Home Blog Page 540

ਅਬੋਹਰ ‘ਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ: 3 ਵਿਅਕਤੀ ਜ਼ਖਮੀ, ਇੱਕ ਦੀ ਹਾਲਤ ਗੰਭੀਰ

0

ਫਾਜ਼ਿਲਕਾ : ਅੱਜ ਯਾਨੀ ਕਿ ਮੰਗਲਵਾਰ ਸਵੇਰੇ ਅਬੋਹਰ ਦੇ ਰਾਜਪੁਰਾ ਅਤੇ ਸ਼ੇਰੇਵਾਲਾ ਪਿੰਡ ਵਿਚਕਾਰ ਇੱਕ ਵੱਡਾ ਹਾਦਸਾ ਵਾਪਰਿਆ। ਸੜਕ ‘ਤੇ ਟੋਏ ਕਾਰਨ ਦੋ ਬਾਈਕ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਕੋਚੀ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਾਲੂਰਾਮ ਨਾਮਕ ਵਿਅਕਤੀ ਨੇ ਦੱਸਿਆ ਕਿ ਉਸਦਾ ਜੀਜਾ ਸ਼ੇਸ਼ਕਰਨ ਸਵੇਰੇ ਚਾਹ ਪੀ ਕੇ ਆਪਣੀ ਮੋਟਰਸਾਈਕਲ ‘ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਰਾਜਪੁਰਾ-ਸ਼ੇਰੇਵਾਲਾ ਸੜਕ ‘ਤੇ ਟੋਏ ਹੋਣ ਕਾਰਨ ਪਿੱਛੇ ਤੋਂ ਆ ਰਿਹਾ ਮੋਟਰਸਾਈਕਲ ਬੇਕਾਬੂ ਹੋ ਗਿਆ। ਇਹ ਬਾਈਕ ਸ਼ੇਸ਼ਕਰਨ ਦੀ ਬਾਈਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਚਾਰੇ ਲੋਕ ਸੜਕ ‘ਤੇ ਡਿੱਗ ਪਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ। ਜ਼ਖਮੀ ਹਾਲਤ ‘ਚ ਸ਼ੇਸ਼ਕਰਨ, ਸੁਖਦੇਵ ਸਿੰਘ ਅਤੇ ਕਿੱਕਰ ਸਿੰਘ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਸ਼ੇਸ਼ਕਰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਲੜਕੀਆਂ ਦਾ ਟੇਲਰਿੰਗ ਕੋਰਸ ਸਮਾਪਤੀ ਮੌਕੇ ਡੀ. ਸੀ. ਵੰਡੇ ਸਰਟੀਫਿਕੇਟ

0
distributes certificates

ਸੰਗਰੂਰ (ਪਿੰਡ ਬਡਰੁੱਖਾਂ), 17 ਜੂਨ 2025 : DC distributes certificates on completion of tailoring course for girls : ਸਟੇਟ ਬੈਂਕ ਆਫ ਇੰਡੀਆ ਅਤੇ ਭਾਰਤ ਸਰਕਾਰ ਦੁਆਰਾ ਪਿੰਡ ਬਡਰੁੱਖਾਂ ਸੰਗਰੂਰ (Village Badrukh Sangrur) ਵਿਖੇ ਚਲਾਏ ਜਾ ਰਹੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (Rural Self-Employment Training Institute) (ਆਰਸੇਟੀ) ਵਿਖੇ ਵੂਮੈਨ ਟੇਲਰ ਕੋਰਸ ਸਫਲਤਾਪੂਰਨ ਸੰਪੰਨ ਹੋਣ ਤੇ ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਅਤੇ ਲੜਕੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ । ਦੱਸਣਯੋਗ ਹੈ ਕਿ 31 ਰੋਜ਼ਾ ਇਸ ਕੋਰਸ (This 31-day course) ਵਿੱਚ 31 ਸਿੱਖਿਆਰਥਣਾਂ (31 students) ਨੇ ਭਾਗ ਲਿਆ ।

ਲੜਕੀਆਂ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ : ਡੀ. ਸੀ. ਰਿਸ਼ੀ

ਡੀ. ਸੀ. ਸੰਦੀਪ ਰਿਸ਼ੀ (D. C. Sandeep Rishi) ਨੇ ਸਿੱਖਿਆਰਥਣਾਂ ਨੂੰ ਹੁਨਰਮੰਦ ਹੋ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਬਾਰੇ ਪ੍ਰੇਰਿਤ ਕੀਤਾ ਤੇ ਨਾਲ ਹੀ ਕੋਰਸ ਸਮਾਪਤ ਹੋਣ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਆਰਸੇਟੀ ਸੰਸਥਾ ਪੇਂਡੂ ਖੇਤਰ ਦੇ ਮੁੰਡੇ ਕੁੜੀਆਂ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਜੇਕਰ ਨੌਜਵਾਨ ਇਥੋਂ ਸਿਖਲਾਈ ਲੈ ਕੇ ਆਪਣੇ ਖੁਦ ਦੇ ਕੰਮ ਸ਼ੁਰੂ ਕਰਨ ਅਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ।ਇਥੋਂ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਨੂੰ ਨੌਕਰੀ ਨਾਲ ਜੋੜਨ ਜਾਂ ਆਪਣਾ ਕੰਮ ਧੰਦਾ ਸ਼ੁਰੂ ਕਰਨ ਤੱਕ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦੀ ਯੋਗ ਮਦਦ ਕੀਤੀ ਜਾਂਦੀ ਹੈ।

ਸਿਖਿਆਰਥਣਾਂ ਨੂੰ ਦਿੱਤੀ ਗਈ ਸਰਕਾਰੀ ਬੈਂਕ ਦੇ ਲੋਨ ਸਬੰਧੀ ਜਾਣਕਾਰੀ

ਇਸ ਮੌਕੇ ਸਿੱਖਿਆਰਥਣਾਂ ਨੂੰ ਸਰਕਾਰੀ ਬੈਂਕ ਦੇ ਲੋਨ ਬਾਰੇ ਜਾਣਕਾਰੀ ਦਿੱਤੀ ਗਈ । ਸਿੱਖਿਆਰਥੀਆਂ (Learners) ਨੂੰ ਐੱਸ. ਸੀ. ਵਿਭਾਗ ਵਲੋਂ 50 ਫੀਸਦੀ ਦੀ ਸਬਸਿਡੀ ਨਾਲ ਕਈ ਕੰਮਾਂ ਲਈ ਲੋਨ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਨਾਲ ਹੀ ਨਾਰੀ ਸ਼ਕਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ।

Read More : ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਸਾਹਿਬ ਵਾਲੀ ਬੱਸ ਭੇਟ

ਸੋਫੀ ਡਿਵਾਈਨ ਨੇ ਵਨਡੇ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ 

0

ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡੇਵਾਈਨ ਇਸ ਸਾਲ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਲਵੇਗੀ।
ਹਾਲਾਂਕਿ, ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਜਾਰੀ ਰੱਖੇਗੀ। ਸੋਫੀ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ।

35 ਸਾਲਾ ਡੇਵਾਈਨ ਨੇ ਨਿਊਜ਼ੀਲੈਂਡ ਦੀਆਂ 17 ਮਹਿਲਾ ਖਿਡਾਰੀਆਂ ਦੀ ਕੇਂਦਰੀ ਇਕਰਾਰਨਾਮੇ ਦੀ ਸੂਚੀ ਜਾਰੀ ਹੋਣ ਤੋਂ ਇੱਕ ਦਿਨ ਪਹਿਲਾਂ ਵਨਡੇ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਦੱਸ ਦਈਏ ਕਿ ਉਹ ਹੁਣ ਸੈਂਟਰਲ ਕੰਟਰੈਕਟ ਗਰੁੱਪ ਦਾ ਹਿੱਸਾ ਨਹੀਂ ਹੋਵੇਗੀ। ਡਿਵਾਈਨ ਵਿਸ਼ਵ ਕੱਪ ਵਿੱਚ ਟੀਮ ਦੀ ਕਪਤਾਨੀ ਕਰੇਗੀ ਅਤੇ ਇਸ ਤੋਂ ਬਾਅਦ ਘਰੇਲੂ ਸੀਜ਼ਨ ਤੋਂ ਪਹਿਲਾਂ ਇੱਕ ਨਵਾਂ ਵਨਡੇ ਕਪਤਾਨ ਨਿਯੁਕਤ ਕੀਤਾ ਜਾਵੇਗਾ।

ਕੋਚੀ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
Breaking

ਨਵੀ ਦਿੱਲੀ: ਇੰਡੀਗੋ ਏਅਰਲਾਈਨਜ਼ ਦੀ ਉਡਾਣ ਵਿੱਚ ਬੰਬ ਦੀ ਧਮਕੀ ਮਿਲਣ ‘ਤੇ ਹੜਕੰਪ ਮੱਚ ਗਿਆ, ਹਾਲਾਂਕਿ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਉਡਾਣ ਨੂੰ ਨਾਗਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਇਹ ਵੀ ਪੜੋ : ਈਰਾਨ-ਇਜ਼ਰਾਈਲ ਵਿਚਾਲੇ ਵਧਦੇ ਤਣਾਅ ਕਾਰਨ ਭਾਰਤ ਨੇ ਆਪਣੇ ਨਾਗਰਿਕਾਂ ਲਈ ਨਵੀਂ advisory ਕੀਤੀ ਜਾਰੀ

ਕੋਚੀ ਤੋਂ ਦਿੱਲੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਨਾਗਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ।

ਥਾਣਾ ਘੱਗਾ ਕੀਤਾ ਇਕ ਵਿਰੁੱਧ ਕੁੱਟਮਾਰ ਕਰਨ ਦਾ ਕੇਸ ਦਰਜ

0
assault

ਘੱਗਾ, 17 ਜੂਨ 2025: Ghagga police station registers a case of assault against a person : ਥਾਣਾ ਘੱਗਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 109, 333, 115 (2), 118 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰ. 4 ਘੱਗਾ ਸ਼ਾਮਲ ਹੈ ।

ਕੀ ਆਖਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਅਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਵਾਰਡ ਨੰ. 4 ਘੱਗਾ ਥਾਣਾ ਘੱਗਾ ਨੇ ਦੱਸਿਆ ਕਿ 14 ਜੂਨ 2025 ਨੂੰ ਜਦੋਂ ਉਹ ਆਪਣੇ ਖੇਤਾਂ ਵਿੱਚ ਸੀ ਅਤੇ ਵਾਹੀ ਕਰ ਰਿਹਾ ਸੀ ਤਾਂ ਗੁਰਵਿੰਦਰ ਸਿੰਘ ਮੌਕੇ ਤੇ ਆ ਕੇ ਉਸ ਨੂੰ ਵਾਹੀ ਕਰਨ ਤੋ ਰੋਕਣ ਲੱਗ ਪਿਆ ਅਤੇ ਉਸ ਨੂੰ ਵਾਲਾਂ ਤੋ ਫੜ੍ਹ ਕੇ ਹੇਠਾਂ ਸੁੱਟ ਲਿਆ ਤੇ ਸੱਜੇ ਪਾਸੇ ਜੋਰ ਨਾਲ ਥੱਪੜ ਮਾਰਿਆ । ਸਿ਼ਕਾਇਤਕਰਤਾ ਨੇ ਦੱਸਿਆ ਕਿ ਗੁਰਵਿੰਦਰ ਦੇ ਹੱਥ ਵਿੱਚ ਲੋਹੇ ਦਾ ਕੜ੍ਹਾ ਪਾਇਆ ਹੋਇਆ ਸੀ ਜੋ ਉਸ ਦੇ ਸਿਰ ਵਿੱਚ ਲੱਗਿਆ ਅਤੇ ਉਸ ਦੇ ਰੌਲਾ ਪਾਉਣ ਤੇ ਉਸਦੇ ਲੜਕੇ ਆ ਗਏ ਅਤੇ ਗੁਰਵਿੰਦਰ ਮੌਕੇ ਤੋ ਫਰਾਰ ਹੋ ਗਿਆ ਤੇ ਉਹ ਆਪਣੇ ਘਰ ਆ ਗਿਆ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਕੁੱਝ ਦੇਰ ਬਾਅਦ ਗੁਰਵਿੰਦਰ (Gurvinder) ਆਪਣੇ ਲੜਕੇ ਸਹਿਜਪ੍ਰੀਤ ਸਿੰਘ ਸਮੇਤ ਉਸ ਦੇ(ਸਿ਼ਕਾਇਤਕਰਤਾ) ਦੇ ਘਰ ਆ ਗਿਆ ਤੇ ਗੁਰਵਿੰਦਰ ਨੇ ਆਪਣੇ ਹੱਥ ਵਿੱਚ ਗੰਡਾਸਾ ਫੜ੍ਹਿਆ ਹੋਇਆ ਸੀ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਮੰਜੇ ਤੇ ਪਏ ਉਸਦੇ ਗੰਡਾਸੇ ਦਾ ਵਾਰ ਕੀਤਾ ਅਤੇ ਰੌਲਾ ਪਾਉਣ ਤੇ ਉਸ ਦੇ ਲੜਕੇ ਬਾਹਰ ਆ ਗਏ ਤੇ ਗੁਰਵਿੰਦਰ ਨੇ ਉਸ ਦੇ ਲੜਕੇ ਸੁਖਮਨਪ੍ਰੀਤ ਸਿੰਘ ਦੀ ਖੱਬੀ ਬਾਹ ਤੇ ਗੰਡਾਸੇ ਦਾ ਵਾਰ ਕੀਤਾ ਅਤੇ ਸਹਿਜਪ੍ਰੀਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹਿਆ ਡੰਡਾ ਉਸ ਦੇ ਮਾਰਿਆ ਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ । ਸਿ਼ਕਾਇਤਕਰਤਾ ਅਮਨਦੀਪ ਸਿੰਘ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕਰਨਲ ਬਾਠ ਕੁੱਟਮਾਰ ਮਾਮਲਾ: SIT ਦਾ ਚੀਫ ਬਦਲਿਆ

ਨਿਰਮਾਣ ਅਧੀਨ ਬਿਲਡਿੰਗ ਦੇ ਲੈਂਟਰ ਦੇ ਡਿੱਗਣ ਕਰਕੇ ਕਈ ਮਜ਼ਦੂਰ ਜ਼ਖਮੀ

0
Construction building

ਕਾਨਪੁਰ, 17 ਜੂਨ 2025 : Several workers injured after lantern falls from under-construction building : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਖੇ ਇਕ ਸਕੂਲ ਦੀ ਬਿਲਡਿੰਗ ਜਿਥੇ ਕਿ ਹਾਲੇ ਕੰਮ ਚੱਲ ਰਿਹਾ ਹੈ ਦਾ ਲੈਂਟਰ ਡਿੱਗਣ ਕਰਕੇ ਕਈ ਮਜ਼ਦੂਰ (Laborer) ਜੋ ਕਿ ਉਥੇ ਕੰਮ ਕਰ ਰਹੇ ਸਨ ਹੇਠਾਂ ਦੱਬ ਗਏ ਹਨ । ਦੱਸਣਯੋਗ ਹੈ ਕਿ ਉਕਤ ਬਿਲਡਿੰਗ ਜੋ ਕਿ ਹਰਦੇਵ ਨਗਰ ਵਿਖੇ ਬਣੀ ਹੋਈ ਹੈ ਤੇ ਕੰਮ ਕਾਜ ਚੱਲ ਰਿਹਾ ਹੈ ਕਾਨਪੁਰ ਵਿਖੇ ਬੜਾ ਥਾਣਾ ਖੇਤਰ ਅਧੀਨ ਆਉਂਦੀ ਹੈ ।

ਹਾਦਸਾ ਵਾਪਰਦਿਆਂ ਹੀ ਬਚਾਅ ਕਾਰਜ ਹੋਏ ਸ਼ੁਰੂ

ਹਰਦੇਵ ਨਗਰ ਵਿਖੇ ਸਕੂਲ ਦੀ ਬਿਲਡਿੰਗ ਦੇ ਡਿੱਗੇ ਲੈਂਟਰ ਹੇਠਾਂ ਦੱਬੇ ਵਿਅਕਤੀਆਂ ਨੂੰ ਕੱਢਣ ਲਈ ਤੁਰੰਤ ਕਦਮ ਚੁੱਕਦਿਆਂ ਬਚਾਅ ਲਈ ਪੁਲਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਵਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ।

ਉਸਾਰੀ ਵਾਲੀ ਥਾਂ ਕਰ ਦਿੱਤੀ ਗਈ ਹੈ ਸੀਲ

ਕਾਨਪੁਰ ਦੇ ਹਰਦੇਵ ਨਗਰ ਵਿਖੇ ਨਿਰਮਾਣ ਅਧੀਨ ਸਕੂਲ ਦੀ ਜਿਸ ਬਿਲਡਿੰਗ ਦਾ ਲੈਂਟਰ ਡਿੱਗਿਆ ਹੈ ਵਾਲੀ ਥਾਂ ਨੂੰ ਹਾਲ ਦੀ ਘੜੀ ਸੀਲ ਕਰ ਦਿੱਤਾ ਗਿਆ ਹੈ ਅਤੇ ਭਰੋਸੇਯੋਗ ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਬਿਲਡਿੰਗ ਦੇ ਲੈਂਟਰ ਦੇ ਇਸ ਤਰ੍ਹਾਂ ਡਿੱਗਣ ਪਿੱਛੇ ਕੀ ਮਟੀਰੀਅਲ ਕੁਲਆਲਟੀ ਮੁੱਖ ਕਾਰਨ ਹੈ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ।

Read More : ਪਟਿਆਲਾ ਸ਼ਹਿਰ ‘ਚ ਲੈਂਟਰ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ

ਈਰਾਨ-ਇਜ਼ਰਾਈਲ ਵਿਚਾਲੇ ਵਧਦੇ ਤਣਾਅ ਕਾਰਨ ਭਾਰਤ ਨੇ ਆਪਣੇ ਨਾਗਰਿਕਾਂ ਲਈ ਨਵੀਂ advisory ਕੀਤੀ ਜਾਰੀ

0

ਭਾਰਤ ਨੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਨੂੰ ਲੈ ਕੇ ਆਪਣੇ ਨਾਗਰਿਕਾਂ ਲਈ ਇੱਕ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਆਪਣੇ ਲੋਕਾਂ ਨੂੰ ਤੁਰੰਤ ਤਹਿਰਾਨ ਛੱਡਣ ਲਈ ਕਿਹਾ ਹੈ। ਉਨ੍ਹਾਂ ਨੂੰ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਅਤੇ ਤਹਿਰਾਨ ਤੋਂ ਬਾਹਰ ਨਿਕਲਣ ‘ਤੇ ਢੁਕਵੇਂ ਪ੍ਰਬੰਧ ਨਾ ਮਿਲਣ ਤੱਕ ਸੁਰੱਖਿਅਤ ਜਗ੍ਹਾ ‘ਤੇ ਰਹਿਣ ਲਈ ਕਿਹਾ ਗਿਆ ਹੈ।

ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸਾਰੇ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਵਿਅਕਤੀ (ਪੀਆਈਓ) ਜੋ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਤਹਿਰਾਨ ਤੋਂ ਬਾਹਰ ਜਾ ਸਕਦੇ ਹਨ, ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਭਾਰਤੀ ਲੋਕ ਤਹਿਰਾਨ ਵਿੱਚ ਹਨ ਅਤੇ ਦੂਤਾਵਾਸ ਦੇ ਸੰਪਰਕ ਵਿੱਚ ਨਹੀਂ ਹਨ, ਉਹ ਤੁਰੰਤ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਆਪਣਾ ਸਥਾਨ ਅਤੇ ਸੰਪਰਕ ਨੰਬਰ ਪ੍ਰਦਾਨ ਕਰਨ। ਸੰਪਰਕ ਨੰਬਰ +989010144557, +989128109115 ਅਤੇ +989128109109 ਹਨ।

Vitamin D ਦੀ ਕਮੀ ਨਾਲ ਹੋ ਸਕਦੇ ਹਨ ਸਿਹਤ ਨੂੰ ਆਹ ਨੁਕਸਾਨ

0

Vitamin D ਇੱਕ ਮਹੱਤਵਪੂਰਨ ਪੋਸ਼ਣ ਤੱਤ ਹੈ ਜੋ ਸਾਡੀ ਸਰੀਰਕ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਖ਼ਾਸ ਤੌਰ ਤੇ ਹੱਡੀਆਂ ਦੀ ਮਜ਼ਬੂਤੀ, Immune system ਅਤੇ ਮਾਸਪੇਸ਼ੀਆਂ ਦੇ ਸਹੀ ਕੰਮ ਕਰਨ ਲਈ ਲਾਜ਼ਮੀ ਹੁੰਦਾ ਹੈ।

ਵਿਟਾਮਿਨ ਡੀ ਦੀ ਘਾਟ ਕਾਰਨ ਲਗਾਤਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ ਇੱਕ ਆਮ ਲੱਛਣ ਹੈ। ਇਸ ਦੀ ਕਮੀ ਨਾਲ ਸਰੀਰ ਵਿੱਚ ਊਰਜਾ ਦਾ ਪੱਧਰ ਘਟ ਜਾਂਦਾ ਹੈ, ਜਿਸ ਕਾਰਨ ਮਨੁੱਖ ਨੂੰ ਹਰ ਵੇਲੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਜੇ ਤੁਸੀਂ ਲਗਾਤਾਰ ਥਕੇ ਰਹਿੰਦੇ ਹੋ, ਮਾਸਪੇਸ਼ੀਆਂ ਵਿੱਚ ਦਰਦ ਰਹਿੰਦਾ ਹੈ ਜਾਂ ਤੁਸੀਂ ਅਕਸਰ ਬਿਮਾਰ ਹੋ ਜਾਂਦੇ ਹੋ, ਤਾਂ ਇਹ ਵਿਟਾਮਿਨ ਡੀ ਦੀ ਘਾਟ ਦੇ ਸੰਕੇਤ ਹੋ ਸਕਦੇ ਹਨ। ਇਹ ਵਿਟਾਮਿਨ ਹੱਡੀਆਂ ਦੀ ਮਜ਼ਬੂਤੀ ਅਤੇ ਰੋਗ-ਪ੍ਰਤੀਰੋਧਕ ਤਾਕਤ ਲਈ ਬਹੁਤ ਜ਼ਰੂਰੀ ਹੈ।
ਵਿਟਾਮਿਨ ਡੀ ਦੀ ਘਾਟ ਕਾਰਨ ਮਾਸਪੇਸ਼ੀਆਂ ‘ਚ ਸਖਤੀ ਅਤੇ ਦਰਦ ਹੋ ਸਕਦਾ ਹੈ, ਖ਼ਾਸ ਕਰਕੇ ਉੱਪਰੀ ਬਾਂਹਾਂ ਅਤੇ ਪੱਟਾਂ ਵਿੱਚ। ਇਹ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੇ ਸ਼ੋਸ਼ਣ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਪੌੜੀਆਂ ਚੜ੍ਹਨ ਜਾਂ ਕੁਰਸੀ ਤੋਂ ਉਠਣ ਵਿੱਚ ਮੁਸ਼ਕਲ ਆਉਂਦੀ ਹੈ।
ਹੱਡੀਆਂ ਅਤੇ ਜੋੜਾਂ ਦਾ ਦਰਦ:  ਵਿਟਾਮਿਨ ਡੀ ਦੀ ਘਾਟ ਹੱਡੀਆਂ ਅਤੇ ਜੋੜਾਂ ਦੇ ਦਰਦ ਨਾਲ ਜੁੜੀ ਹੋ ਸਕਦੀ ਹੈ। ਇਹ ਵਿਟਾਮਿਨ ਕੈਲਸ਼ੀਅਮ ਦੇ ਸ਼ੋਸ਼ਣ ਵਿੱਚ ਮਦਦ ਕਰਦਾ ਹੈ, ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜੇ ਸਰੀਰ ਵਿੱਚ ਵਿਟਾਮਿਨ ਡੀ ਪੂਰੀ ਮਾਤਰਾ ਵਿੱਚ ਨਹੀਂ ਹੋਵੇ, ਤਾਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ, ਜਿਸ ਨਾਲ ਜੋੜਾਂ ਵਿੱਚ ਦਰਦ, ਹੱਡੀਆਂ ਦੇ ਟੁੱਟਣ (ਫ੍ਰੈਕਚਰ) ਦਾ ਖ਼ਤਰਾ ਵੱਧ ਜਾਂਦਾ ਹੈ।

18 ਬੋਤਲਾਂ ਸ਼ਰਾਬ ਮਿਲਣ ਤੇ ਐਕਸਾਈਜ਼ਐਕਟ ਤਹਿਤ ਇਕ ਵਿਰੁੱਧ ਕੇਸ ਦਰਜ

0
F I R

ਪਟਿਆਲਾ, 17 ਜੂਨ 2025 : Case registered against one under Excise Act after 18 bottles of liquor were found : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ 18 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ (Excise Act) ਤਹਿਤ ਕੇਸ ਦਰਜ (Case registered) ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਾਇਮ ਪੁੱਤਰ ਮੋਵੀਨ ਵਾਸੀ ਤੂੜੀ ਬਜਾਰ ਪਟਿ. ਹਾਲ ਕਿਰਾਏਦਾਰ ਨੇੜੇ ਸ਼ਨੀ ਦੇਵ ਮੰਦਰ ਜੋੜੀਆ ਭੱਠੀਆ ਪਟਿਆਲਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਪੁਲਸ ਮੁਤਾਬਕ ਏ. ਐਸ. ਆਈ. ਪ੍ਰਤਾਪ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਸਨੌਰੀ ਅੱਡਾ ਪਟਿਆਲਾ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ 18 ਬੋਤਲਾਂ ਸ਼ਰਾਬ (18 bottles of alcohol) ਠੇਕਾ ਦੇਸੀ ਚਾਰਲੀ ਸੰਤਰਾ ਹਰਿਆਣਾ ਦੀਆ ਬ੍ਰਾਮਦ ਹੋਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ

ਪੁਲਸ ਕਮਿਸ਼ਨਰ ਨੂੰ ਵੋਟਿੰਗ ਤੋਂ ਪਹਿਲਾਂ ਵਾਧੂ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼

0
Chief Electoral Officer Sibin C

ਚੰਡੀਗੜ੍ਹ, 17 ਜੂਨ 2025 : Police Commissioner directed to ensure extra vigilance before voting : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਪੱਛਮੀ (Ludhiana West) ਵਿਖੇ ਹੋਣ ਜਾ ਰਹੀ ਜਿਮਨੀ ਚੋਣ ਦੇ ਪ੍ਰਬੰਧਾਂ ਦੀ ਸਮੀਖਿਆ ਦੇ ਚਲਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵਲੋਂ ਜਿਲੇ ਦੇ ਡਿਪਟੀ ਕਮਿਸ਼ਨਰ-ਕਮ-ਜਿ਼ਲਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ, ਪੁਲਸ ਕਮਿਸ਼ਨਰ ਸਪਵਨ ਸ਼ਰਮਾ ਅਤੇ ਰਿਟਰਨਿੰਗ ਅਫ਼ਸਰ ਰੁਪਿੰਦਰ ਪਾਲ ਸਿੰਘ ਨਾਲ ਇਕ ਡਿਜ਼ੀਟਲ ਮੀਟਿੰਗ ਕਰਕੇ ਜਿਮਨੀ ਚੋਣ ਪ੍ਰਕਿਰਿਆ ਦੇ ਆਖਰੀ ਪੜ੍ਹਾਅ ਤੇ ਮੁੱਖ ਚੋਣ ਅਧਿਕਾਰੀ ਨੇ ਜਿ਼ਲਾ ਅਧਿਕਾਰੀਆਂ ਨੂੰ ਪੂਰਾ ਧਿਆਨ ਰੱਖਣ ਦੇ ਹੁਕਮ ਦਾਗੇ ਹਨ ।

ਹਲਕੇ ਤੋਂ ਬਾਹਰਲੇ ਵੋਟਰਾਂ ਅਤੇ ਲੀਡਰਾਂ ਨੂੰ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਹਲਕਾ ਛੱਡਣ ਨੂੰ ਬਣਾਇਆ ਜਾਵੇ ਯਕੀਨੀ

ਲੁਧਿਆਣਾ ਪੱਂਛਮੀ ਦੀ ਚੋਣ ਮੁਕੰਮਲ ਕਰਨ ਲਈ ਕੀਤੀ ਗਈ ਮੀਟਿੰਗ ਵਿਚ ਮੁੱਖ ਚੋਣ ਅਧਿਕਾਰੀ ਵਲੋਂ ਜਿ਼ਲਾ ਅਧਿਕਾਰੀਆਂ ਨੂੰ ਆਖਿਆ ਗਿਆ ਕਿ ਉਹ ਵੋਟਾਂ ਤੋਂ ਪਹਿਲਾਂ ਹਲਕੇ ਤੋਂ ਬਾਹਰਲੇ ਵੋਟਰਾਂ ਅਤੇ ਲੀਡਰਾਂ ਨੂੰ 17 ਜੂਨ ਸ਼ਾਮ 6 ਵਜੇ ਚੋਣ ਪ੍ਰਚਾਰ ਦੀ ਸਮਾਪਤੀ (Election campaign ends on June 17 at 6 pm.) ਤੋਂ ਬਾਅਦ ਹਲਕਾ ਛੱਡਣ ਨੂੰ ਯਕੀਨੀ ਬਣਾਇਆ ਬਣਾਉਣ ਤੇ ਸੀ. ਸੀ. ਟੀ. ਵੀ. ਰਾਹੀਂ 24 ਘੰਟੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਕਰਨ ਤਾਂ ਜੋ ਸ਼ਰਾਬ, ਨਕਦੀ, ਡਰੱਗ ਅਤੇ ਹੋਰ ਵਸਤਾਂ ਦੀ ਗ਼ੈਰ-ਕਾਨੂੰਨੀ ਤਸਕਰੀ ਜਾਂ ਵੰਡ ਨੂੰ ਰੋਕਿਆ ਜਾ ਸਕੇ ।

Read More : ਲੁਧਿਆਣਾ ਪੱਛਮੀ ਜ਼ਿਮਨੀ ਚੋਣ: 15 ਉਮੀਦਵਾਰ ਚੋਣ ਮੈਦਾਨ ‘ਚ, 7 ਦੇ ਕਾਗਜ਼ ਰੱਦ