Home Blog Page 525

ਸ਼ਾਹਬਾਜ਼ ਸ਼ਰੀਫ ਨੇ ਕਿਹਾ-ਦਿੱਲੀ ਤੋਂ ਮੁੰਬਈ ਤਕ ਦੀ ਹਾਰ ਨਹੀਂ ਭੁੱਲੇਗਾ ਭਾਰਤ

0
Shahbaz Sharif

ਇਸਲਾਮਾਬਾਦ, 20 ਦਸੰਬਰ 2025 : ਪਾਕਿਸਤਾਨੀ ਪ੍ਰਧਾਨ ਮੰਤਰੀ (Pakistani Prime Minister) ਸ਼ਾਹਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ਦੀ ਇਕ ਯੂਨੀਵਰਸਿਟੀ ਵਿਚ ਭਾਰਤ ਨੂੰ ਸਬਕ ਸਿਖਾਉਣ ਬਾਰੇ ਗੱਲ ਕੀਤੀ । ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਭਾਰਤ ਨੂੰ ਅਜਿਹਾ ਸਬਕ ਸਿਖਾਇਆ ਹੈ, ਜੋ ਉਹ ਕਦੇ ਨਹੀਂ ਭੁੱਲੇਗਾ । ਉਨ੍ਹਾਂ ਕਿਹਾ ਕਿ ਭਾਰਤ ਦਿੱਲੀ ਤੋਂ ਮੁੰਬਈ ਤਕ ਇਸ ਹਾਰ ਦੇ ਦਰਦ ਨੂੰ ਕਦੇ ਨਹੀਂ ਭੁੱਲੇਗਾ ।

6 ਲੜਾਕੂ ਜਹਾਜ਼ ਸੁੱਟਣ ਦਾ ਕੀਤਾ ਦਾਅਵਾ

ਸ਼ਾਹਬਾਜ਼ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਹ ਜਿੱਤ ਦੇਸ਼ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਪ੍ਰਾਪਤ ਕੀਤੀ ਹੈ । ਉਨ੍ਹਾਂ ਇਹ ਬਿਆਨ ਖੈਬਰ ਪਖਤੂਨਖਵਾ (ਕੇ. ਪੀ.) ਦੀ ਹਰੀਪੁਰ ਯੂਨੀਵਰਸਿਟੀ ਵਿਚ ਦਿੱਤਾ । ਸ਼ਾਹਬਾਜ਼ ਸ਼ਰੀਫ (Shahbaz Sharif) ਨੇ ਦਾਅਵਾ ਕੀਤਾ ਕਿ 87 ਘੰਟੇ ਚੱਲੇ ਸੰਘਰਸ਼ ਦੌਰਾਨ ਪਾਕਿਸਤਾਨ ਨੇ 3 ਰਾਫੇਲ ਸਮੇਤ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਅਤੇ ਕਈ ਡਰੋਨ ਵੀ ਡੇਗੇ ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ (Jammu and Kashmir) ਦੇ ਪਹਿਲਗਾਮ ਵਿਚ ਸੈਲਾਨੀਆਂ `ਤੇ ਹਮਲੇ ਦਾ ਪਾਕਿਸਤਾਨ `ਤੇ ਝੂਠਾ ਦੋਸ਼ ਲਾਇਆ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿਰੁੱਧ ਫੌਜੀ ਕਾਰਵਾਈ (Military action against India) ਕੀਤੀ । 22 ਅਪ੍ਰੈਲ ਨੂੰ ਪਹਿਲਗਾਮ ਵਿਚ ਸੈਲਾਨੀਆਂ `ਤੇ ਹੋਏ ਅੱਤਵਾਦੀ ਹਮਲੇ ਵਿਚ 26 ਲੋਕ ਮਾਰੇ ਗਏ ਸਨ । ਇਨ੍ਹਾਂ ਅੱਤਵਾਦੀਆਂ ਦਾ ਸਬੰਧ ਪਾਕਿਸਤਾਨ ਨਾਲ ਸੀ ।

Read More : ਅਮਰੀਕਾ `ਚ ਪਾਕਿ ਪੀ. ਐੱਮ. ਆਰਮੀ ਚੀਫ `ਤੇ ਪਾਬੰਦੀ ਲਾਉਣ ਦੀ ਮੰਗ

ਦੋ ਮੁੱਖ ਸੜਕਾਂ `ਤੇ ਕਰਾਸਿੰਗ 22 ਦਸੰਬਰ ਤੋਂ ਆਰਜੀ ਤੌਰ `ਤੇ ਬੰਦ

0
roads

ਪਟਿਆਲਾ, 20 ਦਸੰਬਰ 2025 : ਪਟਿਆਲਾ ਸ਼ਹਿਰ ਵਿੱਚ ਕਈ ਸੜਕਾਂ ਉਪਰ ਵੱਧ ਰਹੇ ਟ੍ਰੈਫਿਕ ਜਾਮ (Traffic jam) ਦੇ ਮੱਦੇਨਜ਼ਰ ਅਲੱਗ-ਅਲੱਗ ਟ੍ਰੈਫਿਕ ਯੂਨਿਟਾਂ ਵੱਲੋ ਕੀਤੇ ਜਮੀਨੀ ਸਰਵੇਖਣ ਦੇ ਆਧਾਰ `ਤੇ ਸੁਝਾਏ ਨੁਕਤਿਆਂ ਅਨੁਸਾਰ ਦੋ ਮੇਨ ਸੜਕਾਂ ਉਤੇ ਆਰਜ਼ੀ ਤੌਰ `ਤੇ ਸ਼ੜਕਾਂ ਦੀ ਕਰਾਸਿੰਗ ਨੂੰ 22 ਦਸੰਬਰ 2025 ਤੋਂ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਠੀਕ ਤਰੀਕੇ ਨਾਲ ਚੱਲ ਸਕੇ ਅਤੇ ਜਾਮ ਦੀ ਸਮੱਸਿਆ (Traffic jam problem) ਹੱਲ ਹੋ ਸਕੇ । ਇਹ ਜਾਣਕਾਰੀ ਦਿੰਦਿਆਂ ਐਸ. ਪੀ. (ਟ੍ਰੈਫਿਕ) ਐਚ. ਐਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਪਟਿਆਲਾ ਸ਼ਹਿਰ ਅੰਦਰ ਟ੍ਰੈਫਿਕ ਰੁਕਾਵਟਾਂ ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ ।

ਟੈ੍ਫਿਕ ਪੁਲਸ ਅਧਿਕਾਰੀ ਨੇ ਦਿੱਤੀ ਸਮੁੱਚੀ ਜਾਣਕਾਰੀ

ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੰਡਾ ਚੌਂਕ ਤੋਂ ਦੁਖਨਿਵਾਰਨ ਸਾਹਿਬ ਜੇਲ ਰੋਡ ਵਾਲੀਆਂ ਲਾਈਟਾਂ ਤੱਕ ਸੜਕ ਨੂੰ ਪੂਰਨ ਤਰੀਕੇ ਨਾਲ ਬੈਰੀਗੇਟਿੰਗ ਨਾਲ ਡਿਵਾਈਡਰ ਬਣਾ ਕੇ ਪਾਸੀ ਰੋਡ ਤੋਂ ਮੇਨ ਰੋਡ ਉਪਰ ਚੜ੍ਹਨ ਵਾਲਾ ਕੱਟ ਬੰਦ ਕੀਤਾ ਜਾ ਰਿਹਾ ਹੈ । ਸਰਹਿੰਦ ਰੋਡ ਤੋਂ ਆ ਕੇ ਪਾਸੀ ਰੋਡ ਨੂੰ ਮੁੜਨ ਵਾਲੇ ਵਹੀਕਲ ਖੰਡਾ ਚੌਂਕ ਤੋਂ ਯੂ-ਟਰਨ ਲੈ ਕੇ ਆ ਸਕਦੇ ਹਨ ਜਾਂ ਫਿਰ ਜੇਲ੍ਹ ਰੋਡ ਦੁਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਮੁੜ ਕੇ ਐਨਵਾਇਰਮੈਂਟ ਪਾਰਕ ਵਾਲੀ ਸੜ੍ਹਕ ਤੋਂ ਜਾ ਸਕਦੇ ਹਨ ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਾਸੀ ਰੋਡ ਤੋਂ ਨਿਕਲ ਕੇ ਖੰਡਾ ਚੌਂਕ ਨੂੰ ਜਾਣ ਵਾਲੇ ਵਹੀਕਲ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਯੂ ਟਰਨ ਲੈ ਕੇ  ਜਾ ਸਕਦੇ ਹਨ ਜਾਂ ਪਿਛੋਂ ਹੀ ਐਨਵਾਇਰਮੈਂਟ ਪਾਰਕ ਵਿਚਲੀ ਸੜ੍ਹਕ ਤੋਂ ਜੇਲ੍ਹ ਰੋਡ ਉਪਰ ਚੜ੍ਹ ਕੇ ਦੁਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਲੈ ਸਕਦੇ ਹਨ ।

ਟੈ੍ਫਿਕ ਰੂਟ ਬਦਲਣ ਨਾਲ ਘਟੇਗਾ ਫੁਹਾਰਾ ਚੌਂਕ ਵਿਚ ਲੱਗਣ ਵਾਲਾ ਜਾਮ

ਡੀ. ਐਸ. ਪੀ. (ਟ੍ਰੈਫਿਕ) ਪੁਨੀਤ ਸਿੰਘ ਚਹਿਲ (D. S. P. (Traffic) Puneet Singh Chahal) ਨੇ ਅੱਗੇ ਦੱਸਿਆ ਕਿ ਫੁਹਾਰਾ ਚੌਂਕ ਤੋਂ ਠੀਕਰੀ ਵਾਲਾ ਚੌਂਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਂਕ ਤੱਕ ਵਧਾ ਕੇ ਦੋਨੋ ਚੌਂਕਾਂ ਨੂੰ ਮਿਲਾ ਕੇ ਇਕ ਵੱਡੇ ਸਰਕੁਲਰ ਰੋਡ ਵਿੱਚ ਬਦਲਿਆ ਜਾ ਰਿਹਾ ਹੈ ਇਸ ਨਾਲ ਲੋਅਰ ਮਾਲ ਰੋਡ ਤੋਂ ਆਉਣਾ ਵਾਲੇ ਵਹੀਕਲ ਜੋ ਮੁੱਖ ਡਾਕ ਘਰ ਵੱਲ ਨੂੰ ਜਾਂ ਪੁਰਾਣੇ ਬੱਸ ਸਟੈਂਡ ਵੱਲ ਨੂੰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਫੁਹਾਰਾ ਚੌਂਕ ਤੋਂ ਖੱਬੇ ਮੁੜ ਕੇ ਠੀਕਰੀ ਵਾਲਾ ਚੌਂਕ ਤੋਂ ਯੂ ਟਰਨ ਲੈ ਕਰ ਆਉਣਾ ਪਵੇਗਾ ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਵਹੀਕਲ ਲੋਅਰ ਮਾਲ ਰੋਡ ਤੋਂ ਅੱਪਰ ਮਾਲ ਰੋਡ ਨੂੰ ਕੁਨੈਕਟ ਕਰਨ ਵਾਲੀਆਂ ਅੰਦਰੂਨੀ ਸੜਕਾ ਰਾਹੀਂ ਵੀ ਸਿੱਧਾ ਠੀਕਰੀਵਾਲਾ ਚੌਂਕ ਤੋਂ ਟਰਨ ਲੈ ਸਕਣਗੇ ਅਜਿਹਾ ਕਰਨ ਨਾਲ ਆਸ ਕੀਤੀ ਹੈ ਕਿ ਫੁਹਾਰਾ ਚੌਂਕ ਵਿੱਚ ਲੱਗਣ ਵਾਲਾ ਜਾਮ ਖਤਮ ਹੋ ਜਾਵੇਗਾ ਅਤੇ ਲੋਅਰ ਮਾਲ ਰੋਡ ਉਪਰ ਵੀ ਟ੍ਰੈਫਿਕ ਦਾ ਦਬਾਅ ਘਟੇਗਾ ।

ਐਸ. ਪੀ. ਟੈ੍ਰਫਿਕ ਤੇ ਡੀ. ਐਸ. ਪੀ. ਟੈ੍ਰਫਿਕ ਨੇ ਕੀਤੀ ਸ਼ਹਿਰ ਵਾਸੀਆਂ ਨੂੰ ਅਪੀਲ

ਐਸ. ਪੀ. (ਟ੍ਰੈਫਿਕ) ਐਚ. ਐਸ. ਮਾਨ (S. P. (Traffic) H. S. Mann) ਤੇ ਡੀ. ਐਸ. ਪੀ. (ਟੈ੍ਰਫਿਕ) ਪੁਨੀਤ ਸਿੰਘ ਚਹਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਦੋਨੋ ਸੜਕਾਂ ਉਪਰ ਆਰਜੀ ਤੌਰ `ਤੇ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੇ ਲੱਗ ਰਹੇ ਜਾਮ ਨੂੰ ਘਟਾਇਆ ਜਾ ਸਕੇ ਅਤੇ ਸਹਿਰ ਵਾਸੀਆਂ ਨੂੰ ਸੁਚਾਰੂ ਟ੍ਰੈਫਿਕ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ ।

Read More : ਟ੍ਰੈਫਿਕ ਉਲੰਘਣਾ ਦੇ 31 ਚਲਾਨ, 7 ਲੱਖ 29 ਹਜ਼ਾਰ ਜੁਰਮਾਨੇ : ਆਰ. ਟੀ. ਓ.

ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਹੋਈ 17-17 ਸਾਲ ਦੀ ਸਜ਼ਾ

0
Imran Khan

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਤੇ ਉਨ੍ਹਾਂ ਦੀ ਧਰਮ ਪਤਨੀ ਬੁਸ਼ਰਾ ਬੀਬੀ (Bushra Bibi) ਨੂੰ 17-17 ਸਾਲ ਦੀ ਕੈਦ ਦੀ ਸਜ਼ਾ (Prison sentence) ਸੁਣਾਈ ਗਈ ਹੈ ।

ਕਿਊਂ ਸੁਣਾਈ ਗਈ ਹੈ ਦੋਹਾਂ ਨੂੰ ਸਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਜੋ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ ਜਵਾਬਦੇਹੀ ਅਦਾਲਤ ਨੇ ਬਹੁਤ ਮਸ਼ਹੂਰ ਤੋਸ਼ਾਖਾਨਾ-2 ਭ੍ਰਿਸ਼ਟਾਚਾਰ ਮਾਮਲੇ ਵਿੱਚ ਸੁਣਾਈ ਹੈ । ਦੱਸਣਯੋਗ ਹੈ ਕਿ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਇਮਰਾਨ ਖਾਨ ਪਹਿਲਾਂ ਹੀ ਜੇਲ੍ਹ ਵਿੱਚ ਹਨ । ਇਸ ਹਾਈ-ਪ੍ਰੋਫਾਈਲ ਮਾਮਲੇ ਦਾ ਫੈਸਲਾ ਰਾਵਲਪਿੰਡੀ ਦੀ ਉੱਚ-ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ਵਿਚ ਸੁਣਾਇਆ ਗਿਆ । ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਰੁਖ ਅਰਜੁਮੰਡ ਨੇ ਦੋਵਾਂ ਨੂੰ ਜੇਲ੍ਹ ਦੇ ਅੰਦਰ ਦੋਸ਼ੀ ਠਹਿਰਾਇਆ। ਸੁਰੱਖਿਆ ਕਾਰਨਾਂ ਕਰਕੇ, ਅਦਾਲਤ ਦੀ ਕਾਰਵਾਈ ਜੇਲ੍ਹ ਦੇ ਅੰਦਰ ਹੀ ਕੀਤੀ ਗਈ ।

ਦੋਹਾਂ ਨੂੰ ਸਜਾ ਹੀ ਨਹੀਂ ਬਲਕਿ 1 ਕਰੋੜ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ

ਰਾਵਲਪਿੰਡੀ ਦੀ ਉੱਚ-ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ਵਿਚ ਵਿਸ਼ੇਸ਼ ਕੇਂਦਰੀ ਜੱਜ ਸ਼ਾਹਰੁਖ ਅਰਜੁਮੰਡ ਨੇ ਇਹ ਫੈਸਲਾ ਸੁਣਾਇਆ । ਅਦਾਲਤ ਨੇ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ ਪਾਕਿਸਤਾਨ ਦੰਡ ਵਿਧਾਨ ਦੀ ਧਾਰਾ-409 ਦੇ ਤਹਿਤ ਵੀ ਦੋਸ਼ੀ ਠਹਿਰਾਇਆ, ਉਨ੍ਹਾਂ ਨੂੰ 17-17 ਸਾਲ ਦੀ ਸਜ਼ਾ ਸੁਣਾਈ ਹੈ । ਇਸ ਦੇ ਨਾਲ ਹੀ 1 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ।

Read More : ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ

ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

0
Delhi airport

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਹਵਾਈ ਅੱਡੇ (Delhi Airport) ਦੇ ਟਰਮੀਨਲ 1 `ਤੇ ਬੀਤੇ ਦਿਨੀਂ ਇਕ ਆਫ-ਡਿਊਟੀ ਪਾਇਲਟ ਨੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕੀਤੀ ।

ਕਿਵੇਂ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ

ਦਿੱਲੀ ਹਵਾਈ ਅੱਡੇ ਤੇ ਯਾਤਰੀ ਨਾਲ ਵਾਪਰੀ ਕੁੱਟਮਾਰ ਦੀ ਘਟਨਾ ਦਾ ਘਟਨਾਕ੍ਰਮ ਉਸ ਵੇਲੇ ਸਭਨਾਂ ਦੇ ਸਾਹਮਣੇ ਆਇਆ ਜਦੋਂ ਯਾਤਰੀ ਨੇ ਸੋਸ਼ਲ ਮੀਡੀਆ `ਤੇ ਘਟਨਾ ਦੇ ਵੇਰਵੇ ਸਾਂਝੇ ਕੀਤੇ । ਘਟਨਾ ਸਾਹਮਣੇ ਆਉਂਦੇ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਂਚ ਦੇ ਆਦੇਸ਼ ਦਿੱਤੇ । ਜਿਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੇ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ (Pilot Captain Virendra Sejwal) ਨੂੰ ਵੀ ਮੁਅੱਤਲ (Suspension) ਕਰ ਦਿੱਤਾ ਹੈ ।

ਪਾਇਲਟ ਡਿਊਟੀ ਤੇ ਨਹੀਂ ਸੀ ਅਤੇ ਯਾਤਰੀ ਕਿਸੇ ਦੂਜੀ ਉਡਾਣ ਦਾ ਸੀ

ਏਅਰਲਾਈਨ ਨੇ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਪਾਇਲਟ ਡਿਊਟੀ `ਤੇ ਨਹੀਂ ਸੀ ਅਤੇ ਯਾਤਰੀ ਕਿਸੇ ਦੂਜੀ ਉਡਾਣ ਦਾ ਸੀ । ਅਸੀਂ ਉਸ ਨੂੰ ਹਟਾ ਦਿੱਤਾ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । ਘਟਨਾ ਤੋਂ ਬਾਅਦ ਯਾਤਰੀ ਅੰਕਿਤ ਦੀਵਾਨ (Passenger Ankit Diwan) ਨੇ ਇਕ ਪੋਸਟ ਲਿਖੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ `ਤੇ ਮਾਮਲਾ ਬੰਦ ਕਰਨ ਲਈ ਦਬਾਅ ਪਾਇਆ ਗਿਆ ਸੀ । ਉਸ ਨੂੰ ਇਕ ਪੱਤਰ ਲਿਖਣ ਲਈ ਮਜਬੂਰ ਕੀਤਾ ਗਿਆ ਤੇ ਜੇ ਮੈਂ ਅਜਿਹਾ ਨਹੀਂ ਕਰਦਾ ਤਾਂ ਮੈਨੂੰ ਆਪਣੀ ਉਡਾਣ ਛੱਡਣੀ ਪੈਂਦੀ ।

ਆਪਣੇ ਪਿਤਾ ਨੂੰ ਖੂਨ ਨਾਲ ਲਥਪਥ ਦੇਖ ਬੱਚੀ ਹੈ ਸਦਮੇ ਵਿਚ

ਅੰਕਿਤ ਨੇ ਇਹ ਵੀ ਕਿਹਾ ਕਿ ਉਸ ਦੀ 7 ਸਾਲ ਦੀ ਧੀ ਨੇ ਆਪਣੇ ਪਿਤਾ ਨੂੰ ਖੂਨ ਨਾਲ ਲੱਥਪੱਥ ਚਿਹਰੇ ਨੂੰ ਦੇਖਿਆ ਤੇ ਉਹ ਉਦੋਂ ਤੋਂ ਸਦਮੇ ਵਿਚ ਹੈ । ਯਾਤਰੀ ਨੇ ਅੱਜ ਇਕ ਹੋਰ ਪੋਸਟ ਵਿਚ ਪਾਇਲਟ ਦਾ ਇਕ ਵੀਡੀਓ ਸਾਂਝਾ ਕੀਤਾ । ਉਨ੍ਹਾਂ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਏਅਰਲਾਈਨ ਅੱਗੇ ਦੀ ਕਾਰਵਾਈ ਕਰੇਗੀ ।

Read More : ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਤੋਂ ਬਾਅਦ ਪਾਇਲਟ ਦੀ ਮੌਤ

ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ

0
Yasir Dar

ਨਵੀਂ ਦਿੱਲੀ, 20 ਦਸੰਬਰ 2025 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਯਾਸਿਰ ਅਹਿਮਦ ਡਾਰ (Yasir Ahmed Dar)  ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਤਮਘਾਤੀ ਹਮਲਾਵਰ ਉਮਰ-ਉਨ-ਨਬੀ ਦਾ ਕਰੀਬੀ ਸਹਿਯੋਗੀ ਹੈ ।

ਲਾਲ ਕਿਲਾ ਧਮਾਕਾ ਮਾਮਲੇ ਵਿਚ ਹੈ ਇਹ 9ਵੀਂ ਗ੍ਰਿਫ਼ਤਾਰੀ

ਇਹ ਇਸ ਮਾਮਲੇ ਵਿਚ 9ਵੀਂ ਗ੍ਰਿਫਤਾਰੀ (9th arrest) ਹੈ । ਅਧਿਕਾਰੀਆਂ ਨੇ ਦੱਸਿਆ ਕਿ ਯਾਸਿਰ ਅਹਿਮਦ ਡਾਰ ਨੇ ਕਥਿਤ ਤੌਰ `ਤੇ 10 ਨਵੰਬਰ ਨੂੰ ਹੋਏ ਧਮਾਕੇ ਦੀ ਸਾਜਿ਼ਸ਼ ਵਿਚ ਸਰਗਰਮ ਭੂਮਿਕਾ ਨਿਭਾਈ ਸੀ, ਜਿਸ ਵਿਚ 15 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ । ਐੱਨ. ਆਈ. ਏ. (N. I. A.) ਨੇ ਦੱਸਿਆ ਕਿ ਸਾਜਿ਼ਸ਼ ਵਿਚ ਸਰਗਰਮੀ ਨਾਲ ਸ਼ਾਮਲ ਡਾਰ ਨੇ ਆਤਮਘਾਤੀ ਮਿਸ਼ਨਾਂ ਨੂੰ ਅੰਜਾਮ ਦੇਣ ਦੀ ਸਹੁੰ ਖਾਧੀ ਸੀ ।

ਡਾਰ ਇਸ ਮਾਮਲੇ ਵਿਚ ਸੀ ਹੋਰ ਮੁਲਜਮਾਂ ਨਾਲ ਨਜ਼ਦੀਕੀ ਸੰਪਰਕ ਵਿਚ

ਐੱਨ. ਆਈ. ਏ. ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਯਾਸਿਰ ਅਹਿਮਦ ਡਾਰ ਸ੍ਰੀਨਗਰ (ਜੰਮੂ-ਕਸ਼ਮੀਰ) ਦੇ ਸ਼ੋਪੀਆਂ ਦਾ ਰਹਿਣ ਵਾਲਾ ਹੈ । ਉਸਨੂੰ ਐੱਨ. ਆਈ. ਏ. ਨੇ ਨਵੀਂ ਦਿੱਲੀ (New Delhi) ਤੋਂ ਗ੍ਰਿਫਤਾਰ ਕੀਤਾ । ਡਾਰ ਇਸ ਮਾਮਲੇ `ਚ ਹੋਰ ਮੁਲਜ਼ਮਾਂ ਨਾਲ ਨਜ਼ਦੀਕੀ ਸੰਪਰਕ ਵਿਚ ਸੀ, ਜਿਨ੍ਹਾਂ ਵਿਚ ਉਮਰ-ਉਨ-ਨਬੀ (ਆਤਮਘਾਤੀ ਹਮਲਾਵਰ) ਅਤੇ ਮੁਫਤੀ ਇਰਫਾਨ ਸ਼ਾਮਲ ਹਨ ।

ਯਾਸਿਰ ਡਾਰ 26 ਤੱਕ ਐਨ. ਆਈ. ਏ. ਹਿਰਾਸਤ ਵਿਚ

ਦਿੱਲੀ ਦੀ ਇਕ ਅਦਾਲਤ ਨੇ ਯਾਸਿਰ ਡਾਰ ਨੂੰ 26 ਦਸੰਬਰ ਤੱਕ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਹਿਰਾਸਤ (Detention)  ਵਿਚ ਭੇਜ ਦਿੱਤਾ ਹੈ । ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਐੱਨ. ਆਈ. ਏ. ਦੀ ਉਹ ਪਟੀਸ਼ਨ ਸਵੀਕਾਰ ਕਰ ਲਈ ਜਿਸ ਵਿਚ ਮੁਲਜ਼ਮ ਤੋਂ ਹਿਰਾਸਤ ਵਿਚ ਪੁੱਛਗਿੱਛ ਦੀ ਅਪੀਲ ਕੀਤੀ ਗਈ ਸੀ ।

Read more : ਹਰੇਕ ਸੂਬੇ ਦੇ ਨਾਲ-ਨਾਲ ਕੇਂਦਰ ਸ਼ਾਸਤ ਸੂਬੇ ਵਿਚ ਬਣੇਗੀ ਐਨ. ਆਈ. ਏ. ਅਦਾਲਤ

ਜਾਅਲੀ ਟਿਕਟ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਕਾਬੂ

0
Arrest

ਸ਼੍ਰੀਨਗਰ, 20 ਦਸੰਬਰ 2025 : ਜਾਅਲੀ ਹਵਾਈ ਟਿਕਟ (Fake airline ticket) ਦੀ ਵਰਤੋਂ ਕਰਕੇ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ (Srinagar International Airport) ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰਦੇ ਹੋਏ ਇਕ ਵਿਅਕਤੀ (One person) ਨੂੰ ਸ੍ਰੀਨਗਰ ਪੁਲਸ ਵਲੋਂ ਕਾਬੂ (Arrested by Srinagar police) ਕੀਤਾ ਗਿਆ ਹੈ ।

ਰੂਟੀਨ ਸੁਰੱਖਿਆ ਜਾਂਚ ਦੌਰਾਨ ਮਾਮਲਾ ਆਇਆ ਸਾਹਮਣੇ

ਪੁਲਸ ਅਨੁਸਾਰ ਹਵਾਈ ਅੱਡੇ ਦੇ ਡਰਾਪ ਗੇਟ `ਤੇ ਰੁਟੀਨ ਸੁਰੱਖਿਆ ਜਾਂਚ ਦੌਰਾਨ ਸਈਦ ਖੁਰਸ਼ੀਦ ਅਹਿਮਦ ਪੁੱਤਰ ਸਈਦ ਮੁਹੰਮਦ ਯਾਸੀਨ ਨੂੰ ਜਾਂਚ ਲਈ ਰੋਕਿਆ ਗਿਆ ਅਤੇ ਜਾਂਚ ਕਰਨ ’ਤੇ ਉਸ ਦੀ ਹਵਾਈ ਟਿਕਟ ਜਾਅਲੀ ਪਾਈ ਗਈ । ਜਿਸ ਤੋਂ ਬਾਅਦ ਏਅਰਲਾਈਨ ਸਟਾਫ (Airline staff) ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਆਰੋਪੀ ਨੂੰ ਬਡਗਾਮ ਪੁਲਸ ਦੇ ਹਵਾਲੇ ਕਰ ਦਿੱਤਾ ।

ਜਾਂਚ ਵਿਚ ਆਇਆ ਸਾਹਮਣੇ ਕਿ ਟੈ੍ਰਵਲ ਏਜੰਟ ਨੇ ਦਿੱਤਾ ਸੀ ਧੋਖਾ

ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਨੂੰ ਇੱਕ ਟ੍ਰੈਵਲ ਏਜੰਟ ਨੇ ਧੋਖਾ ਦਿੱਤਾ ਸੀ ਜਿਸ ਨੇ ਕਥਿਤ ਤੌਰ `ਤੇ ਟਿਕਟ ਜਾਅਲੀ ਦਿੱਤੀ । ਭਾਰਤੀ ਕਾਨੂੰਨੀ ਦੀ ਧਾਰਾ 336 (2) ਅਤੇ 340 (2) ਦੇ ਤਹਿਤ ਆਰੋਪੀ ਅਤੇ ਟ੍ਰੈਵਲ ਏਜੰਟ (Travel agent) ਦੇ ਖਿਲਾਫ ਪੁਲਿਸ ਸਟੇਸ਼ਨ ਬਡਗਾਮ ਵਿਖੇ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

Read more : ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ

ਸੇਵਾਮੁਕਤੀ ਤੋਂ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ ਸੁਣਾਉਣਾ ਮੰਦਭਾਗਾ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ (Quick decisions) ਸੁਣਾਉਣ ਦੇ ਵਧਦੇ ਰੁਝਾਨ `ਤੇ ਇਤਰਾਜ਼ ਜਤਾਇਆ ਤੇ ਇਸ ਦੀ ਤੁਲਨਾ ਕਿਸੇ ਮੈਚ ਦੇ ਆਖਰੀ ਓਵਰਾਂ `ਚ ਬੱਲੇਬਾਜ਼ ਵੱਲੋਂ ਛੱਕੇ ਮਾਰਨ (Hitting sixes) ਨਾਲ ਕੀਤੀ ।

ਕਿਹਾ-ਇੰਝ ਲੱਗਦੈ ਜਿਵੇਂ ਕੋਈ ਬੱਲੇਬਾਜ਼ ਆਖਰੀ ਓਵਰਾਂ `ਚ ਛੱਕੇ ਮਾਰ ਰਿਹਾ ਹੋਵੇ

ਚੀਫ਼ ਜਸਟਿਸ ਸੂਰਿਆਕਾਂਤ (Chief Justice Surya Kant) ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਇਕ ਬੈਂਚ ਮੱਧ ਪ੍ਰਦੇਸ਼ ਦੇ ਇਕ ਮੁੱਖ ਜ਼ਿਲਾ ਜੱਜ ਵੱਲੋਂ ਦਾਇਰ ਇਕ ਪਟੀਸ਼ਨ `ਤੇ ਸੁਣਵਾਈ ਕਰ ਰਹੀ ਸੀ । ਇਸ `ਚ ਉਨ੍ਹਾਂ ਕੁਝ ਸ਼ੱਕੀ ਨਿਆਂਇਕ ਫੈਸਲਿਆਂ ਕਾਰਨ ਨਿਰਧਾਰਤ ਸੇਵਾਮੁਕਤੀ ਤੋਂ ਸਿਰਫ਼ 10 ਦਿਨ ਪਹਿਲਾਂ ਮੁਅੱਤਲ ਕਰਨ ਦੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ । ਜਸਟਿਸ ਜੋਇਮਲਿਆ ਬਾਗਚੀ ਤੇ ਵਿਪੁਲ ਐੱਮ. ਪੰਚੋਲੀ ਵੀ ਬੈਂਚ `ਚ ਸਨ ।

ਰਿਟਾਇਰਮੈਂਟ ਤੋਂ ਪਹਿਲਾਂ ਛੱਕੇ ਮਾਰਨਾ ਇਕ ਮੰਦਭਾਗਾ ਰੂਝਾਨ

ਬੈਂਚ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਜੱਜ `ਛੱਕੇ` ਮਾਰਨੇ ਸ਼ੁਰੂ ਕਰ ਦਿੰਦੇ ਹਨ । ਇਹ ਇਕ ਮੰਦਭਾਗਾ ਰੁਝਾਨ ਹੈ । ਅਸੀਂ ਇਸ ਬਾਰੇ ਵਿਸਥਾਰ ਨਾਲ ਚਰਚਾ ਨਹੀਂ ਕਰਨਾ ਚਾਹੁੰਦੇ । ਜੱਜਾਂ ਵੱਲੋਂ ਰਿਟਾਇਰਮੈਂਟ (Retirement) ਤੋਂ ਠੀਕ ਪਹਿਲਾਂ ਕਈ ਹੁਕਮ ਦੇਣ ਦਾ ਰੁਝਾਨ ਵਧ ਰਿਹਾ ਹੈ ।

ਮੱਧ ਪ੍ਰਦੇਸ਼ ਦੇ ਇਕ ਜੁਡੀਸ਼ੀਅਲ ਅਧਿਕਾਰੀ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਸਨ । ਉਨ੍ਹਾਂ ਨੂੰ ਕਥਿਤ ਤੌਰ `ਤੇ ਦਿੱਤੇ ਗਏ 2 ਜੁਡੀਸ਼ੀਅਲ ਹੁਕਮਾਂ ਲਈ 19 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ । ਚੀਫ਼ ਜਸਟਿਸ ਸੁਰਿਆਕਾਂਤ ਨੇ ਜੁਡੀਸ਼ੀਅਲ ਗਲਤੀ ਤੇ ਮਾੜੇ ਵਤੀਰੇ `ਚ ਫਰਕ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਮੁਅੱਤਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੇ ਹੁਕਮ ਸਪੱਸ਼ਟ ਰੂਪ ਨਾਲ ਬੇਈਮਾਨ ਵਾਲਾ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ ?

Read More : ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

ਇਸਲਾਮ `ਚ ਖੁਦਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹਰਾਮ : ਮੌਲਾਨਾ ਸ਼ਹਾਬੁਦੀਨ

0
Maulana Shahabuddin

ਬਰੇਲੀ/ਸੰਤ ਕਬੀਰ ਨਗਰ, 20 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਵਿਚ ਆਯੋਜਿਤ ਇਕ ਧਾਰਮਿਕ ਸੰਮੇਲਨ ਨੂੰ ਲੈ ਕੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ (National President of All India Muslim Jamaat) ਮੁਫਤੀ ਸ਼ਹਾਬੁਦੀਨ ਰਜਵੀ ਬਰੇਲਵੀ ਨੇ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸਲਾਮ (Islam) ਵਿਚ ਖੁਦਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ (Worship) ਕਰਨਾ ਸ਼ਰੀਅਤ ਵਿਚ ਹਰਾਮ (Haram in Sharia) ਹੈ ।

ਇਸਲਾਮ ਦੀ ਪਹਿਲੀ ਅਤੇ ਬੁਨਿਆਦੀ ਸ਼ਰਤ ਤੌਹੀਦ ਹੈ

ਮੌਲਾਨਾ ਸ਼ਹਾਬੂਦੀਨ (Maulana Shahabuddin) ਨੇ ਕਿਹਾ ਕਿ ਇਸਲਾਮ ਆਪਣੇ ਬੁਨਿਆਦੀ ਸਿਧਾਂਤਾਂ `ਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਮੁਸਲਮਾਨ ਸਿਰਫ ਇਕ ਖੁਦਾ ਦੀ ਹੀ ਇਬਾਦਤ ਕਰਦਾ ਹੈ । ਉਨ੍ਹਾਂ ਕਿਹਾ ਕਿ ਕੁਝ ਸੰਗਠਨ ਅਤੇ ਨੇਤਾ ਸੂਰਜ ਨਮਸਕਾਰ, ਧਰਤੀ, ਨਦੀਆਂ ਅਤੇ ਰੁੱਖਾਂ ਅਤੇ ਬੂਟਿਆਂ ਦੀ ਪੂਜਾ `ਤੇ ਜ਼ੋਰ ਦੇ ਰਹੇ ਹਨ, ਪਰ ਇਸਲਾਮ ਵਿਚ ਅਜਿਹੀ ਕਿਸੇ ਵੀ ਪੂਜਾ ਦੀ ਇਜਾਜ਼ਤ ਨਹੀਂ ਹੈ ।

ਮੌਲਾਨਾ ਨੇ ਕਿਹਾ ਕਿ ਜੇਕਰ ਕੋਈ ਮੁਸਲਮਾਨ (Muslim) ਖੁਦਾ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਕਰਦਾ ਹੈ, ਤਾਂ ਉਹ ਇਸਲਾਮ ਦੇ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ । ਇਸਲਾਮ ਦੀ ਪਹਿਲੀ ਅਤੇ ਬੁਨਿਆਦੀ ਸ਼ਰਤ ਤੌਹੀਦ ਹੈ, ਜਿਸਦਾ ਅਰਥ ਹੈ ਇਕ ਖੁਦਾ ਨੂੰ ਮੰਨਣਾ ਅਤੇ ਉਸੇ ਦੀ ਇਬਾਦਤ ਕਰਨਾ ਤੌਹੀਦ ਇਸਲਾਮ ਦਾ ਮੂਲ ਕਾਨੂੰਨ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਦੀ ਕੋਈ ਗੁੰਜਾਇਸ਼ ਨਹੀਂ ਹੈ ।

Read More : ਪਾਕਿ ਵਿਚ 1285 ਹਿੰਦੂ ਪੂਜਾ ਸਥਾਨ ਤੇ 532 ਗੁਰਦੁਆਰੇ ਪਰ ਪੂਜਾ ਲਈ 37 ਖੁੱਲ੍ਹੇ

`ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀ `ਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ

0
'Grap-4'

ਨਵੀਂ ਦਿੱਲੀ, 20 ਦਸੰਬਰ 2025 : ਦਿੱਲੀ ਸਰਕਾਰ (Delhi Government) ਨੇ ਕਿਹਾ ਹੈ ਕਿ ਪੜਾਅਵਾਰ ਜਵਾਬ ਕਾਰਜ ਯੋਜਨਾ ਗ੍ਰੈਪ-4 (Grap-4) ਅਧੀਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਪਿੱਛੋਂ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ `ਤੇ ਮੋਟਰ-ਗੱਡੀਆਂ (Motor vehicles) ਦੀ ਆਵਾਜਾਈ `ਚ ਕਾਫ਼ੀ ਕਮੀ ਆਈ ਹੈ । ਇਸ ਤੋਂ ਇਲਾਵਾ ਜਾਇਜ਼ ਪ੍ਰਦੂਸ਼ਣ ਅਧੀਨ ਕੰਟਰੋਲ ਸਰਟੀਫਿਕੇਟਾਂ ਨਾਲ ਸਬੰਧਤ ਨਿਯਮਾਂ ਦੀ ਜਨਤਕ ਪਾਲਣਾ `ਚ ਵਾਧਾ ਹੋਇਆ ਹੈ ।

ਪ੍ਰਦੂਸ਼ਣ ਕੰਟਰੋਲ ਉਪਾਵਾਂ ਦੇ ਅਸਰ ਦੇ ਮੁਲਾਂਕਣ ਲਈ ਨਿਗਰਾਨੀ ਮੁਹਿੰਮ ਸ਼ੁਰੂ

ਇਕ ਅਧਿਕਾਰਤ ਬਿਆਨ ਅਨੁਸਾਰ ਰਾਜਧਾਨੀ `ਚ ਹਵਾ ਦੇ ਵਧ ਰਹੇ ਪ੍ਰਦੂਸ਼ਣ (Pollution) ਨੂੰ ਧਿਆਨ `ਚ ਰੱਖਦਿਆਂ ਦਿੱਲੀ ਸਰਕਾਰ ਵੱਲੋਂ ਵੀਰਵਾਰ ਲਾਗੂ ਕੀਤੇ ਗਏ ਸਖ਼ਤ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੇ ਅਸਰ ਦਾ ਮੁਲਾਂਕਣ ਕਰਨ ਲਈ ਇਕ ਵਿਆਪਕ ਨਿਗਰਾਨੀ ਮੁਹਿੰਮ (Extensive surveillance campaign) ਸ਼ੁਰੂ ਕੀਤੀ ਗਈ ਹੈ । ਮੁੱਖ ਮੰਤਰੀ ਰੇਖਾ ਗੁਪਤਾ ਨੇ ਕੈਬਨਿਟ ਸਹਿਯੋਗੀਆਂ ਤੇ ਸਬੰਧਤ ਵਿਭਾਗਾਂ ਤੋਂ ਮਿਲੇ ਫੀਡਬੈਕ ਦੀ ਸਮੀਖਿਆ ਕੀਤੀ ਤੇ ਵੇਖਿਆ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਉਪਾਵਾਂ ਦੇ ਜ਼ਮੀਨੀ ਪੱਧਰ `ਤੇ ਉਸਾਰੂ ਨਤੀਜੇ ਮਿਲ ਰਹੇ ਹਨ ।

Read More : ਦਿੱਲੀ-ਐੱਨ. ਸੀ. ਆਰ. ਵਿਚ ਪ੍ਰਦੂਸ਼ਣ ਦਾ ਪੱਧਰ ਪੁੱਜਾ ਗੰਭੀਰ ਸ਼੍ਰੇਣੀ ਵਿਚ

ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

0
enforcement directorate

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਘਰ ਖਰੀਦਦਾਰਾਂ ਨਾਲ ਧੋਖਾਦੇਹੀ ਦੇ ਸਬੰਧ ਵਿਚ ਗੁਰੂਗ੍ਰਾਮ ਸਥਿਤ ਰਾਮਪ੍ਰਸਥ ਸਮੂਹ ਵਿਰੁੱਧ ਦਰਜ ਮਨੀ ਲਾਂਡਰਿੰਗ (Money laundering) ਜਾਂਚ ਦੇ ਹਿੱਸੇ ਵਜੋਂ ਵਾਟਿਕਾ ਅਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਹਨ । ਕੇਂਦਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਇਕ ਅਸਥਾਈ ਹੁਕਮ ਜਾਰੀ ਕੀਤਾ ਸੀ ।

ਮਾਮਲਾ ਹੈ ਘਰਾਂ ਨੂੰ ਖਰੀਦਣ ਵਾਲਿਆਂ ਨਾਲ ਧੋਖਾਦੇਹੀ ਦਾ

ਜਾਂਚ ਰਾਮਪ੍ਰਸਥ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (Ramprastha Promoters & Developers Private Limited) (ਆਰ. ਪੀ. ਡੀ. ਪੀ. ਐੱਲ.) ਅਤੇ ਇਸ ਨਾਲ ਸਬੰਧਤ ਸੰਸਥਾਵਾਂ ਨਾਲ ਸਬੰਧਤ ਹੈ। ਮਨੀ ਲਾਂਡਰਿੰਗ ਦਾ ਮਾਮਲਾ ਦਿੱਲੀ ਅਤੇ ਹਰਿਆਣਾ ਪੁਲਸ ਦੀਆਂ ਆਰਥਿਕ ਅਪਰਾਧ ਸ਼ਾਖਾਵਾਂ ਵੱਲੋਂ ਦਰਜ ਕੀਤੀਆਂ ਗਈਆਂ ਕਈ ਐੱਫ. ਆਈ. ਆਰਜ਼ ਨਾਲ ਸਬੰਧਤ ਹੈ । ਘਰ ਖਰੀਦਦਾਰਾਂ ਤੋਂ ਮਿਲੀਆਂ ਸਿ਼ਕਾਇਤਾਂ ਦੇ ਆਧਾਰ `ਤੇ ਦਰਜ ਕੀਤੀਆਂ ਗਈਆਂ ਸਨ । ਸਿ਼ਕਾਇਤਕਰਤਾਵਾਂ ਨੇ ਕਿਹਾ ਸੀ ਕਿ ਰਾਮਪ੍ਰਸਥ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (ਆਰ. ਪੀ. ਡੀ. ਪੀ. ਐੱਲ.) ਅਤੇ ਅਰਵਿੰਦ ਵਾਲੀਆ, ਬਲਵੰਤ ਚੌਧਰੀ ਅਤੇ ਸੰਦੀਪ ਯਾਦਵ ਸਮੇਤ ਇਸਦੇ ਪ੍ਰਮੋਟਰਾਂ ਨੇ ਤੈਅ ਵਾਅਦੇ ਮੁਤਾਬਕ ਫਲੈਟ ਅਤੇ ਪਲਾਟਾਂ `ਤੇ ਕਬਜ਼ਾ ਨਹੀਂ ਦਿੱਤਾ ।

Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ