Home Blog Page 543

ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਨੇ ਨਾਭਾ ਜੇਲ ਵਿੱਚ ਢਾਈ ਘੰਟੇ ਕੀਤੀ ਪੁੱਛਗਿਛ

0
Bikram Singh Majithia

ਨਾਭਾ, 25 ਅਗਸਤ 2025 : ਆਮਦਨ ਤੋਂ ਵੱਧ ਮਾਮਲੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ ਵਿੱਚ ਹਨ ਇੱਕ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ ।

ਮਜੀਠੀਆ ਤੋਂ ਕਰੀਬ ਢਾਈ ਘੰਟੇ ਤੱਕ ਸਵਾਲ ਜਵਾਬ ਹੋਏ

ਨਾਭਾ ਜੇਲ ਦੇ ਅੰਦਰ ਜਾ ਕੇ ਬਿਕਰਮ ਸਿੰਘ ਮਜੀਠੀਆ (Bikram Singh Majithia) ਤੋਂ ਕਰੀਬ ਢਾਈ ਘੰਟੇ ਤੱਕ ਸਵਾਲ ਜਵਾਬ ਹੋਏ ਨੇ ਸਿੱਟ ਮੁਖੀ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਤੇ ਐਸ. ਪੀ. (ਡੀ) ਗੁਰਬੰਸ ਬੈਂਸ (S. S. P. Varun Sharma and S. P. (D) Gurbans Bains)  ਦੇ ਵੱਲੋਂ ਇਹ ਪੁੱਛਗਿਚ ਕੀਤੀ ਗਈ ਹੈ। ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਪੁੱਛ ਗਿੱਛ ਕੀਤੀ ਗਈ ਹੈ। ਬਿਕਰਮ ਮਜੀਠੀਆ ਇਸ ਵੇਲੇ ਨਾਭਾ ਜੇਲ ਦੇ ਵਿੱਚ ਬੰਦ ਨੇ ਆਮਦਨ ਤੋਂ ਬਾਅਦ ਜਾਇਦਾਦ ਦਾ ਇਹ ਮਾਮਲਾ ਵਿਜਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਜਮਾਨਤ ਪਟੀਸ਼ਨ ਵੀ ਮੋਹਾਲੀ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਤੇ ਮੁੜ ਤੋਂ ਉਹਨਾਂ ਤੋਂ ਪੁੱਛ ਗਿੱਛ ਕੀਤੀ ਗਈ ਹੈ ।

ਦੋ ਘੰਟੇ ਤੋਂ ਵੱਧ ਦਾ ਸਮਾਂ ਐਸ. ਐਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਵਿੱਚ ਜੋ ਬਿਕਰਮ ਮਜੀਠੀਆ ਨਾਲ ਪੁੱਛਗਿੱਛ ਕੀਤੀ

ਜਾਣਕਾਰੀ ਮੁਤਾਬਿਕ ਸਿੱਟ ਢਾਈ ਘੰਟੇ ਅੰਦਰ ਰਹੀ (The SIT remained inside for two and a half hours.) ਕਿ ਕੁਝ ਸਵਾਲ ਜਵਾਬ ਹੋਏ ਹਨ ਕੁਝ ਜਾਣਕਾਰੀ ਮਿਲ ਰਹੀ ਹੈ । ਦੋ ਘੰਟੇ ਤੋਂ ਵੱਧ ਦਾ ਸਮਾਂ ਐਸ. ਐਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਵਿੱਚ ਜੋ ਬਿਕਰਮ ਮਜੀਠੀਆ ਨਾਲ ਪੁੱਛਗਿੱਛ ਕੀਤੀ ਹੈ ਤੇ ਜਦੋਂ ਉਹਨਾਂ ਵੱਲੋਂ ਪਹਿਲਾਂ ਕਿਹਾ ਗਿਆ ਸੀ ਅਸੀਂ ਆ ਕੇ ਇਸ ਸਬੰਧੀ ਅਸੀਂ ਪ੍ਰੈਸ ਵਾਰਤਾ ਕਰਾਂਗੇ ਪਰ ਜਦੋਂ ਮੌਕੇ ਤੇ ਨਿਕਲੇ ਉਹਨਾਂ ਨੇ ਇਸ਼ਾਰਾ ਵੀ ਕੀਤਾ ਅੱਗੇ ਜਾ ਕੇ ਰੁਕਦਿਆਂ ਪਰ ਬਿਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਬਿਨਾਂ ਚਲਦੇ ਬਣੇ ਅਤੇ ਜਦੋਂ ਕਿ ਮੇਨ ਗੱਲ ਇਹ ਹੈ ਜੋ ਮਿਸਿੰਗ ਲੈਂਡ ਆ (Missing Land is here.) ਉਸ ਨੂੰ ਲੈ ਕੇ ਜਿਹੜੇ ਕਰੀਬ ਦੋ ਘੰਟੇ ਤੋਂ ਉੱਪਰ ਤੇ ਪੁੱਛਕਿਛ ਕੀਤੀ ਪਰ ਪੁੱਛ ਗਿੱਛ ਕੀ ਹੋਈ ਹੈ, ਪਤਾ ਨਹੀਂ ।

ਕਿਸ ਤਰ੍ਹਾਂ ਦਾ ਬਿਕਰਮ ਮਜੀਠੀਆ ਦਾ ਰਵਈਆ ਰਿਹਾ

ਸੂਤਰਾ ਦੇ ਹਵਾਲੇ ਤੋਂ ਖਬਰ ਮਿਲ ਰਹੀ ਕੁਝ ਸਵਾਲ ਜਵਾਬ ਹੋਏ ਕੀ ਕੁਝ ਪੁੱਛਿਆ ਗਿਆ ਕਿਸ ਤਰ੍ਹਾਂ ਦਾ ਬਿਕਰਮ ਮਜੀਠੀਆ ਦਾ ਰਵਈਆ ਰਿਹਾ ਇਸ ਪੁੱਛਗਿਛ ਦੇ ਦੌਰਾਨ ਕਿ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਜਾ ਨਹੀਂ ਦਿੱਤੀਆਂ ਗਈਆਂ ਕੀ ਕੁਝ ਪਤਾ ਨਹੀ ਲੱਗ ਸਕਿਆ। ਇਸ ਸਬੰਧੀ ਐਸ. ਐਸ. ਪੀ. ਖੁਦ ਮੁਖੀ ਨੇ ਮੀਡੀਆ ਨੂੰ ਜਾਣਕਾਰੀ ਦੇਣੀ ਸੀ, ਪਰ ਉਹ ਬਗੈਰ ਗੱਲਬਾਤ ਕੀਤੀ ਚਲੇ ਗਏ ।

Read More : ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਾਮਲੇ ’ਚ ਹੁਣ 6 ਅਗਸਤ ਨੂੰ

ਪੀ. ਡੀ. ਏ. ਨੇ ਵੱਖ ਵੱਖ ਖੇਤਰਾਂ ’ਚ ਅਣ-ਅਧਿਕਾਰਤ ਵਿਕਸਿਤ ਕਲੋਨੀਆਂ ਢਾਹੀਆਂ

0
P. D. A. demolished

ਪਟਿਆਲਾ, 25 ਅਗਸਤ 2025 : ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ.) (Patiala Development Authority) ਵੱਲੋਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਦੀ ਅਗਵਾਈ ਵਿੱਚ ਪਿੰਡ ਬਾਰਨ, ਫਾਰਮ ਬਹਾਦਰਗੜ੍ਹ ਅਤੇ ਚੌਰਾ ਵਿਖੇ ਅਣ ਅਧਿਕਾਰਤ ਕਲੋਨੀਆਂ ਨੂੰ ਢਾਹ ਦਿੱਤਾ ਗਿਆ ਹੈ ।

ਇਸ ਮੁਹਿੰਮ ਤਹਿਤ ਪੀ. ਡੀ. ਏ. ਦੇ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਪੀ. ਡੀ. ਏ., ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਲੋਨੀ ਦੀ ਉਸਾਰੀ ਤੇ ਸਖ਼ਤ ਕਾਰਵਾਈ (Strict action against construction of unauthorized colonies) ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਇਹਨਾਂ ਵਿਕਸਤ ਹੋਈਆਂ ਕਲੋਨੀਆਂ ਵਿੱਚ ਆਪਣੀ ਅਹਿਮ ਪੂੰਜੀ ਨੂੰ ਨਿਵੇਸ਼ ਕਰਨ ਤੋਂ ਬਚਾਇਆ ਜਾ ਸਕੇ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਹੋ ਰਹੇ ਗੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ ।

ਇਸ ਦੌਰਾਨ ਪੀ. ਡੀ. ਏ. ਦੇ ਅਧਿਕਾਰੀਆਂ ਵੱਲੋਂ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਆਮ ਜਨਤਾ ਵੱਲੋਂ ਕਿਸੇ ਵੀ ਅਣਅਧਿਕਾਰਤ ਕਲੋਨੀ ਵਿੱਚ ਬਿਲਡਿੰਗ/ਪਲਾਟ ਖ਼ਰੀਦ ਕੇ ਆਪਣੀ ਜਮਾਂ ਪੂੰਜੀ ਕਿਸੇ ਅਣ ਅਧਿਕਾਰਤ ਕਲੋਨੀ ਵਿੱਚ ਨਿਵੇਸ਼ ਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਮ ਜਨਤਾ ਲਈ ਇਹ ਜ਼ਰੂਰੀ ਹੈ ਕਿ ਕੋਈ ਵੀ ਬਿਲਡਿੰਗ /ਪਲਾਟ ਖ਼ਰੀਦਣ ਜਾਂ ਲੀਜ਼ ਤੇ ਲੈਣ ਤੋਂ ਪਹਿਲਾਂ ਉਸ ਦੀ ਪ੍ਰਵਾਨਗੀ ਸਬੰਧੀ ਪੀ. ਡੀ. ਏ. ਦਫ਼ਤਰ ਪਾਸੋਂ ਪ੍ਰਾਪਤ ਕਰ ਲਈ ਜਾਵੇ ।

ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇਹ ਵੀ ਸੂਚਿਤ ਕੀਤਾ ਗਿਆ ਕਿ ਇਹਨਾਂ ਕਲੋਨੀਆਂ ਤੋਂ ਇਲਾਵਾ ਕੁੱਝ ਹੋਰ ਅਣ-ਅਧਿਕਾਰਤ ਕਲੋਨਾਈਜ਼ਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਸ ਸਬੰਧੀ ਕੋਈ ਪੁਖ਼ਤਾ ਜਵਾਬ ਜਾਂ ਦਸਤਾਵੇਜ਼ ਨੋਟਿਸ ਵਿੱਚ ਦਿੱਤੇ ਸਮੇਂ ਦੌਰਾਨ ਪ੍ਰਾਪਤ ਨਹੀਂ ਹੁੰਦੇ ਹਨ ਤਾਂ ਉਹਨਾਂ ਵਿਰੁੱਧ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐਫ. ਆਈ. ਆਰ. ਵੀ ਦਰਜ ਕਰਵਾਈ ਜਾਵੇਗੀ । ਇਸ ਦੌਰਾਨ ਸੀਮਾ ਕੌਸ਼ਲ (ਜ਼ਿਲ੍ਹਾ ਨਗਰ ਯੋਜਨਾਕਾਰ), ਗੁਰਿੰਦਰ ਸਿੰਘ (ਸਹਾਇਕ ਨਗਰ ਯੋਜਨਾਕਾਰ), ਗੁਰਪ੍ਰੀਤ ਸਿੰਘ (ਜੂਨੀਅਰ ਇੰਜੀਨੀਅਰ), ਸੰਜੀਵ ਕੁਮਾਰ (ਜੂਨੀਅਰ ਇੰਜੀਨੀਅਰ), ਪੰਕਜ ਗਰਗ ਅਤੇ ਪਰਮਵੀਰ ਸਿੰਘ (ਜੂਨੀਅਰ ਇੰਜੀਨੀਅਰ), ਹਾਜ਼ਰ ਸੀ ।

Read More : ਪੀ. ਡੀ. ਏ. ਦੇ ਮੁੱਖ ਪ੍ਰਸ਼ਾਸਕ ਵੱਲੋਂ ਅਰਬਨ ਅਸਟੇਟ ਏਰੀਏ ਦਾ ਨਿਰੀਖਣ

ਪੰਜਾਬ ਪੁਲਸ ਨੇ ਬੀ. ਕੇ. ਆਈ. ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ

0
DGP

ਚੰਡੀਗੜ੍ਹ/ਬਟਾਲਾ, 25 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਬਟਾਲਾ ਪੁਲਸ ਨੇ ਪਾਕਿ-ਆਈ. ਐਸ. ਆਈ. ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਚਾਰ ਐਸ. ਪੀ. ਐਲ. ਐਚ. ਜੀ. ਆਰ.-84 ਹੈਂਡ ਗ੍ਰਨੇਡ (ਜਿਸਨੂੰ ਆਰਗੇਸ ਐਚ. ਜੀ.-.84 ਵੀ ਕਿਹਾ ਜਾਂਦਾ ਹੈ) ਅਤੇ ਇੱਕ ਕਾਲੇ ਧਾਤੂ ਦੇ ਡੱਬੇ ਵਿੱਚ ਪੈਕ ਆਰਡੀਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) – ਜਿਸ ਦਾ ਭਾਰ ਲਗਭਗ 2 ਕਿਲੋਗ੍ਰਾਮ ਹੈ ਨੂੰ ਅੰਮ੍ਰਿਤਸਰ ਵੱਲ ਜਾਣ ਵਾਲੀ ਸੜਕ ਦੇ ਨੇੜੇ ਝਾੜੀਆਂ ਵਿੱਚੋਂ ਬਰਾਮਦ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ । ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇੱਕ ਬਾਓਫੇਂਗ ਡਿਊਲ-ਬੈਂਡ ਐਫਐਮ ਟ੍ਰਾਂਸਸੀਵਰ ਸੈੱਟ, ਇੱਕ ਡੀ-ਆਕਾਰ ਵਾਲਾ ਹੈੱਡਸੈੱਟ ਜੋ ਆਮ ਤੌਰ ‘ਤੇ ਵਾਕੀ-ਟਾਕੀ ਨਾਲ ਵਰਤਿਆ ਜਾਂਦਾ ਹੈ, ਸਮੇਤ ਹੋਰ ਉਪਕਰਣ ਵੀ ਬਰਾਮਦ ਕੀਤੇ ਹਨ ।

ਬਟਾਲਾ ਤੋਂ ਚਾਰ ਹੈਂਡ-ਗ੍ਰੇਨੇਡ, 2 ਕਿਲੋਗ੍ਰਾਮ ਆਰ. ਡੀ. ਐਕਸ-ਅਧਾਰਤ ਆਈ. ਈ. ਡੀ. ਬਰਾਮਦ

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਯੂਕੇ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ, ਜੋ ਕਿ ਪਾਕਿ ਆਈਐਸਆਈ ਹਮਾਇਤ ਪ੍ਰਾਪਤ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ, ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ । ਡੀ. ਜੀ. ਪੀ. ਨੇ ਦੱਸਿਆ ਕਿ ਇੱਕ ਦੋਸ਼ੀ, ਜਿਸਦੀ ਪਛਾਣ ਰਵਿੰਦਰ ਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਪੂਰੀਆ ਕਲਾਂ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇੱਕ ਹੋਰ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਸ ਟੀਮਾਂ ਵੱਲੋਂ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਜਾਂਚ ਮੁਤਾਬਿਕ ਇਹ ਖੇਪ ਯੂ. ਕੇ.-ਅਧਾਰਤ ਬੀ. ਕੇ. ਆਈ. ਅੱਤਵਾਦੀ ਨਿਸ਼ਾਨ ਜੋਡੀਆ ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ : ਡੀ. ਜੀ. ਪੀ. ਗੌਰਵ ਯਾਦਵ

ਉਨ੍ਹਾਂ ਅੱਗੇ ਦੱਸਿਆ ਕਿ ਸਰਹੱਦ ਪਾਰੋਂ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ ।
ਹੋਰ ਵੇਰਵੇ ਸਾਂਝੇ ਕਰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗੈਂਗਸਟਰ-ਅੱਤਵਾਦੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ, ਜਿਸਨੇ ਵਿਸਫੋਟਕ ਛੁਪਾਉਣ ਅਤੇ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਸੀ, ਦੇ ਨਿਰਦੇਸ਼ਾਂ ‘ਤੇ ਇੱਕ ਡੈੱਡ ਲੈਟਰਬਾਕਸ ਤਕਨੀਕ ਜ਼ਰੀਏ ਖੇਪ ਇਕੱਠੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਖੇਪ ਦੀ ਬਰਾਮਦਗੀ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਦੇ ਉਦੇਸ਼ ਨਾਲ ਸਰਹੱਦ ਪਾਰੋਂ ਰਚੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ।

ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ; ਦੂਜੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ: ਡੀਜੀਪੀ ਪੰਜਾਬ

ਐਸ. ਐਸ. ਪੀ. ਨੇ ਦੱਸਿਆ ਕਿ ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ, ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਅਤੇ ਬਰਮਿੰਘਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ।

ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਐਸਐਸਪੀ ਸੁਹੇਲ ਕਾਸਿਮ ਮੀਰ

ਇਸ ਸਬੰਧੀ, ਐਫ. ਆਈ. ਆਰ. ਨੰਬਰ 129 ਮਿਤੀ 21.08.2025 ਨੂੰ ਥਾਣਾ ਸਦਰ ਬਟਾਲਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜਿਵੇਂ ਜਿਵੇਂ ਅੱਤਵਾਦੀ ਨੈੱਟਵਰਕਾਂ ਦੀ ਸ਼ਮੂਲੀਅਤ ਸਪੱਸ਼ਟ ਹੁੰਦੀ ਗਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਸੰਬੰਧਿਤ ਧਾਰਾਵਾਂ ਵੀ ਕੇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ।

Read More : ਡੀ. ਜੀ. ਪੀ. ਨੇ ਕੀਤੀ ਯੁੱਧ ਨਸ਼ਿਆਂ ਵਿਰੁੱਧ-ਕਾਨੂੰਨ-ਵਿਵਸਥਾ ਮੀਟਿੰਗ ਦੀ ਪ੍ਰਧਾਨਗੀ

ਅਗਲੇ ਦੋ ਦਿਨ ਬਰਸਾਤ ਦੀ ਪੇਸ਼ਨਗੋਈ ਦੇ ਮੱਦੇਨਜ਼ਰ ਲੋਕ ਇਹਤਿਹਾਤ ਵਰਤਣ

0
Deputy Commissioner

ਪਟਿਆਲਾ, 25 ਅਗਸਤ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਅਗਲੇ ਦੋ ਦਿਨ ਬਰਸਾਤ ਦੀ ਪੇਸ਼ਨਗੋਈ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਤਿਹਾਤ ਵਰਤਣ ।

ਮੱਦੇਨਜ਼ਰ ਲੋਕ ਨਦੀਆਂ, ਟੋਭਿਆਂ ਤੇ ਬੰਨ੍ਹਾਂ ਤੋਂ ਦੂਰ ਰਹਿਣ : ਡਿਪਟੀ ਕਮਿਸ਼ਨਰ

ਉਨ੍ਹਾਂ ਕਿਹਾ ਕਿ ਬਰਸਾਤ ਦੇ ਮੱਦੇਨਜ਼ਰ ਲੋਕ ਨਦੀਆਂ, ਟੋਭਿਆਂ ਤੇ ਬੰਨ੍ਹਾਂ ਤੋਂ ਦੂਰ ਰਹਿਣ ਖਾਸ ਤੌਰ ‘ਤੇ ਬੱਚਿਆਂ ਨੂੰ ਟੋਭਿਆਂ ਆਦਿ ਤੋਂ ਦੂਰ ਰੱਖਿਆ ਜਾਵੇ । ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਮੂਹ ਐਸ. ਡੀ. ਐਮਜ਼. (S. D. M.S.) ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਦਿਆਂ ਕਿਹਾ ਕਿ ਅਗਲੇ ਦੋ ਦਿਨਾਂ ਬਰਸਾਤ ਦੀ ਹੋਈ ਪੇਸ਼ਨਗੋਈ ਦੇ ਮੱਦੇਨਜ਼ਰ ਆਪਣੇ ਅਧੀਨ ਪੈਂਦੇ ਖੇਤਰ ਅੰਦਰ ਖਾਸ ਚੌਕਸੀ ਰੱਖੀ ਜਾਵੇ ਅਤੇ ਨੀਵੇਂ ਖੇਤਰਾਂ ਵਿੱਚ ਬਰਸਾਤੀ ਪਾਣੀ ਖੜੇ ਹੋਣ ਦੀ ਸੂਰਤ ਵਿੱਚ ਇਸ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਏ. ਡੀ. ਸੀ. ਨਵਰੀਤ ਕੌਰ ਸੇਖੋਂ (A. D. C. Navreet Kaur Sekhon) ਤੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਵੀ ਮੌਜੂਦ ਸਨ ।

ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਸਹੂਲਤ ਲਈ 24 ਘੰਟੇ ਕਾਰਜਸ਼ੀਲ ਹੈ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਲਾਹਕਾਰੀ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਚੌਕਸ ਰਹਿਣ ਲਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਸਹੂਲਤ ਲਈ 24 ਘੰਟੇ ਕਾਰਜਸ਼ੀਲ ਹੈ । ਉਨ੍ਹਾਂ ਸਿਹਤ ਵਿਭਾਗ (Health Department) ਦੇ ਅਧਿਕਾਰੀਆਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀ ਸਬੰਧੀ ਵੀ ਲੋਕਾਂ ਨੂੰ ਸਮੇਂ ਸਮੇਂ ‘ਤੇ ਜਾਗਰੂਕ ਕਰਨ ਦੀ ਹਦਾਇਤ ਕੀਤੀ ।

Read More : ਡਿਪਟੀ ਕਮਿਸ਼ਨਰ ਵੱਲੋਂ ਮਾਲ ਅਫ਼ਸਰਾਂ ਨਾਲ ਮੀਟਿੰਗ

ਮੁੱਖ ਮੰਤਰੀ ਮਾਨ ਨੇ ਜਨਤਾ ਦੇ ਨਾਮ ਕੀਤ ਇਕ ਖੁੱਲ੍ਹਾ ਪੱਤਰ ਜਾਰੀ

0
Chief Minister Mann

ਚੰਡੀਗੜ੍ਹ, 25 ਅਗਸਤ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਪੰਜਾਬ ਦੀ ਆਮ ਜਨਤਾ ਦੇ ਨਾਮ ਇਕ ਖੁੱਲ੍ਰਾ ਪੱਤਰ ਜਾਰੀ ਕਰਦਿਆਂ ਸਪੱਸ਼ਟ ਆਖਿਆ ਹੈ ਕਿ ਉਹ ਕਿਸੇ ਦਾ ਹੱਕ ਨਹੀਂ ਖੋਹਣ ਦੇਣਗੇ ।

ਕੀ ਲਿਖਿਆ ਹੈ ਚਿੱਠੀ ਵਿਚ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਚਿੱਠੀ (Letter) ਵਿੱਚ ਲਿਖਿਆ ਹੈ ਕਿ ਵੋਟਾਂ ਚੋਰੀ ਕਰਨ ਤੋਂ ਬਾਅਦ ਭਾਜਪਾ ਹੁਣ ਰਾਸ਼ਨ ਚੋਰੀ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਤੁਹਾਡਾ ਭਰਾ ਭਗਵੰਤ ਮਾਨ ਤੁਹਾਡੇ ਨਾਲ ਖੜ੍ਹਾ ਹੈ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਥੇ ਹੀ ਬਸ ਨਹੀਂ ਮੁੱਖ ਮੰਤਰੀ ਨੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਮੇਰੇ ਪਿਆਰੇ ਪੰਜਾਬੀਓ, ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਬਹੁਤ ਵੱਡੀ ਸਾਜਿ਼ਸ਼ ਘੜ ਰਹੀ ਹੈ । ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਦੇ 55 ਲੱਖ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਸੀ ਜੋ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਗਿਆ ।

ਪੰਜਾਬ ਵਿਚ ਮਿਲ ਰਿਹੈ 1 ਕਰੋੜ 53 ਲੱਖ ਨੂੰ ਰਾਸ਼ਨ

ਪੰਜਾਬ ਅੰਦਰ ਜੇਕਰ ਰਾਸ਼ਨ ਮਿਲਣ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬ ਵਿੱਚ 1.53 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਇਨ੍ਹਾਂ 55 ਲੱਖ ਲੋਕਾਂ ਦੀ ਸਬਸਿਡੀ ਦੀ ਰਕਮ ਰੋਕ ਕੇ ਇਸ ਦਾ ਬਹਾਨਾ ਬਣਾਇਆ ਹੈ। ਇਹ ਸਿਰਫ਼ ਸਰਕਾਰੀ ਫੈਸਲਾ ਨਹੀਂ ਹੈ, ਇਹ ਪੰਜਾਬ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਪਰਿਵਾਰਾਂ ਦੀ ਥਾਲੀ `ਤੇ ਸਿੱਧਾ ਹਮਲਾ ਹੈ। ਕੇਂਦਰ ਸਰਕਾਰ ਨੇ ਜੁਲਾਈ ਤੋਂ 23 ਲੱਖ ਗਰੀਬ ਲੋਕਾਂ ਦਾ ਰਾਸ਼ਨ ਇਹ ਕਹਿ ਕੇ ਰੋਕ ਦਿੱਤਾ ਹੈ ਕਿ ਉਨ੍ਹਾਂ ਨੇ ਈ-ਕੇਵਾਈਸੀ ਨਹੀਂ ਕੀਤਾ ਹੈ।

ਭਾਜਪਾ ਰੋਕਣ ਜਾ ਰਹੀ ਹੈ ਸਤੰਬਰ ਤੋਂ 32 ਲੱਖ ਹੋਰ ਪੰਜਾਬੀਆਂ ਦੇ ਰਾਸ਼ਨ ਕਾਰਡ

ਭਾਜਪਾ ਸਤੰਬਰ ਮਹੀਨੇ ਤੋਂ ਲਗਭਗ 32 ਲੱਖ ਹੋਰ ਪੰਜਾਬੀਆਂ ਦਾ ਰਾਸ਼ਨ ਇਹ ਕਹਿ ਕੇ ਰੋਕਣ ਜਾ ਰਹੀ ਹੈ ਕਿ ਇਹ ਲੋਕ ਗਰੀਬ ਨਹੀਂ ਹਨ। ਇਸ ਤਰ੍ਹਾਂ ਭਾਜਪਾ ਕੁੱਲ 55 ਲੱਖ ਲੋਕਾਂ ਦਾ ਰਾਸ਼ਨ ਰੋਕਣ ਦੀ ਯੋਜਨਾ ਬਣਾ ਰਹੀ ਹੈ। ਜ਼ਰਾ ਸੋਚੋ, ਅਸੀਂ ਪੰਜਾਬ ਦੇ ਲੋਕ ਅਨਾਜ ਪੈਦਾ ਕਰਦੇ ਹਾਂ, ਪੂਰੇ ਦੇਸ਼ ਦਾ ਢਿੱਡ ਭਰਦੇ ਹਾਂ, ਅਤੇ ਅੱਜ ਕੇਂਦਰ ਸਰਕਾਰ ਉਸੇ ਪੰਜਾਬ ਦੀ ਥਾਲੀ ਵਿੱਚੋਂ ਰੋਟੀ ਦਾ ਬੁਰਕਾ ਖੋਹਣ `ਤੇ ਤੁਲੀ ਹੋਈ ਹੈ। ਕੀ ਇਹ ਇਨਸਾਫ਼ ਹੈ?

ਪੱਤਰ ਦੇ ਆਖਰੀ ਹਿੱਸੇ ਵਿਚ ਕੀ ਲਿਖ ਗਏ ਮੁੱਖ ਮੰਤਰੀ

ਆਪਣੇ ਪੱਤਰ ਦੇ ਆਖਰੀ ਹਿੱਸੇ ਵਿੱਚ, ਮੁੱਖ ਮੰਤਰੀ ਪੰਜਾਬ ਮਾਨ ਨੇ ਕਿਹਾ ਹੈ ਕਿ “ਤੁਹਾਡਾ ਭਰਾ ਭਗਵੰਤ ਮਾਨ ਤੁਹਾਡੇ ਨਾਲ ਖੜ੍ਹਾ ਹੈ । ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਿੰਨਾ ਚਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਸੇ ਦਾ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ। ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝੇਗਾ, ਕਿਸੇ ਮਾਂ ਦੀ ਰਸੋਈ ਖਾਲੀ ਨਹੀਂ ਰਹੇਗੀ ਅਤੇ ਕੋਈ ਬੱਚਾ ਭੁੱਖਾ ਨਹੀਂ ਸੌਂਵੇਗਾ । ਅਸੀਂ ਪਹਿਲਾਂ ਹੀ 29 ਲੱਖ ਰਾਸ਼ਨ ਕਾਰਡ ਧਾਰਕਾਂ ਦੀ ਤਸਦੀਕ ਕਰ ਲਈ ਹੈ ਅਤੇ ਬਾਕੀ ਕੰਮ ਛੇ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ ।

Read More : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ‘ਤੇ CM ਭਗਵੰਤ ਮਾਨ ਦਾ ਆਇਆ ਬਿਆਨ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਦੋ ਵਿਰੁੱਧ ਸਪਲੀਮੈਂਟਰੀ ਚਲਾਨ ਹੋਇਆ ਪੇਸ਼

0
Sadhu Singh Dharamsot

ਚੰਡੀਗੜ੍ਹ, 25 ਅਗਸਤ 2025 : ਪੰਜਾਬ ਦੇ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ (Former Congress cabinet minister)  ਸਾਧੂ ਸਿੰਘ ਧਰਮਸੌਤ ਵਿਰੁੱਧ ਜੋ ਮਨੀ ਲਾਂਡਰਿੰਗ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਰਜ ਕੀਤਾ ਗਿਆ ਸੀ ਵਿਚ ਧਰਮਸੌਤ ਸਮੇਤ ਦੋ ਵਿਰੁੱਧ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ।

ਕਿਥੇ ਕੀਤਾ ਗਿਆ ਚਲਾਨ ਪੇਸ਼

ਮਨੀ ਲਾਂਡਰਿੰਗ ਦੇ ਮਾਮਲੇ `ਚ ਈ. ਡੀ. ਵਲੋਂ ਜੋ ਮਾਮਲਾ ਦਰਜ ਕੀਤਾ ਗਿਆ ਸੀ ਸਬੰਧੀ ਮਾਮਲੇ ਦੀ ਸੁਣਵਾਈ ਵਧੀਕ ਜਿ਼ਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ `ਚ ਹੋਈ, ਜਿਸ ਦੌਰਾਨ ਅਦਾਲਤ `ਚ ਅੱਜ ਈ. ਡੀ. ਵਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot)  ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਖਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ।

ਅਦਾਲਤ ਨੇ ਮੰਗੀ ਹੈ ਹਰਪ੍ਰੀਤ ਸਿੰਘ ਦੀ ਜਾਇਦਾਦ ਦੀ ਜਾਣਕਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਲਾਂਡਰਿੰਗ ਮਾਮਲੇ (Money laundering cases) ਵਿਚ ਪਿਛਲੀ ਵਾਰ ਪੇਸ਼ੀ `ਤੇ ਮਾਨਯੋਗ ਅਦਾਲਤ ਵਲੋਂ ਸਾਧੂ ਸਿੰਘ ਧਰਮਸੌਤ ਦੇ ਲੜਕੇ ਹਰਪ੍ਰੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ਪਰ ਹੁਣ ਅਦਾਲਤ ਵਲੋਂ ਹਰਪ੍ਰੀਤ ਸਿੰਘ ਦੀ ਜਾਇਦਾਦ ਦੀ ਜਾਣਕਾਰੀ ਵੀ ਮੰਗੀ ਗਈ ਹੈ ਤਾਂ ਜੋ ਸੀ. ਆਰ. ਪੀ. ਸੀ. ਦੀ ਧਾਰਾ 83 ਅਧੀਨ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ।

Read More : ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ

ਜੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿਚ ਰਿਹਾ ਕਬੱਡੀ ਦਾ ਸ਼ਾਨਦਾਰ ਪ੍ਰਦਰਸ਼ਨ

0
Zonal Tournament

ਪਟਿਆਲਾ, 25 ਅਗਸਤ 2025 : ਜ਼ੋਨ ਪਟਿਆਲਾ-2 ਦਾ (Zonal Tournament) ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ ।

ਕਬੱਡੀ ਦਾ ਜ਼ੋਨਲ ਟੂਰਨਾਮੈਂਟ (Kabaddi Zonal Tournament) ਕਿਰਨਜੀਤ ਕੌਰ (ਲੈਕਚਰਾਰ ਫਿਜ਼ੀਕਲ ਐਜ਼ੂ., ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਪਟਿਆਲਾ) ਅਤੇ ਜਸਦੇਵ ਸਿੰਘ (ਡੀ. ਪੀ. ਈ., ਐੱਸ. ਡੀ. ਐੱਸ. ਈ. ਸਕੂਲ ਪਟਿਆਲਾ) ਦੀ ਅਗਵਾਈ ਵਿੱਚ ਕਰਵਾਇਆ ਗਿਆ । ਜ਼ੋਨਲ ਅੰਡਰ-14 (ਲੜਕੇ) ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਐੱਸ. ਡੀ. ਐੱਸ. ਈ. ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਝੰਡੀ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-14 (ਲੜਕੀਆਂ) ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਝੰਡੀ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਨੇ ਤੀਜਾ ਸਥਾਨ ਹਾਸਲ ਕੀਤਾ ।

ਜ਼ੋਨਲ ਅੰਡਰ-17 (ਲੜਕੇ) ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਨੇ ਪਹਿਲਾ ਅਤੇ ਐੱਸ. ਡੀ. ਐੱਸ. ਈ. ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ ।  ਜ਼ੋਨਲ ਅੰਡਰ-17 (ਲੜਕੀਆਂ) ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ । ਜ਼ੋਨਲ ਅੰਡਰ-19 (ਲੜਕੇ) ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਐੱਸ. ਡੀ. ਐੱਸ. ਈ. ਸਕੂਲ ਨੇ ਪਹਿਲਾ ਅਤੇ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ ।  ਜ਼ੋਨਲ ਅੰਡਰ-14 (ਲੜਕੇ) ਸਰਕਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਮੈਣ ਤੇ ਤੀਜਾ ਸਥਾਨ ਹਾਸਲ ਕੀਤਾ ।

ਜ਼ੋਨਲ ਅੰਡਰ-17 (ਲੜਕੇ) ਸਰਕਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ (Senior Secondary School Sheikhupur) ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ੋਨਲ ਅੰਡਰ-19 (ਲੜਕੇ) ਸਰਕਲ ਸਟਾਇਲ ਕਬੱਡੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ । ਯੋਗਾ ਦਾ ਜ਼ੋਨਲ ਟੂਰਨਾਮੈਂਟ ਸ੍ਰੀਮਤੀ ਰੁਪਿੰਦਰ ਕੌਰ (ਡੀ. ਪੀ. ਈ., ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਪਟਿਆਲਾ) ਅਤੇ ਮਿਸ. ਕਿਰਨਜੋਤ ਕੌਰ (ਯੋਗਾ ਟੀਚਰ, ਦਾ ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ) ਦੀ ਅਗਵਾਈ ਵਿੱਚ ਕਰਵਾਇਆ ਗਿਆ। ਜ਼ੋਨਲ ਅੰਡਰ-14 (ਲੜਕੇ) ਯੋਗਾ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਪਹਿਲਾ, ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਤੀਜਾ ਸਥਾਨ ਹਾਸਲ ਕੀਤਾ ।

Read More : ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਜ਼ੋਨਲ ਖੇਡਾਂ ਸਬੰਧੀ ਹੋਈ ਮੀਟਿੰਗ

ਟਰੱਕ ਹਾਦਸੇ ਦੇ ਡਰਾਈਵਰ ਨੂੰ ਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

0
Accident

ਅਮਰੀਕਾ, 25 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਵਿਖੇ ਕੁੱਝ ਦਿਨ ਪਹਿਲਾਂ ਵਾਪਰੇ ਸੜਕੀ ਹਾਦਸੇ ਦੇ ਜਿੰਮੇਵਾਰ ਮੰਨੇ ਜਾ ਰਹੇ ਟਰੱਕ ਚਾਲਕ ਹਰਜਿੰਦਰ ਸਿੰਘ (Truck driver Harjinder Singh) ਨੂੰ ਮਾਨਯੋਗ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ (Refusal to grant bail) ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਵਿਖੇ ਬਣੇ ਫਲੋਰੀਡਾ ਹਾਈਵੇਅ `ਤੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ।

ਪਰਿਵਾਰ ਨੇ ਕੀਤੀ ਹੈ ਰਹਿਮ ਦੀ ਅਪੀਲ

ਟਰੱਕ ਚਾਲਕ ਹਰਜਿੰਦਰ ਸਿੰਘ ਨੂੰ ਸੜਕੀ ਹਾਦਸੇ ਦਾ ਜਿੰਮੇਵਾਰ ਮੰਨਦਿਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹਰਜਿੰਦਰ ਸਿੰੰਘ ਨੂੰ ਕੋਰਟ ਇਕ ਲੰਮੀ ਸਜ਼ਾ ਦੇ ਸਕਦੀ ਹੈ ਪਰ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੋਰਟ ਨੂੰ ਨਰਮੀ ਵਰਤਣ ਦੀ ਅਪੀਲ ਕੀਤੀ ਹੈ।

ਹਰਜਿੰਦਰ ਸਿੰਘ ਤੇ ਦਰਜ ਕੀਤੇ ਗਏ ਹਨ ਤਿੰਨ ਮਾਮਲੇ ਦਰਜ

ਸੜਕੀ ਹਾਦਸੇ ਤੋਂ ਬਾਅਦ ਫਲੋਰਿਡਾ ਛੱਡ ਨਿਊਯਾਰਕ (Leaving Florida for New York) ਚਲੇ ਗਏ ਹਰਜਿੰਦਰ ਸਿੰਘ ਨੂੰ ਮੁੜ ਫਲੋਰਿਡ ਲਿਆ ਕੇ ਜਿਥੇ ਉਸ ਤੇ ਸੜਕੀ ਹਾਦਸੇੇ ਵਿਚ ਤਿੰਨ ਲੋਕਾਂ ਦੀ ਮੌਤ ਦਾ ਜਿੰਮੇਵਾਰ ਮੰਨਦਿਆਂ ਮਾਨਯੋਗ ਕੋਰਟ ਵਿਚ ਕੇਸ ਚਲਾਇਆ ਜਾ ਰਿਹਾ ਹੈ, ਉਥੇ ਹਰਜਿੰਦਰ ਸਿੰਘ ਤੇ ਤਰ੍ਹਾਂ ਤਰ੍ਹਾਂ ਤੋਂ ਤਿੰਨ ਕੇਸ ਵੀ ਦਰਜ ਕੀਤੇ ਗਏ ਹਨ। ਪਿਛਲੇ ਸ਼ਨੀਵਾਰ ਨੂੰ ਸੇਂਟ ਲੂਸੀ ਕਾਉਂਟੀ ਜੱਜ ਲੌਰੇਨ ਸਵੀਟ ਨੇ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਮੰਨਿਆ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਇਸ ਲਈ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ।

ਸੰਸਦ ਮੈਂਬਰ ਹਰਸਿਮਰਤ ਵੱਲੋਂ ਵਿਦੇਸ਼ ਮੰਤਰੀ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਹਰਜਿੰਦਰ ਨੂੰ ਕਾਨੂੰਨੀ ਸਲਾਹਕਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਤਾਂ ਜੋ ਉਸਦਾ ਕੇਸ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ ।

Read More : ਸੜਕੀ ਹਾਦਸੇ ਵਿਚ 8 ਦੀ ਮੌਤ

ਮੌਸਮ ਦੀ ਤਬਦੀਲੀ ਦੇ ਚਲਦਿਆਂ ਬਾਰਸ਼ ਨੂੰ ਲੈ ਕੇ ਪੰਜਾਬ ਵਿਚ ਐਲਰਟ ਜਾਰੀ

0
weather change

ਚੰਡੀਗੜ੍ਹ, 25 ਅਗਸਤ 2025 : ਅਗਸਤ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਚੱਲ ਰਹੇ ਬਰਸਾਤੀ ਮੌਸਮ (Rainy weather) ਅਤੇ ਪੈ ਰਹੀ ਬਰਸਾਤ ਦੇ ਚਲਦਿਆਂ ਪੰਜਾਬ ਵਿਚ ਅੱਜ ਬਾਰਸ਼ ਨੂੰ ਲੈ ਕੇ ਯੈਲੋ ਐਲਰਟ ਜਾਰੀ ਕੀਤਾ ਗਿਆ ਹੈ । ਜਿਸਦੇ ਚਲਦਿਆਂ ਭਾਰਤ ਦੇਸ਼ ਦੇ ਸੈਰ-ਸਪਾਟਾ ਕੇਂਦਰ ਬਿੰਦੂ ਹਿਮਾਚਲ ਪ੍ਰਦੇਸ਼ (Himachal Pradesh) ਨਾਲ ਲੱਗਦੇ ਚਾਰ ਜਿ਼ਲਿਆਂ ਜਿਨ੍ਹਾਂ ਵਿਚ ਜਿ਼ਲਾ ਪਠਾਨਕੋਟ, ਗੁਰਦਾਸਪੁਰ, ਹੁਸਿ਼ਆਰਪੁਰ ਤੇ ਰੂਪਨਗਰ ਵਿਖੇ ਰੂਟੀਨ ਨਾਲੋਂ ਜਿ਼ਆਦਾ ਬਾਰਸ਼ ਪੈ ਸਕਦੀ ਹੈ । ਸਿਰਫ਼ ਇੰਨਾਂ ਹੀ ਨਹੀਂ ਬਰਸਾਤੀ ਮੌਸਮ ਬਣਿਆਂ ਰਹਿਣ ਦੇ ਇਕ ਦੋ ਜਾਂ ਤਿੰਨ ਨਹੀਂ 24 ਘੰਟਿਆਂ ਤੱਕ ਰਹਿਣ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ।

ਕਿਹੜੇ ਕਿਹੜੇ ਜਿ਼ਲੇ ਵਿਚ ਕੀ ਕੀ ਰਹਿ ਸਕਦਾ ਹੈ ਅਨੁਮਾਨ

ਜਲੰਧਰ ਜਿ਼ਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਹਲਕੇ ਬੱਦਲ (Light clouds) ਰਹਿਣ ਦੇ ਨਾਲ-ਨਾਲ ਬਰਸਾਤ ਹੋਣ ਦਾ ਵੀ ਪੂਰਾ-ਪੂਰਾ ਅਨੁਮਾਨ ਹੈ ਕਿਉਂਕਿ ਸਮੁੱਚੇ ਪੰਜਾਬ ਅੰਦਰ ਬੱਦਲਵਾਈ ਹੋਈ ਪਈ ਹੈ, ਜਿਸ ਕਾਰਨ ਤਾਪਮਾਨ 26 ਤੋਂ 22 ਡਿੱਗਰੀ ਤੱਕ ਦੇ ਵਿਚਾਲੇ ਰਹਿ ਸਕਦਾ ਹੈ। ਇਸੇ ਤਰ੍ਹਾਂ ਪਟਿਆਲਾ ਜਿ਼ਲੇ ਵਿਚ ਵੀ ਉਪਰਕੋਕਤ ਵਾਂਗ ਮੌਸਮ ਬਣਿਆਂ ਰਹਿਣ ਦੇ ਨਾਲ-ਨਾਲ ਤਾਪਮਾਨ 24 ਤੋਂ 32 ਡਿੱਗਰੀ, ਲੁਧਿਆਣਾ ਵਿਖੇ 25 ਤੋਂ 31 ਡਿੱਗਰੀ ਤਾਪਮਾਨ ਅਤੇ ਮੋਹਾਲੀ ਵਿਖੇ 26 ਤੋਂ 32 ਡਿੱਗਰੀ ਦੇ ਵਿਚਾਲੇ ਰਹਿਣ ਦੇ ਪੂਰੇ ਪੂਰੇ ਅਨੁਮਾਨ ਹਨ ।

ਕਿਸ ਜਿ਼ਲੇ ਵਿਚ ਕਿੰਨੀ ਹੋਈ ਸੀ ਬਾਰਸ਼

ਪੰਜਾਬ ਅੰਦਰ ਅਗਸਤ ਮਹੀਨੇ ਵਿਚ ਚੱਲ ਰਹੇ ਬਰਸਾਤੀ ਮੌਸਮ ਦੇ ਚਲਦਿਆਂ ਮੋਹਾਲੀ ਵਿਚ 23. 5 ਮਿਲੀਮੀਟਰ, ਫਿਰੋਜ਼ਪੁਰ ਵਿਚ 67 ਮਿਮੀ, ਲੁਧਿਆਣਾ ਵਿਚ 53. 4 ਮਿਮੀ, ਪਠਾਨਕੋਟ ਵਿਚ 32. 5 ਮਿਮੀ, ਫਾਜਿ਼ਲਕਾ ਵਿਚ 14. 5 ਮਿਮੀ, ਅੰਮ੍ਰਿਤਸਰ ਵਿਚ 7 ਮਿਮੀ, ਪਟਿਆਲਾ ਵਿਚ 3. 4 ਮਿਮੀ. ਬਾਰਸ਼ ਰਿਕਾਰਡ ਕੀਤੀ ਗਈ ।

Read More : ਤਰਨ ਤਾਰਨ DC ਵੱਲੋਂ ਸਬ-ਡਵੀਜ਼ਨ ਪੱਟੀ ਦੇੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਦੌਰਾ

 

‘ਰਾਸ਼ਨ ਚੋਰੀ’ ਦੇ ਨਵੇਂ ਹੱਥਕੰਡੇ ਅਪਣਾਉਣ ਲੱਗੀ ਕੇਂਦਰ ਸਰਕਾਰ : ਹਰਪਾਲ ਸਿੰਘ ਚੀਮਾ

0
Finance Minister

ਪਟਿਆਲਾ, 25 ਅਗਸਤ 2025 : ਪੰਜਾਬ ਦੇ ਵਿੱਤ ਤੇ ਯੋਜਨਾ, ਕਰ ਅਤੇ ਆਬਕਾਰੀ ਮੰਤਰੀ (Punjab Finance and Planning, Taxation and Excise Minister) ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਨਾਜ ਸਕੀਮ ਤੋਂ ਵਾਂਝਾ ਰੱਖਣ ਲਈ ਜੋ ਕੋਝੀਆਂ ਚਾਲਾਂ ਚੱਲ ਰਹੀ ਹੈ, ਪੰਜਾਬੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀਆਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

ਬੀ. ਜੇ. ਪੀ. ਦੀਆਂ ਕੋਝੀਆਂ ਚਾਲਾਂ ਪੰਜਾਬੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ : ਵਿੱਤ ਮੰਤਰੀ

ਅੱਜ ਇਥੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ (Finance Minister) ਨੇ ਕੇਂਦਰ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਤਹਿਤ 55 ਲੱਖ ਪੰਜਾਬੀਆਂ ਨੂੰ ਮੁਫ਼ਤ ਅਨਾਜ ਸਕੀਮ ਤੋਂ ਵਾਂਝਾ ਰੱਖਣ ਦੇ ਫ਼ੈਸਲੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੇ.ਵਾਈ.ਸੀ. ਦੀ ਰਜਿਸਟ੍ਰੇਸ਼ਨ ਨਾ ਹੋਣ ਦਾ ਬਹਾਨਾ ਬਣਾ ਕੇ ਪਹਿਲਾਂ 23 ਲੱਖ ਲੋਕਾਂ ਦਾ ਮੁਫ਼ਤ ਰਾਸ਼ਨ ਬੰਦ ਕਰ ਦਿੱਤਾ ਗਿਆ ਹੈ ਜਦਕਿ 32 ਲੱਖ ਹੋਰ ਲੋਕਾਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕ ਸਾਜ਼ਿਸ ਦੇ ਅਧੀਨ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ।

ਆਰ. ਡੀ. ਐਫ, ਜੀ. ਐਸ. ਟੀ. ਮੁਆਵਜ਼ਾ, ਪੀ. ਐਮ. ਆਰ. ਐਸ. ਦੇ ਫ਼ੰਡ ਰੋਕਣ ਤੋਂ ਬਾਅਦ ਹੋਣ ਗਰੀਬਾਂ ਦੀ ਰੋਟੀ ਖੋਹਣ ‘ਤੇ ਉਤਰੀ ਭਾਜਪਾ

ਉਨ੍ਹਾ ਕਿਹਾ ਕਿ ਭਾਜਪਾ ਤਿੰਨ ਕਾਲੇ ਕਾਨੂੰਨਾਂ ਦੀ ਕਿੜ ਕੱਢ ਰਹੀ ਹੈ (BJP is taking revenge for three black laws) । ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਮਨਸੂਬਿਆਂ ਵਿੱਚ ਕਦੇ ਵੀ ਸਫਲ ਨਹੀਂ ਹੋਵੇਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਹੱਕਾਂ ‘ਤੇ ਡਾਕਾ ਮਾਰਨ ਵਾਲਿਆਂ ਖਿਲਾਫ ਆਵਾਜ਼ ਬੁਲੰਦ ਕਰੇਗੀ । ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ, ਜਿਸ ਦੀ ਮਿਸਾਲ ਪੇਂਡੂ ਵਿਕਾਸ ਫੰਡ (ਆਰ.ਡੀ.ਐਫ਼) ਦੇ 8 ਹਜ਼ਾਰ ਕਰੋੜ ਰੁਪਏ ਦੇ ਫੰਡ ਰੋਕਣਾ, ਪ੍ਰਧਾਨ ਮੰਤਰੀ ਸੜਕ ਯੋਜਨਾਂ ਦੇ ਲਗਭਗ 1 ਹਜ਼ਾਰ ਕਰੋੜ ਰੁਪਏ ਦੇ ਫੰਡ ਨਾ ਜਾਰੀ ਕਰਨ ਸਮੇਤ ਜੀ.ਐਸ.ਟੀ. ਦੇ ਮੁਆਵਜ਼ੇ ਦਾ 50 ਹਜ਼ਾਰ ਕਰੋੜ ਬਕਾਇਆ ਨਾ ਦੇਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਨਾਲ ਰਾਸ਼ਨ ਬੰਦ ਕਰਕੇ ਸਿੱਧੇ ਤੌਰ ‘ਤੇ ਧੱਕਾ ਕੀਤਾ ਜਾ ਰਿਹਾ ਹੈ ।

ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਕੇਂਦਰ ਸਰਕਾਰ : ਵਿੱਤ ਮੰਤਰੀ

ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿੱਚ 8 ਲੱਖ 2 ਹਜ਼ਾਰ 493 ਰਾਸ਼ਨ ਕਾਰਡ ਰੱਦ ਕਰਨ ਦੀਆਂ ਘਟੀਆ ਚਾਲਾਂ ਚੱਲੀਆਂ ਜਾ ਰਹੀਆਂ ਹੈ । ਕੇਂਦਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ 32 ਲੱਖ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਹੱਕ ਤੋਂ ਮਹਿਰੂਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਰੋਟੀ ਖੋਹਣ ਲਈ ‘ਰਾਸ਼ਨ ਚੋਰੀ’ ਦੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦਾ ਮੁਫ਼ਤ ਰਾਸ਼ਨ ਬੰਦ ਕਰਕੇ ਕੇਂਦਰ ਕੋਝੀ ਸਿਆਸਤ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਭਾਜਪਾ ਕੈਂਪ ਲਗਾਕੇ ਪੰਜਾਬੀਆਂ ਦਾ ਡਾਟਾ ਚੋਰੀ ਕਰਨ ਲੱਗੀ : ਹਰਪਾਲ ਸਿੰਘ ਚੀਮਾ

ਉਨ੍ਹਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਪੋਲ ਖੋਲਦਿਆਂ ਕਿਹਾ ਕਿ ਕੇ.ਵਾਈ.ਸੀ. ਦੀ ਰਜਿਸਟ੍ਰੇਸ਼ਨ ਨਾ ਹੋਣ ਨੂੰ ਅਧਾਰ ਬਣਾਕੇ ਗਰੀਬਾਂ ਨੂੰ ਮਿਲਦਾ ਮੁਫ਼ਤ ਰਾਸ਼ਨ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕੇਂਦਰ ਸਰਕਾਰ ਦੇ ਦਬਾਅ ਪਾਉਣ ਵਾਲੇ ਇਨ੍ਹਾਂ ਹੱਥਕੰਡਿਆਂ ਅੱਗੇ ਨਹੀਂ ਝੁਕਣਗੇ ਅਤੇ ਨਾ ਹੀ ਆਪਣੇ ਜਾਇਜ ਹੱਕਾਂ ਨੂੰ ਛੱਡਣਗੇ ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਇਕ ਪਾਸੇ ਕਹਿ ਰਹੀ ਹੈ ਕਿ ਅਸੀਂ ਕੇਂਦਰ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਲੋਕਾਂ ਵਿੱਚ ਜਾ ਰਹੇ ਹਾਂ ਅਤੇ ਦੂਸਰੇ ਪਾਸੇ ਲੋਕਾਂ ਦਾ ਨਿਜੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਬਣਾਏ ਪਰਸਨਲ ਡਾਟਾ ਪ੍ਰੋਟੇਕਸ਼ਨ ਐਕਟ 2023 ਦੀ ਉਲੰਘਣਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਇਸ ਗੱਲ ‘ਤੇ ਉਤਾਰੋਂ ਹੋਈ ਹੈ ਕਿ ਪੰਜਾਬੀ ਦਾ ਡਾਟਾ ਚੋਰੀ ਕਰਕੇ ਉਸ ਨੂੰ ਤੋੜ ਮਰੋੜ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਬਣੀ ਹੋਈ ਹੈ ।

Read More : ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਹੋਣਗੀਆਂ ਵਿਸ਼ਵ ਪੱਧਰੀ : ਹਰਪਾਲ ਸਿੰਘ ਚੀਮਾ