Home Blog Page 464

ਨੌਵੇਂ ਪਾਤਸ਼ਾਹ ਜੀ ਦੇ ਨਾਂ ਤੇ ਚੇਅਰ ਸਥਾਪਤ ਕਰਨ ਦਾ ਕਾਰਜ ਸਲਾਘਾਯੋਗ

0
Proffesar Kirpal Singh badungar

ਪਟਿਆਲਾ, 29 ਜੁਲਾਈ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ (350th anniversary of martyrdom) ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ’ ਸਥਾਪਤ ਕਰਨ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੇ ਜਾਣ ਦੀ ਸ਼ਲਾਘਾ ਕੀਤੀ ਹੈ ।

ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਮੁੱਚੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਉੱਦਮ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਨੌਵੇਂ ਪਾਤਸ਼ਾਹ ਜੀ ਦੇ ਜੀਵਨ, ਯਾਤਰਾਵਾਂ ਅਤੇ ਸ਼ਹਾਦਤ ਬਾਰੇ ਮੌਲਿਕ ਅਤੇ ਖੋਜ ਕਾਰਜ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ (Holy Gurbani) ਬਾਰੇ ਦਾਰਸ਼ਨਿਕ ਅਧਿਐਨ ਦਾ ਕੰਮ ਕੀਤਾ ਜਾਵੇਗਾ, ਜਿਸ ਨਾਲ ਆਉਣ ਵਾਲੀ ਪੀੜੀ ਅਤੇ ਖਾਸ ਕਰ ਯੂਨੀਵਰਸਿਟੀ ਵਿੱਚ ਪੜ ਵਾਲੇ ਵਿਦਿਆਰਥੀ ਗੁਰੂ ਸਾਹਿਬਾਨ ਦੇ ਜੀਵਨ ਸਬੰਧੀ ਨੇੜੇ ਤੋਂ ਜਾਣਕਾਰੀ ਪ੍ਰਾਪਤ ਕਰ ਸਕਣਗੇ ।

ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ (Sri Guru Granth Sahib World University Fatehgarh Sahib) ਵਿਸ਼ਵ ਦੀ ਇੱਕੋ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਬਣੀ ਹੈ ਤੇ ਇਸ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਚੇਅਰ ਸਥਾਪਿਤ ਕਰਨਾ ਆਪਣੇ ਆਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਕਾਰਜ ਹੈ । ਉਹਨਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਿਤਪਾਲ ਸਿੰਘ ਅਤੇ ਪ੍ਰਬੰਧਕ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਯੋਗ ਕਾਰਵਾਈ ਮੁਕੰਮਲ ਕਰਨ ਉਪਰੰਤ ਇਸ ਨੂੰ ਕਾਰਜਸ਼ੀਲ ਕਰਨ ਦੀ ਅਪੀਲ ਵੀ ਕੀਤੀ ।

24 ਬੋਤਲਾਂ ਸ਼ਰਾਬ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

0
Excise Act

ਪਟਿਆਲਾ, 29 ਜੁਲਾਈ 2025 : ਥਾਣਾ ਸਦਰ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ 24 ਬੋਤਲਾਂ ਸ਼ਰਾਬ ਕਲੱਬ ਸਮਾਣਾ ਮਾਲਟਾ ਹਰਿਆਣਾ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਚਮਕੋਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਬਾਲਦ ਖੁਰਦ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਰਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਬੱਸ ਅੱਡਾ ਬਹਾਦਰਗੜ੍ਹ ਮੌਜੂਦ ਸੀ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਸ਼ਰਾਬ ਵੇਚਣ ਲਈ ਪਿੰਡ ਦੌਣ ਕਲਾਂ ਕੋਲ ਖੜ੍ਹਾ ਕਿਸੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈਤੇ ਜਦੋਂ ਰੇਡ ਕੀਤੀ ਗਈ ਤਾਂ 24 ਬੋਤਲਾਂ ਸ਼ਰਾਬ ਕਲੱਬ ਮਾਲਟਾ ਹਰਿਆਣਾ ਦੀਆ ਬ੍ਰਾਮਦ ਹੋਈਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 60 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

ਘੇਰ ਕੇ ਕੁੱਟਮਾਰ ਕਰਨ ਤੇ 6 ਵਿਰੁੱਧ ਕੇਸ ਦਰਜ

0
assaulting

ਪਟਿਆਲਾ, 29 ਜੁਲਾਈ 2025 : ਥਾਣਾ ਸਦਰ (Sadar Police Station) ਪਟਿਆਲਾ ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1), 126 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ, ਦੀਪਾ ਪੁੱਤਰਾਨ ਕ੍ਰਿਸ਼ਨ, ਕ੍ਰਿਸ਼ਨ, ਕੋਮਲ ਪਤਨੀ ਸੰਦੀਪ ਸਿੰਘ ਵਾਸੀਆਨ ਪੀਰ ਕਲੋਨੀ ਬਹਾਦਰਗੜ੍ਹ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਗਤਾਰ ਸਿੰਘ ਪੁੱਤਰ ਹਜੂਰ ਸਿੰਘ ਵਾਸੀ ਮਕਾਨ ਨੰ. 127 ਗਲੀ ਨੰ. 3 ਪੀਰ ਕਲੋਨੀ ਬਹਾਦਰਗੜ੍ਹ ਨੇ ਦੱਸਿਆ ਕਿ 18 ਜੁਲਾਈ 2025 ਨੂੰ ਜਦੋਂ ਉਹ ਮੋਟਰਸਾਇਕਲ ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਆਏ ਅਤੇ ਉਸ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ (Beating) ਕੀਤੀ ਤੇ ਉਸ ਉਪਰ ਕਿਰਚ ਦਾ ਵਾਰ ਵੀ ਕੀਤਾ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੁੱਟਮਾਰ ਕਰਨ ਅਤੇ ਘੜੀ ਖੋਹਣ ਤੇ ਦੋ ਵਿਰੁੱਧ ਕੇਸ ਦਰਜ

ਸੁਪਰੀਮ ਕੋੋਰਟ ਨੇ ਕੀਤੀ ਪੰਜਾਬ ਦੀ ਪਟੀਸ਼ਨ ਰੱਦ

0
Supreme Court

ਨਵੀਂ ਦਿੱਲੀ, 29 ਜੁਲਾਈ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ (4500 cusecs of additional water) ਛੱਡਣ ਦੇ ਫ਼ੈਸਲੇ ਦੀ ਪਾਲਣਾ ਕਰਨ ਦੇ ਹੁਕਮ ਵਿਰੁਧ ਪੰਜਾਬ ਸਰਕਾਰ ਦੀ ਪਟੀਸ਼ਨ ਉਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਰੱਦ ਕਰ ਦਿਤਾ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪੰਜਾਬ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ 2 ਮਈ ਨੂੰ ਹੋਈ ਮੀਟਿੰਗ ਵਿਚ ਲਏ ਗਏ ਫੈਸਲੇ ਦੀ ਪਾਲਣਾ ਕਰਨ ਦੇ ਹੁਕਮ ਦਿਤੇ ਸਨ ।

ਪੰਜਾਬ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਕੀ ਆਖਿਆ

ਮਾਨਯੋਗ ਅਦਾਲਤ ਵਿਚ ਸੋਮਵਾਰ ਨੂੰ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਪੇਸ਼ ਹੋਏ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਭਿਸ਼ੇਕ ਐਮ. ਸਿੰਘਵੀ ਨੇ ਕਿਹਾ ਕਿ ਹਰਿਆਣਾ ਪਹਿਲਾਂ ਹੀ 100 ਫੀ ਸਦੀ ਤੋਂ ਵੱਧ ਅਪਣੇ ਹੱਕਾਂ ਤੋਂ ਵੱਧ ਹੈ ਅਤੇ ਮਨੁੱਖੀ ਆਧਾਰ ਉਤੇ ਪੰਜਾਬ ਨੇ ਹਰਿਆਣਾ ਨੂੰ 4,000 ਕਿਊਸਿਕ ਵਾਧੂ ਪਾਣੀ ਦਿਤਾ ਹੈ । ਉਨ੍ਹਾਂ ਕਿਹਾ ਕਿ ਇਹ ਦੋਹਾਂ ਸੂਬਿਆਂ ਲਈ ਭਾਵਨਾਤਮਕ ਮਹੱਤਤਾ ਦਾ ਮਾਮਲਾ ਹੈ। ਸਿੰਘਵੀ ਨੇ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਨੂੰ 2 ਮਈ ਦੇ ਫੈਸਲੇ ਦੀ ਪਾਲਣਾ ਕਰਨ ਲਈ ਕਿਹਾ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਨੂੰ 4,500 ਕਿਊਸਿਕ ਵਾਧੂ ਪਾਣੀ ਦਿਤਾ ਜਾਵੇ ।

ਬੀ. ਬੀ. ਐਮ. ਬੀ. ਦੇ ਸਾਲਿਸਿਟਰ ਨੇ ਕੀ ਆਖਿਆ

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ.) (B. B. M. B.) ਵਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਬੋਰਡ ਨੇ ਫੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਭਾਖੜਾ ਨੰਗਲ ਡੈਮ ਸਾਈਟ ਉਤੇ ਪੁਲਿਸ ਭੇਜੀ ਤਾਂ ਜੋ ਪਾਣੀ ਨੂੰ ਮੋੜਿਆ ਨਾ ਜਾ ਸਕੇ।ਉਨ੍ਹਾਂ ਕਿਹਾ ਕਿ ਇਕ ਸੂਬੇ ਵਲੋਂ ਉੱਥੇ ਅਪਣੀ ਫੋਰਸ ਤਾਇਨਾਤ ਕਰਨਾ ਚੰਗਾ ਨਹੀਂ ਸੀ। ਆਖਰਕਾਰ, ਅਸੀਂ ਜਾਂ ਉਹ, ਇਹ ਸਾਡੇ ਲੋਕ ਹਨ। ਹਰਿਆਣਾ ਹੋਵੇ ਜਾਂ ਪੰਜਾਬ, ਉਹ ਭਾਰਤ ਦੇ ਨਾਗਰਿਕ ਹਨ।’’

ਪਟੀਸ਼ਨ ਖਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਕੀ ਆਖਿਆ

ਪਟੀਸ਼ਨ ਖਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ’ਚ ਕੀਤੀ ਗਈ ਕਿਸੇ ਵੀ ਟਿਪਣੀ ਨਾਲ ਉਚਿਤ ਅਥਾਰਟੀ ਵਲੋਂ ਉਚਿਤ ਕਾਰਵਾਈ ’ਚ ਲਏ ਜਾਣ ਵਾਲੇ ਕਿਸੇ ਹੋਰ ਫੈਸਲੇ ਉਤੇ ਅਸਰ ਨਹੀਂ ਪੈਣਾ ਚਾਹੀਦਾ । ਗ੍ਰਹਿ ਸਕੱਤਰ ਨੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਭਾਖੜਾ ਡੈਮ ਤੋਂ ਹਰਿਆਣਾ ਨੂੰ ਅਗਲੇ ਅੱਠ ਦਿਨਾਂ ਲਈ 4,500 ਕਿਊਸਿਕ ਵਾਧੂ ਪਾਣੀ ਛੱਡਣ ਦੇ ਬੀ. ਬੀ. ਐਮ. ਬੀ. ਦੇ ਫੈਸਲੇ ਨੂੰ ਲਾਗੂ ਕਰਨ ਦੀ ਸਲਾਹ ਦਿਤੀ ਗਈ ਤਾਂ ਜੋ ਸੂਬੇ ਦੀਆਂ ਜ਼ਰੂਰੀ ਪਾਣੀ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ ।

Read More : ਬੰਬੇ ਹਾਈਕੋਰਟ ਦੇ ਫ਼ੈਸਲੇ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਸੜਕ ਹਾਦਸੇ ਵਿੱਚ 18 ਕਾਂਵੜੀਆਂ ਦੀ ਮੌਤ ਤੇ ਕਈ ਜਣੇ ਜ਼ਖਮੀ

0
Jharkhand Incident

ਝਾਰਖੰਡ, 29 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਦੇਵਘਰ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 18 ਕਾਂਵੜੀਆਂ ਦੀ ਮੌਤ (Death of 18 Kanwaris) ਤੇ ਕਈਆਂ ਦੇ ਜ਼ਖ਼ਮੀ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਹਨਪੁਰ ਥਾਣਾ ਖੇਤਰ ਦੇ ਜਾਮੁਨੀਆ ਜੰਗਲ ਦੇ ਨੇੜੇ ਸਵੇਰੇ 4.30 ਵਜੇ ਕਾਂਵੜੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਗੈਸ ਸਿਲੰਡਰ ਲੈ ਕੇ ਜਾ ਰਹੇ ਇੱਕ ਵਾਹਨ ਨਾਲ ਟਕਰਾ ਗਈ ।

ਆਈ. ਜੀ. ਪੀ. ਨੇ ਕੀ ਦੱਸਿਆ

ਝਾਰਖੰਡ ਦੇ ਦੁਮਕਾ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਸ਼ੈਲੇਂਦਰ ਕੁਮਾਰ ਸਿਨਹਾ ਨੇ ਦੱਸਿਆ ਕਿ ਦੇਵਘਰ ਦੇ ਮੋਹਨਪੁਰ ਥਾਣਾ ਖੇਤਰ ਦੇ ਜਾਮੁਨੀਆ ਜੰਗਲ ਦੇ ਨੇੜੇ ਕਾਂਵੜੀਆਂ ਨਾਲ ਭਰੀ 32 ਸੀਟਾਂ ਵਾਲੀ ਬੱਸ ਅਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਦੀ ਟੱਕਰ ਹੋ ਗਈ, ਇਸ ਹਾਦਸੇ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ (Injured) ਹੋ ਗਏ । ਇੱਕ ਅਧਿਕਾਰੀ ਦੇ ਦੱਸਣ ਮੁਤਾਬਕ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਲਿਜਾਇਆ ਜਾ ਰਿਹਾ ਹੈ ।

Read More : ਕਾਂਵੜੀਆਂ ਦੀ ਕਰੰਟ ਲੱਗਣ ਨਾਲ ਮੌਤ ਤੇ ਕਈ ਜ਼ਖ਼ਮੀ

4 ਤੋਂ ਹੋਵੇਗੀ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ ਐਡਵਾਂਸਡ ਡਾਕ ਤਕਨਾਲੋਜੀ ਲਾਗੂ

0
Post Office

ਪਟਿਆਲਾ, 29 ਜੁਲਾਈ 2025 : ਤਕਨੀਕੀ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ ਭਾਰਤੀ ਡਾਕ ਵਿਭਾਗ (Indian Postal Department) ਵੱਲੋਂ ਨਵੀਂ ਪੀੜ੍ਹੀ ਦੀ ਐਡਵਾਂਸਡ ਡਾਕ ਤਕਨਾਲੋਜੀ (ਏਪੀਟੀ) ਲਾਗੂ ਕੀਤੀ ਜਾ ਰਹੀ ਹੈ । ਇਹ ਪ੍ਰਣਾਲੀ 4 ਅਗਸਤ 2025 ਤੋਂ ਜ਼ਿਲ੍ਹਾ ਪਟਿਆਲਾ ਅਤੇ ਫਤਿਹਗੜ੍ਹ (Patiala and Fatehgarh) ਸਾਹਿਬ ਦੇ ਸਾਰੇ ਡਾਕਘਰਾਂ ਵਿੱਚ ਲਾਗੂ ਕੀਤੀ ਜਾਵੇਗੀ । ਸੀਨੀਅਰ ਸੁਪਰਡੈਂਟ ਡਾਕਘਰ ਸ਼੍ਰੀ ਸਤਯਮ ਤਿਵਾੜੀ ਨੇ ਕਿਹਾ ਕਿ ਐਡਵਾਂਸਡ ਡਾਕ ਤਕਨਾਲੋਜੀ (ਏਪੀਟੀ) ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ, 2 ਅਗਸਤ 2025 ਨੂੰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸਾਰੇ ਡਾਕਘਰਾਂ ਵਿੱਚ ਕੋਈ ਵਿੱਤੀ ਲੈਣ-ਦੇਣ ਨਹੀਂ ਕੀਤਾ ਜਾਵੇਗਾ ।

2 ਨੂੰ ਡਾਕਘਰਾਂ ਵਿੱਚ ਕੋਈ ਵਿੱਤੀ ਲੈਣ-ਦੇਣ ਨਹੀਂ ਹੋਵੇਗਾ

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸ਼ਾਮ ਦੇ ਲੈਣ-ਦੇਣ ਤੋਂ ਬਾਅਦ ਸਾਰੇ ਡਾਕਘਰਾਂ ਵਿੱਚ ਡੇਟਾ ਮਾਈਗ੍ਰੇਸ਼ਨ, ਸਾਫਟਵੇਅਰ ਅੱਪਡੇਟ (Data migration, software updates) ਆਦਿ ਦਾ ਕੰਮ ਕੀਤਾ ਜਾਂਦਾ ਹੈ। ਇਸ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ, ਡਿਵੀਜ਼ਨ ਦੇ ਸਾਰੇ ਪੋਸਟਮਾਸਟਰਾਂ ਨੂੰ ਵੀ ਸਿਖਲਾਈ ਦਿੱਤੀ ਗਈ ਹੈ। 4 ਅਗਸਤ 2025 ਤੋਂ ਪਟਿਆਲਾ ਡਾਕਘਰ ਦੇ ਸਾਰੇ ਡਾਕਘਰਾਂ ਵਿੱਚ ਆਮ ਲੋਕਾਂ ਦਾ ਕੰਮ ਫਿਰ ਤੋਂ ਸੁਚਾਰੂ ਢੰਗ ਨਾਲ ਜਾਰੀ ਰਹੇਗਾ। 2 ਮੁੱਖ ਡਾਕਘਰ, 48 ਉਪ-ਡਾਕਘਰ, 220 ਸ਼ਾਖਾ ਡਾਕਘਰ ਪੇਂਡੂ ਪੱਧਰ ‘ਤੇ ਡਾਕ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਵੇਂ ਕਿ ਡਾਕ ਡਿਲੀਵਰੀ, ਵਿੱਤੀ ਲੈਣ-ਦੇਣ, ਡੋਰ ਸਟੈਪ ਬੈਂਕਿੰਗ ਸਹੂਲਤਾਂ ਅਤੇ ਬੀਮਾ ਸਹੂਲਤਾਂ ਆਦਿ, ਜਿਸ ਦਾ ਆਮ ਲੋਕ ਬਹੁਤ ਵਧੀਆ ਲਾਭ ਲੈ ਰਹੇ ਹਨ।

Read More : ਡਾਕਘਰ ਦੀ ਇਸ ਸਕੀਮ ‘ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਮੁਨਾਫ਼ਾ

ਫਿ਼ਲਮ ਸਟਾਰ ਨੇ ਜਲੰਧਰ ਦੀ ਅਦਾਲਤ ਵਿਚ ਕੀਤਾ ਆਤਮ-ਸਮਰਪਣ

0
Rajkumaar Rao

ਜਲੰਧਰ, 29 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੀ ਅਦਾਲਤ ਵਿਚ ਭਾਰਤ ਦੇ ਪ੍ਰਸਿੱਧ ਐਕਟਰ ਰਾਜ ਕੁਮਾਰ ਰਾਓ ਨੇ ਆਤਮ-ਸਮਰਪਣ ਕਰ ਦਿੱਤਾ ਹੈ ।

ਕੀ ਹੈ ਸਾਰਾ ਮਾਮਲਾ

ਪੰਜਾਬ ਦੇ ਸ਼ਹਿਰ ਜਲੰਧਰ ਦੇ ਜੇ. ਐਮ. ਆਈ. ਸੀ. ਜੱਜ ਸ਼੍ਰੀਜਨ ਸ਼ੁਕਲਾ ਦੀ ਅਦਾਲਤ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ `ਬਹਨ ਹੋਗੀ ਤੇਰੀ` ਫਿਲਮ ਦੇ ਹੀਰੋ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਆਤਮ ਸਮਰਪਣ ਕੀਤਾ। ਅਦਾਲਤ ਵਿੱਚ ਪੇਸ਼ ਨਾ ਹੋਣ `ਤੇ ਰਾਓ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ।

ਕਦੋਂ ਹੋਵੇਗੀ ਹੁਣ ਮਾਮਲੇ ਦੀ ਸੁਣਵਾਈ

ਐਕਟਰ ਰਾਜ ਕੁਮਾਰ ਰਾਓ ਤੇ ਦਰਜ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਬਚਾਅ ਪੱਖ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਜਾਂਚ ਵਿੱਚ ਸ਼ਾਮਲ ਹੋਏ ਸਨ। ਪੁਲਿਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ, ਪਰ ਉਹ ਉਸ ਪਤੇ (ਪ੍ਰੇਮ ਨਗਰ ਗੁੜਗਾਓਂ) `ਤੇ ਨਹੀਂ ਰਹਿੰਦਾ ਜਿਸ `ਤੇ ਅਦਾਲਤ ਵੱਲੋਂ ਸੰਮਨ ਭੇਜੇ ਗਏ ਸਨ।

ਰਾਜ ਕੁਮਾਰ ਰਾਓ ਦੇ ਵਕੀਲ ਨੇ ਕੀ ਦਲੀਲ ਦਿੱਤੀ

ਰਾਜ ਕੁਮਾਰ ਰਾਓ ਦੇ ਵਕੀਲ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿਚ ਰਾਜ ਕੁਮਾਰ ਰਾਓ ਮੁੰਬਈ ਦੇ ਅੰਧੇਰੀ ਵੈਸਟ ਵਿੱਚ ਸਥਿਤ ਓਬਰਾਏ ਸਪ੍ਰਿੰਗਜ਼ ਵਿੱਚ ਰਹਿੰਦੇ ਹਨ, ਜਿਸਦੇ ਚਲਦਿਆਂ ਸੰਮਨ ਨਾ ਮਿਲਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਈ ਅਤੇ ਰਾਓ ਨੂੰ ਜ਼ਮਾਨਤ ਦੇ ਦਿੱਤੀ ।

Read More : ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ ਵੋਟਿੰਗ ਜਾਰੀ: ਅਕਸ਼ੈ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪਾਈ ਵੋਟ 

ਅੰਡੇਮਾਨ-ਨਿਕੋਬਾਰ ਟਾਪੂ ਭੂਚਾਲ ਦੇ ਝਟਕਿਆਂ ਨਾਲ ਜ਼ਬਰਦਸਤ ਹਿੱਲੇ

0
earthquake

ਨਵੀਂ ਦਿੱਲੀ, 29 ਜੁਲਾਈ 2025 : ਕੁਦਰਤੀ ਆਫ਼ਤ ਭੂਚਾਲ (earthquake) ਦੇ ਜ਼ਬਰਦਸਤ ਝਟਕਿਆਂ ਨਾਲ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਹਿਲਜੁਲਾਹਟ ਹੋਈ । ਸੋਮਵਾਰ ਰਾਤ ਨੂੰ ਭੂਚਾਲ ਦੇ ਜੋ ਤੇਜ਼ ਝਟਕੇ ਮਹਿਸੂਸ ਕੀਤੇ ਗਏ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 6.2 ਮਾਪੀ ਗਈ (The intensity was measured at 6.2 on the Richter scale.) ।

ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ

ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ ਸਮੁੰਦਰ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਆਇਆ । ਭੂਚਾਲ ਕਾਫ਼ੀ ਤੇਜ਼ ਸੀ, ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ । ਦੱਸਣਯੋਗ ਹੈ ਕਿ ਅੰਡੇਮਾਨ ਸਾਗਰ (Andaman Sea) ਅਤੇ ਇਸ ਦੇ ਆਲੇ ਦੁਆਲੇ ਦੇ ਟਾਪੂ ਖੇਤਰਾਂ ਨੂੰ ਭੂਚਾਲ ਦੇ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿੱਥੇ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ ਅਤੇ ਸੁਨਾਮੀ ਦਾ ਖ਼ਤਰਾ ਵੀ ਰਹਿੰਦਾ ਹੈ ।

ਇਹ ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਲਗਭਗ ਦੋ ਹਫ਼ਤੇ ਪਹਿਲਾਂ, ਦਿੱਲੀ-ਐਨ. ਸੀ. ਆਰ. ਵਿੱਚ ਲਗਾਤਾਰ 2 ਦਿਨਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਲਗਾਤਾਰ ਭੂਚਾਲ ਸੰਬੰਧੀ ਗਤੀਵਿਧੀਆਂ ਨੇ ਮਾਹਿਰਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਹੈ ।

Read More : ਭੂਚਾਲ ਦੇ ਆਏ ਝਟਕਿਆਂ ਨੇ ਹਿਲਾਇਆ ਮਿਆਂਮਾਰ

ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ

0
pretext marriage

ਪਟਿਆਲਾ, 29 ਜੁਲਾਈ 2025 : ਥਾਣਾ ਬਨੂੜ (Banur Police Station) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 137 (2), 96 ਬੀ. ਐਨ. ਐਸ. ਤਹਿਤ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ (Pretend to get married) ਦੇ ਕੇ ਭਜਾ ਕੇ ਲਿਜਾਉਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੌਰਵ ਕੁਮਾਰ ਪੁੱਤਰ ਪ੍ਰਦੀਪ ਸ਼ਰਮਾ ਵਾਸੀ ਸੂਰਤਾ ਸਿੰਘ ਵਾਲਾ ਰੋਡ ਕੋਟ ਖਾਲਸਾ ਅੰਮ੍ਰਿਤਸਰ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 23-24 ਜੁਲਾਈ 2025 ਦੀ ਦਰਮਿਆਨੀ ਰਾਤ ਨੂੰ ਉਕਤ ਵਿਅਕਤੀ ਉਸਦੀ (ਸਿ਼ਕਾਇਤਕਰਤਾ) ਲੜਕੀ ਜੋ ਕਿ 17 ਸਾਲ 11 ਮਹੀਨਿਆਂ ਦੀ ਹੈ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਪੁਲਸ ਨੇ ਕੇਸ ਦਰਜ (Case registered)ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਲੜਕੇ ਵਿਰੁੱਧ ਕੇਸ ਦਰਜ

ਕੁੱਟਮਾਰ ਕਰਨ ਅਤੇ ਘੜੀ ਖੋਹਣ ਤੇ ਦੋ ਵਿਰੁੱਧ ਕੇਸ ਦਰਜ

0
Assault

ਰਾਜਪੁਰਾ, 29 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 307, 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਘੜੀ ਖੋਹਣ ਤੇ ਕੇਸ ਦਰਜ ਕੀਤਾ ਹੈ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੱਡੀ ਦਾ ਅਣਪਛਾਤਾ ਡਰਾਈਵਰ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਸ਼ਾਮਲ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਜੀਵ ਕੁਮਾਰ ਪੁੱਤਰ ਨੰਦ ਕਿਸ਼ੋਰ ਵਾਸੀ ਮਹਾਵੀਰ ਮੰਦਰ ਰਾਜਪੁਰਾ ਟਾਊਨ ਨੇ ਦੱਸਿਆ ਕਿ 26 ਜੁਲਾਈ ਨੂੰ ਉਹ ਆਪਣੇ ਲੜਕੇ ਸਾਰਥਕ ਨਾਲ ਗੱਡੀ ਵਿਚ ਸਵਾਰ ਹੋ ਕੇ ਰੇਲਵੇ ਸਟੇਸ਼ਨ ਰਾਜਪੁਰਾ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਗੱਡੀ ਡਰਾਈਵਰ ਨੇ ਇਕਦਮ ਬ੍ਰੇਕਾਂ (Sudden brakes) ਲਗਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਗੱਡੀ ਉਸ ਗੱਡੀ ਨਾਲ ਟਕਰਾ ਗਈ ਅਤੇ ਗੱਡੀ ਦਾ ਬੰਪਰ ਟੁੱਟ ਗਿਆ ਤੇ ਗੱਡੀ ਡਰਾਈਵਰ ਮੌਕੇ ਤੋਂ ਭੱਜ ਗਿਆ।

ਸਿ਼ਕਾਇਤਕਰਤਾ ਨੇ ਦੰਸਿਆ ਕਿ ਸਰਹਿੰਦ-ਬਾਈਪਾਸ ਰਾਜਪੁਰਾ ਕੋਲ ਪਹੁੰਚ ਕੇ ਉਸਨੇ ਉਪਰੋਕਤ ਵਿਅਕਤੀ ਨੂੰ ਰੋਕ ਲਿਆ ਅਤੇ ਦੋਹਾਂ ਨੇ ਉਸਦੇ ਲੜਕੇ ਦੀ ਕੁੱਟਮਾਰ (Beating) ਕੀਤੀ ਅਤੇ ਉਸਦੇ ਲੜਕੇ ਦੇ ਹੱਥ ਵਿਚ ਪਾਈ ਘੜੀ ਵੀ ਖੋਹ ਲਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੁੱਟਮਾਰ ਕਰਨ ਅਤੇ ਚਾਕੂ ਨਾਲ ਹਮਲਾ ਕਰਨ ਤੇ 8 ਵਿਅਕਤੀਆਂ ਵਿਰੁੱਧ ਕੇਸ ਦਰਜ