Home Blog Page 526

ਜੰਮੂ ਕਸ਼ਮੀਰ ਤੋਂ ਤਿੰਨ ਨੂੰ ਮੋੋਹਾਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ

0
Arrest

ਐਸ. ਏ. ਐਸ. ਨਗਰ, 2 ਸਤੰਬਰ 2025 : ਪੰਜਾਬ ਦੇ ਜਿਲਾ ਮੋਹਾਲੀ ਦੀ ਪੁਲਸ (Mohali Police) ਵਲੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਅੱਤਵਾਦੀ ਮਡਿਊਲ ਦਾ ਪਰਦਾਫ਼ਾਸ਼ ਕਰਦਿਆਂ ਇਕ ਕੈਬ ਡਰਾਈਵਰ ਦੇ ਅਗਵਾ ਅਤੇ ਕਤਲ (Kidnapping and murder of a cab driver) ਦੇ ਸਬੰਧ ਵਿਚ ਜੰਮੂ-ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਮੁਲਜ਼ਮਾਂ ਕੋਲੋਂ ਹਥਿਆਰ ਤੇ ਵਾਹਨ ਵੀ ਬਰਾਮਦ ਕੀਤੇ ਗਏ ਹਨ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ ਪੁੱਤਰ ਬਸ਼ੀਰ ਅਹਿਮਦ, ਮੁਨੀਸ਼ ਸਿੰਘ ਉਰਫ਼ ਅੰਸ਼ ਪੁੱਤਰ ਸ਼ਮਸ਼ੇਰ ਸਿੰਘ ਤੇ
ਐਜਾਜ਼ ਅਹਿਮਦ ਉਰਫ਼ ਵਸੀਮ ਪੁੱਤਰ ਗੁਲਾਮ ਮੁਹੰਮਦ ਵਜੋਂ ਹੋਈ ਹੈ ਤੇ ਇਹ ਸਾਰੇ ਮੁਲਜ਼ਮ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਮੋਹਾਲੀ ਦੇ ਨਵਾਂਗਾਓਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿਚ ਤੁਰਤ ਇਕ ਕੇਸ ਦਰਜ ਕੀਤਾ ਗਿਆ ਸੀ, ਜਦੋਂ ਉਸ ਦੀ ਗੱਡੀ ਅਣਪਛਾਤੇ ਹਮਲਾਵਰਾਂ ਦੁਆਰਾ ਜ਼ਬਰਦਸਤੀ ਖੋਹ ਲਈ ਗਈ ਸੀ।

ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ `ਤੇ ਲਈ ਸੀ

ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ (Jammu and Kashmir) ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ `ਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਦੇ ਮੋਬਾਈਲ ਫ਼ੋਨ ਬੰਦ ਪਾਏ ਗਏ, ਜਿਸ ਨਾਲ ਪੁਲਸ ਨੂੰ ਤੁਰਤ ਸ਼ੱਕ ਹੋਇਆ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਅਤੇ ਤੁਰਤ ਕਾਰਵਾਈ ਕਰਦੇ ਹੋਏ, ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

ਪੁਲਸ ਨੇ ਕਰ ਲਈ ਹੈ ਪਿਸਤੌਲ ਬਰਾਮਦ

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੋਹੀ ਗੱਡੀ (Stolen vehicle) ਅਤੇ ਅਪਰਾਧ ਵਿਚ ਵਰਤੀ ਗਈ .32 ਬੋਰ ਦੀ ਪਿਸਤੌਲ (32 bore pistol) ਬਰਾਮਦ ਕਰ ਲਈ ਗਈ ਹੈ । ਪੁੱਛ-ਗਿੱਛ ਦੌਰਾਨ, ਮੁਲਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿਚ ਮੋਹਾਲੀ ਖੇਤਰ ਵਿਚ ਲਾਸ਼ ਨੂੰ ਸੁੱਟਣ ਦੀ ਗੱਲ ਕਬੂਲ ਕੀਤੀ। ਲਾਸ਼ ਨੂੰ ਬਰਾਮਦ ਕਰਨ ਲਈ ਜਾਂਚ ਜਾਰੀ ਹੈ ।

Read More : ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ

ਕਰਨਾਲ ਵਾਸੀ ਨੌਜਵਾਨ ਅਮਰੀਕਾ ਵਿੱਚ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ

0
Arrest

ਹਰਿਆਣਾ, 2 ਸਤੰਬਰ 2025 : ਹਰਿਆਣਾ (Haryana) ਦੇ ਪ੍ਰਸਿੱਧ ਸ਼ਹਿਰ ਕਰਨਾਲ (Karnal) ਦਾ ਇਕ ਨੌਜਵਾਨ ਜਿਸਨੇ ਦੋਸਤੀ ਬਹਾਨੇ ਆਪਣੀ ਕਾਲੀ ਟੋਇਆ ਹਾਈਲੈੈਂਡਰ ਕਾਰ ਵਿਚ ਦੋ ਔਰਤਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਜਿਨਸੀ ਸ਼ੋਸ਼ਣ (Forced sexual abuse) ਕੀਤਾ ਦੇ ਦੋਸ਼ ਹੇਠ ਅਦਾਲਤ ਨੇ ਨੌਜਵਾਨ ਨੂੰ ਜੇਲ ਭੇਜ ਦਿੱਤਾ ਹੈ ।

ਕੌਣ ਹੈ ਨੌਜਵਾਨ ਜਿਸਨੇ ਜਿਨਸੀ ਸ਼ੋਸ਼ਣ ਕੀਤਾ

ਕਰਨਾਲ ਦਾ ਵਸਨੀਕ ਇਹ ਨੌਜਵਾਨ 34 ਸਾਲਾ ਸ਼ੰਮੀ ਵਰਮਾ (34-year-old Shammi Verma) ਹੈ ਤੇ ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਹਿਲੀ ਪੀੜਤ ਮਹਿਲਾ ਨੇ ਫ਼ਰਵਰੀ 2025 ਦੇ ਅਖੀਰ ਵਿੱਚ ਸਾਂਤਾ ਰੋਜ਼ਾ ਪੁਲਸ ਵਿਭਾਗ ਨੂੰ ਮਾਮਲੇ ਦੀ ਰਿਪੋਰਟ ਕੀਤੀ, ਜਿਸਦੀ ਜਾਂਚ ਜਾਂਚ ਘਰੇਲੂ ਹਿੰਸਾ ਜਿਨਸੀ ਹਮਲੇ ਟੀਮ ਨੂੰ ਦਿੱਤੀ ਗਈ ।

ਕੀ ਦੱਸਿਆ ਮਹਿਲਾ ਨੇ ਸਿ਼ਕਾਇਤ ਵਿਚ

ਪੀੜ੍ਹ੍ਤ ਮਹਿਲਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਜੂਨ 2024 ਵਿਚ ਉਸਨੂੰ ਗੱਲਬਾਤ ਦੇ ਬਹਾਨੇ ਮਿਲਿਆ ਅਤੇ ਫਿਰ ਉਸਨੂੰ ਆਪਣੀ ਕਾਲੀ ਟੋਇਟਾ ਹਾਈਲੈਂਡਰ ਕਾਰ ਵਿਚ ਬੁਲਾ ਕੇ ਜ਼ਬਰਦਸਤੀ ਬਲਾਤਕਾਰ ਕੀਤਾ।

ਪੁਲਸ ਨੇ ਨੌਜਵਾਨ ਸੰਬੰਧੀ ਵੇਰਵੇ ਕਰ ਦਿੱਤੇ ਹਨ ਸੋਸ਼ਲ ਮੀਡੀਆ ਤੇ ਜਾਰੀ

ਅਮਰੀਕਨ ਪੁਲਸ ਨੇ ਨੌਜਵਾਨ ਸ਼ੰਮੀ ਵਰਮਾ ਸਬੰਧੀ ਸਮੁੱਚੇ ਵੇਰਵੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਹਨ ਤਾਂ ਜੋ ਕੋਈ ਵੀ ਜੇਕਰ ਉਕਤ 34 ਸਾਲਾ ਨੌਜਵਾਨ ਦਾ ਸਿ਼ਕਾਰ ਬਣਿਆਂ ਹੈ ਤਾਂ ਉਹ ਵੀ ਪੁਲਸ ਕੋਲ ਸਾਹਮਣੇ ਆ ਕੇ ਆਪਣੀ ਸਿ਼ਕਾਇਤ ਦਰਜ ਕਰਵਾ ਸਕੇ। ਦੱਸਣਯੋਗ ਹੈ ਕਿ ਸ਼ੰਮੀ ਵਰਮਾ ਕਰਨਾਲ ਦੇ ਅਸੋ਼ੋਕ ਨਗਰ ਦਾ ਰਹਿਣ ਵਾਲਾ ਹੈ ।

Read more : ਸੈਲਾਨੀ ਨਾਲ ਬਲਾਤਕਾਰ ਮਾਮਲੇ ਵਿਚ ਹੋਟਲ ਮਾਲਕ ਗ੍ਰਿਫ਼ਤਾਰ

ਆਪ ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਕਰਨਾਲ ਤੋਂ ਕੀਤਾ ਗ੍ਰਿਫ਼ਤਾਰ

0
AAP MLA Harmeet Pathanmajra

ਪਟਿਆਲਾ, 2 ਸਤੰਬਰ 2025 : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ (Sanaur Assembly Constituency) ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅੱਜ ਪੁਲਸ ਨੇ ਇਕ ਪੁੁਰਾਣੇ ਮਾਮਲੇ ਵਿਚ ਕਰਨਾਲ ਤੋਂ ਗ੍ਰਿਫ਼ਤਾਰ (Arrested from Karnal in old case) ਕਰਦਿਆਂ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਪਠਾਣਮਾਜਰਾ ਨੂੰ ਇਕ ਪੁਰਾਣੇ ਮਾਮਲੇ ਵਿਚ ਹਰਿਆਣਾ ਦੇ ਕਰਨਾਲ ਤੋਂ ਜਿਥੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਥੇ ਪਠਾਣਮਾਜਰਾ ਖਿਲਾਫ ਧਾਰਾ 376 ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।

ਮੈਨੂੰ ਦਬਾਇਆ ਜਾ ਰਿਹਾ ਹੈ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕੀ ਸੀ : ਪਠਾਣਮਾਜਰਾ

ਗ੍ਰਿਫ਼ਤਾਰੀ ਤੋਂ ਪਹਿਲਾਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (AAP MLA Harmeet Singh Pathanmajra) ਨੇ ਕਿਹਾ ਕਿ ਮੈਨੂੰ ਦਬਾਇਆ ਜਾ ਰਿਹਾ ਹੈ, ਕਿਉਂਕਿ ਮੈਂ ਪੰਜਾਬ ਦੇ ਲੋਕਾਂ ਲਈ ਅਵਾਜ਼ ਚੁੱਕੀ ਸੀ । ਜ਼ਿਕਰਯੋਗ ਹੈ ਕਿ ਵਿਧਾਇਕ ਪਠਾਣਮਾਜਰਾ ਨੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਚੁੱਕੇ ਸਨ । ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਅਵਾਜ਼ ਚੁੱਕਦਾ ਰਹਾਂਗਾ, ਬੇਸ਼ੱਕ ਪਾਰਟੀ ਵੱਲੋਂ ਮੇਰੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ, ਚਾਹੇ ਮੇਰੇ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣ ਮੈਨੂੰ ਕੋਈ ਪ੍ਰਵਾਹ ਨਹੀਂ। ਪਠਾਣਮਾਜਰਾ ਵੱਲੋਂ ਆਪਣੀ ਗ੍ਰਿਫਤਾਰੀ ਸਬੰਧੀ ਸ਼ੋਸਲ ਮੀਡੀਆ ਅਕਾਊਂਟ ਫੇਸਬੁੱਕ ’ਤੇ ਜਾਣਕਾਰੀ ਦਿੱਤੀ ।

Read More : MLA ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਖਿਲਾਫ FIR ਹੋਈ ਦਰਜ, ਗ੍ਰਿਫਤਾਰੀ ਲਈ ਪੁਲਿਸ ਨੇ ਕੀਤੀ ਰੇਡ

 

ਵਿਦੇਸ਼ ਗਏ ਪਤੀ ਦੀ ਪਤਨੀ ਨੇ ਸਹੁਰੇ ਖਿਲਾਫ ਲਗਾਏ ਗੰਭੀਰ ਦੋਸ਼

0
serious allegations

ਪਟਿਆਲਾ, 2 ਸਤੰਬਰ 2025 : ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਚ ਰਹਿੰਦੀ ਵਿਆਹੁਤਾ ਮਹਿਲਾ (Married woman) ਨੇ ਪਤੀ ਦੇ ਵਿਦੇਸ਼ ਹੋਣ ਦੀ ਸੂਰਤ ਵਿਚ ਉਹਨਾਂ ਦੀ ਗੈਰ ਹਾਜ਼ਰੀ ਵਿਚ ਉਸ ਨਾਲ ਹੋ ਰਹੀ ਕਥਿਤ ਜ਼ਿਆਦਤੀ ਦੇ ਮਾਮਲੇ ਵਿਚ ਪੁਲਸ ਵੱਲੋਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ ।

ਪੁਲਸ ਵੱਲੋਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰਨ ਦਾ ਵੀ ਲਾਇਆ ਦੋਸ਼

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਧਿਕਾ ਰਾਜਪੂਤ (Radhika Rajput) ਨੇ ਦੱਸਿਆ ਕਿ ਉਹਨਾਂ ਦੇ ਪਤੀ ਪਿਛਲੇ ਸਾਲ ਅਮਰੀਕਾ ਚਲੇ ਗਏ ਸਨ । ਇਸ ਮਗਰੋਂ ਉਹਨਾਂ ਦੇ ਸਹੁਰੇ ਨੇ ਉਹਨਾਂ ’ਤੇ ਗਲਤ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਗਲਤ ਸੰਬੰਧ ਬਣਾਉਣ ਵਾਸਤੇ ਮਜਬੂਰ ਕੀਤਾ ਜਿਸਦਾ ਉਹਨਾਂ ਨੇ ਵਿਰੋਧ ਕੀਤਾ ।

ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ ਤੋਂ ਘਰ ਖਾਲੀ ਕਰਵਾਉਣ ਵਾਸਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ

ਉਹਨਾਂ ਦਾਅਵਾ ਕੀਤਾ ਕਿ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ ਤੋਂ ਘਰ ਖਾਲੀ ਕਰਵਾਉਣ ਵਾਸਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਬਾਰੇ ਉਹਨਾਂ ਅਦਾਲਤ ਵਿਚ ਕੇਸ ਦਾਇਰ ਕੀਤਾ ਤਾਂ ਅਦਾਲਤ ਨੇ ਸਟੇਅ ਦੇ ਦਿੱਤੀ । ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਉਹਨਾਂ ਦੇ ਪਤੀ ਦੇ ਦੋ ਭਰਾ ਤੇ ਭਰਜਾਈਆਂ ਵੀ ਸਹੁਰੇ ਦਾ ਸਾਥ ਦੇ ਰਹੇ ਹਨ ਤੇ ਉਹਨਾਂ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਹਨਾਂ ਨੂੰ ਮੁਹੱਲੇ ਵਿਚ ਬਦਨਾਮ ਕੀਤਾ ਜਾ ਰਿਹਾ ਹੈ ।

ਪਿਛਲੇ ਦਿਨੀਂ ਉਹਨਾਂ ਦੇ ਸਹੁਰੇ ਦੀ ਸ਼ਹਿ ’ਤੇ ਕੁਝ ਵਿਅਕਤੀਆਂ ਨੇ ਉਹਨਾਂ ਦੇ ਘਰ ਵਿਚੋਂ ਸੀ. ਸੀ. ਟੀ. ਵੀ. ਕੈਮਰੇ ਲਾਹ ਲਏ

ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਉਹਨਾਂ ਦੇ ਸਹੁਰੇ ਦੀ ਸ਼ਹਿ (Father-in-law’s love)  ’ਤੇ ਕੁਝ ਵਿਅਕਤੀਆਂ ਨੇ ਉਹਨਾਂ ਦੇ ਘਰ ਵਿਚੋਂ ਸੀ. ਸੀ. ਟੀ. ਵੀ. ਕੈਮਰੇ ਲਾਹ ਲਏ ਜਿਸਦੀ ਸ਼ਿਕਾਇਤ ਉਹਨਾਂ ਪੁਲਸ ਨੂੰ ਦਿੱਤੀ ਪਰ ਹੁਣ ਤੱਕ ਮਾਮਲੇ ਵਿਚ ਪੁਲਿਸ ਕੋਈ ਕਾਰਵਾਈ ਨਹੀਂ ਕੀਤੀ ।
ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ ਤੇ ਉਹਨਾਂ ਨਾਲ ਕੁਝ ਵੀ ਮਾੜਾ ਚੰਗਾ ਹੋ ਸਕਦਾ ਹੈ ।

ਸਹੁਰੇ ਦਾ ਪੱਖ

ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਸਹੁਰੇ ਨੇ ਦਾਅਵਾ ਕੀਤਾ ਕਿ ਲਾਏ ਗਏ ਦੋਸ਼ ਝੂਠੇ ਹਨ ਤੇ ਉਹ ਡਾਕਟਰੀ ਮੁਆਇਨਾ ਕਰਵਾਉਣ ਵਾਸਤੇ ਵੀ ਤਿਆਰ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਕਤ ਮਹਿਲਾ ਬਾਰੇ ਉਹਨਾਂ ਕੋਲ ਠੋਸ ਸਬੂਤ ਮੌਜੂਦ ਹਨ।

ਪੁਲਿਸ ਦਾ ਪੱਖ

ਇਸ ਮਾਮਲੇ ਵਿਚ ਕੇਸ ਦੇ ਜਾਂਚ ਅਫਸਰ ਕੁਲਦੀਪ ਸਿੰਘ ਥਾਣਾ ਤ੍ਰਿਪੜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਜਾਂਚ ਮੁਕੰਮਲ ਹੋਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।

Read More : ਅਦਾਲਤ ਵਲੋਂ ਸੁਣਾਈ 7 ਸਾਲ ਦੀ ਸਜ਼ਾ ਸੁਣਦਿਆਂ ਹੀ ਮਾਰੀ ਦੂਸਰੀ ਮੰਜਿਲ ਤੋਂ ਛਾਲ

ਤਿਰਪਾਲ ਅਤੇ ਜ਼ਰੂਰੀ ਸਮਾਨ ਮਹਿੰਗੇ ਭਾਅ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

0
S. D. M. Sunam

ਸੁਨਾਮ, 2 ਸਤੰਬਰ 2025 : ਉਪ-ਮੰਡਲ ਮੈਜਿਸਟਰੇਟ (S. D. M. Sunam) ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ ਵੱਲੋਂ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭਖੋਰੀ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰ ਬਰਸਾਤ ਦੇ ਮੌਸਮ ਕਾਰਨ ਬਣੇ ਹਾਲਾਤ ਦੌਰਾਨ ਜਨਤਾ ਦੀ ਲੋੜ ਦਾ ਗਲਤ ਫਾਇਦਾ ਚੁੱਕਦੇ ਹੋਏ ਤਿਰਪਾਲ ਅਤੇ ਹੋਰ ਜ਼ਰੂਰੀ ਸਮਾਨ ਉੱਚੇ ਭਾਅ ’ਤੇ ਵੇਚ ਰਹੇ ਹਨ । ਇਹ ਕੰਮ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭ ਖੋਰੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ ।

ਐੱਸ. ਡੀ. ਐਮ. ਸੁਨਾਮ ਊਧਮ ਸਿੰਘ ਵਾਲਾ ਵੱਲੋਂ ਹੁਕਮ ਜਾਰੀ

ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਮਹਿੰਗੇ ਭਾਅ ਲਾਉਣਾ ਅਤੇ ਕਾਲਾ ਬਾਜ਼ਾਰੀ ਕਰਨਾ ਜ਼ਰੂਰੀ ਵਸਤਾਂ ਐਕਟ, 1955 (ਧਾਰਾ 3 ਅਤੇ 7), ਆਫ਼ਤ ਪ੍ਰਬੰਧਨ ਐਕਟ, 2005 (ਧਾਰਾ 34 ਅਤੇ 65), ਖਪਤਕਾਰ ਪ੍ਰੋਟੈਕਸ਼ਨ ਐਕਟ-2019 (ਧਾਰਾ 2(9) ਅਤੇ 2 (47) ਅਧੀਨ ਸਜ਼ਾਯੋਗ ਅਪਰਾਧ ਹਨ । ਜੋ ਵੀ ਦੁਕਾਨਦਾਰ/ਵਿਕਰੇਤਾ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਦੁਕਾਨ ਸੀਲ ਕਰਨਾ, ਲਾਇਸੈਂਸ ਰੱਦ ਕਰਨਾ, ਜੁਰਮਾਨਾ ਤੇ ਮੁਕੱਦਮਾ ਦਰਜ ਕਰਨਾ ਸ਼ਾਮਲ ਹੋਵੇਗਾ ।

ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਮੌਜੂਦਾ ਹਾਲਾਤ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਠੀਕ-ਠਾਕ ਅਤੇ ਵਾਜ਼ਬ ਭਾਅ ’ਤੇ ਉਪਲਬਧ ਰਹੇ

ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਮਹਿੰਗੇ ਭਾਅ ਲਾਏ ਜਾਣ ਜਾਂ ਕਾਲਾ ਬਾਜ਼ਾਰੀ (Black market) ਦੀ ਘਟਨਾ ਸਾਹਮਣੇ ਆਵੇ ਤਾਂ ਉਸਦੀ ਸੂਚਨਾ ਤੁਰੰਤ ਐੱਸ. ਡੀ. ਐਮ. ਦਫਤਰ ਵਿਖੇ ਦਿੱਤੀ ਜਾਵੇ । ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਮੌਜੂਦਾ ਹਾਲਾਤ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਠੀਕ-ਠਾਕ ਅਤੇ ਵਾਜ਼ਬ ਭਾਅ ’ਤੇ ਉਪਲਬਧ ਰਹੇ (Goods should be available in good condition and at reasonable prices) ।

Read More : ਐੱਸ. ਡੀ. ਐਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ

Insider‑Einblicke: So funktioniert das Live‑Dealer‑Studio von Ice Fishing Casino

0

Insider‑Einblicke: So funktioniert das Live‑Dealer‑Studio von Ice Fishing Casino

Ein Live‑Dealer‑Spiel verbindet das echte Casino‑Feeling mit dem Komfort des Home‑Computers. Viele Spieler fühlen sich allein vor einem virtuellen Slot und vermissen das Gespräch mit einem echten Croupier. Das Live‑Dealer‑Studio von Ice Fishing Casino löst dieses Problem, indem es professionelle Dealer, hochwertige Kameras und schnelle Streaming‑Technik kombiniert.

Ein weiterer Vorteil ist die Transparenz: Sie sehen jede Karte, jeden Würfelwurf und jede Chip‑Bewegung in Echtzeit. Das schafft Vertrauen und erhöht das Spielvergnügen. Für Anfänger bedeutet das, dass sie die Regeln direkt vom Dealer erklärt bekommen. Fortgeschrittene schätzen die Möglichkeit, ihre Strategien sofort zu testen, ohne das Haus zu verlassen.

Zusammengefasst: Ein starkes Live‑Dealer‑Angebot ist heute fast ein Muss für jedes seriöse Online‑Casino. Es steigert die Spielerbindung, reduziert Zweifel an der Fairness und bietet ein echtes Gemeinschaftsgefühl – genau das, was Ice Fishing Casino seinen Kunden liefert.

Das Live‑Dealer‑Studio von Ice Fishing Casino – ein genauer Blick

Im Live‑Dealer‑Studio von Ice Fishing Casino treffen modernste Technik und erfahrene Croupiers aufeinander. Die Studios befinden sich in europäischen Hauptstädten, was niedrige Latenzzeiten für deutsche Spieler garantiert. Jede Spieltabelle ist mit mindestens vier HD‑Kameras ausgestattet: ein Überblick über das gesamte Tischgeschehen, ein Close‑Up auf die Karten, ein Fokus auf den Dealer und eine Ansicht der Chip‑Stapel.

Die Audio‑Qualität ist kristallklar, sodass Sie den Dealer deutlich verstehen. Darüber hinaus bietet das Casino einen integrierten Chat, über den Sie Fragen stellen oder Smalltalk führen können. Das sorgt für ein persönliches Erlebnis, das fast dem Besuch eines echten Casinos gleichkommt.

Ein besonderes Feature ist die Demo‑Mode‑Option. Neue Spieler können ein Spiel ohne echtes Geld testen, um sich mit den Regeln vertraut zu machen. Sobald Sie sich sicher fühlen, können Sie nahtlos in den Echtgeld‑Modus wechseln.

Was das Studio von anderen abhebt

  • Schnelle Auszahlungen: Gewinne werden sofort nach Spielende auf Ihr Konto gebucht.
  • Mehrsprachige Dealer: Neben Deutsch stehen auch Englisch und weitere europäische Sprachen zur Verfügung.
  • Mobile Optimierung: Das Live‑Studio funktioniert reibungslos auf Smartphones und Tablets.

Durch diese Kombination aus Technik, Service und Flexibilität ist das Live‑Dealer‑Studio ein echtes Alleinstellungsmerkmal von Ice Fishing Casino.

Wie Sie das Live‑Dealer‑Erlebnis optimal nutzen

Um das Beste aus dem Live‑Dealer‑Studio herauszuholen, sollten Sie ein paar einfache Schritte befolgen.

  1. Registrieren und verifizieren – Der Anmeldeprozess bei Ice Fishing Casino ist unkompliziert. Nach der E‑Mail‑Bestätigung müssen Sie Ihre Identität prüfen, um spätere Auszahlungen zu beschleunigen.
  2. Willkommensbonus aktivieren – Nutzen Sie den Ice Willkommensbonus, um Ihr erstes Guthaben zu erhöhen. Der Bonus ohne Einzahlung, der als Ice Bonus ohne Einzahlung beworben wird, gibt Ihnen sofortige Spielzeit.
  3. Demo‑Mode testen – Spielen Sie zunächst im Demo‑Modus, um das Spiel und den Dealer kennenzulernen.
  4. Strategie festlegen – Legen Sie Einsatzhöhen und Gewinnziele fest, bevor Sie echtes Geld einsetzen.
  5. Verantwortungsbewusst spielen – Setzen Sie Limits für Einzahlungen und Sitzungsdauer.

Durch diese Vorgehensweise minimieren Sie Risiken und maximieren den Spielspaß.

Häufige Fehler beim Einstieg in Live‑Dealer‑Spiele und wie Sie sie vermeiden

Viele Anfänger machen ähnliche Fehler, die das Erlebnis trüben können. Hier ein kurzer Überblick und Tipps, wie Sie sie umgehen:

  • Zu hohe Einsätze wählen: Beginnen Sie mit kleinen Beträgen, bis Sie das Spielgefühl haben.
  • Keine Kenntnis der Regeln: Nutzen Sie den Demo‑Mode oder die Hilfefunktion im Spiel, um die Regeln zu lernen.
  • Unklare Bonusbedingungen: Lesen Sie die Umsatzbedingungen des Ice Willkommensbonus genau durch, um Überraschungen zu vermeiden.
  • Langsame Internetverbindung: Eine stabile Breitbandverbindung verhindert Bildaussetzer und Verzögerungen.

Indem Sie diese Stolperfallen umgehen, genießen Sie ein flüssiges und faires Spiel.

Warum Ice Fishing Casino die richtige Wahl für Live‑Dealer‑Fans ist

Wenn Sie nach einem vertrauenswürdigen Anbieter suchen, der sowohl ein breites Spielportfolio als auch ein erstklassiges Live‑Dealer‑Erlebnis bietet, ist Ice Fishing Casino die klare Empfehlung.

  • Lizenz und Sicherheit: Das Casino ist von der Malta Gaming Authority lizenziert und nutzt SSL‑Verschlüsselung zum Schutz Ihrer Daten.
  • Schnelle Auszahlungen: Die meisten Auszahlungen werden innerhalb von 24 Stunden bearbeitet.
  • Kundenservice rund um die Uhr: Live‑Chat und E‑Mail‑Support stehen Ihnen jederzeit zur Verfügung.
  • Mobile Erfahrung: Das Ice Online Casino ist für iOS und Android optimiert, sodass Sie jederzeit spielen können.

All diese Punkte machen das Casino zu einer sicheren und attraktiven Plattform für deutsche Spieler. Wenn Sie mehr über das Angebot erfahren möchten, besuchen Sie die offizielle Seite: Ice Fishing Casino Deutschland DE.

Praktische Tipps für ein reibungsloses Live‑Dealer‑Spiel

  • Verwenden Sie Kopfhörer: So hören Sie den Dealer klar und vermeiden Ablenkungen.
  • Stellen Sie Ihre Kamera‑Einstellungen ein: Reduzieren Sie die Auflösung, falls Ihre Internetverbindung schwächer ist.
  • Nutzen Sie die Chat‑Funktion: Fragen Sie den Dealer nach Regelungen oder Strategien.
  • Setzen Sie Limits: Legen Sie ein maximales Verlustbudget fest und halten Sie sich daran.

Durch diese einfachen Maßnahmen erhöhen Sie Ihren Spielkomfort und bleiben gleichzeitig im Rahmen Ihrer finanziellen Möglichkeiten.

Fazit: Live‑Dealer‑Spiele neu definiert

Das Live‑Dealer‑Studio von Ice Fishing Casino bietet ein hochwertiges, sicheres und benutzerfreundliches Erlebnis. Mit schnellen Auszahlungen, einem breiten Angebot an Spielen und einem klaren Fokus auf Kundenservice hebt sich das Casino von vielen Mitbewerbern ab.

Ob Sie gerade erst anfangen oder bereits ein erfahrener Spieler sind – die Kombination aus Ice Bonus ohne Einzahlung, Ice Willkommensbonus und dem professionellen Live‑Dealer‑Studio macht das Spielen nicht nur spannend, sondern auch lohnenswert. Denken Sie immer daran, verantwortungsbewusst zu spielen und Ihre Einsätze zu kontrollieren.

Jetzt ist der perfekte Zeitpunkt, das Live‑Dealer‑Studio selbst zu testen und die Vorteile eines echten Casino‑Erlebnisses von zu Hause aus zu genießen. Viel Erfolg und viel Spaß beim Spielen!

ਜਥੇਦਾਰ ਗਿਆਨੀ ਗੜਗੱਜ ਨੇ ਕੀਤਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

0
Giani Kuldeep Singh Gargajj

ਸ੍ਰੀ ਅੰਮ੍ਰਿਤਸਰ, 1 ਸਤੰਬਰ 2025 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Giani Kuldeep Singh Gargajj) ਨੇ ਅੱਜ ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ (Visited flood-affected villages) । ਇਸ ਦੌਰਾਨ ਉਨ੍ਹਾਂ ਨੇ ਗੁਰਦਾਸਪੁਰ ਜਿ਼ਲ੍ਹੇ ਦੇ ਰਣਸੀਕੇ ਤੱਲਾ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਰਾਸ਼ਨ, ਪਾਣੀ ਵੰਡਿਆ।

ਸੰਧਿਆ ਵੇਲੇ ਜਥੇਦਾਰ ਗੜਗੱਜ ਨੇ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕਿ ਪੰਜਾਬ ਦੇ ਹਾਲਾਤ ਜਲਦ ਹੀ ਸੁਖਾਵੇਂ ਹੋਣ, ਹੜ੍ਹਾਂ ਤੋਂ ਨਿਜ਼ਾਤ ਮਿਲੇ ਅਤੇ ਗੁਰੂ ਸਾਹਿਬਾਨ ਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ । ਇਸ ਆਫ਼ਤ ਦੌਰਾਨ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਦਿਨ ਰਾਤ ਸੇਵਾ ਕਰਨ ਵਾਲੇ ਪੰਜਾਬ ਅਤੇ ਪੰਥ ਦੇ ਨੌਜਵਾਨਾਂ ਨੂੰ ਅਕਾਲ ਪੁਰਖ (Akal Purakh) ਹਮੇਸ਼ਾਂ ਇਸੇ ਤਰ੍ਹਾਂ ਹਿੰਮਤ ਤੇ ਦ੍ਰਿੜ੍ਹਤਾ ਬਖਸ਼ਦਾ ਰਹੇ ।

ਇਸ ਮੌਕੇ ਜਥੇਦਾਰ ਗੜਗੱਜ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ, ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਸਤਨਾਮ ਸਿੰਘ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਦੇ ਮੈਨੇਜਰ ਜਗਤਾਰ ਸਿੰਘ ਆਦਿ ਮੌਜੂਦ ਸਨ । ਇਸ ਦੌਰਾਨ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੁਲਾਕਾਤ ਉੱਤਰ ਪ੍ਰਦੇਸ਼ ਤੋਂ ਪੰਜਾਬ ਰਾਹਤ ਸਮੱਗਰੀ ਲੈ ਕੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ੍ਰੀ ਰਾਕੇਸ਼ ਟਿਕੈਤ ਨਾਲ ਵੀ ਹੋਈ । ਜਥੇਦਾਰ ਗੜਗੱਜ ਵੱਲੋਂ ਔਖੇ ਵੇਲੇ ਪੰਜਾਬ ਨਾਲ ਖੜ੍ਹਣ ਅਤੇ ਰਾਹਤ ਸਮੱਗਰੀ ਲੈ ਕੇ ਆਉਣ ਲਈ ਰਾਕੇਸ਼ ਟਿਕੈਤ ਦਾ ਸਨਮਾਨ ਕੀਤਾ ਗਿਆ ।

Read More : ਜਾਣੋ ਕੌਣ ਨੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ?

ਸਿਹਤ ਵਿਭਾਗ ਪੰਜਾਬ ਨੇ ਕੀਤੇ 138 ਨਵੇਂ ਮੈਡੀਕਲ ਅਫ਼ਸਰ ਤਾਇਟਾਤ : ਸਿਹਤ ਮੰਤਰੀ

0
Doctor Balbeer singh

ਚੰਡੀਗੜ੍ਹ, 1 ਸਤੰਬਰ 2025 : ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (Punjab Health and Family Welfare Department) ਨੇ ਹੜ੍ਹਾਂ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਿਹਤ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਇੱਕ ਫੈਸਲਾਕੁੰਨ ਕਦਮ ਚੁੱਕਿਆ ਹੈ, ਜਿਸ ਤਹਿਤ 138 ਨਵੇਂ ਭਰਤੀ ਕੀਤੇ ਮੈਡੀਕਲ ਅਫ਼ਸਰਾਂ (138 newly recruited medical officers) ਨੂੰ ਸੱਤ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਜ਼ਿਲਿ੍ਆਂ ਵਿੱਚ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਗਿਆ ਹੈ । ਫਰੰਟਲਾਈਨ ਮੈਡੀਕਲ ਮੈਨਪਾਵਰ ਦੀ ਇਹ ਰਣਨੀਤਕ ਭਰਤੀ ਲੋਕਾਂ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ ।

ਸਭ ਤੋਂ ਵਧ ਹੜ੍ਹ ਪ੍ਰਭਾਵਿਤ ਜਿਲਿਆਂ ਵਿਚ ਫੌਰੀ ਰਾਹਤ ਹੋਵੇਗੀ ਮਜ਼ਬੂਤ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਨਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਨਿਰਧਾਰਤ ਜ਼ਿਲਿ੍ਹਆਂ ਦੇ ਸਿਵਲ ਸਰਜਨਾਂ ਨੂੰ ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਡੇ ਨਾਗਰਿਕਾਂ ਦੀ ਸਿਹਤ ਸਾਡੀ ਸਭ ਤੋਂ ਵੱਡੀ ਤੇ ਅਹਿਮ ਤਰਜੀਹ ਹੈ। ਇਸ ਔਖੀ ਘੜੀ ਵਿੱਚ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਮੈਡੀਕਲ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ’ਤੇ ਇਨ੍ਹਾਂ 138 ਡਾਕਟਰਾਂ ਦੀ ਮੌਜੂਦਗੀ ਬਹੁਤ ਅਹਿਮ ਹੈ ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਤੁਰੰਤ ਪ੍ਰਭਾਵ ਨਾਲ ਤਾਇਨਾਤੀ ਦੇ ਦਿੱਤੇ ਨਿਰਦੇਸ਼

ਸਥਿਤੀ ਦੀ ਗੰਭੀਰਤਾ ’ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ 1000 ਮੈਡੀਕਲ ਅਫਸਰਾਂ ਦੀ ਕੁੱਲ ਭਰਤੀ ਦੇ ਪਹਿਲੇ ਪੜਾਅ ਵਿੱਚ ਕੁੱਲ 322 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, 138 ਮੈਡੀਕਲ ਅਫਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਮਹੱਤਵਪੂਰਨ ਡਾਕਟਰੀ ਸੇਵਾਵਾਂ ਨਿਭਾਉਣ ਲਈ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਇਨ੍ਹਾਂ ਡਾਕਟਰਾਂ ਦੀ ਮੌਜੂਦਗੀ ਬਹੁਤ ਵੱਡੇ ਅਰਥ ਰੱਖਦੀ ਹੈ।

ਸਿਹਤ ਵਿਭਾਗ ਨੇ 818 ਰੈਪਿਡ ਰਿਸਪਾਂਸ ਅਤੇ ਮੋਬਾਈਲ ਮੈਡੀਕਲ ਟੀਮਾਂ ਦਾ ਵਿਸ਼ਾਲ ਬੁਨਿਆਦੀ ਢਾਂਚਾ ਤਾਇਨਾਤ ਕੀਤਾ ਹੈ

ਡਾ. ਬਲਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਸਿਹਤ ਵਿਭਾਗ ਨੇ 818 ਰੈਪਿਡ ਰਿਸਪਾਂਸ ਅਤੇ ਮੋਬਾਈਲ ਮੈਡੀਕਲ ਟੀਮਾਂ ਦਾ ਵਿਸ਼ਾਲ ਬੁਨਿਆਦੀ ਢਾਂਚਾ ਤਾਇਨਾਤ ਕੀਤਾ ਹੈ ,ਜੋ ਪ੍ਰਭਾਵਿਤ ਪਿੰਡਾਂ ਅਤੇ ਆਸਰਾ ਘਰਾਂ ਵਿੱਚ ਰੋਜ਼ਾਨਾ ਮੈਡੀਕਲ ਕੈਂਪ ਲਗਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਟੀਮਾਂ ਵੱਲੋਂ ਵੱਡੇ ਪੱਧਰ ’ਤੇ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ, ਪਾਣੀ ਭਰੇ ਖੇਤਰਾਂ ਵਿੱਚ ਵੈਕਟਰ –ਬੋਰਨ ਬਿਮਾਰੀਆਂ ਨੂੰ ਰੋਕਣ ਲਈ ਵਿਆਪਕ ਛਿੜਕਾਅ ਅਤੇ ਫੌਗਿੰਗ ਕੀਤੀ ਜਾ ਰਹੀ ਹੈ ।

ਸੰਕਟਕਾਲੀ ਦੌਰ ਵਿੱਚ ਜਾਨਾਂ ਦੀ ਰੱਖਿਆ ਅਤੇ ਨਿਰਵਿਘਨ ਸਿਹਤ ਸੰਭਾਲ ਅਤੇ ਰੋਕਥਾਮ ਸੇਵਾਵਾਂ ਪ੍ਰਦਾਨ ਕਰਨ ਲਈ 24 ਘੰਟੇ ਡੱਟ ਕੇ ਕੰਮ ਕਰ ਰਿਹਾ ਹੈ

ਫੌਰੀ ਡਾਕਟਰੀ ਸਹਾਇਤਾ ਨੂੰ ਯਕੀਨੀ ਬਣਾਉਣ ਸਬੰਧੀ ਡਾ. ਬਲਬੀਰ ਸਿੰਘ ਨੇ ਕਿਹਾ ਕਿ 424 ਐਂਬੂਲੈਂਸਾਂ ਦਾ ਇੱਕ ਬੇੜਾ, ਜਿਸ ਵਿੱਚ 170 ਵਿਭਾਗ ਵੱਲੋਂ ਅਤੇ 254 ਆਈ. ਐਮ. ਏ. ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਉਪਲਬਧ ਕਰਵਾਈਆਂ ਗਈਆਂ ਹਨ, ਹੁਣ ਪ੍ਰਭਾਵਿਤ ਜ਼ਿਲਿ੍ਹਆਂ ਵਿੱਚ ਕਾਰਜਸ਼ੀਲ ਹਨ । ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਸ ਸੰਕਟਕਾਲੀ ਦੌਰ ਵਿੱਚ ਜਾਨਾਂ ਦੀ ਰੱਖਿਆ ਅਤੇ ਨਿਰਵਿਘਨ ਸਿਹਤ ਸੰਭਾਲ ਅਤੇ ਰੋਕਥਾਮ ਸੇਵਾਵਾਂ ਪ੍ਰਦਾਨ ਕਰਨ ਲਈ 24 ਘੰਟੇ ਡੱਟ ਕੇ ਕੰਮ ਕਰ ਰਿਹਾ ਹੈ ।

Read More : ਪੰਜਾਬ ਸਰਕਾਰ ਸੰਕਟ ਦੀ ਘੜ੍ਹੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ : ਡਾ. ਬਲਬੀਰ ਸਿੰਘ

ਚੰਡੀਗੜ੍ਹ ਵਿੱਚ ਮਿਰਚੀਆਜ਼ ਲੇਜ਼ਰ ਆਈ ਕਲੀਨਿਕ ਦਾ ਉਦਘਾਟਨ 

0
Mirchi's Laser Eye Clinic

ਚੰਡੀਗੜ੍ਹ / 1 ਸਤੰਬਰ 2025 : ਡਾ. ਅਗਰਵਾਲਜ਼ ਆਈ ਹਸਪਤਾਲ (Dr. Agarwal’s Eye Hospital) ਜੋ ਕਿ ਭਾਰਤ ਦਾ ਸਭ ਤੋਂ ਵੱਡਾ ਆਈਕੇਅਰ ਨੈਟਵਰਕ ਹੈ 10 ਦੇਸ਼ਾਂ ਵਿੱਚ 250 ਤੋਂ ਵੱਧ ਹਸਪਤਾਲਾਂ ਨਾਲ, ਨੇ ਅੱਜ ਚੰਡੀਗੜ੍ਹ ਵਿੱਚ ਆਪਣੇ ਨਵੇਂ ਵਿਸਤਾਰਿਤ ਅਤੇ ਅੱਪਗ੍ਰੇਡ ਕੀਤੇ ਗਏ ਫੈਸਿਲਟੀ ਦੇ ਗ੍ਰੈਂਡ ਓਪਨਿੰਗ ਦਾ ਐਲਾਨ ਕੀਤਾ ।

ਟ੍ਰਾਈ-ਸਿਟੀ ਨੂੰ ਮਿਲਿਆ 15,000 ਵਰਗ ਫੁੱਟ ਦਾ ਅਡਵਾਂਸ ਆਈਕੇਅਰ ਹੱਬ

ਹੁਣ ਦੋਗੁਣੀ ਸਹੂਲਤਾਂ, ਵਿਸ਼ਾਲ ਪਹੁੰਚ ਨਾਲ

ਸੈਕਟਰ 22A ਵਿੱਚ ਸਥਿਤ ਮਿਰਚਿਆਜ਼ ਲੇਜ਼ਰ ਆਈ ਕਲਿਨਿਕ (Mirchi’s Laser Eye Clinic) ਜੋ ਹੁਣ 15,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਦਾ ਉਦਘਾਟਨ ਡਾ. ਅਸ਼ਰ ਅਗਰਵਾਲ, ਚੀਫ ਬਿਜ਼ਨਸ ਅਫਸਰ, ਡਾ. ਅਗਰਵਾਲਜ਼ ਆਈ ਹਸਪਤਾਲ ਅਤੇ ਡਾ. ਰਾਜੀਵ ਮਿਰਚਿਆ, ਹੈੱਡ –ਕਲੀਨਿਕਲ ਸਰਵਿਸਜ਼, ਮਿਰਚਿਆਜ਼ ਲੇਜ਼ਰ ਆਈ ਕਲਿਨਿਕ (ਜੋ ਕਿ ਡਾ. ਅਗਰਵਾਲਜ਼ ਆਈ ਹਸਪਤਾਲ ਦੀ ਇਕ ਯੂਨਿਟ ਹੈ) ਵੱਲੋਂ ਕੀਤਾ ਗਿਆ ।

ਹਸਪਤਾਲ ਨੇ ਐਲਾਨ ਕੀਤਾ ਹੈ ਕਿ 30 ਸਤੰਬਰ 2025 ਤੱਕ ਸੀਨੀਅਰ ਸਿਟੀਜ਼ਨਜ਼ (ਉਮਰ 50 ਸਾਲ ਅਤੇ ਇਸ ਤੋਂ ਵੱਧ) ਲਈ ਮੁਫ਼ਤ ਅੱਖਾਂ ਦੀ ਸਲਾਹ ਉਪਲਬਧ ਰਹੇਗੀ

ਛੇ ਦਹਾਕਿਆਂ ਤੋਂ ਵੱਧ ਦੀ ਵਿਰਾਸਤ ਨਾਲ ਡਾ. ਅਗਰਵਾਲਜ਼ ਆਈ ਹਸਪਤਾਲ ਭਾਰਤ ਭਰ ਦੀਆਂ ਕਮਿਊਨਿਟੀਆਂ ਤੱਕ ਅਗੇਤੀ ਤਕਨੀਕ, ਗਲੋਬਲ ਤਜਰਬੇ ਅਤੇ ਦਿਲੋਂ ਕੀਤੀ ਜਾਣ ਵਾਲੀ ਦੇਖਭਾਲ ਲਿਆਉਣ ਵਿੱਚ ਅਗਵਾਈ ਕਰ ਰਿਹਾ ਹੈ ।

ਇਸਦੇ ਨਾਲ ਹੀ, ਪਹਿਲੀ ਵਾਰ 13 ਅਤੇ 14 ਸਤੰਬਰ 2025 ਨੂੰ “ਥੈਰੇਪਿਊਟਿਕ ਗਲਾਸ ਰਿਮੂਵਲ–ਸਮਾਈਲ ਸਰਜਰੀ” ‘ਤੇ 20% ਡਿਸਕਾਉਂਟ ਦੀ ਖ਼ਾਸ ਪੇਸ਼ਕਸ਼ ਵੀ ਕੀਤੀ ਜਾਵੇਗੀ

ਟ੍ਰਾਈ-ਸਿਟੀ ਖੇਤਰ ਵਿੱਚ ਇਹ ਗਰੁੱਪ ਸਭ ਤੋਂ ਵੱਡੇ ਆਈਕੇਅਰ ਨੈਟਵਰਕਸ (Eyecare Networks) ਵਿੱਚੋਂ ਇੱਕ ਹੈ, ਜੋ ਆਪਣੇ ਹਸਪਤਾਲਾਂ ਰਾਹੀਂ ਚੰਡੀਗੜ੍ਹ, ਮੋਹਾਲੀ, ਪੰਚਕੁਲਾ, ਮਾਂਸਾ ਦੇਵੀ, ਬਰਨਾਲਾ ਅਤੇ ਰਾਇਕੋਟ ਵਿੱਚ ਹਰ ਮਹੀਨੇ ਹਜ਼ਾਰਾਂ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ । ਇਸ ਤੋਂ ਇਲਾਵਾ, ਛੋਟੇ ਸ਼ਹਿਰਾਂ ਵਿੱਚ ਆਉਟਰੀਚ ਕੈਂਪਾਂ ਰਾਹੀਂ ਵੀ ਨਿਰੰਤਰ ਆਈਕੇਅਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।

Read More : ਪਾਰਕ ਹਸਪਤਾਲ ਪਟਿਆਲਾ ਕ੍ਰਿਟੀਕਲ ਕੇਅਰ ਵਿੱਚ ਉੱਭਰਦਾ ਸੈਂਟਰ-ਆਫ-ਐਕਸੀਲੈਂਸ

ਮੌਸਮ ਦੀ ਚਿਤਾਵਨੀ ਨੂੰ ਦੇਖਦਿਆਂ ਹਰੇਕ ਇੰਤਜਾਮ ਮੁਕੰਮਲ : ਡੀ. ਸੀ.

0
All arrangements complete

ਧਰਮੇੜ੍ਹੀ, ਪਟਿਆਲਾ, 1 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Patiala Deputy Commissioner Dr. Preeti Yadav) ਨੇ ਅੱਜ ਮੁੜ ਤੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਬਾਬਤ ਕਿਸੇ ਵੀ ਅਫ਼ਵਾਹ ਉਪਰ ਯਕੀਨ ਨਾ ਕੀਤਾ ਜਾਵੇ ਤੇ ਬਿਨ੍ਹਾਂ ਵਜ੍ਹਾ ਕੋਈ ਨਾ ਅਫ਼ਵਾਹ ਫੈਲਾਈ ਜਾਵੇ ਅਤੇ ਨਾ ਹੀ ਬਿਨ੍ਹਾਂ ਪੁਸ਼ਟੀ ਕੀਤੇ ਫੋਟੋਆਂ ਤੇ ਛੋਟੇ ਵੀਡੀਓ ਕਲਿਪਸ ਸੋਸ਼ਲ ਮੀਡੀਆ ਉਪਰ ਵਾਇਰਲ ਕੀਤੇ ਜਾਣ ।

ਲੋਕ ਘਬਰਾਹਟ `ਚ ਨਾ ਆਉਣ : ਡਾ. ਪ੍ਰੀਤੀ ਯਾਦਵ

ਉਨ੍ਹਾਂ ਕਿਹਾ ਕਿ ਅਧੂਰੀ ਤੇ ਤੱਥਹੀਣ ਸੂਚਨਾ ਦਾ ਲੋਕਾਂ ਉਪਰ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਇਸ ਨਾਲ ਆਮ ਲੋਕਾਂ ਵਿੱਚ ਘਬਰਾਹਟ, ਡਰ ਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ । ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਬਿਨ੍ਹਾਂ ਵਜ੍ਹਾ ਅਫ਼ਵਾਹਾਂ ਨਾ ਫੈਲਾਏ ਸਗੋਂ ਵਾਜਬ ਸੂਚਨਾ ਤੁਰੰਤ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ, ਜਿਸ ਉਪਰ ਮੌਕੇ `ਤੇ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ ।

ਬਿਨ੍ਹਾਂ ਵਜ੍ਹਾ ਅਫ਼ਵਾਹਾਂ ਨਾ ਫੈਲਾਈਆਂ ਜਾਣ, ਵਾਜਬ ਸੂਚਨਾ ਤੁਰੰਤ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ, ਮੌਕੇ `ਤੇ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ

ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ (Drainage Department) ਦੇ ਅਧਿਕਾਰੀਆਂ ਨਾਲ ਧਰਮੇੜ੍ਹੀ ਵਿਖੇ ਘੱਗਰ, ਛੋਟੀ ਤੇ ਬੜੀ ਨਦੀ ਤੇ ਮੀਰਾਂਪੁਰ ਚੋਅ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੀਆਂ ਨਦੀਆਂ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਕਰਕੇ ਪਾਣੀ ਵਧਿਆ ਹੈ ਅਤੇ ਕਈ ਪਿੰਡਾਂ ਵਿੱਚ ਪਾਣੀ ਕਿਨਾਰਿਆਂ ਤੋਂ ਬਾਹਰ ਜਾ ਕੇ ਖੇਤਾਂ ਵਿੱਚ ਵੀ ਫੈਲਿਆ ਹੈ ਪਰੰਤੂ ਸਥਿਤੀ ਨਿਯੰਤਰਨ ਹੇਠ ਹੈ। ਉਨ੍ਹਾਂ ਦੱਸਿਆ ਕਿ ਮੌਸਮ ਦੀ ਚਿਤਾਵਨੀ ਦੇਖਦੇ ਹੋਏ ਤੇ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਨਾਲ ਤਾਲਮੇਲ ਕਰਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦੇ ਹਰ ਤਰ੍ਹਾਂ ਦੇ ਇੰਤਜਾਮ ਮੁਕੰਮਲ ਕੀਤੇ ਹੋਏ ਹਨ, ਜਿਸ ਕਰਕੇ ਲੋਕ ਘਬਰਾਹਟ `ਚ ਨਾ ਆਉਣ ।

ਪਟਿਆਲਾ ਦੀ ਬੜੀ ਨਦੀ ਚ ਪਾਣੀ ਨਹੀਂ ਆਇਆ, ਪਟਿਆਲਾ ਵਾਸੀ ਤੇ ਖਾਸ ਕਰਕੇ ਅਰਬਨ ਅਸਟੇਟ ਨਿਵਾਸੀ ਚਿੰਤਾ ਨਾ ਕਰਨ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਧਰਮੇੜ੍ਹੀ ਵਿਖੇ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਤੇ ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ ਮਾਵੀ ਤੇ ਹੋਰ ਅਧਿਕਾਰੀਆਂ ਨਾਲ ਘੱਗਰ ਦੇ ਸਾਇਫ਼ਨ ਸਮੇਤ ਮੀਰਾਂਪੁਰ ਚੋਅ ਦੀ ਨਿਕਾਸੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਗਵਾਂਢੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਵਿੱਚ ਹਨ ਤੇ ਘੱਗਰ, ਮਾਰਕੰਡਾ ਤੇ ਟਾਂਗਰੀ, ਬੜੀ ਤੇ ਛੋਟੀ ਸਮੇਤ ਸਾਰੀਆਂ ਨਦੀਆਂ ਦੀਆਂ ਸੰਵੇਦਨਸ਼ੀਲ ਥਾਵਾਂ ਦਾ ਐਸ. ਡੀ. ਐਮਜ. ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ । ਇਸ ਤੋਂ ਬਿਨ੍ਹਾਂ ਨਦੀਆਂ ਦੇ ਵਹਾਅ ਉਪਰ ਵੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਸਮੇਤ ਬੂਟੀ ਦੀ ਸਫ਼ਾਈ ਦੀ ਲੋੜ ਪੈਂਦੀ ਹੈ, ਉਥੇ ਰੇਤ ਦੇ ਥੈਲੇ, ਜੰਬੋ ਬੈਗ ਤੇ ਪੋਕਲੇਨ ਤੇ ਜੇਸੀਬੀ ਮਸ਼ੀਨਾਂ ਨਾਲ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ।

ਸਾਰੀਆਂ ਸੰਵੇਦਨਸ਼ੀਲ ਥਾਵਾਂ ਦਾ ਐਸ. ਡੀ. ਐਮਜ. ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਲਿਆ ਜਾ ਰਿਹਾਅ ਹੈ ਜਾਇਜ਼ਾ : ਡੀ. ਸੀ.

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਪੱਸ਼ਟ ਕੀਤਾ ਕਿ ਪਟਿਆਲਾ ਦੀ ਵੱਡੀ ਨਦੀ ਜਾਂ ਛੋਟੀ ਨਦੀ (Large river or small river) ਚ ਪਾਣੀ ਨਹੀਂ ਆਇਆ ਹੈ ਅਤੇ ਨਾ ਹੀ ਫਿਲਹਾਲ ਕੋਈ ਪਾਣੀ ਆਉਣ ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਹੈ, ਇਸ ਲਈ ਸ਼ਹਿਰ ਨਿਵਾਸੀ ਤੇ ਖਾਸ ਕਰਕੇ ਅਰਬਨ ਅਸਟੇਟ ਦੇ ਨਿਵਾਸੀ ਬਿਲਕੁਲ ਵੀ ਘਬਰਾਹਟ ਵਿੱਚ ਨਾਹ ਆਉਣ। ਜੇਕਰ ਲੋੜ ਪਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ ਨੰਬਰ 0175-2350550 ਅਤੇ 2358550 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਜੋ ਕਿ 24 ਘੰਟੇ ਕਾਰਜਸ਼ੀਲ ਹਨ।

ਘੱਗਰ, ਟਾਂਗਰੀ, ਮਾਰਕੰਡਾ ਤੇ ਬੜੀ ਤੇ ਛੋਟੀ ਨਦੀ `ਚ ਪਾਣੀ ਦੇ ਵਹਾਅ ਸਮੇਤ ਸਾਰੀਆਂ ਸੰਵੇਦਨਸ਼ੀਲ ਥਾਵਾਂ ਦੀ 24 ਘੰਟੇ ਨਿਗਰਾਨੀ

ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਰਵਾਸ ਬ੍ਰਾਹਮਣਾ ਵਿਚੋਂ ਲੰਘਦੀ ਬੜੀ ਨਦੀ ਦਾ ਵੀ ਦੌਰਾ ਕੀਤਾ ਹੈ ਉਥੇ ਕਾਜਵੇਅ ਦਾ ਨਿਰੀਖਣ ਕਰਕੇ ਸਥਾਨਕ ਵਾਸੀਆਂ ਨਾਲ ਗੱਲਬਾਤ ਵੀ ਕੀਤੀ । ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪਾਣੀ ਨਦੀਆਂ ਵਿੱਚੋਂ ਲੰਘ ਜਾਵੇਗਾ, ਜਿਵੇਂ ਪਿਛਲੇ 15 ਦਿਨਾਂ ਵਿੱਚ ਕਈ ਵਾਰ ਖ਼ਤਰੇ ਦੇ ਨਿਸ਼ਾਨ ਤੱਕ ਪੁੱਜਿਆ ਪਾਣੀ ਅੱਗੇ ਲੰਘ ਗਿਆ ਹੈ, ਇਸੇ ਤਰ੍ਹਾਂ ਹੀ ਹੁਣ ਵੀ ਲੰਘ ਜਾਵੇਗਾ, ਇਸ ਲਈ ਲੋਕ ਨਿਰਸੰਕੋਚ ਕਿਸੇ ਵੀ ਪਾੜ ਜਾਂ ਕਿਸੇ ਹੋਰ ਹੰਗਾਮੀ ਸਥਿਤੀ ਦੀ ਸੂਚਨਾ ਸਾਡੇ ਨਾਲ ਸਾਂਝੀ ਕਰਨ ।

Read More : ਡਿਪਟੀ ਕਮਿਸ਼ਨਰ ਨੇ ਸਮਾਣਾ ਹਾਦਸੇ ਦੇ ਪੀੜਤ ਮਾਪਿਆਂ ਨਾਲ ਬਿਤਾਏ ਭਾਵਨਾਤਮਕ ਪਲ