Home Blog Page 753

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ 3 ਤੇ 4 ਅਪ੍ਰੈਲ ਨੂੰ ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਨਸ਼ਿਆਂ ਵਿਰੁੱਧ ਕਰਨਗੇ ਪੈਦਲ ਯਾਤਰਾ

0

ਬਟਾਲਾ- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਪੈਦਲ ਯਾਤਰਾ ਕਰਕੇ ਸੂਬਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਗੇ। ਰਾਜਪਾਲ ਪੰਜਾਬ ਕਟਾਰੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਦੀ ਸ਼ੁਰੂਆਤ ਮਿਤੀ 3 ਅਪ੍ਰੈਲ 2025 ਨੂੰ ਸਵੇਰੇ 6:00 ਵਜੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੋਂ ਕੀਤੀ ਜਾਵੇਗੀ ਜੋ ਸੇਂਟ ਫਰਾਂਸਿਸ ਸਕੂਲ, ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗੀ।

ਇਹ ਵੀ ਪੜੋ: ਪੁਲਿਸ ਚੌਕੀ ਬਾਦਸ਼ਾਹਪੁਰ ਨੇੜੇ ਜ਼ਬਰਦਸਤ ਧਮਾਕਾ; ਖਿੜਕੀਆਂ ਦੇ ਸ਼ੀਸੇ ਟੁੱਟੇ

ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਪੈਦਲ ਯਾਤਰਾ ਦੇ ਦੂਸਰੇ ਦਿਨ ਦਾ ਅਗਾਜ਼ ਸਵੇਰੇ 6 ਵਜੇ ਬਦੇਸ਼ਾ ਪੈਲੇਸ, ਪਿੰਡ ਢੰਡੇ (ਫਤਿਹਗੜ੍ਹ ਚੂੜੀਆਂ-ਡੇਰਾ ਬੀਬਾ ਨਾਨਕ ਰੋਡ)ਤੋਂ ਹੋਵੇਗਾ ਅਤੇ ਇਸ ਦੀ ਸਮਾਪਤੀ ਐੱਸ.ਡੀ. ਕਾਲਜ ਫ਼ਤਿਹਗੜ੍ਹ ਚੂੜੀਆਂ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਮਿਤੀ 5 ਤੋਂ 8 ਅਪ੍ਰੈਲ ਤੱਕ ਪੈਦਲ ਯਾਤਰਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪੈਦਲ ਯਾਤਰਾ ਵਿੱਚ ਜ਼ਿਲ੍ਹੇ ਦੇ ਨੌਜਵਾਨ, ਖਿਡਾਰੀ, ਵਿਦਿਆਰਥੀ, ਲੇਖਕ, ਬੁੱਧੀਜੀਵੀ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਮ ਲੋਕ ਹਿੱਸਾ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲੈਣਗੇ। ਉਨ੍ਹਾਂ ਦੱਸਿਆ ਕਿ ਆਪਣੀ ਯਾਤਰਾ ਦੌਰਾਨ ਮਾਣਯੋਗ ਰਾਜਪਾਲ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਨੂੰ ਸਫਲ ਬਣਾਉਣ ਲਈ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਇਸ ਪੈਦਲ ਯਾਤਰਾ ਵਿੱਚ ਨੌਜਵਾਨਾਂ, ਖਿਡਾਰੀਆਂ, ਵਿਦਿਆਰਥੀਆਂ, ਲੇਖਕਾਂ, ਬੁੱਧੀਜੀਵੀਆਂ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਪੰਚਾਇਤੀ ਨੁਮਾਇੰਦਿਆਂ ਦੇ ਨਾਲ ਆਮ ਲੋਕਾਂ ਨੂੰ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਵਿੱਚ ਆਪਣਾ ਸਾਥ ਦੇਣ ਅਤੇ ਮਾਣਯੋਗ ਰਾਜਪਾਲ ਪੰਜਾਬ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣੇ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਕਰਨ।

ਕਿਸ ਮਾਮਲੇ ‘ਚ ਹੋਈ ਹੈ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ?, ਪੜ੍ਹੋ ਪੂਰਾ ਮਾਮਲਾ

0

ਮੋਹਾਲੀ, 1 ਅਪ੍ਰੈਲ 2025 – ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਬਜਿੰਦਰ ਸਿੰਘ ਉੱਪਰ ਲੱਗੇ ਜਬਰ-ਜ਼ਿਨਾਹ ਦੇ ਦੋਸ਼ਾਂ ਦੇ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਵੱਲੋਂ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਜ਼ੀਰਕਪੁਰ ਦੀ ਔਰਤ ਵੱਲੋਂ ਪਾਸਟਰ ਬਜਿੰਦਰ ਸਿੰਘ ‘ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਗਏ ਸਨ।

ਦਰਅਸਲ, ਪਾਸਟਰ ਬਜਿੰਦਰ ਸਿੰਘ ‘ਤੇ 2018 ‘ਚ ਇਕ 35 ਸਾਲਾ ਔਰਤ ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੀੜਤਾ ਦਾ ਦਾਅਵਾ ਸੀ ਕਿ ਪਾਸਟਰ ਨੇ ਮੋਹਾਲੀ ਸਥਿਤ ਆਪਣੇ ਘਰ ਵਿਚ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਅਪ੍ਰੈਲ 2018 ‘ਚ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਫਿਲਹਾਲ ਜ਼ਮਾਨਤ ‘ਤੇ ਬਾਹਰ ਸੀ ਪਰ ਮੋਹਾਲੀ ਅਦਾਲਤ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ: ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਦੌਰਾਨ ਨਹਿਰ ‘ਚ ਡਿੱਗੀ ਲਾਲ ਚੂੜੇ ਵਾਲੀ ਨੂੰਹ ਦੀ ਮਿਲੀ ਲਾਸ਼

ਇਸ ਮਾਮਲੇ ‘ਚ ਪਿਛਲੇ ਦਿਨੀਂ ਪਾਸਟਰ ਬਜਿੰਦਰ ਸਿੰਘ ਅਦਾਲਤ ‘ਚ ਪੇਸ਼ ਹੋਇਆ ਸੀ। ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫ਼ੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ‘ਚ ਮੁੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਹ ਵੀ ਦੱਸ ਦੇਈਏ ਕਿ ਜ਼ੀਰਕਪੁਰ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਪਾਸਟਰ ਬਜਿੰਦਰ ਸਿੰਘ ਸਣੇ 7 ਲੋਕਾਂ ‘ਤੇ ਕੇਸ ਦਰਜ ਕੀਤਾ ਸੀ।

ਇਕ ਹੋਰ ਕੁੜੀ ਨੇ ਵੀ ਲਾਏ ਸਨ ਪਾਸਟਰ ‘ਤੇ ਇਲਜ਼ਾਮ
ਕੁਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ ‘ਤੇ ਜਲੰਧਰ ਦੀ ਇਕ ਹੋਰ 22 ਸਾਲਾ ਔਰਤ ਨੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਹ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ ਵਿਚ ਹੈ। ਮੋਹਾਲੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾ ਨੇ ਹਾਲ ਹੀ ਵਿਚ ਮੁੱਲਾਂਪੁਰ ਪੁਲਸ ਸਟੇਸ਼ਨ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਕੀਤੇ ਹਨ। ਹਾਲ ਹੀ ਵਿਚ ਵਾਇਰਲ ਹੋਈ ਇਕ ਵੀਡੀਓ ਵਿਚ ਬਜਿੰਦਰ ਸਿੰਘ ਆਪਣੇ ਦਫ਼ਤਰ ਵਿਚ ਇਕ ਔਰਤ ਅਤੇ ਹੋਰਨਾਂ ਨਾਲ ਕੁੱਟਮਾਰ ਕਰਦਾ ਵੀ ਨਜ਼ਰ ਆਇਆ ਸੀ।

ਗੁਜਰਾਤ: ਪਟਾਕੇ ਬਣਾਉਣ ਵਾਲੀ ਫੈਕਟਰੀ ਦਾ ਬੁਆਇਲਰ ਫੱਟਣ ਕਾਰਨ ਵੱਡਾ ਹਾਦਸਾ; 17 ਮਜ਼ਦੂਰਾਂ ਦੀ ਮੌਤ

0

ਗੁਜਰਾਤ ਦੇ ਬਨਾਸਕਾਂਠਾ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਮੱਧ ਪ੍ਰਦੇਸ਼ ਦੇ 17 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਮਿਆਂਮਾਰ ਭੂਚਾਲ: ਮ੍ਰਿਤਕਾਂ ਦੀ ਗਿਣਤੀ 2 ਹਜ਼ਾਰ ਤੋਂ ਪਾਰ; ਸੈਂਕੜੇ ਲੋਕ ਅਜੇ ਵੀ ਲਾਪਤਾ

ਮੁੱਢਲੀ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਅੱਗ ਬੁਆਇਲਰ ਫਟਣ ਕਾਰਨ ਲੱਗੀ। ਧਮਾਕੇ ਸਮੇਂ ਫੈਕਟਰੀ ਵਿੱਚ ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਅਚਾਨਕ ਹੋਏ ਧਮਾਕੇ ਤੋਂ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਮਜ਼ਦੂਰਾਂ ਦੇ ਸਰੀਰ ਦੇ ਅੰਗ ਦੂਰ-ਦੂਰ ਤੱਕ ਖਿੱਲਰ ਗਏ। ਫੈਕਟਰੀ ਦੇ ਪਿੱਛੇ ਖੇਤਾਂ ਵਿੱਚੋਂ ਕੁਝ ਮਨੁੱਖੀ ਸਰੀਰ ਦੇ ਅੰਗ ਵੀ ਮਿਲੇ ਹਨ।

ਡੀਸਾ ਦੀ ਐਸਡੀਐਮ ਨੇਹਾ ਪੰਚਾਲ ਨੇ ਦੱਸਿਆ ਕਿ ਘਟਨਾ ਦੇ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ 3 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਉਹ 40 ਫੀਸਦੀ ਤੋਂ ਵੱਧ ਝੁਲਸ ਗਏ ਹਨ। ਉਨ੍ਹਾਂ ਕਿਹਾ ਕਿ ਹਾਦਸੇ ਸਬੰਧੀ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਜਲਦੀ ਹੀ ਪਤਾ ਲੱਗ ਜਾਵੇਗਾ।

ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਦੌਰਾਨ ਨਹਿਰ ‘ਚ ਡਿੱਗੀ ਲਾਲ ਚੂੜੇ ਵਾਲੀ ਨੂੰਹ ਦੀ ਮਿਲੀ ਲਾਸ਼

0

ਗੁਰਦਾਸਪੁਰ, 1 ਅਪ੍ਰੈਲ 2025 – ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿੰਡ ਬੱਬੇਹਾਲੀ ਨੇੜਿਓਂ ਧਾਰੀਵਾਲ ਨੂੰ ਜਾਂਦੀ ਨਹਿਰ ‘ਚ ਬੀਤੇ ਦਿਨੀਂ ਨੂੰਹ ਸੱਸ ਨੂੰ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਝੜਪ ਮੌਕੇ ਨੂੰਹ ਨਹਿਰ ‘ਚ ਜਾ ਡਿੱਗ ਗਈ ਸੀ। ਇਸ ਤੋਂ ਬਾਅਦ ਅੱਜ ਨੂੰਹ ਦੀ ਲਾਸ਼ ਨਹਿਰ ‘ਚ ਤੈਰਦੀ ਹੋਈ ਮਿਲੀ। ਜਾਣਕਾਰੀ ਅਨੁਸਾਰ ਅਮਨਪ੍ਰੀਤ ਕੌਰ (ਨੂੰਹ) ਅਤੇ ਰੁਪਿੰਦਰ ਕੌਰ(ਸੱਸ) ਐਕਟਿਵਾ ‘ਤੇ ਸਵਾਰ ਹੋ ਕੇ ਤਿੱਬੜੀ ਤੋਂ ਧਾਰੀਵਾਲ ਨੂੰ ਜਾਂਦੀ ਨਹਿਰ ਦੀ ਪਟਰੀ ਰਸਤੇ ਜਾ ਰਹੀਆਂ ਸਨ। ਇਸ ਦੌਰਾਨ ਬੱਬੇਹਾਲੀ ਪੁੱਲ ਤੋਂ ਕਰੀਬ 200 ਮੀਟਰ ਦੂਰੀ ‘ਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਗਹਿਣੇ ਅਤੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: CM ਮਾਨ ਨੇ 700 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ

ਇਸ ਝੜਪ ਦੌਰਾਨ ਲੁਟੇਰਿਆਂ ਨੇ ਨੂੰਹ ਨੂੰ ਧੱਕਾ ਦੇ ਦਿੱਤਾ ਜਿਸ ਦੌਰਾਨ ਉਹ ਨਹਿਰ ਵਿਚ ਡਿੱਗ ਪਈ। ਇਸ ਮੌਕੇ ਲੁਟੇਰੇ ਫਰਾਰ ਹੋ ਗਏ ਅਤੇ ਸੱਸ ਵੱਲੋਂ ਰੌਲਾ ਪਾਏ ਜਾਣ ‘ਤੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਗੋਤਾਖੋਰਾਂ ਵੱਲੋਂ ਉਕਤ ਲਾਪਤਾ ਹੋਈ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਅੱਜ 5ਵੇਂ ਦਿਨ ਮ੍ਰਿਤਕਾ ਦੀ ਲਾਸ਼ ਬਰਾਮਦ ਹੋਈ ।

ਦੂਜੇ ਪਾਸੇ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ 5 ਦਿਨਾਂ ਬਾਅਦ ਧਾਰੀਵਾਲ ਨੇੜੇ ਅਮਨਦੀਪ ਕੌਰ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਇਲਜ਼ਾਮ ਲਗਾਉਦੀਆਂ ਦੱਸਿਆ ਕਿ ਸਾਡੀ ਧੀ ਨੂੰ ਉਸ ਦੀ ਸੱਸ ਰੁਪਿੰਦਰ ਕੌਰ ਨੇ ਨਹਿਰ ‘ਚ ਧੱਕਾ ਦਿੱਤਾ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਆਂਮਾਰ ਭੂਚਾਲ: ਮ੍ਰਿਤਕਾਂ ਦੀ ਗਿਣਤੀ 2 ਹਜ਼ਾਰ ਤੋਂ ਪਾਰ; ਸੈਂਕੜੇ ਲੋਕ ਅਜੇ ਵੀ ਲਾਪਤਾ

0

ਮਿਆਂਮਾਰ ‘ਚ ਆਏ ਜ਼ਬਰਦਸਤ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,056 ਹੋ ਗਈ ਹੈ। ਫੌਜੀ ਸਰਕਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਜ਼ਖਮੀਆਂ ਦੀ ਗਿਣਤੀ 3900 ਤੋਂ ਵੱਧ ਹੋ ਗਈ ਹੈ।ਇਸ ਦੇ ਨਾਲ ਹੀ 270 ਲੋਕ ਅਜੇ ਵੀ ਲਾਪਤਾ ਹਨ। ਇਸ ਹਾਦਸੇ ਤੋਂ ਬਾਅਦ ਸੋਮਵਾਰ ਨੂੰ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ

ਇਹ ਵੀ ਪੜੋ: ਪੁਲਿਸ ਚੌਕੀ ਬਾਦਸ਼ਾਹਪੁਰ ਨੇੜੇ ਜ਼ਬਰਦਸਤ ਧਮਾਕਾ; ਖਿੜਕੀਆਂ ਦੇ ਸ਼ੀਸੇ ਟੁੱਟੇ

ਦੱਸ ਦਈਏ ਕਿ 28 ਮਾਰਚ ਨੂੰ ਮਿਆਂਮਾਰ ਅਤੇ ਥਾਈਲੈਂਡ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ। ਇਹ 200 ਸਾਲਾਂ ਵਿੱਚ ਸਭ ਤੋਂ ਵੱਡਾ ਭੂਚਾਲ ਸੀ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਨੇ ਖ਼ਦਸ਼ਾ ਜਤਾਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਮਿਆਂਮਾਰ ਦਾ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਖੇਤਰ ਮਾਂਡਲੇ ਹੈ। ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿੱਥੇ 17 ਲੱਖ ਤੋਂ ਵੱਧ ਲੋਕ ਰਹਿੰਦੇ ਹਨ। ਰਿਪੋਰਟਾਂ ਮੁਤਾਬਕ ਜ਼ਿਆਦਾਤਰ ਲੋਕਾਂ ਨੇ ਲਗਾਤਾਰ ਤੀਜੀ ਰਾਤ ਵੀ ਸੜਕਾਂ ‘ਤੇ ਰਾਤ ਕੱਟੀ, ਕਿਉਂਕਿ ਜ਼ਿਆਦਾਤਰ ਲੋਕਾਂ ਦੇ ਘਰ ਤਬਾਹ ਹੋ ਗਏ ਹਨ।

ਭਾਰਤ ਨੇ ਭੇਜੀ ਰਾਹਤ ਸਮੱਗਰੀ

ਪੁਲਿਸ ਚੌਕੀ ਬਾਦਸ਼ਾਹਪੁਰ ਨੇੜੇ ਜ਼ਬਰਦਸਤ ਧਮਾਕਾ; ਖਿੜਕੀਆਂ ਦੇ ਸ਼ੀਸੇ ਟੁੱਟੇ

0
Breaking

ਪਟਿਆਲਾ: ਬਾਦਸ਼ਾਹਪੁਰ ਪੁਲਿਸ ਚੌਕੀ ‘ਚ ਧਮਾਕਾ ਹੋਣ ਕਾਰਨ ਹੜਕੰਪ ਮਚ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੌਕੇ ’ਤੇ ਪੁੱਜੇ। ਇਹ ਧਮਾਕਾ ਚੌਕੀ ਦੀ ਕੰਧ ਨੇੜੇ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਗ੍ਰੇਨੇਡ ਹਮਲਾ ਸੀ ਜਾਂ ਕੁਝ ਹੋਰ। ਪੰਜਾਬ ਦੇ ਕਈ ਥਾਣਿਆਂ ਅਤੇ ਚੌਕੀਆਂ ‘ਤੇ ਇਸ ਤਰ੍ਹਾਂ ਦੇ ਮਾਮਲੇ ਪਹਿਲਾ ਵੀ ਸਾਹਮਣੇ ਆ ਚੁੱਕੇ ਹਨ ।

ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

ਇਹ ਧਮਾਕਾ ਬਾਦਸ਼ਾਹਪੁਰ ਪੁਲਿਸ ਚੌਕੀ ਦੇ ਦਫ਼ਤਰ ਵਿੱਚ ਹੋਇਆ। ਧਮਾਕੇ ਕਾਰਨ ਆਸ-ਪਾਸ ਦੇ ਘਰਾਂ ‘ਚ ਰਹਿਣ ਵਾਲੇ ਲੋਕ ਡਰ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਹ ਧਮਾਕਾ ਦੇਰ ਰਾਤ ਹੋਇਆ। ਜਿਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ‘ਚ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਦੀਆਂ ਜਾਂਚ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਦੇਰ ਰਾਤ ਜਦੋਂ ਧਮਾਕੇ ਦੀ ਆਵਾਜ਼ ਸੁਣੀ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਫਿਲਹਾਲ ਹਰ ਐਂਗਲ ਤੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

CM ਮਾਨ ਨੇ 700 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ

0

ਚੰਡੀਗੜ੍ਹ, 1 ਅਪ੍ਰੈਲ 2025 – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਹਿਲੇ ਪੜਾਅ ਵਿੱਚ ਸਿੱਖਿਆ ਵਿਭਾਗ ਵਿੱਚ 700 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਕੁਝ ਨੂੰ ਸਰਕਾਰੀ ਨੌਕਰੀ ਲਈ 8 ਸਾਲ ਅਤੇ ਕੁਝ ਨੂੰ 7 ਸਾਲ ਉਡੀਕ ਕਰਨੀ ਪਈ, ਜਿਸ ਵਿੱਚ ਕੁਝ ਲੋਕ ਵਿਦੇਸ਼ ਵੀ ਚਲੇ ਗਏ ਕਿਉਂਕਿ ਸਰਕਾਰੀ ਨੌਕਰੀ ਦੀ ਕੋਈ ਉਮੀਦ ਨਹੀਂ ਸੀ, ਜਿਸ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ।

ਮਾਨ ਨੇ ਕਿਹਾ ਕਿ ਜੇਕਰ ਮੈਂ ਸਿਸਟਮ ਦੀ ਗੱਲ ਕਰਦਾ ਹਾਂ ਤਾਂ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਨੇ ਸਕੂਲਾਂ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਮਾਰਤਾਂ ਵੀ ਖਸਤਾ ਹਾਲਤ ਵਿੱਚ ਹਨ, ਜਿਸ ਕਰਨ ਲੁਧਿਆਣਾ ਵਿੱਚ ਇੱਕ ਅਧਿਆਪਕ ਦੀ ਵੀ ਮੌਤ ਹੋ ਗਈ ਸੀ। ਮਾਨ ਨੇ ਕਿਹਾ ਕਿ ਅਸੀਂ ਸਿਫ਼ਾਰਸ਼ ‘ਤੇ ਨਹੀਂ ਸਗੋਂ ਯੋਗਤਾ ‘ਤੇ ਕੰਮ ਕੀਤਾ ਹੈ, ਜਿਸ ਵਿੱਚ ਅਸੀਂ 54 ਹਜ਼ਾਰ ਨਿਯੁਕਤੀਆਂ ਕੀਤੀਆਂ ਹਨ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਜਾਂ ਨੌਕਰੀ ਲਈ ਪੈਸੇ ਦੀ ਅਦਾਇਗੀ ਦੀ ਲੋੜ ਨਹੀਂ ਹੈ। ਸਾਨੂੰ ਯਕੀਨੀ ਤੌਰ ‘ਤੇ ਕਾਨੂੰਨੀ ਸਮੱਸਿਆਵਾਂ ਸਨ, ਜਿਨ੍ਹਾਂ ਲਈ ਜੇਕਰ ਅਦਾਲਤ ਕੋਈ ਸਮੱਸਿਆ ਪੈਦਾ ਨਹੀਂ ਕਰਦੀ, ਤਾਂ ਅਸੀਂ ਪਹਿਲਾਂ ਇਸਨੂੰ ਹੱਲ ਕਰਾਂਗੇ।

ਇਹ ਵੀ ਪੜ੍ਹੋ: ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਨੌਕਰੀਆਂ ਉਨ੍ਹਾਂ ਨੂੰ ਜ਼ਲੀਲ ਕਰਕੇ ਦਿੱਤੀਆਂ ਜਾਂਦੀਆਂ ਸਨ ਪਰ ਅਸੀਂ ਉਨ੍ਹਾਂ ਨੂੰ ਚੰਗੀ ਜਗ੍ਹਾ ਬੁਲਾ ਕੇ ਚੰਗੇ ਮਾਹੌਲ ਵਿੱਚ ਨੌਕਰੀਆਂ ਦਿੱਤੀਆਂ ਹਨ। 72 ਈਟੀਟੀ ਅਧਿਆਪਕ ਫਿਨਲੈਂਡ ਦੇ ਦੌਰੇ ਤੋਂ ਵਾਪਸ ਆ ਗਏ ਹਨ ਜਿੱਥੇ ਉਨ੍ਹਾਂ ਨੂੰ ਪੜ੍ਹਾਉਣ ਦੇ ਨਵੇਂ ਤਰੀਕੇ ਸਿੱਖਣ ਲਈ ਭੇਜਿਆ ਗਿਆ ਸੀ। ਹੁਣ ਪੜ੍ਹਾਉਣ ਦੇ ਤਰੀਕੇ ਬਦਲ ਗਏ ਹਨ ਕਿਉਂਕਿ ਹੁਣ ਬੱਚੇ ਤਾਂ ਹੀ ਅਪਡੇਟ ਹੋ ਸਕਦੇ ਹਨ ਜੇਕਰ ਅਧਿਆਪਕ ਅਪਡੇਟ ਹੋਣ।

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਨਸ਼ੇ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ ਅਤੇ ਤੁਹਾਨੂੰ ਲੋਕਾਂ ਨੂੰ ਵੀ ਉਨ੍ਹਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਸ਼ੇ ਦੇ ਜਾਲ ਵਿੱਚ ਨਾ ਫਸਣ ਅਤੇ ਨਸ਼ੇ ਵੰਡਣ ਅਤੇ ਦੇਣ ਵਾਲਿਆਂ ਨਾਲ ਕੋਈ ਹਮਦਰਦੀ ਨਾ ਹੋਵੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਇਸੇ ਤਰ੍ਹਾਂ, ਸਾਡੀ ਲੜਾਈ ਭ੍ਰਿਸ਼ਟਾਚਾਰ ਵਿਰੁੱਧ ਹੈ।

ਪੰਜਾਬੀ ਨੌਜਵਾਨ ਦੀ ਇਟਲੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

0

ਜਲੰਧਰ ਦੇ ਇੱਕ 22 ਸਾਲਾ ਨੌਜਵਾਨ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਹਰਸ਼ ਗਿਰ ਦਾ ਪਰਿਵਾਰ ਜਲੰਧਰ ਦੇ ਮੁੱਖ ਬਾਜ਼ਾਰ ਆਦਮਪੁਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਦਸ ਸਾਲਾਂ ਤੋਂ ਪਰਿਵਾਰ ਇਟਲੀ ਰਹਿਣ ਲੱਗ ਗਿਆ ਸੀ।

ਲੁਧਿਆਣਾ ‘ਚ ਪ੍ਰਾਪਰਟੀ ਕਾਰੋਬਾਰੀ ‘ਤੇ ਫਾਇਰਿੰਗ; ਹਾਲਤ ਗੰਭੀਰ

ਦੱਸ ਦਈਏ ਕਿ ਬੀਤੇ ਦਿਨ ਹਰਸ਼ ਗਿਰ ਨੂੰ ਇਟਲੀ ਵਿਚ ਦਿਲ ਦਾ ਦੌਰਾ ਪਿਆ। ਪਰਿਵਾਰ ਵਾਲੇ ਹਰਸ਼ ਗਿਰ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਅਨੁਸਾਰ ਇਟਲੀ ਵਿੱਚ ਹੀ ਹਰਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।ਹਰਸ਼ ਦੀ ਮੌਤ ਤੋਂ ਬਾਅਦ ਜਲੰਧਰ ‘ਚ ਪੂਰੇ ਪਰਿਵਾਰ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ।

ਮ੍ਰਿਤਕ ਨੌਜਵਾਨ ਆਦਮਪੁਰ ਦੇ ਸ਼੍ਰੀ ਦੇਵੀ ਮਾਤਾ ਮੰਦਿਰ (ਮੇਨ ਬਜ਼ਾਰ) ਦੇ ਮੁੱਖ ਪੁਜਾਰੀ ਮਹੰਤ ਨਰਿੰਦਰ ਗਿਰ ਦਾ ਭਤੀਜਾ ਸੀ। ਪੁਜਾਰੀ ਮਹੰਤ ਨਰਿੰਦਰ ਗਿਰ ਨੇ ਦੱਸਿਆ ਕਿ 22 ਸਾਲਾ ਹਰਸ਼ ਗਿਰ ਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਸ਼ ਦਾ ਅੰਤਿਮ ਸੰਸਕਾਰ 2 ਅਪ੍ਰੈਲ ਨੂੰ ਇਟਲੀ ‘ਚ ਕੀਤਾ ਜਾਵੇਗਾ।

ਲੁਧਿਆਣਾ ‘ਚ ਪ੍ਰਾਪਰਟੀ ਕਾਰੋਬਾਰੀ ‘ਤੇ ਫਾਇਰਿੰਗ; ਹਾਲਤ ਗੰਭੀਰ || Punjab News

0

ਲੁਧਿਆਣਾ ‘ਚ ਦੇਰ ਰਾਤ ਕਾਰ ‘ਚ ਸਵਾਰ ਬਦਮਾਸ਼ਾਂ ਨੇ ਇਕ ਪ੍ਰਾਪਰਟੀ ਕਾਰੋਬਾਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਗੋਲੀ ਵਪਾਰੀ ਦੀ ਲੱਤ ਵਿੱਚ ਲੱਗੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ।

ਅਪ੍ਰੈਲ ਮਹੀਨੇ ਵਿੱਚ ਬੈਂਕ ਕਿੰਨੇ ਦਿਨ ਰਹਿਣਗੇ ਬੰਦ? RBI ਨੇ ਜਾਰੀ ਕੀਤੀ ਲਿਸਟ

ਜਾਣਕਾਰੀ ਮੁਤਾਬਕ ਜਸਵਿੰਦਰ ਨਾਮਕ ਵਿਅਕਤੀ ਸੋਮਵਾਰ ਰਾਤ ਦੋਸਤਾਂ ਨਾਲ ਡਿਨਰ ‘ਤੇ ਗਿਆ ਸੀ। ਕਰੀਬ ਪੌਣੇ 11 ਵਜੇ ਢੋਲੇਵਾਲ ਗੁਰਦੁਆਰਾ ਫੇਰੂਮਾਨ ਸਾਹਿਬ ਨੇੜੇ ਕਰੀਬ 5 ਤੋਂ 6 ਬਦਮਾਸ਼ ਇੱਕ ਕਾਰ ਵਿੱਚ ਆਏ। ਫਿਰ ਹਮਲਾਵਰਾਂ ਨੇ ਜਸਵਿੰਦਰ ਦੀ ਕਾਰ ਨੂੰ ਸਾਈਡ ਮਾਰੀ। ਉਨ੍ਹਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।

ਬਦਮਾਸ਼ਾਂ ਨੇ ਜਸਵਿੰਦਰ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਲੜਾਈ ਦੌਰਾਨ ਕਿਸੇ ਨੇ ਗੋਲੀ ਚਲਾ ਦਿੱਤੀ। ਲੱਤ ‘ਚ ਗੋਲੀ ਲੱਗਣ ਕਾਰਨ ਜਸਵਿੰਦਰ ਜ਼ਮੀਨ ‘ਤੇ ਡਿੱਗ ਗਿਆ। ਸੜਕ ‘ਤੇ ਰੌਲਾ ਪੈਣ ਕਾਰਨ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਵੀਜ਼ਨ ਨੰਬਰ 6 ਦੀ ਐਸਐਚਓ ਕੁਲਵੰਤ ਕੌਰ ਵੀ ਜ਼ਖ਼ਮੀਆਂ ਨੂੰ ਮਿਲਣ ਲਈ ਸਿਵਲ ਹਸਪਤਾਲ ਪਹੁੰਚੀ। ਮਾਮਲੇ ਦੀ ਜਾਂਚ ਜਾਰੀ ਹੈ।

ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

0

ਮੋਹਾਲੀ, 1 ਅਪ੍ਰੈਲ 2025 – ਮੋਹਾਲੀ ਦੀ ਅਦਾਲਤ ਵੱਲੋਂ ਈਸਾਈ ਧਾਰਮਿਕ ਆਗੂ ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਮੋਹਾਲੀ ਕੋਰਟ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਅਦਾਲਤ ਵੱਲੋਂ ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਬਜਿੰਦਰ ‘ਤੇ ਦੋਸ਼ ਸੀ ਕਿ ਉਹ ਲੜਕੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ। ਜਿੱਥੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ। ਇਹ ਸਜ਼ਾ ਅਜਿਹੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ‘ਤੇ ਜਿਨਸੀ ਹਮਲੇ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਵਿੱਚ ਫਸਿਆ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਪੜ੍ਹੋ ਵੇਰਵਾ