Home Blog Page 735

ਭਾਰਤੀ ਸ਼ੇਅਰ ਬਾਜ਼ਾਰ ‘ਚ ਉਥਲ-ਪੁਥਲ, ਨਿਫਟੀ ਅਤੇ ਸੈਂਸੈਕਸ ‘ਚ ਰਿਕਾਰਡ ਗਿਰਾਵਟ

0

ਅੱਜ ਯਾਨੀ ਸੋਮਵਾਰ 7 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ ‘ਚ ਸਾਲ ਦੀ ਦੂਜੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ ‘ਚ ਚਾਰੇ ਪਾਸੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 3000 ਅੰਕ (4%) ਹੇਠਾਂ ਆ ਗਿਆ ਅਤੇ ਲਗਭਗ 72,300 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 900 ਅੰਕ (4.50%) ਹੇਠਾਂ ਹੈ। ਇਹ 22,000 ਦੇ ਹੇਠਾਂ ਵਪਾਰ ਕਰ ਰਿਹਾ ਹੈ।

ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ; 3 ਨੌਜਵਾਨਾਂ ਦੀ ਮੌਤ

ਇਸ ਤੋਂ ਪਹਿਲਾਂ 4 ਜੂਨ 2024 ਨੂੰ ਬਾਜ਼ਾਰ 5.74% ਤੱਕ ਡਿੱਗਿਆ ਸੀ। ਸੈਂਸੈਕਸ ਦੇ ਸਾਰੇ 30 ਸ਼ੇਅਰ ਡਿੱਗ ਰਹੇ ਹਨ। ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਇੰਫੋਸਿਸ ਦੇ ਸ਼ੇਅਰ ਲਗਭਗ 10% ਹੇਠਾਂ ਹਨ। ਟੈੱਕ ਮਹਿੰਦਰਾ, ਐਚਸੀਐਲ ਟੈਕ ਅਤੇ ਐਲਐਂਡਟੀ ਵੀ 8% ਘਟੇ ਹਨ। NSE ਸੈਕਟਰਲ ਇੰਡੈਕਸ ਵਿੱਚ ਨਿਫਟੀ ਮੈਟਲ ਸਭ ਤੋਂ ਵੱਧ 8% ਡਿੱਗਿਆ ਹੈ। ਆਈ.ਟੀ., ਤੇਲ ਅਤੇ ਗੈਸ ਅਤੇ ਸਿਹਤ ਸੰਭਾਲ ਵਿੱਚ ਲਗਭਗ 7% ਦੀ ਗਿਰਾਵਟ ਹੈ। ਆਟੋ, ਰਿਐਲਟੀ ਅਤੇ ਮੀਡੀਆ ਸੂਚਕਾਂਕ 5% ਹੇਠਾਂ ਹਨ।

ਇਸ ਦੇ ਨਾਲ ਹੀ ਭਾਰਤ ‘ਚ ਅੱਜ ਸੋਨੇ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲਿਅਨ ਐਸੋਸੀਏਸ਼ਨ ਦੇ ਅਨੁਸਾਰ, ਪਿਛਲੇ ਹਫਤੇ ਇੱਕ ਨਵੀਂ ਉਚਾਈ ਨੂੰ ਛੂਹਣ ਤੋਂ ਬਾਅਦ, ਭਾਰਤ ਵਿੱਚ ਸੋਨੇ ਦੀ ਕੀਮਤ 7 ਅਪ੍ਰੈਲ ਨੂੰ ਸਵੇਰੇ 6:54 ਵਜੇ 88,210 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਨਵੀਂ ਦਿੱਲੀ ਵਿੱਚ ਸੋਨੇ ਦੀ ਕੀਮਤ 87,900 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ।

ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ; 3 ਨੌਜਵਾਨਾਂ ਦੀ ਮੌਤ

0

ਮੋਗਾ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਤਿੰਨੋਂ ਨੌਜਵਾਨ ਬਚ ਨਾ ਸਕੇ। ਮੌਕੇ ‘ਤੇ ਪਹੁੰਚੀ ਪੁਲਸ ਨੇ ਵਾਹਨ ਨੂੰ ਕਬਜ਼ੇ ‘ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਹੈ।

ਸਿੱਖਿਆ ਕ੍ਰਾਂਤੀ: ਜ਼ਿਲ੍ਹਾ ਬਰਨਾਲਾ ਦੇ 6 ਸਕੂਲਾਂ ‘ਚ ਵਿਕਾਸ ਕਾਰਜਾਂ ਦੇ ਉਦਘਾਟਨ ਅੱਜ

ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਬੋਡੇ ਕੋਲ ਰਾਤ ਕਰੀਬ 2.30 ਵਜੇ ਵਾਪਰਿਆ। ਇੱਕ ਸਵਿਫਟ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਕਾਰ ‘ਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਸਿੱਧਾ ਕੀਤਾ ਗਿਆ।

ਜਿਸ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ। ਮ੍ਰਿਤਕ ਨੌਜਵਾਨਾਂ ਵਿੱਚੋਂ ਦੋ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਦਾ ਵਿਆਹ 13 ਅਪ੍ਰੈਲ ਨੂੰ ਹੋਣਾ ਸੀ। ਦੋਵੇਂ ਪਿੰਡ ਰਣੀਆਂ ਦੇ ਰਹਿਣ ਵਾਲੇ ਸਨ। ਤੀਜੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਸਾਰਿਆਂ ਦੀ ਉਮਰ 30 ਤੋਂ 35 ਸਾਲ ਦਰਮਿਆਨ ਸੀ।

ਲੁਧਿਆਣਾ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ ਦੀ ਅਹਿਮ ਬੈਠਕ

0
Breaking

ਚੰਡੀਗੜ੍ਹ: ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਅਜੇ ਵੀ ਜਾਰੀ ਹੈ। ਕਿਸਾਨ ਅਜੇ ਵੀ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਅੱਜ KMM (ਕਿਸਾਨ ਮਜ਼ਦੂਰ ਮੋਰਚਾ) ਦੀ ਮੀਟਿੰਗ ਲੁਧਿਆਣਾ ਦੇ ਮਾਲਵਾ ਕਾਲਜ ਨੇੜੇ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੀਟਿੰਗ ਕਰੀਬ 3 ਘੰਟੇ ਚੱਲੇਗੀ, ਜਿਸ ਤੋਂ ਬਾਅਦ ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਤੇ ਹੋਰ ਦੁਪਹਿਰ 1 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸਾਡਾ ਜਥਾ ਸਰਵਣ ਸਿੰਘ ਪੰਧੇਰ ਦੇ ਸਮਰਥਨ ਵਿੱਚ ਹੈ। ਅੱਜ ਸਰਕਾਰਾਂ ਵਿਰੁੱਧ ਅਗਲੀ ਰਣਨੀਤੀ ਬਣਾਈ ਜਾਵੇਗੀ।

ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਆਗੂ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਕੱਲ੍ਹ 131 ਦਿਨਾਂ ਬਾਅਦ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਹ ਐਲਾਨ ਉਨ੍ਹਾਂ ਐਤਵਾਰ ਨੂੰ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ਵਿਖੇ ਕਿਸਾਨ ਮਹਾਂਪੰਚਾਇਤ ਦੌਰਾਨ ਕੀਤਾ। ਡੱਲੇਵਾਲ ਨੇ ਮਹਾਪੰਚਾਇਤ ‘ਚ ਕਿਹਾ, “ਮੈਂ ਕਿਸਾਨਾਂ ਦੀ ਮੰਗ ‘ਤੇ ਮਰਨ ਵਰਤ ਖਤਮ ਕਰ ਦਿੱਤਾ ਹੈ। ਕਾਫੀ ਸਮੇਂ ਤੋਂ ਕਿਸਾਨ ਮੈਨੂੰ ਮਰਨ ਵਰਤ ਤੋੜਨ ਦੀ ਅਪੀਲ ਕਰ ਰਹੇ ਸਨ।”

ਸਿੱਖਿਆ ਕ੍ਰਾਂਤੀ: ਜ਼ਿਲ੍ਹਾ ਬਰਨਾਲਾ ਦੇ 6 ਸਕੂਲਾਂ ‘ਚ ਵਿਕਾਸ ਕਾਰਜਾਂ ਦੇ ਉਦਘਾਟਨ ਅੱਜ

0

ਬਰਨਾਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ “ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ” ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਇਤਿਹਾਸਿਕ ਫੈਸਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ 6 ਸਕੂਲਾਂ ਵਿੱਚ ਅੱਜ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣੇ ਹਨ।

ਪੰਜਾਬ-ਚੰਡੀਗੜ੍ਹ ‘ਚ ਹੀਟ ਵੇਵ ਦਾ ਯੈਲੋ ਅਲਰਟ’ 10 ਅਪ੍ਰੈਲ ਤੱਕ ਰਾਹਤ ਦੀ ਕੋਈ ਉਮੀਦ ਨਹੀਂ

ਬਰਨਾਲਾ ਦੇ ਸਕੂਲਾਂ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਅਤੇ ਮਹਿਲ ਕਲਾਂ ਹਲਕੇ ਵਿਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹਲਕਾ ਭਦੌੜ ਵਿੱਚ ਲਾਭ ਸਿੰਘ ਉੱਗੋਕੇ ਦੀ ਅਗਵਾਈ ਹੇਠ ਵਿਕਾਸ ਕਾਰਜ ਵਿਆਪਕ ਪੱਧਰ ‘ਤੇ ਜਾਰੀ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਭਲਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਲੜਕੀਆਂ, ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾ ਪੱਤੀ, ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੇਖਵਾਂ, ਸਰਕਾਰੀ ਮਿਡਲ ਸਕੂਲ ਪੱਤੀ ਸੇਖਵਾਂ, ਸ਼ਹੀਦ ਸਿਪਾਹੀ ਧਰਮਵੀਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਬਖਤਗੜ੍ਹ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣੇ ਹਨ

ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦੇ ਨੇੜੇ ਵੱਡਾ ਧਮਾਕਾ; ਸਹਿਮੇ ਲੋਕ

0
Breaking

ਗੁਰਦਾਸਪੁਰ, 7 ਅਪ੍ਰੈਲ: ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਵਿਖੇ ਬੀਤੀ ਦੇਰ ਰਾਤ ਇਕ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 12 ਵਜੇ ਕਿਲਾ ਲਾਲ ਸਿੰਘ ਥਾਣੇ ਦੇ ਨਜ਼ਦੀਕ ਇਕ ਜ਼ੋਰਦਾਰ ਧਮਾਕਾ ਹੋਇਆ।ਇਲਾਕਾ ਨਿਵਾਸੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਤ ਜ਼ੋਰਦਾਰ ਧਮਾਕਾ ਹੋਇਆ ਹੈ।

ਜਾਪਾਨ ਵਿੱਚ ਐਂਬੂਲੈਂਸ ਹੈਲੀਕਾਪਟਰ ਕਰੈਸ਼, ਸਮੁੰਦਰ ਵਿੱਚ ਡਿੱਗਿਆ

ਫਿਲਹਾਲ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ। ਥਾਣਾ ਕਿਲਾ ਲਾਲ ਸਿੰਘ ਦੇ ਸਾਹਮਣੇ ਤੋਂ ਲੰਘਦੀ ਨਹਿਰ ਦੇ ਨੇੜੇ ਇਹ ਧਮਾਕਾ ਹੋਇਆ ਸੀ। ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ, ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਨੇ ਰਾਤ ਤੋਂ ਹੀ ਥਾਣੇ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਧਮਾਕੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਪਾਨ ਵਿੱਚ ਐਂਬੂਲੈਂਸ ਹੈਲੀਕਾਪਟਰ ਕਰੈਸ਼, ਸਮੁੰਦਰ ਵਿੱਚ ਡਿੱਗਿਆ

0

ਜਾਪਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਮਰੀਜ਼ ਨੂੰ ਲਿਜਾ ਰਿਹਾ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਸਮੁੰਦਰ ਵਿੱਚ ਡਿੱਗ ਗਿਆ। ਇਸ ‘ਚ ਹਾਦਸੇ ਵਿੱਚ ਮਰੀਜ਼ ਅਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਜਾਪਾਨ ਕੋਸਟ ਗਾਰਡ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਦੀ ਜਾਨ ਬਚਾਉਣ ‘ਚ ਸਫਲਤਾ ਹਾਸਲ ਕੀਤੀ ਗਈ। ਜਿਨ੍ਹਾਂ ਲੋਕਾਂ ਦੀ ਜਾਨ ਬਚਾਈ ਗਈ, ਉਨ੍ਹਾਂ ਵਿੱਚ ਪਾਇਲਟ ਹਿਰੋਸ਼ੀ ਹਮਾਦਾ (66), ਹੈਲੀਕਾਪਟਰ ਮਕੈਨਿਕ ਕਾਜ਼ੂਟੋ ਯੋਸ਼ੀਤਾਕੇ ਅਤੇ 28 ਸਾਲਾ ਨਰਸ ਸਾਕੁਰਾ ਕੁਨੀਤਾਕੇ ਸ਼ਾਮਲ ਹਨ।

ਪੰਜਾਬ-ਚੰਡੀਗੜ੍ਹ ‘ਚ ਹੀਟ ਵੇਵ ਦਾ ਯੈਲੋ ਅਲਰਟ’ 10 ਅਪ੍ਰੈਲ ਤੱਕ ਰਾਹਤ ਦੀ ਕੋਈ ਉਮੀਦ ਨਹੀਂ

ਇਸ ਹਾਦਸੇ ਵਿੱਚ ਮੈਡੀਕਲ ਡਾਕਟਰ ਕੇਈ ਅਰਾਕਾਵਾ (34), 86 ਸਾਲਾ ਮਰੀਜ਼ ਮਿਤਸੁਕੀ ਮੋਟੋਸ਼ੀ ਅਤੇ ਉਸ ਦੀ ਦੇਖਭਾਲ ਕਰਨ ਵਾਲੇ ਕਾਜ਼ੂਯੋਸ਼ੀ ਮੋਟੋਸ਼ੀ (68) ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਾਪਾਨ ਏਅਰ ਸੈਲਫ-ਡਿਫੈਂਸ ਫੋਰਸ ਦੇ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਖੋਜ ਮੁਹਿੰਮ ਦੁਆਰਾ ਬਰਾਮਦ ਕੀਤਾ ਗਿਆ ਸੀ।

ਤੱਟ ਰੱਖਿਅਕਾਂ ਦੇ ਅਨੁਸਾਰ, ਹੈਲੀਕਾਪਟਰ ਨਾਗਾਸਾਕੀ ਪ੍ਰੀਫੈਕਚਰ ਦੇ ਇੱਕ ਹਵਾਈ ਅੱਡੇ ਤੋਂ ਫੂਕੂਓਕਾ ਦੇ ਇੱਕ ਹਸਪਤਾਲ ਜਾ ਰਿਹਾ ਸੀ। ਫਿਰ ਇਹ ਕਰੈਸ਼ ਹੋ ਗਿਆ। ਤੱਟ ਰੱਖਿਅਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

ਪੰਜਾਬ-ਚੰਡੀਗੜ੍ਹ ‘ਚ ਹੀਟ ਵੇਵ ਦਾ ਯੈਲੋ ਅਲਰਟ: 10 ਅਪ੍ਰੈਲ ਤੱਕ ਰਾਹਤ ਦੀ ਕੋਈ ਉਮੀਦ ਨਹੀਂ

0

ਚੰਡੀਗੜ੍ਹ : ਪੰਜਾਬ-ਚੰਡੀਗੜ੍ਹ ‘ਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਨੇ ਅੱਜ ਯਾਨੀ 7 ਅਪ੍ਰੈਲ ਤੋਂ ਪੰਜਾਬ ਅਤੇ ਚੰਡੀਗੜ੍ਹ ‘ਚ ਹੀਟ ਵੇਵ ਦੀ ਭਵਿੱਖਬਾਣੀ ਕੀਤੀ ਹੈ। ਇਹ ਸਥਿਤੀ 10 ਅਪ੍ਰੈਲ ਤੱਕ ਜਾਰੀ ਰਹੇਗੀ।ਮੌਸਮ ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ‘ਚ 1.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ।

ਪੰਜਾਬ ਨੇ 124 ਲੱਖ ਮੀਟਰਕ ਟਨ ਕਣਕ ਦਾ ਟੀਚਾ ਰੱਖਿਆ, 28,894 ਕਰੋੜ ਰੁਪਏ ਸੀ.ਸੀ.ਐਲ. ਰਾਸ਼ੀ ਦੇ ਵੀ ਕੀਤੇ ਪ੍ਰਬੰਧ

ਦੱਸ ਦਈਏ ਕਿ ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 37.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿੱਚ ਤਾਪਮਾਨ 32.0 ਡਿਗਰੀ ਸੈਲਸੀਅਸ ਤੋਂ ਉਪਰ ਹੈ। ਮੌਸਮ ਵਿਭਾਗ ਅਨੁਸਾਰ 4 ਤੋਂ 10 ਅਪ੍ਰੈਲ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

 

ਪੰਜਾਬ ਨੇ 124 ਲੱਖ ਮੀਟਰਕ ਟਨ ਕਣਕ ਦਾ ਟੀਚਾ ਰੱਖਿਆ, 28,894 ਕਰੋੜ ਰੁਪਏ ਸੀ.ਸੀ.ਐਲ. ਰਾਸ਼ੀ ਦੇ ਵੀ ਕੀਤੇ ਪ੍ਰਬੰਧ

0

ਲੁਧਿਆਣਾ – ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੂਬਾ ਸਰਕਾਰ ਪੰਜਾਬ ਭਰ ਦੀਆਂ 1,864 ਅਨਾਜ ਮੰਡੀਆਂ ਵਿੱਚ ਕਿਸਾਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਣਕ ਦੀ ਖਰੀਦ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ, ਬਾਰਦਾਨੇ, ਪੱਖੇ, ਆਵਾਜਾਈ ਅਤੇ ਰਿਹਾਇਸ਼ ਦੇ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗੀ ਵਾਲੀ ਕਣਕ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਜੈਕਲੀਨ ਫਰਨਾਂਡੀਜ਼ ਦੀ ਮਾਂ ਕਿਮ ਫਰਨਾਂਡੀਜ਼ ਦਾ ਹੋਇਆ ਦੇਹਾਂਤ

ਖਰੀਦ ਕਾਰਜ਼ਾਂ ‘ਚ ਲੱਗੇ ਸਟਾਫ ਨੂੰ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਕਿ ਕੋਈ ਠੋਸ ਕਾਰਨ ਨਾ ਹੋਵੇ ਅਤੇ ਉਨ੍ਹਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਅਨਾਜ ਮੰਡੀਆਂ ਵਿੱਚ ਮੌਜੂਦ ਰਹਿਣਾ ਹੋਵੇਗਾ।ਕੈਬਨਿਟ ਮੰਤਰੀ ਨੇ ਲੁਧਿਆਣਾ, ਮੋਗਾ, ਫਰੀਦਕੋਟ, ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲਿਆਂ ਦੇ ਅਧਿਕਾਰੀਆਂ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਮੌਜੂਦਾ ਕਣਕ ਖਰੀਦ ਸੀਜ਼ਨ ਦੌਰਾਨ 8 ਲੱਖ ਤੋਂ ਵੱਧ ਕਿਸਾਨਾਂ ਦੀ ਮਦਦ ਲਈ ਪੁਖਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਕਣਕ ਦੀ ਬੰਪਰ ਵਾਢੀ ਹੋਣ ਦੀ ਉਮੀਦ ਹੈ ਅਤੇ 124 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਹੈ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਸੂਬੇ ਨੇ 28,894 ਕਰੋੜ ਰੁਪਏ ਕੈਸ਼ ਕ੍ਰੈਡਿਟ ਲਿਮਿਟ ਦਾ ਪ੍ਰਬੰਧ ਕੀਤਾ ਹੈ ਅਤੇ ਬਹੁਤ ਸਾਰੀ ਸਟੋਰੇਜ ਸਪੇਸ ਅਤੇ ਕੰਟੇਨਰਾਂ ਦੇ ਨਾਲ ਲੋੜੀਂਦਾ 99 ਫੀਸਦ ਬਾਰਦਾਨੇ ਨੂੰ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਰਿਹਾ ਹੈ।

ਕੈਬਨਿਟ ਮੰਤਰੀ ਕਟਾਰੁਚੱਕ ਨੇ ਇਹ ਵੀ ਦੱਸਿਆ ਕਿ ਵਾਢੀ ਨੂੰ ਸੰਭਾਲਣ ਲਈ, ਰਾਜ ਨੇ ਨਿਯਮਤ ਖਰੀਦ ਕੇਂਦਰਾਂ ਤੋਂ ਇਲਾਵਾ 600 ਅਸਥਾਈ ਖਰੀਦ ਕੇਂਦਰ ਵੀ ਸਥਾਪਤ ਕੀਤੇ ਹਨ ਅਤੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਨ੍ਹਾਂ ਦੀਆਂ ਅਦਾਇਗੀਆਂ ਉਨ੍ਹਾਂ ਦੀ ਕਣਕ ਵੇਚਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀਆਂ ਜਾਣਗੀਆਂ. ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਵੱਲੋਂ ਲਿਆਏ ਗਏ ਇੱਕ-ਇੱਕ ਦਾਣੇ ਨੂੰ ਖਰੀਦਣ ਲਈ ਵਚਨਬੱਧ ਹੈ ਅਤੇ ਉਹ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ, 7-4-2025

0
Breaking

ਜੈਕਲੀਨ ਫਰਨਾਂਡੀਜ਼ ਦੀ ਮਾਂ ਕਿਮ ਫਰਨਾਂਡੀਜ਼ ਦਾ ਹੋਇਆ ਦੇਹਾਂਤ

ਜੈਕਲੀਨ ਫਰਨਾਂਡੀਜ਼ ਦੀ ਮਾਂ ਕਿਮ ਫਰਨਾਂਡੀਜ਼ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਸਦੀ ਮਾਂ ਪਿਛਲੇ ਕਈ ਦਿਨਾਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ….ਹੋਰ ਪੜੋ

ਰਾਮ ਨੌਮੀ ‘ਤੇ ਪੱਛਮੀ ਬੰਗਾਲ ਸਮੇਤ 8 ਰਾਜਾਂ ਵਿੱਚ ਹਾਈ ਅਲਰਟ, ਪੜ੍ਹੋ ਪੂਰੀ ਖ਼ਬਰ

ਅੱਜ ਦੇਸ਼ ਭਰ ਵਿੱਚ ਰਾਮ ਨੌਮੀ ਮਨਾਈ ਜਾ ਰਹੀ ਹੈ। ਰਾਜਾਂ ਵਿੱਚ ਜਲੂਸ ਕੱਢੇ ਜਾ ਰਹੇ ਹਨ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ, ਰਾਜਸਥਾਨ,….ਹੋਰ ਪੜੋ

ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਵੱਡਾ ਐਲਾਨ; 131 ਦਿਨਾਂ ਮਗਰੋਂ ਤੋੜਿਆ ਮਰਨ ਵਰਤ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 131 ਦਿਨਾਂ ਬਾਅਦ ਮਰਨ ਵਰਤ ਖਤਮ ਕਰ ਦਿੱਤਾ ਹੈ। ਇਹ ਐਲਾਨ ਉਨ੍ਹਾਂ ਐਤਵਾਰ ਨੂੰ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ਵਿਖੇ ਕਿਸਾਨ….ਹੋਰ ਪੜੋ

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਵੱਡਾ ਫੇਰਬਦਲ; 97 ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ, ਪੜੋ ਸੂਚੀ

ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਸਰਕਾਰ ਵੱਲੋਂ 97 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਦੀ ਸੂਚੀ….ਹੋਰ ਪੜੋ

ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਕਰਨਗੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ, ਸਾਢੇ 19 ਹਜ਼ਾਰ ਸਕੂਲਾਂ ਵਿੱਚੋਂ 12 ਹਜ਼ਾਰ ਸਕੂਲ ਅਜਿਹੇ ਬਣ ਗਏ ਹਨ ਜਿੱਥੇ ਵਿਦਿਆਰਥੀਆਂ ਨੂੰ ਸਾਰੀਆਂ ਬੁਨਿਆਦੀ….ਹੋਰ ਪੜੋ

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 7-4-2025

0

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫

ੴ ਸਤਿਗੁਰ ਪ੍ਰਸਾਦਿ ॥

ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥

ਸੋਮਵਾਰ, ੨੫ ਚੇਤ (ਸੰਮਤ ੫੫੭ ਨਾਨਕਸ਼ਾਹੀ)

(ਅੰਗ: ੮੧੭)

 

ਪੰਜਾਬੀ ਵਿਆਖਿਆ

(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ, ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ ।੧। ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, (ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ ।੧।ਰਹਾਉ। (ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ ।੨।੧।੬੫।