Home Blog Page 720

ਕਪੂਰਥਲਾ ਪੁਲਿਸ ਨੇ ਚਲਾਇਆ ਨਾਇਟ ਡੌਮੀਨੇਸ਼ਨ ਆਪਰੇਸ਼ਨ; ਰਾਤ ਭਰ ਕੀਤੀ ਸ਼ੱਕੀਆਂ ਕੋਲ਼ੋਂ ਪੁੱਛ-ਗਿੱਛ ਤੇ ਵਾਹਨਾਂ ਦੀ ਜਾਂਚ

0

ਕਪੂਰਥਲਾ : ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਨੂੰ ਹੋਰ ਪੁਖਤਾ ਕਰਨ ਹਿੱਤ ਨਾਇਟ ਡੌਨੀਨੇਸ਼ਨ ਆਪ੍ਰੇਸ਼ਨ ਤਹਿਤ ਐਸ ਐਸ ਪੀ ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਕਪੂਰਥਲਾ ਪੁਲਿਸ ਵੱਲੋਂ ਰਾਤ ਭਰ ਵਾਹਨਾਂ ਦੀ ਜਾਂਚ ਕਰਨ ਦੇ ਨਾਲ-ਨਾਲ ਸ਼ੱਕੀਆਂ ਕੋਲ਼ੋਂ ਪੁੱਛ-ਗਿੱਛ ਕੀਤੀ ਗਈ ।

PAU ਵਿਖੇ ‘ਸਰਕਾਰ-ਕਿਸਾਨ ਮਿਲਣੀ’ ਅੱਜ; ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ ਮੁੱਖ ਮੰਤਰੀ ਮਾਨ

ਆਪਰੇਸ਼ਨ ਤਹਿਤ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਮਹੱਤਵਪੂਰਨ ਥਾਵਾਂ ਉੱਪਰ ਸਖ਼ਤ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ । ਪੁਲਿਸ ਉੱਚ ਅਧਿਕਾਰੀਆਂ ਵਲੋੰ ਹਾਈਟੈਕ ਨਾਕਿਆਂ ਢਿਲਵਾਂ ਆਦਿ ਦੀ ਵੀ ਜਾਂਚ ਕੀਤੀ ਗਈ ਤੇ ਹਾਈਟੈਕ ਨਾਕਿਆਂ ਉੱਪਰ ਨਿਗਰਾਨੀ ਹੋਰ ਵਧਾਉਣ ਦੇ ਹੁਕਮ ਦਿੱਤੇ । ਇਸ ਤੋਂ ਇਲਾਵਾ ਕਪੂਰਥਲਾ , ਫਗਵਾੜਾ ਵਿਖੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਵਿਖੇ ਵੀ ਪੁਲਿਸ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਗਈ ।

ਐਸ ਐਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਆਪ੍ਰੇਸ਼ਨ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ – ਨਾਲ ਸਮਾਜ ਵਿਰੋਧੀ ਤੱਤਾਂ ਉੱਪਰ ਨਕੇਲ ਕੱਸਣਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਸਹਿਯੋਗ ਦੇਣ ਤੇ ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

ਜੰਮੂ-ਕਸ਼ਮੀਰ ਦੇ ਅਖਨੂਰ ਵਿੱਚ ਫੌਜ ਦਾ JCO ਸ਼ਹੀਦ: ਕਿਸ਼ਤਵਾੜ ਵਿੱਚ ਜੈਸ਼ ਦੇ 3 ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

0
Terrorist attack on army vehicle in Kashmir, 2 jawans martyred

ਜੰਮੂ-ਕਸ਼ਮੀਰ, 12 ਅਪ੍ਰੈਲ 2025 – ਸ਼ਨੀਵਾਰ ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫੌਜ ਦਾ ਇੱਕ ਜੇਸੀਓ ਸ਼ਹੀਦ ਹੋ ਗਿਆ। ਇਹ ਮੁਕਾਬਲਾ ਸ਼ੁੱਕਰਵਾਰ ਦੇਰ ਰਾਤ ਅਖਨੂਰ ਦੇ ਕੇਰੀ ਬੱਟਲ ਇਲਾਕੇ ਵਿੱਚ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।

ਇਸ ਦੌਰਾਨ, ਸ਼ੁੱਕਰਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿੱਚ ਇੱਕ ਮੁਕਾਬਲੇ ਦੌਰਾਨ, ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਦੇਰ ਰਾਤ ਤੱਕ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਕਾਰਵਾਈ ਸਾਰੀ ਰਾਤ ਚੱਲਦੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਤਿੰਨੋਂ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ। ਇਨ੍ਹਾਂ ਵਿੱਚ ਚੋਟੀ ਦਾ ਕਮਾਂਡਰ ਸੈਫਉੱਲਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: IPL ‘ਚ ਅੱਜ ਹੈਦਰਾਬਾਦ ਅਤੇ ਪੰਜਾਬ ਵਿਚਾਲੇ ਹੋਵੇਗਾ ਮੁਕਾਬਲਾ: SRH ਲਗਾਤਾਰ 4 ਮੈਚ ਹਾਰੀ, ਜਿੱਤ ਜ਼ਰੂਰੀ

ਇਸ ਤੋਂ ਪਹਿਲਾਂ, 4 ਅਤੇ 5 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ, ਬੀਐਸਐਫ ਦੇ ਜਵਾਨਾਂ ਨੇ ਜੰਮੂ ਵਿੱਚ ਕੰਟਰੋਲ ਰੇਖਾ ਦੇ ਨਾਲ ਆਰਐਸ ਪੁਰਾ ਸੈਕਟਰ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਸੀ। ਜਦੋਂ ਕਿ 1 ਅਪ੍ਰੈਲ ਨੂੰ, ਕੰਟਰੋਲ ਰੇਖਾ ‘ਤੇ ਫੌਜ ਦੇ ਮੁਕਾਬਲੇ ਵਿੱਚ 4-5 ਪਾਕਿਸਤਾਨੀ ਘੁਸਪੈਠੀਏ ਮਾਰੇ ਗਏ ਸਨ। ਇਹ ਘਟਨਾ ਪੁਣਛ ਵਿੱਚ ਕੰਟਰੋਲ ਰੇਖਾ ‘ਤੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਅਗਲੇ ਖੇਤਰ ਵਿੱਚ ਵਾਪਰੀ।

ਗੌਰਵ ਖੰਨਾ ਬਣੇ ਪਹਿਲੇ Celebrity Masterchef, ਟਰਾਫੀ ਦੇ ਨਾਲ ਜਿੱਤੀ ਵੱਡੀ ਇਨਾਮੀ ਰਾਸ਼ੀ

0

ਗੌਰਵ ਖੰਨਾ ਨੇ ‘ਸੇਲਿਬ੍ਰਿਟੀ ਮਾਸਟਰ ਸ਼ੈੱਫ’ ਟਰਾਫੀ ਜਿੱਤ ਲਈ ਹੈ। ਇਸ ਜਿੱਤ ਦੇ ਨਾਲ, ਗੌਰਵ ਖੰਨਾ ਭਾਰਤ ਦੇ ਪਹਿਲੇ ਸੇਲਿਬ੍ਰਿਟੀ ਮਾਸਟਰਸ਼ੈੱਫ ਬਣ ਗਏ ਹਨ। ਗੌਰਵ ਨੇ ‘ਸੇਲਿਬ੍ਰਿਟੀ ਮਾਸਟਰ ਸ਼ੈੱਫ’ ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤ ਲਿਆ ਹੈ। ਦੱਸ ਦਈਏ ਕਿ ਸੇਲਿਬ੍ਰਿਟੀ ਮਾਸਟਰ ਸ਼ੈੱਫ ਜੇਤੂ ਗੌਰਵ ਖੰਨਾ ਨੇ ‘ਅਨੁਪਮਾ’ ਵਿੱਚ ਅਨੁਜ ਦੀ ਭੂਮਿਕਾ ਨਾਲ ਹਰ ਘਰ ਵਿੱਚ ਆਪਣੀ ਪਛਾਣ ਬਣਾਈ ਹੈ। ‘ਸੇਲਿਬ੍ਰਿਟੀ ਮਾਸਟਰਸ਼ੈੱਫ’ ਟਰਾਫੀ ਜਿੱਤਣ ਦੇ ਨਾਲ-ਨਾਲ, ਉਸਨੇ ਵੱਡੀ ਇਨਾਮੀ ਰਾਸ਼ੀ ਵੀ ਜਿੱਤੀ ਹੈ।

13 ਅਪ੍ਰੈਲ ਨੂੰ ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ਲਈ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ, ਪੜੋ ਸਮਾਂ ਸਾਰਣੀ

ਅਦਾਕਾਰ ਗੌਰਵ ਨੇ ਇਸ ਸੀਜ਼ਨ ਵਿੱਚ ਆਪਣੀ ਖਾਣਾ ਪਕਾਉਣ ਦੀ ਪ੍ਰਤਿਭਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਗੌਰਵ ਨੇ ਆਪਣੇ ਸੁਆਦੀ ਕਟਹਲ ਡਿਸ਼ ਅਤੇ ਆਈਸ ਕਰੀਮ ਡਿਸ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਪਿਛਲੇ ਐਪੀਸੋਡ ਵਿੱਚ ਵੀ, ਉਸਨੇ ਆਪਣੀ ਡਿਸ਼ ਨਾਲ ਸਾਰੇ ਜੱਜਾਂ ਦਾ ਦਿਲ ਜਿੱਤ ਲਿਆ ਸੀ। ਦੱਸ ਦੇਈਏ ਕਿ ਜੇਤੂ ਟਰਾਫੀ ਦੇ ਨਾਲ ਨਾਲ ਗੌਰਵ ਨੇ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ।

ਇਸ ਸ਼ੋਅ ਵਿੱਚ ਨਿੱਕੀ ਤੰਬੋਲੀ ਪਹਿਲੀ ਰਨਰਅੱਪ ਰਹੀ, ਜਦੋਂ ਕਿ ਤੇਜਸਵੀ ਪ੍ਰਕਾਸ਼ ਇਸ ਸੀਜ਼ਨ ਵਿੱਚ ਤੀਜੇ ਸਥਾਨ ‘ਤੇ ਰਹੀ। ਮਿਸਟਰ ਫੈਸੂ ਅਤੇ ਰਾਜੀਵ ਦੇ ਨਾਮ ਵੀ ਫਾਈਨਲਿਸਟਾਂ ਵਿੱਚ ਸ਼ਾਮਲ ਹਨ, ਪਰ ਉਹ ਟਾਪ 3 ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਨਹੀਂ ਹੋ ਸਕੇ।

 

IPL ‘ਚ ਅੱਜ ਹੈਦਰਾਬਾਦ ਅਤੇ ਪੰਜਾਬ ਵਿਚਾਲੇ ਹੋਵੇਗਾ ਮੁਕਾਬਲਾ: SRH ਲਗਾਤਾਰ 4 ਮੈਚ ਹਾਰੀ, ਜਿੱਤ ਜ਼ਰੂਰੀ

0

ਹੈਦਰਾਬਾਦ, 12 ਅਪ੍ਰੈਲ 2025 – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 18ਵੇਂ ਸੀਜ਼ਨ ਵਿੱਚ ਅੱਜ ਇੱਕ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡਿਆ ਜਾਵੇਗਾ। ਦਿਨ ਦੇ ਦੂਜੇ ਮੈਚ ਵਿੱਚ, ਹੈਦਰਾਬਾਦ ਸਨਰਾਈਜ਼ਰਜ਼ (SRH) ਦਾ ਸਾਹਮਣਾ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਇਹ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ, ਹੈਦਰਾਬਾਦ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਆਈਪੀਐਲ 2025 ਵਿੱਚ ਹੁਣ ਤੱਕ ਪੀਬੀਕੇਐਸ ਨੇ 4 ਵਿੱਚੋਂ 3 ਮੈਚ ਜਿੱਤੇ ਹਨ ਅਤੇ 1 ਹਾਰਿਆ ਹੈ। ਜਦੋਂ ਕਿ, ਐਸਆਰਐਚ ਨੇ ਸਿਰਫ 1 ਮੈਚ ਜਿੱਤਿਆ ਹੈ ਅਤੇ 4 ਹਾਰੇ ਹਨ।

ਹੁਣ ਤੱਕ ਹੈਦਰਾਬਾਦ ਅਤੇ ਪੰਜਾਬ ਵਿਚਾਲੇ 16 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 16 ਹੈਦਰਾਬਾਦ ਨੇ ਅਤੇ 7 ਪੰਜਾਬ ਨੇ ਜਿੱਤੇ। ਇਸ ਦੇ ਨਾਲ ਹੀ, ਦੋਵੇਂ ਟੀਮਾਂ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ 9 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਹੈਦਰਾਬਾਦ ਨੇ 8 ਮੈਚ ਜਿੱਤੇ ਹਨ ਅਤੇ ਪੰਜਾਬ ਨੇ ਸਿਰਫ਼ 1 ਮੈਚ ਜਿੱਤਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੀ ਸਿਵਲ ਸਰਜਨ ਮੁਅੱਤਲ, ਪੜ੍ਹੋ ਵੇਰਵਾ

ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇੱਥੇ ਉੱਚ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਇਸ ਸਟੇਡੀਅਮ ਵਿੱਚ ਹੁਣ ਤੱਕ 80 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 35 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਅਤੇ 45 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇੱਥੇ ਸਭ ਤੋਂ ਵੱਧ ਟੀਮ ਸਕੋਰ 286/6 ਹੈ, ਜੋ ਹੈਦਰਾਬਾਦ ਨੇ ਇਸ ਸਾਲ ਰਾਜਸਥਾਨ ਰਾਇਲਜ਼ ਵਿਰੁੱਧ ਬਣਾਇਆ ਸੀ।

12 ਅਪ੍ਰੈਲ ਨੂੰ ਹੈਦਰਾਬਾਦ ਵਿੱਚ ਬਹੁਤ ਗਰਮੀ ਹੋਵੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 24 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਉੱਥੇ ਹੀ ਅੱਜ ਦਿਨ ਦੇ ਪਹਿਲੇ ਮੈਚ ਵਿੱਚ, ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਗੁਜਰਾਤ ਟਾਈਟਨਸ (GT) ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਖੇਡਿਆ ਜਾਵੇਗਾ।

13 ਅਪ੍ਰੈਲ ਨੂੰ ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ਲਈ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ, ਪੜੋ ਸਮਾਂ ਸਾਰਣੀ

0

ਚੰਡੀਗੜ੍ਹ: 13 ਅਪ੍ਰੈਲ 2025 ਨੂੰ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਮੇਲੇ ਵਿੱਚ ਵਿਚ ਲੋਕਾਂ ਦੇ ਆਉਣ ਜਾਣ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਆਈ.ਏ.ਐਸ ਨੇ ਦੱਸਿਆ ਕਿ ਲੋਕਾਂ ਦੇ ਮੇਲੇ ਵਿਚ ਆਉਣ-ਜਾਣ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ

ਫਿਰੋਜ਼ਪੁਰ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜ, ਦੇਰ -ਰਾਤ ਸਖ਼ਤ ਨਾਕਾਬੰਦੀ ਕਰਕੇ ਸ਼ੱਕੀਆਂ ਦੀ ਕੀਤੀ ਗਈ ਜਾਂਚ

ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋ ਹੁੰਦੇ ਹੋਏ ਹੁਸੈਨੀਵਾਲਾ ਲਈ ਸਵੇਰੇ 9.00 ਵਜੇ, 10.30 ਵਜੇ, 11.55 ਵਜੇ, ਬਾਅਦ ਦੁਪਹਿਰ 1.50 ਵਜੇ, 3.30 ਵਜੇ ਅਤੇ ਸ਼ਾਮ 5.00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਹੁੰਦੇ ਹੋਏ ਫ਼ਿਰੋਜ਼ਪੁਰ ਛਾਉਣੀ ਲਈ ਸਵੇਰੇ 9.40 ਵਜੇ, 11.10 ਵਜੇ, ਬਾਅਦ ਦੁਪਹਿਰ 12.45 ਵਜੇ, 2.40 ਵਜੇ, ਸ਼ਾਮ 4.20 ਵਜੇ ਅਤੇ 6.00 ਵਜੇ ਚੱਲਣਗੀਆਂ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹੁਸੈਨੀਵਾਲਾ ਵਿਖੇ ਵਿਸਾਖੀ ਮੇਲੇ ਤੇ ਆਉਣ-ਜਾਣ ਲਈ ਉਹ ਰੇਲ ਗੱਡੀ ਦਾ ਲਾਭ ਜ਼ਰੂਰ ਉਠਾਉਣ।

ਫਿਰੋਜ਼ਪੁਰ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜ, ਦੇਰ -ਰਾਤ ਸਖ਼ਤ ਨਾਕਾਬੰਦੀ ਕਰਕੇ ਸ਼ੱਕੀਆਂ ਦੀ ਕੀਤੀ ਗਈ ਜਾਂਚ

0

ਫਿਰੋਜ਼ਪੁਰ ਪੁਲਿਸ ਨੇ ਅੱਜ 11-12 ਅਪ੍ਰੈਲ ਦੀ ਪੂਰੀ ਰਾਤ 10 ਵਜੇ ਤੋਂ ਤੜਕੇ ਸਵੇਰ ਤਕ ਗਸ਼ਤ ਤੇ ਛਾਪੇਮਾਰੀ ਦਾ ਉਪਰੇਸ਼ਨ (ਨਾਈਟ ਡੋਮੀਨੇਸ਼ਨ ਉਪਰੇਸ਼ਨ) ਚਲਾਇਆ। ਫਿਰੋਜ਼ਪੁਰ ਜ਼ਿਲੇ ਦੀ ਨਿਗਰਾਨੀ ਲਈ ਤਾਇਨਾਤ ਡੀਜੀਪੀ ਫਿਰੋਜ਼ਪੁਰ ਰੇਂਜ ਹਰਮਨਬੀਰ ਗਿੱਲ ਅਤੇ ਐਸਐਸਪੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਫਿਰੋਜ਼ਪੁਰ ਪੁਲਿਸ ਨੇ ਅਪਰਾਧੀਆਂ ਦੀ ਪੈੜ ਨੱਪੀ।

PAU ਵਿਖੇ ‘ਸਰਕਾਰ-ਕਿਸਾਨ ਮਿਲਣੀ’ ਅੱਜ; ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ ਮੁੱਖ ਮੰਤਰੀ ਮਾਨ

ਡੀਆਈਜੀ ਹਰਮਨਬੀਰ ਗਿੱਲ ਅਤੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਨੂੰਨ –ਵਿਵਸਥਾ ਲਾਗੂ ਕਰਨ ਅਤੇ ਭਾਈਚਾਰਕ ਸਾਂਝ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਇਹ ਵਿਸ਼ੇਸ਼ ਉਪਰੇਸ਼ਨ ਚਲਾਇਆ ਗਿਆ ਹੈ।ਅੱਜ ਦੇਰ ਰਾਤ ‘ਨਾਈਟ ਡੌਮੀਨੇਸ਼ਨ’ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਦੌਰਾ ਕਰਦਿਆਂ, ਵੱਖ-ਵੱਖ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਤੇ ਨਾਗਰਿਕਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾਈਟ ਡੌਮੀਨੇਸ਼ਨ ੳਪ੍ਰੇਸ਼ਨ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਤੋਂ ਇਲਾਵਾ ਵਿਸ਼ੇਸ਼ ਪੁਲਿਸ ਦੇ ਕੰਮਕਾਜ ਦੀ ਸਮੀਖਿਆ ਤੇ ਕੰਮ ਦੀ ਨਿਗਰਾਨੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਅਤੇ ਲੋਕਾਂ ਦਰਮਿਆਨ ਤਜ਼ਰਬਿਆਂ ਬਾਰੇ ਸਿੱਧੀ ਫੀਡਬੈਕ ਲੈਣ ਲਈ ਮੌਕੇ ‘ਤੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਫਿਰੋਜ਼ਪੁਰ ਪੁਲਿਸ ਵੱਲੋਂ ਰਾਤ ਭਰ ਵਾਹਨਾਂ ਦੀ ਜਾਂਚ ਕਰਨ ਦੇ ਨਾਲ-ਨਾਲ ਸ਼ੱਕੀਆਂ ਕੋਲ਼ੋਂ ਪੁੱਛ-ਗਿੱਛ ਵੀ ਕੀਤੀ ਗਈ ।ਉਨ੍ਹਾਂ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਪੁਲਿਸ ਦੀ ਵਧੀ ਹੋਈ ਮੌਜੂਦਗੀ ਨਾਲ ਆਮ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਟੀਚਾ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਪੂਰਨ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਰਾਹੀਂ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ।ਵਿਸ਼ੇਸ਼ ਨਾਕਿਆਂ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ, ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਚੇ ਪੇਸ਼ੇਵਰਾਨਾ ਮਿਆਰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ,‘‘ਇਹ ਵਿਸ਼ੇਸ਼ ਵਾਹਨ ਚੈਕਿੰਗ ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ-ਵਿਵਸਥਾ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਸੇ ਤਰ੍ਹਾਂ ਜਾਰੀ ਰਹੇਗੀ।ਉਨ੍ਹਾਂ ਨੇ ਕਿਹਾ ਕਿ ਸਟਰੀਟ ਕ੍ਰਾਈਮ ਨੂੰ ਰੋਕਣਾ ਅਤੇ ਨਸ਼ਿਆਂ ਦਾ ਸਫ਼ਾਇਆ ਕਰਨਾ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਸਹਿਯੋਗ ਦੇਣ ਤੇ ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

PAU ਵਿਖੇ ‘ਸਰਕਾਰ-ਕਿਸਾਨ ਮਿਲਣੀ’ ਅੱਜ; ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ ਮੁੱਖ ਮੰਤਰੀ ਮਾਨ

0

ਚੰਡੀਗੜ੍ਹ, 11 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਆਪਣੀ ਕਿਸਮ ਦੀ ਨਿਵੇਕਲੀ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਸੂਬੇ ਦੇ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ। ਇਸ ਮਿਲਣੀ ਦਾ ਉਦੇਸ਼ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ ਤਾਂ ਕਿ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਨੂੰ ਬਚਾਇਆ ਜਾ ਸਕੇ।

ਇਹ ਕਿਸਾਨ ਮਿਲਣੀ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਵੇਗੀ ਜਿੱਥੇ 1100 ਤੋਂ ਵੱਧ ਕਿਸਾਨ ਸ਼ਿਰਕਤ ਕਰਨਗੇ। ਇਸ ਮੌਕੇ ਵੱਖ-ਵੱਖ ਸਟਾਲ ਵੀ ਲਾਏ ਜਾਣਗੇ ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਸਰਕਾਰ ਦੁਆਰਾ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇਸ ਵਿਸ਼ੇਸ਼ ਸਰਕਾਰ-ਕਿਸਾਨ ਮਿਲਣੀ ਦਾ ਮਨੋਰਥ ਝੋਨੇ ਦੀ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀ ਫਸਲ ਬਾਰੇ ਜਾਗਰੂਕ ਕਰਨਾ ਹੈ।

ਇਸ ਮਿਲਣੀ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਪਾਣੀ ਦੀ ਘੱਟ ਖਪਤ ਵਾਲੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਅਕਤੂਬਰ ਵਿੱਚ ਝੋਨਾ ਵੱਢਣ ਉਪਰੰਤ ਵੱਧ ਨਮੀ ਕਾਰਨ ਫਸਲ ਵੇਚਣ ਮੌਕੇ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਇਸ ਸਾਲ ਸੂਬਾ ਸਰਕਾਰ ਨੇ ਝੋਨੇ ਦੀ ਲੁਆਈ ਦਾ ਸੀਜ਼ਨ ਇਕ ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਝੋਨੇ ਦੀ ਫਸਲ ਲਈ ਜੋਨ ਅਧਾਰਿਤ ਕਾਸ਼ਤ ਯਕੀਨੀ ਬਣਾਈ ਜਾਵੇਗੀ ਅਤੇ ਇਸ ਮਕਸਦ ਲਈ ਸੂਬਾ ਸਰਕਾਰ ਨੇ ਲੋੜੀਂਦੀ ਵਿਉਂਤਬੰਦੀ ਅਤੇ ਬੰਦੋਬਸਤ ਪਹਿਲਾਂ ਹੀ ਕਰ ਲਏ ਹਨ। ਝੋਨੇ ਦੀ ਲੁਆਈ ਨੂੰ ਅਸਰਦਾਰ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਸੂਬੇ ਨੂੰ ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਝੋਨੇ ਦੀ ਪੜਾਅਵਾਰ ਕਾਸ਼ਤ ਬਾਰੇ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ ਤਾਂ ਕਿ ਕਿਸਾਨ ਇਸ ਦਾ ਲਾਭ ਲੈ ਸਕਣ। ਸੂਬਾ ਸਰਕਾਰ ਇਸ ਮਿਲਣੀ ਦੌਰਾਨ ਖੇਤੀਬਾੜੀ ਮਾਹਿਰਾਂ ਨੂੰ ਵੀ ਨਾਲ ਜੋੜੇਗੀ ਤਾਂ ਕਿ ਇਸ ਦਾ ਫਾਇਦਾ ਕਿਸਾਨਾਂ ਨੂੰ ਮਿਲ ਸਕੇ। ਇਹ ਮਿਲਣੀ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਉਤੇ ਕੇਂਦਰਿਤ ਹੋਵੇਗੀ।

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 12-4-2025

0
Breaking

ਅਮਰੀਕਾ ਨੇ ਭਾਰਤੀ ਨਾਗਰਿਕ ਅਤੇ ਦੋ ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ, ਪੜ੍ਹੋ ਵੇਰਵਾ

ਅਮਰੀਕਾ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਰਹਿਣ ਵਾਲੇ ਇੱਕ ਭਾਰਤੀ ਨਾਗਰਿਕ ਅਤੇ ਦੋ ਭਾਰਤੀ ਕੰਪਨੀਆਂ ‘ਤੇ ਈਰਾਨੀ ਤੇਲ ਦੀ ਢੋਆ-ਢੁਆਈ ਕਰਨ….ਹੋਰ ਪੜੋ

ਕਨ੍ਹਈਆ ਕੁਮਾਰ ਸਮੇਤ ਕਈ ਕਾਂਗਰਸੀ ਵਰਕਰ ਪੁਲਿਸ ਨੇ ਲਏ ਹਿਰਾਸਤ ਵਿੱਚ; ਪੜੋ ਕੀ ਹੈ ਮਾਮਲਾ

ਕਨ੍ਹਈਆ ਕੁਮਾਰ ਸਮੇਤ ਕਈ ਕਾਂਗਰਸੀ ਵਰਕਰ ਪੁਲਿਸ ਨੇ ਲਏ ਹਿਰਾਸਤ ਵਿੱਚ; ਪੜੋ ਕੀ ਹੈ ਮਾਮਲਾ….ਹੋਰ ਪੜੋ

ਪੰਜਾਬ ਦੇ ਇਸ ਜ਼ਿਲ੍ਹੇ ਦੀ ਸਿਵਲ ਸਰਜਨ ਮੁਅੱਤਲ, ਪੜ੍ਹੋ ਵੇਰਵਾ

ਕਪੂਰਥਲਾ ਦੀ ਸਿਵਲ ਸਰਜਨ ਡਾ. ਰੀਚਾ ਭਾਟੀਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਵੱਲੋਂ….ਹੋਰ ਪੜੋ

ਝੋਨੇ ਦੀ ਪੂਸਾ- 44 ਅਤੇ ਹਾਈਬ੍ਰਿਡ ਕਿਸਮਾਂ ਤੇ ਪਾਬੰਦੀ

ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ, ਪੰਜਾਬ ਦੇ ਦਿਸ਼ਾਂ – ਨਿਰਦੇਸ਼ਾਂ ਅਤੇ ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ….ਹੋਰ ਪੜੋ

ਪੰਜਾਬ ਵਿੱਚ ਬਦਲੇਗਾ ਮੌਸਮ ਦਾ ਮਿਜਾਜ਼; ਤੇਜ਼ ਹਵਾਵਾਂ ਨਾਲ ਮੀਂਹ ਅਤੇ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ

ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਵਿਚਕਾਰ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਅੱਜ ਸੂਬੇ ਭਰ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ….ਹੋਰ ਪੜੋ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 12-4-2025

0

ਦੇਵਗੰਧਾਰੀ ੫ ॥

ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥

ਸ਼ਨਿਚਰਵਾਰ, ੩੦ ਚੇਤ (ਸੰਮਤ ੫੫੭ ਨਾਨਕਸ਼ਾਹੀ)

(ਅੰਗ: ੫੩੧)

 

ਪੰਜਾਬੀ ਵਿਆਖਿਆ

ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ।੧।ਰਹਾਉ। ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ।੧। ਹੇ ਨਾਨਕ! (ਆਖ—) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ ।੨।੧੪।

 

ਚੀਨ ‘ਚ ਦੋ ਟੇਸਲਾ ਮਾਡਲ ਦੀ ਨਹੀਂ ਹੋਵੇਗੀ ਵਿਕਰੀ, ਮਸਕ ਨੇ ਲਗਾਈ ਪਾਬੰਦੀ

0

ਅਰਬਪਤੀ ਅਮਰੀਕੀ ਕਾਰੋਬਾਰੀ ਅਤੇ ਟਰੰਪ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸਹਿਯੋਗੀ ਐਲੋਨ ਮਸਕ ਨੇ ਚੀਨ ਵਿੱਚ ਟੇਸਲਾ ਕਾਰਾਂ ਦੇ ਦੋ ਮਾਡਲਾਂ ਦੀ ਵਿਕਰੀ ਰੋਕ ਦਿੱਤੀ ਹੈ। ਇਹ ਫੈਸਲਾ ਚੀਨ ਵੱਲੋਂ ਅਮਰੀਕੀ ਸਾਮਾਨਾਂ ‘ਤੇ 125% ਟੈਰਿਫ ਲਗਾਉਣ ਦੇ ਵਿਚਕਾਰ ਆਇਆ ਹੈ।

ਚੰਡੀਗੜ੍ਹ ‘ਚ 4 ਮਈ ਨੂੰ NEET-UG ਪ੍ਰੀਖਿਆ, 11 ਪ੍ਰੀਖਿਆ ਕੇਂਦਰਾਂ ਦਾ ਪ੍ਰਬੰਧ
ਇਹ ਦੋਵੇਂ ਮਾਡਲ ਪ੍ਰੀਮੀਅਮ ਕਾਰਾਂ ਦੇ ਹਨ, ਜਿਨ੍ਹਾਂ ਦੇ ਨਾਮ ਮਾਡਲ ਐਸ ਅਤੇ ਮਾਡਲ ਐਕਸ ਹਨ। ਇਹ ਦੋਵੇਂ ਮਾਡਲ ਅਮਰੀਕਾ ਦੇ ਕੈਲੀਫੋਰਨੀਆ ਪਲਾਂਟ ਵਿੱਚ ਬਣਾਏ ਗਏ ਹਨ। ਚੀਨ ਵਿੱਚ ਟੇਸਲਾ ਦੀ ਵੈੱਬਸਾਈਟ ਨੇ ਸ਼ੁੱਕਰਵਾਰ ਨੂੰ ਦੋਵਾਂ ਮਾਡਲਾਂ ਲਈ ਆਰਡਰ ਵਿਕਲਪ ਨੂੰ ਹਟਾ ਦਿੱਤਾ।

ਹਾਲਾਂਕਿ ਕੰਪਨੀ ਨੇ ਅਧਿਕਾਰਤ ਤੌਰ ‘ਤੇ ਇਸਦਾ ਕਾਰਨ ਨਹੀਂ ਦੱਸਿਆ ਹੈ। ਇਸ ਪਿੱਛੇ ਚੀਨ ਵੱਲੋਂ ਅਮਰੀਕੀ ਸਾਮਾਨ ‘ਤੇ ਲਗਾਇਆ ਗਿਆ ਟੈਰਿਫ ਕਾਰਨ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਨ੍ਹਾਂ ਮਾਡਲਾਂ ਦੀ ਵਿਕਰੀ ਚੀਨ ਵਿੱਚ ਪਹਿਲਾਂ ਹੀ ਸੀਮਤ ਸੀ, ਕਿਉਂਕਿ ਇਹ ਦੋਵੇਂ ਮਹਿੰਗੇ ਮਾਡਲ ਹਨ।

 ਚੀਨ ਨੇ ਲਗਾਇਆ 125% ਟੈਰਿਫ

ਜਦੋਂ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਹਨ, 10 ਅਪ੍ਰੈਲ ਤੱਕ, ਉਨ੍ਹਾਂ ਨੇ ਚੀਨ ‘ਤੇ 145% ਵਾਧੂ ਟੈਰਿਫ ਲਗਾਇਆ ਹੈ। ਇਸ ਦੇ ਜਵਾਬ ਵਿੱਚ, ਚੀਨ ਨੇ ਵੀ ਕਾਰਵਾਈ ਕੀਤੀ ਹੈ ਅਤੇ ਅਮਰੀਕੀ ਸਾਮਾਨਾਂ ‘ਤੇ 125% ਟੈਰਿਫ ਲਗਾਇਆ ਹੈ। 2 ਅਪ੍ਰੈਲ ਨੂੰ, ਟਰੰਪ ਨੇ ਚੀਨ ਅਤੇ ਭਾਰਤ ਸਮੇਤ 60 ਦੇਸ਼ਾਂ ‘ਤੇ ਪਰਸਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ। ਫਿਰ ਟਰੰਪ ਨੇ ਚੀਨ ਦੇ 67% ਟੈਰਿਫ ਦੇ ਜਵਾਬ ਵਿੱਚ 34% ਟੈਰਿਫ ਲਗਾਇਆ।

ਚੀਨ ਨੇ ਅਮਰੀਕਾ ‘ਤੇ 34% ਵਾਧੂ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ। ਉਦੋਂ ਤੋਂ, ਦੋਵਾਂ ਦੇਸ਼ਾਂ ਨੇ ਦੋ ਵਾਰ ਟੈਰਿਫ ਵਧਾਏ ਹਨ।

ਦੂਜੇ ਪਾਸੇ, ਟਰੰਪ ਨੇ 10 ਅਪ੍ਰੈਲ ਨੂੰ ਪਰਸਪਰ ਟੈਰਿਫ ‘ਤੇ 90 ਦਿਨਾਂ ਦੀ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਟਰੰਪ ਨੇ ਚੀਨ ‘ਤੇ ਲਗਾਏ ਗਏ ਟੈਰਿਫ ਨੂੰ ਨਹੀਂ ਰੋਕਿਆ ਹੈ। ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਸ਼ੁਰੂ ਹੋ ਗਿਆ ਹੈ।