Home Blog Page 754

ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

0

ਮੋਹਾਲੀ, 1 ਅਪ੍ਰੈਲ 2025 – ਮੋਹਾਲੀ ਦੀ ਅਦਾਲਤ ਵੱਲੋਂ ਈਸਾਈ ਧਾਰਮਿਕ ਆਗੂ ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਮੋਹਾਲੀ ਕੋਰਟ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਅਦਾਲਤ ਵੱਲੋਂ ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਬਜਿੰਦਰ ‘ਤੇ ਦੋਸ਼ ਸੀ ਕਿ ਉਹ ਲੜਕੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ। ਜਿੱਥੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ। ਇਹ ਸਜ਼ਾ ਅਜਿਹੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ‘ਤੇ ਜਿਨਸੀ ਹਮਲੇ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਵਿੱਚ ਫਸਿਆ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਪੜ੍ਹੋ ਵੇਰਵਾ

ਮਜੀਠੀਆ ਨਸ਼ਾ ਤਸਕਰੀ ਮਾਮਲਾ: ਮੁੜ ਬਦਲਿਆ SIT ਮੁਖੀ

0

ਚੰਡੀਗੜ੍ਹ, 1 ਅਪ੍ਰੈਲ: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਸਬੰਧਤ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ। ਹੁਣ ਏਆਈਜੀ ਵਰੁਣ ਕੁਮਾਰ ਜਾਂਚ ਸੌਪੀ ਗਈ ਹੈ। ਇਸ ਤੋਂ ਪਹਿਲਾਂ ਡੀਆਈਜੀ ਐਚਐਸ ਭੁੱਲਰ ਐਸਆਈਟੀ ਦੇ ਮੁਖੀ ਰਹਿ ਚੁੱਕੇ ਹਨ।

ਇਹ 5ਵੀਂ ਵਾਰ ਹੈ ਜਦੋਂ SIT ਵਿੱਚ ਬਦਲਾਅ ਕੀਤੇ ਗਏ ਹਨ। ਪਹਿਲਾਂ, ਐਸਆਈਟੀ ਦੀ ਅਗਵਾਈ ਹਮੇਸ਼ਾ ਡੀਆਈਜੀ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ। ਇਹ ਪਹਿਲੀ ਵਾਰ ਹੈ ਜਦੋਂ ਐਸਆਈਟੀ ਦੀ ਕਮਾਨ ਏਆਈਜੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।

ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦਸੰਬਰ 2021 ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਇਸ ਮਾਮਲੇ ਵਿੱਚ ਪਹਿਲੀ ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਨੇ ਕੀਤੀ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਲਰਾਜ ਸਿੰਘ ਦੀ ਥਾਂ ਆਈਜੀ ਰਾਹੁਲ ਐਸ ਨੂੰ ਐਸਆਈਟੀ ਮੁਖੀ ਬਣਾਇਆ ਗਿਆ।

ਬਾਅਦ ਵਿੱਚ, ਮਈ 2023 ਵਿੱਚ, ਆਈਜੀਪੀ (ਪਟਿਆਲਾ ਰੇਂਜ) ਐਮਐਸ ਛੀਨਾ ਨੂੰ ਡੀਆਈਜੀ-ਕਮ-ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਜਗ੍ਹਾ ਐਸਆਈਟੀ ਮੁਖੀ ਨਿਯੁਕਤ ਕੀਤਾ ਗਿਆ ਸੀ। ਹੋਰ ਮੈਂਬਰ ਉਹੀ ਰਹੇ, ਜਿਨ੍ਹਾਂ ਵਿੱਚ ਤਤਕਾਲੀ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐਸਪੀ (ਐਸਟੀਐਫ, ਰੂਪਨਗਰ) ਰਘਬੀਰ ਸਿੰਘ ਅਤੇ ਡੀਐਸਪੀ (ਖਰੜ-2) ਅਮਰਪ੍ਰੀਤ ਸਿੰਘ ਸ਼ਾਮਲ ਸਨ। ਇਸ ਦੌਰਾਨ ਆਈਜੀ ਗੁਰਸ਼ਰਨ ਸਿੰਘ ਸੰਧੂ ਨੂੰ ਜਾਂਚ ਟੀਮ ਦੀ ਪ੍ਰਗਤੀ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ।

‘ਯੁੱਧ ਨਸ਼ਿਆਂ ਵਿਰੁੱਧ’ ਦੇ 31ਵੇਂ ਦਿਨ 48 ਨਸ਼ਾ ਤਸਕਰ ਕਾਬੂ; 16.7 ਕਿਲੋ ਹੈਰੋਇਨ, 34 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ

0

– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
– 99 ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ 200 ਤੋਂ ਵੱਧ ਪੁਲਿਸ ਟੀਮਾਂ ਨੇ 608 ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਚੰਡੀਗੜ੍ਹ, 1 ਅਪ੍ਰੈਲ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੇ “ਯੁੱਧ ਨਸ਼ਿਆਂ ਵਿਰੁੱਧ” ਦੇ 31ਵੇਂ ਦਿਨ 31 ਮਾਰਚ ਨੂੰ ਪੰਜਾਬ ਪੁਲਿਸ ਨੇ 48 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 16.7 ਕਿਲੋ ਹੈਰੋਇਨ ਅਤੇ 34300 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਨਾਲ, ਸਿਰਫ਼ 31 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 4640 ਹੋ ਗਈ ਹੈ।

ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ 28 ਪੁਲਿਸ ਜਿਲਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ।

ਇਹ ਵੀ ਪੜ੍ਹੋ: ਕਣਕ ਦੀ ਖਰੀਦ ਅੱਜ ਤੋਂ ਸ਼ੁਰੂ: ਸੂਬੇ ਭਰ ਦੀਆਂ 1865 ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ: ਖੁੱਡੀਆਂ

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ 99 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 200 ਤੋਂ ਵੱਧ ਪੁਲਿਸ ਟੀਮਾਂ ਵੱਲੋਂ ਸੂਬਾ ਭਰ ਵਿੱਚ 518 ਥਾਵਾਂ ‘ਤੇ ਛਾਪੇਮਾਰੀ ਕੀਤੀ ਜਿਸਦੇ ਚਲਦਿਆਂ ਸੂਬੇ ਭਰ ਵਿੱਚ 35 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦਿਨ ਭਰ ਚੱਲੇ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 608 ਸ਼ੱਕੀ ਵਿਅਕਤੀਆਂ ਦੀ ਵੀ ਜਾਂਚ ਕੀਤੀ ਹੈ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ – ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ (ਈਡੀਪੀ) – ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ ਇਸ ਰਣਨੀਤੀ ਦੇ ‘ਡੀ-ਅਡਿਕਸ਼ਨ’ ਹਿੱਸੇ ਵਜੋਂ ਦੋ ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਪ੍ਰੇਰਿਆ ਗਿਆ ਹੈ।

ਅਪ੍ਰੈਲ ਮਹੀਨੇ ਵਿੱਚ ਬੈਂਕ ਕਿੰਨੇ ਦਿਨ ਰਹਿਣਗੇ ਬੰਦ? RBI ਨੇ ਜਾਰੀ ਕੀਤੀ ਲਿਸਟ

0

ਨਵੀ ਦਿੱਲੀ, 1 ਅਪ੍ਰੈਲ: ਅਪ੍ਰੈਲ ਦਾ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਵਿੱਤੀ ਸਾਲ ਦਾ ਪਹਿਲਾ ਮਹੀਨਾ ਵੀ ਹੈ। ਨਵਾਂ ਵਿੱਤੀ ਸਾਲ ਸ਼ੁਰੂ ਹੁੰਦੇ ਹੀ ਕਈ ਬਦਲਾਅ ਕੀਤੇ ਜਾਂਦੇ ਹਨ। ਜਿਸ ਵਿੱਚ ਬੈਂਕ ਛੁੱਟੀਆਂ ਨੂੰ ਲੈ ਕੇ ਵੀ ਕਈ ਬਦਲਾਅ ਹੁੰਦੇ ਹਨ। ਅੱਜ ਯਾਨੀ ਮੰਗਲਵਾਰ, 1 ਅਪ੍ਰੈਲ, 2025 ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ, ਪਰ ਕੁਝ ਰਾਜਾਂ ਵਿੱਚ ਇਸ ਦਿਨ ਬੈਂਕ ਵੀ ਬੰਦ ਰਹਿਣਗੇ। ਆਰਬੀਆਈ ਵੱਲੋਂ ਜਾਰੀ ਸੂਚੀ ਅਨੁਸਾਰ ਮੇਘਾਲਿਆ, ਛੱਤੀਸਗੜ੍ਹ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅੱਜ ਬੈਂਕ ਬੰਦ ਰਹਿਣਗੇ।

ਅੱਜ ਤੋਂ ਦੇਸ਼ ਭਰ ‘ਚ ਲਾਗੂ ਹੋਣਗੇ ਕਈ ਨਵੇਂ ਨਿਯਮ; ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ, ਪੜੋ ਪੂਰੀ ਖਬਰ

ਜੇਕਰ ਤੁਸੀਂ ਵੀ ਇਸ ਅਪ੍ਰੈਲ ਮਹੀਨੇ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਅਪ੍ਰੈਲ ‘ਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ। ਬੈਂਕ ਛੁੱਟੀਆਂ ਦੀ ਇਹ ਸੂਚੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਹੈ। ਇਸ ਲਈ ਬਿਨਾਂ ਕਿਸੇ ਦੇਰੀ ਦੇ ਆਓ ਪਹਿਲਾਂ ਜਾਣਦੇ ਹਾਂ ਕਿ ਇਸ ਮਹੀਨੇ ਕਿਹੜੇ ਕਿਹੜੇ ਦਿਨ ਬੈਂਕ ਬੰਦ ਰਹਿਣਗੇ

ਆਰਬੀਆਈ ਦੀ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਅਪ੍ਰੈਲ ਮਹੀਨੇ ਵਿੱਚ ਬੈਂਕ 15 ਦਿਨ ਬੰਦ ਰਹਿਣਗੇ

1 ਅਪ੍ਰੈਲ (ਮੰਗਲਵਾਰ): ਅਕਾਊਂਟ ਕਲੋਜ਼ਿੰਗ (ਬੈਂਕ ਸਿਰਫ਼ ਮੇਘਾਲਿਆ, ਛੱਤੀਸਗੜ੍ਹ, ਮਿਜ਼ੋਰਮ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਵਿੱਚ ਬੰਦ ਰਹਿਣਗੇ)
5 ਅਪ੍ਰੈਲ (ਸ਼ਨੀਵਾਰ): ਬਾਬੂ ਜਗਜੀਵਨ ਰਾਮ ਜੈਅੰਤੀ (ਹੈਦਰਾਬਾਦ ਵਿੱਚ ਬੈਂਕ ਬੰਦ ਰਹਿਣਗੇ)
6 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ (ਭਾਰਤ ਭਰ ਵਿੱਚ ਬੈਂਕ ਬੰਦ)
10 ਅਪ੍ਰੈਲ (ਵੀਰਵਾਰ): ਮਹਾਵੀਰ ਜਯੰਤੀ (ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ)
12 ਅਪ੍ਰੈਲ (ਸ਼ਨੀਵਾਰ): ਦੂਜਾ ਸ਼ਨੀਵਾਰ (ਭਾਰਤ ਭਰ ਵਿੱਚ ਬੈਂਕ ਬੰਦ)
13 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ (ਭਾਰਤ ਭਰ ਵਿੱਚ ਬੈਂਕ ਬੰਦ)
14 ਅਪ੍ਰੈਲ (ਸੋਮਵਾਰ): ਡਾ ਭੀਮ ਰਾਓ ਅੰਬੇਡਕਰ ਜਯੰਤੀ ਅਤੇ ਖੇਤਰੀ ਤਿਉਹਾਰ (ਕੁਝ ਰਾਜਾਂ ਵਿੱਚ ਬੈਂਕ ਬੰਦ)
15 ਅਪ੍ਰੈਲ (ਮੰਗਲਵਾਰ): ਬੰਗਾਲੀ ਨਵਾਂ ਸਾਲ, ਹਿਮਾਚਲ ਦਿਵਸ, ਬੋਹਾਗ ਬਿਹੂ (ਕੁਝ ਰਾਜਾਂ ਵਿੱਚ ਬੈਂਕ ਬੰਦ)
16 ਅਪ੍ਰੈਲ (ਬੁੱਧਵਾਰ): ਬੋਹਾਗ ਬਿਹੂ (ਗੁਹਾਟੀ ਵਿੱਚ ਬੈਂਕ ਬੰਦ)
18 ਅਪ੍ਰੈਲ (ਸ਼ੁੱਕਰਵਾਰ): ਗੁੱਡ ਫਰਾਈਡੇ (ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ)
20 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ (ਭਾਰਤ ਭਰ ਵਿੱਚ ਬੈਂਕ ਬੰਦ)
21 ਅਪ੍ਰੈਲ (ਸੋਮਵਾਰ): ਗਰਿਆ ਪੂਜਾ (ਅਗਰਤਾਲਾ ਵਿੱਚ ਬੈਂਕ ਬੰਦ)
26 ਅਪ੍ਰੈਲ (ਸ਼ਨੀਵਾਰ): ਚੌਥਾ ਸ਼ਨੀਵਾਰ (ਭਾਰਤ ਭਰ ਵਿੱਚ ਬੈਂਕ ਬੰਦ)
27 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ (ਭਾਰਤ ਭਰ ਵਿੱਚ ਬੈਂਕ ਬੰਦ)
29 ਅਪ੍ਰੈਲ (ਮੰਗਲਵਾਰ): ਭਗਵਾਨ ਪਰਸ਼ੂਰਾਮ ਜਯੰਤੀ (ਸ਼ਿਮਲਾ ਵਿੱਚ ਬੈਂਕ ਬੰਦ)
30 ਅਪ੍ਰੈਲ (ਬੁੱਧਵਾਰ): ਬਸਵਾ ਜਯੰਤੀ, ਅਕਸ਼ੈ ਤ੍ਰਿਤੀਆ (ਬੈਂਕ ਬੈਂਗਲੁਰੂ ਵਿੱਚ ਬੰਦ)

ਪੰਜਾਬ ਦੀਆਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਪੜ੍ਹੋ ਵੇਰਵਾ

0

– ਧੋਖਾਧੜੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ: ਡਾ.ਹਿਮਾਂਸ਼ੂ ਅਗਰਵਾਲ

ਜਲੰਧਰ, 1 ਅਪ੍ਰੈਲ 2025: ਅਣ-ਅਧਿਕਾਰਤ ਇਮੀਗ੍ਰੇਸ਼ਨ ਫਰਮਾਂ ‘ਤੇ ਵੱਡੀ ਕਾਰਵਾਈ ਕਰਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਅਜਿਹੇ 50 ਕਾਰੋਬਾਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਫਰਮਾਂ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਆਪਣੇ ਲਾਇਸੈਂਸ ਨਹੀਂ ਨਵਿਆਏ (ਰੀਨਿਊ) ਗਏ । ਫਰਮਾਂ ਵੱਲੋਂ ਨੋਟਿਸਾਂ ਦਾ ਜਵਾਬ ਨਾ ਦੇਣ ’ਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਡਾ. ਅਗਰਵਾਲ ਨੇ ਲੋਕਾਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਇਮੀਗ੍ਰੇਸ਼ਨ ਫਰਮਾਂ ਤੋਂ ਬਚਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਲੋਕਾਂ ਨੂੰ ਸਿਰਫ਼ ਉਨ੍ਹਾਂ ਰਜਿਸਟਰਡ ਇਮੀਗ੍ਰੇਸ਼ਨ ਫਰਮਾਂ ਨਾਲ ਹੀ ਸੰਪਰਕ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਉਚਿਤ ਲਾਇਸੈਂਸ ਪ੍ਰਾਪਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ, 45 ਰੁਪਏ ਸਸਤਾ ਹੋਇਆ LPG ਸਿਲੰਡਰ

ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਮੂਹ ਇਮੀਗ੍ਰੇਸ਼ਨ ਫਰਮਾਂ ’ਤੇ ਲਗਾਤਾਰ ਨਜ਼ਰ ਰੱਖਦਾ ਹੈ ਅਤੇ ਬਿਨਾਂ ਵੈਧ ਲਾਇਸੈਂਸਾਂ ਦੇ ਕਾਰੋਬਾਰ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਇਮੀਗ੍ਰੇਸ਼ਨ ਖੇਤਰ ਵਿੱਚ ਧੋਖਾਧੜੀ ਨੂੰ ਲਗਾਮ ਲਗਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਵਸਨੀਕਾਂ ਨੂੰ ਸਹੀ ਅਤੇ ਪਾਰਦਰਸ਼ੀ ਸੇਵਾਵਾਂ ਮਿਲਣ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਫਰਮਾਂ ਵੱਲੋਂ ਬੇਨਿਯਮੀਆਂ ਕਾਰਨ ਕੁਝ ਹੋਰ ਲਾਇਸੈਂਸਾਂ ਨੂੰ ਸਮੀਖਿਆ ਅਧੀਨ ਰੱਖਿਆ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਲਾਇਸੈਂਸ ਵੀ ਰੱਦ ਕੀਤੇ ਜਾ ਸਕਦੇ ਹਨ।

ਡਾ. ਅਗਰਵਾਲ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਹਮੇਸ਼ਾ ਕਾਨੂੰਨੀ ਇਮੀਗ੍ਰੇਸ਼ਨ ਮਾਰਗ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਸਿਰਫ਼ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਹੀ ਸੰਪਰਕ ਕੀਤਾ ਜਾਵੇ, ਜਿਨ੍ਹਾਂ ਦੀ ਸੂਚੀ www.jalandhar.nic.in ਅਤੇ www.emigrate.gov.in ਵੈੱਬਸਾਈਟਾਂ ‘ਤੇ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਲੋਕ ਪ੍ਰੋਟੈਕਟਰ ਜਨਰਲ ਆਫ਼ ਇਮੀਗ੍ਰੈਂਟਸ ਹੈਲਪਲਾਈਨ 95306-41790 ‘ਤੇ ਸੰਪਰਕ ਕਰ ਸਕਦੇ ਹਨ ਜਾਂ poechd@mea.gov.in ‘ਤੇ ਈਮੇਲ ਕਰ ਸਕਦੇ ਹਨ। ਉਕਤ ਵੈੱਬਸਾਈਟ ‘ਇਮੀਗ੍ਰੇਸ਼ਨ ਐਕਟ ਆਫ਼ 1983’ ਤਹਿਤ ਇਮੀਗ੍ਰੇਸ਼ਨ ਨਿਯਮਾਂ ਬਾਰੇ ਵੇਰਵੇ ਪ੍ਰਦਾਨ ਦੇ ਨਾਲ-ਨਾਲ ਇਮੀਗ੍ਰੇਸ਼ਨ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵੱਲੋਂ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਚਾਹਵਾਨਾਂ ਲਈ ਇੱਕ ਪ੍ਰੀ-ਡਿਪਾਰਚਰ ਓਰੀਐਂਟੇਸ਼ਨ ਸਿਖ਼ਲਾਈ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ http://pdot.mea.gov.in ‘ਤੇ ਜਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਬਿਊਰੋ ਦੀ ਹੈਲਪਲਾਈਨ 90569-20100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕੰਮਕਾਜੀ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬਿਊਰੋ ਦਫ਼ਤਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।

ਅੱਜ ਲੁਧਿਆਣਾ ‘ਚ CM ਮਾਨ ਤੇ ਕੇਜਰੀਵਾਲ: ਜ਼ਿਮਨੀ ਚੋਣਾਂ ਨੂੰ ਲੈ ਕੇ ਲੀਡਰਸ਼ਿਪ ਨਾਲ ਕਰਨਗੇ ਮੀਟਿੰਗ

0

ਲੁਧਿਆਣਾ, 1 ਅਪ੍ਰੈਲ: CM ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ 1 ਅਪ੍ਰੈਲ ਨੂੰ ਲੁਧਿਆਣਾ ਪਹੁੰਚ ਰਹੇ ਹਨ। ਉਹ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਹੋਟਲ ਕਿੰਗਜ਼ ਵਿਲਾ ਵਿਖੇ ਜ਼ਿਮਨੀ ਚੋਣ ਸਬੰਧੀ ਸੂਬਾਈ ਲੀਡਰਸ਼ਿਪ ਨਾਲ ਮੀਟਿੰਗ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਕਰੀਬ 2 ਤੋਂ 3 ਘੰਟੇ ਤੱਕ ਚੱਲੇਗੀ।

ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ, 45 ਰੁਪਏ ਸਸਤਾ ਹੋਇਆ LPG ਸਿਲੰਡਰ

ਇਸ ਤੋਂ ਇਲਾਵਾ ਭਲਕੇ 2 ਅਪ੍ਰੈਲ ਨੂੰ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਘੁਮਾਰ ਮੰਡੀ ‘ਚ ਨਸ਼ਿਆਂ ਖਿਲਾਫ ਰੈਲੀ ਵੀ ਕਰਨਗੇ। ਰੈਲੀ ਤੋਂ ਬਾਅਦ ਉਹ ਇਨਡੋਰ ਸਟੇਡੀਅਮ ਵਿੱਚ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ। 3 ਅਪ੍ਰੈਲ ਨੂੰ ਆਈ.ਟੀ.ਆਈ ਕਾਲਜ ਵਿੱਚ ਨਵੀਆਂ ਮਸ਼ੀਨਾਂ ਦੇਖਣਗੇ।

ਦੱਸ ਦਈਏ ਕਿ ਸ਼ਹਿਰ ‘ਚ ਕਾਂਗਰਸ ਅਤੇ ਭਾਜਪਾ ਵੀ ਕਾਫੀ ਸਰਗਰਮ ਹੋ ਗਏ ਹਨ। ਹਲਕਾ ਪੱਛਮੀ ਤੋਂ ਕਾਂਗਰਸ ਪਾਰਟੀ ਦੇ ਮਜ਼ਬੂਤ ​​ਦਾਅਵੇਦਾਰ ਭਾਰਤ ਭੂਸ਼ਣ ਆਸ਼ੂ ਨੇ ਕੱਲ੍ਹ ਸ਼ਹਿਰ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੀਆਂ ਤਿਆਰੀਆਂ ਸਬੰਧੀ ਸੂਬਾਈ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ‘ਚ ਵਿਧਾਇਕ ਪ੍ਰਗਟ ਸਿੰਘ ਨੇ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਕਾਫੀ ਨਿਸ਼ਾਨਾ ਸਾਧਿਆ ਸੀ।

ਅੱਜ IPL ‘ਚ ਪੰਜਾਬ ਅਤੇ ਲਖਨਊ ਵਿਚਾਲੇ ਹੋਵੇਗਾ ਮੁਕਾਬਲਾ

0

ਲਖਨਊ, 1 ਅਪ੍ਰੈਲ 2025: ਆਈਪੀਐਲ 2025 ਦਾ 13ਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ (ਅਟਲ ਬਿਹਾਰੀ ਵਾਜਪਾਈ) ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਹੋਵੇਗਾ। ਸ਼ਾਮ 7:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।

ਇਹ 18ਵੇਂ ਸੀਜ਼ਨ ਵਿੱਚ LSG ਦਾ ਤੀਜਾ ਮੈਚ ਅਤੇ PBKS ਦਾ ਦੂਜਾ ਮੈਚ ਹੋਵੇਗਾ। ਪੰਜਾਬ ਨੇ ਆਪਣੇ ਪਹਿਲੇ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਲਖਨਊ ਨੂੰ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਦੂਜੇ ਮੈਚ ਵਿੱਚ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਜਿੱਤ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ: 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ SHO ਅਤੇ ASI ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਹੁਣ ਤੱਕ IPL ਵਿੱਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਕੁੱਲ 4 ਮੈਚ ਖੇਡੇ ਜਾ ਚੁੱਕੇ ਹਨ। ਲਖਨਊ ਨੇ 3 ਵਿੱਚ ਜਿੱਤ ਪ੍ਰਾਪਤ ਕੀਤੀ। ਜਦੋਂ ਕਿ ਪੰਜਾਬ ਕਿੰਗਜ਼ (PBKS) ਨੇ ਇੱਕ ਮੈਚ ਜਿੱਤਿਆ।

1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ SHO ਅਤੇ ASI ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

0

ਚੰਡੀਗੜ੍ਹ, 1 ਅਪ੍ਰੈਲ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਬੁੱਲੋਵਾਲ ਵਿਖੇ ਤਾਇਨਾਤ ਥਾਣੇਦਾਰ (ਐਸਐਚਓ) ਰਮਨ ਕੁਮਾਰ ਸਬ-ਇੰਸਪੈਕਟਰ (ਐਸਆਈ) ਅਤੇ ਉਸਦੇ ਮਾਤਹਿਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਗੁਰਦੀਪ ਸਿੰਘ ਨੂੰ 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਸਲਪੁਰ ਦੇ ਇੱਕ ਨਿਵਾਸੀ ਦੁਆਰਾ ਦਾਇਰ ਕੀਤੀ ਗਈ ਇੱਕ ਔਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਬਦਲ ਜਾਵੇਗਾ ਹਰਿਆਣਾ ਭਾਜਪਾ ਦੇ ਮੁੱਖ ਦਫਤਰ ਦਾ ਪਤਾ! ਰੋਹਤਕ ਤੋਂ ਇਸ ਸ਼ਹਿਰ ‘ਚ ਹੋਵੇਗਾ ਸ਼ਿਫਟ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਥਾਣੇ ਵਿੱਚ ਉਸਦੇ ਭਤੀਜੇ ਵਿਰੁੱਧ ਐਨਡੀਪੀਐਸ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਉਸਦੇ ਪੁੱਤਰ ਨੂੰ ਐਨਡੀਪੀਐਸ ਕਾਨੂੰਨ ਦੀ ਧਾਰਾ 29 ਤਹਿਤ ਇਸ ਮੁਕੱਦਮੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ। ਸ਼ਿਕਾਇਤ ਅਨੁਸਾਰ, ਉਕਤ ਏਐਸਆਈ ਨੇ ਉਸਦੇ ਪੁੱਤਰ ਨੂੰ ਕੇਸ ਵਿੱਚੋਂ ਕੱਢਣ ਲਈ ਐਸਐਚਓ ਦੀ ਤਰਫੋਂ 1,50,000 ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸ਼ਿਕਾਇਤਕਰਤਾ ਵੱਲੋਂ ਮਿੰਨਤਾਂ ਕਰਨ ਤੋਂ ਬਾਅਦ ਰਿਸ਼ਵਤ ਦੀ ਇਹ ਰਕਮ ਘਟਾ ਕੇ 1 ਲੱਖ ਰੁਪਏ ਕਰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦਿਆਂ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਆਡੀਓ ਸਬੂਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵੱਲੋਂ ਸ਼ਿਕਾਇਤ ਦੀ ਜਾਂਚ ਕਰਨ ਅਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਉਕਤ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7ਏ, ਬੀਐਨਐਸ ਦੀ ਧਾਰਾ 61(2) ਅਤੇ ਐਨਡੀਪੀਐਸ ਕਾਨੂੰਨ ਦੀ ਧਾਰਾ 59 ਤਹਿਤ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਮੰਡੇਰ, ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਜ ਉਨ੍ਹਾਂ ਨੂੰ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।

ਅੱਜ ਤੋਂ ਦੇਸ਼ ਭਰ ‘ਚ ਲਾਗੂ ਹੋਣਗੇ ਕਈ ਨਵੇਂ ਨਿਯਮ; ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ, ਪੜੋ ਪੂਰੀ ਖਬਰ

0
The Aam Aadmi Party government can give a big gift to women today, 1000 rupees will come into the account...

ਨਵੀ ਦਿੱਲੀ, 1 ਅਪ੍ਰੈਲ: ਨਵਾਂ ਵਿੱਤੀ ਸਾਲ ਅੱਜ ਯਾਨੀ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿੱਤੀ ਸਾਲ ਦੇ ਸ਼ੁਰੂ ਹੁੰਦੇ ਹੀ ਕਈ ਨਿਯਮ ਬਦਲ ਜਾਣਗੇ। ਇਸ ਵਿੱਚ UPI ਭੁਗਤਾਨ ਤੋਂ ਲੈ ਕੇ ਬੈਂਕਾਂ ਵਿੱਚ ਘੱਟੋ-ਘੱਟ ਰਕਮ ਰੱਖਣ ਤੱਕ ਦੇ ਨਿਯਮ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਸਾਰਿਆਂ ਬਾਰੇ –

– ਇਹਨਾਂ UPI IDs ਰਾਹੀਂ ਨਹੀਂ ਕੀਤਾ ਜਾ ਸਕੇਗਾ ਭੁਗਤਾਨ

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦਿਸ਼ਾ-ਨਿਰਦੇਸ਼ ਦੇ ਅਨੁਸਾਰ, ਹੁਣ ਬੈਂਕਾਂ ਅਤੇ ਭੁਗਤਾਨ ਸੇਵਾ ਪ੍ਰਦਾਤਾਵਾਂ (PSP) ਨੂੰ ਹਰ ਹਫ਼ਤੇ ਆਪਣੇ ਨੰਬਰ ਅਪਡੇਟ ਕਰਨੇ ਪੈਣਗੇ। ਅਜਿਹੀ ਸਥਿਤੀ ਵਿੱਚ ਉਹ UPI ਆਈਡੀ ਜੋ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ, ਨੂੰ ਬੰਦ ਕੀਤਾ ਜਾ ਸਕਦਾ ਹੈ।

– ਨਵੇਂ ਜੀਐਸਟੀ ਨਿਯਮਾਂ ਦੀ ਸ਼ੁਰੂਆਤ

ਜੀਐਸਟੀ ਪੋਰਟਲ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਜਿਸ ਕਾਰਨ 1 ਅਪ੍ਰੈਲ ਤੋਂ ਪੋਰਟਲ ‘ਤੇ ਮਲਟੀ-ਫੈਕਟਰ ਅਥੈਂਟੀਕੇਸ਼ਨ (ਐੱਮ.ਐੱਫ.ਏ.) ਲਾਗੂ ਹੋ ਜਾਵੇਗਾ। ਇਸ ਸਿਸਟਮ ਦੇ ਆਉਣ ਨਾਲ ਟੈਕਸਦਾਤਾਵਾਂ ਨਾਲ ਹੋਣ ਵਾਲੀ ਧੋਖਾਧੜੀ ‘ਚ ਕਮੀ ਆਵੇਗੀ।

– ਕ੍ਰੈਡਿਟ ਕਾਰਡ ਦੇ ਨਿਯਮਾਂ ਚ ਬਦਲਾਅ

SBI SimplyCLICK ਅਤੇ Air India SBI ਪਲੈਟੀਨਮ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟ ਸਿਸਟਮ ਵਿੱਚ ਹੁਣ ਬਦਲਾਅ ਦੇਖੇ ਜਾ ਸਕਦੇ ਹਨ। ਐਕਸਿਸ ਬੈਂਕ ਆਪਣੇ ਵਿਸਤਾਰਾ ਕ੍ਰੈਡਿਟ ਕਾਰਡ ਨੂੰ ਅਪਡੇਟ ਕਰ ਰਿਹਾ ਹੈ। ਦੱਸ ਦੇਈਏ ਕਿ ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਹੋ ਗਿਆ ਹੈ।

– ਹੁਣ 12 ਲੱਖ ਰੁਪਏ ਤੱਕ ਟੈਕਸ ਮੁਕਤ

ਜਿਨ੍ਹਾਂ ਲੋਕਾਂ ਦੀ ਆਮਦਨ 12 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਅਗਲੇ ਵਿੱਤੀ ਸਾਲ ਤੋਂ ਕੋਈ ਟੈਕਸ ਨਹੀਂ ਦੇਣਾ ਪਵੇਗਾ। ਤਨਖਾਹਦਾਰ ਕਰਮਚਾਰੀਆਂ ਨੂੰ ਵੀ 75000 ਰੁਪਏ ਦੀ ਮਿਆਰੀ ਕਟੌਤੀ ਮਿਲੇਗੀ। ਜਿਸ ਕਾਰਨ ਨਵੀਂ ਟੈਕਸ ਪ੍ਰਣਾਲੀ ਵਿੱਚ 12.75 ਲੱਖ ਰੁਪਏ ਤੱਕ ਟੈਕਸ ਮੁਕਤ ਹੋ ਜਾਣਗੇ। ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ ਨੂੰ ਵੀ ਬਦਲਿਆ ਗਿਆ ਹੈ।

-ਇਨ੍ਹਾਂ ਬੈਂਕਾਂ ਨੇ ਘੱਟੋ-ਘੱਟ ਬੈਲੇਂਸ ਨੂੰ ਵਧਾਇਆ

ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ ਸਮੇਤ ਜ਼ਿਆਦਾਤਰ ਬੈਂਕ 1 ਅਪ੍ਰੈਲ ਤੋਂ ਘੱਟੋ-ਘੱਟ ਬੈਲੇਂਸ ਸੀਮਾ ‘ਚ ਬਦਲਾਅ ਕਰ ਰਹੇ ਹਨ।ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਇਸ ਤੋਂ ਘੱਟ ਪੈਸੇ ਰੱਖਣ ‘ਤੇ ਜੁਰਮਾਨਾ ਭਰਨਾ ਪਵੇਗਾ।

ਚੰਡੀਗੜ੍ਹ ‘ਚ 3 ਗੁਣਾ ਵਧਿਆ ਪ੍ਰਾਪਰਟੀ ਟੈਕਸ || Punjab News

0

ਚੰਡੀਗੜ੍ਹ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਵਿੱਚ ਵੱਡਾ ਵਾਧਾ ਕੀਤਾ ਹੈ। ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਾਰੋਬਾਰੀਆਂ, ਅਦਾਰਿਆਂ ਅਤੇ ਰਿਹਾਇਸ਼ੀ ਜਾਇਦਾਦਾਂ ‘ਤੇ ਨਵੀਆਂ ਟੈਕਸ ਦਰਾਂ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ 2025-26 ਤੋਂ ਰਿਹਾਇਸ਼ੀ ਜਾਇਦਾਦਾਂ ‘ਤੇ ਟੈਕਸ 3 ਗੁਣਾ ਵਧਾਇਆ ਗਿਆ ਹੈ।

ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ‘ਤੇ ਪ੍ਰਾਪਰਟੀ ਟੈਕਸ ਹੁਣ 2025-26 ਲਈ ਸਾਲਾਨਾ ਰੇਟੇਬਲ ਮੁੱਲ (ARV) ਦਾ 6% ਹੋਵੇਗਾ। ਇਸ ਦੇ ਨਾਲ ਹੀ 2003 ਦੇ ਨਗਰ ਨਿਗਮ ਨਿਯਮਾਂ ਤਹਿਤ ਗਰੁੱਪ-V ਵਿੱਚ ਆਉਣ ਵਾਲੀਆਂ ਜਾਇਦਾਦਾਂ ਅਤੇ ਸਰਵਿਸ ਚਾਰਜ ਸ਼੍ਰੇਣੀ ਵਿੱਚ ਆਉਣ ਵਾਲੀਆਂ ਜਾਇਦਾਦਾਂ ’ਤੇ ਇਹ ਦਰ 3 ਫੀਸਦੀ ਹੋਵੇਗੀ। ਸਰਕਾਰੀ ਇਮਾਰਤਾਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਹੈ, ਪਰ 75% ਸਰਵਿਸ ਚਾਰਜ ਦੇਣਾ ਪਵੇਗਾ

ਨਵੀਆਂ ਦਰਾਂ

ਜ਼ੋਨ 1 (ਸੈਕਟਰ 1 ਤੋਂ 19 ਅਤੇ 26 ਤੋਂ 28) – ਖਾਲੀ ਪਲਾਟ ‘ਤੇ 7.5 ਰੁਪਏ ਪ੍ਰਤੀ ਵਰਗ ਗਜ਼ ਅਤੇ ਮਕਾਨ ਦੇ ਬਣੇ ਹਿੱਸੇ ‘ਤੇ 3.75 ਰੁਪਏ ਪ੍ਰਤੀ ਵਰਗ ਫੁੱਟ ਟੈਕਸ ਹੋਵੇਗਾ।

ਜ਼ੋਨ 2 (ਸੈਕਟਰ 20 ਤੋਂ 38, ਮਨੀਮਾਜਰਾ, ਉਦਯੋਗਿਕ ਖੇਤਰ ਆਦਿ) – ਖਾਲੀ ਪਲਾਟ ‘ਤੇ 6.0 ਰੁਪਏ ਪ੍ਰਤੀ ਵਰਗ ਗਜ਼ ਅਤੇ ਮਕਾਨ ਦੇ ਬਣੇ ਹਿੱਸੇ ‘ਤੇ 3.0 ਰੁਪਏ ਪ੍ਰਤੀ ਵਰਗ ਫੁੱਟ ਟੈਕਸ ਅਦਾ ਕਰਨਾ ਹੋਵੇਗਾ।

ਜ਼ੋਨ 3 (ਸੈਕਟਰ 39 ਤੋਂ 63) – ਖਾਲੀ ਪਏ ਪਲਾਟਾਂ ‘ਤੇ 4.5 ਰੁਪਏ ਪ੍ਰਤੀ ਵਰਗ ਗਜ਼ ਅਤੇ ਨਿਰਮਾਣ ਅਧੀਨ ਮਕਾਨਾਂ ‘ਤੇ 2.25 ਰੁਪਏ ਪ੍ਰਤੀ ਵਰਗ ਫੁੱਟ ਟੈਕਸ ਤੈਅ ਕੀਤਾ ਗਿਆ ਹੈ।