸਾਹ; ਤੇ ਫਿਰ…

ਮੋਹਾਲੀ ਦੇ ਨੌਜਵਾਨ ਦੀ ਡੌਂਕੀ ਰੂਟ ‘ਤੇ ਮੌਤ: ਅਮਰੀਕਾ ਜਾਣ ਲਈ ਏਜੰਟ ਨੂੰ ਦਿੱਤੇ ਸੀ 43 ਲੱਖ ਰੁਪਏ

0

ਮੋਹਾਲੀ ਦੇ ਨੌਜਵਾਨ ਦੀ ਡੌਂਕੀ ਰੂਟ ‘ਤੇ ਮੌਤ: ਅਮਰੀਕਾ ਜਾਣ ਲਈ ਏਜੰਟ ਨੂੰ ਦਿੱਤੇ ਸੀ 43 ਲੱਖ ਰੁਪਏ

– 8 ਮਹੀਨੇ ਕੰਬੋਡੀਆ ਵਿੱਚ ਰੱਖਿਆ ਗਿਆ

ਮੋਹਾਲੀ, 23 ਫਰਵਰੀ 2024 – ਮੋਹਾਲੀ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਅਮਰੀਕਾ ਜਾਣ ਦਾ ਸੁਪਨਾ ਦੇਖਿਆ ਸੀ। ਹਰਿਆਣਾ ਦੇ ਅੰਬਾਲਾ ਦੇ ਏਜੰਟ ਨੇ ਉਸਨੂੰ ਕੈਨੇਡਾ ਰਾਹੀਂ ਡੌਂਕੀ ਰੂਟ ਰਾਹੀਂ ਅਮਰੀਕਾ ਲਿਜਾਣ ਦਾ ਦਾਅਵਾ ਕੀਤਾ ਸੀ। ਬਦਲੇ ਵਿੱਚ, ਉਸਨੇ ਲਗਭਗ 43.50 ਲੱਖ ਰੁਪਏ ਲਏ, ਪਰ ਉਸਨੂੰ ਪਹਿਲਾਂ ਵੀਅਤਨਾਮ ਅਤੇ ਫਿਰ ਕੰਬੋਡੀਆ ਵਿੱਚ ਅੱਠ ਮਹੀਨਿਆਂ ਤੱਕ ਫਸਾਇਆ ਰੱਖਿਆ।

ਉੱਥੇ ਉਸਦੀ ਲੱਤ ‘ਤੇ ਫੋੜਾ ਹੋ ਗਿਆ ਅਤੇ ਸਹੀ ਇਲਾਜ ਦੀ ਘਾਟ ਕਾਰਨ ਇਨਫੈਕਸ਼ਨ ਵਧ ਗਈ ਅਤੇ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ। ਹੁਣ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਨਾਲ ਹੀ ਦੋਸ਼ੀ ਏਜੰਟ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਪਹੁੰਚੇ ਸਵਾਮੀ ਪ੍ਰੇਮਾਨੰਦ ਦੇ ਦਰਬਾਰ

ਮਜ਼ਦੂਰ ਦੇ ਪਰਿਵਾਰ ਨੇ ਲੱਖਾਂ ਰੁਪਏ ਇਕੱਠੇ ਕੀਤੇ
ਡੇਰਾਬੱਸੀ ਦੇ ਪਿੰਡ ਸ਼ੇਖਪੁਰਾ ਕਲਾਂ ਦਾ 24 ਸਾਲਾ ਰਣਦੀਪ ਸਿੰਘ 10ਵੀਂ ਪਾਸ ਸੀ ਅਤੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਉਸਨੇ ਆਪਣੇ ਘਰ ਦੀ ਹਾਲਤ ਸੁਧਾਰਨ ਲਈ ਅਮਰੀਕਾ ਜਾਣ ਬਾਰੇ ਸੋਚਿਆ। ਇਸ ਲਈ ਉਸਨੇ ਹਰਿਆਣਾ ਦੇ ਅੰਬਾਲਾ ਵਿੱਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ। ਏਜੰਟ ਨੇ ਪਹਿਲਾਂ 50 ਲੱਖ ਰੁਪਏ ਮੰਗੇ। ਫਿਰ ਏਜੰਟ ਨੇ 43 ਲੱਖ ਰੁਪਏ ਦੀ ਗੱਲ ਕੀਤੀ। ਪਰਿਵਾਰ ਮਜ਼ਦੂਰੀ ਦਾ ਕੰਮ ਕਰਦਾ ਹੈ।

ਪਰ ਕਿਸੇ ਤਰ੍ਹਾਂ ਪੁੱਤਰ ਲਈ ਪੈਸੇ ਦਾ ਪ੍ਰਬੰਧ ਕਰਨ ਵਿੱਚ ਕਾਮਯਾਬ ਹੋ ਗਿਆ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਉਧਾਰ ਲਏ। ਉਹ 1 ਜੂਨ, 2024 ਨੂੰ ਅਮਰੀਕਾ ਲਈ ਰਵਾਨਾ ਹੋਇਆ ਸੀ। ਪਰ ਇਸ ਦੌਰਾਨ ਅਮਰੀਕਾ ਵਿੱਚ ਟਰੰਪ ਦੀ ਸਰਕਾਰ ਸੱਤਾ ਵਿੱਚ ਆ ਗਈ। ਏਜੰਟ ਨੂੰ ਇਹ ਵੀ ਪਤਾ ਲੱਗਾ ਕਿ ਟਰੰਪ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ। ਸਰਹੱਦ ‘ਤੇ ਵੀ ਸਖ਼ਤੀ ਸੀ। ਏਜੰਟ ਨੇ ਉਸਨੂੰ ਉੱਥੇ ਹੀ ਰੋਕ ਲਿਆ। ਉਹ ਨਾ ਤਾਂ ਉਨ੍ਹਾਂ ਨੂੰ ਅੱਗੇ ਭੇਜ ਰਿਹਾ ਸੀ ਅਤੇ ਨਾ ਹੀ ਵਾਪਸ ਭਾਰਤ।

ਏਜੰਟ ਨੇ ਉਸਦਾ ਪਾਸਪੋਰਟ ਵੀ ਜ਼ਬਤ ਕਰ ਲਿਆ
ਰਣਦੀਪ ਦੇ ਪਰਿਵਾਰ ਵੱਲੋਂ 20 ਫਰਵਰੀ ਨੂੰ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਹ ਅੱਠ ਮਹੀਨਿਆਂ ਤੋਂ ਕੰਬੋਡੀਆ ਵਿੱਚ ਫਸਿਆ ਹੋਇਆ ਸੀ। ਏਜੰਟ ਉਨ੍ਹਾਂ ਦਾ ਰਿਸ਼ਤੇਦਾਰ ਹੈ, ਜੋ ਅੰਬਾਲਾ ਦਾ ਰਹਿਣ ਵਾਲਾ ਹੈ। ਦੋਸ਼ੀ ਏਜੰਟ ਉਨ੍ਹਾਂ ਨੂੰ ਨਾ ਤਾਂ ਅੱਗੇ ਭੇਜ ਰਿਹਾ ਹੈ ਅਤੇ ਨਾ ਹੀ ਪਿੱਛੇ।

ਇਨ੍ਹਾਂ ਲੋਕਾਂ ਨੂੰ ਭਾਰਤ ਵਾਪਸ ਭੱਜਣ ਤੋਂ ਰੋਕਣ ਲਈ, ਏਜੰਟ ਨੇ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ। ਇਸ ਦੌਰਾਨ ਰਣਦੀਪ ਨੂੰ ਫੋੜਾ ਨਿੱਕਲ ਆਇਆ। ਉਸਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਸਕਿਆ। ਇਸ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰ ਨੇ ਏਜੰਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਵਿਰੁੱਧ ਕਾਰਵਾਈ ਕਰਨ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ।

ਪਰਿਵਾਰ ਨੇ ਭੇਜੇ 20 ਹਜ਼ਾਰ ਰੁਪਏ, ਸਵੇਰੇ ਮੌਤ ਦੀ ਖ਼ਬਰ ਆਈ
ਮ੍ਰਿਤਕ ਦੇ ਵੱਡੇ ਭਰਾ ਰਵੀ ਨੇ ਦੱਸਿਆ ਕਿ ਉਸ ਦੇ ਪਿਤਾ 58 ਸਾਲਾ ਬਲਵਿੰਦਰ ਸਿੰਘ ਅਤੇ ਮਾਂ ਗਿਆਨ ਕੌਰ ਦਿਹਾੜੀਦਾਰ ਮਜ਼ਦੂਰ ਹਨ। ਰਣਦੀਪ ਨੂੰ ਕੈਨੇਡਾ ਹੁੰਦੇ ਹੋਏ ਅਮਰੀਕਾ ਪਹੁੰਚਣਾ ਸੀ, ਪਰ ਏਜੰਟ ਉਸਨੂੰ ਕੈਨੇਡਾ ਵੀ ਨਹੀਂ ਲੈ ਜਾ ਸਕਿਆ। ਵਿੱਤੀ ਮਦਦ ਲੈਣ ਦੀ ਤਾਂ ਗੱਲ ਹੀ ਛੱਡ ਦਿਓ, ਪਰਿਵਾਰ ਰਣਦੀਪ ਦੇ ਆਖਰੀ ਪਲਾਂ ਵਿੱਚ ਉਸਦੀ ਮਦਦ ਵੀ ਨਹੀਂ ਕਰ ਸਕਿਆ।

ਫ਼ੋਨ ‘ਤੇ ਉਹ ਕਹਿ ਰਿਹਾ ਸੀ ਕਿ ਉਹ ਵਿਦੇਸ਼ ਨਹੀਂ ਰਹਿਣਾ ਚਾਹੁੰਦਾ। ਸ਼ੁੱਕਰਵਾਰ ਨੂੰ ਵੀਹ ਹਜ਼ਾਰ ਰੁਪਏ ਔਨਲਾਈਨ ਭੇਜੇ ਗਏ ਸਨ, ਪਰ ਸ਼ਨੀਵਾਰ ਸਵੇਰੇ ਉਸਦੀ ਮੌਤ ਦੀ ਖ਼ਬਰ ਆਈ। ਜਦੋਂ ਉਹ ਜ਼ਿੰਦਾ ਸੀ ਤਾਂ ਉਸਨੂੰ ਬਚਾਇਆ ਨਹੀਂ ਜਾ ਸਕਿਆ, ਹੁਣ ਪ੍ਰੀਵਵਰ ਉਸਦੀ ਲਾਸ਼ ਦੀ ਉਡੀਕ ਕਰ ਰਿਹਾ ਹੈ।

ਮੋਹਾਲੀ: ਲਿਫਟ ‘ਚ ਫਸੇ 9 ਲੋਕ; ਡੇਢ ਘੰਟਾ ਸੁੱਕੇ ਰਹੇ ਸਾਹ; ਤੇ ਫਿਰ…

0

ਮੋਹਾਲੀ: ਲਿਫਟ ‘ਚ ਫਸੇ 9 ਲੋਕ; ਡੇਢ ਘੰਟਾ ਸੁੱਕੇ ਰਹੇ ਸਾਹ; ਤੇ ਫਿਰ…

ਮੁਹਾਲੀ ਸਿਟੀ ਸੈਂਟਰ-2 ਦੇ ਬਲਾਕ ਐਫ ਦੀ ਲਿਫਟ ਬੀਤੀ ਰਾਤ ਅਚਾਨਕ ਜਾਮ ਹੋ ਗਈ। ਲਿਫਟ ਵਿੱਚ 2 ਐਨ.ਆਰ.ਆਈ ਸਮੇਤ 9 ਲੋਕ ਮੌਜੂਦ ਸਨ, ਜੋ ਕਾਫੀ ਘਬਰਾ ਗਏ। ਇਸ ਦੀ ਸੂਚਨਾ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਾਣਕਾਰੀ ਮੁਤਾਬਕ ਲਿਫਟ ਪਹਿਲੀ ਅਤੇ ਗਰਾਊਂਡ ਫਲੋਰ ਦੇ ਵਿਚਕਾਰ ਫਸ ਗਈ। ਲਿਫਟ ‘ਚ ਮੌਜੂਦ ਲੋਕ ਅਚਾਨਕ ਇਸ ਸਥਿਤੀ ਕਾਰਨ ਘਬਰਾ ਗਏ। ਇਸ ਦੌਰਾਨ ਕਈ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿਤੀ ਸੂਚਨਾ

ਜਦ ਬਾਹਰ ਖੜ੍ਹੇ ਇਕ ਵਿਅਕਤੀ ਨੇ ਇਹ ਆਵਾਜ਼ ਸੁਣੀ ਅਤੇ ਉਸਨੇ ਤੁਰੰਤ ਹੋਰ ਲੋਕਾਂ ਨੂੰ ਇਕੱਠਾ ਕੀਤਾ ਅਤੇ ਕਿਸੇ ਤਰ੍ਹਾਂ ਲਿਫਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਲਿਫਟ ਨਹੀਂ ਖੁੱਲ੍ਹੀ ਅਤੇ ਡੇਢ ਘੰਟੇ ਤੱਕ ਲਿਫਟ ‘ਚ ਫਸੇ ਲੋਕਾਂ ਦੇ ਸਾਹ ਰੁਕੇ ਰਹੇ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਡੇਢ ਘੰਟੇ ਬਾਅਦ ਬਾਹਰ ਨਿਕਲੇ ਲੋਕ

ਫਾਇਰ ਵਿਭਾਗ ਦੀ ਟੀਮ ਨੇ ਪਹਿਲਾਂ ਲਿਫਟ ਦਾ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਕਟਰ ਦੀ ਮਦਦ ਨਾਲ ਲਿਫਟ ਦੇ ਉਪਰਲੇ ਹਿੱਸੇ ਨੂੰ ਕੱਟ ਦਿੱਤਾ ਗਿਆ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਾਰੇ 9 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਪਹੁੰਚੇ ਸਵਾਮੀ ਪ੍ਰੇਮਾਨੰਦ ਦੇ ਦਰਬਾਰ

0

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਪਹੁੰਚੇ ਸਵਾਮੀ ਪ੍ਰੇਮਾਨੰਦ ਦੇ ਦਰਬਾਰ

ਵ੍ਰਿੰਦਾਵਨ, 23 ਫਰਵਰੀ 2025 – ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਪਿਛਲੇ ਸ਼ਨੀਵਾਰ ਨੂੰ ਵ੍ਰਿੰਦਾਵਨ ਪਹੁੰਚੇ। ਜਿੱਥੇ ਉਹ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਏ। ਨਿੱਕੂ ਹੱਥ ਜੋੜ ਕੇ ਦਰਬਾਰ ਪਹੁੰਚੇ ਅਤੇ ਸਭ ਤੋਂ ਪਹਿਲਾਂ ਪ੍ਰੇਮਾਨੰਦ ਮਹਾਰਾਜ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ ਲੈਂਦੇ ਦੇਖਿਆ ਗਿਆ। ਉਸਨੇ ਨਿੱਕੂ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਖੜ੍ਹੇ ਟਰੱਕ ਹੇਠ ਜਾ ਵੜੀ ਕਾਰ, 4 ਦੋਸਤਾਂ ਦੀ ਮੌਤ

ਵੀਡੀਓ ਵਿੱਚ, ਨਿੱਕੂ ਹੱਥ ਜੋੜ ਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ। ਸੇਵਾਦਾਰਾਂ ਨੇ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਨਾਲ ਮਿਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਇੱਕ ਪੰਜਾਬੀ ਗਾਇਕ ਹੈ ਅਤੇ ਗਾਣੇ ਗਾਉਂਦਾ ਹੈ। ਜਿਸ ਤੋਂ ਬਾਅਦ ਨਿੱਕੂ ਨੇ ਉਨ੍ਹਾਂ ਦੀ ਸਿਹਤਯਾਬੀ ਬਾਰੇ ਪੁੱਛਿਆ। ਨਿੱਕੂ ਨੇ ਕ੍ਰਿਸ਼ਨ ਭਜਨ ਗਾਉਣ ਦੀ ਇੱਛਾ ਪ੍ਰਗਟ ਕੀਤੀ। ਪ੍ਰੇਮਾਨੰਦ ਮਹਾਰਾਜ ਨੇ ਇਹ ਵੀ ਪੁੱਛਿਆ ਕਿ ਕੀ ਉਹ ਗਾਉਣਾ ਚਾਹੇਗਾ। ਜਿਸ ਤੋਂ ਬਾਅਦ ਨਿੱਕੂ ਨੇ ਭਜਨ ਗਾਇਆ- ਸੋਹਣਾ ਜੀ ਸੋਹਣਾ ਮੇਰਾ ਸ਼ਾਮ, ਮੈਂ ਵਾਰੀ ਜਾਵਾਂ…

ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਲਈ ਕਈ ਵੱਡੇ ਸਿਤਾਰੇ ਪਹੁੰਚ ਰਹੇ ਹਨ
ਹਰ ਕੋਈ ਵ੍ਰਿੰਦਾਵਨ ਦੇ ਪ੍ਰੇਮਾਨੰਦ ਜੀ ਮਹਾਰਾਜ ਨੂੰ ਜਾਣਦਾ ਹੈ। ਕਰੋੜਾਂ ਲੋਕ ਸੋਸ਼ਲ ਮੀਡੀਆ ‘ਤੇ ਪ੍ਰੇਮਾਨੰਦ ਮਹਾਰਾਜ ਦਾ ਸਤਿਸੰਗ ਸੁਣਦੇ ਹਨ ਅਤੇ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਅਕਸਰ ਪ੍ਰਸਿੱਧ ਸ਼ਖਸੀਅਤਾਂ ਪ੍ਰੇਮਾਨੰਦ ਜੀ ਮਹਾਰਾਜ ਨੂੰ ਮਿਲਣ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ, ਫਿਲਮ ਅਦਾਕਾਰਾ ਅਨੁਸ਼ਕਾ ਨਾਲ ਪਹੁੰਚੇ ਸਨ।

ਇਸ ਦੇ ਨਾਲ ਹੀ, ਜੇਕਰ ਕੋਈ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਦੇ ਸਤਿਸੰਗ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਤਾਂ ਉਹ ਹਰ ਰੋਜ਼ ਰਾਤ ਨੂੰ ਲਗਭਗ 2:30 ਵਜੇ ਆਪਣੇ ਆਸ਼ਰਮ ਸ਼੍ਰੀ ਰਾਧਾਕੇਲੀ ਕੁੰਜ ਲਈ ਰਵਾਨਾ ਹੁੰਦਾ ਹੈ। ਪ੍ਰੇਮਾਨੰਦ ਮਹਾਰਾਜ ਹਰ ਰੋਜ਼ ਆਪਣੇ ਨਿਵਾਸ ਸਥਾਨ ਤੋਂ ਪੈਦਲ ਆਸ਼ਰਮ ਜਾਂਦੇ ਹਨ। ਉਸਦਾ ਆਸ਼ਰਮ ਪਰਿਕਰਮਾ ਰੋਡ ‘ਤੇ, ਇਸਕੋਨ ਮੰਦਰ ਦੇ ਨੇੜੇ, ਭਗਤੀਵੇਦਾਂਤ ਹਸਪਤਾਲ ਦੇ ਬਿਲਕੁਲ ਸਾਹਮਣੇ ਸਥਿਤ ਹੈ।

ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਖੜ੍ਹੇ ਟਰੱਕ ਹੇਠ ਜਾ ਵੜੀ ਕਾਰ, 4 ਦੋਸਤਾਂ ਦੀ ਮੌਤ

0

ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਖੜ੍ਹੇ ਟਰੱਕ ਹੇਠ ਜਾ ਵੜੀ ਕਾਰ, 4 ਦੋਸਤਾਂ ਦੀ ਮੌਤ

ਪੰਚਕੂਲਾ, 23 ਫਰਵਰੀ 2025 – ਹਰਿਆਣਾ ਦੇ ਪੰਚਕੂਲਾ ਵਿੱਚ ਐਤਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਟਾਇਰ ਫਟਣ ਕਾਰਨ ਹਾਈਵੇਅ ‘ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਵਿੱਚ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 5 ਵਜੇ ਪਿੰਜੌਰ ਵਿੱਚ ਚੰਡੀਗੜ੍ਹ-ਸ਼ਿਮਲਾ ਹਾਈਵੇਅ ਦੇ ਸੋਲਨ-ਸ਼ਿਮਲਾ ਬਾਈਪਾਸ ‘ਤੇ ਵਾਪਰਿਆ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ। ਮ੍ਰਿਤਕ ਨੌਜਵਾਨਾਂ ਵਿੱਚੋਂ ਦੋ ਪੰਚਕੂਲਾ ਦੇ, ਇੱਕ ਹਿਸਾਰ ਅਤੇ ਇੱਕ ਮੋਹਾਲੀ ਦਾ ਰਹਿਣ ਵਾਲਾ ਸੀ। ਇਨ੍ਹਾਂ ਵਿੱਚੋਂ 2 ਨਾਬਾਲਗ ਵੀ ਸਨ।

ਇਹ ਵੀ ਪੜ੍ਹੋ: ਪਾਕਿਸਤਾਨ ਵਿੱਚ ਹੋਲੀ ਖੇਡਣ ‘ਤੇ ਹਿੰਦੂ-ਮੁਸਲਿਮ ਵਿਦਿਆਰਥੀਆਂ ‘ਤੇ FIR ਹੋਈ ਦਰਜ, ਪੜ੍ਹੋ ਵੇਰਵਾ

ਪੁਲਿਸ ਅਨੁਸਾਰ, ਸਵੇਰੇ ਪੰਚਕੂਲਾ ਦੇ ਪਰਵਾਣੂ ਵਾਲੇ ਪਾਸੇ ਤੋਂ ਇੱਕ ਵਰਨਾ ਕਾਰ (HR-26EK-0056) ਆਈ। ਚੰਡੀਗੜ੍ਹ ਸ਼ਿਮਲਾ ਹਾਈਵੇਅ ‘ਤੇ ਕਾਰ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਕਾਰ ਸੜਕ ਕਿਨਾਰੇ ਖੜ੍ਹੇ ਪੰਜਾਬ ਨੰਬਰ ਪਲੇਟ ਵਾਲੇ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਇੱਕ ਉੱਚੀ ਆਵਾਜ਼ ਆਈ। ਜਿਵੇਂ ਹੀ ਉਨ੍ਹਾਂ ਨੇ ਰੌਲਾ ਸੁਣਿਆ, ਨੇੜਲੇ ਇਲਾਕਿਆਂ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਇਸ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ।

ਇੱਕ ਨੌਜਵਾਨ 10 ਮੀਟਰ ਦੂਰ ਡਿੱਗ ਪਿਆ
ਟਰੱਕ ਨਾਲ ਟਕਰਾਉਣ ਤੋਂ ਬਾਅਦ ਦੋ ਨੌਜਵਾਨ ਕਾਰ ਵਿੱਚੋਂ ਬਾਹਰ ਡਿੱਗ ਪਏ। ਕਾਰ ਦੀ ਛੱਤ ਟੁੱਟਣ ਤੋਂ ਬਾਅਦ ਇੱਕ ਨੌਜਵਾਨ ਲਗਭਗ 10 ਫੁੱਟ ਦੂਰ ਡਿੱਗ ਪਿਆ। ਚੌਥਾ ਨੌਜਵਾਨ ਕਾਰ ਵਿੱਚ ਫਸ ਗਿਆ। ਪੁਲਿਸ ਜਾਂਚ ਵਿੱਚ ਮ੍ਰਿਤਕਾਂ ਦੀ ਪਛਾਣ ਵੈਭਵ ਯਾਦਵ (16), ਅਧਿਆਇਨ ਬਾਂਸਲ (17), ਦੋਵੇਂ ਪੰਚਕੂਲਾ ਦੇ ਵਸਨੀਕ, ਹਿਸਾਰ ਦੇ ਰਹਿਣ ਵਾਲੇ ਚਿਰਾਗ ਮਲਿਕ ਅਤੇ ਮੋਹਾਲੀ ਦੇ ਰਹਿਣ ਵਾਲੇ ਅਦੀਪ ਅੰਸਾਰੀ ਵਜੋਂ ਹੋਈ ਹੈ।

ਜਾਂਚ ਅਧਿਕਾਰੀ ਨੇ ਕਿਹਾ- ਦੂਜੀ ਕਾਰ ਦੇ 3 ਨੌਜਵਾਨਾਂ ਦਾ ਹੋਇਆ ਬਚਾਅ
ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਵਾਹਨਾਂ ਵਿੱਚ ਲਗਭਗ 7 ਨੌਜਵਾਨ ਸਫ਼ਰ ਕਰ ਰਹੇ ਸਨ। ਵਰਨਾ ਕਾਰ ਵਿੱਚ 4 ਨੌਜਵਾਨ ਸਨ ਅਤੇ ਪਿੱਛੇ ਇੱਕ ਹੋਰ ਕਾਰ ਵਿੱਚ 3 ਨੌਜਵਾਨ ਆ ਰਹੇ ਸਨ। ਵਰਨਾ ਗੱਡੀ ਦਾ ਖੱਬਾ ਟਾਇਰ ਫਟਮ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਹਿਲਾਂ ਹਾਈਵੇਅ ਦੇ ਕਿਨਾਰੇ ਫੁੱਟਪਾਥ ਨਾਲ ਟਕਰਾ ਗਈ। ਇਸ ਤੋਂ ਬਾਅਦ ਉਹ ਹਾਈਵੇਅ ‘ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਤੋਂ ਬਾਅਦ ਪਿੱਛੇ ਵਾਲੀ ਕਾਰ ਵੀ ਇਨ੍ਹਾਂ ਨਾਲ ਟਕਰਾ ਗਈ।

ਵਰਨਾ ਕਾਰ ਵਿੱਚ ਸਵਾਰ ਸਾਰੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਪਿਛਲੀ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਸੁਰੱਖਿਅਤ ਹਨ। ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।