Home Blog Page 495

ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦਰਮਿਆਨ ਹੜ੍ਹਾਂ ਤੋਂ ਬਚਾਅ ਲਈ ਕੱਢੀ ਗਈ

0
Professor Kirpal Singh Badungar
ਪਟਿਆਲਾ, 16 ਸਤੰਬਰ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ (Professor Kirpal Singh Badungar) ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦਰਮਿਆਨ ਹਾਂਸੀ ਬੁਟਾਨਾ ਨਹਿਰ ਪਿਛਲੇ ਸਮੇਂ ਵਿਚ ਹੜ੍ਹਾਂ ਤੋਂ ਬਚਾਅ ਲਈ ਕੱਢੀ ਗਈ ਸੀ ਪਰੰਤੂ ਇਸ ਨਹਿਰ ਨੇ ਹਰ ਸਾਲ ਹੜਾਂ ਕਾਰਨ ਆਏ ਸੰਕਟ ਤੋਂ ਬਚਾਉਣ ਲਈ ਹਰਿਆਣਾ ਨੂੰ ਲਾਭ ਨਹੀਂ ਮਿਲਿਆ, ਸਗੋਂ ਦੋਹਾਂ ਸੂਬਿਆਂ ਦੇ ਸੰਕਟ ਵਿਚ ਵਾਧਾ ਜ਼ਰੂਰ ਕੀਤਾ, ਇਸ ਸਾਲ ਆਏ ਬੇਤਹਾਸਾ ਹੜ੍ਹਾਂ ਕਾਰਨ ਸੰਕਟ ਹੋਰ ਵੀ ਡੂੰਘਾ ਹੋ ਗਿਆ, ਜਿਸ ਕਰਕੇ ਬਹੁਤ ਨੁਕਸਾਨ ਹੋ ਗਿਆ ਹੈ ।

“ਹਾਂਸੀ ਬੁਟਾਨਾ” ਨਹਿਰ ਦਾ ਪੱਕਾ ਹੱਲ ਕੱਢਿਆ ਜਾਵੇ : ਪ੍ਰੋ. ਬਡੂੰਗਰ

ਉਨ੍ਹਾਂ ਕਿਹਾ ਕਿ ਇਸ ਸੰਕਟ ਲਈ ਦੋਹਾਂ ਸੂਬਿਆਂ ਦੇ ਨੇਤਾਵਾਂ ਦੇ ਅਯੋਗ ਵਿਹਾਰ ਅਤੇ ਹੱਠ ਵੀ ਜਿੰਮੇਵਾਰ ਹੈ । ਇਹ ਸਮੱਸਿਆ ਕਾਫੀ ਗੰਭੀਰ ਹੈ, ਜਿਸ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਉਨ੍ਹਾਂ ਕਿਹਾ ਕਿ ਅਦਾਲਤਾਂ ਦੀ ਲੰਮੀ ਕਾਰਵਾਈ ਹੋਣ ਕਾਰਨ ਵੀ ਇਹ ਗੰਭੀਰ ਮਸਲਾ ਹੱਲ ਨਹੀਂ ਹੋ ਸਕੇਗਾ, ਇਸ ਲਈ ਪੀੜਤਾਂ ਨਾਲ ਮਿਲਕੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਵੱਖ ਵੱਖ ਰਾਜਨੀਤਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾਂ ਕਰਕੇ ਇਸ ਮਸਲੇ ਸਬੰਧਤ ਦੋਹਾਂ ਧਿਰਾਂ ਨੂੰ ਸਹਿਮਤ ਕਰਕੇ ਪੱਕੇ ਤੌਰ ਉੱਤੇ ਹੱਲ ਕੀਤਾ ਜਾਵੇ ।

ਕ੍ਰਿਕਟ ਦੇ ਹੋਏ ਅੰਡਰ 17 ਮੁਕਾਬਲਿਆਂ ’ਚ ਪਟਿਆਲਾ-2 ਜ਼ੋਨ ਟੀਮ ਰਹੀ ਜੇਤੂ

0
Cricket

ਪਟਿਆਲਾ 16 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ (District Sports Tournament Committee) ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ (District Sports Coordinator)  ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ  ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।

ਅੰਡਰ 17 ਲੜਕਿਆਂ ਦੇ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਪਟਿਆਲਾ-2 ਜ਼ੋਨ ਨੇ ਪਹਿਲਾ, ਪਟਿਆਲਾ 3 ਜ਼ੋਨ ਨੇ ਦੂਸਰਾ ਤੇ ਨਾਭਾ ਜ਼ੋਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਅੰਡਰ 17 ਲੜਕਿਆਂ ਦੇ ਕ੍ਰਿਕਟ (Cricket) ਦੇ ਮੁਕਾਬਲਿਆਂ ਵਿੱਚ ਪਟਿਆਲਾ-2 ਜ਼ੋਨ ਨੇ ਪਹਿਲਾ, ਪਟਿਆਲਾ 3 ਜ਼ੋਨ ਨੇ ਦੂਸਰਾ ਤੇ ਨਾਭਾ ਜ਼ੋਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਬਲਵਿੰਦਰ ਸਿੰਘ ਜੱਸਲ ਜ਼ੋਨਲ ਸਕੱਤਰ ਪਟਿਆਲਾ-2 ਨੇ ਸਾਰੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ (Excellent performance) ਲਈ ਮੁਬਾਰਕਾਂ ਦਿੱਤੀਆਂ । ਇਸ ਮੌਕੇ ਸਸੀ ਮਾਨ ਜ਼ੋਨਲ ਸਕੱਤਰ ਪਟਿਆਲਾ-3, ਹਰੀਸ਼ ਸਿੰਘ ਰਾਵਤ, ਸਤਵਿੰਦਰ ਸਿੰਘ ਚੀਮਾ, ਪਰਵੀਨ ਕੁਮਾਰ, ਸੁਰਿੰਦਰ ਪਾਲ ਸਿੰਘ, ਵਿਨੋਦ ਕੁਮਾਰ, ਨਿਰਭੈ ਸਿੰਘ, ਜਸਦੇਵ ਸਿੰਘ, ਸੰਦੀਪ ਕੌਰ, ਸਿਮਰ ਕੌਰ, ਗੁਰਦੀਪ ਸਿੰਘ, ਰਾਜਿੰਦਰ ਸਿੰਘ ਸਿੰਘ ਚਾਨੀ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਤੋਂ ਵਾਂਝਾ ਹੋ ਸਕਦਾ ਪਾਕਿਸਤਾਨ, ਭਾਰਤ ਨੇ ਟੂਰਨਾਮੈਂਟ ਖੇਡਣ ਤੋਂ ਕੀਤਾ ਇਨਕਾਰ

ਨਗਰ ਕੌਂਸਲ ਨਾਭਾ ਦੀ ਪ੍ਰਧਾਨਗੀ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ

0
Nabha Municipal Council

ਨਾਭਾ, 16 ਸਤੰਬਰ 2025 : ਨਾਭਾ ਨਗਰ ਕੌਂਸਲ (Nabha Municipal Council) ਦੀ ਪ੍ਰਧਾਨਗੀ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ । ਜਿ਼ਕਰਯੋਗ ਹੈ ਕਿ ਨਗਰ ਕੌਂਸਲ ਨਾਭਾ ਦੇ 23 ਕੌਂਸਲਰਾਂ ਵਿਚੋਂ 17 ਕੌਂਸਲਰਾਂ ਨੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨਾਲ ਸਬੰਧੀ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ (Sujata Chawla, President of Municipal Council Nabha) ਦੇ ਖਿਲਾਫ ਬੇਭਰੋਸਗੀ ਮਤਾ ਪਾਇਆ ਗਿਆ ਸੀ, ਜਿਸ ਨੂੰ ਲੈ ਕੇ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਨੇ 16 ਸਤੰਬਰ ਨੂੰ ਬਹੁਮਤ ਸਾਬਿਤ ਕਰਨ ਲਈ ਮੀਟਿੰਗ ਸੱਦੀ ਗਈ ਸੀ ।

ਪ੍ਰਧਾਨ ਵਲੋਂ ਬਹੁਮੱਤ ਸਾਬਿਤ ਕਰਨ ਲਈ ਰੱਖੀ ਮੀਟਿੰਗ ਵਿਚ ਕੌਂਸਲਰਾਂ ਦੇ ਨਾ ਪਹੁੰਚਣ ਕਾਰਨ ਮੁਲਤਵੀ

ਇਸ ਤੋਂ ਪਹਿਲਾਂ ਹੀ ਸੋਮਵਾਰ ਦੇਰ ਰਾਤ ਵਿਧਾਇਕ ਦੇ ਮਾਨ ਅਤੇ ਵਿਰੋਧ ਕਰ ਰਹੇ ਕੌਂਸਲਰਾਂ ਦੀ ਇੱਕ ਮੀਟਿੰਗ ਹੁੰਦੀ ਹੈ, ਜਿਸ ਵਿੱਚ ਵਿਧਾਇਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਸੁਜਾਤਾ ਚਾਵਲਾ ਦਾ ਅਸਤੀਫਾ ਉਹਨਾਂ ਕੋਲ ਪਹੁੰਚ ਗਿਆ ਹੈ, ਜਿਨਾ ਵੱਲੋਂ ਅੱਜ ਦੀ ਬੇਭਰੋਸਗੀ ਮੀਟਿੰਗ ਵਿੱਚ ਨਾ ਪਹੁੰਚਣ ਦੀ ਅਪੀਲ ਕੌਂਸਲਰਾਂ (Councilors) ਨੂੰ ਕੀਤੀ ਗਈ ਸੀ ਪਰ ਸਵੇਰੇ ਤੜਕਸਾਰ ਹੀ ਭਾਰੀ ਪੁਲਸ ਫੋਰਸ ਨਗਰ ਕੌਂਸਲ ਨਾਭਾ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਕਿਉਂਕਿ ਹਾਲੇ ਤੱਕ ਸੁਜਾਤਾ ਚਾਵਲਾ ਦਾ ਅਸਤੀਫਾ ਨਗਰ ਕੌਂਸਲ ਨਾਭਾ ਦੇ ਦਫਤਰ ਨਹੀਂ ਪਹੁੰਚਿਆ ਸੀ, ਜਿਸ ਤੋਂ ਭਾਵ ਸੀ ਇਹ ਮੀਟਿੰਗ ਜਰੂਰ ਹੋਵੇਗੀ ਸ਼ੰਕਾ ਜ਼ਾਹਰ ਹੈ ਕਿ ਜੇਕਰ ਇਸ ਮੀਟਿੰਗ ਵਿੱਚ ਸੁਜਾਤਾ ਚਾਵਲਾ ਆਪਣੇ ਸਮਰਥਕ ਕੌਂਸਲਰਾਂ ਨਾਲ ਪਹੁੰਚ ਜਾਂਦੀ ਤਾਂ ਉਹ ਬਹੁਮਤ ਵਿੱਚ ਪਾਸ ਹੋ ਜਾਂਦੀ ਤੇ ਦੂਜੇ ਪਾਸੇ ਇਸ ਡਰ ਤੋਂ ਵਿਰੋਧੀ ਕੌਂਸਲਰ ਵੀ ਇਕੱਠੇ ਹੋ ਕੇ ਬਾਹਰ ਇੰਤਜ਼ਾਰ ਕਰ ਰਹੇ ਸਨ ਕਿ ਜੇਕਰ ਲੋੜ ਪਈ ਤਾਂ ਮੀਟਿੰਗ ਵਿੱਚ ਜਾਣਗੇ ।

ਆਮ ਲੋਕਾਂ ਦੀ ਐਂਟਰੀ ਨਗਰ ਕੌਂਸਲ ਨਾਭਾ ਵਿੱਚ ਬੰਦ ਕਰ ਦਿੱਤੀ ਗਈ

ਮਾਹੌਲ ਕਾਫੀ ਤਣਾਅਪੁਰਨ ਦਿਖਾਈ ਦਿੱਤਾ । ਆਮ ਲੋਕਾਂ ਦੀ ਐਂਟਰੀ ਨਗਰ ਕੌਂਸਲ ਨਾਭਾ ਵਿੱਚ ਬੰਦ ਕਰ ਦਿੱਤੀ ਗਈ । ਸਵੇਰੇ 11 ਵਜੇ ਮੀਟਿੰਗ ਲਈ ਤੈਅ ਸਮੇਂ ਤੇ ਐਸ. ਡੀ. ਐਮ. ਨਾਭਾ ਇਸ਼ਮਤ ਵਿਜੇ ਸਿੰਘ (S. D. M. Nabha Ishmat Vijay Singh) ਮੀਟਿੰਗ ਹਾਲ ਵਿੱਚ ਪਹੁੰਚ ਗਏ ਪਰ 11 ਵੱਜ ਕੇ 25 ਮਿੰਟ ਤੱਕ ਸਿਰਫ ਕਾਂਗਰਸ ਪਾਰਟੀ ਨਾਲ ਸੰਬਧਤ ਇੱਕ ਕੌਂਸਲਰ ਹੀ ਮੀਟਿੰਗ ਵਿੱਚ ਪਹੁੰਚਿਆ ਜਦਕਿ ਮੀਟਿੰਗ ਦਾ ਕੋਰਮ ਪੂਰਾ ਕਰਨ ਲਈ 12 ਕੌਂਸਲਰ ਮੌਜੂਦ ਰਹਿਣੇ ਜਰੂਰੀ ਸਨ, ਜਿਸ ਸਦਕਾ ਐਸ. ਡੀ. ਐਮ. ਨਾਭਾ ਵੱਲੋਂ ਮੀਟਿੰਗ ਨੂੰ ਐਡਜਰਨ ਕਰਨਾ ਪਿਆ, ਜਿਸ ਤੋਂ ਭਾਵ ਹੁਣ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸਜਾਤਾ ਚਾਵਲਾ ਕੋਲ 24 ਸਤੰਬਰ ਤੱਕ ਹੀ ਬਹੁਮਤ ਸਾਬਤ ਕਰਨ ਲਈ ਦੁਬਾਰਾ ਮੀਟਿੰਗ ਰੱਖਣ ਦਾ ਸਮਾਂ ਬਾਕੀ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ।

ਇੱਕ ਪਾਸੇ ਵਿਧਾਇਕ ਦੇ ਦੇਵ ਮਾਨ ਬੀਤੀ ਰਾਤ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਸੁਜਾਤਾ ਚਾਵਲਾ ਦਾ ਅਸਤੀਫਾ ਪਹੁੰਚ ਗਿਆ ਹੈ

ਇੱਕ ਪਾਸੇ ਵਿਧਾਇਕ ਦੇ ਦੇਵ ਮਾਨ ਬੀਤੀ ਰਾਤ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਸੁਜਾਤਾ ਚਾਵਲਾ ਦਾ ਅਸਤੀਫਾ ਪਹੁੰਚ ਗਿਆ ਹੈ ਤਾਂ ਇਹ ਅਸਤੀਫਾ ਹਾਲੇ ਤੱਕ ਨਗਰ ਕੌਂਸਲ ਨਾਭਾ ਦੇ ਈ. ਓ. ਕੋਲ ਕਿਉਂ ਨਹੀਂ ਪਹੁੰਚਿਆ ਹੁਣ 24 ਸਤੰਬਰ ਤੋਂ ਪਹਿਲਾਂ ਜਾਂ ਤਾਂ ਸਜਾਤਾ ਚਾਵਲਾ ਨੂੰ ਬਹੁਮਤ ਸਿੱਧ ਕਰਨਾ ਪਵੇਗਾ ਜਾਂ ਆਪਣਾ ਅਸਤੀਫਾ ਦੇਣਾ ਪਵੇਗਾ ਪਰ ਜਿਸ ਤਰ੍ਹਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀਆਂ ਦਾ ਸਮਾਨ ਪ੍ਰਧਾਨ ਸਜਾਤਾ ਚਾਵਲਾ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਪੱਪੂ ਦੀ ਵਰਕਸ਼ਾਪ ਵਿੱਚੋਂ ਮਿਲਣਾ ਇਸ ਵਿਵਾਦ ਨੂੰ ਜਨਮ ਦਿੰਦਾ ਹੈ, ਜਿਸ ਤੋਂ ਬਾਅਦ ਵਿਰੋਧੀ ਕੌਂਸਲਰ ਸਰਗਰਮ ਹੁੰਦੇ ਹਨ ਅਤੇ ਪੰਕਜ ਪੱਪੂ ਦੇ ਖਿਲਾਫ ਕਿਸਾਨ ਯੂਨੀਅਨ ਦੇ ਧਰਨੇ ਤੋਂ ਬਾਅਦ ਪਰਚਾ ਦਰਜ ਹੁੰਦਾ ਹੈ। ਭਾਵੇਂ ਕਿ ਇਸ ਮਾਮਲੇ ਵਿੱਚ ਪੰਕਜ ਪੱਪੂ ਨੂੰ ਮਾਨਯੋਗ ਅਦਾਲਤ ਵਿੱਚੋਂ ਜਮਾਨਤ ਮਿਲ ਜਾਂਦੀ ਹੈ ਪਰ ਇਹ ਵਿਵਾਦ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਭਾਰੀ ਪੈ ਰਿਹਾ ਹੈ ।

ਮੀਟਿੰਗ ਨੂੰ ਪੂਰਾ ਕਰਨ ਲਈ 12 ਕੌਂਸਲਰਾਂ ਦਾ ਪਹੁੰਚਣਾ ਜਰੂਰੀ ਸੀ ਪਰ ਸਿਰਫ ਇੱਕ ਕੌਂਸਲਰ ਨੇ ਹੀ ਮੀਟਿੰਗ ਵਿੱਚ ਭਾਗ ਲਿਆ

ਇਸ ਮਾਮਲੇ ਸਬੰਧੀ ਮੀਟਿੰਗ ਦੀ ਅਗਵਾਈ ਕਰ ਰਹੇ ਐਸ. ਡੀ. ਐਮ. ਨਾਭਾ ਇਸ਼ਮਤ ਵਿਜੇ ਸਿੰਘ ਅਤੇ ਕਾਰਨ ਸਾਧਕ ਅਫਸਰ ਨਾਭਾ ਗੁਰਚਰਨ ਸਿੰਘ ਗਿੱਲ ਨੇ ਸਪਸ਼ਟ ਕੀਤਾ ਕਿ ਮੀਟਿੰਗ ਨੂੰ ਪੂਰਾ ਕਰਨ ਲਈ 12 ਕੌਂਸਲਰਾਂ ਦਾ ਪਹੁੰਚਣਾ ਜਰੂਰੀ ਸੀ ਪਰ ਸਿਰਫ ਇੱਕ ਕੌਂਸਲਰ ਨੇ ਹੀ ਮੀਟਿੰਗ ਵਿੱਚ ਭਾਗ ਲਿਆ, ਜਿਸ ਕਰਕੇ ਉਹਨਾਂ ਨੂੰ ਮੀਟਿੰਗ ਐਡਜਰਮ ਕਰਨੀ ਪਈ ਅਤੇ 24 ਸਤੰਬਰ ਤੱਕ ਦੁਬਾਰਾ ਬਹੁਮਤ ਸਾਬਤ ਕਰਨਾ ਜਰੂਰੀ ਹੋਵੇਗਾ ।

ਪ੍ਰਧਾਨ ਸੁਜਾਤਾ ਚਾਵਲਾ ਨਾਲ ਅਸਤੀਫੇ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ

ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਕੋਲ ਹਾਲੇ ਤੱਕ ਪ੍ਰਧਾਨ ਸੁਜਾਤਾ ਚਾਵਲਾ ਦਾ ਕੋਈ ਵੀ ਅਸਤੀਫਾ ਨਹੀਂ ਪਹੁੰਚਿਆ ਜਦੋਂ ਪ੍ਰਧਾਨ ਸੁਜਾਤਾ ਚਾਵਲਾ ਨਾਲ ਅਸਤੀਫੇ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ । ਦੂਜੇ ਪਾਸੇ ਵਿਧਾਇਕ ਵਲੋਂ ਪ੍ਰਧਾਨ ਦੇ ਅਸਤੀਫੇ ਸਬੰਧੀ ਦਿੱਤਾ ਬਿਆਨ ਵੀ ਸਵਾਲਾਂ ਦੇ ਘੇਰੇ ਵਿਚ ਆ ਰਿਹਾ ਕਿ ਜੇਕਰ ਵਿਧਾਇਕ ਕੋਲ ਅਸਤੀਫਾ ਪਾਹੁੰਚ ਗਿਆ ਸੀ ਤਾਂ ਅੱਜ ਨਗਰ ਕੋਸਲ ਦਫਤਰ ਕਿਉਂ ਨਹੀਂ ਪਹੁੰਚਿਆ ਜਾ ਇਹ ਸਭ ਵਿਰੋਧੀ ਕੋਂਸਲਰਾਂ ਨੂੰ ਸ਼ਾਂਤ ਕਰਨ ਲਈ ਵਿਧਾਇਕ ਨੂੰ ਕਿਸੇ ਮਜਬੂਰੀ ਬਸ ਇਹ ਕਹਿਣਾ ਪਿਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

Read More : ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਈ. ਓ. ਨੂੰ ਚਿੱਠੀ

ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ

0
Punjab Language Department

ਪਟਿਆਲਾ 16 ਸਤੰਬਰ 2025 : ਭਾਸ਼ਾ ਵਿਭਾਗ ਪੰਜਾਬ (Language Department Punjab) ਵੱਲੋਂ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਅੱਜ ਇੱਥੇ ਭਾਸ਼ਾ ਭਵਨ ਵਿਖੇ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰੰਘ ਜ਼ਫ਼ਰ ਦੀ ਅਗਵਾਈ ਵਿੱਚ ਕਰਵਾਇਆ ਗਿਆ । ਜਿਸ ਵਿੱਚ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਡਾ. ਪ੍ਰੇਮ ਵਿੱਜ ਨੇ ਕੀਤੀ ।

ਭਾਸ਼ਾ ਵਿਭਾਗ ਜਿੱਥੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ ਉੱਥੇ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਪਸਾਰ ਲਈ ਸਮਾਂਤਰ ਸਰਗਰਮ ਹੈ

ਆਪਣੇ ਸਵਾਗਤੀ ਭਾਸ਼ਣ ਦੌਰਾਨ ਜਸਵੰਤ ਸਿੰਘ ਜ਼ਫ਼ਰ (Jaswant Singh Zafar) ਨੇ ਕਿਹਾ ਕਿ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ ਉੱਥੇ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਪਸਾਰ ਲਈ ਸਮਾਂਤਰ ਸਰਗਰਮ ਹੈ । ਉਨ੍ਹਾਂ ਕਿਹਾ ਕਿ ਹਰੇਕ ਭਾਸ਼ਾ ਦਾ ਮਕਸਦ ਸੰਚਾਰ ਕਰਨਾ ਹੈ ਕਿਸੇ ਵੀ ਭਾਸ਼ਾ ਨੂੰ ਫਿਰਕੂ ਵਲਗਣਾਂ ’ਚ ਕੈਦ ਕਰਨਾ, ਭਾਸ਼ਾ ਦੇ ਪਸਾਰ ਨੂੰ ਰੋਕਦਾ ਹੈ। ਇਸ ਕਰਕੇ ਸਾਨੂੰ ਹਰ ਭਾਸ਼ਾ ਨੂੰ ਸਰਬਵਿਆਪੀ ਬਣਾਉਣਾ ਲਈ ਯਤਨ ਕਰਨੇ ਚਾਹੀਦੇ ਹਨ ।

ਕਵੀ ਦਰਬਾਰ ਦੀ ਸ਼ੁਰੂਆਤ ਡਾ. ਬਿਮਲਾ ਗੁਗਲਾਨੀ ਨੇ ਕੀਤੀ

ਕਵੀ ਦਰਬਾਰ ਦੀ ਸ਼ੁਰੂਆਤ ਡਾ. ਬਿਮਲਾ ਗੁਗਲਾਨੀ (Dr. Bimala Guglani inaugurated the Kavi Darbar.) ਨੇ ਕੀਤੀ ਆਪਣੇ ਹਿੰਦੀ ਪ੍ਰੇਮ ਨੂੰ ਪ੍ਰਗਟ ਕਰਦੀ ਕਵਿਤਾ ‘ਮੇਰਾ ਅਭਿਮਾਨ ਹੈ ਹਿੰਦੀ’ ਨਾਲ ਕੀਤੀ । ਫਿਰ ਡਾ. ਹਰਵਿੰਦਰ ਕੌਰ ‘ਅਜ਼ਾਦੀ’ ’ਤੇ ਵਿਅੰਗ ਕਸਦੀ ਕਵਿਤਾ ਰਾਹੀਂ ਇਸ ਦੇ ਸਹੀ ਅਰਥਾਂ ਨੂੰ ਸਮਝਣ ’ਤੇ ਜ਼ੋਰ ਦਿੱਤਾ । ਡਾ. ਧਰਮਪਾਲ ਸਾਹਿਲ ਨੇ ਮੋਬਾਇਲ ਦੇ ਮਨੁੱਖੀ ਜੀਵਨ ’ਚ ਅਸਰ ਬਾਰੇ ਵਿਅੰਗਮਈ ਕਵਿਤਾ ਪੇਸ਼ ਕੀਤੀ । ਡਾ. ਰਾਜਿੰਦਰ ਟੌਂਕੀ ਨੇ ‘ਜਹਾਂ ਰੋਜ ਬਦਲਤਾ ਕਿਆ ਹੈ’ ਰਾਹੀਂ ਅਜੋਕੇ ਸਮਾਜ ਅਤੇ ਰਾਜਨੀਤੀ ’ਤੇ ਤਿੱਖਾ ਕਟਾਖਸ਼ ਕੀਤਾ ।

ਡਾ. ਅਨੂ ਗੌੜ ਨੇ ‘ਵਾਹ ਪੰਜਾਬੀ ਖਾਣਾ ਰੇ’ ਰਾਹੀਂ ਖ਼ੂਬ ਮਨੋਰੰਜਨ ਕੀਤਾ

ਡਾ. ਅਨੂ ਗੌੜ ਨੇ ‘ਵਾਹ ਪੰਜਾਬੀ ਖਾਣਾ ਰੇ’ ਰਾਹੀਂ ਖ਼ੂਬ ਮਨੋਰੰਜਨ ਕੀਤਾ । ਮੀਨਾਕਸ਼ੀ ਵਰਮਾ ਨੇ ‘ਚਲਤੀ ਕਾ ਨਾਮ ਹਿੰਦੀ’ ਕਵਿਤਾ ਰਾਹੀਂ ਹਿੰਦੀ ਭਾਸ਼ਾ ਦੇ ਪਸਾਰ ਬਾਰੇ ਚਾਨਣਾ ਪਾਇਆ । ਡਾ. ਬਲਵਿੰਦਰ ਸਿੰਘ ਨੇ ‘ਤੁਮ ਮੁਝੇ ਖੋਜਨਾ.., ਰਾਹੀਂ ਕੁਦਰਤ ਨਾਲ ਇੱਕ-ਮਿੱਕ ਹੋਣ ਦਾ ਯਤਨ ਕੀਤਾ । ਡਾ. ਸੁਰੇਸ਼ ਨਾਇਕ ਨੇ ਆਪਣੀ ਕਵਿਤਾ ‘ਖਾਲੀ ਹੋਨੇ ਕਾ ਦਰਦ’ ਰਾਹੀਂ ਇਕੱਲਤਾ ਨਾਲ ਜੂਝ ਰਹੇ ਵਿਅਕਤੀ ਦੀ ਕਰੁਣਾਮਈ ਤਸਵੀਰ ਪੇਸ਼ ਕੀਤੀ ।

ਡਾ. ਪਰਵਿੰਦਰ ਸ਼ੋਖ਼ ਨੇ ਆਪਣੀ ਗ਼ਜ਼ਲ ਰਾਹੀਂ ਭਾਸ਼ਾਵਾਂ ਦੀ ਖੂਬਸੂਰਤੀ ਦੀ ਅਤੇ ਤੇ ਧਰਮ ਦੇ ਨਾਮ ’ਤੇ ਪਾਖੰਡ ਕਰਨ ਵਾਲਿਆਂ ਦੀ ਤਸਵੀਰ ਪੇਸ਼ ਕੀਤੀ

ਡਾ. ਪਰਵਿੰਦਰ ਸ਼ੋਖ਼ ਨੇ ਆਪਣੀ ਗ਼ਜ਼ਲ ਰਾਹੀਂ ਭਾਸ਼ਾਵਾਂ ਦੀ ਖੂਬਸੂਰਤੀ (The beauty of languages) ਦੀ ਅਤੇ ਤੇ ਧਰਮ ਦੇ ਨਾਮ ’ਤੇ ਪਾਖੰਡ ਕਰਨ ਵਾਲਿਆਂ ਦੀ ਤਸਵੀਰ ਪੇਸ਼ ਕੀਤੀ । ਭਾਵਨਾ ਨੇ ਆਪਣੀ ਨਜ਼ਮ ਰਾਹੀਂ ਔਰਤ ਦੇ ਸਤਿਕਾਰ ਬਾਰੇ ਕੀਤੇ ਜਾਂਦੇ ਝੂਠੇ ਦਾਅਵਿਆਂ ’ਤੇ ਵਿਅੰਗ ਕੀਤਾ। ਡਾ. ਪੰਕਜ ਕਪੂਰ ਨੇ ‘ਵੋ ਸ਼ੋਰ ਨਹੀਂ ਕਰਤੇ ਹੈ ਜੋ ਗਹਿਰੇ ਹੋਤੇ ਹੈ’ ਰਾਹੀਂ ਬੁੱਧੀਮਾਨ ਵਿਅਕਤੀਆਂ ਦੇ ਗੁਣਾਂ ਦਾ ਜ਼ਿਕਰ ਕੀਤਾ । ਅੰਮ੍ਰਿਤਪਾਲ ਕੌਫ਼ੀ ਆਪਣੀ ਨਜ਼ਮ ‘ਕਵਿਤਾ’ ਰਾਹੀਂ ਕਲਮ ਦੇ ਬਹੁਪੱਖੀ ਗੁਣਾਂ ਬਾਰੇ ਚਾਨਣਾ ਪਾਉਂਦਿਆਂ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ ।

ਡਾ. ਮੋਹਿੰਦਰ ਸਿੰਘ ਜੱਗੀ ਨੇ ਆਪਣੀ ਕਵਿਤਾ ਰਾਹੀਂ ਪਾਣੀ ਦੇ ਬੂੰਦ ਤੋਂ ਲੈ ਕੇ ਸਮੁੰਦਰ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ

ਡਾ. ਮੋਹਿੰਦਰ ਸਿੰਘ ਜੱਗੀ ਨੇ ਆਪਣੀ ਕਵਿਤਾ ਰਾਹੀਂ ਪਾਣੀ ਦੇ ਬੂੰਦ ਤੋਂ ਲੈ ਕੇ ਸਮੁੰਦਰ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ । ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਪ੍ਰੇਮ ਵਿੱਜ ਨੇ ਆਪਣੀ ਕਵਿਤਾ ਰਾਹੀਂ ਇਨਸਾਨ ਦੇ ਨਕਾਰਤਮਕ ਤੇ ਸਕਾਰਤਮਕ ਪੱਖਾਂ ਨੂੰ ਬਰਾਬਰ ਤਵੱਜੋ ਦੇਣੀ ਚਾਹੀਦੀ ਹੈ । ਸਮਾਗਮ ਦੇ ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਨੇ ਆਪਣੀ ਕਵਿਤਾਵਾਂ ‘ਇੰਤਜ਼ਾਰ’, ‘ਸੁਪਨਾ’ ਤੇ ‘ਬਚਪਨ’ ਰਾਹੀਂ ਕਵੀ ਦਰਬਾਰ ਨੂੰ ਬਹੁਪਰਤੀ ਬਣਾ ਦਿੱਤਾ। ਬਚਪਨ ਬਾਰੇ ਉਨਾਂ ਦੀ ਕਵਿਤਾ ‘ਅਗਲੀ ਵਾਰ ਗਾਓਂ ਮੇਂ ਜਾ ਕਰ ਆਪਣਾ ਘਰ ਢੂੰਡੂਗਾ…’ ਰਾਹੀਂ ਮਾਹੌਲ ਨੂੰ ਭਾਵੁਕ ਬਣਾ ਦਿੱਤਾ । ਅੰਤ ਵਿੱਚ ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਕਵਿਤਾ ‘ਅੰਧੇ ਏਹਿ ਨਾ ਆਖਿਅਨਿ’ ਰਾਹੀਂ ਇਨਸਾਨੀ ਨਜ਼ਰੀਏ ਦੇ ਭਿੰਨ-ਭਿੰਨ ਪੱਖਾਂ ਦਾ ਜਿਕਰ ਕੀਤਾ ।

ਮੰਚ ਸੰਚਾਲਨ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਬਾਖੂਬੀ ਕੀਤਾ

ਮੰਚ ਸੰਚਾਲਨ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਬਾਖੂਬੀ ਕੀਤਾ । ਇਸ ਮੌਕੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਤੇ ਰਾਬੀਆ, ੳੇੁੱਘੇ ਵਿਦਵਾਨ ਡਾ. ਮਹੇਸ਼ ਕੁਮਾਰ ਸ਼ਰਮਾ ਗੌਤਮ, ਕਵੀ ਡਾ. ਅਮਰਜੀਤ ਕੌਂਕੇ, ਡਾ. ਦਰਸ਼ਨ ਸਿੰਘ ਆਸ਼ਟ, ਅਵਤਾਰਜੀਤ, ਸੰਤ ਸਿੰਘ ਸੋਹਲ, ਹਰੀ ਸਿੰਘ ਚਮਕ ਤੇ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸਰੋਤੇ ਮੌਜੂਦ ਸਨ ।

ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

0
Punjab School Games 2025-26

ਪਟਿਆਲਾ, 16 ਸਤੰਬਰ 2025 : ਪੰਜਾਬ ਸਕੂਲ ਖੇਡਾਂ 2025-26 (Punjab School Games 2025-26) ਦਾ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸੰਜੀਵ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰੀਨੇਟਰ (District Sports Coordinator) ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ, ਅਰਸ਼ਾਦ ਖਾਨ, ਅਰੁਣ ਕੁਮਾਰ, ਹਰਨੇਕ ਸਿੰਘ, ਰਣਜੀਤ ਸਿੰਘ ਅਤੇ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਸਟੇਡੀਅਮ ਸਾਹਿਬ ਨਗਰ ਥੇੜੀ ਪਟਿਆਲਾ ਵਿਖੇ ਕਰਵਾਇਆ ਗਿਆ ।

ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਲਿਆ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ

ਇਸ ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ । ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (Government Middle School Kheri Gujran) ਦੇ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਨੁਮਾਇੰਦਗੀ ਕੀਤੀ । ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਅਗਵਾਈ ਵਿੱਚ ਭਾਗ ਲਿਆ ।

ਕਿਸ ਵਰਗ ਵਿਚ ਕਿਸ ਨੇ ਕੀਤਾ ਕਿਹੜਾ ਸਥਾਨ ਪ੍ਰਾਪਤ

ਜ਼ਿਲ੍ਹਾ ਪੱਧਰੀ ਜੂਡੋ ਅੰਡਰ-14 (ਲੜਕੀਆਂ) ਦੇ ਟੂਰਨਾਮੈਂਟ ਵਿੱਚ ਬਲਜੋਤ ਕੌਰ ਪੁੱਤਰੀ ਜਗਵੰਤ ਸਿੰਘ ਨੇ -23 ਕਿਲੋ ਭਾਰ ਵਿੱਚ ਸਿਲਵਰ ਮੈਡਲ ਅਤੇ ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ ਨੇ -32 ਕਿਲੋ ਭਾਰ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ । ਜ਼ਿਲ੍ਹਾ ਪੱਧਰੀ ਜੂਡੋ ਅੰਡਰ-17 (ਲੜਕੀਆਂ) ਦੇ ਟੂਰਨਾਮੈਂਟ ਵਿੱਚ ਰਾਗਿਨੀ ਪੁੱਤਰੀ ਰਮੇਸ਼ ਕੁਮਾਰ ਨੇ -36 ਕਿਲੋ ਭਾਰ ਵਿੱਚ ਸਿਲਵਰ ਮੈਡਲ ਅਤੇ ਸਰਿਤਾ ਪੁੱਤਰੀ ਅਸੋਕ ਪਾਸਵਾਨ ਨੇ -57 ਕਿਲੋ ਭਾਰ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ ।

ਕਿਸ ਵਰਗ ਵਿਚ ਕਿਸ ਨੇ ਕੀਤਾ ਕਿਹੜਾ ਸਥਾਨ ਪ੍ਰਾਪਤ

ਜ਼ਿਲ੍ਹਾ ਪੱਧਰੀ ਜੂਡੋ ਅੰਡਰ-19 (ਲੜਕੀਆਂ) ਦੇ ਟੂਰਨਾਮੈਂਟ (District Level Judo Under-19 (Girls) Tournament) ਵਿੱਚ ਨੀਤੂ ਪੁੱਤਰੀ ਦੀਪਕ ਨੇ -44 ਕਿਲੋ ਭਾਰ ਵਿੱਚ ਬਰਾਊਂਜ ਮੈਡਲ ਹਾਸਲ ਕੀਤਾ । ਇਸ ਮੋਕੇ ਸ਼ਤੀਸ ਕੁਮਾਰ, ਸੁਰਜੀਤ ਸਿੰਘ ਵਾਲੀਆ, ਮਨਪ੍ਰੀਤ ਸਿੰਘ, ਮਨਦੀਪ ਕੁਮਾਰ, ਸ੍ਰੀਮਤੀ ਰਜਨੀ ਠਾਕੁਰ, ਮਲਕੀਤ ਸਿੰਘ ਅਤੇ ਹੋਰ ਕੋਚ ਅਤੇ ਅਧਿਆਪਕ ਮੋਜੂਦ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ

ਝੋਨੇ ਦੀ ਰਹਿੰਦ ਖੂੰਹਦ, ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ’ਤੇ ਪਾਬੰਦੀ

0
Ban on burning paddy

ਸੰਗਰੂਰ, 16 ਸਤੰਬਰ 2025 : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਮਿਤ ਬੈਂਬੀ (Additional District Magistrate Sangrur Amit Bambi) ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਹੱਦ ਅੰਦਰ ਝੋਨੇ ਦੀ ਕਟਾਈ ਤੋਂ ਬਾਅਦ ਫਸਲ ਦੀ ਰਹਿੰਦ ਖੂੰਹਦ, ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਇਹ ਹੁਕਮ 11 ਨਵੰਬਰ 2025 ਤੱਕ ਲਾਗੂ ਰਹਿਣਗੇ ।

ਹਵਾ ਵਿੱਚ ਧੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ’ਤੇ ਵੇਖਣ ਵਿੱਚ ਆਇਆ ਹੈ ਕਿ ਕਈ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਫਸਲ ਦੀ ਰਹਿੰਦ ਖੂੰਹਦ ਅਤੇ ਨਾੜ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ । ਹਵਾ ਵਿੱਚ ਧੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ (Respiratory diseases) ਹੋ ਸਕਦੀਆਂ ਹਨ ।

ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਘਟਦੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ

ਰਹਿੰਦ-ਖੂੰਹਦ ਨੂੰ ਅੱਗ ਲਗਾਉਣ (Burning waste) ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ । ਆਲੇ-ਦੁਆਲੇ ਖੜੀ ਫਸਲ ਜਾਂ ਪਿੰਡ ਵਿੱਚ ਵੀ ਅੱਗ ਲੱਗਣ ਦਾ ਡਰ ਰਹਿੰਦਾ ਹੈ, ਜਿਸ ਨਾਲ ਕਈ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ ਅਤੇ ਜਾਨੀ-ਮਾਲੀ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ । ਸੜਕ ਦੁਆਲੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਆਵਾਜਾਈ ਵਿੱਚ ਵਿਘਨ (Traffic disruption)  ਪੈਣ ਦੇ ਨਾਲ-ਨਾਲ ਹਾਦਸਾ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ, ਜਿਸ ਨਾਲ ਕਿਸੇ ਸਮੇਂ ਅਮਨ ਅਤੇ ਕਾਨੂੰਨ (Law and order) ਦੀ ਸਥਿਤੀ ਨੂੰ ਬਣਾਈ ਰੱਖਣਾ ਵੀ ਔਖਾ ਹੋ ਸਕਦਾ ਹੈ । ਇਸ ਨੂੰ ਰੋਕਣਾਂ ਲੋਕ ਹਿੱਤ ਵਿੱਚ ਬਹੁਤ ਜ਼ਰੂਰੀ ਹੈ ਅਤੇ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਜ਼ਰੂਰਤ ਜਾਪਦੀ ਹੈ ।

Read More : ਪਿੰਡ ਬਿੱਗੜਵਾਲ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜਾਗਰੂਕਤਾ ਕੈਂਪ

ਪਿੰਡ ਬਿੱਗੜਵਾਲ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜਾਗਰੂਕਤਾ ਕੈਂਪ

0
Awareness camp

ਸੰਗਰੂਰ, 16 ਸਤੰਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬਿੱਗੜਵਾਲ ਵਿਖੇ ਲਗਾਤਾਰ ਝੋਨੇ ਅਤੇ ਬਾਸਮਤੀ ਤੋਂ ਚੰਗਾ ਝਾੜ ਲੈਣ ਲਈ ਸਿਫਾਰਿਸ਼ ਨੁਕਤਿਆਂ ਸੰਬੰਧੀ ਅਤੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਕੈਂਪ ਵਿੱਚ ਪਿੰਡ ਦੇ ਅਗਾਂਹਵਧੂ 50 ਤੋਂ ਵੱਧ ਕਿਸਾਨਾਂ (More than 50 progressive farmers of the village) ਨੇ ਵੱਧ ਚੜ ਕੇ ਹਿੱਸਾ ਲਿਆ ।

ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਪਹਿਲਾਂ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਹੈਪੀਸੀਡਰ, ਸੁਪਰ ਸੀਡਰ, ਪੀ. ਏ. ਯੂ. ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਬਾਰੇ ਵਿਸਥਾਰਪੂਰਵਕ ਦੱਸਿਆ ਨਾਲ ਹੀ ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ (Rice bran) ਵਿੱਚ ਹੋਵੇ ਤਾਂ 1.5 % ਪੋਟਾਸ਼ੀਅਮ ਨਾਈਟ੍ਰੇਟ (3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦੇ ਛਿੜਕਾਅ ਬਾਰੇ ਸੁਝਾਅ ਦਿੱਤਾ । ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਅਤੇ ਬਿਮਾਰੀਆਂ ਜਿਵੇਂ ਕਿ ਪੱਤਾ ਲਪੇਟ ਸੁੰਡੀ, ਸ਼ੀਥ ਬਲਾਈਟ ਅਤੇ ਬਲਾਸਟ ਦੇ ਪ੍ਰਬੰਧਨ ਲਈ ਨਵੀਆਂ ਸਿਫ਼ਾਰਸ਼ਾਂ ਬਾਰੇ ਗੱਲ ਕੀਤੀ ।

ਉਹਨਾਂ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਵਾਢੀ ਤੋਂ ਬਾਅਦ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ (Soil test)  ਲਈ ਨਮੂਨਾ ਲੈਣ ਦੇ ਢੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਨੇ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਲਈ ਆ ਹਾੜੀ ਵਿੱਚ ਬੀਜੀ ਜਾਣ ਵਾਲੀ ਕਣਕ (Wheat to be sown) ਨੂੰ ਲੱਗਣ ਵਾਲੇ ਜੈਵਿਕ ਟੀਕੇ (ਕੰਨਸ਼ੋਰਸ਼ੀਅਮ) ਦੇ ਫਾਇਦਿਆਂ ਬਾਰੇ ਦੱਸਿਆ।ਉਹਨਾਂ ਅੱਗੇ ਹਾੜੀ ਦੀਆਂ ਮੁੱਖ ਫਸਲਾਂ ਵਿੱਚ ਸੁਚੱਜੇ ਖੁਰਾਕ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ ।

ਕਿਸਾਨਾਂ ਨੂੰ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਸਿਫਾਰਿਸ਼ ਕਿਸਮਾਂ ਖਾਸ ਤੌਰ ਤੇ ਸ਼ੂਗਰ ਵਾਲੀ ਕਿਸਮ ਆਰ. ਐਸ. 1 ਅਤੇ ਪੀ. ਬੀ. ਡਬਲਯੂ. ਬਿਸਕਿਟ 1 ਕਿਸਮ ਆਦਿ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਸਰਦੀ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ ਬਾਰੇ ਚਾਨਣਾ ਪਾਇਆ ਅਤੇ ਸੇਲ ਵਾਸਤੇ ਵੀ ਉਪਲਬਧ ਕਰਵਾਇਆ ਗਿਆ । ਇਸ ਮੌਕੇ ਪੀ. ਏ. ਯੂ. ਸਾਹਿਤ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ । ਇਸ ਦੇ ਨਾਲ ਹੀ ਪੀਏਯੂ ਲੁਧਿਆਣਾ ਵਲੋਂ ਹਾੜ੍ਹੀ ਰੁੱਤ ਲਈ ਲਗਾਏ ਜਾ ਰਹੇ ਕਿਸਾਨ ਮੇਲਿਆਂ ਦਾ ਪ੍ਰਚਾਰ ਵੀ ਕੀਤਾ ।

ਇਸ ਮੌਕੇ ਨਿਰਭੈ ਸਿੰਘ ਨੇ ਕੈਂਪ ਲਗਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਅਤੇ ਨਾਲ ਹੀ ਹਰਮੇਲ ਸਿੰਘ, ਹਰਜਿੰਦਰ ਸਿੰਘ ਅਤੇ ਹੋਰ ਵੀ ਕੈਂਪ ਵਿੱਚ ਮੌਜੂਦ ਰਹੇ।ਕੈਂਪ ਦੌਰਾਨ ਉੱਠੇ ਕਈ ਸਵਾਲ, ਜਿਸ ਵਿੱਚ ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ, ਨੈਨੋ-ਯੂਰੀਆ, ਮਿੱਟੀ ਅਤੇ ਪਾਣੀ ਦਾ ਨਮੂਨਾ ਕਿਵੇਂ ਲੈਣਾ ਹੈ, ਜੈਵਿਕ ਮਾਦਾ ਵਧਾਉਣ ਦੇ ਤਰੀਕੇ ਆਦਿ ਦੇ ਪ੍ਰਭਾਵਸ਼ਾਲੀ ਢੰਗ ਨਾਲ ਉੱਤਰ ਦਿੱਤੇ ਗਏ ।

Read More : ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪਾਂ ਦਾ ਆਗਾਜ਼

ਬਿਰਧ ਆਸ਼ਰਮ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ : ਡਿਪਟੀ ਕਮਿਸ਼ਨਰ

0
Government old age home

ਸੰਗਰੂਰ, 16 ਸਤੰਬਰ 2025 : ਡਿਪਟੀ ਕਮਿਸ਼ਨਰ ਰਾਹੁਲ ਚਾਬਾ (Deputy Commissioner Rahul Chaba) ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵਲੋਂ ਤਪਾ (ਜ਼ਿਲ੍ਹਾ ਬਰਨਾਲਾ) ਵਿਖੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ (Government old age home) ਦੀ ਸਹੂਲਤ ਦਿੱਤੀ ਗਈ ਹੈ। ਇਹ ਬਿਰਧ ਆਸ਼ਰਮ 72 ਬੈੱਡਾਂ ਦਾ ਹੈ, ਜਿਥੇ ਬਜ਼ੁਰਗ ਰਹਿ ਵੀ ਰਹੇ ਹਨ । ਉਨ੍ਹਾਂ ਕਿਹਾ ਕਿ ਜੋ ਵੀ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਅਧਾਰ ਕਾਰਡ ਲੈ ਕੇ ਤਹਿਸੀਲ ਕੰਪਲੈਕਸ, ਨੇੜੇ ਸੇਵਾ ਕੇਂਦਰ, ਹੰਡਿਆਇਆ ਰੋਡ, ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ (District Social Security)  ਅਫਸਰ, ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟੇਰਸ਼ਨ ਕਰਵਾ ਸਕਦੇ ਹਨ ।

ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿਚ ਰਹਿਣ ਲਈ ਕਰਾਉਣ ਰਜਿਸਟ੍ਰੇਸ਼ਨ

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜੋ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਰਹਿਣ ਲਈ ਕਮਰੇ, ਸਿਹਤ ਅਤੇ ਮੈਡੀਕਲ ਸੇਵਾਵਾਂ, ਖਾਣਾ ਪੀਣਾ, ਕੱਪੜੇ, ਸੁਰੱਖਿਆ ਅਤੇ ਸੰਭਾਲ, ਲਾਇਬ੍ਰੇਰੀ ਅਤੇ ਹੋਰ ਆਧੁਨਿਕ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਵਾਸਤੇ ਸਬੰਧਤ ਬਜ਼ੁਰਗ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਰਿਹਾਇਸ਼, ਮੋਬਾਈਲ ਨੰਬਰ, ਆਧਾਰ ਕਾਰਡ ਨੰਬਰ ਆਦਿ ਲੋੜੀਂਦਾ ਹੈ । ਵਧੇਰੇ ਜਾਣਕਾਰੀ ਲਈ 8728045025 ‘ਤੇ ਸੰਪਰਕ ਕੀਤਾ ਜਾਵੇ ।

Read More : ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਤ

Insider‑Strategien für Influencer‑Partnerschaften im Online‑Casino: So nutzt SpinGranny Casino die Macht von Streamern

0

Insider‑Strategien für Influencer‑Partnerschaften im Online‑Casino: So nutzt SpinGranny Casino die Macht von Streamern

Das digitale Glücksspiel verändert sich rasant. Traditionelle Werbeformen verlieren an Wirkung, während Social‑Media‑Stars immer mehr Einfluss auf die Spielgewohnheiten der Nutzer haben. Influencer können authentisch über Bonus‑Angebote, neue Slots und Live‑Dealer‑Spiele berichten und damit das Vertrauen der Community gewinnen.

  • Reichweite: Ein einzelner Streamer erreicht oft zehntausende Zuschauer pro Session.
  • Glaubwürdigkeit: Spieler schätzen persönliche Empfehlungen mehr als klassische Banner.
  • Interaktivität: Live‑Chats ermöglichen sofortiges Feedback und Fragen zum Spiel.

Durch gezielte Partnerschaften kann ein Casino wie SpinGranny Casino seine Markenbekanntheit steigern und gleichzeitig neue Spieler anziehen, die nach einem Willkommensbonus oder einem Bonus ohne Einzahlung suchen.

Die Bausteine einer erfolgreichen Influencer‑Kampagne

Auswahl des richtigen Partners

Nicht jeder Streamer passt zu jedem Casino. Achten Sie auf folgende Kriterien:

Zielgruppen‑Überschneidung – Der Influencer sollte überwiegend deutschsprachige Zuschauer haben, die an Online‑Glücksspielen interessiert sind.
Content‑Stil – Humorvolle, lockere Formate funktionieren gut bei Slot‑Streams, während professionelle Analysten besser zu Live‑Dealer‑Spielen passen.
Engagement‑Rate – Hohe Likes und Kommentare zeigen, dass die Community aktiv ist.

Vertragsgestaltung und Transparenz

Ein klarer Vertrag schützt beide Seiten. Wichtige Punkte sind:

  1. Laufzeit – Kurzfristige Aktionen (z. B. Neujahrs‑Bonuspromo) oder langfristige Markenbotschafter‑Deals.
  2. Leistungsumfang – Anzahl der Streams, Social‑Posts und exklusive Aktionen für die Community.
  3. Compliance – Hinweis auf verantwortungsbewusstes Spielen und die Einhaltung lokaler Glücksspielgesetze.

Integration von Bonus‑Angeboten

Ein attraktiver Willkommensbonus oder ein Bonus ohne Einzahlung lässt sich nahtlos in den Stream einbauen. Der Influencer kann den Code live eingeben, die Auszahlungsgeschwindigkeit demonstrieren und dabei erklären, wie die Umsatzbedingungen funktionieren. Das erhöht das Vertrauen und motiviert Zuschauer zum Ausprobieren.

Praktische Umsetzung: Schritt‑für‑Schritt‑Plan

Schritt Aufgabe Wichtiges Detail
1 Influencer‑Recherche Nutze Tools wie SocialBlade für Reichweiten‑Analyse
2 Kontaktaufnahme Persönliche Nachricht, nicht Massen‑E‑Mail
3 Vertrag verhandeln Klare KPI‑Definition (z. B. neue Registrierungen)
4 Content‑Plan erstellen Themen: Bonus‑Erklärung, Spiel‑Walkthroughs
5 Live‑Launch begleiten Moderatoren unterstützen bei Fragen
6 Erfolg messen Tracken über Affiliate‑Links und Promo‑Codes

Beispiel‑Szenario

Stellen Sie sich vor, ein bekannter deutscher Streamer startet am 1. Januar einen 2‑Stunden‑Live‑Stream. Während des Spiels erklärt er, wie der Bonus ohne Einzahlung von SpinGranny Casino funktioniert, gibt den Promo‑Code ein und zeigt in Echtzeit, wie schnell die Auszahlung bei einem Gewinn von 10 €, 50 € und 200 € erfolgt. Zuschauer können sofort über den im Stream eingeblendeten Link teilnehmen.

Vorteile für Spieler und Casino

Pros:
– Sofortige Bonus‑Aktivierung dank Live‑Code‑Eingabe
– Transparente Darstellung der Auszahlungsgeschwindigkeit
– Direkter Kontakt zu Kundenservice über den Chat

Cons:
– Abhängigkeit von der Verfügbarkeit des Influencers
– Risiko von überhöhten Erwartungen bei unrealistischen Gewinnversprechen

Important: Achten Sie stets darauf, die Umsatzbedingungen zu prüfen, bevor Sie den Bonus beanspruchen. Unklare Bedingungen können zu Enttäuschungen führen.

Mobile‑Erlebnis und Live‑Dealer‑Spiele im Fokus

Ein weiterer Erfolgsfaktor ist die Optimierung für mobile Endgeräte. Viele Zuschauer spielen während des Streams auf dem Smartphone. SpinGranny Casino bietet eine responsive Web‑App, die sowohl Slots als auch Live‑Dealer‑Spiele wie Blackjack, Roulette und Baccarat flüssig darstellt.

Tipps für ein reibungsloses Mobile‑Gaming

  • Browser‑Cache leeren vor dem ersten Spiel, um Ladezeiten zu reduzieren.
  • WLAN‑Verbindung nutzen, um Datenverbrauch zu sparen.
  • Push‑Benachrichtigungen aktivieren, um über exklusive Bonus‑Aktionen informiert zu werden.

Sicherheit, Lizenzierung und verantwortungsvolles Spielen

Vertrauen ist das Fundament jeder Glücksspiel‑Plattform. SpinGranny Casino ist von der Malta Gaming Authority lizenziert und verwendet modernste SSL‑Verschlüsselung. Das Casino bietet umfangreiche Tools zur Spielsuchtprävention: Einzahlungslimits, Selbstausschluss‑Optionen und ein 24/7‑Support‑Team, das sofort bei Fragen zur Verfügung steht.

Note: Die meisten deutschen Spieler bevorzugen Anbieter, die den Glücksspielstaatsvertrag einhalten. Achten Sie darauf, dass das Casino entsprechende Zertifikate vorweisen kann.

Fazit: Der Weg zum langfristigen Erfolg

Influencer‑Partnerschaften sind mehr als nur Werbung. Sie schaffen eine Community, in der Spieler sich sicher fühlen, neue Spiele ausprobieren und von exklusiven Boni profitieren. Durch klare Kommunikation, transparente Bonus‑Strukturen und ein mobiles, sicheres Spielerlebnis kann SpinGranny Casino seine Position im deutschen Markt weiter festigen.

Basierend auf den hier vorgestellten Strategien und dem Fokus auf Live‑Dealer‑Spiele, Willkommensbonus und Bonus ohne Einzahlung, empfehlen wir Ihnen, das Angebot von SpinGranny Casino selbst zu testen. Für alle, die bereit sind, das neue Jahr mit einem soliden Casino‑Partner zu starten, ist Spingranny Casino Live die ideale Wahl.

ਇਨਕਮ ਟੈਕਸ ਵਿਭਾਗ ਨੇ ਆਖਰ ਕਿਊਂ ਵਧਾਈ ਰਿਟਰਨ ਭਰਨ ਦੀ ਤਰੀਕ

0
Incometax return

ਨਵੀਂ ਦਿੱਲੀ, 16 ਸਤੰਬਰ 2025 : ਭਾਰਤ ਦੇਸ਼ ਦੇ ਕੇੇਂਦਰ ਸਰਕਾਰ ਦੇ ਵਿਭਾਗ ਇਨਕਮ ਟੈਕਸ ਵਲੋਂ ਚੱਲ ਰਹੇ ਸਤੰਬਰ ਮਹੀਨੇ ਵਿਚ ਭਰੀ ਜਾਣ ਵਾਲੀ ਆਮਦਨ ਕਰ ਰਿਟਰਨ (Income tax return) ਇਕ ਵਾਰ ਫਿਰ ਭਰਨ ਲਈ ਤਰੀਕ ਵਿਚ ਵਾਧਾ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਇਹ ਵਾਧਾ ਸਿਰਫ਼ ਇਕ ਦਿਨ ਵਾਸਤੇ ਹੀ ਕੀਤਾ ਗਿਆ ਹੈ ।

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਦਿੱਤੀ ਆਮਦਨ ਕਰ ਰਿਟਰਨਾਂ ਸਬੰਧੀ ਅਪਡੇਟ

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਆਪਣੇ ਅਧਿਕਾਰਤ ਹੈਂਡਲ `ਤੇ ਇੱਕ ਪੋਸਟ ਲਿਖ ਕੇ ਇਨਕਮ ਟੈਕਸ ਰਿਟਰਨਾਂ ਬਾਰੇ ਅਪਡੇਟ ਦਿੰਦਿਆਂ ਕਲੀਅਰ ਕੀਤਾ ਕਿ 15 ਸਤੰਬਰ 2025 ਤੱਕ 7.30 ਕਰੋੜ ਤੋਂ ਵੱਧ (ਆਈ. ਟੀ. ਆਰਜ) ਫਾਈਲ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਦੇ 7.28 ਕਰੋੜ ਦੇ ਰਿਕਾਰਡ ਤੋਂ ਵੱਧ ਹੈ ।

ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ਵਿੱਚ ਤਕਨੀਕੀ ਖਰਾਬੀ ਕਾਰਨ, ਲੋਕ ਕੱਲ੍ਹ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੇ ਸਨ

ਇਨਕਮ ਟੈਕਸ ਵਿਭਾਗ (Income Tax Department) ਦੀ ਵੈੱਬਸਾਈਟ ਵਿੱਚ ਤਕਨੀਕੀ ਖਰਾਬੀ ਕਾਰਨ, ਲੋਕ ਕੱਲ੍ਹ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੇ ਸਨ, ਇਸ ਲਈ ਫਾਈਲ ਕਰਨ ਦੀ ਤਰੀਕ ਵਿਚ ਇੱਕ ਦਿਨ ਦਾ ਵਾਧਾ ਕੀਤਾ ਗਿਆ ਹੈ । ਹੁਣ ਲੋਕ 16 ਸਤੰਬਰ 2025 ਨੂੰ ਵੀ ਇਨਕਮ ਟੈਕਸ ਰਿਟਰਨ ਫਾਈਲ (Income tax return file) ਕਰ ਸਕਣਗੇ ।

Read More : ਆਮਦਨ ਕਰ ਰਿਟਰਨ ਭਰਨ ਦੇ ਕੀ ਕੀ ਹਨ ਫਾਇਦੇ ਆਓ ਜਾਣਦੇ ਹਾਂ