Home Blog Page 857

ਬੀ.ਐਸ.ਐਫ਼ ਜਵਾਨਾਂ ਵੱਲੋਂ ਵੱਡੀ ਕਾਰਵਾਈ! ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

0

ਬੀ.ਐਸ.ਐਫ਼ ਜਵਾਨਾਂ ਵੱਲੋਂ ਵੱਡੀ ਕਾਰਵਾਈ! ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਪਠਾਨਕੋਟ ‘ਚ ਪਾਕਿਸਤਾਨ ਨਾਲ ਲੱਗਦੇ ਇਲਾਕੇ ‘ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਜਵਾਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਹ ਪਠਾਨਕੋਟ ਇਲਾਕੇ ਤੋਂ ਘੁਸਪੈਠ ਕਰਕੇ ਸਰਹੱਦ ਪਾਰ ਕਰਨ ਦੀ ਤਿਆਰੀ ‘ਚ ਸੀ।

ਰੁਕਣ ਦੀ ਦਿੱਤੀ ਚਿਤਾਵਨੀ 

ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਮੁਤਾਬਕ ਪਾਕਿਸਤਾਨੀ ਘੁਸਪੈਠੀਆ ਅੱਜ (26 ਫਰਵਰੀ) ਸਵੇਰੇ ਤਾਸ਼ਪਤਨ ਸਰਹੱਦੀ ਚੌਕੀ ਦੇ ਨੇੜੇ ਤੋਂ ਭਾਰਤੀ ਸਰਹੱਦ ‘ਚ ਦਾਖਲ ਹੋ ਰਿਹਾ ਸੀ। ਜਦੋਂ ਸਰਹੱਦ ‘ਤੇ ਗਸ਼ਤ ਕਰ ਰਹੇ ਸੈਨਿਕਾਂ ਨੂੰ ਉਸਦੀ ਗਤੀਵਿਧੀ ਸ਼ੱਕੀ ਲੱਗੀ ਤਾਂ ਉਹ ਚੌਕਸ ਹੋ ਗਏ। ਜਦ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਦੇਖਿਆ ਅਤੇ ਰੁਕਣ ਦੀ ਚਿਤਾਵਨੀ ਦਿੱਤੀ ਪਰ ਜਵਾਨਾਂ ਦੀ ਚੇਤਾਵਨੀ ਦੇ ਬਾਵਜੂਦ ਘੁਸਪੈਠੀਆ ਭਾਰਤੀ ਸਰਹੱਦ ਵੱਲ ਵਧਦਾ ਰਿਹਾ। ਇਸ ‘ਤੇ ਬੀਐਸਐਫ ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਬੀਐਸਐਫ ਦੇ ਜਵਾਨਾਂ ਨੇ ਇਸ ਦੀ ਜਾਣਕਾਰੀ ਪਾਕਿਸਤਾਨ ਦੇ ਰੇਂਜਰਾਂ ਨਾਲ ਸਾਂਝੀ ਕੀਤੀ ਹੈ।

ਜੰਮੂ-ਕਸ਼ਮੀਰ ਰਾਜੌਰੀ ‘ਚ ਦਹਿਸ਼ਤਗਰਦੀ ਹਮਲਾ, ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ

ਮਸਕ ਦੀ ਟੀਮ ਦੇ 21 ਕਰਮਚਾਰੀਆਂ ਨੇ ਦਿੱਤਾ ਅਸਤੀਫਾ

0

ਮਸਕ ਦੀ ਟੀਮ ਦੇ 21 ਕਰਮਚਾਰੀਆਂ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ, 26 ਫਰਵਰੀ 2025 – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਰਬਪਤੀ ਸਲਾਹਕਾਰ ਐਲੋਨ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ (ਡੀਓਜੀਈ) ਦੇ 20 ਤੋਂ ਵੱਧ ਸਿਵਲ ਸੇਵਾ ਕਰਮਚਾਰੀਆਂ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਅਨੁਸਾਰ, ਉਹ “ਮਹੱਤਵਪੂਰਨ ਜਨਤਕ ਸੇਵਾਵਾਂ ਨੂੰ ਖਤਮ ਕਰਨ” ਲਈ ਆਪਣੀ ਤਕਨੀਕੀ ਮੁਹਾਰਤ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਰਹੇ ਹਨ। 21 ਕਰਮਚਾਰੀਆਂ ਨੇ ਇੱਕ ਸਾਂਝੇ ਅਸਤੀਫ਼ਾ ਪੱਤਰ ਵਿੱਚ ਲਿਖਿਆ, “ਅਸੀਂ ਇਸ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਅਮਰੀਕੀ ਲੋਕਾਂ ਦੀ ਸੇਵਾ ਕਰਨ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ। ਹਾਲਾਂਕਿ, ਇਹ ਸਪੱਸ਼ਟ ਹੋ ਗਿਆ ਹੈ ਕਿ ਅਸੀਂ ਹੁਣ ਉਨ੍ਹਾਂ ਵਚਨਬੱਧਤਾਵਾਂ ਦਾ ਸਨਮਾਨ ਨਹੀਂ ਕਰ ਸਕਦੇ।”

ਇਹ ਵੀ ਪੜ੍ਹੋ: ਪੰਜਾਬ ਭਿਖਾਰੀ ਨਹੀਂ ਅਤੇ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ – ਭਗਵੰਤ ਮਾਨ

ਕਰਮਚਾਰੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਅਧੀਨ ਸੰਘੀ ਸਰਕਾਰ ਦੇ ਆਕਾਰ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਮਸਕ ਨੇ ਜਿਨ੍ਹਾਂ ਲੋਕਾਂ ਨੂੰ ਨਿਯੁਕਤ ਕੀਤਾ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੇ ਰਾਜਨੀਤਿਕ ਵਿਚਾਰਧਾਰਕ ਹਨ ਜਿਨ੍ਹਾਂ ਕੋਲ ਸਬੰਧਤ ਕੰਮ ਲਈ ਲੋੜੀਂਦਾ ਹੁਨਰ ਜਾਂ ਤਜਰਬਾ ਨਹੀਂ ਹੈ। ਅਸਤੀਫਾ ਦੇਣ ਵਾਲੇ ਕਰਮਚਾਰੀ ‘ਯੂਨਾਈਟਿਡ ਸਟੇਟਸ ਡਿਜੀਟਲ ਸਰਵਿਸ’ ਵਜੋਂ ਜਾਣੇ ਜਾਂਦੇ ਵਿਭਾਗ ਵਿੱਚ ਕੰਮ ਕਰਦੇ ਸਨ। ਇਸਦੀ ਸਥਾਪਨਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੌਰਾਨ ਕੀਤੀ ਗਈ ਸੀ।

ਜੰਮੂ-ਕਸ਼ਮੀਰ ਰਾਜੌਰੀ ‘ਚ ਦਹਿਸ਼ਤਗਰਦੀ ਹ/ਮਲਾ, ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ

0
Breaking

ਜੰਮੂ-ਕਸ਼ਮੀਰ ਰਾਜੌਰੀ ‘ਚ ਦਹਿਸ਼ਤਗਰਦੀ ਹਮਲਾ, ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ

ਨਵੀ ਦਿੱਲੀ, 26 ਫਰਵਰੀ : ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਵਾਹਨ ‘ਤੇ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਸੁੰਦਰਬਨੀ ਇਲਾਕੇ ‘ਚ ਘਾਤ ਲਗਾ ਕੇ ਗੋਲੀਬਾਰੀ ਕੀਤੀ ਹੈ। ਹਮਲੇ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਮੌਕੇ ‘ਤੇ ਵਾਧੂ ਫੋਰਸ ਭੇਜ ਦਿੱਤੀ ਗਈ ਹੈ। ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ 7 ਫਰਵਰੀ ਨੂੰ ਜਾਣਕਾਰੀ ਸਾਹਮਣੇ ਆਈ ਸੀ ਕਿ ਭਾਰਤੀ ਫੌਜ ਨੇ 7 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਸੀ। ਇਨ੍ਹਾਂ ‘ਚ ਪਾਕਿਸਤਾਨੀ ਫੌਜ ਦੇ ਤਿੰਨ ਜਵਾਨ ਵੀ ਸ਼ਾਮਲ ਸਨ।

2026 ਤੋਂ ਸਾਲ ਵਿੱਚ ਦੋ ਵਾਰ ਹੋਵੇਗੀ CBSE 10ਵੀਂ ਦੀ ਪ੍ਰੀਖਿਆ, ਪਹਿਲਾ ਰਾਊਂਡ 17 ਫਰਵਰੀ ਤੋਂ, ਦੂਜੇ ਗੇੜ ਦੀ ਪ੍ਰੀਖਿਆ 5 ਮਈ ਤੋਂ

0

2026 ਤੋਂ ਸਾਲ ਵਿੱਚ ਦੋ ਵਾਰ ਹੋਵੇਗੀ CBSE 10ਵੀਂ ਦੀ ਪ੍ਰੀਖਿਆ, ਪਹਿਲਾ ਰਾਊਂਡ 17 ਫਰਵਰੀ ਤੋਂ, ਦੂਜੇ ਗੇੜ ਦੀ ਪ੍ਰੀਖਿਆ 5 ਮਈ ਤੋਂ

ਨਵੀ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) 2026 ਤੋਂ ਸਾਲ ਵਿੱਚ ਦੋ ਵਾਰ 10ਵੀਂ ਬੋਰਡ ਦੀ ਪ੍ਰੀਖਿਆ ਕਰਵਾਏਗਾ। ਬੋਰਡ ਨੇ ਇਸ ਨਾਲ ਜੁੜੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 2026 ਵਿੱਚ ਹੋਣ ਵਾਲੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਪਹਿਲਾ ਦੌਰ 17 ਫਰਵਰੀ 2026 ਤੋਂ ਸ਼ੁਰੂ ਹੋਵੇਗਾ ਅਤੇ 6 ਮਾਰਚ 2026 ਤੱਕ ਚੱਲੇਗਾ।

9 ਮਾਰਚ ਤੱਕ ਮੰਗੇ ਗਏ ਸੁਝਾਅ 

 

ਦੂਜੇ ਦੌਰ ਦੀ ਬੋਰਡ ਪ੍ਰੀਖਿਆ 5 ਮਈ, 2026 ਤੋਂ 20 ਮਈ, 2026 ਤੱਕ ਚੱਲੇਗੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਹਾਲ ਹੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੀਬੀਐਸਈ ਨੂੰ ਦੋ ਵਾਰ ਬੋਰਡ ਪ੍ਰੀਖਿਆਵਾਂ ਲਈ ਇੱਕ ਯੋਜਨਾ ਤਿਆਰ ਕਰਨ ਲਈ ਕਿਹਾ ਸੀ। CBSE ਨੇ ਮੰਗਲਵਾਰ ਨੂੰ ਡਰਾਫਟ ਪਾਲਿਸੀ ਜਾਰੀ ਕਰ ਦਿੱਤੀ ਹੈ, ਜਿਸ ‘ਤੇ 9 ਮਾਰਚ ਤੱਕ ਸੁਝਾਅ ਮੰਗੇ ਗਏ ਹਨ। ਬੋਰਡ ਨੇ ਇਹ ਫੈਸਲਾ ਬੱਚਿਆਂ ਦੀ ਪ੍ਰੀਖਿਆ ਦੇ ਤਣਾਅ ਨੂੰ ਦੇਖਦੇ ਹੋਏ ਲਿਆ ਹੈ। ਇੱਕ ਵਾਰ ਪ੍ਰੀਖਿਆਵਾਂ ‘ਚੋ ਸਕੋਰ ਘੱਟ ਹੋਣ ‘ਤੇ ਉਹ ਦੂਜੀ ਵਾਰ ਇਸ ਵਿੱਚ ਸੁਧਾਰ ਕਰ ਸਕਣਗੇ।

ਵਿਦਿਆਰਥੀਆਂ ਕੋਲ ਤਿੰਨ ਵਿਕਲਪ

ਦੱਸ ਦਈਏ ਕਿ ਵਿਦਿਆਰਥੀਆਂ ਕੋਲ ਤਿੰਨ ਵਿਕਲਪ ਹੋਣਗੇ। 1. ਸਾਲ ਵਿੱਚ ਇੱਕ ਵਾਰ ਇਮਤਿਹਾਨ ਦਿਓ। 2 .ਦੋਵੇਂ ਪ੍ਰੀਖਿਆਵਾਂ ਵਿੱਚ ਹਾਜ਼ਰ ਹੋਣਾ। 3. ਜੇਕਰ ਵਿਦਿਆਰਥੀ ਕਿਸੇ ਵਿਸ਼ੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ, ਤਾਂ ਕਿਸੇ ਹੋਰ ਪ੍ਰੀਖਿਆ ਵਿੱਚ ਉਸ ਵਿਸ਼ੇ ਦੀ ਦੁਬਾਰਾ ਪ੍ਰੀਖਿਆ ਦੇਣਾ। ਦੋਵੇਂ ਪ੍ਰੀਖਿਆਵਾਂ ਪੂਰੇ ਸਿਲੇਬਸ ‘ਤੇ ਆਧਾਰਿਤ ਹੋਣਗੀਆਂ।ਇਮਤਿਹਾਨ ਦਾ ਫਾਰਮੈਟ ਵੀ ਦੋਵਾਂ ਪ੍ਰੀਖਿਆਵਾਂ ਵਿੱਚ ਇੱਕੋ ਜਿਹਾ ਹੋਵੇਗਾ। ਜੋ ਵਿਦਿਆਰਥੀ ਦੋਵੇਂ ਵਾਰ ਬੋਰਡ ਦੀ ਪ੍ਰੀਖਿਆ ਵਿਚ ਬੈਠਣਗੇ, ਉਨ੍ਹਾਂ ਦਾ ਓਹੀ ਨਤੀਜਾ ਅੰਤਿਮ ਮੰਨਿਆ ਜਾਵੇਗਾ, ਜੋ ਬਿਹਤਰ ਹੋਵੇਗਾ। ਯਾਨੀ ਜੇਕਰ ਦੂਜੀ ਵਾਰ ਇਮਤਿਹਾਨ ਦੇਣ ਤੋਂ ਬਾਅਦ ਅੰਕ ਘੱਟ ਜਾਂਦੇ ਹਨ ਤਾਂ ਸਿਰਫ਼ ਪਹਿਲੀ ਪ੍ਰੀਖਿਆ ਦੇ ਅੰਕ ਹੀ ਅੰਤਿਮ ਮੰਨੇ ਜਾਣਗੇ।

ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ, ਹੋਇਆ 103 ਬੁਖ਼ਾਰ

 

 

ਪੰਜਾਬ ਭਿਖਾਰੀ ਨਹੀਂ ਅਤੇ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ – ਭਗਵੰਤ ਮਾਨ

0

ਪੰਜਾਬ ਭਿਖਾਰੀ ਨਹੀਂ ਅਤੇ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ – ਭਗਵੰਤ ਮਾਨ

– ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ਲਈ ਮੋਦੀ ਸਰਕਾਰ ’ਤੇ ਵਰ੍ਹੇ ਮੁੱਖ ਮੰਤਰੀ
– ਸੂਬੇ ਦੇ ਹੱਕਾਂ ਉਤੇ ਡਾਕਾ ਮਾਰ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ
– ਕਾਰਪੋਰੇਟ ਸਿਆਸਤ ਦੇ ਉਭਾਰ ਉਤੇ ਚਿੰਤਾ ਪ੍ਰਗਟਾਈ

ਚੰਡੀਗੜ੍ਹ, 26 ਫਰਵਰੀ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ਅਤੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿੱਚ ਰੁਕਾਵਟਾਂ ਪਾਉਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਹਿੱਸਾ ਲੈਣ ਮੌਕੇ ਆਰ.ਡੀ.ਐਫ. ਦੇ ਫੰਡ ਰੋਕਣ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਵਿਤਕਰੇ ਭਰੇ ਰਵੱਈਏ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ ਅਤੇ ਹਾਲ ਹੀ ਵਿੱਚ ਅਮਰੀਕਾ ਦੇ ਜਹਾਜ਼ਾਂ ਦਾ ਅੰਮ੍ਰਿਤਸਰ ਵਿੱਚ ਡਿਪੋਰਟੀਆਂ ਨੂੰ ਲੈ ਕੇ ਉਤਰਨਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਭਾਵੇਂ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੂਜੇ ਸੂਬਿਆਂ ਤੋਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਇੱਕੋ-ਇੱਕ ਉਦੇਸ਼ ਸੂਬੇ ਦੇ ਅਕਸ ਨੂੰ ਧੁੰਦਲਾ ਕਰਨਾ ਸੀ ਕਿ ਡਿਪੋਰਟੀਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਇੱਥੇ ਬਿਨਾਂ ਕਿਸੇ ਤਰਕ ਦੇ ਉਤਾਰਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਆਪ ਨੇ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲਿਜਾ ਰਹੇ ਜਹਾਜ਼ ਨੂੰ ਹਿੰਡਨ ਹਵਾਈ ਅੱਡੇ ‘ਤੇ ਉਤਾਰਿਆ ਜਾ ਸਕਦਾ ਹੈ ਤਾਂ ਇਸ ਜਹਾਜ਼ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਿਉਂ ਨਹੀਂ ਲਿਜਾਇਆ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਿਰਫ਼ ਪੰਜਾਬ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਕੌਮੀ ਸਮੱਸਿਆ ਹੈ ਜਦੋਂ ਕਿ ਇਹ ਤਸਵੀਰ ਇਸ ਤਰ੍ਹਾਂ ਪੇਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਇਸ ਲਈ ਸਿਰਫ਼ ਪੰਜਾਬੀਆਂ ਨੂੰ ਹੀ ਅਮਰੀਕਾ ਤੋਂ ਵਾਪਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਪ੍ਰਤੀ ਅਜਿਹਾ ਰਵੱਈਆ ਅਸਹਿਣਸ਼ੀਲ, ਗੈਰ-ਵਾਜਬ ਅਤੇ ਅਣਉਚਿਤ ਹੈ ਪਰ ਅਸੀਂ ਸੂਬੇ ਦੇ ਮਾਣ-ਸਨਮਾਨ ਨਾਲ ਸਮਝੌਤਾ ਨਹੀਂ ਕਰ ਸਕਦੇ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਯਾਦ ਦਿਵਾਇਆ ਕਿ ਪੰਜਾਬ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਕਿਉਂਕਿ ਸ਼ਹੀਦ ਜਾਂ ਜਲਾਵਤਨ ਹੋਏ 80 ਫੀਸਦੀ ਤੋਂ ਵੱਧ ਆਜ਼ਾਦੀ ਘੁਲਾਟੀਏ ਸੂਬੇ ਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ, ਭਾਰਤ ਦਾ ਅੰਨਦਾਤਾ ਹੈ ਜਿਸ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਭਿਖਾਰੀ ਨਹੀਂ ਹੈ ਅਤੇ ਅਸੀਂ ਜਾਣਦੇ ਹਾਂ ਕਿ ਆਪਣੇ ਹੱਕ ਕਿਵੇਂ ਲੈਣੇ ਹਨ, ਜਿਸ ਲਈ ਪੂਰੀ ਜਦੋ-ਜਹਿਦ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਸੂਬੇ ਨੇ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਉਲਟਾ ਰੁਝਾਨ ਸ਼ੁਰੂ ਹੋਇਆ ਹੈ ਕਿ ਕਿਸੇ ਸਰਕਾਰ ਨੇ ਕੋਈ ਨਿੱਜੀ ਪਾਵਰ ਪਲਾਂਟ ਖਰੀਦਿਆ ਹੈ ਜਦੋਂ ਕਿ ਪਹਿਲਾਂ ਸੂਬਾ ਸਰਕਾਰਾਂ ਵੱਲੋਂ ਆਪਣੀਆਂ ਜਾਇਦਾਦਾਂ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀਆਂ ਜਾਂਦੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਪਾਵਰ ਪਲਾਂਟ ਦਾ ਨਾਮ ਤੀਜੇ ਸਿੱਖ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ‘ਤੇ ਰੱਖਿਆ ਹੈ।

ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ, ਹੋਇਆ 103 ਬੁਖ਼ਾਰ || Punjab News

0

ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ, ਹੋਇਆ 103 ਬੁਖ਼ਾਰ

ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ 93 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਜਾਨ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਵਧਣ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਸਮੇਂ (103.6) ਡਿਗਰੀ ਬੁਖਾਰ ਹੈ, ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।

ਅੱਜ ਸ਼ਾਮ 5 ਵਜੇ ਪ੍ਰੈਸ ਕਾਨਫਰੰਸ

ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਜਗਜੀਤ ਸਿੰਘ ਡੱਲੇਵਾਲ ਨੂੰ ਤੇਜ਼ ਬੁਖਾਰ (103.6) ਹੋ ਗਿਆ। ਡਾਕਟਰੀ ਰਿਪੋਰਟਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਜੀ ਦੀ ਪਿਸ਼ਾਬ ਦੀ ਰਿਪੋਰਟ ਵਿੱਚ ਕੀਟੋਨ ਰਿਪੋਰਟ ਪਾਜ਼ੇਟਿਵ ਆਈ ਹੈ। ਡੱਲੇਵਾਲ ਦੀ ਵਿਗੜ ਰਹੀ ਸਿਹਤ ਦੇ ਮੁੱਦੇ ‘ਤੇ ਅੱਜ ਸ਼ਾਮ 5 ਵਜੇ ਖਨੌਰੀ ਬਾਰਡਰ ਤੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

ਬਾਗੇਸ਼ਵਰ ਧਾਮ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, 251 ਜੋੜਿਆਂ ਨੂੰ ਦੇਣਗੇ ਆਸ਼ੀਰਵਾਦ

ਬਾਗੇਸ਼ਵਰ ਧਾਮ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, 251 ਜੋੜਿਆਂ ਨੂੰ ਦੇਣਗੇ ਆਸ਼ੀਰਵਾਦ

0

ਬਾਗੇਸ਼ਵਰ ਧਾਮ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, 251 ਜੋੜਿਆਂ ਨੂੰ ਦੇਣਗੇ ਆਸ਼ੀਰਵਾਦ

ਰਾਸ਼ਟਰਪਤੀ ਦ੍ਰੋਪਦੀ ਮੁਰਮੂ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ‘ਚ ਸਥਿਤ ਬਾਗੇਸ਼ਵਰ ਧਾਮ ਪਹੁੰਚੇ। ਉਹ ਹਵਾਈ ਸੈਨਾ ਦੇ ਜਹਾਜ਼ ਰਾਹੀਂ ਖਜੂਰਾਹੋ ਹਵਾਈ ਅੱਡੇ ‘ਤੇ ਪਹੁੰਚੇ। ਇੱਥੋਂ ਹੈਲੀਕਾਪਟਰ ਰਾਹੀਂ ਬਾਗੇਸ਼ਵਰ ਧਾਮ ਪਹੁੰਚੇ। ਬਾਗੇਸ਼ਵਰ ਧਾਮ ‘ਚ 251 ਜੋੜਿਆਂ ਦਾ ਸਮੂਹਿਕ ਵਿਆਹ ਸਮਾਗਮ ਹੋ ਰਿਹਾ ਹੈ ਜਿਥੇ ਰਾਸ਼ਟਰਪਤੀ ਸ਼ਿਰਕਤ ਕਰਨਗੇ।

ਸੀ.ਐਮ ਡਾ.ਮੋਹਨ ਯਾਦਵ ਨੇ ਕੀਤਾ ਸਵਾਗਤ

ਸੀ.ਐਮ ਡਾ.ਮੋਹਨ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਬਾਗੇਸ਼ਵਰ ਧਾਮ ਦੇ ਬਾਲਾਜੀ ਮੰਦਰ ਦੇ ਦਰਸ਼ਨ ਕੀਤੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਾਗੇਸ਼ਵਰ ਧਾਮ ਨੇੜੇ ਗੜ੍ਹਾ ਪਿੰਡ ਵਿੱਚ ਆਯੋਜਿਤ ਸਮੂਹਿਕ ਵਿਆਹ ਵਿੱਚ ਸ਼ਿਰਕਤ ਕਰਨਗੇ ਅਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣਗੇ। ਦੱਸ ਦਈਏ ਕਿ ਇਸ ਸਮਾਰੋਹ ‘ਚ ਗਾਇਕ ਸੋਨੂੰ ਨਿਗਮ, ਕ੍ਰਿਕਟਰ ਵਰਿੰਦਰ ਸਹਿਵਾਗ, ਰੌਬਿਨ ਉਥੱਪਾ, ਆਰਪੀ ਸਿੰਘ ਅਤੇ ਅਭਿਨੇਤਾ ਪੁਨੀਤ ਵਸ਼ਿਸ਼ਟ ਵੀ ਮੌਜੂਦ ਰਹਿਣਗੇ। WWE ਰੈਸਲਰ ਦਿ ਗ੍ਰੇਟ ਖਲੀ ਵੀ ਬਾਗੇਸ਼ਵਰ ਧਾਮ ਪਹੁੰਚ ਚੁੱਕੇ ਹਨ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਆਪ ਨੇ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

0

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਆਪ ਨੇ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

– ਰਾਜ ਸਭਾ ਮੈਂਬਰ ਹਨ ਸੰਜੀਵ ਅਰੋੜਾ
– ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਇਹ ਸੀਟ

ਲੁਧਿਆਣਾ, 26 ਫਰਵਰੀ 2025 – ਆਮ ਆਦਮੀ ਪਾਰਟੀ (ਆਪ) ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਇਹ ਜਾਣਕਾਰੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਹੈ। ਇਹ ਸੀਟ ਵਿਧਾਇਕ ਗੁਰਪ੍ਰੀਤ ਗੋਗੀ (57) ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ। ਹੁਣ ਪਾਰਟੀ ਨੇ ਇਹ ਐਲਾਨ ਨਹੀਂ ਕੀਤਾ ਹੈ ਕਿ ਇਸ ਸੀਟ ਤੋਂ ਰਾਜ ਸਭਾ ਵਿੱਚ ਕਿਸ ਨੂੰ ਭੇਜਿਆ ਜਾਵੇਗਾ, ਪਰ ਵਿਰੋਧੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਇਸ ਸੀਟ ਤੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ASI ਦੀ ਸੜਕ ਹਾਦਸੇ ਵਿੱਚ ਮੌਤ: ਅਣਪਛਾਤੇ ਵਾਹਨ ਨੇ ਮਾਰੀ ਟੱਕਰ

ਪੰਜਾਬ ਵਿਧਾਨ ਸਭਾ ਨੇ ਜਨਵਰੀ ਵਿੱਚ ਲੁਧਿਆਣਾ ਪੱਛਮੀ ਸੀਟ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਸੀ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਇਸ ਬਾਰੇ ਚੋਣ ਕਮਿਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਚੋਣ ਕਮਿਸ਼ਨ ਨੇ ਅਜੇ ਤੱਕ ਚੋਣਾਂ ਦਾ ਐਲਾਨ ਨਹੀਂ ਕੀਤਾ ਹੈ। ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸੀਟ ਖਾਲੀ ਐਲਾਨਣ ਦਾ ਐਲਾਨ ਕਰ ਦਿੱਤਾ ਸੀ।

ਕਿਸੇ ਹੋਰ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਆਪ ਸਰਕਾਰ ਬਣਨ ਤੋਂ ਬਾਅਦ ਇਹ ਛੇਵੀਂ ਸੀਟ ਲਈ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਪਾਰਟੀ ਨੇ ਜਲੰਧਰ ਸੀਟ ਜਿੱਤੀ ਸੀ। ਇਸ ਤੋਂ ਬਾਅਦ, ਪਾਰਟੀ ਉਮੀਦਵਾਰ ਗਿੱਦੜਬਾਹਾ, ਹੁਸ਼ਿਆਰਪੁਰ ਅਤੇ ਡੇਰਾ ਬਾਬਾ ਨਾਨਕ ਸੀਟਾਂ ਜਿੱਤਣ ਵਿੱਚ ਸਫਲ ਰਹੇ।

ਪੰਜਾਬ ਪੁਲਿਸ ਦੇ ASI ਦੀ ਸੜਕ ਹਾਦਸੇ ਵਿੱਚ ਮੌਤ: ਅਣਪਛਾਤੇ ਵਾਹਨ ਨੇ ਮਾਰੀ ਟੱਕਰ

0

ਪੰਜਾਬ ਪੁਲਿਸ ਦੇ ASI ਦੀ ਸੜਕ ਹਾਦਸੇ ਵਿੱਚ ਮੌਤ: ਅਣਪਛਾਤੇ ਵਾਹਨ ਨੇ ਮਾਰੀ ਟੱਕਰ

– ਇਲਾਜ ਦੌਰਾਨ ਹੋਈ ਮੌਤ

ਜਲੰਧਰ, 26 ਫਰਵਰੀ 2025 – ਜਲੰਧਰ ਦੇ ਗੁਰਾਇਆ ਨੇੜੇ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ 54 ਸਾਲਾ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ 54 ਸਾਲਾ ਬਲਵੀਰ ਚੰਦ ਪੁੱਤਰ ਮਦਨ ਲਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਜਮਾ ਕਰਨ ਦੀ ਤਰੀਕ 28 ਫਰਵਰੀ ਤੱਕ ਵਧਾਈ

ਜਿਸਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੌਰਾਨ, ਜਲੰਧਰ ਦਿਹਾਤੀ ਪੁਲਿਸ ਦੇ ਗੁਰਾਇਆ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਜੋ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਰਨ ਵਾਲੇ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ।

ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਡੀਐਮਸੀ ਵਿੱਚ ਇਲਾਜ ਦੌਰਾਨ ਮੌਤ
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਮ੍ਰਿਤਕ ਏਐਸਆਈ ਬਲਵੀਰ ਚੰਦ ਦੇ ਪੁੱਤਰ ਸਚਿਨ ਨੇ ਕਿਹਾ ਕਿ ਉਸਦੇ ਪਿਤਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਿੱਚ ਏਐਸਆਈ ਵਜੋਂ ਸੇਵਾ ਨਿਭਾ ਰਹੇ ਸਨ। ਹਰ ਰੋਜ਼ ਵਾਂਗ, ਏਐਸਆਈ ਬਲਵੀਰ ਚੰਦ ਆਪਣੀ ਡਿਊਟੀ ‘ਤੇ ਗਏ ਸੀ। ਆਪਣਾ ਕੰਮ ਖਤਮ ਕਰਨ ਤੋਂ ਬਾਅਦ, ਬਲਵੀਰ ਚੰਦ ਆਪਣੀ ਬਾਈਕ ‘ਤੇ ਜਲੰਧਰ ਆਪਣੀ ਮਾਸੀ ਨੂੰ ਮਿਲਣ ਲਈ ਚਲਾ ਗਿਆ।

ਜਦੋਂ ਏਐਸਆਈ ਬਲਵੀਰ ਆਪਣੀ ਬਾਈਕ ‘ਤੇ ਗੁਰਾਇਆ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਪਲਾਜ਼ਾ ਹੋਟਲ ਦੇ ਅੱਗੇ ਪੁਲ ਦੇ ਨੇੜੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਕੰਟਰੋਲ ਗੁਆ ਬੈਠਾ ਅਤੇ ਆਪਣੀ ਬਾਈਕ ਸਮੇਤ ਸੜਕ ‘ਤੇ ਡਿੱਗ ਪਿਆ। ਇਸ ਘਟਨਾ ਵਿੱਚ ਉਸਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਡੀਐਮਸੀ ਹਸਪਤਾਲ, ਲੁਧਿਆਣਾ ਲਿਜਾਣਾ ਪਿਆ। ਜਿੱਥੇ ਬਲਵੀਰ ਸਿੰਘ ਦੀ ਮੌਤ ਹੋ ਗਈ।

ਗੁਰਾਇਆ ਥਾਣੇ ਵਿੱਚ ਮਾਮਲਾ ਦਰਜ, ਜਾਂਚ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਾਇਆ ਥਾਣੇ ਵਿੱਚ ਤਾਇਨਾਤ ਏਐਸਆਈ ਸੁਰਿੰਦਰ ਪਾਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਚਿਨ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਜਾਂਚ ਲਈ ਸੀਸੀਟੀਵੀ ਸਕੈਨ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਜਮਾ ਕਰਨ ਦੀ ਤਰੀਕ 28 ਫਰਵਰੀ ਤੱਕ ਵਧਾਈ

0

ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਜਮਾ ਕਰਨ ਦੀ ਤਰੀਕ 28 ਫਰਵਰੀ ਤੱਕ ਵਧਾਈ

– ਪਾਰਲੀਮੈਂਟਰੀ ਬੋਰਡ ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ: ਡਾ. ਚੀਮਾ

ਚੰਡੀਗੜ੍ਹ, 26 ਫਰਵਰੀ 2025: ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਾਰੇ ਆਗੂ ਅਤੇ ਵਰਕਰਾਂ ਸਹਿਬਾਨ ਦੀ ਮੰਗ ਅਨੁਸਾਰ ਪਾਰਟੀ ਦੀ ਭਰਤੀ ਵਾਪਸ ਕਰਨ ਦੀਆਂ ਤਰੀਕਾਂ ਵਿੱਚ ਤਿੰਨ ਦਿਨਾਂ ਦਾ ਵਾਧਾ ਕਰਦੇ ਹੋਏ ਇਸ ਨੂੰ 28 ਫਰਵਰੀ ਸ਼ਾਮ 5 ਵਜੇ ਤੱਕ ਕਰਨ ਦਾ ਐਲਾਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ, ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਭਰਤੀ ਨੂੰ ਲੈ ਕੇ ਸਾਰੇ ਪੰਜਾਬ ਅਤੇ ਦੂਜੇ ਸੂਬਿਆ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਰਕਰ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦਿਨ-ਰਾਤ ਜੁਟੇ ਹੋਏ ਹਨ।

ਇਹ ਵੀ ਪੜ੍ਹੋ: 30,000 ਰੁਪਏ ਰਿਸ਼ਵਤ ਲੈਂਦਾ ਸਿਵਲ ਹਸਪਤਾਲ ਦਾ ਵਾਰਡ ਅਟੈਂਡੈਂਟ ਵਿਜੀਲੈਂਸ ਵੱਲੋਂ ਕਾਬੂ

ਵੱਡੀ ਗਿਣਤੀ ਵਿੱਚ ਪਾਰਟੀ ਆਗੂ ਲਾਈਨਾਂ ਲਗਾ ਕੇ ਆਪੋ-ਆਪਣੀ ਭਰਤੀ ਸਰਕਲ ਡੈਲੀਗੇਟਾਂ ਦੀਆਂ ਲਿਸਟਾਂ ਅਤੇ ਭਰਤੀ ਫੀਸ ਸਮੇਤ ਜਮਾ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਸਹਿਬਾਨਾਂ ਨੇ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਬੇਨਤੀ ਕੀਤੀ ਸੀ ਕਿ ਭਰਤੀ ਜਮਾ ਕਰਵਾਉਣ ਦੀ ਆਖਰੀ ਤਰੀਕ ਵਿੱਚ ਵਾਧਾ ਕੀਤਾ ਜਾਵੇ। ਵਰਕਰਾਂ ਦੀ ਮੰਗ ਤੇ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਨੇ ਆਪਸੀ ਵਿਚਾਰ-ਵਟਾਂਦਰਾਂ ਕਰਨ ਤੋਂ ਬਾਅਦ ਉਪਰੋਕਤ ਫੈਸਲਾ ਲਿਆ ਹੈ।

ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪੂਰੀ ਭਰਤੀ ਪ੍ਰਕਿਰਿਆ ਦੀ ਵਿਸਥਾਰ ਵਿੱਚ ਸਮੀਖਿਆ ਕਰਨ ਲਈ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਇੱਕ ਜਰੂਰੀ ਮੀਟਿੰਗ 27 ਫਰਵਰੀ, 2025 ਨੂੰ ਬਾਅਦ ਦੁਪਿਹਰ 2 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਜਿਸ ਵਿੱਚ ਸਾਰੀ ਸਮੀਖਿਆ ਕਰਨ ਤੋਂ ਬਾਅਦ ਵਿਧੀਵਧ ਅਗਲਾ ਪ੍ਰੋਗਰਾਮ ਉਲਿਕਿਆ ਜਾਵੇਗਾ। ਡਾ. ਚੀਮਾ ਨੇ ਸਾਰੇ ਪਾਰਟੀ ਆਗੂਆਂ, ਵਰਕਰ ਸਹਿਬਾਨ ਅਤੇ ਅਬਜਰਵਰ ਸਹਿਬਾਨ ਦਾ ਭਰਤੀ ਪ੍ਰਕਿਰਿਆ ਵਿੱਚ ਪਾਏ ਜਾ ਰਹੇ ਅਥਾਹ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।