Home Blog Page 850

ਪੁਣੇ ਬੱਸ ਰੇਪ ਕੇਸ: ਮੁਲਜ਼ਮ ਕਾਬੂ, 13 ਪੁਲਸ ਟੀਮਾਂ ਨੂੰ ਦੇ ਰਿਹਾ ਸੀ ਚਕਮਾ || National News

0

ਪੁਣੇ ਬੱਸ ਰੇਪ ਕੇਸ: ਮੁਲਜ਼ਮ ਕਾਬੂ, 13 ਪੁਲਸ ਟੀਮਾਂ ਨੂੰ ਦੇ ਰਿਹਾ ਸੀ ਚਕਮਾ

ਪੁਣੇ ‘ਚ ਬੱਸ ਸਟੈਂਡ ‘ਤੇ ਖੜ੍ਹੀ ਬੱਸ ‘ਚ 26 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਦਦੱਤਾਤ੍ਰੇਯ ਰਾਮਦਾਸ ਗਾਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਪੁਣੇ ਦੀ ਸ਼ਿਰੂਰ ਤਹਿਸੀਲ ਤੋਂ ਬੀਤੀ ਦੇਰ ਰਾਤ ਗ੍ਰਿਫ਼ਤਾਰ ਕੀਤਾ, ਉਸ ਨੂੰ ਅੱਜ ਪੁਣੇ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਗਾਡੇ ਨੇ ਮੰਗਲਵਾਰ ਸਵੇਰੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਦੋਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲੀਸ ਨੇ ਮੁਲਜ਼ਮ ਦੀ ਭਾਲ ਲਈ 13 ਟੀਮਾਂ ਬਣਾਈਆਂ ਸਨ ਅਤੇ ਉਸ ’ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।

ਧੋਖੇ ਨਾਲ ਦੂਜੀ ਬੱਸ ਵਿੱਚ ਬਿਠਾਇਆ

ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਵੱਡੀ ਤਲਾਸ਼ੀ ਮੁਹਿੰਮ ਚਲਾਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਸਤਾਰਾ ਸਥਿਤ ਆਪਣੇ ਘਰ ਜਾਣ ਲਈ ਬੱਸ ਸਟੈਂਡ ‘ਤੇ ਆਈ ਸੀ, ਜਦੋਂ ਉਥੇ ਘੁੰਮ ਰਹੇ ਦੋਸ਼ੀ ਨੇ ਔਰਤ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾ ਲਿਆ। ਪੁਲਿਸ ਅਨੁਸਾਰ ਗਾਡੇ ਨੇ ਔਰਤ ਨੂੰ ਧੋਖੇ ਨਾਲ ਦੂਜੀ ਬੱਸ ਵਿੱਚ ਬਿਠਾ ਦਿੱਤਾ ਅਤੇ ਕਿਹਾ ਕਿ ਇਹ ਬੱਸ ਉਸਦੀ ਮੰਜ਼ਿਲ ਵੱਲ ਜਾ ਰਹੀ ਹੈ। ਔਰਤ ਨੇ ਉਸ ਦੀਆਂ ਗੱਲਾਂ ‘ਤੇ ਵਿਸ਼ਵਾਸ ਕੀਤਾ ਅਤੇ ਬੱਸ ‘ਚ ਸਵਾਰ ਹੋ ਗਈ ਪਰ ਦੋਸ਼ੀ ਨੇ ਉਸ ਦਾ ਪਿੱਛਾ ਕੀਤਾ ਅਤੇ ਬੱਸ ਦੇ ਅੰਦਰ ਉਸ ਨਾਲ ਬਲਾਤਕਾਰ ਕੀਤਾ, ਫਿਰ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਕਿਸੇ ਤਰ੍ਹਾਂ ਦੂਜੀ ਬੱਸ ਫੜ ਕੇ ਆਪਣੇ ਘਰ ਜਾ ਰਹੀ ਸੀ ਕਿ ਰਸਤੇ ‘ਚ ਉਸ ਨੇ ਆਪਣੀ ਦੋਸਤ ਨੂੰ ਘਟਨਾ ਬਾਰੇ ਦੱਸਿਆ ਅਤੇ ਫਿਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਰਾਤ 1:30 ਵਜੇ ਗ੍ਰਿਫਤਾਰ

ਕ੍ਰਾਈਮ ਬ੍ਰਾਂਚ ਪੁਣੇ ਦੇ ਡੀਸੀਪੀ ਨਿਖਿਲ ਪਿੰਗਲੇ ਨੇ ਦੱਸਿਆ ਕਿ ਮੁਲਜ਼ਮ ਨੂੰ ਰਾਤ 1:30 ਵਜੇ ਪਿੰਡ ਦੇ ਇੱਕ ਬਾਗ (ਫਾਰਮ) ਤੋਂ ਗ੍ਰਿਫਤਾਰ ਕੀਤਾ ਗਿਆ। ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੀ ਸਾਰੀ ਕਾਰਵਾਈ ਦੌਰਾਨ ਪਿੰਡ ਦੇ ਲੋਕ ਸਾਡੇ ਨਾਲ ਜੁੜੇ ਹੋਏ ਸਨ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਪਛਾਣ ਲਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਫੜਨ ਵਿਚ ਵੀ ਮਦਦ ਕੀਤੀ। ਪੁਣੇ ਸਿਟੀ ਪੁਲਸ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਯੂਨਿਟ ਦੀਆਂ 8 ਟੀਮਾਂ ਅਤੇ ਸਵਰਗੇਟ ਪੁਲਸ ਸਟੇਸ਼ਨ ਦੀਆਂ 5 ਟੀਮਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ।

ਇਹ ਵੀ ਪੜੋ :ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ 2 ਮਾਰਚ ਤੋਂ 3 ਮਾਰਚ ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ

ਪੰਜਾਬ ਦੇ 6 IAS/PCS ਅਫਸਰਾਂ ਦਾ ਤਬਾਦਲਾ

0

ਪੰਜਾਬ ਦੇ 6 IAS/PCS ਅਫਸਰਾਂ ਦਾ ਤਬਾਦਲਾ

ਚੰਡੀਗੜ੍ਹ, 28 ਫਰਵਰੀ 2025 – ਪੰਜਾਬ ਦੇ 6 IAS/PCS ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਸੂਚੀ ਹੇਠਾਂ ਪੜ੍ਹੋ,,,,,,

ਇਹ ਵੀ ਪੜ੍ਹੋ: ਕਾਂਗਰਸ ਦੇ ਨਵੇਂ ਇੰਚਾਰਜ ਬਘੇਲ ਦਾ ਪੰਜਾਬ ਦਾ ਪਹਿਲਾ ਦੌਰਾ: ਚੰਡੀਗੜ੍ਹ ਵਿੱਚ ਕਰਨਗੇ ਮੀਟਿੰਗ

ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ 2 ਮਾਰਚ ਤੋਂ 3 ਮਾਰਚ ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ

0

ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ 2 ਮਾਰਚ ਤੋਂ 3 ਮਾਰਚ ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ

ਤਰਨ ਤਾਰਨ : ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਤਰਨ ਤਾਰਨ ਦੀ ਆਮ ਚੋਣ ਮਿਤੀ 02 ਮਾਰਚ, 2025 ਨੂੰ ਕਰਵਾਈ ਜਾ ਰਹੀ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲ ਤਰਨ ਤਾਰਨ ਦੇ ਮਾਲੀਏ ਹਦੂਦ ਅੰਦਰ ਪੈਂਦੇ ਇਲਾਕੇ ਵਿਚ 02 ਮਾਰਚ, 2025 ਤੋਂ ਲੈ ਕੇ ਮਿਤੀ 03 ਮਾਰਚ, 2025 ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ ਕੀਤਾ ਜਾਣਾ ਹੈ।

ਇਹ ਵੀ ਪੜੋ : ਮੁੱਖ ਮੰਤਰੀ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਕਰਨਗੇ ਮੀਟਿੰਗ

ਇਸ ਲਈ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਰਾਹੁਲ, ਆਈ. ਏ. ਐਸ. ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਦੇ ਸਨਮੁੱਖ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਨਗਰ ਕੌਂਸਲ ਤਰਨ ਤਾਰਨ ਦੇ ਮਾਲੀਏ ਹਦੂਦ ਅੰਦਰ ਪੈਂਦੇ ਇਲਾਕੇ ਵਿੱਚ ਮਿਤੀ 02 ਮਾਰਚ, 2025 ਤੋਂ ਲੈ ਕੇ ਮਿਤੀ 03 ਮਾਰਚ, 2025 ਨੂੰ ਸਵੇਰੇ 10.00 ਵਜੇ ਤੱਕ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ।

ਕਾਂਗਰਸ ਦੇ ਨਵੇਂ ਇੰਚਾਰਜ ਬਘੇਲ ਦਾ ਪੰਜਾਬ ਦਾ ਪਹਿਲਾ ਦੌਰਾ: ਚੰਡੀਗੜ੍ਹ ਵਿੱਚ ਕਰਨਗੇ ਮੀਟਿੰਗ

0

ਕਾਂਗਰਸ ਦੇ ਨਵੇਂ ਇੰਚਾਰਜ ਬਘੇਲ ਦਾ ਪੰਜਾਬ ਦਾ ਪਹਿਲਾ ਦੌਰਾ: ਚੰਡੀਗੜ੍ਹ ਵਿੱਚ ਕਰਨਗੇ ਮੀਟਿੰਗ

– ਸਿੱਧੂ-ਬਾਜਵਾ-ਰੰਧਾਵਾ-ਚੰਨੀ ਵਰਗੇ ਆਗੂਆਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣਾ ਮੁੱਖ ਟੀਚਾ

ਚੰਡੀਗੜ੍ਹ, 28 ਫਰਵਰੀ 2025 – ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਪੰਜਾਬ ਦੇ ਇੰਚਾਰਜ ਪਾਏ ਜਾਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ: ਤਾਪਮਾਨ 5 ਡਿਗਰੀ ਘਟਿਆ

ਪਿਛਲੀਆਂ ਉਪ ਚੋਣਾਂ ਅਤੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਬਿਹਤਰ ਪ੍ਰਦਰਸ਼ਨ ਤੋਂ ਬਾਅਦ, ਕਾਂਗਰਸ 2027 ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭੁਪੇਸ਼ ਬਘੇਲ ਦਾ ਅੰਮ੍ਰਿਤਸਰ ਸਾਹਿਬ ਵਿੱਚ ਕਈ ਥਾਵਾਂ ‘ਤੇ ਸਵਾਗਤ ਕੀਤਾ ਜਾਵੇਗਾ ਜਿੱਥੇ ਸੂਬੇ ਭਰ ਤੋਂ ਕਾਂਗਰਸੀ ਵਰਕਰਾਂ ਅਤੇ ਆਗੂਆਂ ਦਾ ਇੱਕ ਵੱਡਾ ਅਤੇ ਉਤਸ਼ਾਹੀ ਇਕੱਠ ਹੋਵੇਗਾ।

ਬਘੇਲ ਸ਼ਨੀਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਆ ਰਹੇ ਹਨ। ਜਿੱਥੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਫ਼ਤਰ ਵਿਖੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨਗੇ। ਦੋ ਦਿਨਾਂ ਦੇ ਦੌਰੇ ਤੋਂ ਬਾਅਦ, ਬਘੇਲ ਸ਼ਨੀਵਾਰ ਸ਼ਾਮ 7.30 ਵਜੇ ਦਿੱਲੀ ਲਈ ਰਵਾਨਾ ਹੋਣਗੇ।

ਬਘੇਲ ਦੇ ਸਾਹਮਣੇ ਵੱਡੀਆਂ ਜ਼ਿੰਮੇਵਾਰੀਆਂ…….

ਧੜੇਬੰਦੀ ਨੂੰ ਖਤਮ ਕਰਨਾ – ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵਰਗੇ ਆਗੂਆਂ ਨੂੰ ਪਾਰਟੀ ਦੇ ਅੰਦਰ ਇੱਕ ਪਲੇਟਫਾਰਮ ‘ਤੇ ਲਿਆਉਣਾ ਬਘੇਲ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੂੰ ਮਜ਼ਬੂਤ ​​ਕਰਨਾ – ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਇੱਕ ਮਜ਼ਬੂਤ ​​ਵਿਰੋਧ ਖੜ੍ਹਾ ਕਰਨ ਲਈ ਕਾਂਗਰਸ ਨੂੰ ਅੰਦਰੂਨੀ ਕਲੇਸ਼ਾਂ ਨੂੰ ਦੂਰ ਕਰਨਾ।

2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ – 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੂੰ ਇੱਕ ਮਜ਼ਬੂਤ ​​ਰਣਨੀਤੀ ਬਣਾਉਣੀ ਪਵੇਗੀ ਤਾਂ ਜੋ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਵਿੱਚ ਸੁਧਾਰ ਹੋ ਸਕੇ।

ਨਾਰਾਜ਼ ਆਗੂਆਂ ਨੂੰ ਮਨਾਉਣਾ – ਪਾਰਟੀ ਦੇ ਕਈ ਸੀਨੀਅਰ ਆਗੂ ਹਾਈਕਮਾਨ ਤੋਂ ਨਾਰਾਜ਼ ਹਨ। ਬਘੇਲ ਨੂੰ ਅਜਿਹੇ ਆਗੂਆਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਸੰਗਠਨ ਵਿੱਚ ਸਰਗਰਮ ਭੂਮਿਕਾ ਦੇਣ ਲਈ ਇੱਕ ਰਣਨੀਤੀ ਤਿਆਰ ਕਰਨੀ ।

ਕੀ ਬਘੇਲ ਦੀ ਰਣਨੀਤੀ ਸਫਲ ਹੋਵੇਗੀ ?
ਭੁਪੇਸ਼ ਬਘੇਲ ਨੂੰ ਜ਼ਮੀਨੀ ਪੱਧਰ ਦਾ ਨੇਤਾ ਮੰਨਿਆ ਜਾਂਦਾ ਹੈ ਅਤੇ ਚੋਣ ਰਣਨੀਤੀਆਂ ਬਣਾਉਣ ਵਿੱਚ ਮਾਹਰ ਹੈ। ਪਰ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਮਜ਼ਬੂਤ ​​ਕਰਨ ਲਈ, ਉਸਨੂੰ ਸਥਾਨਕ ਆਗੂਆਂ ਨਾਲ ਤਾਲਮੇਲ ਬਣਾਉਣਾ ਪਵੇਗਾ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨੀ ਪਵੇਗੀ। ਜੇਕਰ ਉਹ ਇਸ ਵਿੱਚ ਸਫਲ ਹੋ ਜਾਂਦੇ ਹਨ, ਤਾਂ ਕਾਂਗਰਸ ਪੰਜਾਬ ਵਿੱਚ ਦੁਬਾਰਾ ਤਾਕਤ ਹਾਸਲ ਕਰ ਸਕਦੀ ਹੈ, ਪਰ ਜੇਕਰ ਧੜੇਬੰਦੀ ਜਾਰੀ ਰਹੀ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਬਿਹਾਰ ‘ਚ ਭੂਚਾਲ ਤੋਂ ਬਾਅਦ IMD ਦਾ ਅਲਰਟ, ਇਨ੍ਹਾਂ ਸੂਬਿਆਂ ‘ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਦੀ ਚਿਤਾਵਨੀ

0

ਬਿਹਾਰ ‘ਚ ਭੂਚਾਲ ਤੋਂ ਬਾਅਦ IMD ਦਾ ਅਲਰਟ, ਇਨ੍ਹਾਂ ਸੂਬਿਆਂ ‘ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਦੀ ਚਿਤਾਵਨੀ

ਨਵੀ ਦਿੱਲੀ, 28 ਫਰਵਰੀ : ਇੱਕ ਪਾਸੇ ਬਿਹਾਰ ਵਿੱਚ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਦੂਜੇ ਪਾਸੇ ਮੌਸਮ ਵਿਭਾਗ ਨੇ ਤੂਫ਼ਾਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉੱਤਰ ਪੱਛਮੀ ਭਾਰਤ ਵਿੱਚ 2 ਮਾਰਚ ਤੋਂ ਇੱਕ ਨਵੀ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਮੌਸਮ ਬਦਲ ਜਾਵੇਗਾ। ਪਰ ਇਸ ਤੋਂ ਪਹਿਲਾ ਅੱਜ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਸਮੇਤ ਦੇਸ਼ ਦੇ 15 ਸੂਬਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਬੀਕਾਨੇਰ ਸਮੇਤ 6 ਜ਼ਿਲ੍ਹਿਆਂ ਲਈ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਬਾਰਿਸ਼ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਿਕ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ‘ਚ 1 ਮਾਰਚ ਤੱਕ ਤੂਫਾਨ ਅਤੇ ਬਿਜਲੀ ਗਰਜ ਦਾ ਅਲਰਟ ਹੈ। ਇੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੇਰਲ, ਮਾਹੇ ਵਿੱਚ 28 ਫਰਵਰੀ ਤੋਂ 2 ਮਾਰਚ ਤੱਕ ਅਤੇ ਲਕਸ਼ਦੀਪ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ 28 ਫਰਵਰੀ ਤੋਂ 1 ਮਾਰਚ ਤੱਕ ਮੀਂਹ ਦਾ ਅਲਰਟ ਹੈ। 2 ਤੋਂ 4 ਮਾਰਚ ਨੂੰ ਉੱਤਰਾਖੰਡ ਅਤੇ 3 ਮਾਰਚ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪਿਛਲੇ 3 ਦਿਨਾਂ ਤੋਂ ਬਰਫਬਾਰੀ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਪਿਛਲੇ 3 ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ ਅਤੇ ਨੀਵੇਂ ਇਲਾਕਿਆਂ ‘ਚ ਬਾਰਿਸ਼ ਹੋ ਰਹੀ ਹੈ। ਭਾਰੀ ਬਰਫਬਾਰੀ ਤੋਂ ਬਾਅਦ ਪੂਰੇ ਲਾਹੌਲ ਸਪਿਤੀ ਜ਼ਿਲੇ ਦੇ ਨਾਲ-ਨਾਲ ਚੰਬਾ ਦੇ ਪੰਗੀ-ਭਰਮੌਰ ਅਤੇ ਕਿਨੌਰ ਜ਼ਿਲਿਆਂ ‘ਚ ਸੜਕਾਂ ਬੰਦ ਹਨ।

ਮੁੱਖ ਮੰਤਰੀ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਕਰਨਗੇ ਮੀਟਿੰਗ

ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ: ਤਾਪਮਾਨ 5 ਡਿਗਰੀ ਘਟਿਆ

0

ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ: ਤਾਪਮਾਨ 5 ਡਿਗਰੀ ਘਟਿਆ

ਚੰਡੀਗੜ੍ਹ, 28 ਫਰਵਰੀ 2025 – ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਵਿੱਚ ਆਈ ਤਬਦੀਲੀ ਕਾਰਨ, ਪੰਜਾਬ ਵਿੱਚ ਅੱਜ ਵੀ ਮੀਂਹ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਅਤੇ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ, ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਐਸਏਐਸ ਨਗਰ ਅਤੇ ਰੂਪਨਗਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਚੈਂਪੀਅਨਜ਼ ਟਰਾਫੀ ‘ਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ: ਜੇਤੂ ਟੀਮ ਪਹੁੰਚੇਗੀ ਸੈਮੀਫਾਈਨਲ ਵਿੱਚ

ਅੱਜ ਵੀ ਤਾਪਮਾਨ ਆਮ ਨਾਲੋਂ ਘੱਟ ਰਹੇਗਾ
ਪੱਛਮੀ ਗੜਬੜੀ ਕਾਰਨ, ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿੰਦਾ ਹੈ। ਅੱਜ ਵੀ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਅਤੇ ਇਹ ਆਮ ਨਾਲੋਂ 4 ਤੋਂ 5 ਡਿਗਰੀ ਘੱਟ ਰਹੇਗਾ। ਪਰ 24 ਘੰਟਿਆਂ ਬਾਅਦ ਤਾਪਮਾਨ 3 ਤੋਂ 4 ਡਿਗਰੀ ਵਧ ਜਾਵੇਗਾ। ਘੱਟੋ-ਘੱਟ ਤਾਪਮਾਨ ਆਮ ਰਹਿਣ ਦੀ ਉਮੀਦ ਹੈ।

ਅੱਜ ਤੋਂ ਬਾਅਦ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ 1 ਅਤੇ 3 ਮਾਰਚ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਚੈਂਪੀਅਨਜ਼ ਟਰਾਫੀ ‘ਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ: ਜੇਤੂ ਟੀਮ ਪਹੁੰਚੇਗੀ ਸੈਮੀਫਾਈਨਲ ਵਿੱਚ

0

ਚੈਂਪੀਅਨਜ਼ ਟਰਾਫੀ ‘ਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ: ਜੇਤੂ ਟੀਮ ਪਹੁੰਚੇਗੀ ਸੈਮੀਫਾਈਨਲ ਵਿੱਚ

– ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਟੂਰਨਾਮੈਂਟ ਤੋਂ ਕੀਤਾ ਸੀ ਬਾਹਰ

ਨਵੀਂ ਦਿੱਲੀ, 28 ਫਰਵਰੀ 2025 – ICC ਚੈਂਪੀਅਨਜ਼ ਟਰਾਫੀ 2025 ਦਾ ਦਸਵਾਂ ਮੈਚ ਅੱਜ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਾਹੌਰ ਦੇ ਗੱਦਾਫੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਨੇ ਦੋ-ਦੋ ਮੈਚ ਖੇਡੇ ਹਨ। ਆਸਟ੍ਰੇਲੀਆ ਨੇ ਇੱਕ ਜਿੱਤਿਆ ਅਤੇ ਦੂਜਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਜਦੋਂ ਕਿ ਅਫਗਾਨਿਸਤਾਨ ਨੂੰ ਇੱਕ ਵਿੱਚ ਜਿੱਤ ਅਤੇ ਇੱਕ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: 8000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਆਹਮੋ-ਸਾਹਮਣੇ ਹੋਣਗੇ। ਦੋਵਾਂ ਵਿਚਾਲੇ ਕੁੱਲ 4 ਵਨਡੇ ਮੈਚ ਖੇਡੇ ਗਏ। ਸਾਰੇ ਮੈਚ ਆਸਟ੍ਰੇਲੀਆ ਨੇ ਜਿੱਤੇ। ਹਾਲਾਂਕਿ, ਅਫ਼ਗਾਨ ਟੀਮ, ਜਿਸਨੂੰ ਡਾਰਕ ਹਾਰਸ ਦਾ ਟੈਗ ਦਿੱਤਾ ਜਾਂਦਾ ਹੈ, ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਟੀਮ ਨੇ ਆਪਣੇ ਪਿਛਲੇ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ।

ਇਸ ਮੈਚ ਨੂੰ ਜਿੱਤਣ ਵਾਲੀ ਟੀਮ ਗਰੁੱਪ ਬੀ ਤੋਂ ਸੈਮੀਫਾਈਨਲ ਲਈ ਕੁਆਲੀਫਾਈ ਕਰੇਗੀ। ਜੇਕਰ ਅਫਗਾਨਿਸਤਾਨ ਦੀ ਟੀਮ ਹਾਰ ਜਾਂਦੀ ਹੈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ, ਜਦੋਂ ਕਿ ਜੇਕਰ ਕੰਗਾਰੂ ਟੀਮ ਹਾਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਦੇ ਨਤੀਜੇ ‘ਤੇ ਨਿਰਭਰ ਕਰਨਾ ਪਵੇਗਾ।

ਆਸਟ੍ਰੇਲੀਆ ਅਤੇ ਅਫਗਾਨਿਸਤਾਨ ਆਖਰੀ ਵਾਰ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਿੜੇ ਸਨ। ਇਸ ਮੈਚ ਵਿੱਚ, 292 ਦੌੜਾਂ ਦੇ ਟੀਚੇ ਦਾ ਸਾਹਮਣਾ ਕਰਦੇ ਹੋਏ, ਅਫਗਾਨਿਸਤਾਨ ਨੇ 92 ਦੌੜਾਂ ‘ਤੇ ਕੰਗਾਰੂਆਂ ਦੀਆਂ 7 ਵਿਕਟਾਂ ਆਊਟ ਕਰ ਲਈਆਂ ਸਨ। ਫਿਰ, ਗਲੇਨ ਮੈਕਸਵੈੱਲ ਦੇ ਦੋਹਰੇ ਸੈਂਕੜੇ ਦੀ ਬਦੌਲਤ, ਟੀਮ ਨੇ 46.5 ਓਵਰਾਂ ਵਿੱਚ 3 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਆਲਰਾਊਂਡਰ ਮੈਕਸਵੈੱਲ ਨੇ ਮੈਚ ਵਿੱਚ 128 ਗੇਂਦਾਂ ‘ਤੇ 201 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਹ ਵਨਡੇ ਮੈਚਾਂ ਵਿੱਚ ਦੌੜਾਂ ਦਾ ਪਿੱਛਾ ਕਰਦੇ ਹੋਏ ਦੋਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ ਬਣਿਆ। ਇਸੇ ਮੈਚ ਵਿੱਚ ਮੈਕਸਵੈੱਲ ਨੇ ਪਾਕਿਸਤਾਨੀ ਬੱਲੇਬਾਜ਼ ਫਖਰ ਜ਼ਮਾਨ ਦੇ 193 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ। ਇਹ ਮੈਚ 7 ਨਵੰਬਰ 2023 ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਇਆ ਸੀ। ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਦਰਾਨ ਨੇ ਵੀ ਮੈਚ ਵਿੱਚ 129 ਦੌੜਾਂ ਦੀ ਅਜੇਤੂ ਸੈਂਕੜਾ ਲਗਾਇਆ ਸੀ।

ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਸਾਰੇ ਚਾਰ ਮੈਚ ਆਸਟ੍ਰੇਲੀਆ ਨੇ ਜਿੱਤੇ ਹਨ। ਹਾਲਾਂਕਿ, ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਵਿੱਚ ਆਪਣਾ ਆਖਰੀ ਮੁਕਾਬਲਾ ਜਿੱਤਿਆ ਸੀ।

ਇਬਰਾਹਿਮ ਟੂਰਨਾਮੈਂਟ ਦਾ ਦੂਜਾ ਸਭ ਤੋਂ ਵੱਧ ਸਕੋਰਰ ਹੈ। ਇੰਗਲੈਂਡ ਖ਼ਿਲਾਫ਼ ਰਿਕਾਰਡ 177 ਦੌੜਾਂ ਬਣਾ ਕੇ ਅਫ਼ਗਾਨ ਟੀਮ ਨੂੰ ਜਿੱਤ ਵੱਲ ਲੈ ਜਾਣ ਵਾਲੇ ਇਬਰਾਹਿਮ ਜ਼ਦਰਾਨ ਚੈਂਪੀਅਨਜ਼ ਟਰਾਫੀ 2025 ਦੇ ਦੂਜੇ ਸਭ ਤੋਂ ਵੱਧ ਸਕੋਰਰ ਹਨ। ਉਸਨੇ 2 ਮੈਚਾਂ ਵਿੱਚ 194 ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਅੱਗੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਬੇਨ ਡਕੇਟ ਹਨ, ਜਿਨ੍ਹਾਂ ਨੇ 203 ਦੌੜਾਂ ਬਣਾਈਆਂ ਹਨ।

ਅਜ਼ਮਤੁੱਲਾ ਉਮਰਜ਼ਈ ਚੈਂਪੀਅਨਜ਼ ਟਰਾਫੀ 2025 ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਓਮਾਰਜ਼ਈ ਨੇ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸਨੇ ਮੈਚ ਵਿੱਚ 58 ਦੌੜਾਂ ਦੇ ਕੇ 5 ਵਿਕਟਾਂ ਲਈਆਂ।

ਮੁੱਖ ਮੰਤਰੀ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਕਰਨਗੇ ਮੀਟਿੰਗ

0

ਮੁੱਖ ਮੰਤਰੀ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਕਰਨਗੇ ਮੀਟਿੰਗ

ਚੰਡੀਗੜ੍ਹ, 28 ਫਰਵਰੀ: ਮੁੱਖ ਮੰਤਰੀ ਭਗਵੰਤ ਮਾਨ ਅੱਜ (28 ਫਰਵਰੀ) ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ‘ਚ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਲਈ ਰਣਨੀਤੀ ਬਣਾਈ ਜਾਵੇਗੀ। ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਕੁਝ ਜ਼ਿਲ੍ਹਿਆਂ ਵਿੱਚ ਕੁਝ ਦਿਨ ਪਹਿਲਾਂ ਹੀ ਨਵੇਂ ਐਸਐਸਪੀ ਅਤੇ ਡੀਸੀ ਨਿਯੁਕਤ ਕੀਤੇ ਗਏ ਹਨ।

ਹਾਈ-ਪਾਵਰ ਕਮੇਟੀ

ਇਸ ਤੋਂ ਪਹਿਲਾਂ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ‘ਚ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੀ ਨਿਗਰਾਨੀ ਲਈ ਪੰਜ ਮੰਤਰੀਆਂ ਦੀ ਹਾਈ-ਪਾਵਰ ਕਮੇਟੀ ਬਣਾਈ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਚਾਰ ਹੋਰ ਮੰਤਰੀਆਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਵਿੱਚ ਮੰਤਰੀਆਂ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਅਤੇ ਤਰਨਪ੍ਰੀਤ ਸੌਂਧ ਕਮੇਟੀ ਦੇ ਮੈਂਬਰ ਹਨ। ਇਹ ਕਮੇਟੀ ਜ਼ਮੀਨੀ ਪੱਧਰ ‘ਤੇ ਕੰਮ ਕਰੇਗੀ। ਪਿੰਡ ਪੱਧਰ ‘ਤੇ ਲੋਕਾਂ ਵਿਚਕਾਰ ਜਾਵੇਗੀ। ਉਨ੍ਹਾਂ ਨਾਲ ਗੱਲਬਾਤ ਕਰੇਗੀ।ਕਮੇਟੀ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੇਗੀ।

ਬਿਹਾਰ ਦੇ 6 ਜ਼ਿਲ੍ਹਿਆਂ ‘ਚ ਭੂਚਾਲ ਦੇ ਝਟਕੇ, ਲੋਕ ਢਾਈ ਵਜੇ ਘਰਾਂ ‘ਚੋਂ ਨਿਕਲੇ ਬਾਹਰ

ਬਿਹਾਰ ਦੇ 6 ਜ਼ਿਲ੍ਹਿਆਂ ‘ਚ ਭੂਚਾਲ ਦੇ ਝਟਕੇ, ਲੋਕ ਢਾਈ ਵਜੇ ਘਰਾਂ ‘ਚੋਂ ਨਿਕਲੇ ਬਾਹਰ

0

ਬਿਹਾਰ ਦੇ 6 ਜ਼ਿਲ੍ਹਿਆਂ ‘ਚ ਭੂਚਾਲ ਦੇ ਝਟਕੇ, ਲੋਕ ਢਾਈ ਵਜੇ ਘਰਾਂ ‘ਚੋਂ ਨਿਕਲੇ ਬਾਹਰ

ਨਵੀ ਦਿੱਲੀ, 28 ਫਰਵਰੀ :ਬਿਹਾਰ ‘ਚ ਸ਼ੁੱਕਰਵਾਰ ਤੜਕੇ 2:37 ਵਜੇ ਭੂਚਾਲ ਆਇਆ। ਪਟਨਾ, ਸੁਪੌਲ, ਕਿਸ਼ਨਗੰਜ, ਪੂਰਨੀਆ, ਅਰਰੀਆ ਅਤੇ ਕਟਿਹਾਰ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦੇ ਝਟਕੇ ਕਰੀਬ 5-10 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਲੋਕ ਘਰਾਂ ਤੋਂ ਬਾਹਰ ਆ ਗਏ।

5.1 ਰਹੀ ਤੀਬਰਤਾ

ਭੂਚਾਲ ਦਾ ਕੇਂਦਰ ਨੇਪਾਲ ਦਾ ਲਿਸਟੀਕੋਟ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.1 ਮਾਪੀ ਗਈ। ਭੂਚਾਲ ਨੇ ਨੇਪਾਲ ਦੇ ਨਾਲ-ਨਾਲ ਭਾਰਤ ਅਤੇ ਚੀਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਿਆਦਾ ਤੀਬਰਤਾ ਦੇ ਕਾਰਨ, ਹੋਰ ਮਾਮੂਲੀ ਝਟਕੇ ਆ ਸਕਦੇ ਹਨ। ਰਾਹਤ ਦੀ ਗੱਲ ਇਹ ਹੈ ਕਿ ਬਿਹਾਰ ਵਿੱਚ ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਵੀ ਦਿੱਲੀ ਦੇ ਨਾਲ-ਨਾਲ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

 

 

 

ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 28-2-2025

0

ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 28-2-2025

ਚੰਡੀਗੜ੍ਹ: ਕਿਸਾਨਾਂ ਦੀ ਛੇਵੀਂ ਏਕਤਾ ਮੀਟਿੰਗ ਰਹੀ ਬੇਨਤੀਜਾ

ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ (SKM) ਨਾਲ ਏਕਤਾ ਸਬੰਧੀ ਅੱਜ (27 ਫਰਵਰੀ) ਚੰਡੀਗੜ੍ਹ ਵਿੱਚ ਹੋਈ ਛੇਵੇਂ ਦੌਰ ਦੀ ਮੀਟਿੰਗ….ਹੋਰ ਪੜੋ

ਚੈਂਪੀਅਨਜ਼ ਟਰਾਫੀ- ਪਾਕਿਸਤਾਨ-ਬੰਗਲਾਦੇਸ਼ ਦਾ ਮੈਚ ਹੋਇਆ ਰੱਦ, ਮੇਜ਼ਬਾਨ ਟੀਮ ਹੋਈ ਬਾਹਰ

ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੇਜ਼ਬਾਨ ਪਾਕਿਸਤਾਨ ਬਿਨਾਂ ਜਿੱਤ ਦੇ….ਹੋਰ ਪੜੋ

ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ: ਈ-ਟੈਂਡਰਿੰਗ ਰਾਹੀਂ ਠੇਕੇ ਅਲਾਟ ਕੀਤੇ ਜਾਣਗੇ, ਜਨਮ-ਮੌਤ ਰਜਿਸਟ੍ਰੇਸ਼ਨ ਵਿੱਚ ਸੋਧਾਂ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨਵੇਂ ਸਾਲ ਲਈ, ਸਰਕਾਰ ਨੇ ਆਬਕਾਰੀ….ਹੋਰ ਪੜੋ

ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਲੋਕ ਮਿਲਣੀ ਰਾਹੀਂ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ…..ਹੋਰ ਪੜੋ

ਮੋਗਾ ‘ਚ ਵਾਪਰਿਆ ਦਰਦਨਾਕ ਹਾਦਸਾ; ਚੱਲਦੇ ਟਰੈਕਟਰ ਤੋਂ ਡਿੱਗੀ ਔਰਤ, ਹੋਈ ਮੌ+ਤ

ਮੋਗਾ ਵਿੱਚ ਚੱਲਦੇ ਟਰੈਕਟਰ ਤੋਂ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾ ‘ਚ ਵਾਪਰਿਆ, ਜਿਸ ‘ਚ 64 ਸਾਲਾ ਔਰਤ….ਹੋਰ ਪੜੋ