Home Blog Page 480

ਪੰਜਾਬ ਪੁਲਿਸ ਨੇ ਕੀਤੇ ਹੈਰੋਇਨ-ਡਰੱਗ ਮਨੀ ਸਮੇਤ 66 ਨਸ਼ਾ ਤਸਕਰ ਕਾਬੂ

0
War on Drugs

ਚੰਡੀਗੜ, 27 ਸਤੰਬਰ 2025 : ਪੰਜਾਬ ਸੂਬੇ ਵਿਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਦੇ 210ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 332 ਥਾਵਾਂ ‘ਤੇ ਛਾਪੇਮਾਰੀ (Raids at 332 locations)  ਕੀਤੀ, ਜਿਸ ਉਪਰੰਤ ਸੂਬੇ ਭਰ ਵਿੱਚ 53 ਐਫ. ਆਈ. ਆਰਜ਼. ਦਰਜ ਕਰਕੇ 66 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਨਾਲ 210 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 31,145 ਹੋ ਗਈ ਹੈ ।

ਕੀ ਕੀ ਕੀਤਾ ਗਿਆ ਬਰਾਮਦ

ਇਹਨਾਂ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 431 ਗ੍ਰਾਮ ਹੈਰੋਇਨ (431 grams of heroin,431 grams of heroin,) , 1608 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 42,250 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ।

66 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਜ਼ਾਾਰ ਤੋਂ ਵਧ ਪੁਲਸ ਮੁਲਾਜਮਾਂ ਨੇ ਕੀਤੀ ਛਾਪੇਮਾਰ

ਉਕਤ ਆਪ੍ਰੇਸ਼ਨ ਦੌਰਾਨ 66 ਗਜ਼ਟਿਡ ਅਧਿਕਾਰੀਆਂ (66 gazetted officers) ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 120 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 332 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ । ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ 369 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਗਈ ।

Read More : ‘ਯੁੱਧ ਨਸ਼ਿਆਂ ਵਿਰੁੱਧ’ 183ਵੇਂ ਦਿਨ, ਪੰਜਾਬ ਪੁਲਸ ਨੇ 324 ਥਾਵਾਂ ’ਤੇ ਕੀਤੀ ਛਾਪੇਮਾਰੀ

ਬਰੇਲੀ ਹਿੰਸਾ ਮਾਮਲੇ ਵਿਚ ਪੁਲਸ ਨੇ ਮੌਲਾਨਾ ਸਮੇਤ 8 ਲੋਕਾਂ ਨੂੰ ਭੇਜਿਆ ਜੇਲ੍ਹ

0
Bareilly violence case

ਉੱਤਰ ਪ੍ਰਦੇਸ਼, 27 ਸਤੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਬਰੇਲੀ (Bareilly) ਵਿੱਚ ਸ਼ੁੱਕਰਵਾਰ ਨੂੰ ਹੋਈ ਅਸ਼ਾਂਤੀ ਅਤੇ ਹਿੰਸਾ ਤੋਂ ਬਾਅਦ ਪੁਲਸ ਨੇ ਮੌਲਾਨਾ ਤੌਕੀਰ ਰਜ਼ਾ (Maulana Tauqir Raza) ਨੂੰ ਗ੍ਰਿਫ਼ਤਾਰ ਕਰਕੇ ਰਜ਼ਾ ਸਮੇਤ ਅੱਠ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ।

ਬਰੇਲੀ ਹਿੰਸਾ ਸਬੰਧੀ 31 ਲੋਕਾਂ ਨੂੰ ਲਿਆ ਗਿਆ ਹੈ ਹਿਰਾਸਤ ਵਿਚ

ਇਸ ਤੋਂ ਇਲਾਵਾ ਪੁਲਿਸ ਨੇ ਬਰੇਲੀ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ 31 ਲੋਕਾਂ ਨੂੰ ਹਿਰਾਸਤ (31 people detained) ਵਿੱਚ ਲਿਆ ਹੈ । 2 ਹਜ਼ਾਰ ਪੱਥਰਬਾਜ਼ਾਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ।ਹਿੰਸਾ ਵਾਲੀ ਥਾਂ ਤੋਂ ਪਿਸਤੌਲ ਅਤੇ ਪੈਟਰੋਲ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਪੂਰੇ ਬਰੇਲੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ । ਮੌਜੂਦਾ ਵਿੱਚ, ਸਥਿਤੀ ਆਮ ਜਾਪਦੀ ਹ ੈ। ਇਸ ਮਾਮਲੇ ਵਿੱਚ ਹੁਣ ਤੱਕ ਦਸ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ।

ਕੀ ਦੱਸਿਆ ਐਸ. ਐਸ. ਪੀ. ਨੇ

ਐਸ. ਐਸ. ਪੀ. (S. S. P.) ਨੇ ਦੱਸਿਆ ਕਿ ਹਿੰਸਾ ਵਿੱਚ ਬਾਹਰੀ ਲੋਕ ਸ਼ਾਮਲ ਸਨ।ਨਦੀਮ ਨਾਮ ਦਾ ਇੱਕ ਵਿਅਕਤੀ ਵੀ ਇੱਕ ਦੋਸ਼ੀ ਹੈ ਜੋ ਇਸ ਸਮੇਂ ਫਰਾਰ ਹੈ। ਉਸਦੀ ਭਾਲ ਜਾਰੀ ਹੈ। ਨਦੀਮ ਫੋਨ ਕਾਲਾਂ ਅਤੇ ਵਟਸਐਪ ਰਾਹੀਂ ਕਈ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਮੌਲਾਨਾ ਨੂੰ ਬਰੇਲੀ ਜੇਲ੍ਹ ਭੇਜ ਦਿੱਤਾ ਗਿਆ ਹੈ । ਘਟਨਾ ਵਿੱਚ 22 ਪੁਲਿਸ ਵਾਲੇ ਜ਼ਖਮੀ ਹੋਏ ਹਨ ।

ਘਟਨਾ ਸਥਾਨ ਤੋਂ ਇੱਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ (Cartridges were also recovered.) ਕੀਤੇ ਗਏ ਹਨ । ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਸੱਦਾ ਦੇਣ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਸੀ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। 31 ਲੋਕ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

Read More : ਭਾਰਤ ਆ ਕੇ ਮੁੁੜ ਨਾ ਗਏ ਤਿੰਨ ਅਫਰੀਕੀ ਨਾਗਰਿਕ ਦਿੱਲੀ ਪੁਲਸ ਨੇ ਕੀਤੇ ਗ੍ਰਿਫ਼ਤਾਰ

ਸੜਕੀ ਹਾਦਸੇ ਦੇ ਸਿ਼ਕਾਰ ਰਾਜਵੀਰ ਜਵੰਦਾ ਦਾ ਇਲਾਜ ਜਾਰੀ

0
Rajveer jawanda

ਚੰਡੀਗੜ੍ਹ, 27 ਸਤੰਬਰ 2025 : ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਖੇ ਸੜਕੀ ਹਾਦਸੇ ਦਾ ਸਿ਼ਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ (Punjabi singer Rajveer Jawanda)  ਦਾ ਮੋਹਾਲੀ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ।

ਸੜਕੀ ਹਾਦਸੇ ਵਿਚ ਲੱਗੀਆਂ ਜਵੰਦਾ ਦੇ ਗੰਭੀਰ ਸੱਟਾਂ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ (Serious injuries) ਲੱਗੀਆਂ ਸਨ ਅਤੇ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ।

ਹਸਪਤਾਲ ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਨੇ ਤੁਰੰਤ ਉਸਦਾ ਮੁਲਾਂਕਣ ਕੀਤਾ

ਹਸਪਤਾਲ ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਨੇ ਤੁਰੰਤ ਉਸਦਾ ਮੁਲਾਂਕਣ ਕੀਤਾ । ਵਿਆਪਕ ਜਾਂਚਾਂ ਅਤੇ ਟੈਸਟ ਕੀਤੇ ਗਏ ਅਤੇ ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ (Fortis Hospital) ਵਿੱਚ ਐਡਵਾਂਸਡ ਲਾਈਫ ਸਪੋਰਟ `ਤੇ ਰੱਖਿਆ ਗਿਆ । ਉਹ ਇਸ ਸਮੇਂ ਵੈਂਟੀਲੇਟਰ ਸਪੋਰਟ `ਤੇ ਹੈ ਅਤੇ ਨਾਜ਼ੁਕ ਹਾਲਤ ਵਿੱਚ ਹੈ ਅਤੇ ਉਸਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ ।

Read More : ਸੜਕੀ ਹਾਦਸੇ ਵਿਚ ਤਿੰਨ ਵਿਚੋਂ ਦੋ ਦੀ ਮੌਤ ਇੱਕ ਗੰਭੀਰ ਜ਼ਖ਼ਮੀ

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਰਵਾਈ ਮੂਨਕ ਤੇ ਖਨੌਰੀ ਵਿਖੇ ਝੋਨੇ ਦੀ ਖਰੀਦ ਸ਼ੁਰੂ

0
Cabinet Minister Birinder Goyal

ਸੰਗਰੂਰ/ਮੂਨਕ/ ਖਨੌਰੀ, 27 ਸਤੰਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬਾਬਤ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ (Cabinet Minister Barinder Kumar Goyal) ਨੇ ਅੱਜ ਮੂਨਕ ਤੇ ਖਨੌਰੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ । ਇਸ ਸੀਜ਼ਨ ਦੌਰਾਨ ਹਲਕਾ ਲਹਿਰਾ ਸਮੇਤ ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਕੁਲ 13,54,166 ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ ।

ਮੰਡੀਆਂ ਵਿੱਚ ਖਰੀਦ ਬਾਬਤ ਪੁਖਤਾ ਪ੍ਰਬੰਧ

ਇਸ ਮੌਕੇ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰੀ ਬਰਸਾਤਾਂ ਦੌਰਾਨ (During heavy rains) ਘੱਗਰ ਦੀ ਮਾਰ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ, ਲੋਕਾਂ ਦੇ ਸਹਿਯੋਗ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਲਗਾਤਾਰ ਕਈ ਦਿਨ ਖਤਰੇ ਦੇ ਨਿਸ਼ਾਨ ਤੋਂ ਉੱਪਰ ਰਹਿਣ ਦੇ ਬਾਵਜੂਦ ਘੱਗਰ ਟੁੱਟਿਆ ਨਹੀਂ ਤੇ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ ਅਤੇ ਹੁਣ ਫਸਲ ਪੱਕ ਕੇ ਮੰਡੀਆਂ ਵਿੱਚ ਆ ਰਹੀ ਹੈ ।

ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਕਿਸਮ ਦੀ ਦਿੱਕਤ

ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾ ਸਮੇਤ ਜ਼ਿਲ੍ਹਾ ਸੰਗਰੂਰ (Sangrur District) ਵਿੱਚ ਝੋਨੇ ਦੀ ਖਰੀਦ ਲਈ ਕੁੱਲ 172 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ । ਬਾਰਦਾਨੇ ਦੀ ਕੋਈ ਕਮੀਂ ਨਹੀਂ ਹੈ । ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ । ਲੇਬਰ ਅਤੇ ਢੋਆ ਦੁਆਈ ਦੇ ਪ੍ਰਬੰਧ ਮੁਕੰਮਲ ਹਨ ।

ਮੰਡੀ ਬੋਰਡ ਵਲੋਂ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਹਨ

ਮੰਡੀ ਬੋਰਡ ਵਲੋਂ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਹਨ । ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ ਅਤੇ ਤੈਅ ਸਮੇਂ ਮੁਤਾਬਕ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ । ਗੋਇਲ ਨੇ ਕਿਸਾਨਾਂ ਨੂੰ ਅਪੀਲ (Appeal to farmers) ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ ਤਾਂ ਜੋ ਉਹਨਾਂ ਨੂੰ ਨਮੀ ਘਟਣ ਤੱਕ ਮੰਡੀਆਂ ਵਿਚ ਰੁਕਣਾ ਨਾ ਪਵੇ ।

ਇਸ ਮੌਕੇ ਕੌਣ ਕੋਣ ਸੀ ਮੌਜੂਦ

ਇਸ ਮੌਕੇ ਐਸ. ਡੀ. ਐਮ. ਸੂਬਾ ਸਿੰਘ, ਸੁਰਿੰਦਰ ਕਰੋਦਾ, ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਬੀਰਭਾਨ ਕਾਂਸਲ, ਜੋਰਾ ਸਿੰਘ ਸਬਕਾ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਸੁਰਜੀਤ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਮਹਿੰਦਰ ਸਿੰਘ ਕੁੰਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਜੋਗੀ ਰਾਮ ਭੁੱਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਰਾਜ ਕੁਮਾਰ ਪ੍ਰਧਾਨ ਆੜਤੀ ਐਸੋਸੀਏਸ਼ਨ ਮੂਨਕ, ਸੁਰਿੰਦਰ ਬਬਲੀ ਪ੍ਰਧਾਨ ਆੜਤੀ ਐਸੋਸੀਏਸ਼ਨ ਖਨੌਰੀ, ਮਿੱਠੂ ਸੈਣੀ, ਅਰੁਣ ਜਿੰਦਲ, ਸਤੀਸ਼ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਮੂਨਕ, ਰੋਮੀ ਗੋਇਲ, ਸੰਜੇ ਸਿੰਗਲਾ, ਭੋਲਾ ਸਿੰਘ, ਬੱਬੂ ਨੰਬਰਦਾਰ ਕੌਂਸਲਰ ਮੂਨਕ, ਜੋਨੀ ਅਰੋੜਾ, ਗਿਰਧਾਰੀ ਲਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਗੁਰਮੀਤ ਸਿੰਘ, ਵਿਸ਼ਾਲ ਕਾਂਸਲ, ਜੀਤੀ ਨੰਬਰਦਾਰ ਕੌਂਸਲਰ ਰਾਕੇਸ਼ ਕੁਮਾਰ ਗੁਪਤਾ ਪੀ. ਏ. ਤੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ ।

Read More :  ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 258 ਮੀਟਰਿਕ ਟਨ ਹੋਈ ਝੋਨੇ ਦੀ ਆਮਦ

ਮੁੱਖ ਸੈਨੇਟਰੀ ਇੰਸਪੈਕਟਰ ਤੇ ਮੈਡੀਕਲ ਅਫ਼ਸਰ ਆਫ ਹੈਲਥ ਹੋਏ ਮੁਅੱਤਲ

0
Suspend

ਚੰਡੀਗੜ੍ਹ, 27 ਸਤੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸਵੱਛ ਭਾਰਤ ਮੁਹਿੰਮ (Swachh Bharat Mission in Chandigarh) ਤਹਿਤ ਲਾਪ੍ਰਵਾਹੀ ਵਰਤੇ ਜਾਣ ਦੇ ਚਲਦਿਆਂ ਨਗਰ ਨਿਗਮ ਦੇ ਦੋ ਅਧਿਾਰੀਆਂ (Two officers of the Municipal Corporation)  ਮੁੱਖ ਸੈਨੇਟਰੀ ਇੰਸਪੈਕਟਰ ਕੁਲਵੀਰ ਅਤੇ ਮੈਡੀਕਲ ਅਫ਼ਸਰ ਆਫ ਹੈਲਥ ਇੰਸਪੈਕਟਟਰ ਸੁਖਪ੍ਰਕਾਸ਼ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਕੀ ਕਾਰਨ ਰਿਹਾ ਦੋਹਾਂ ਨੂੰ ਮੁਅੱਤਲ ਕੀਤੇ ਜਾਣ ਦਾ

ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ (Union Minister Manohar Lal Khattar) ਜਿਨ੍ਹਾਂ ਵਲੋਂ ਚੰਡੀਗੜ੍ਹ ਦੇ ਸੈਕਟਰ-22 ਵਿਖੇ ਮਾਰਕੀਟ ਦਾ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਵਲੋਂ ਝਾੜੂ ਨਾਲ ਇਲਾਕੇ ਦੀ ਸਫਾਈ ਕੀਤੀ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿਚ ਪ੍ਰੋਗਰਾਮ ਤੋਂ ਇਕ ਰਾਤ ਪਹਿਲਾਂ ਸੈਕਟਰ-22 ਮਾਰਕੀਟ ਵਿਚ ਸਫਾਈ ਕਰਮਚਾਰੀਆਂ ਨੂੰ ਕੂੜਾ ਕਰਦੇ ਦਿਖਾਇਆ ਗਿਆ, ਜਿਸਨੂੰ ਕਿਸੇ ਵਲੋਂ ਕੈਮਰੇ ਵਿਚ ਕਵਰ ਕਰ ਲਿਆ ਗਿਆ ਤੇ ਵਾਇਰਲ ਹੁੰਦਿਆਂ ਹੀ ਇਹ ਮੁੱਦਾ ਗਰਮਾ ਗਿਆ। ਜਿਸ ਤੇ ਜਾਂਚ ਵਿਚ ਉਪਰੋਕਤ ਦੋਵੇਂ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ।

ਕਮਿਸ਼ਨਰ ਨੇ ਦਿੱਤੇ ਜਾਂਚ ਦੇ ਹੁਕਮ

ਵੀਡੀਓ ਦੇ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਤੇ ਮਾਮਲਾ ਨਗਰ ਨਿਗਮ ਤੱਕ ਪਹੁੰਚਿਆ ਅਤੇ ਨਗਰ ਨਿਗਮ ਕਮਿਸ਼ਨਰ (Municipal Commissioner)  ਅਮਿਤ ਕੁਮਾਰ ਨੇ ਜਾਂਚ ਦੇ ਹੁਕਮ ਦਿੱਤੇ। ਜਾਂਚ ਵਿੱਚ ਦੋ ਅਧਿਕਾਰੀਆਂ, ਕੁਲਵੀਰ ਅਤੇ ਸੁਖਪ੍ਰਕਾਸ਼ ਸ਼ਰਮਾ ਦੀ ਭੂਮਿਕਾ ਦਾ ਖੁਲਾਸਾ ਹੋਇਆ, ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ।

Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਜਿ਼ਆਦਾਤਰ ਸਟਾਫ ਸੀ ਗੈਰ ਹਾਜ਼ਰ

ਪੀ. ਐਲ. ਡਬਲਿਊ. ਵਰਕਸ਼ਾਪ ਕੰਪਲੈਕਸ ਵਿਚ ਫਸਟ ਏਡ ਪੋਸਟ ਦਾ ਉਦਘਾਟਨ

0
DMW

ਪਟਿਆਲਾ, 27 ਸਤੰਬਰ 2025 : ਪਟਿਆਲਾ ਲੋਕੋਮੋਟਿਵ ਵਰਕਸ (Patiala Locomotive Works) (ਪੀ. ਐਲ. ਡਬਲਿਊ.) ਦੇ ਵਰਕਸ਼ਾਪ ਕੰਪਲੈਕਸ ਵਿੱਚ ਸਥਿਤ ਨਵੇਂ ਬਣੇ ਅਤੇ ਅਧੁਨਿਕ ਫਸਟ ਏਡ ਪੋਸਟ (First Aid Post) ਦਾ ਉਦਘਾਟਨ ਰਾਜੇਸ਼ ਮੋਹਨ ਪ੍ਰਿੰਸੀਪਲ ਚੀਫ ਐਡਮਿਨਿਸਟ੍ਰੇਟਿਵ ਅਫਸਰ (Principal Chief Administrative Officer) (ਪੀ. ਸੀ. ਆਓ.), ਪੀ. ਐਲ. ਡਬਲਿਊ. ਵੱਲੋਂ ਕੀਤਾ ਗਿਆ ।

ਇਹ ਕੇਂਦਰ ਰੇਲਵੇ ਅਤੇ ਗੈਰ-ਰੇਲਵੇ ਲਾਭਪਾਤਰੀਆਂ ਨੂੰ ਸਮੇਂ ਸਿਰ ਫਸਟ ਏਡ ਮੁਹੱਈਆ ਕਰਵਾਏਗਾ

ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਮੋਹਨ (Rajesh Mohan) ਨੇ ਕਿਹਾ ਕਿ ਇਹ ਕੇਂਦਰ ਰੇਲਵੇ ਅਤੇ ਗੈਰ-ਰੇਲਵੇ ਲਾਭਪਾਤਰੀਆਂ ਨੂੰ ਸਮੇਂ ਸਿਰ ਫਸਟ ਏਡ ਮੁਹੱਈਆ ਕਰਵਾਏਗਾ । ਉਨ੍ਹਾਂ ਜ਼ੋਰ ਦਿੱਤਾ ਕਿ ਇਹ ਕੇਂਦਰ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਡਾਕਟਰੀ ਮਦਦ ਪਹੁੰਚਾਉਣ ਅਤੇ ਪੀ. ਐਲ. ਡਬਲਿਊ. ਦੀ ਸਿਹਤ ਸੇਵਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ।

ਉਦਘਾਟਨ ਸਮਾਰੋਹ ਵਿੱਚ ਸਾਰੇ ਸੀਨੀਅਰ ਅਫਸਰ, ਸਟਾਫ ਕੌਂਸਲ ਦੇ ਮੈਂਬਰ ਅਤੇ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਸਨ

ਇਸ ਉਦਘਾਟਨ ਸਮਾਰੋਹ ਵਿੱਚ ਸਾਰੇ ਸੀਨੀਅਰ ਅਫਸਰ, ਸਟਾਫ ਕੌਂਸਲ ਦੇ ਮੈਂਬਰ ਅਤੇ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਸਨ । ਸਭ ਨੇ ਇਸ ਪਹਿਲ ਨੂੰ ਕਰਮਚਾਰੀਆਂ ਦੀ ਭਲਾਈ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਸਰਾਹਿਆ । ਇਹ ਪਹਿਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਪ੍ਰਤੀ ਪੀਐਲਡਬਲਿਊ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ ।

Read More : ਕਮਿਊਨਿਟੀ ਹਾਲ ਅਤੇ ਪੰਚਾਇਤ ਭਵਨ ਦਾ ਉਦਘਾਟਨ

ਪੰਚਮੀ ਤੇ ਪੰਜਵੇਂ ਨਰਾਤੇ ਸ੍ਰੀ ਕਾਲੀ ਦੇਵੀ ਮੰਦਿਰ ‘ਚ ਦਰਸ਼ਨ ਕਰਨ ਲਈ ਲੰਮੀਆਂ ਕਤਾਰਾਂ

0
Sri Kali Devi Temple

ਪਟਿਆਲਾ, 27 ਸਤੰਬਰ 2025 : ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple ) ਵਿਖੇ ਚੱਲ ਰਹੇ ਅੱਸੂ ਦੇ ਸ਼ਾਰਦੀਆ ਨਵਰਾਤਰਿਆਂ ਦੌਰਾਨ ਅੱਜ ਪੰਚਮੀਂ ਤੇ ਸ਼ਨੀਵਾਰ ਵਾਲੇ ਦਿਨ ਪੰਜਵੇਂ ਨਰਾਤੇ (Fifth Navratri) ਮੌਕੇ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਸਵੇਰ ਤੋਂ ਦੇਰ ਰਾਤ ਤੱਕ ਲੰਮੀਆਂ ਕਤਾਰਾਂ ਲਗਾ ਕੇ ਕੀਤੇ ।

ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਤਿੰਨੇ ਮੈਂਬਰਾਂ ਨੇ ਮੰਦਿਰ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਸੇਵਾ ਦੀ ਖ਼ੁਦ ਸੰਭਾਲੀ 

ਕਮਾਨ

ਇਸ ਦੌਰਾਨ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈ੍ਂਬਰਾਂ ਸੀ. ਏ.  ਅਜੇ ਅਲੀਪੁਰੀਆ, ਡਾ. ਰਾਜਨ ਗੁਪਤਾ ਤੇ ਸੰਜੇ ਸਿੰਗਲਾ ਵੱਲੋਂ ਸੇਵਾ ਦੀ ਖ਼ੁਦ ਪਾਵਨ ਮੰਦਿਰ ਵਿਖੇ ਨਤਸਤਕ ਹੋਣ ਲਈ ਪੁੱਜ ਰਹੇ ਸ਼ਰਧਾਲੂਆਂ ਦੀਆਂ ਕਤਾਰਾਂ ਸ਼ੇਰਾਂ ਵਾਲਾ ਗੇਟ ਤੋਂ ਪਿੱਛੇ ਬਾਜ਼ਾਰ ਤੱਕ ਲੱਗੀਆਂ ਹੋਈਆਂ ਸਨ, ਇਨ੍ਹਾਂ ਸਾਰੇ ਸ਼ਰਧਾਲੂਆਂ ਦੀ ਲਾਈਨਾਂ ਵਿੱਚ ਗਰਮੀ ਨੂੰ ਦੇਖਦਿਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਵਲੰਟੀਅਰਾਂ ਵੱਲੋਂ ਸੇਵਾ ਭਾਵਨਾਂ ਨਾਲ ਪਾਣੀ ਪਿਲਾਇਆ ਜਾ ਰਿਹਾ ਹੈ । ਲਾਈਨਾਂ ਵਿੱਚ ਲੱਗੇ ਸ਼ਰਧਾਲੂਆਂ ਨੂੰ ਵਾਰੀ ਆਉਣ ਉਤੇ ਅੱਗੇ ਤੋਰਨ ਲਈ ਸੇਵਾਦਾਰ ਪੂਰੇ ਨਿਮਰ ਭਾਵ ਨਾਲ ਸੇਵਾ ਕਰ ਰਹੇ ਹਨ ।

ਮੰਦਿਰ ‘ਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਲਾਇਨਾਂ ਵਿੱਚ ਲੱਗਕੇ ਭਵਨ ਤੱਕ ਪੁੱਜ ਰਹੇ ਹਨ

ਸਲਾਹਕਾਰੀ ਮੈਨੇਜਿੰਗ ਕਮੇਟੀ (Advisory Managing Committee) ਦੇ ਮੈਂਬਰ ਸੀ. ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ‘ਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਲਾਇਨਾਂ ਵਿੱਚ ਲੱਗ ਕੇ ਭਵਨ ਤੱਕ ਪੁੱਜ ਰਹੇ ਹਨ  ਅਤੇ ਸੰਗਤ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ । ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਕਿਉਂਕਿ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ, ਇਸ ਲਈ ਪਾਣੀ ਤੇ ਲੰਗਰ ਦੀ ਪੂਰੀ ਵਿਵਸਥਾ ਮੰਦਿਰ ਵਿਖੇ ਕੀਤੀ ਗਈ ਹੈ ।

ਮੰਦਿਰ ਪ੍ਰਬੰਧਾਂ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ

ਉਨ੍ਹਾਂ ਸ਼ਰਧਾਲੂਆਂ ਨੂੰ ਨਵਰਾਤਰਿਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਮੰਦਿਰ ਪ੍ਰਬੰਧਾਂ (Temple arrangements) ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਤਾਂ ਕਿ ਸ਼ਰਧਾਲੂ ਪੂਰੀ ਸ਼ਰਧਾ ਭਾਵਨਾਂ ਦੇ ਨਾਲ ਸ੍ਰੀ ਕਾਲੀ ਦੇਵੀ ਦੇ ਦਰਸ਼ਨ ਕਰਕੇ ਆਪਣੀਆਂ ਮੰਨਤਾਂ ਮੰਗ ਸਕਣ ਤੇ ਸੁੱਖਾਂ ਤਾਰ ਸਕਣ। ਇਸ ਮੌਕੇ ਮੰਦਿਰ ਦੇ ਸੁਪਰਵਾਈਜ਼ਰ ਨਵਨੀਤ ਟੰਡਨ ਵੀ ਮੌਜੂਦ ਸਨ ।

Read More : ਮੇਅਰ ਤੇ ਡੀ. ਸੀ. ਵੱਲੋਂ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ

ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵੱਲੋਂ ਸੜਕ ਦਾ ਉਦਘਾਟਨ

0
Mayor Gogia
ਪਟਿਆਲਾ, 27 ਸਤੰਬਰ 2025 : ਪਟਿਆਲਾ ਦੀ ਗੋਪਾਲ ਕਲੋਨੀ ਵਿੱਚ 98 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਸੜਕ ਦਾ ਉਦਘਾਟਨ ਅੱਜ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਰਲ ਕੇ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਵੀ ਮੌਜੂਦ ਸਨ ।

ਰੰਗਲਾ ਪੰਜਾਬ ਯੋਜਨਾ ਤਹਿਤ ਹੁਣ ਉਹ ਕੰਮ ਹੋਣਗੇ , ਜੋ ਪਹਿਲਾ ਕਦੇ ਨਹੀਂ ਹੋਏ : ਅਜੀਤ ਪਾਲ ਸਿੰਘ ਕੋਹਲੀ

ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਕੋਹਲੀ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ’ਤੇ ਸਿੱਧੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ “ਜੁਬਾਨ ’ਤੇ ਪਹਿਰਾ” ਦੇਂਦੇ ਹੋਏ  ਹਰ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ  ਸਿੰਘ ਮਾਨ ਵੱਲੋਂ ਹਰ ਵਿਧਾਇਕ ਨੂੰ 5 ਕਰੋੜ ਰੁਪਏ ਦੇ ਵਿਕਾਸ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਪਟਿਆਲਾ ਵਿਚ ਪਹਿਲੀ ਵਾਰੀ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋ ਰਹੀ ਹੈ । ਉਨ੍ਹਾਂ ਦੱਸਿਆ ਕਿ ਇਹ ਨਵੀਂ ਬਣੀ ਸੜਕ ਤੇਜਵਾ ਕਲੋਨੀ ਤੋਂ ਲੈ ਕੇ ਮਥੁਰਾ ਕਲੋਨੀ ਤੱਕ ਜਾਵੇਗੀ ਅਤੇ ਇਲਾਕੇ ਦੇ ਵੱਡੇ ਹਿੱਸੇ ਨੂੰ ਲਾਭ ਹੋਵੇਗਾ । ਇਸਦੇ ਨਾਲ ਨਾਲ ਰੋਜ਼ ਗਾਰਡਨ, ਛੋਟਾ ਅਰਾਈ ਮਾਜਰਾ, ਜਗਦੀਸ਼ ਕਲੋਨੀ, ਤੇਜ਼ ਬਾਗ਼ ਕਲੋਨੀ, ਰੋਜ਼ ਕਲੋਨੀ, ਗੋਪਾਲ ਕਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਈਪ ਲਾਈਨ ਬਿਛਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ।
ਸਾਡੀ ਨੀਤ ਤੇ ਨੀਅਤ ਦੋਵੇਂ ਸਾਫ,  ਰੁਕੇ ਕੰਮ ਹੋਣਗੇ ਪੂਰੇ : ਮੇਅਰ ਕੁੰਦਨ ਗੋਗੀਆ
ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਇਲਾਕੇ ਵਿੱਚ ਵਿਕਾਸ ਕੰਮ ਸ਼ੁਰੂ ਹੋਣ, ਪਰ ਬਾਰਸ਼ ਕਾਰਨ ਕੁਝ ਰੁਕਾਵਟਾਂ ਆਈਆਂ। ਹਾਲਾਂਕਿ,  ਸਾਡੀ ਨੀਤ ਅਤੇ ਨੀਅਤ ਦੋਵਾਂ ਸਾਫ ਹਨ, ਤੇ ਰੁਕੇ ਹੋਏ ਕੰਮ ਪੂਰੇ ਕੀਤੇ ਜਾਣ ਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਕੰਮ ਕਰਨ ਦੀ ਸ਼ੈਲੀ ਨਾਲ ਪਛਾਣ ਬਣਾਉਂਦੀ ਹੈ ਅਤੇ ਜੋ ਵਾਅਦੇ ਕੀਤੇ ਹਨ ਉਹ ਪੂਰੇ ਹੋਣਗੇ । ਲੋਕਾਂ ਨੂੰ ਜਲਦੀ ਹੋਰ ਵੀ ਵਿਕਾਸਕਾਰਜਾਂ ਦੇ ਨਤੀਜੇ ਜ਼ਮੀਨ ’ਤੇ ਦਿਖਣਗੇ ।

ਸਾਰੀ ਟੀਮ ਜੁਟੀ ਹੋਈ ਹੈ ਤੇ ਆਮ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ

ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਵੀ ਕਿਹਾ ਕਿ ਸਾਰੀ ਟੀਮ ਜੁਟੀ ਹੋਈ ਹੈ ਤੇ ਆਮ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ “ਗੋਪਾਲ ਕਲੋਨੀ ਦਾ ਉਦਘਾਟਨ ਸਿਰਫ ਸ਼ੁਰੂਆਤ ਹੈ, ਅਸੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ । ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਰੂਰੀ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ ।

ਮਨਕੀਰਤ ਸਿੰਘ ਮਲੱਣ ਨੇ ਕਰਾਟੇ ਵਿੱਚ ਜਿੱਤਿਆ ਸਿਲਵਰ ਮੈਡਲ

0
Mankirat Singh Mallan

ਪਟਿਆਲਾ, 27 ਸਤੰਬਰ 2025 : ਪ੍ਰਾਇਮਰੀ ਸਕੂਲ ਖੇਡਾਂ (Primary school sports) ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ਕਲੱਸਟਰ ਦੀਆਂ ਕਲੱਸਟਰ ਪੱਧਰੀ ਖੇਡਾਂ ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ ।

ਖੇਡਾਂ ਵਿਚ ਕਿਸ ਕਿਸ ਨੇ ਲਿਆ ਭਾਗ

ਇਹਨਾਂ ਖੇਡਾਂ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ ਦੇ ਚੌਥੀ ਕਲਾਸ ਦੇ ਵਿਦਿਆਰਥੀ ਮਨਕੀਰਤ ਸਿੰਘ ਮਲੱਣ ਪੁੱਤਰ ਮਨਪ੍ਰੀਤ ਸਿੰਘ ਮਲੱਣ ਨੇ ਆਪਣੇ ਕੋਚ ਮਿਸ ਕਿਰਨਜੋਤ ਕੌਰ, ਮਿਸ. ਸੰਦੀਪ ਕੌਰ, ਅਨਿਲ ਕੁਮਾਰ ਅਤੇ ਯਸ਼ਦੀਪ ਸਿੰਘ ਵਾਲੀਆ ਦੀ ਅਗਵਾਈ ਵਿੱਚ ਭਾਗ ਲਿਆ ।

ਮਨਕੀਰਤ ਸਿੰਘ ਮਲੱਣ ਨੇ ਕੀਤਾ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਮਨਕੀਰਤ ਸਿੰਘ ਮਲੱਣ (Mankirat Singh Malan) ਨੇ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮਨਕੀਰਤ ਸਿੰਘ ਮਲੱਣ ਨੇ ਕਰਾਟੇ ਵਿੱਚ -29 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਹਾਸਲ ਕੀਤਾ । ਮਿਸ. ਕਿਰਨਜੋਤ ਕੌਰ ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਪਿਛਲੇ ਕਾਫੀ ਸਮੇਂ ਤੋਂ ਕਰਾਟੇ ਦੀ ਤਿਆਰੀ ਕਰ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਇਹ ਸਫਲਤਾ ਮਿਲੀ ਹੈ । ਮਿਸ. ਸੰਦੀਪ ਕੌਰ ਜੀ ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਦੀ ਸਫਲਤਾ ਦਾ ਮੁੱਖ ਕਾਰਨ ਉਸ ਦਾ ਖੇਡ ਨਾਲ ਪਿਆਰ ਅਤੇ ਅਨੁਸ਼ਾਸ਼ਨ ਹੈ ।

ਮਨਕੀਰਤ ਸਿੰਘ ਮੱਲਣ ਦੀ ਕਰਾਟੇ ਦੀ ਖੇਡ ਵਿੱਚ ਆ ਰਿਹਾ ਹੈ ਦਿਨ ਪ੍ਰਤੀ ਦਿਨ ਸੁਧਾਰ

ਯਸ਼ਦੀਪ ਸਿੰਘ ਵਾਲੀਆ ਨੇ ਕਿਹਾ ਕਿ ਮਨਕੀਰਤ ਸਿੰਘ ਮੱਲਣ ਦੀ ਕਰਾਟੇ ਦੀ ਖੇਡ ਵਿੱਚ ਦਿਨ ਪ੍ਰਤੀ ਦਿਨ ਸੁਧਾਰ ਆ ਰਿਹਾ ਹੈ, ਜਲਦੀ ਹੀ ਉਹ ਇਸ ਖੇਡ ਵਿੱਚ ਗੋਲਡ ਮੈਡਲ (Gold Medal) ਹਾਸਲ ਕਰੇਗਾ । ਅਨਿਲ ਕੁਮਾਰ ਨੇ ਕਿਹਾ ਕਿ ਮਨਕੀਰਤ ਸਿੰਘ ਮੱਲਣ ਬਹੁਤ ਹੀ ਮਿਹਨਤੀ ਖਿਡਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗਾ । ਇਸ ਮੌਕੇ ਸ੍ਰੀਮਤੀ ਮਮਤਾ ਰਾਣੀ, ਸੁਰਿੰਦਰਪਾਲ ਸਿੰਘ, ਆਸਾ ਸਿੰਘ, ਜਸਵਿੰਦਰ ਸਿੰਘ, ਮਿਸ. ਸਿਮਰਨ ਕੌਰ ਅਤੇ ਹੋਰ ਕੋਚ ਮੌਜੂਦ ਸਨ ।

Read More : ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ‘ਚ ਅੰਡਰ-19 ਪਟਿਆਲਾ 1 ਜ਼ੋਨ ਨੇ ਜਿੱਤਿਆ ਗੋਲਡ

ਪੀ. ਸੀ. ਆਈ. ਜਾਂ ਬੀ. ਪੀ. ਪੀ. ਦੇ ਨਾਮ ਜਾਂ ਲੋਗੋ ਦੀ ਦੁੁਰਵਰਤੋਂ ਗੈਰ ਕਾਨੂੰਨੀ

0
Deputy Commissioner

ਪਟਿਆਲਾ, 27 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ  ਜਨਤਕ ਸੂਚਨਾ ਜਾਰੀ ਕਰਕੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਜਾਂ ਪ੍ਰੈਸ ਨਾਲ ਸਬੰਧਤ ਸੰਸਥਾ ਨੇ ਆਪਣੇ ਅਦਾਰੇ ਜਾਂ ਸੰਸਥਾ ਦਾ ਨਾਮ  “ ਭਾਰਤੀਯ ਪ੍ਰੈਸ ਪਰਿਸ਼ਦ ਜਾਂ ਪ੍ਰੈਸ ਕੌਂਸਲ ਆਫ਼ ਇੰਡੀਆ” (“Bhartiya Press Parishad or Press Council of India”)  ਰੱਖਿਆ ਹੋਇਆ ਹੈ, ਤਾਂ ਉਹ ਤੁਰੰਤ ਆਪਣੀ ਸੰਸਥਾ ਦੇ ਨਾਂ ਵਿੱਚ ਸੋਧ ਕਰਵਾਏ ਜਾਂ ਇਹ ਨਾਮ ਬਦਲ ਲਵੇ । ਜੇਕਰ ਇਸ ਤੋ ਬਾਅਦ ਵੀ ਨਾਮ ਦੀ ਦੁਰਵਰਤੋਂ ਸਾਹਮਣੇ ਆਈ, ਤਾਂ ਸਬੰਧਤ ਅਦਾਰੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

“ਪ੍ਰੈਸ ਕੌਂਸਲ” ਜਾਂ ਇਸਦਾ ਹਿੰਦੀ ਅਨੁਵਾਦ “ਪ੍ਰੈਸ ਪਰਿਸ਼ਦ” ਨਾਂ ਹੇਠ ਕੋਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਰਜਿਸਟਰ ਨਹੀਂ ਕੀਤੀ ਜਾ ਸਕਦੀ

ਉਹਨਾਂ ਨੇ ਆਮ ਲੋਕਾਂ ਦੀ ਸੂਚਨਾ ਲਈ ਭਾਰਤੀਯ ਪ੍ਰੈਸ ਪਰਿਸ਼ਦ ਦੇ ਸਕੱਤਰ ਸ਼ੁਭਾ ਗੁਪਤਾ (Press Council of India Secretary Shubha Gupta) ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਪੱਤਰ ਅਤੇ ਭਾਰਤੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਸੰਜੇ ਜੱਜੂ ਵੱਲੋਂ ਭੇਜੇ ਪੱਤਰ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਹੈ ਕਿ “ਪ੍ਰੈਸ ਕੌਂਸਲ” ਜਾਂ ਇਸਦਾ ਹਿੰਦੀ ਅਨੁਵਾਦ “ਪ੍ਰੈਸ ਪਰਿਸ਼ਦ” (“Press Council” or its Hindi translation “Press Parishad”)  ਨਾਂ ਹੇਠ ਕੋਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਰਜਿਸਟਰ ਨਹੀਂ ਕੀਤੀ ਜਾ ਸਕਦੀ ।

ਪ੍ਰੈਸ ਕਾਊਂਸਲ ਐਕਟ-1978 ਅਨੁਸਾਰ ਬਣਾਇਆ ਗਿਆ ਸੀ

ਉਹਨਾਂ ਦੱਸਿਆ ਕਿ ਸੰਜੇ ਜੱਜੂ (Sanjay Juju) ਦੇ ਪੱਤਰ ਮੁਤਾਬਕ ਦੱਸਿਆ ਗਿਆ ਹੈ ਕਿ ਪ੍ਰੈਸ ਕਾਊਂਸਲ ਆਫ ਇੰਡੀਆ, ਜੋ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਇੱਕ ਸਵਤੰਤਰ ਸੰਸਥਾ ਹੈ, ਨੂੰ ਪ੍ਰੈਸ ਕਾਊਂਸਲ ਐਕਟ-1978 ਅਨੁਸਾਰ ਬਣਾਇਆ ਗਿਆ ਸੀ । ਇਸ ਸੰਸਥਾ ਦਾ ਉਦੇਸ਼ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਕਰਨਾ ਅਤੇ ਅਖਬਾਰਾਂ ਸਮੇਤ ਨਿਊਜ਼ ਏਜੰਸੀਆਂ ਵਿੱਚ ਨੈਤਿਕ ਮਾਪਦੰਡਾਂ ਅਤੇ ਉਚ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ ।

ਇਸ ਸੰਸਥਾ ਦਾ ਦਫ਼ਤਰ ਸਕੱਤਰੇਤ, ਸੂਚਨਾ ਭਵਨ, ਸੀ. ਜੀ. ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ ਵਿਖੇ ਸਥਿਤ ਹੈ

ਇਸ ਸੰਸਥਾ ਦਾ ਦਫ਼ਤਰ ਸਕੱਤਰੇਤ, ਸੂਚਨਾ ਭਵਨ, ਸੀ. ਜੀ. ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ ਵਿਖੇ ਸਥਿਤ ਹੈ । ਇਸ ਦੀ ਕਿਸੇ ਹੋਰ ਰਾਜ ਵਿੱਚ ਕੋਈ ਸ਼ਾਖਾ ਨਹੀਂ ਹੈ ਅਤੇ ਕਿਸੇ ਹੋਰ ਅਦਾਰੇ ਨੂੰ ਇਸਦੇ  ਨਾਮ ਜਾਂ ਲੋਗੋ ਦੀ ਵਰਤੋਂ ਕਰਨ ਦੀ ਆਗਿਆ ਵੀ ਨਹੀਂ  ਹੈ । ਇਸ ਕਾਰਨ “ ਭਾਰਤੀਯ ਪ੍ਰੈਸ ਪਰਿਸ਼ਦ ਜਾਂ ਪ੍ਰੈਸ ਕੌਂਸਲ ਆਫ਼ ਇੰਡੀਆ ” ਦੇ ਨਾਂ ਦੀ ਵਰਤੋਂ ਕਿਸੇ ਹੋਰ ਅਦਾਰੇ ਵੱਲੋਂ ਕਰਨਾ ਗੈਰ-ਕਾਨੂੰਨੀ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪ੍ਰੈਸ ਕੌਂਸਲ ਜਾਂ ਪਰਿਸ਼ਦ ਦੇ ਲੋਗੋ ਅਤੇ ਇਸਦੇ ਨਾਮ ਦੀ ਕਿਸੇ ਵੀ ਹੋਰ ਅਦਾਰੇ ਵੱਲੋਂ ਕੀਤੀ ਜਾਣ  ਵਾਲੀ ਵਰਤੋਂ, ਐਂਬਲਮ ਐਂਡ ਨੇਮਜ਼ (ਪ੍ਰੀਵੈਂਸ਼ਨ ਆਫ ਇੰਪ੍ਰੌਪਰ ਯੂਜ਼) ਐਕਟ-1950 ਦੇ ਸੈਕਸ਼ਨ 3 ਨੂੰ ਪੜ੍ਹਦੇ ਹੋਏ ਐਂਟਰੀ 7(i) ਦੀ ਉਲੰਘਣਾ ਮੰਨੀ ਜਾਵੇਗੀ ।

Read More : ਡਿਪਟੀ ਕਮਿਸ਼ਨਰ ਵੱਲੋਂ ਖੰਡਾ ਚੌਂਕ ਨੇੜੇ ਪੁੱਟੀ ਸੜਕ ਦੇ ਮੁਰੰਮਤ ਦੇ ਕੰਮ ਦਾ ਜਾਇਜ਼ਾ