Home Blog Page 430

ਸੁਪਰੀਮ ਕੋਰਟ ਨੇ ਸਮੁੱਚੀਆਂ ਸਟੇਟਾਂ ਨੂੰ ਅਵਾਰਾ ਕੁੱਤਿਆਂ ਸਬੰਧਧ ਕੀਤੇ ਨੋਟਿਸ ਜਾਰੀ

0
Supreme Court

ਨਵੀਂ ਦਿੱਲੀ, 22 ਅਗਸਤ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਅਵਾਰਾ ਕੁੱਤਿਆਂ ਸਬੰਧੀ ਸੁਣਵਾਈ ਦੌਰਾਨ ਭਾਰਤ ਦੇਸ਼ ਦੀਆਂ ਸਮੁੱਚੀਆਂ ਸਟੇਟਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ । ਮਾਨਯੋਗ ਕੋਰਟ ਵਲੋਂ ਸਟੇਟਾਂ ਨੂੰ ਜਾਰੀ ਕੀਤੇ ਨੋਟਿਸਾਂ ਵਿਚ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਅਤੇ ਫਿਰ ਹੀ ਉਨ੍ਹਾਂ ਨੂੰ ਛੱਡੇ ਜਾਣ ਸਬੰਧੀ ਆਖਿਆ ਗਿਆ ਹੈ ।

ਕੀ ਹੈ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਦਿੱਲੀ ਐਨ. ਸੀ. ਆਰ. ਵਿੱਚ ਆਵਾਰਾ ਕੁੱਤਿਆਂ (Stray dogs) ਦੇ ਮਾਮਲੇ ਵਿੱਚ ਵੱਡਾ ਹੁਕਮ ਦਿੰਦਿਆਂ 11 ਅਗਸਤ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਕਿਹਾ ਕਿ `ਆਵਾਰਾ ਕੁੱਤਿਆਂ ਨੂੰ ਨਸਬੰਦੀ ਅਤੇ ਟੀਕਾਕਰਨ ਤੋਂ ਬਾਅਦ ਉਸੇ ਖੇਤਰ ਵਿੱਚ ਵਾਪਸ ਛੱਡ ਦਿੱਤਾ ਜਾਵੇਗਾ ਸਿਵਾਏ ਉਨ੍ਹਾਂ ਕੁੱਤਿਆਂ ਦੇ ਜੋ ਰੇਬੀਜ਼ ਨਾਲ ਸੰਕਰਮਿਤ (Infected with rabies) ਹਨ ਜਾਂ ਹਮਲਾਵਰ ਵਿਵਹਾਰ ਦਿਖਾਉਂਦੇ ਹਨ । ਅਦਾਲਤ ਨੇ ਕਿਹਾ ਕਿ ਕੋਰਟ ਇਸ ਮਾਮਲੇ ਵਿੱਚ ਪੂਰੇ ਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਤੋਂ ਬਾਅਦ ਕੁੱਤਿਆਂ ਨੂੰ ਕੁਝ ਨਿਰਧਾਰਤ ਥਾਵਾਂ `ਤੇ ਹੀ ਭੋਜਨ (Food only in designated places) ਦਿੱਤਾ ਜਾਵੇਗਾ ।

Read More : ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਤੇ ਹੁਕਮ

ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ

0
Enforcement Directorate

ਨਵੀਂ ਦਿੱਲੀ, 21 ਅਗਸਤ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਹੈ ਕਿ ਮਨੀ ਲਾਂਡਿੰਗ ਨਾਲ ਸਬੰਧਤ ਇਕ ਮਾਮਲੇ ਵਿਚ ਕੋਲਕਾਤਾ `ਚ ਸਥਿਤ ਰੋਜ਼ ਵੈਲੀ ਗਰੁੱਪ ਦੀ ਲਗਭਗ 263 ਕਰੋੜ ਰੁਪਏ ਦੀ ਜਾਇਦਾਦ ਕੁਰਕ (Property worth Rs 263 crore attached) ਕੀਤੀ ਗਈ ਹੈ। ਦੱਸਣਯੋਗ ਹੈ ਕਿ ਉਕਤ ਗਰੁੱਪ `ਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ ।

ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ : ਈ. ਡੀ.

ਈ. ਡੀ. ਨੇ ਦੱਸਿਆ ਕਿ ਉਸ ਨੇ 13 ਅਗਸਤ ਨੂੰ ਮਨੀ ਲਾਂਡਿੰਗ ਰੋਕਥਾਮ ਕਾਨੂੰਨ (Anti-Money Laundering Act) (ਪੀ. ਐੱਮ. ਐੱਲ. ਏ.) ਤਹਿਤ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਕੋਲਕਾਤਾ ਵੈਸਟ ਇੰਟਰਨੈਸ਼ਨਲ ਸਿਟੀ `ਚ ਚਾਰੂਲਤਾ ਪ੍ਰਾਜੈਕਟ ਦੇ ਬੀ/02/45 ਸਥਿਤ ਇਕ ਬੰਗਲੇ ਦੇ ਨਾਲ-ਨਾਲ ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ ।

ਕਦੋਂ ਕੀਤਾ ਸੀ ਈ. ਡੀ. ਨੇ ਕੇਸ ਦਰਜ

ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਈ. ਡੀ. ਨਾਮੀ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਰੋਜ਼ ਵੈਲੀ (Rose Valley) ਰੀਅਲ ਅਸਟੇਟ ਐਂਡ ਕੰਸਟ੍ਰਕਸ਼ਨਜ਼ ਅਤੇ ਸਬੰਧਤ ਸੰਸਥਾਵਾਂ ਨਾਲ ਜੁੜੀ ਮਨੀ ਲਾਂਡਿੰਗ ਜਾਂਚ ਦੇ ਹਿੱਸੇ ਦੇ ਰੂਪ `ਚ ਕੀਤੀ ਗਈ ਹੈ। ਈ. ਡੀ. ਨੇ 2014 `ਚ ਰੋਜ਼ ਵੈਲੀ ਗਰੁੱਪ, ਉਸ ਦੇ ਪ੍ਰਧਾਨ ਗੌਤਮ ਕੁੰਡੂ (President Gautam Kundu) ਤੇ ਹੋਰਨਾਂ ਦੇ ਖਿਲਾਫ ਪੀ. ਐੱਮ. ਐੱਲ. ਏ. ਦਾ ਮਾਮਲਾ ਦਰਜ ਕੀਤਾ ਸੀ ।

Read More : ਈ. ਡੀ. ਨੇ ਕੀਤੀ ਅਨਿਲ ਅੰਬਾਨੀ ਸਮੇਤ ਯੈਸ ਬੈਂਕ ਅਤੇ ਹੋਰਨਾਂ ਤੇ ਰੇਡ

ਰੂਸ ਨੇ ਸੁੱਟੀਆਂ ਯੂਕ੍ਰੇਨ ਤੇ 574 ਡਰੋਨ ਤੇ 40 ਮਿਜ਼ਾਈਲਾਂ

0
Russia- Ukraine

ਨਵੀਂ ਦਿੱਲੀ, 22 ਅਗਸਤ 2025 : ਅਮਰੀਕਾ ਵਲੋਂ ਯੂਕ੍ਰੇਨ (Ukraine) ਤੇ ਨਾਟੋ ਫੋਰਸਾਂ ਲਗਾਏ ਜਾਣ ਦੇ ਫ਼ੈਸਲੇ ਨੂੰ ਹਾਂ ਪੱਖੀ ਹੁੰਗਾਰਾ ਦੇਣ ਤੇ ਰੋਸ ਵਿਚ ਆਏ ਯੂਕ੍ਰੇਨ ਦੇ ਗੁਆਂਢੀ ਦੇਸ਼ ਰੂਸ (Russia) ਵਲੋਂ ਜੋ ਜੰਗ ਯੂਕ੍ਰੇਨ ਨਾਲ ਸ਼ੁਰੂ ਕੀਤੀ ਹੋਈ ਹੈ ਦੇ ਚਲਦਿਆਂ ਰੂਸ ਨੇ ਯੂਕ੍ਰੇਨ ਤੇ ਜਿਥੇ 574 ਡਰੋਨ ਸੁੱਟੇ ਹਨ ਉਥੇ ਹੀ 40 ਮਿਜ਼ਾਈਲਾਂ ਵੀ ਸੁੱਟੀਆਂ ਹਨ ।

ਕੀ ਆਖਿਆ ਯੂਕ੍ਰੇਨੀ ਸੈਨਾ ਨੇ

ਰੂਸ ਦੇ ਵਲੋਂ ਯੂਕ੍ਰੇਨ ਤੇ ਕੀਤੇ ਗਏ ਹਮਲਿਆਂ ਸਬੰਧੀ ਯੂਕ੍ਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਇਸ ਸਾਲ ਯੂਕ੍ਰੇਨ ’ਤੇ ਅਪਣਾ ਸੱਭ ਤੋਂ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿਚ 574 ਡਰੋਨ ਅਤੇ 40 ਮਿਜ਼ਾਈਲਾਂ ਦਾਗੀਆਂ (574 drones and 40 missiles fired) ਗਈਆਂ । ਉਨ੍ਹਾਂ ਕਿਹਾ ਕਿ ਹਮਲੇ ਜ਼ਿਆਦਾਤਰ ਦੇਸ਼ ਦੇ ਪੱਛਮੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ । ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ ਇਕ ਵਿਅਕਤੀ ਮਾਰਿਆ ਗਿਆ ਅਤੇ 15 ਹੋਰ ਜ਼ਖ਼ਮੀ ਹੋਏ । ਯੂਕ੍ਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਕਿਹਾ ਕਿ ਰੂਸ ਨੇ ਪੱਛਮੀ ਯੂਕ੍ਰੇਨ ਵਿਚ ਇਕ ਪ੍ਰਮੁੱਖ ਅਮਰੀਕੀ ਇਲੈਕਟਰਾਨਿਕਸ ਨਿਰਮਾਤਾ ’ਤੇ ਹਮਲਾ ਕੀਤਾ ।

Read More : ਰੂਸ ਨੇ ਕੀਤਾ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਮਿਜਾਇਲ ਤੇ ਡਰੋਨ ਅਟੈਕ

 

ਆਜ਼ਾਦੀ ਚਾਹੁਣ ਦੀ ਇੱਛਾ ਰੱਖਣ ਵਾਲੇ ਵਿਆਹ ਨਾ ਕਰਵਾਉਣ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 22 ਅਗਸਤ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਜਸਟਿਸ ਬੀ. ਵੀ. ਨਾਗਰਤਨਾ ਅਤੇ ਆਰ. ਮਹਾਦੇਵਨ ਦੇ ਬੈਂਚ ਨੇ ਵਿਆਹ ਤੋਂ ਬਾਅਦ ਪਤੀ ਜਾਂ ਪਤਨੀ ਇਹ ਕਹਿ ਸਕਣ ਕਿ ਉਹ ਅਪਣੇ ਜੀਵਨ ਸਾਥੀ ਤੋਂ ਸੁਤੰਤਰ ਰਹਿਣਾ (Living independently) ਚਾਹੁੰਦੇ ਹਨ ਨੂੰ ਅਸੰਭਵ ਆਖਦਿਆਂ ਚਿਤਾਵਨੀ ਦਿਤੀ ਕਿ ਜੇਕਰ ਕੋਈ ਸੁਤੰਤਰ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਵਿਆਹ ਨਹੀਂ ਕਰਨਾ ਚਾਹੀਦਾ (Shouldn’t get married) । ਉਕਤ ਚਿਤਾਵਨੀ ਸੁਪਰੀਮ ਕੋਰਟ ਵਿਚ ਸੁਣਵਾਈ ਲਈ ਆਏ ਇਕ ਦੂਜੇ ਤੋਂ ਵੱਖ ਰਹਿਣ ਵਾਲੇ ਜੋੜੇ ਦੇ ਮਾਮਲੇ ਦੀ ਕੇਸ ਮੌਕੇ ਆਖੇ ਗਏ ।

ਵਿਆਹਿਆ ਜੌੜਾ ਇਕੱਠਾ ਹੀ ਰਹੇ ਕਿਉ਼਼ਂਕਿ ਬੱਚੇ ਬਹੁਤ ਛੋਟੇ ਹਨ

ਬੈਂਚ ਨੇ ਕਿਹਾ ਕਿ ਜੇਕਰ ਉਹ (ਜੋੜਾ) ਇਕੱਠੇ ਹੁੰਦੇ ਹਨ, ਤਾਂ ਅਸੀਂ ਖ਼ੁਸ਼ ਹੋਵਾਂਗੇ ਕਿਉਂਕਿ ਬੱਚੇ ਬਹੁਤ ਛੋਟੇ ਹ ਨ। ਉਨ੍ਹਾਂ ਨੂੰ ਟੁੱਟਿਆ ਘਰ ਨਾ ਦੇਖਣ ਨੂੰ ਮਿਲੇ। ਉਨ੍ਹਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਦਾ ਟੁੱਟਿਆ ਹੋਇਆ ਘਰ ਹੈ । ਦੋਵਾਂ ਧਿਰਾਂ ਨੂੰ ਅਪਣੇ ਮਤਭੇਦਾਂ ਨੂੰ ਸੁਲਝਾਉਣ ਦਾ ਨਿਰਦੇਸ਼ ਦਿੰਦਿਆਂ ਬੈਂਚ ਨੇ ਕਿਹਾ ਕਿ ਹਰ ਪਤੀ-ਪਤਨੀ (Husband and wife) ਦਾ ਕੋਈ ਨਾ ਕੋਈ ਝਗੜਾ ਹੁੰਦਾ ਹੈ । ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਈ ਪਤਨੀ ਨੇ ਕਿਹਾ ਕਿ ਇਕ ਹੱਥ ਨਾਲ ਤਾੜੀ ਨਹੀਂ ਵਜ ਸਕਦੀ । ਇਸ ’ਤੇ ਬੈਂਚ ਨੇ ਉਸ ਨੂੰ ਕਿਹਾ ਕਿ ਅਸੀਂ ਤੁਹਾਨੂੰ ਦੋਵਾਂ ਤੋਂ ਪੁੱਛ ਰਹੇ ਹਾਂ, ਸਿਰਫ਼ ਤੁਹਾਨੂੰ ਨਹੀਂ ।

Read More : ਪਿਆਰ ਸਜ਼ਾ ਯੋਗ ਨਹੀਂ ਹੈ ਇਸਨੂੰ ਅਪਰਾਧ ਨਹੀਂ ਮੰਨਿਆ ਜਾ ਸਕਦਾ : ਸੁਪਰੀਮ ਕੋਰਟ

ਐਲਵਿਸ਼ ਯਾਦਵ ਦੇ ਘਰ ਦੇ ਗੋਲੀਆਂ ਚਲਾਉਣ ਵਾਲੇ ਦੀ ਹੋਈ ਫੜੋ-ਫੜੀ

0
Elvish Yadav's

ਹਰਿਆਣਾ, 22 ਅਗਸਤ 2025 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਪ੍ਰਸਿੱਧ ਯੂ-ਟਿਊਬਰ ਅਤੇ ਬਿੱਗ ਬੌਸ ਓ. ਟੀ. ਟੀ. ਜੇਤੂ ਐਲਵਿਸ਼ ਯਾਦਵ (Elvish Yadav) ਦੇ ਘਰ ਗੋਲੀਆਂ ਚਲਾਉਣ ਵਾਲਿਆਂ ਵਿਚੋਂ ਇਕ ਦੀ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ (Faridabad Crime Branch) ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ ।

ਕੌਣ ਹੈ ਜਿਸਨੂੰ ਪੁਲਸ ਨੇ ਕੀਤਾ ਹੈ ਕਾਬੂ

ਫਰੀਦਾਬਾਦ ਕਰਾਈਮ ਬ੍ਰਾਂਚ ਦੀ ਪੁਲਸ ਪਾਰਟੀ ਵਲੋਂ ਐਲਵਿਸ਼ ਯਾਦਵ ਦੇ ਘਰ ਗੋਲੀਆਂ ਚਲਾਉਣ ਵਾਲਿਆਂ ਵਿਚੋਂ ਜਿਸ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਇਸ਼ਾਂਤ ਉਰਫ ਈਸ਼ੂ ਗਾਂਧੀ (Eshu Gandhi) ਨਾਮ ਦਾ ਵਿਅਕਤੀ ਸ਼ਾਮਲ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ਼ਾਂਤ ਫ਼ਰੀਦਾਬਾਦ ਵਿੱਚ ਛਿਪਿਆ ਹੋਇਆ ਹੈ, ਜਿਸ ਤੇ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਮੁਕੇਸ਼ ਮਲਹੋਤਰਾ ਦੀ ਟੀਮ ਨੇ ਸਵੇਰੇ 4 ਵਜੇ ਪਾਰਵਤੀਆ ਕਲੋਨੀ ਵਿੱਚ ਛਾਪਾ ਮਾਰਿਆ ।

ਇਸ਼ਾਂਤ ਨੇ ਫੜੋ ਫੜੀ ਤੋਂ ਬਚਣ ਲਈ ਚਲਾ ਦਿੱਤੀਆਂ ਗੋਲੀਆਂ

ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਆਪ ਨੂੰ ਬਚਾਉਣ ਲਈ ਭੱਜ ਰਹੇ ਇਸ਼ਾਂਤ ਨੇ ਆਖਰਕਰ ਪੁਲਸ `ਤੇ ਹੀ ਗੋਲੀਆਂ ਚਲਾ ਦਿੱਤੀਆਂ (Shots were fired.) , ਜਿਸਦੇ ਜਵਾਬ ਵਿਚ ਕਾਰਵਾਈ ਕਰਦਿਆਂ ਇਸ਼ਾਂਤ ਲੱਤ ਵਿੱਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

Read More : ਐਲਵਿਸ਼ ਯਾਦਵ ਦੇ ਘਰ ’ਤੇ ਚਲਾਈਆਂ ਗੋਲੀਆਂ

10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

0
Excise act

ਨਾਭਾ, 22 ਅਗਸਤ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ (Excise Act) ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦਲਵਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਗੁਰਮੀਤ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਬਾ-ਹਦ ਛੀਂਟਾਵਾਲਾ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ 10 ਬੋਤਲਾਂ ਸ਼ਰਾਬ (10 bottles of alcohol) ਬਰਾਮਦ ਕੀਤੀ ਗਈ ।ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More :

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਹੋਏ ਸਵਰਗਵਾਸ

0
Jaswinder Bhalla

ਮੋਹਾਲੀ, 22 ਅਗਸਤ 2025 : ਪੰਜਾਬੀ ਕਾਮੇਡੀਅਨ (Punjabi comedian) ਤੇ ਪ੍ਰਸਿੱਧ ਕਲਾਕਾਰ ਜਸਵਿੰਦਰ ਭੱਲਾ ਸਵਰਗ ਸਿਧਾਰ ਗਏ ਹਨ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਸ਼ਮਸ਼ਾਨਘਾਟ ਬਲੌਂਗੀ ਮੋਹਾਲੀ ਵਿਖੇ ਕੀਤਾ ਜਾਵੇਗਾ ।

ਕਿੰਨੇ ਸਾਲਾਂ ਦੇ ਸਨ ਭੱਲਾ

ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ (Jaswinder Bhalla) ਜਿਨ੍ਹਾਂ ਦਾ ਮੋਹਾਲੀ ਵਿਖੇ ਦੇਹਾਂਤ ਹੋ ਗਿਆ ਹੈ 65 ਸਾਲਾਂ ਦੇ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਉਹ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਇਲਾਜ ਲਈ ਦਾਖਲ ਸਨ ਸਨ ਤੇ ਅੱਜ ਸਵੇਰੇ 4 ਵਜੇ ਉਹਨਾਂ ਆਖ਼ਰੀ ਸਾਂਹ ਲਏ ਸਨ । ਭੱਲਾ ਦੇ ਚਲੇ ਜਾਣ ਨਾਲ ਪੰਜਾਬੀ ਫਿਲਮ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।

Read More : ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ

ਨੀਵ ਪੀ. ਐਲ. ਡਬਲਿਊ. ਪਬਲਿਕ ਸਕੂਲ ਪਟਿਆਲਾ ਵਿੱਚ ਹਰੀਤ ਪਹਲ

0
Harit Pahal

ਪਟਿਆਲਾ, 22 ਅਗਸਤ 2025 : ਡਬਲਿਊ. ਡਬਲਿਊ. ਓ. /ਪੀ. ਐਲ. ਡਬਲਿਊ (W. W. O. /P. L. W.) ਦੀ ਪ੍ਰਧਾਨ ਅਰਚਨਾ ਮੋਹਨ ਦੀ ਪ੍ਰੇਰਕ ਅਗਵਾਈ ਹੇਠ ਅਤੇ ਮਹਿਲਾ ਕਲਿਆਣ ਸੰਗਠਨ (ਡਬਲਿਊ. ਡਬਲਿਊ. ਓ.) ਦੀਆਂ ਸਾਰੀਆਂ ਸਨਮਾਨਤ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨਾਲ 650 ਪੌਦੇ ਨੀਵ ਪੀ. ਐਲ. ਡਬਲਿਊ. ਪਬਲਿਕ ਸਕੂਲ ਪਟਿਆਲਾ ਦੇ ਅਧਿਆਪਕਾਂ, ਗੈਰ-ਅਧਿਆਪਕ ਸਟਾਫ ਅਤੇ ਸਾਰੇ ਬੱਚਿਆਂ ਨੂੰ ਵੰਡੇ ਗਏ । ਇਸ ਪੁੰਨ ਮੁਹਿੰਮ ਦਾ ਮਕਸਦ ਪਰਿਆਵਰਣ ਦੀ ਰੱਖਿਆ (Environmental protection) ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਸਮਾਜ ਨੂੰ ਇਕੱਠੇ ਹੋ ਕੇ ਹੋਰ ਹਰਾ-ਭਰਾ ਅਤੇ ਸਿਹਤਮੰਦ ਗ੍ਰਹਿ ਬਣਾਉਣ ਵੱਲ ਉਤਸ਼ਾਹਿਤ ਕਰਨਾ ਸੀ ।

ਇੱਕ ਰੁੱਖ ਲਗਾਉਣਾ ਭਵਿੱਖ ਲਈ ਆਸ ਦਾ ਬੀਜ ਬੋਣਾ ਹੈ

ਇਸ ਮੌਕੇ ਅਰਚਨਾ ਮੋਹਨ ਨੇ ਕਿਹਾ ਕਿ ਇੱਕ ਰੁੱਖ ਲਗਾਉਣਾ (Planting trees) ਭਵਿੱਖ ਲਈ ਆਸ ਦਾ ਬੀਜ ਬੋਣਾ ਹੈ । ਹਰ ਪੌਧਾ ਆਉਣ ਵਾਲੀਆਂ ਪੀੜ੍ਹੀਆਂ ਲਈ ਤਾਜ਼ਾ ਹਵਾ, ਛਾਂ ਅਤੇ ਜੀਵਨ ਦਾ ਵਾਅਦਾ ਹੈ । ਅਸੀਂ ਸਭ ਨੂੰ ਇਕੱਠੇ ਹੋ ਕੇ ਆਪਣੀ ਧਰਤੀ ਨੂੰ ਹੋਰ ਹਰੀ, ਸਿਹਤਮੰਦ ਅਤੇ ਟਿਕਾਊ ਬਣਾਉਣ ਦਾ ਸੰਕਲਪ ਕਰਨਾ ਚਾਹੀਦਾ ਹੈ । ਇਸ ਮੌਕੇ ‘ਤੇ ਡਬਲਿਊ. ਡਬਲਿਊ. ਓ. ਦੀਆਂ ਹੋਰ ਮੈਂਬਰਾਂ ਸੁਚਿਤਰਾ ਰਸਤੋਗੀ, ਅਨੂੰ ਲਤਾ, ਮੋਨਾ ਸਿੱਧੂ, ਸਾਧਨਾ ਸ਼ਰਮਾ, ਓਮੀਤਾ ਮਣਿਕਪੁਰੀ, ਤਾਰਾ ਗਰਗ, ਸਰੋਜ, ਸ਼ਿਵਾਨੀ, ਨਿਧੀ ਗੁਪਤਾ ਅਤੇ ਹਰਦੀਪ ਕੌਰ ਵੀ ਹਾਜ਼ਰ ਸਨ । ਰੁੱਖ ਬਚਾਓ, ਧਰਤੀ ਬਚਾਓ । ਅੱਜ ਪੌਧਾ ਲਗਾਓ, ਕੱਲ੍ਹ ਹਰਾ-ਭਰਾ ਭਵਿੱਖ ਪਾਓ ।

Read More : ਯੰਗ ਸਟਾਰ ਵੈਲਫੇਅਰ ਕਲੱਬ ਨੇ ਇਨਵਾਇਰਮੈਂਟ ਪਾਰਕ ਵਿੱਚ ਲਗਾਏ ਪੌਦੇ

ਯੰਗ ਸਟਾਰ ਵੈਲਫੇਅਰ ਕਲੱਬ ਨੇ ਇਨਵਾਇਰਮੈਂਟ ਪਾਰਕ ਵਿੱਚ ਲਗਾਏ ਪੌਦੇ

0
Young Star Welfare Club

ਪਟਿਆਲਾ, 22 ਅਗਸਤ 2025 : ਯੰਗ ਸਟਾਰ ਵੈਲਫੇਅਰ ਕਲੱਬ (Young Star Welfare Club) ਦੇ ਚੇਅਰਮੈਨ ਪ੍ਰਿੰਸ ਖਰਬੰਦਾ, ਪ੍ਰਧਾਨ ਗੁਲਾਬ ਰਾਏ ਗਰਗ ਅਤੇ ਜਨਰਲ ਸਕੱਤਰ ਕੁਮਾਰ ਵਿਸ਼ੇਸ਼ ਅਤੇ ਹੋਰ ਮੈਂਬਰਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਹਰਾ ਭਰਾ ਰੱਖਣ ਲਈ ਅੱਜ ਇੰਨਵਾਇਰਮੈਂਟ ਪਾਰਕ (Environment Park) ਪਾਸੀ ਰੋਡ ਵਿਖੇ ਪੌਦੇ ਲਗਾਏ ਗਏ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ (Mayor Kundan Gogia) ਅਤੇ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਵੱਡੇ ਪੱਧਰ ਤੇ ਭਾਗ ਲਿਆ ਅਤੇ ਕਲੱਬ ਦੇ ਇਸ ਉਪਰਾਲੇ ਦੀ ਦਿਲੋਂ ਸ਼ਲਾਘਾ ਕੀਤੀ ।

ਇਸ ਮੌਕੇ ਕੁਮਾਰ ਵਿਸ਼ੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋਂ ਪਾਰਕ ਵਿਖੇ 34 ਦੇ ਕਰੀਬ ਬੂਟੇ ਸਮੇਤ ਵੱਡੇ ਲੋਹੇ ਦੇ ਗਮਲੇ ਅਤੇ 100 ਬੂਟੇ (100 plants) ਹੋਰ ਵੀ ਦਿੱਤੇ ਗਏ ਹਨ, ਇਸ ਦੇ ਨਾਲ ਹੀ ਇੱਕ ਤ੍ਰਿਵੇਣੀ ਨਿੰਮ, ਪਿੱਪਲ ਤੇ ਬੋਹੜ ਵੀ ਲਗਾਈ ਗਈ, ਜਿਸ ਨਾਲ ਪਾਰਕ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਹੋ ਹੋਵੇਗਾ । ਉਨਾਂ ਅੱਗੇ ਕਿਹਾ ਕਿ ਕਲੱਬ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਹਰ ਸਾਲ ਪੌਦੇ ਲਗਾਏ ਜਾਂਦੇ ਹਨ ਤਾਂ ਜੋਂ ਆਮ ਲੋਕਾਂ ਨੂੰ ਸ਼ੁੱਧ ਹਵਾ ਅਤੇ ਛਾਇਆਦਾਰ ਛਾਂ ਮਿਲਦੀ ਰਹੇ। ਇਸ ਮੌਕੇ ਸੰਤ ਬਾਂਗਾ, ਰਾਜੇਸ਼ ਗਾਂਧੀ, ਆਦਰਸ਼ ਸੂਦ, ਨਰਿੰਦਰ ਗਰਗ, ਇੰਨਵਾਇਰਮੈਂਟ ਪਾਰਕ ਦੇ ਮੈਂਬਰ ਜਸਬੀਰ ਸਿੰਘ ਗਾਂਧੀ, ਪੈਟਰਨ ਗੁਰਦੀਪ ਸਿੰਘ, ਪ੍ਰਧਾਨ ਡੀ.ਐਸ.ਪੀ ਟਿਵਾਣਾ ਜੀ ਅਤੇ ਸਕੱਤਰ ਵਿਜੇ ਸਿੰਘੀ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ ।

Read More : ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਨੇ ਬੂਟੇ ਲਗਾਏ

ਲੋਕਾਂ ਨੂੰ ਘਰਾਂ ਦੇ ਨੇੜੇ ਸੇਵਾਵਾਂ ਦੇਣ ‘ਚ ਸਹਾਈ ਹੋ ਰਹੇ ਨੇ ਜਨ ਸੁਵਿਧਾ ਕੈਂਪ

0
Public Service Camp

ਘਨੌਰ/ਰਾਜਪੁਰਾ/ਪਟਿਆਲਾ, 22 ਅਗਸਤ 2025 : ਪੰਜਾਬ ਸਰਕਾਰ (Punjab Government) ਵੱਲੋਂ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਉਪਲਬੱਧ ਕਰਵਾਉਣ ਲਈ ਲਗਾਏ ਜਾਂਦੇ ਜਨ ਸੁਵਿਧਾ ਕੈਂਪਾਂ ਦਾ ਲੋਕ ਵੱਡੀ ਗਿਣਤੀ ਵਿੱਚ ਫ਼ਾਇਦਾ ਉਠਾ ਕੇ ਆਪਣੇ ਸਮੇਂ ਅਤੇ ਪੈਸੇ ਦੀ ਬੱਚਤ ਕਰ ਰਹੇ ਹਨ, ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਆਕੜ ਵਿਖੇ ਲੱਗੇ ਜਨ ਸੁਵਿਧਾ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਕੀਤਾ ।

ਜਨ ਸੁਵਿਧਾ ਕੈਂਪ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਤੇ ਹੱਲ ਕਰਨ ‘ਚ ਹੋ ਰਹੇ ਨੇ ਮਦਦਗਾਰ

ਉਨ੍ਹਾਂ ਕਿਹਾ ਕਿ ਜਨ ਸੁਵਿਧਾ ਕੈਂਪ (Public Service Camp) ਪ੍ਰਸ਼ਾਸਨ ਨੂੰ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਤੇ ਉਨ੍ਹਾਂ ਦਾ ਹੱਲ ਕਰਨ ਵਿੱਚ ਸਹਾਈ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਵਾਲੇ ਵਿਭਾਗ ਇੱਕੋ ਛੱਤ ਥੱਲੇ ਇਕੱਠੇ ਹੁੰਦੇ ਹਨ ਤੇ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ।

ਜਨ ਸੁਵਿਧਾ ਕੈਂਪਾਂ ਨੇ ਲੋਕਾਂ ਦਾ ਸਮਾਂ ਦੇ ਪੈਸਾ ਬਚਾਇਆ : ਲਾਭਪਾਤਰੀ

ਜਨ ਸੁਵਿਧਾ ਕੈਂਪ ਦੌਰਾਨ ਪਿੰਡ ਪਬਰੀ, ਆਕੜੀ, ਆਕੜ, ਸੇਹਰੀ, ਪਬਰਾ ਤੇ ਗੋਪਾਲਪੁਰ ਪਿੰਡਾਂ ਦੇ ਲੋਕਾਂ ਨਾਲ ਡਿਪਟੀ ਕਮਿਸ਼ਨਰ (Deputy Commissioner) ਨੇ ਗੱਲਬਾਤ ਕਰਦਿਆਂ ਕਿਹਾ ਕਿ ਜਨ ਸੁਵਿਧਾ ਕੈਂਪਾਂ ਨੇ ਲੋਕਾਂ ਦੀ ਜ਼ਿੰਦਗੀ ‘ਚ ਵੱਡੀ ਤਬਦੀਲੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਛੋਟੇ-ਛੋਟੇ ਪ੍ਰਸ਼ਾਸਨਿਕ ਕੰਮਾਂ ਲਈ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਸਗੋਂ ਇਹ ਸਾਰੀਆਂ ਸੇਵਾਵਾਂ ਹੁਣ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਪਿੰਡਾਂ ਵਿੱਚ ਆਸਾਨੀ ਨਾਲ ਮਿਲਣ ਲੱਗੀਆਂ ਹਨ । ਇਸ ਮੌਕੇ ਲੋਕਾਂ ਨੇ ਕਿਹਾ ਕਿ ਜਨ ਸੁਵਿਧਾ ਕੈਂਪਾਂ ਸਦਕਾ ਜਿਥੇ ਸਮੇਂ ਦੀ ਬੱਚਤ ਹੋਈ ਹੈ, ਉਥੇ ਹੀ ਦਫ਼ਤਰਾਂ ‘ਚ ਜਾ ਕੇ ਕੰਮ ਕਰਵਾਉਣ ਨਾਲ ਪੂਰੀ ਦਿਹਾੜੀ ਖਰਾਬ ਹੁੰਦੀ ਸੀ, ਜਿਸ ਨਾਲ ਆਰਥਿਕ ਨੁਕਸਾਨ ਹੁੰਦਾ ਸੀ, ਹੁਣ ਉਹ ਵੀ ਬਚਣ ਲੱਗਾ ਹੈ ।

ਹਰੇਕ ਵੀਰਵਾਰ ਵੱਖ ਵੱਖ ਸਬ ਡਵੀਜ਼ਨਾਂ ਅੰਦਰ ਇਹ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ : ਪ੍ਰੀਤੀ ਯਾਦਵ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਵੀਰਵਾਰ ਵੱਖ ਵੱਖ ਸਬ ਡਵੀਜ਼ਨਾਂ (Various sub-divisions) ਅੰਦਰ ਇਹ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ, ਤਾਂ ਕਿ ਲੋਕ ਇਨ੍ਹਾਂ ਕੈਂਪ ਰਾਹੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਆਸਾਨੀ ਨਾਲ ਕਰ ਸਕਣ । ਇਸ ਜਨ ਸੁਵਿਧਾ ਕੈਂਪ ਦੌਰਾਨ ਆਧਾਰ ਕਾਰਡ ਵਿੱਚ ਆਪਣੇ ਨਾਮ ਠੀਕ ਕਰਵਾਉਣ ਤੋਂ ਇਲਾਵਾ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ, ਖੇਤੀਬਾੜੀ, ਦਿਹਾਤੀ ਵਿਕਾਸ, ਮਾਲ ਵਿਭਾਗ ਦੇ ਜਮੀਨੀ ਰਿਕਾਰਡ ਨਾਲ ਸਬੰਧਤ ਕੰਮ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਤੇ ਡਾਕ ਵਿਭਾਗ ਨਾਲ ਸਬੰਧਤ ਲੋਕਾਂ ਨੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਆਪਣੇ ਕੰਮ ਕਰਵਾਏ ।

ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਪਿੰਡ ਆਕੜ (Village Akar) ਵਿਖੇ ਗੁਰਦੁਆਰਾ ਨੀਮ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ ਤੇ ਪਿੰਡ ਆਕੜ ਵਿਖੇ ਵੀ ਸਮਾਗਮ ਕਰਵਾਏ ਜਾਣਗੇ ਤੇ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ ।

Read More : ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਵਿਧਾ ਕੈਂਪਾਂ ਦਾ ਵੱਡਾ ਯੋਗਦਾਨ: ਵਿਨੀਤ ਕੁਮਾਰ