Home Blog Page 432

200 ਸਾਲ ਪੁਰਾਣੇ ਡੇਰਾ ਗੁੱਗਾ ਮਾੜੀ ਦੇ ਹੱਕ ’ਚ ਨਿਤਰੇ ਅਕਾਲੀ ਤੇ ਕਿਸਾਨ

0
Dera Gugga Mari

ਪਟਿਆਲਾ, 21 ਅਗਸਤ 2025 : ਅਬਲੋਵਾਲ ਸਥਿਤ ਡੇਰਾ ਗੁੱਗਾ ਮਾੜੀ (Dera Gugga Madi located in Ablowal) ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਸਥਾਨਕ ਅਕਾਲੀ ਆਗੂ ਤੇ ਕਿਸਾਨ ਜਥੇਬੰਦੀਆਂ ਗੁੱਗਾ ਮਾੜੀ ਦੇ ਹੱਕ ਵਿਚ ਨਿੱਤਰ ਆਏ ਹਨ ਅਤੇ ਉਹਨਾਂ ਸਪਸ਼ਟ ਕੀਤਾ ਹੈ ਕਿ ਨਗਰ ਨਿਗਮ ਵੱਲੋਂ ਧੱਕੇ ਨਾਲ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਅਤੇ ਲੋਕ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ ।

ਨਗਰ ਨਿਗਮ ਨੇ ਜ਼ਬਰੀ ਕਾਰਵਾਈ ਕਰਨ ਦਾ ਯਤਨ ਕੀਤਾ ਤਾਂ ਲੋਕ ਪੁਰਜ਼ੋਰ ਵਿਰੋਧ ਕਰਨਗੇ : ਅਮਿਤ ਰਾਠੀ, ਕਿਸਾਨ ਆਗੂ

ਪਟਿਆਲਾ ਮੀਡੀਆ ਕਲੱਬ ਵਿਚ ਡੇਰੇ ਦੇ ਮਹੰਤ ਰਾਮ ਦਾਸ ਤੇ ਉਹਨਾਂ ਦੀ ਟੀਮ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ (District Urban President of Akali Dal) ਅਮਿਤ ਰਾਠੀ ਤੇ ਕਿਸਾਨ ਆਗੂਆਂ ਗੁਰਮੀਤ ਸਿੰਘ, ਨਿਸ਼ਾਨ ਸਿੰਘ ਅਬਲੋਵਾਲ, ਹਰਪ੍ਰੀਤ ਸਿੰਘ ਅਬਲੋਵਾਲ, ਗੁਰਚਰਨ ਸਿੰਘ ਅਬਲੋਵਾਲ, ਸ਼ਾਮ ਸਿੰਘ ਅਬਲੋਵਾਲ ਤੇ ਹੋਰਨਾਂ ਨੇ ਕਿਹਾ ਕਿ ਇਹ ਜਗ੍ਹਾ ਗੁੱਗਾ ਮਾੜੀ ਦੀ ਹੈ ਤੇ 1958 ਵਿਚ ਜਦੋਂ ਮੁਰੱਬਾਬੰਦੀ ਹੋਈ ਤਾਂ ਜਾਣ ਬੁੱਝ ਇਸ ਥਾਂ ਨੂੰ ਮਾੜੀ ਦੀ ਥਾਂ ਮੜ੍ਹੀਆਂ ਲਿਖ ਦਿੱਤਾ ਗਿਆ । ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਹਾਈ ਕੋਰਟ ਵਿਚ ਦੋ ਕੇਸ ਪਹਿਲਾਂ ਹੀ ਚਲ ਰਹੇ ਹਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਖੁਦ ਮੰਨਿਆ ਹੈ ਕਿ ਜ਼ਿਲ੍ਹੇ ਵਿਚ ਧਰਮ ਦੇ ਨਾਂ ’ਤੇ ਕੋਈ ਗਲਤ ਕਬਜ਼ਾ ਨਹੀਂ ਹੈ ।

ਉਹਨਾਂ ਦੱਸਿਆ ਕਿ 1999 ਵਿਚ ਜਦੋਂ ਪਿੰਡ ਅਬਲੋਵਾਲ (Ablowal Village) ਨਗਰ ਨਿਗਮ ਦੀ ਹੱਦ ਵਿਚ ਆਇਆ ਤਾਂ ਡੇਰੇ ਨੂੰ ਜਾਣ ਬੁੱਝ ਕੇ ਨਗਰ ਨਿਗਮ ਦੇ ਮਾਲਕੀ ਵਾਲੇ ਖਾਨੇ ਵਿਚ ਪਾ ਦਿੱਤਾ ਗਿਆ ਤੇ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਬਾਰੇ ਵੀ ਕੇਸ ਅਦਾਲਤ ਵਿਚ ਚਲ ਰਿਹਾ ਹੈ । ਉਹਨਾਂ ਦੱਸਿਆ ਕਿ ਅਸੀਂ ਜ਼ਮੀਨ ਦੀ ਮਾਲਕੀ ਦੇ ਅਸਲ ਕਾਗਜ਼ ਲੈਣ ਵਾਸਤੇ ਵੀ ਡਾਇਰੈਕਟਰ ਲੈਂਡ ਰਿਕਾਰਡਜ਼ ਕੋਲ ਕੇਸ ਪਾਇਆ ਹੋਇਆ ਹੈ ਜੋ ਜਲੰਧਰ ਵਿਚ ਚਲ ਰਿਹਾ ਹੈ । ਉਹਨਾਂ ਕਿਹਾ ਕਿ ਹੁਣ ਨਗਰ ਨਿਗਮ ਪ੍ਰਸ਼ਾਸਨ ਕੇਸ ਚੱਲਣ ਦੇ ਬਾਵਜੂਦ ਵੀ ਜਗ੍ਹਾ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਕੁੱਲ 6 ਬੀਘੇ 3 ਬਿਸਵੇ ਦੇ ਕਰੀਬ ਥਾਂ ਹੈ ਜਿਸ ਵਿਚ ਗੁਰਦੁਆਰਾ ਸਾਹਿਬ ਅਤੇ ਮੰਦਿਰ ਵੀ ਬਣਿਆ ਹੋਇਆ ਹੈ ।

ਉਹਨਾਂ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਜਿਸਦੀ ਕਾਪੀ ਨਗਰ ਨਿਗਮ ਕਮਿਸ਼ਨਰ (Municipal Commissioner) ਨੂੰ ਦਿੱਤੀ ਹੈ ਜਿਸ ਵਿਚ ਸਪਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਨੇ ਧੱਕੇ ਨਾਲ ਇਸ ਥਾਂ ਦਾ ਕਬਜ਼ਾ ਲੈਣ ਦਾ ਯਤਨ ਕੀਤਾ ਤਾਂ ਲੋਕ ਆਪ ਮੁਹਾਰੇ ਅੱਗੇ ਆਉਣਗੇ ਅਤੇ ਧਾਰਮਿਕ ਅਸਥਾਨ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਵਿੱਢੀ ਜਾਵੇਗੀ ਕਿ ਧਾਰਮਿਕ ਸਥਾਨਾਂ ਉਪਰ ਮੈਲੀ ਅੱਖ ਰੱਖਣ ਵਾਲੇ ਦਾ ਅੰਜਾਮ ਇਕ ਇਤਿਹਾਸ ਬਣ ਜਾਵੇਗਾ ।

ਇਸ ਮੌਕੇ ਅਮਿਤ ਰਾਠੀ ਨੇ ਕਿਹਾ ਕਿ ਲੈਂਡ ਪੂਲਿੰਗ ਸਕੀਮ (Land Pooling Scheme) ਦੇ ਫੇਲ੍ਹ ਹੋਣ ਮਗਰੋਂ ਹੁਣ ਸਰਕਾਰ ਧਾਰਮਿਕ ਅਸਥਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਰਾਹ ਤੁਰ ਪਈ ਹੈ । ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਐਨ ਆਈ ਐਸ ਦੇ ਬਾਹਰ ਗੁਰਦੁਆਰਾ ਸਾਹਿਬ ਦੀ ਥਾਂ ’ਤੇ ਕਬਜ਼ੇ ਦਾ ਯਤਨ ਕੀਤਾ ਗਿਆ, ਜਿਸਨੂੰ ਅਕਾਲੀ ਦਲ ਨੇ ਅਸਫਲ ਬਣਾਇਆ ਤੇ ਹੁਣ ਗੁੱਗਾ ਮਾੜੀ ਦੀ ਥਾਂ ’ਤੇ ਕਬਜ਼ੇ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਜੋ ਕਦੇ ਵੀ ਸਫਲ ਨਹੀਂ ਹੋਣ ਦਿੱਤੇ ਜਾਣਗੇ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਆਗੂ ਵੀ ਹਾਜ਼ਰ ਸਨ ।

Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅਜੀਬੋ ਗਰੀਬ ਕਾਰਨਾਮਾ

ਜੱਸੀ ਸੋਹੀਆਂ ਵਾਲਾ ਨੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

0
jassi-sohianwala

ਨਾਭਾ, 21 ਅਗਸਤ 2025 : ਇੰਪਰੂਵਮੈਂਟ ਟਰੱਸਟ ਨਾਭਾ (Improvement Trust Nabha) ਦੇ ਨਵ-ਨਿਯੁਕਤ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਅੱਜ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸੰਤ ਦਾਰਾ ਸਿੰਘ, ਆਪ ਦੇ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਦੇ ਮਨੋਨੀਤ ਚੇਅਰਮੈਨ ਤੇਜਿੰਦਰ ਮਹਿਤਾ ਤੇ ਹੋਰ ਸ਼ਖ਼ਸੀਅਤਾਂ ਦੀ ਮੌਜੂਦਗੀ ‘ਚ ਆਪਣਾ ਅਹੁਦਾ ਸੰਭਾਲ ਲਿਆ ।

ਕੇਂਦਰ ਸਰਕਾਰ ਨੇ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡ ਰੋਕਕੇ ਧਰੋਹ ਕਮਾਇਆ : ਸੌਂਦ

ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ (Chairman Jassi Sohianwala) ਨੂੰ ਵਧਾਈ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਤੇ ਪ੍ਰਾਹੁਣਚਾਰੀ ਵਿਭਾਗਾਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਜੱਸੀ ਸੋਹੀਆਂ ਵਾਲਾ ਜਮੀਨ ਨਾਲ ਜੁੜੇ ਹੋਏ ਇੱਕ ਸੀਨੀਅਰ ਆਗੂ ਹਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਨੂੰ ਦੋ ਵਾਰ ਅਹਿਮ ਚੇਅਰਮੈਨ ਦੇ ਅਹੁਦੇ ਦੇ ਕੇ ਨਿਵਾਜਿਆ ਹੈ ।

ਜੱਸੀ ਸੋਹੀਆਂ ਵਾਲਾ ਇਮਾਨਦਾਰ ਆਗੂ

ਸੌਂਦ ਨੇ ਕਿਹਾ ਕਿ ਇਮਾਨਦਾਰ ਆਗੂ ਜੱਸੀ ਸੋਹੀਆਂ ਵਾਲਾ ਨੇ ਪਾਰਟੀ ਹਾਈ ਕਮਾਂਡ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਵਿਸ਼ਵਾਸ਼ ਜਿੱਤਿਆ ਹੈ, ਜਿਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ ਸਮੇਤ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈਕੇ, ਆਮ ਲੋਕਾਂ ਤੇ ਪੰਜਾਬ ਤੇ ਪਾਰਟੀ ਦੀ ਸੇਵਾ ਵਧ ਚੜ੍ਹਕੇ ਕਰਦੇ ਰਹਿਣਗੇ ।

ਜੱਸੀ ਸੋਹੀਆਂ ਵਾਲਾ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪਾਰਟੀ ਦਾ ਧੰਨਵਾਦ

ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਗਏ ਭਰੋਸੇ ਉਪਰ ਪੂਰੀ ਤਰ੍ਹਾਂ ਖਰ੍ਹਾ ਉਤਰਨਗੇ ਅਤੇ ਆਪਣੇ ਲੋਕਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤਿੰਨ ਸਾਲ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਥਾਪਿਆ ਅਤੇ ਹੁਣ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਅਤੇ ਸ਼ਹਿਰ ਦੀ ਬਿਹਤਰੀ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਕੀਤੇ ਜਾਣਗੇ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Cabinet Minister Tarunpreet Singh Saund) ਨੇ ਕੇਂਦਰ ‘ਤੇ ਭਾਜਪਾ ਦੀ ਅਗਵਾਈ ਹੇਠ ਰਾਜ ਕਰਦੀ ਡੀਪ ਸਟੇਟ ਵੱਲੋਂ ਘੱਟ ਗਿਣਤੀਆਂ ਤੇ ਖਾਸ ਤੌਰ ‘ਤੇ ਸਿੱਖਾਂ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਸੱਦੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕ੍ਰਿਪਾਨ ਪਾਉਣ ਕਰਕੇ ਦਿੱਲੀ ਦੇ ਲਾਲ ਕਿਲੇ ਵਿੱਚ ਜਾਣ ਤੋਂ ਰੋਕੇ ਜਾਣਾ ਵੀ ਮੰਦਭਾਗਾ ਅਤੇ ਅਜਿਹੇ ਮਾਮਲੇ ਸਾਡੀ ਆਜ਼ਾਦੀ ਤੇ ਇਜ਼ਤ-ਮਾਣ ਉਪਰ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਕੈਬਨਿਟ ਮੰਤਰੀ ਸੌਂਦ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਪ੍ਰਤੀ ਕੋਈ ਹਮਦਰਦੀ ਹੈ ਤਾਂ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੋਕੇ ਗਏ ਦਿਹਾਤੀ ਵਿਕਾਸ ਫੰਡ, ਐਨ. ਐਚ. ਆਰ. ਐਮ. ਐਲ. ਤੇ ਪ੍ਰਧਾਨ ਮੰਤਰੀ ਯੋਜਨਾ ਦੇ ਰੋਕੇ ਗਏ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡਾਂ ਨੂੰ ਲਿਆਉਣ ਲਈ ਜ਼ੋਰ ਲਗਾਉਣ । ਉਨ੍ਹਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਰੋਕਕੇ ਕੇਂਦਰ ਸਰਕਾਰ ਸੂਬੇ ਦੇ ਲੋਕਾਂ ਨਾਲ ਧਰੋਹ ਕਮਾ ਰਹੀ ਹੈ ।

ਸਰਕਾਰ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ

ਇੱਕ ਹੋਰ ਸਵਾਲ ਦੇ ਜਵਾਬ ‘ਚ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਝੋਨੇ ਦੇ ਆਗਾਮੀ ਸੀਜ਼ਨ ‘ਚ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਹੁਣੇ ਤੋਂ ਪੁਖ਼ਤਾ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਕਤੂਬਰ ਦੇ ਪਹਿਲੇ ਹਫ਼ਤੇ ਕਰਵਾਈਆਂ ਜਾਣਗੀਆਂ ਜਿਸ ਲਈ ਤਿਆਰੀਆਂ ਮੁਕੰਮਲ ਹਨ ।

ਨਾਭਾ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਚੇਅਰਮੈਨ ਜੱਸੀ ਸੋਹੀਆਂ ਵਾਲਾ

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਅਰਦਾਸ ਕੀਤੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ।

Read More : ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਕੀਤਾ ਸਨਮਾਨਤ

ਭਾਜਪਾ ਦੀ ਜਨ ਸੰਪਰਕ ਮੁਹਿੰਮ ਤਹਿਤ ਭਾਜਪਾਈਆਂ ਨੂੰ ਪੁਲਸ ਨੇ ਲਿਆ ਹਿਰਾਸਤ ਵਿਚ

0
public-relations-campaign

ਜਲੰਧਰ, 21 ਅਗਸਸਤ 2025 : ਭਾਰਤੀ ਜਨਤਾ ਪਾਰਟੀ (Bharatiya Janata Party) ਦੀ ਜਨ ਸੰਪਰਕ ਮੁਹਿੰਮ ਨੂੰ ਅਮਲੀ ਜਾਮਾ ਪੁਆ ਰਹੇ ਜਲੰਧਰ ਦੇ ਦਿਹਾਤੀ ਖੇਤਰ ਵਿਚ ਪੁਲਸ ਵਲੋਂ ਭਾਜਪਾਈਆਂ ਨੂੰ ਹਿਰਾਸਤ ਵਿਚ ਲੈਣ ਨਾਲ ਮਾਮਲਾ ਗਰਮਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਕੋਟ ਅਤੇ ਲਾਂਬੜਾ ਵਿਚ ਪੁਲਸ ਵਲੋਂ ਦੋ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।

ਕਿਹੜੇ ਦੋ ਆਗੂਆਂ ਨੂੰ ਲਿਆ ਗਿਆ ਹੈੈ ਹਿਰਾਸਤ ਵਿਚ

ਪੁਲਸ ਵਲੋਂ ਭਾਜਪਾ ਦੀ ਜਨ ਸੰਪਰਕ ਅਭਿਆਨ ਮੁਹਿੰਮ (Public relations campaign) ਤਹਿਤ ਸ਼ਾਹਕੋਟ ਪੁਲਸ ਪ੍ਰਸ਼ਾਸਨ ਨੇ ਸੀਨੀਅਰ ਭਾਜਪਾ ਆਗੂ ਕੇ. ਡੀ. ਭੰਡਾਰੀ (K. D. Bhandari) ਅਤੇ ਰਾਣਾ ਹਰਦੀਪ ਸਿੰਘ ਸ਼ਾਮਲ ਹਨ । ਉਕਤ ਘਟਨਾਕ੍ਰਮ ਪਿੰਡ ਰੂਪੇਵਾਲ (ਸ਼ਾਹਕੋਟ) ਮੰਡੀ ’ਚ ਮੁਹਿੰਮ ਤਹਿਤ ਕੈਂਪ ਲਗਾਉਣ ਵੇਲੇ ਵਾਪਰਿਆ । ਇਸ ਦੌਰਾਨ ਡੀ. ਐਸ. ਪੀ. ਓਂਕਾਰ ਸਿੰਘ ਬਰਾੜ ਦੀ ਅਗਵਾਈ ’ਚ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁਲਸ ਉਨ੍ਹਾਂ ਨੂੰ ਨਾਲ ਲੈ ਕੇ ਚਲੀ ਗਈ । ਕੇ. ਡੀ. ਭੰਡਾਰੀ, ਰਾਣਾ ਹਰਦੀਪ ਸਿੰਘ ਅਤੇ ਸਮਰਥਕਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ ।

ਭਾਜਪਾ ਲੀਡਰਾਂ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਬੋਲੇ ਸੁਨੀਲ ਜਾਖੜ

ਭਾਜਪਾ ਲੀਡਰਾਂ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਸੁਨੀਲ ਜਾਖੜ (Sunil Jakhar) ਨੇ ਬਿਆਨ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਗਰੀਬਾਂ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਧੱਕੇ ਦਾ ਭਾਜਪਾ ਡਟ ਕੇ ਵਿਰੋਧ ਕਰੇਗੀ ।

Read More : ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ: ਡਾ. ਰਾਜ ਕੁਮਾਰ ਵੇਰਕਾ

ਮੁੱਖ ਮੰਤਰੀ ਦਿੱਲੀ ਦੀ ਸੁਰੱਖਿਆ ਵਿਚ ਕੀਤਾ ਗਿਆ ਵਾਧਾ

0
Delhi Chief Minister

ਨਵੀਂ ਦਿੱਲੀ, 21 ਅਗਸਤ 2025 : ਕੇਂਦਰੀ ਗ੍ਰਹਿ ਮੰਤਰਾਲਾ (Union Ministry of Home Affairs) ਵਲੋਂ ਬੀਤੇ ਦਿਨੀਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ `ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਵਿੱਚ ਵੱਡਾ ਬਦਲਾਅ ਕਰਦਿਆਂ ਸੁਰੱਖਿਆ ਵਧਾਉਂਦਿਆਂ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ (Z Security) ਦਿੱਤੀ ਗਈ ਹੈ । ਜਿਸਦੇ ਚਲਦਿਆਂ ਹੁਣ ਉਨ੍ਹਾਂ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਸੀ. ਆਰ. ਪੀ. ਐਫ. ਦੇ ਜਵਾਨਾਂ ਕੋਲ ਹੋਵੇਗੀ ਤੇ ਇਹ ਬੁਲੇਟਪਰੂਫ਼ ਜੈਕਟਾਂ ਨਾਲ ਲੈਸ ਹੋਣਗੇ ।

ਜਨਤਕ ਸੁਣਵਾਈ ਦੌਰਾਨ ਨਹੀਂ ਆ ਸਕੇੇਗਾ ਕੋਈ ਵੀ ਮੁੱਖ ਮੰਤਰੀ ਦੇ ਨੇੜੇ

ਪ੍ਰਾਪਤ ਜਾਣਕਾਰੀ ਮੁਤਾਬਕ ਜੋ ਬੀਤੇ ਦਿਨੀਂ ਰੇਖਾ ਗੁਪਤਾ ਮੁੱਖ ਮੰਤਰੀ ਦਿੱਲੀ (Rekha Gupta Chief Minister Delhi) ਤੇ ਹਮਲਾ ਹੋਇਆ ਹੈ ਵਾਲੇ ਮਾਮਲੇ ਦੇ ਮੱਦੇਨਜ਼ਰ ਨਵੇਂ ਨਿਯਮਾਂ ਮੁਤਾਬਕ ਜਨਤਕ ਸੁਣਵਾਈ ਦੌਰਾਨ ਕੋਈ ਵੀ ਵਿਅਕਤੀ ਹੁਣ ਮੁੱਖ ਮੰਤਰੀ ਦੇ ਨੇੜੇ ਨਹੀਂ ਆ ਸਕੇੇਗਾ ।

Read More : ਭਾਜਪਾ ਉਮੀਦਵਾਰ ਦੇ ਸਮਾਰਥਨ ਚ ਲੁਧਿਆਣਾ ਪਹੁੰਚਣਗੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ

 

ਲਾਰੈਂਸ ਬਿਸ਼ਨੋਈ ਗੈਂਗ ਦੀ ਹੋਈ ਅਧਿਆਪਕਾ ਮਨੀਸ਼ਾ ਦੀ ਮੌਤ ਦੇ ਮਾਮਲੇ ’ਚ ਐਂਟਰੀ

0
Lawrence Bishnoi

ਹਰਿਆਣਾ, 21 ਅਗਸਤ 2025 : ਰਾਜਸਥਾਨ ਦੇ ਜੰਮਪਲ ਤੇ ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਗਰੁੱਪ ਦੀ ਹਰਿਆਣਾ ਦੇ ਭਿਵਾਨੀ ’ਚ ਮਹਿਲਾ ਅਧਿਆਪਕ (Female teacher) ਮਨੀਸ਼ਾ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿੱਚ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ ਹੋਈ ਹੈ ।

ਕੀ ਆਖਿਆ ਹੈ ਬਿਸ਼ਨੋਈ ਗੈਂਗ ਨੇ

ਲਾਰੈਂਸ ਬਿਸ਼ਨੋਈ ਗੈਂਗ ਨੇ ਆਖਿਆ ਹੈ ਕਿ ਮ੍ਰਿਤਕ ਮਨੀਸ਼ਾ (Deceased Manisha) ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਜਿਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਲਾਰੈਂਸ ਦੇ ਨਾਮ ’ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ । ਬਿਸ਼ਨੋਈ ਗੈਂਗ ਨੇ ਕਿਹਾ ਹੈ ਕਿ ਜੇਕਰ ਪੁਲਿਸ ਵੱਲੋਂ ਮਨੀਸ਼ਾ ਦੇ ਪਰਿਵਾਰ ਨੂੰ ਇਨਸਾਫ਼ (Justice) ਨਾ ਦਿੱਤਾ ਗਿਆ ਤਾਂ ਉਹ ਕਾਤਲ ਨੂੰ ਮਾਰ ਦੇਣਗੇ । ਗੈਂਗ ਦੇ ਬਦਮਾਸ਼ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਇਹ ਸੁਨੇਹਾ ਸਾਂਝਾ ਕਰਕੇ ਇਹ ਦਾਅਵਾ ਕੀਤਾ ਹੈ ।

Read More : ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਕੀਤਾ ਗ੍ਰਿਫ਼ਤਾਰ

ਕੇਂਦਰ ਨੇ ਪ੍ਰਗਟਾਇਆ ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ’ਤੇ ਇਤਰਾਜ਼

0
Rashan

ਚੰਡੀਗੜ੍ਹ, 21 ਅਗਸਤ 2025 : ਪੰਜਾਬ ਵਿਚ ਗਰੀਬੀ ਰੇਖਾ (Poverty line) ਹੇਠਾਂ ਰਹਿ ਰਹੇ ਲੋਕਾਂ ਨੂੰ ਸਸਤਾ ਅਤੇ ਮੁਫ਼ਤ ਅਨਾਜ ਪਹੁੰਚਾ ਰਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ’ਚ ਲਿਖਿਆ ਕਿ ਪੰਜਾਬ ’ਚ 11 ਲੱਖ ਲੋਕ (1.1 million people) ਅਜਿਹੇ ਹਨ ਜੋੋ ਗੱਡੀਆਂ, ਜ਼ਮੀਨਾਂ ਦੇ ਮਾਲਕ ਹਨ ਯਾਨੀ ਕਿ ਉਹ ਆਰਥਿਕ ਤੌਰ ’ਤੇ ਖੁਸ਼ਹਾਲ ਹਨ ਪਰ ਫਿਰ ਉਹ ਲੋਕ ਮੁਫ਼ਤ ਅਨਾਜ ਲੈ ਰਹੇ ਹਨ ।

 ਕੇਂਦਰ ਨੇ ਦਿੱਤੇ ਹਨ ਸੂਚੀ ਵਿਚੋਂ ਅਜਿਹੇ ਲੋਕਾਂ ਦੇ ਨਾਮ ਹਟਾਉਣ ਦੇ ਹੁਕਮ

ਕੇਂਦਰ ਸਰਕਾਰ ਨੇ ਜੋ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਵਿਚ ਉਪਰੋਕਤ ਖੁਸ਼ਹਾਲ ਲੋਕਾਂ ਦੇ ਨਾਮ ਸੂਚੀ ਵਿੱਚੋਂ ਹਟਾਉਣ ਦੇ ਸਿਰਫ਼ ਹੁਕਮ ਹੀ ਨਹੀਂ ਦਿੱਤੇ ਬਲਕਿ ਇਨ੍ਹਾਂ ਨਾਵਾਂ ਨੂੰ 30 ਸਤੰਬਰ (September 30) ਤੱਕ ਹਟਾਉਣ ਲਈ ਵੀ ਆਖਿਆ ਗਿਆ ਹੈ।ਕੇਂਦਰ ਨੇ ਦੱਸਿਆ ਕਿ ਜਿਨ੍ਹਾਂ 11 ਲੱਖ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ ਵਿੱਚੋਂ ਜ਼ਿਆਦਾਤਰ ਕੋਲ ਪੰਜ ਏਕੜ ਤੋਂ ਵੱਧ ਜ਼ਮੀਨ, ਚਾਰ ਪਹੀਆ ਵਾਹਨ ਹਨ ਅਤੇ ਕਈ ਆਮਦਨ ਟੈਕਸ ਵੀ ਅਦਾ ਕਰਦੇ ਹਨ। ਇਸ ਦੇ ਨਾਲ ਹੀ, ਹੁਣ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।

ਸ਼ੱਕੀ ਰਾਸ਼ਨ ਧਾਰਕਾਂ ਦੀ ਜਾਂਚ ਹੋ ਚੁੱਕੀ ਹੈ ਸ਼ੁਰੂ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਨੇ ਸ਼ੱਕੀ ਰਾਸ਼ਨ ਕਾਰਡ ਧਾਰਕਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਇੱਕ ਪੱਤਰ ਲਿਖ ਕੇ ਇਸ ਕੰਮ ਲਈ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ । ਪੰਜਾਬ ਸਰਕਾਰ ਨੇ ਕੇਂਦਰ ਤੋਂ ਰਾਸ਼ਨ ਕਾਰਡ ਧਾਰਕਾਂ (Ration card holders) ਦਾ ਡਾਟਾ ਵੀ ਮੰਗਿਆ ਹੈ ਤਾਂ ਜੋ ਅੱਗੇ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ 32,473 ਲਾਭਪਾਤਰੀਆਂ ਦੇ ਨਾਮ ਹਟਾ ਚੁੱਕੀ ਹੈ ।

Read More : ਪੰਜਾਬ ਦੇ 31 ਲੱਖ ਰਾਸ਼ਨ ਕਾਰਡ ਧਾਰਕਾਂ ਨੇ ਨਹੀ ਕਰਵਾਈ ਈ. ਕੇ. ਵਾਈ. ਸੀ. ਪੂਰੀ

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਨੇ ਲਗਾਇਆ ਰੈਪੀਡੋ ਤੇ 10 ਲੱਖ ਦਾ ਜੁਰਮਾਨਾ

0
Rapido

ਨਵੀਂ ਦਿੱਲੀ, 21 ਅਗਸਤ 2025 : ਲੋਕਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੇ ਬਹੁਤ ਹੀ ਘੱਟ ਸਮੇਂ ਵਿਚ ਅਤੇ ਸਸਤੇ ਰੇਟਾਂ ਤੇ ਉਹ ਵੀ
ਸੁਰੱਖਿਅਤ ਪਹੁੰਚਾਉਣ ਦਾ ਦਾਅਵਾ ਕਰਕੇ ਮਾਰਕੀਟ ਵਿਚ ਕੰਮ ਕਰ ਰਹੀ ਰੈਪੀਡੋ (Rapido) ਨਾਮੀ ਕੰਪਨੀ ਵਿਰੁੱਧ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਬੀਤੇ ਬੁੱਧਵਾਰ ਨੂੰ ਬਾਈਕ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਰਾਈਡ-ਹੇਲਿੰਗ ਕੰਪਨੀ ਰੈਪੀਡੋ ’ਤੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਚਲਾਉਣ ਲਈ 10 ਲੱਖ ਰੁਪਏ ਦਾ ਜੁਰਮਾਨਾ (Fine of Rs 10 lakh) ਲਗਾਇਆ, ਇਸ ਦੇ ਨਾਲ ਹੀ ਕੰਪਨੀ ਨੂੰ ਗਾਹਕਾਂ ਨੂੰ ਪੈਸੇ ਵਾਪਸ ਕਰਨ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਦਾ ਆਦੇਸ਼ ਦਿੱਤਾ ਗਿਆ ਹੈ, ਜਦਕਿ ਰੈਪਿਡੋ ਨੇ ਅਜੇ ਤੱਕ ਇਸ ਜੁਰਮਾਨੇ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਅਥਾਰਿਟੀ ਦੀ ਜਾਂਚ ਵਿਚ ਰੈਪੀਡੋ ਵਲੋਂ ਜਾਣ ਬੁੱਝ ਕੇ ਗਾਹਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਚਲਾਉਣਾ ਪਾਇਆ ਗਿਆ

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਜਾਂਚ ’ਚ ਪਾਇਆ ਕਿ ਰੈਪਿਡੋ ਨੇ ਜਾਣ-ਬੁੱਝ (Intentionally) ਕੇ ਅਜਿਹੇ ਇਸ਼ਤਿਹਾਰ ਚਲਾਏ ਜੋ ਗਾਹਕਾਂ ਨੂੰ ਗੁੰਮਰਾਹ ਕਰਦੇ ਸਨ। ਕੰਪਨੀ ਨੇ ਨਾ ਸਿਰਫ਼ ਝੂਠੇ ਵਾਅਦੇ ਕੀਤੇ ਸਗੋਂ ਮਹੱਤਵਪੂਰਨ ਜਾਣਕਾਰੀ ਵੀ ਲੁਕਾਈ । ਉਦਾਹਰਣ ਵਜੋਂ ਇਸ ਨੇ ‘5 ਮਿੰਟਾਂ ਵਿੱਚ ਗਾਰੰਟੀਸ਼ੁਦਾ ਆਟੋ’ ਦਾ ਦਾਅਵਾ ਕੀਤਾ ਪਰ ਇਹ ਨਹੀਂ ਦੱਸਿਆ ਕਿ ਇਹ ਸਹੂਲਤ ਹਰ ਜਗ੍ਹਾ ਜਾਂ ਹਰ ਸਮੇਂ ਉਪਲਬਧ ਨਹੀਂ ਹੋ ਸਕਦੀ। ਇਸ ਨਾਲ ਗਾਹਕਾਂ ਨੂੰ ਰੈਪਿਡੋ ਦੀ ਸੇਵਾ ਨੂੰ ਵਾਰ-ਵਾਰ ਵਰਤਣ ਲਈ ਮਜਬੂਰ ਕੀਤਾ ਗਿਆ, ਜਿਸਨੂੰ ਇੱਕ ਸਹੀ ਵਪਾਰਕ ਸੋਚ ਨਹੀਂ ਮੰਨਿਆ ਜਾਂਦਾ ਸੀ ।

Read More : ਚੰਡੀਗੜ੍ਹ ਦੀ ਅਦਾਲਤ ਨੇ ਬਲਾਤਕਾਰੀ ਨੂੰ ਸੁਣਾਈ 20 ਸਾਲ ਦੀ ਕੈਦ

 

ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਸਕੂਲ ਕਰਵਾਏ ਗਏ ਖਾਲੀ

0
bomb-threat

ਨਵੀਂ ਦਿੱਲੀ, 21 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਅੱਜ ਫਿਰ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਚਲਦਿਆਂ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਕਾਰਵਾਈ ਕਰਦਿਆਂ ਖਾਲੀ ਕਰਵਾ ਲਿਆ ਗਿਆ । ਧਮਕੀ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਪੁਲਸ, ਬੰਬ ਸਕੁਆਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ।

ਚਾਰ ਦਿਨਾਂ ਵਿਚ ਤੀਸਰੀ ਵਾਰ ਮਿਲੀ ਹੈ ਧਮਕੀ

ਜਿਕਰਯੋਗ ਹੈ ਕਿ ਦਿੱਲੀ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ (Bombing schools) ਦੀ ਮਿਲੀ ਧਮਕੀ ਦੇ ਚਲਦਿਆਂ ਪਿਛਲੇ ਚਾਰ ਦਿਨਾਂ ਵਿੱਚ ਇਹ ਤੀਸਰੀ ਵਾਰ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਦੇ ਪ੍ਰਸਾਦ ਨਗਰ ਅਤੇ ਦਵਾਰਕਾ ਸੈਕਟਰ 5 ਵਿੱਚ ਸਥਿਤ ਬੀਜੀਐਸ ਇੰਟਰਨੈਸ਼ਨਲ ਪਬਲਿਕ ਸਕੂਲ ਸਮੇਤ ਪੰਜ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ । ਦਿੱਲੀ ਪੁਲਿਸ (Delhi Police) ਅਤੇ ਫਾਇਰ ਵਿਭਾਗ (Fire Department) ਮੌਕੇ `ਤੇ ਮੌਜੂਦ ਹਨ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ ।

ਸਾਈਬਰ ਸੈਲ ਅਤੇ ਵਿਸ਼ੇਸ਼ ਸਟਾਫ ਕਰ ਰਿਹਾ ਈਮੇਲ ਦੇ ਸਰੋਤਾਂ ਦੀ ਜਾਂਚ

ਪੁਲਸ ਮੁਤਾਬਕ ਸਾਈਬਰ ਸੈੱਲ (Cyber ​​Cell) ਅਤੇ ਵਿਸ਼ੇਸ਼ ਸਟਾਫ ਸਮੇਤ ਕਈ ਇਕਾਈਆਂ ਈਮੇਲਾਂ ਦੇ ਸਰੋਤ ਦੀ ਜਾਂਚ ਕਰ ਰਹੀਆਂ ਹਨ। ਜਾਂਚਕਰਤਾਵਾਂ ਨੂੰ ਸ਼ਰਾਰਤੀ ਅਨਸਰਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ ਪਰ ਆਮ ਸਥਿਤੀ ਨੂੰ ਵਿਗਾੜਨ ਲਈ ਸੰਗਠਿਤ ਯਤਨਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ । ਇੱਕ ਹੋਰ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਅਸੀਂ ਆਈ. ਪੀ. ਸਥਾਨ ਦਾ ਪਤਾ ਲਗਾਉਣ ਲਈ ਸੇਵਾ ਪ੍ਰਦਾਤਾਵਾਂ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਜਾਂਚ ਕਰਾਂਗੇ ਕਿ ਕੀ ਇਸ ਸਾਲ ਹੋਰ ਸੰਸਥਾਵਾਂ ਨੂੰ ਮਿਲੀਆਂ ਧਮਕੀਆਂ ਪਿੱਛੇ ਉਹੀ ਸਰੋਤ ਹੈ ।

Read More : ਡੀ. ਪੀ. ਐਸ. ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਇੰਡੀਅਨ ਜਹਾਜ਼ਾਂ ਲਈ ਹਵਾਈ ਖੇਤਰ ਉਤੇ ਪਾਕਿਸਤਾਨ ਨੇ ਪਾਬੰਦੀ ਵਿਚ ਕੀਤਾ ਵਾਧਾ

0
Indian Airlines

ਪਾਕਿਸਤਾਨ, 21 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਲੋਂ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਭਾਰਤੀ ਜਹਾਜਾਂ ਲਈ ਬੰਦ ਕੀਤੇ ਗਏ ਸਮੇਂ ਵਿਚ 23 ਸਤੰਬਰ ਤੱਕ ਦਾ ਵਾਧਾ (Extension till September 23) ਕਰ ਦਿੱਤਾ ਹੈ । ਪਾਕਿਸਤਾਨ ਏਅਰਪੋਰਟ ਅਥਾਰਟੀ ਨੇ ਪਾਕਿਸਤਾਨ ਦੇ ਹਵਾਈ ਖੇਤਰ ’ਚ ਭਾਰਤੀ ਜਹਾਜ਼ਾਂ ਉਤੇ ਪਾਬੰਦੀ ਨੂੰ ਇਕ ਮਹੀਨੇ ਲਈ ਵਧਾਉਣ ਦਾ ਐਲਾਨ ਕਰਦੇ ਹੋਏ ਨਵਾਂ ਨੋਟਾਮ (ਏਅਰਮੈਨ ਨੂੰ ਨੋਟਿਸ) ਜਾਰੀ ਕੀਤਾ ਹੈ ।

ਭਾਰਤੀ ਮਲਕੀਅਤ ਵਾਲੇ ਹਰੇਕ ਜਹਾਜ਼ ਤੇ ਪਾਬੰਦੀ

ਭਾਰਤੀ ਏਅਰਲਾਈਨਜ਼ (Indian Airlines) ਵਲੋਂ ਸੰਚਾਲਿਤ ਸਾਰੇ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਪਾਬੰਦੀ ਉਨ੍ਹਾਂ ਫੌਜੀ ਅਤੇ ਨਾਗਰਿਕ ਜਹਾਜ਼ਾਂ ਉਤੇ ਵੀ ਲਾਗੂ ਹੈ ਜੋ ਭਾਰਤੀ ਮਲਕੀਅਤ ਵਾਲੇ ਹਨ ਜਾਂ ਕਿਰਾਏ ਉਤੇ ਦਿਤੇ ਗਏ ਹਨ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ 23 ਅਪ੍ਰੈਲ ਨੂੰ ਇਕ ਮਹੀਨੇ ਲਈ ਪਾਬੰਦੀ ਲਗਾਈ ਗਈ ਸੀ ।

Read More : 300 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਫਰਾਂਸ ‘ਚ ਰੋਕਿਆ

ਟੈਕਸੀ ਡਰਾਈਵਰਾਂ ਉਤੇ ਹੋਏ ਹਮਲੇ ਦੇ ਦੋਸ਼ ਹੇਠ ਤਿੰਨ ਜਣੇ ਗ੍ਰਿਫ਼ਤਾਰ

0
Three arrested

ਬ੍ਰਿਟੇਨ, 21 ਅਗਸਤ 2025 : ਵਿਦੇਸ਼ੀ ਧਰਤੀ ਯੂ. ਕੇ. ਦੇ ਸ਼ਹਿਰ ਬ੍ਰਿਟੇਨ ਦੇ ਵੋਲਵਰਹੈਂਪਟਨ ਰੇਲਵੇ ਸਟੇਸ਼ਨ (Wolverhampton Railway Station) ਦੇ ਬਾਹਰ ਜੋ ਸਿੱਖ ਤੇ ਬਜ਼ੁਰਗ ਟੈਕਸੀ ਚਾਲਕਾਂ ਤੇ ਹਮਲਾਵਰਾਂ ਵਲੋਂ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ (Three people arrested) ਕਰ ਲਿਆ ਗਿਆ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿ਼ਫ਼ਤਾਰ

ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਵਲੋਂ ਟੈਕਸੀ ਡਰਾਈਵਰਾਂ (Taxi drivers) ਤੇ ਹਮਲਾ ਕਰਨ ਦੇ ਮਾਮਲੇ ’ਚ ਇਕ 17 ਸਾਲ ਦੇ ਲੜਕੇ ਅਤੇ 19 ਅਤੇ 25 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਬਾਅਦ ’ਚ ਜ਼ਮਾਨਤ ਤੇ ਰਿਹਾਅ ਕਰ ਦਿਤਾ ਗਿਆ ।

Read More : ਤੇਜਧਾਰ ਨਾਲ ਹਮਲਾ ਕਰਨ ਤੇ ਇਕ ਵਿਰੁੱਧ ਕੇਸ ਦਰਜ