Home Blog Page 496

ਆਯੁਸ਼ਮਾਨ ਯੋਜਨਾ ਘਪਲੇ ਵਿਚ ਸ਼ਾਮਲ ਮੁਲਾਜਮ ਪੀ. ਜੀ. ਆਈ. ਨੇ ਕੀਤੇ ਬਰਖਾਸਤ

0
P G I

ਚੰਡੀਗੜ੍ਹ, 7 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ) (P. G. I) ਮੈਨੇਜਮੈਂਟ ਨੇ ਪੰਜ ਮੁਲਾਜਮਾਂ ਨੂੰ ਬਰਖਾਸਤ ਕਰਦਿਆਂ ਘਪਲੇ ਦੀ ਜਾਂਚ ਕੇਂਦਰ ਜਾਂਚ ਏਜੰਸੀ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) (C. B. I.) ਨੂੰ ਦੇ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਚੰਡੀਗੜ੍ਹ ਪੀ. ਜੀ. ਆਈ. ਮੈਨੇਜਮੈਂਟ ਨੇ ਜੋ ਆਪਣੇ ਪੰਜ ਮੁਲਾਜਮਾਂ ਨੂੰ ਬਰਖਾਸਤ ਕਰ ਦਿੱਤਾ ਹੈ ਦਾ ਮੁੱਖ ਕਾਰਨ ਪੀ. ਜੀ. ਆਈ. ਹਸਪਤਾਲ ਵਿਚ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਤਹਿਤ 2017 ਤੋਂ 2022 ਤੱਕ ਨਕਲੀ ਮਰੀਜਾਂ ਦੇ ਨਾਮ ਤੇ ਦਵਾਈਆਂ ਅਤੇ ਇਲਾਜ ਲਈ ਸਰਕਾਰੀ ਫੰਡਾਂ ਦੀ ਲੁੱਟ ਖਸੁੱਟ ਕਰਨਾ ਹੈ ।

Read More : ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪੀ.ਜੀ.ਆਈ. ‘ਚ ਹੋਈ ਮੌਤ

ਪੰਜਾਬ ਦੇ 31 ਲੱਖ ਰਾਸ਼ਨ ਕਾਰਡ ਧਾਰਕਾਂ ਨੇ ਨਹੀ ਕਰਵਾਈ ਈ. ਕੇ. ਵਾਈ. ਸੀ. ਪੂਰੀ

0
E K Y C

ਚੰਡੀਗੜ੍ਹ, 7 ਜੁਲਾਈ 2025 : ਪੰਜਾਬ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ (Ration card holders) ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਵਾਰ ਵਾਰ ਦਿੱਤੇ ਜਾਣ ਵਾਲੇ ਸਮੇਂ ਦੇ ਬਾਵਜੂਦ ਵੀ 1. 59 ਕਰੋੜ ਰਾਸ਼ਨ ਕਾਰਡ ਧਾਰਕਾਂ ਵਿਚੋਂ ਸਿਰਫ਼ 1. 25 ਕਰੋੜ ਰਾਸ਼ਨ ਕਾਰਡ ਧਾਰਕਾਂ ਨੇ ਹੀ ਈ. ਕੇ. ਵਾਈ. ਸੀ. (E. K. Y. C.)  ਕਰਵਾਈ ਹੈ ਜਦੋਂ ਕਿ 31 ਲੱਖ 39 ਹਜ਼ਾਰ ਰਾਸ਼ਨ ਕਾਰਡ ਧਾਰਕਾਂ ਨੇ ਈ. ਕੇ. ਵਾਈ. ਸੀ. ਹਾਲੇ ਤੱਕ ਨਹੀਂ ਕਰਵਾਈ ਜਦੋਂ ਕਿ ਸਰਕਾਰ ਵਲੋਂ ਜਿਥੇ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੋਂ ਬਾਅਦ ਵੀ ਫਿਰ 5 ਜੁਲਾਈ ਤੱਕ ਦਾ ਸਮਾਂ ਫਿਰ ਦੇ ਦਿੱਤਾ ਗਿਆ ਸੀ ਪਰ ਪੰਜਾਬ ਦੇ ਲੱਖਾਂ ਹੀ ਲੋਕਾਂ ਨੇ ਫਿਰ ਵੀ ਈ. ਕੇ. ਵਾਈ. ਸੀ. ਨਹੀਂ ਕਰਵਾਈ।

1 ਜੁਲਾਈ ਤੋਂ ਹੋ ਚੁੱਕੀ ਹੈ 31. 39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਦੀ ਸਹੂਲਤ ਬੰਦ

ਕੇਂਦਰ ਸਰਕਾਰ (Central Government) ਵਲੋਂ ਸਟੇਟ ਸਰਕਾਰਾਂ ਰਾਹੀਂ ਵਾਰ ਵਾਰ ਰਾਸ਼ਨ ਕਾਰਡ ਧਾਰਕਾਂ ਨੂੰ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਸਮਾਂ ਦਿੱਤਾ ਜਾ ਰਿਹਾ ਸੀ ਪਰ ਰਾਸ਼ਨ ਕਾਰਡ ਧਾਰਕ ਫਿਰ ਵੀ ਈ. ਕੇ. ਵਾਈ. ਸੀ. ਕਿਸੇ ਨਾ ਕਿਸੇ ਕਾਰਨਾਂ ਕਰਕੇ ਨਹੀਂ ਕਰਵਾਏ ਜਾ ਰਹੇ ਸੀ, ਜਿਸਦੇ ਚਲਦਿਆਂ 1 ਜੁਲਾਈ ਤੋਂ ਪੰਜਾਬ ਦੇ 31.39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ (31.39 lakh smart ration card holders) ਨੂੰ ਮੁਫ਼ਤ ਅਨਾਜ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ । ਇਸ ਸਭ ਦੇ ਚਲਦਿਆਂ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਲਈ ਇਨ੍ਹਾਂ ਨੂੰ ਰਾਸ਼ਨ ਨਹੀਂ ਮਿਲੇਗਾ।

ਈ. ਕੇ. ਵਾਈ. ਸੀ. ਦਾ ਕੀ ਸੀ ਮਕਸਦ

ਕੇਂਦਰ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਰਾਸ਼ਨ ਕਾਰਡ ਧਾਰਕਾਂ ਨੂੰ ਜੋ ਵਾਰ ਵਾਰ ਸਮਾਂ ਦਿੱਤਾ ਜਾ ਰਿਹਾ ਸੀ ਦਾ ਮੁੱਖ ਕਾਰਨ ਨਕਲੀ ਅਯੋਗ ਲਾਭਪਾਤਰੀਆਂ ਦਾ ਮਿਲਣਾ ਸੀ ਕਿਉਂਕਿ ਪਹਿਲਾਂ ਦੇ ਸਮੇਂ ਵਿਚ ਇਸ ਸਿਸਟਮ ਦੇ ਚਲਦਿਆਂ ਵੱਡੀ ਗਿਣਤੀ ਵਿਚ ਅਜਿਹੇ ਰਾਸ਼ਨ ਕਾਰਡ ਧਾਰਕ ਪਕੜੇ ਗਏ ਸਨ ਜੋ ਇਸ ਸਹੂਲਤ ਦੇ ਹੱਕਦਾਰ ਹੀ ਨਹੀਂ ਸਨ ।

Read More : ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਈ. ਕੇ. ਵਾਈ. ਸੀ. ਦਾ ਆਖਰੀ ਮੌਕਾ

ਅਮਰੀਕਾ ’ਚ ਹੋਈਆਂ ਖੇਡਾਂ ’ਚ ਮਨਜੀਤ ਨੇ ਜਿੱਤਿਆ ਸੋਨ ਤਮਗ਼ਾ

0
US Games

ਚੰਡੀਗੜ੍ਹ, 7 ਜੁਲਾਈ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਵਿਖੇ ਹੋਈਆਂ ਵਿਸ਼ਵ ਪੁਲਸ ਤੇ ਫਾਇਰ ਖੇਡਾਂ (World Police and Fire Games) ਵਿਚ ਮਨਜੀਤ ਸਿੰਘ ਨਾਮ ਦੇ ਖਿਡਾਰੀ ਨੇ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਜਿਸ ਨਾਲ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਹੋਇਆ ਹੈ ।

ਮਨਜੀਤ ਨੇ ਕੀਤਾ ਅਥਾਹ ਤਾਕਤ ਅਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨ

ਅਮਰੀਕਾ ਵਿਖੇ ਹੋਏ ਇਨਡੋਰ ਰੋਇੰਗ ਮੁਕਾਬਲਿਆਂ (Indoor rowing competitions) ਵਿੱਚ ਹਿੱਸਾ ਲੈ ਕੇ ਮਨਜੀਤ ਨੇ ਅਥਾਹ ਤਾਕਤ ਅਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਦੀ ਸੰਸਾਰ ਪੱਧਰ ਤੇ ਸ਼ਲਾਘਾ ਹੋ ਰਹੀ ਹੈ। ਮਨਜੀਤ ਸਿੰਘ (Manjit Singh) ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਸ਼ਟਰੀ ਅਤੇ ਰਾਜ ਪੱਧਰ `ਤੇ ਕਈ ਸੋਨ ਤਮਗ਼ੇ ਜਿੱਤ ਕੇ ਪਹਿਲਾਂ ਹੀ ਪ੍ਰਭਾਵਸ਼ਾਲੀ ਕਰੀਅਰ ਵਿੱਚ ਵਾਧਾ ਹੋਇਆ ਹੈ। ਖਾਸ ਕਰਕੇ ਵੱਖ-ਵੱਖ ਰੋਇੰਗ ਚੈਂਪੀਅਨਸਿ਼ਪਾਂ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ ।

ਮਨਜੀਤ ਸਿੰਘ ਨਿਭਾ ਰਹੇ ਹਨ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ ਵਿਚ ਸੇਵਾਵਾਂ

ਅੰਤਰਰਾਸ਼ਟਰੀ ਮੁਕਾਬਲੇ ਵਿਚ ਜੇਤੂ ਖਿਡਾਰੀ ਮਨਜੀਤ ਸਿੰਘ ਜੋ ਕਿ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ (Punjab Police) ਵਿੱਚ ਇੱਕ ਐਥਲੀਟ ਵਜੋਂ ਸੇਵਾ ਨਿਭਾਅ ਰਹੇ ਹਨ ਦੀ ਜਿੱਤ ਨੇ ਦੇਸ਼ ਭਰ ਦੇ ਨੌਜਵਾਨ ਐਥਲੀਟਾਂ ਨੂੰ ਸਮਰਪਣ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਨੂੰਨ ਨਾਲ ਪ੍ਰੇਰਿਤ ਕੀਤਾ ਹੈ ।

Read More : 38ਵੀਆਂ ਰਾਸ਼ਟਰੀ ਖੇਡਾਂ ‘ਚ ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, CM ਮਾਨ ਨੇ ਦਿੱਤੀ ਵਧਾਈ

ਸਕੂਲ ਵੈਨ ਵਿਚ ਸਵਾਰ ਬੱਚੇ ਨਾਲੇ ਵਿਚ ਡਿੱਗਣ ਤੋਂ ਬਾਅਦ ਵਾਲ ਵਾਲ ਬਚੇ

0
school van

ਫਾਜਿ਼ਲਕਾ, 7 ਜੁਲਾਈ 2025 : ਪੰਜਾਬ ਦੇ ਸ਼ਹਿਰ ਫਾਜਿ਼ਲਕਾ (Fazilka) ਦੇ ਪਿੰਡ ਬੁਰਜ ਹਨੂੰਮਾਨਗੜ੍ਹ ਤੋਂ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਸਕੂਲ ਵੈਨ ਦੇ ਨਾਲੇ ਡਿੱਗਣ (School van falls into drain) ਦਾ ਸਮਾਚਾਰ ਮਿਲਿਆ ਹੈ । ਸਕੂਲ ਵੈਨ ਜਿਸ ਵਿਚ ਅੱਧੀ ਦਰਜਨ ਦੇ ਕਰੀਬ ਬੱਚੇ ਸਵਾਰ ਸਨ ਵਾਲ ਵਾਲ ਬਚ ਗਏ । ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਪੁਲਸ ਮੌਕੇ ਤੇ ਪਹੁੰਚੀ ਤੇ ਉਸਨੇ ਪੁੱਛਗਿੱਛ ਸ਼ੁਰੂ ਕੀਤੀ ।

ਪਿੰਡ ਕੰਧਵਾਲਾ ਜਾ ਰਹੀ ਸੀ ਸਕੂਲ ਵੈਨ

ਪਿੰਡ ਹਨੂੰਮਾਨਗੜ੍ਹ (Village Hanumangarh) ਤੋਂ ਕੰਧਵਾਲਾ ਪਿੰਡ ਜਾ ਰਹੀ ਸਕੂਲ ਵੈਨ ਦਾ ਰਾਹ ਵਿਚ ਹੀ ਇਕਦਮ ਕੰਟਰੋਲ ਹੱਥੋ ਬਾਹਰ ਹੋਣ ਕਾਰਨ ਵੈਨ ਨਾਲੇ ਵਿਚ ਜਾ ਡਿੱਗੀ।ਬਸ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਰਿਹਾ ਕਿ ਵੈਨ ਦੇ ਇਸ ਤਰ੍ਹਾਂ ਨਾਲੇ ਵਿਚ ਡਿੱਗਣ ਤੇ ਵੀ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਵੈਨ ਦੇ ਡਿੱਗਣ ਤੇ ਉਥੇ ਮੌਜੂਦ ਲੋਕਾਂ ਵਲੋਂ ਬੱਚਿਆਂ ਨੂੰ ਮੁਸਤੈਦੀ ਨਾਲ ਕੰਮ ਕਰਦਿਆਂ ਬਾਹਰ ਕੱਢ ਲਿਆ ਗਿਆ ।

ਡਰਾਈਵਰ ਤੋਂ ਪੁੱਛਗਿੱਛ ਹੈ ਜਾਰੀ ਤੇ ਸਕੂਲ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਥਾਣੇ

ਪੁਲਸ ਅਧਿਕਾਰੀ ਬਿਸ਼ਨਰਾਮ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਥੇ ਉਨ੍ਹਾਂ ਵਲੋਂ ਵੈਨ ਡਰਾਈਵਰ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਸਕੂਲ ਅਧਿਕਾਰੀਆਂ ਨੂੰ ਵੀ ਥਾਣੇ ਬੁਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਵੈਨ ਦੇ ਕਾਗਜ਼ਾਤਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਲਾਪ੍ਰਵਾਹੀ ਪਾਈ ਗਈ ਤਾਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ।

Read More : ਸੜਕ ਪਾਰ ਕਰਦੇ ਸਮੇਂ ਸਕੂਲ ਵੈਨ ਦੀ ਟੱਕਰ ਨਾਲ ਨੌਜਵਾਨਦੀ ਮੌ.ਤ, ਡਰਾਈਵਰ ਮੌਕੇ ਤੋਂ ਫਰਾਰ

ਨਸ਼ਾ ਤਸਕਰਾਂ ਨੂੰ ਨਹੀਂ ਜਾਵੇਗਾ ਬਖਸਿ਼ਆ : ਮੁੱਖ ਮੰਤਰੀ ਮਾਨ

0
Chief Minister

ਲੁਧਿਆਣਾ, 7 ਜੁਲਾਈ 2025 : ਪੰਜਾਬ ਦੇ ਲੁਧਿਆਣਾ ਪੱਛਮੀ ਵਿਚ ਵੋਟਰਾਂ ਵਲੋਂ ਦੁਆਈ ਗਈ ਜਿੱਤ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸਿ਼ਆ ਨਹੀਂ ਜਾਵੇਗਾ ਤੇ ਜਿਸਦੇ ਨਤੀਜੇ ਵਜੋਂ ਅੱਜ ਉਹ ਨਾਭਾ ਜੇਲ ਵਿਚ ਬੰਦ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ 13 ਅਪੈ੍ਰਲ 1919 ਨੂੰ ਅੰਗ੍ਰੇਜ਼ ਨੂੰ ਰੋਟੀ ਖੁਆਈ ਸੀ ਦਾ ਹਾਲ ਮਾੜਾ ਹੀ ਹੋਵੇਗਾ।

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ (Pratap Bajwa) ਵਲੋਂ ਕਦੇ ਕਿਸੇ ਨੂੰ ਮੋਬਾਈਲ ਠੀਕ ਕਰਨ ਵਾਲਾ ਦੱਸਿਆ ਜਾਂਦਾ ਹੈ ਤੇ ਕਦੇ ਕਿਸੇ ਨੂੰ ਬੈਂਡ ਵਾਜੇ ਆਲਾ ਦੱਸਿਆ ਜਾਂਦਾ ਹੈ ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਿਕਰ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਘੁਟਾਲਾ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ ਤੇ ਕਾਤਲਾਂ ਦਾ ਸਾਥ ਦੇਣ ਵਾਲਿਆ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਇਹ ਪਾਰਟੀ ਦੀ ਨਹੀਂ ਸਗੋਂ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ : ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਪਾਰਟੀ ਦੀ ਜਿੱਤ ਨਹੀਂ ਸਗੋਂ ਇਹ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਡੇ ਨਸ਼ਾ ਤਸਕਰ ਨੂੰ ਜੇਲ ਭੇਜਿਆ ਹੈ ਤੇ ਸਰਕਾਰ ਹੁਣ ਬੇਅਦਬੀ ਉੱਤੇ ਕਾਨੂੰਨ ਬਣਾਉਣ ਜਾ ਰਹੀ ਹੈ ਅਤੇ ਹੁਣ ਵੀ ਕਾਂਗਰਸ, ਬੀ. ਜੇ. ਪੀ. ਨੂੰ ਪੁੱਛ ਲਵੇ ਉਹ ਕਾਨੂੰਨ ਨੂੰ ਸਮਰਥਨ ਦੇਵੇਗੀ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਅਦਾਲਤ ਨੇ ਕੀਤੀ ਜ਼ਮਾਨਤ ਅਰਜ਼ੀ ਰੱਦ

0
Amandeep Kaur

ਬਠਿੰਡਾ, 7 ਜੁਲਾਈ 2025 : ਪੰਜਾਬ ਪੁਲਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ (Amandeep Kaur) ਜੋ ਕਿ ਬਠਿੰਡਾ ਜੇਲ ਵਿਚ ਆਮਦਨ ਤੋਂ ਵਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵਲੋ਼ ਦਰਜ ਕੀਤੇ ਗਏ ਕੇਸ ਦੇ ਚਲਦਿਆਂ ਬੰਦ ਹੈ ਦੀ ਜ਼ਮਾਨਤ ਅਰਜ਼ੀ (Bail application) ਅੱਜ ਮਾਨਯੋਗ ਅਦਾਲਤ ਨੇ ਰੱਦ (Cancel) ਕਰ ਦਿੱਤਾ ਹੈ ।

ਕਦੋਂ ਸੁਰਖੀਆਂ ਵਿਚ ਆਈ ਸੀ ਅਮਨਦੀਪ ਕੌਰ

ਪੰਜਾਬ ਪੁਲਸ ਦੀ ਕਾਂਸਟੇਬਲ (Constable) ਰਹੀ ਅਮਨਦੀਪ ਕੌਰ ਜਿਸਨੂੰ ਪੰਜਾਬ ਪੁਲਸ ਦੀ ਏ. ਐਨ. ਟੀ. ਐਫ. ਟੀਮ ਨੇ ਜਿ਼ਲਾ ਪੁਲਸ ਦੀ ਮਦਦ ਨਾਲ ਬਾਦਲ ਰੋਡ ਤੋਂ ਕਾਲੀ ਥਾਰ ਸਣੇ ਕਾਬੂ ਕੀਤਾ ਸੀ ਵਿਚੋਂ 17.71 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਸੀ ਅਤੇ ਇਸ ਸਭ ਦੇ ਚਲਦਿਆਂ ਡੀ. ਜੀ. ਪੀ. ਪੰਜਾਬ ਵਲੋਂ ਅਮਨਦੀਪ ਕੌਰ ਨੂੰ ਨੌਕਰੀਓਂ ਵੀ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵਿਜੀਲੈਂਸ (Vigilance) ਦੀ ਟੀਮ ਵਲੋਂ 26 ਮਈ ਨੂੰ ਪਿੰਡ ਬਾਦਲ ਤੋਂ ਇਕ ਨਾਮੀ ਗਾਇਕਾ ਦੇ ਘਰੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ।

Read More : ਹੈਰੋਇਨ ਦੀ ਤਸਕਰੀ ਕਰਨ ਵਾਲੀ ਪੁਲਿਸ ਮੁਲਾਜ਼ਮ ਗ੍ਰਿਫਤਾਰ

ਤਿੰਨ ਦਿਨਾਂ ਲਈ ਰਹੇਗਾ ਪੰਜਾਬ ਭਰ ਵਿਚ ਬਸਾਂ ਦਾ ਚੱਕਾ ਜਾਮ

0
PRTC Strike

ਚੰਡੀਗੜ੍ਹ, 7 ਜੁਲਾਈ 2025 : ਪੀ. ਆਰ. ਟੀ. ਸੀ. ਤੇ ਪਨਬਸ (P. R. T. C. and PUNBUS) ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਦੇ ਚਲਦਿਆਂ ਪੰਜਾਬ ਭਰ ਵਿਚ ਪੀ. ਆਰ. ਟੀ. ਸੀ. ਤੇ ਪਨਸਪ ਦੇ ਕੱਚੇ ਮੁਲਾਜਮਾਂ ਵਲੋਂ 9, 10 ਤੇ 11 ਜੁਲਾਈ ਨੂੰ ਹੜ੍ਹਤਾਲ (Strike) ਕਰਦਿਆਂ ਚੱਕਾ ਜਾਮ ਕੀਤਾ ਜਾਵੇਗਾ।

ਸਰਕਾਰ ਮੰਗਾਂ ਮੰਨਣ ਦਾ ਆਖ ਕੇ ਹੜ੍ਹਤਾਲਾਂ ਤਾਂ ਖਤਮ ਕਰਵਾ ਲੈਂਦੀ ਹੈ ਪਰ ਬਾਅਦ ਵਿਚ ਫਿਰ ਮੁਕਰ ਜਾਂਦੀ ਹੈ

ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਅਹਿਮ ਅਹੁਦੇਦਾਰਾਂ ਨੇ ਸਰਕਾਰ ਤੇ ਵਰਦਿਆਂ ਮੰਗਾਂ ਨਹੀਂ ਮੰਨੇ ਜਾਣ ਦੇ ਹਾਲਾਤ ਵਿੱਚ ਸੂਬੇ ਭਰ ਵਿੱਚ ਚੱਕਾ ਜਾਮ ਕਰਨ ਦਾ ਆਖਦਿਆਂ ਦੱਸਿਆ ਕਿ ਸਰਕਾਰ ਮੰਗਾਂ ਮੰਨਣ ਦਾ ਆਖ ਕੇ ਹੜ੍ਹਤਾਲਾਂ ਤਾਂ ਖਤਮ ਕਰਵਾ ਲੈਂਦੀ ਹੈ ਪਰ ਬਾਅਦ ਵਿਚ ਫਿਰ ਮੁਕਰ ਜਾਂਦੀ ਹੈ, ਜਿਸਦੇ ਚਲਦਿਆਂ ਇਹ ਹੜ੍ਹਤਾਲ ਕੀਤੀ ਜਾ ਰਹੀ ਹੈ।

ਪੰਜਾਬ ਭਰ ਵਿਚ ਬਸਾਂ ਠੇਕੇਦਾਰਾਂ ਨੂੰ ਸੌਂਪ ਕੇ ਦਿੱਤਾ ਜਾ ਰਿਹੈ ਠੇਕੇਦਾਰਾਂ ਨੂੰ ਲੁੱਟ ਕਰਨ ਦਾ ਸੱਦਾ

ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਅਨੁਸਾਰ ਪੰਜਾਬ ਭਰ ਵਿੱਚ ਬੱਸਾਂ ਠੇਕੇਦਾਰਾਂ ਨੂੰ ਬਸਾਂ ਦੇ ਕੇ ਸਰਕਾਰੀ ਰੋਜ਼ਗਾਰ ਖ਼ਤਮ ਕਰਕੇ ਠੇਕੇਦਾਰਾਂ ਨੂੰ ਲੁੱਟ ਕਰਨ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ । ਪੀ. ਆਰ. ਟੀ. ਸੀ. ਤੇ ਪਨਬਸ ਦੇ ਕੱਚੇ ਮੁਲਾਜਮਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਤੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ।

Read More : ਪੰਜਾਬ ਦੇ CM ਨਾਲ ਅੱਜ ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੋਵੇਗੀ ਮੀਟਿੰਗ

 

ਰਾਜ ਸਭਾ ਮੈਂਬਰ ਨੇ ਜਾਣਿਆ ਅਸਿਸਟੈਂਟ ਐਡਵੋਕੇਟ ਜਰਨਲ ਗੁਰਵਿੰਦਰ ਸਿੰਘ ਦਾ ਹਾਲ

0
Rajya Sabha member

ਪਟਿਆਲਾ, 7 ਜੁਲਾਈ 2025 : ਆਮ ਪਾਰਟੀ ਦੇ ਸੀਨੀਅਰ ਆਗੂ ਅਤੇ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਗਿਆਨ ਸਿੰਘ ਮੁੰਗੋ ਦੇ ਭਾਣਜੇ ਅਸਿਸਟੈਂਟ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਕਾਲੇਮਾਜਰਾ (Assistant Advocate General Gurvinder Singh Kalemajra) ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ ਸਨ ਅਤੇ ਉਹ ਕਈ ਦਿਨ ਨਿਜੀ ਹਸਪਤਾਲ ਵਿੱਚ ਵੀ ਜੇਰੇ ਇਲਾਜ ਵੀ ਰਹੇ ਦਾ ਹਾਲ ਚਾਲ ਪੁੱਛਣ ਦੇ ਲਈ ਰਾਜ ਸਭਾ ਮੈਂਬਰ ਸੰਜੇ ਸਿੰਘ (Rajya Sabha member Sanjay Singh) ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਮੁਲਕਾਤ (Meeting) ਕੀਤੀ ।

ਬੱਚੇ ਦੇ ਛੇਤੀ ਠੀਕ ਹੋਣ ਲਈ ਸੰਜੇ ਸਿੰਘ ਨੇ ਕੀਤਾ ਪ੍ਰਮਾਤਮਾ ਅੱਗੇ ਪ੍ਰਾਰਥਨਾ

ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਗਿਆਨ ਸਿੰਘ ਮੂੰਗੋ (Gian Singh Mungo) ਜੋ ਕਿ ਪਿਛਲੇ ਕਈ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਬਤੋਰ ਸੇਵਾ ਕਰ ਰਹੇ ਹਨ ਅਤੇ ਨਾਲ ਹੀ ਉਹ ਹਰ ਸਮੇਂ ਲੋੜਵੰਦਾਂ ਤੇ ਕਾਨੂੰਨ ਦੇ ਮੁਤਾਬਿਕ ਗਰੀਬ ਲੋਕਾਂ ਨੂੰ ਇਨਸਾਫ ਦਵਾਣ ਦੇ ਵਿੱਚ ਸਹਾਈ ਹੁੰਦੇ ਹਨ ਕਈ ਵਾਰ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣ ਚੁੱਕੇ ਹਨ ਸੋ ਉਹਨਾਂ ਦੀ ਸੇਵਾ ਅਤੇ ਲਗਨ ਤੇ ਪਿਆਰ ਨੂੰ ਦੇਖਦਿਆਂ ਹੋਇਆਂ ਪਰਿਵਾਰ ਦੇ ਨਾਲ ਮੇਰੇ ਨਿੱਜੀ ਸਬੰਧ ਹਨ ਜੋ ਇਸ ਕਰਕੇ ਚਲਦਿਆਂ ਹੋਇਆ ਮੈਨੂੰ ਬੀਤੀ ਦਿਨੀ ਗੁਰਵਿੰਦਰ ਸਿੰਘ ਦੇ ਐਕਸੀਡੈਂਟ ਦਾ ਪਤਾ ਲੱਗਾ ਤਾਂ ਮੈਂ ਚੰਡੀਗੜ੍ਹ ਵੀ ਗਿਆ ਸੀ ਪਰ ਉਦੋਂ ਇਸ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਅੱਜ ਮੈਂ ਵਿਸ਼ੇਸ਼ ਤੌਰ ਤੇ ਉਨਾਂ ਦੇ ਘਰ ਪਹੁੰਚਿਆ ਹਾਂ ਅਤੇ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਬੱਚਾ ਛੇਤੀ ਠੀਕ ਹੋਵੇ ਅਤੇ ਲੋਕਾਂ ਦੀ ਸੇਵਾ ਕਰਦੇ ਰਹੇ ।

ਇਸ ਮੌਕੇ ਤੇ ਉਨਾਂ ਦੇ ਨਾਲ ਆਮ ਪਾਰਟੀ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਐਡਵੋਕੇਟ ਜਸਪਾਲ ਸਿੰਘ ਨਾਭਾ ਹਰਜਿੰਦਰ ਸਿੰਘ ਐਡਵੋਕੇਟ ਸੁਖਦੀਪ ਸਿੰਘ ਐਡਵੋਕੇਟ ਨਿਰਭੈ ਸਿੰਘ ਸਰਪੰਚ ਮੂੰਗੋ ਗੁਰਮੁਖ ਸਿੰਘ ਸਰਪੰਚ ਤੋਂ ਇਲਾਵਾ ਪਰਵਾਰਿਕ ਮੈਂਬਰ ਵੀ ਮੌਜੂਦ ਸਨ ।

Read More : AAP ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਹੈਪੀ ਪਸ਼ੀਆ ਨੂੰ ਭਾਰਤ ਲਿਆਉਣ ਲਈ ਕੇਂਦਰੀ ਏਜੰਸੀਆਂ ਦੀਆਂ ਤਿਆਰੀਆਂ ਜ਼ੋਰਾਂ ਤੇ

0
Happy Pashia

ਨਵੀਂ ਦਿੱਲੀ, 7 ਜੁਲਾਈ 2025 : ਖਾਲਿਸਤਾਨੀ ਦਹਿਸ਼ਤਗਰਦ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆ ਨੂੰ ਭਾਰਤ ਲਿਆਉਣ ਲਈ ਭਾਰਤੀ ਏਜੰਸੀਆਂ ਵਲੋਂ ਜਿਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਏਜੰਸੀਆਂ ਅਮਰੀਕੀ ਏਜੰਸੀਆਂ ਦੇ ਸੰਪਰਕ ਵਿਚ ਵੀ ਹਨ।

ਕਦੋਂ ਕੀਤਾ ਗਿਆ ਸੀ ਪਸ਼ੀਆ ਨੂੰ ਗ੍ਰਿਫ਼ਤਾਰ

ਹੈਪੀ ਪਸ਼ੀਆ ਜੋ ਕਿ ਅਮਰੀਕਾ ਵਿਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਹੈ ਤੇ ਇਸਨੂੰ ਅਮਰੀਕੀ ਪੁਲਸ ਵਲੋਂ 17 ਅਪੈ੍ਰਲ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਸਨੂੰ ਭਾਰਤ ਲਿਆਉਣ ਲਈ ਕਾਰਵਾਈਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਹੁਣ ਉਨ੍ਹਾਂ ਕਾਰਵਾਈਆਂ ਨੂੰ ਕਾਫੀ ਹੱਦ ਤੱਕ ਅਮਲੀ ਰੂਪ ਪੈਦਾ ਵੀ ਨਜ਼ਰ ਆ ਰਿਹਾ ਹੈ।

ਪਸ਼ੀਆ ਤੇ ਪੰਜਾਬ ਵਿਚ ਹਨ 14 ਗ੍ਰੇਨੇਡ ਹਮਲਿਆਂ ਦੀ ਸਾਜਿਸ਼ ਘੜਨ ਦਾ ਦੋਸ਼

ਹੈਪੀ ਪਸ਼ੀਆ ਜਿਸ ਵਲੋਂ ਪੰਜਾਬ ਵਿਚ ਕਈ ਵਾਰ ਗ੍ਰੇਨੇਡ ਹਮਲੇ ਕਰਵਾਏ ਗਏ ਸਨ ਦੇ ਚਲਦਿਆਂ ਪੰਜਾਬ ਪੁਲਸ ਨੇ ਭਾਰਤੀ ਗ੍ਰਹਿ ਮੰਤਰਾਲਾ ਨੂੰ ਕਿਹਾ ਸੀ ਕਿ ਇਸ ਵਿਰੁੱਧ 14 ਦੇ ਕਰੀਬ ਗ੍ਰੇਨਡ ਹਮਲਿਆਂ ਦੀ ਸਾਜਿਸ਼ ਘੜਨ ਦਾ ਦੋਸ਼ ਹੈ, ਜਿਸ ਤਹਿਤ ਪੁਲਸ ਥਾਣੇ, ਧਾਰਮਿਕ ਅਸਥਾਨ ਅਤੇ ਜਨਤਕ ਸਖਸੀਅਤਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਹੈ ।

Read More : ਬੱਬਰ ਖਾਲਸਾ ਸੰਗਠਨ ਦੇ 3 ਅੱਤਵਾਦੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਜੋਤੀ ਨੂੰ ਕੇਰਲ ਸੈਰ-ਸਪਾਟਾ ਵਿਭਾਗ ਨੇ ਕੀਤਾ ਸੀ ਸੋਸ਼ਲ ਮੀਡੀਆ ਪ੍ਰਚਾਰ ਵਜੋਂ ਸਪਾਂਸਰ

0
YouTuber Jyoti Malhotra

ਹਰਿਆਣਾ, 7 ਜੁਲਾਈ 2025 : ਹਰਿਆਣਾ ਦੀ ਵਸਨੀਕ ਤੇ ਯੂ-ਟਿਊਬਰ ਜੋਤੀ ਮਲਹੋਤਰਾ (YouTuber Jyoti Malhotra) ਜਿਸਨੂੰ ਪਾਕਿਸਤਾਨ ਲਈ ਭਾਰਤ ਦੀ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਜਾਂਚ ਦੌਰਾਨ ਇਕ ਅਹਿਮ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਦੇ ਕੇਰਲ ਸੈਰ ਸਪਾਟਾ ਵਿਭਾਗ ਵਲੋਂ ਜੋਤੀ ਨੂੰ ਆਪਣੇ ਸੋਸ਼ਲ ਮੀਡੀਆ ਪ੍ਰਚਾਰ ਲਈ ਸਪਾਂਸਰ (Sponsor for social media promotion) ਕੀਤਾ ਹੋਇਆ ਸੀ ।

ਜੋਤੀ ਮਲਹੋਤਰਾ 41 ਸੋਸ਼ਲ ਮੀਡੀਆ ਪ੍ਰਭਾਵਕਾਂ ਵਿਚੋਂ ਸੀ ਇਕ

ਯੂ-ਟਿਊੁਬਰ ਜੋਤੀ ਮਲਹੋਤਰਾ ਜੋ 41 ਵੱਖ-ਵੱਖ ਯੂ-ਟਿਊਬਰ ਪ੍ਰਭਾਵਕਾਂ ਵਿਚੋਂ ਇਕ ਸੀ ਨੂੰ ਭਾਰਤ ਸਰਕਾਰ ਦੇ ਸੂਚਨਾ ਪ੍ਰਾਪਤ ਅਧਿਕਾਰ ਐਕਟ (ਆਰ. ਟੀ. ਆਈ.) ਤਹਿਤ ਕੇਰਲ ਸੈਰ-ਸਪਾਟਾ ਵਿਭਾਗ (Kerala Tourism Department) ਨੇ ਆਪਣੇ ਸੋਸ਼ਲ ਮੀਡੀਆ ਪ੍ਰਚਾਰ ਦੇ ਹਿੱਸੇ ਵਜੋਂ ਸਪਾਂਸਰ ਕੀਤਾ ਗਿਆ ਸੀ । ਇਥੇ ਹੀ ਬਸ ਨਹੀਂ ਜੋਤੀ ਮਲਹੋਤਰਾ ਦੀਆਂ ਕੰਨੂਰ, ਕੋਝੀਕੋਡ, ਕੋਚੀ, ਅਲਾਪੁਝਾ ਅਤੇ ਮੁੰਨਾਰ ਦੀਆਂ ਯਾਤਰਾਵਾਂ ਨੂੰ ਵੀ
ਕੇਰਲ ਸਟੇਟ ਵਲੋਂ ਫ਼ੰਡ ਦਿੱਤਾ ਗਿਆ ਸੀ ।

Read More : ਪੰਜਾਬ ‘ਚ ਯੂ-ਟਿਊਬਰ ਗ੍ਰਿਫ਼ਤਾਰ, ਹਰਿਆਣਾ ਦੀ ਜੋਤੀ ਮਲਹੋਤਰਾ ਨਾਲ ਵੀ ਜੁੜੇ ਤਾਰ