Home Blog Page 3

ਅਨੁਸੂਚਿਤ ਜਾਤੀਆਂ ਕਲਿਆਣ ਲਈ ਕੀਤਾ ਕਰੋੜਾਂ ਦਾ ਪ੍ਰਬੰਧ : ਡਾ. ਬਲਜੀਤ ਕੌਰ

0
Baljit Kaur

ਚੰਡੀਗੜ, 16 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਕਲਿਆਣ ਲਈ ਕਰੋੜਾਂ ਦਾ ਪ੍ਰਬੰਧ ਕੀਤਾ ਗਿਆ ਹੈ ।

ਕਿੰਨੇ ਕਰੋੜ ਦਾ ਕੀਤਾ ਗਿਆ ਹੈ ਪ੍ਰਬੰਧ

ਪੰਜਾਬ ਭਵਨ ਵਿਖੇ ਸਮਾਜਿਕ` ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਦੀ ਪ੍ਰਧਾਨਗੀ ਹੇਠ ਅਨੁਸੂਚਿਤ ਜਾਤੀਆਂ ਸਬ-ਪਲਾਨ (ਐੱਸ. ਸੀ. ਐੱਸ. ਪੀ.) ਦੀ ਸਮੀਖਿਆ ਮੀਟਿੰਗ ਹੋਈ । ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀ ਵਿੱਤੀ ਪ੍ਰਗਤੀ, ਭਲਾਈ ਸਕੀਮਾਂ ਦੀ ਲਾਗੂਕਰਨ ਸਥਿਤੀ ਤੇ ਲਾਭਪਾਤਰੀਆਂ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਸਬੰਧੀ ਜਾਇਜ਼ਾ ਲਿਆ ਗਿਆ ਦੌਰਾਨ ਦੱਸਿਆ ਗਿਆ ਕਿ 17, 700 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ ।

ਕੀ ਦੱਸਿਆ ਕੈਬਨਿਟ ਮੰਤਰੀ ਬਲਜੀਤ ਕੌੌਰ ਨੇ

ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਐੱਸ. ਸੀ. ਸਬ ਪਲਾਨ ਤਹਿਤ 13,987.16 ਕਰੋੜ ਦੇ ਬਜਟ `ਚੋਂ 97.6 ਫ਼ੀਸਦੀ ਰਕਮ ਖਰਚ ਕੀਤੀ ਗਈ । ਸਾਲ 2026-27 17,700 ਕਰੋੜ ਦਾ ਬਜਟ ਰੱਖਿਆ ਗਿਆ ਹੈ, ਜੋ ਸੂਬੇ ਦੇ ਕੁੱਲ ਵਿਕਾਸ ਬਜਟ ਦਾ 35.23 ਫ਼ੀਸਦੀ ਹੈ । ਇਸ ਸਾਲ 1 ਅਪ੍ਰੈਲ ਤੋਂ 30 ਸਤੰਬਰ ਤੱਕ ਬਜਟ ਅਨੁਮਾਨਾਂ ਦੇ ਮੁਕਾਬਲੇ 36.6 ਫ਼ੀਸਦੀ ਰਕਮ ਖਰਚ ਕੀਤੀ ਗਈ ਹੈ ।

ਵਿਭਾਗ ਫੰਡਾਂ ਦੀ ਸਮੇਂ ਸਿਰ ਵਰਤੋੋਂ ਕਰਕੇ ਟੀਚੇ ਪੂਰੇ ਕਰਨ : ਡਾ. ਬਲਜੀਤ ਕੌਰ

ਮੰਤਰੀ ਨੇ ਵਿਭਾਗਾਂ ਨੂੰ ਬਾਕੀ ਫੰਡਾਂ ਦੀ ਸਮੇਂ ਸਿਰ ਵਰਤੋਂ ਕਰਕੇ ਨਿਰਧਾਰਤ ਟੀਚੇ ਪੁਰੇ ਕਰਨ ਅਤੇ ਘੱਟ ਪ੍ਰਗਤੀ ਵਾਲੇ ਵਿਭਾਗਾਂ ਯੋਜਨਾਬੰਦੀ ਤੇ ਨਿਗਰਾਨੀ ਮਜ਼ਬੂਤ ਕਰਨ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਦੇਸ਼ ਦੇ ਸੂਬਿਆਂ ਦੇ ਮੁਕਾਬਲੇ ਅਨੁਸੂਚਿਤ ਜਾਤੀਆਂ ਦੀ ਆਬਾਦੀ ਦਾ ਅਨੁਪਾਤ ਸਭਤੋਂ ਵੱਧ ਹੈ, ਇਸ ਲਈ ਯੋਗ ਪਰਿਵਾਰਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣਾ ਵਿਭਾਗਾਂਦੀ ਅਹਿਮ ਜਿ਼ੰਮੇਵਾਰੀ ਹੈ ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਜੀਵ ਅਰੋੜਾ ਨੂੰ ਲੈ ਕੇ ਸੁਣਾਇਆ ਵੱਡਾ ਫ਼ੈਸਲਾ

0
Sanjeev Arora

ਚੰਡੀਗੜ੍ਹ, 16 ਅਕਤੂਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਸਬੰਧੀ ਇਕ ਅਹਿਮ ਤੇ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ ।

ਕੀ ਫ਼ੈਸਲਾ ਸੁਣਾਇਆ ਗਿਆ ਹੈ ਹਾਈਕੋਰਟ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜ਼ਮਾਨਤ ਦੀ ਅਰਜ਼ੀ (Bail Application) ਦਾਖਲ ਕੀਤੀ ਗਈ ਸੀ ਨੂੰ ਹਾਈਕੋਰਟ ਵਲੋਂ ਸਿਰੇ ਤੋਂ ਹੀ ਰਦ ਕਰਦਿਆਂ ਗੁਰੂਗ੍ਰਾਮ ਜੇਲ ਵਿਚ ਰੱਖਣ ਦਾ ਫ਼ੈਸਲਾ ਸੁਣਾਇਆ ਹੈ । ਦੱਸਣਯੋਗ ਹੈ ਕਿ ਉਕਤ ਫੈਸਲਾ ਹਾਈਕੋਰਟ ਦੇ ਜਸਟਿਸ ਕੁਲਦੀਪ ਤਿਵਾੜੀ ਦੀ ਅਦਾਲਤ ਵਲੋਂ ਸੁਣਾਇਆ ਗਿਆ ਹੈ ।

ਕਿਸ ਮਾਮਲੇ ਵਿਚ ਜੇਲ ਵਿਚ ਬੰਦ ਹਨ ਸੰਜੀਵ ਅਰੋੜਾ

ਪ੍ਰਾਪਤ ਸੂਚਨਾ ਮੁਤਾਬਕ ਸਾਬਕਾ ਕੈੈਬਨਿਟ ਮੰਤਰੀ ਪੰਜਾਬ (Former Cabinet Minister of Punjab) ਸੰਜੀਵ ਅਰੋੜਾ ਨੂੰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕਾਫੀ ਮਹੀਨੇ ਪਹਿਲਾਂ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਕਰਯੋਗ ਹੈ ਕਿ ਅਦਾਲਤ ਵਿਚ ਜ਼ਮਾਨਤ ਅਰਜੀਆਂ ਦਾਖਲ ਕਰਨ ਸਮੇਂ ਅਰੋੜਾ ਦੇ ਵਕੀਲ ਵਲੋਂ ਜ਼ਮਾਨਤ ਦੇ ਪੱਖ ਵਿਚ ਜਿਥੇ ਕਈ ਤਰਕ ਦਿੱਤੇ ਗਏ ਸਨ, ਉਥੇ ਹੀ ਈ. ਡੀ. ਦੇ ਵਕੀਲਾਂ ਵਲੋਂ ਗ੍ਰਿਫ਼ਤਾਰੀ ਦੇ ਕਾਰਨਾਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਾਹਮਣੇ ਰੱਖਦਿਆਂ ਜ਼ਮਾਨਤ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ।

ਮੁੱਖ ਮੰਤਰੀ ਨੇੇ ਵੰਡੀਆਂ ਵਿਦਿਆਰਥਣਾਂ ਨੂੰ ਸ਼ਾਰਦੀ ਨਰਾਤਿਆਂ ਮੌਕੇ ਸਾਈਕਲਾਂ

0
Cycle Distribute

ਨਵੀਂ ਦਿੱਲੀ, 16 ਅਕਤੂਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਵਲੋਂ ਨਰਾਤਿਆਂ ਮੌਕੇ ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀਆਂ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਹਨ ਸਾਈਕਲਾਂ

ਮਿਲੀ ਜਾਣਕਾਰੀ ਅਨੁਸਾਰ ਸ਼ਾਰਦੀ ਨਰਾਤਿਆਂ (Sharadi Navratri) ਦੇ ਪਵਿੱਤਰ ਮੌਕੇ `ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਅੱਜ ਸ਼ੁੱਕਰਵਾਰ ਨੂੰ ਸ਼ਾਲੀਮਾਰ ਬਾਗ ਸਥਿਤ ਸੀ. ਐੱਮ. ਸ਼੍ਰੀ ਸਕੂਲ ’ਚ ਮਾਂ ਦਾ ਸਰੂਪ ਮੰਨੀਆਂ ਜਾਂਦੀਆਂ ਨੰਨ੍ਹੀਆਂ ਧੀਆਂ ਦਾ ਕੰਨਿਆ ਪੂਜਨ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ ਮੌਕੇ ਜੋ ਸਾਈਕਲਾਂ ਦੀ ਵੰਡ (Bicycle distribution) ਕੀਤੀ ਗਈ ਹੈ ਉਹ 1,400 ਧੀਆਂ ਨੂੰ ਕੀਤੀ ਗਈ ਹੈ ।

ਕੀ ਆਖਿਆ ਮੁੱਖ ਮੰਤਰੀ ਰੇਖਾ ਗੁਪਤਾ ਨੇ

ਪ੍ਰਾਪਤ ਸੂਚਨਾ ਮੁਤਾਬਕ ਮੁੱਖ ਮੰਤਰੀ ਦਿੱਲੀ ਰੇਖਾ ਗੁਪਤਾ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਬੇਹੱਦ ਅਦਭੁੱਤ ਹੈ । ਜਿਨ੍ਹਾਂ ਮਾਂ ਜਗਦੰਬਾ ਦੇ ਚਰਨਾਂ ’ਚ ਪੂਰੀ ਸ੍ਰਿਸ਼ਟੀ ਸ਼ੀਸ਼ ਝੁਕਾਉਂਦੀ ਹੈ, ਉਨ੍ਹਾਂ ਮਾਂ ਦਾ ਸਾਕਸ਼ਾਤ ਸਰੂਪ ਅਸੀਂ ਨੰਨ੍ਹੀਆਂ ਕੰਨਿਆਵਾਂ ’ਚ ਦੇਖਦੇ ਹਾਂ । ਉਨ੍ਹਾਂ ਦੇ ਚਰਨਾਂ ’ਚ ਸ਼ਰਧਾ ਅਰਪਿਤ ਕਰਨਾ, ਉਨ੍ਹਾਂ ਦੀ ਪੂਜਾ ਕਰਨਾ ਅਤੇ ਆਸ਼ੀਰਵਾਦ ਪ੍ਰਾਪਤ ਕਰਨਾ ਪਰਮ ਸੌਭਾਗ ਦੀ ਗੱਲ ਹੈ ।

ਸਾਈਕਲਾਂ ਨਾਲ ਧੀਆਂ ਦੀ ਸਿੱਖਿਆ ਦਾ ਰਾਹ ਸੁਖਾਲਾ ਹੋਵੇਗਾ : ਮੁੱਖ ਮੰਤਰੀ

1,400 ਧੀਆਂ ਨੂੰ ਸਾਈਕਲਾਂ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਈਕਲਾਂ ਨਾਲ ਧੀਆਂ ਦੀ ਸਿੱਖਿਆ ਦਾ ਰਾਹ ਸੁਖਾਲਾ ਹੋਵੇਗਾ ਅਤੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੀਆਂ । ਮੁੱਖ ਮੰਤਰੀ ਨੇ ਮਾਂ ਭਗਵਤੀ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਦੀ ਕਿਰਪਾ ਹਰ ਧੀ `ਤੇ ਬਣੀ ਰਹੇ । ਹਰ ਧੀ ਵਿੱਦਿਆ, ਹਿੰਮਤ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਜ਼ਿੰਦਗੀ ’ਚ ਖ਼ੂਬ ਤਰੱਕੀ ਕਰੇ ।

ਮੋਗਾ ਵਿਖੇ ਦੰਗਾ ਕਰਨ ਦੇ ਮਾਮਲੇ ਵਿਚ ਡੇਰਾ ਸਿਰਸਾ ਦੇ ਪੈਰੋਕਾਰ ਹੋਏ ਬਰੀ

0
Chandigarh Court

ਚੰਡੀਗੜ੍ਹ, 16 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੀ ਅਦਾਲਤ ਵਲੋਂ ਪੰਜਾਬ ਦੇ ਮੋਗਾ ਵਿਖੇ ਦੰਗਾ ਕਰਨ ਦੇ ਮਾਮਲੇ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ (Followers of Dera Sirsa) ਨੂੰ ਬਰੀ ਕੀਤਾ ਗਿਆ ਹੈ ।

ਕਦੋਂ ਅਤੇ ਕੀ ਕੀ ਕੀਤਾ ਗਿਆ ਸੀ ਦੰਗੇ ਵਿਚ

ਮਿਲੀ ਜਾਣਾਰੀ ਅਨੁਸਾਰ ਚੰਡੀਗੜ੍ਹ ਦੀ ਇਕ ਅਦਾਲਤ (Court) ਵਲੋਂ ਜੋ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਮੋਗਾ ਵਿਖੇ ਸਾਲ-2011 ਵਿਚ ਦੰਗਾ ਕਰਨ ਦੇ ਮਾਮਲੇ ਵਿਚ ਬਰੀ (Acquitted) ਕੀਤਾ ਗਿਆ ਹੈ ਤੇ ਦੋਸ਼ ਸੀ ਕਿ ਉਨ੍ਹਾਂ ਵਲੋਂ ਦੰਗੇ ਦੌਰਾਨ ਬੱਸ ਸਾੜੀ ਗਈ ਅਤੇ ਗੋਲੀਬਾਰੀ ਕੀਤੀ ਗਈ ਸੀ ।

ਕਿੰਨੇ ਪੈਰੋਕਾਰਾਂ ਨੂੰ ਕੀਤਾ ਗਿਆ ਹੈ ਬਰੀ

ਪ੍ਰਾਪਤ ਸੂਚਨਾ ਮੁਤਾਬਕ ਮੁਤਾਬਕ ਚੰਡੀਗੜ੍ਹ ਵਿਖੇ ਜੋ ਇਕ ਮਾਨਯੋਗ ਅਦਾਲਤ ਵਲੋਂ ਸਾਲ-2011 ਦੇ ਦੰਗਾ ਕਰਨ ਦੇ ਮਾਮਲੇ ਵਿਚ ਡੇਰਾ ਸਿਰਸਾ (Dera Sirsa) ਦੇ ਪੈਰੋਕਾਰਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਦੀ ਗਿਣਤੀ 9 ਹੈ । ਦੱਸਣਯੋਗ ਹੈ ਕਿ ਉਕਤ ਫ਼ੈਸਲਾ ਐਡੀਸ਼ਨਲ ਸੈਸ਼ਨ ਜੱਜ ਅਰਵਿੰਦ ਕੁਮਾਰ ਦੀ ਅਦਾਲਤ ਨੇ ਪੰਜਾਬ ਨਾਲ ਜੁੜਿਆ ਇਹ ਮਹੱਤਵਪੂਰਨ ਫੈਸਲਾ ਸੁਣਾਇਆ ਗਿਆ ਹੈ । ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਇਹ ਮਾਮਲਾ ਮੋਗਾ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ ।

ਕੌਣ ਕੌਣ ਹਨ ਬਰੀ ਹੋਣ ਵਾਲਿਆਂ ਵਿਚ

ਉਕਤ ਫ਼ੈਸਲੇ ਤਹਿਤ ਜਿਨ੍ਹਾਂ 9 ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬਰੀ ਕੀਤਾ ਗਿਆ ਹੈ ਵਿਚ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਦੀਪ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਨਰਿੰਦਰ ਸ਼ਰਮਾ, ਸੰਦੀਪ ਸਿੰਘ ਅਤੇ ਪਿਰਥੀ ਸਿੰਘ ਸ਼ਾਮਲ ਹਨ ।ਜਿਕਰਯੋਗ ਹੈ ਕਿ ਇਸ ਮਾਮਲੇ ਦੇ ਦੋ ਮੁਲਜਮਾਂ ਮਹਿੰਦਰਪਾਲ ਬਿੱਟੂ ਅਤੇ ਪ੍ਰਦੀਪ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ ।

ਅਲੀਗੜ੍ਹ ਵਿਚ ਗੁੱਸੇ ਵਿਚ ਆਏ ਪਤੀ ਨੇ ਪਤਨੀ ਦੇ ਸਿਰ ਵਿਚ ਮਾਰੀ ਕੈਂਚੀ

0
Aligarh Crime

ਅਲੀਗੜ੍ਹ, 16 ਅਕਤੂਬਰ 2026 : ਭਾਰਤ ਦੇਸ਼ ਦੇ ਸੂੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਅਲੀਗੜ੍ਹ ਵਿਖੇ ਇਕ ਪਤੀ ਵਲੋਂ ਆਪਣੀ ਪਤਨੀ ਦੇ ਸਿਰ ਵਿਚ ਕੈਂਚੀ ਮਾਰਨ (head with scissors) ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਲੀਗੜ੍ਹ ਵਿਖੇ ਜੋ ਇਕ ਘਰੇਲੂ ਝਗੜੇ (Domestic Disputes) ਦੌਰਾਨ ਪਤੀ ਵਲੋ ਆਪਣੀ ਹੀ ਪਤਨੀ ਦੇ ਸਿਰ ਵਿਚ ਕੈਂਚੀ ਮਾਰ ਕੇ ਖੂਨ ਹੀ ਖੂਨ ਕਰ ਦਿੱਤਾ ਗਿਆ ਹੈ ਵਿਚ ਪਤੀ ਦੀ ਪਛਾਣ ਸੁਸ਼ੋਭਿਤ ਗੁਪਤਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪਤਨੀ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਨਿਕਲਿਆ ਖੂਨ ਦੇਖ ਕੇ ਸੁਸ਼ੋਭਿਤ ਮੌਕੇ ਤੋਂ ਫਰਾਰ ਹੋ ਗਿਆ। ਜਿਸਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪਹਿਲੇ ਦੇ ਖੇਤਰ ਅਧਿਕਾਰੀ ਕਮਲੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ । ਮੁਲਜ਼ਮ ਪਤੀ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਟੀਮਾਂ ਛਾਪੇਮਾਰੀ (Raid) ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਸਿ਼ਕਾਇਤ ਮਿਲਣ ਤੋਂ ਬਾਅਦ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. (F.I.R.) ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ । ਪੁਲਸ ਅਨੁਸਾਰ ਮੌਕੇ ’ਤੇ ਸ਼ਾਂਤੀ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

ਰਾਮਪੁਰਾਫੂੂਲ ਸਟੇਸ਼ਨ ‘ਤੇ ਮਾਲ ਗੱਡੀ ਦੇ ਤਿੰਨ ਡੱਬੇ ਪੱਟੜੀ ਤੋਂ ਉਤਰੇ

0
Rampura Phul station

ਬਠਿੰਡਾ, 16 ਅਕਤੂੂਬਰ 2026 : ਪੰਜਾਬ ਦੇ ਜਿਲਾ ਬਠਿੰਡਾ ਦੇ ਰਾਮਪੁਰਾਫੂਲ ਸਟੇਸ਼ਨ (Rampura Phul Station) ‘ਤੇ ਅੱਜ ਮਾਲ ਗੱਡੀ ਦੇ ਤਿੰਨ ਡੱਬਿਆਂ ਦੇ ਪੱਟੜੀ ਤੋਂ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਡੱਬਿਆਂ ਦੇ ਪੱਟੜੀ ਤੋਂ ਉਤਰਨ ਦਾ

ਮਿਲੀ ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਰੇਲਵੇ ਸਟੇਸ਼ਨ (Railway Station) ਨੇੜੇ ਜੋ ਅੱਜ ਇਕ ਮਾਲ ਗੱਡੀ ਦੇ ਤਿੰਨ ਡੱਬੇ ਪੱਟੜੀ ਤੋਂ ਉਤਰ (boxcars came off the track) ਗਏ ਹਨ ਦਾ ਮੁੱਖ ਕਾਰਨ ਪਹੀਏ ਜਾਮ ਹੋਣ ਅਤੇ ਤਕਨੀਕੀ ਖਰਾਬੀ ਹੋਣਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਮਾਲ ਗੱਡੀ ਬਠਿੰਡਾ ਤੋਂ ਅੰਬਾਲਾ ਵੱਲ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਕਾਰਾਂ ਲੈ ਕੇ ਜਾ ਰਹੀ ਸੀ । ਇਸ ਕਾਰਨ ਕੁਝ ਸਮੇਂ ਲਈ ਇਸ ਰੂਟ ‘ਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ ।

ਰੇਲਵੇ ਦੇ ਕਰਮਚਾਰੀਆਂ ਕੀਤੀ ਫੌਰੀ ਕਾਰਵਾਈ

ਪ੍ਰਾਪਤ ਸੂਚਨਾ ਮੁਤਾਬਕ ਉਕਤ ਰੇਲ ਗੱਡੀ ਦੇ ਡੱਬੇ ਪੱਟੜੀ ਤੋਂ ਉਤਰਨ ਤੇ ਰੇਲਵੇ ਕਰਮਚਾਰੀਆਂ ਵਲੋਂ ਫੌਰੀ ਕਾਰਵਾਈ ਕਰਦਿਆਂ ਤੁਰੰਤ ਤਕਨੀਕੀ ਟੀਮ ਦੀ ਮਦਦ ਨਾਲ ਸਭ ਤੋਂ ਪਹਿਲਾਂ ਆਵਾਜਾਈ ਨੂੰ ਠੀਕ ਕੀਤਾ ਗਿਆ ਅਤੇ ਫਿਰ ਪੱਟੜੀ ਤੋਂ ਉਤਰੇ ਰੇਲ ਗੱਡੀਆਂ ਦੇ ਡੱਬਿਆਂ ਨੂੰ ਇਕ ਪਾਸੇ ਹਟਾ ਕੇ ਦੂਸਰੀਆਂ ਲਾਈਨਾਂ ਤੇ ਸਿ਼ਫਟ ਕੀਤਾ ਗਿਆ ।

ਹਾਈਕੋਰਟ ਨੇ ਮੁੱਖ ਮੰਤਰੀ ਦੇ ਫ੍ਰਾਂਸ ਦੌਰੇ ਮਾਮਲੇ ਸਬੰਧੀ ਲਿਆ ਅਹਿਮ ਫ਼ੈਸਲਾ

0
Chief Minister

ਚੰਡੀਗੜ੍ਹ, 16 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਲੋਂ ਮੁੱਖ ਮੰਤਰੀ ਪੰਜਾਬ ਦੇ ਫ੍ਰਾਂਸ ਦੇ ਦੌਰੇ ਸਬੰਧੀ ਅਹਿਮ ਫ਼ੈਸਲਾ ਲਿਆ ਗਿਆ ਹੈ ।

ਕੀ ਫ਼ੈਸਲਾ ਲਿਆ ਗਿਆ ਹੈ ਹਾਈਕੋਰਟ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋੋਰਟ ਵਲੋਂ ਜੋ ਮੁੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੇ ਫ੍ਰਾਂਸ ਦੌਰੇ ਨੂੰ ਕੇਂਦਰ ਸਰਕਾਰ ਵਲੋਂ ਮਨਜੂਰੀ ਨਾ ਦੇਣ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ ਸਬੰਧੀ ਫ਼ੈਸਲਾ ਲੈਂਦਿਆਂ ਹਾਈਕੋਰਟ ਵਲੋਂ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਮਨਜ਼ੂਰ (Petition granted) ਕਰ ਲਿਆ ਗਿਆ ਹੈ ।

ਕਦੋਂ ਅਤੇ ਕਿੰਨੀ ਤਰੀਕ ਤੱਕ ਜਾਣਾ ਸੀ ਮੁੱਖ ਮੰਤਰੀ ਨੇ

ਪ੍ਰਾਪਤ ਸੂਚਨਾ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਦੀ ਅਗਵਾਈ ਹੇਠਲੇ ਵਫ਼ਦ ਨੇ 15 ਤੋਂ 21 ਅਕਤੂਬਰ 2026 ਦੌਰਾਨ ਪੈਰਿਸ ਵਿਖੇ ਹੋਣ ਵਾਲੇ ਕੌਮਾਂਤਰੀ ਫੂਡ ਮੇਲੇ ਵਿੱਚ ਸ਼ਾਮਲ ਹੋਣਾ ਸੀ । ਇਸ ਦੌਰੇ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਵੀ ਭਗਤ ਨੇ ਵੀ ਜਾਣਾ ਸੀ ।

ਦੱਸਣਯੋਗ ਹੈ ਕਿ ਸਰਕਾਰ ਦਾ ਮੁੱਖ ਮਕਸਦ ਇਸ ਮੇਲੇ ਰਾਹੀਂ ਮਾਰਕਫੈੱਡ ਦੇ ਉਤਪਾਦਾਂ ਦੀ ਕੌਮਾਂਤਰੀ ਪੱਧਰ `ਤੇ ਮਾਰਕੀਟਿੰਗ ਕਰਨਾ ਅਤੇ ਸੂਬੇ ਦੇ ਕਿਸਾਨਾਂ ਲਈ ਨਵੀਆਂ ਵਪਾਰਕ ਸੰਭਾਵਨਾਵਾਂ ਤਲਾਸ਼ਣਾ ਸੀ। ਪਟੀਸ਼ਨਰ ਦੇ ਵਕੀਲ ਚੰਚਲ ਸਿੰਗਲਾ ਨੇ ਅਦਾਲਤ ਵਿੱਚ ਦੱਸਿਆ ਕਿ ਦੌਰੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ ਅਤੇ ਖ਼ਰਚਾ ਮਾਰਕਫੈੱਡ ਨੇ ਚੁੱਕਣਾ ਸੀ ।

ਲੁੱਟਖੋਹ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਗ੍ਰਿਫ਼ਤਾਰ

0
Haryana Arrest

ਕਰਨਾਲ, 16 ਅਕਤੂਬਰ 2026 : ਹਰਿਆਣਾ (Haryana) ਦੇ ਜਿਲਾ ਕਰਨਾਲ ਵਿਖੇ ਪੁਲਸ ਵਲੋਂ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਡੀ. ਐੱਸ. ਪੀ. ਰਾਜੀਵ ਨੇ ਦੱਸਿਆ ਕਿ ਮਧੂਬਨ ਅਤੇ ਸਦਰ ਥਾਣਾ ਖੇਤਰ ਵਿੱਚ ਚਾਕੂ ਦੀ ਨੋਕ ‘ਤੇ ਕਤਲ ਦੀਆਂ ਵਾਰਦਾਤਾਂ (Incidents of murder) ਹੋਈਆਂ ਸਨ । ਇਨ੍ਹਾਂ ਮਾਮਲਿਆਂ ਦੀ ਜਾਂਚ -2 ਦੇ ਇੰਸਪੈਕਟਰ ਪ੍ਰਵੀਨ ਕੁਮਾਰ ਨੂੰ ਸੌਂਪੀ ਗਈ ਸੀ । ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲਿਆ । ਇਨ੍ਹਾਂ ਵਿੱਚ ਗੌਰਵ ਅਤੇ ਅੰਕੁਸ਼ ਸ਼ਾਮਲ ਹਨ । ਦੋਵੇਂ ਕਰਨਾਲ ਦੀ ਮਹਾਵੀਰ ਕਲੋਨੀ ਦੇ ਰਹਿਣ ਵਾਲੇ ਹਨ । ਅੰਕੁਸ਼ ਦੀ ਉਮਰ ਕਰੀਬ 28 ਸਾਲ ਹੈ ।

ਕਿੰਨੇ ਦਿਨ ਦਾ ਮਿਲਿਆ ਹੈ ਪੁਲਸ ਰਿਮਾਂਡ

ਪ੍ਰਾਪਤ ਸੂਚਨਾ ਮੁਤਾਬਕ ਜਿਨ੍ਹਾਂ ਪੰਜ ਵਿਅਕਤੀਆਂ ਨੂੰ ਵਾਰਦਾਤਾਂ ਵਿਚ ਸ਼ਾਮਲ ਹੋਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਜਦੋਂ ਜੂਵੇਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਤਾਂ ਇਨ੍ਹ੍ਹਾਂ ਦਾ ਪੰਜ ਦਿਨ ਦਾਂ ਦਾ ਪੁਲਸ ਰਿਮਾਂਡ (Police remand) ਪ੍ਰਾਪਤ ਕੀਤਾ ਗਿਆ। ਦੱਸਣਯੋਗ ਹੈ ਕਿ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ।

ਪੰਜਾਬ `ਚ ਬਿਜਲੀ-ਕੋਲੇ ਦੀ ਘਾਟ ਨਹੀਂ ਆਉਣ ਦਿਆਂਗੇ : ਮਾਨ

0
Bhagwant Mann

ਚੰਡੀਗੜ੍ਹ, 16 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਸੂਬੇ ਦੇ ਅੰਦਰ ਬਿਜਲੀ-ਕੋਲੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਪੰਜਾਬ ਦੇਸ਼ ਦੇ ਅੰਨ ਭੰਡਾਰ ਵਿਚ ਪਾਵੇਗਾ ਇਸ ਸਾਲ ਕਿੰਨੀ ਯੋਗਦਾਨ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟੜ ਨਾਲ ਜੋ ਮੁਲਾਕਾਤ ਕਰਕੇ ਸੂਬੇ ਨੂੰ ਬਿਜਲੀ ਅਤੇ ਕੋਲੇ ਦੀ ਬਿਨਾਂ ਰੁਕਾਵਟ ਸਪਲਾਈ ਯਕੀਨੀ ਬਣਾਉਣ ਦਾ ਮੁੱਦਾ ਉਠਾਇਆ ਗਿਆ ਹੈ ਦੇ ਚਲਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਨੇ ਪੰਜਾਬ ਨੂੰ ਪੂਰੀ ਬਿਜਲੀ ਅਤੇ ਕੋਲੇ ਦੀ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ‘ਚ ਪੰਜਾਬ ਇਸ ਸਾਲ 180 ਲੱਖ ਮੀਟ੍ਰਿਕ ਟਨ ਚੌਲਾਂ ਦਾ ਯੋਗਦਾਨ ਪਾਵੇਗਾ, ਜਿਸ ਲਈ ਬਿਨਾਂ ਰੁਕਾਵਟ ਬਿਜਲੀ ਸਪਲਾਈ ਬਹੁਤ ਜ਼ਰੂਰੀ ਹੈ ।

ਕੋਲੇ ਦੀ ਸਪਲਾਈ ਲਈ ਸਰਕਾਰ ਕਿਸ ਦੇ ਸੰਪਰਕ ਵਿਚ ਹੈ

ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ (Government of Punjab) -ਕੋਲ ਇੰਡੀਆ ਅਤੇ ਝਾਰਖੰਡ ਸਰਕਾਰ ਦੇ ਲਗਾਤਾਰ ਸੰਪਰਕ ‘ਚ ਹੈ । ਪਛਵਾੜਾ ਕੋਲਾ ਖਾਣ ਤੋਂ ਸਪਲਾਈ ‘ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਤਾਂ ਜੋ ਬਿਜਲੀ ਉਤਪਾਦਨੇ ਸੁਚਾਰੂ ਢੰਗ ਨਾਲ ਜਾਰੀ ਰਹੇ। ਉਨ੍ਹਾਂ ਮੀਟਿੰਗ ‘ਚ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਡੀ ਬੰਨ੍ਹ ਪ੍ਰਾਜੈਕਟਾਂ ਦਾ ਮੁੱਦਾ ਵੀ ਉਠਾਇਆ ।

ਦੇਸ਼ ਦੇ ਜਲ ਬਿਜਲੀ ਉਤਪਾਦਨ ਵਿਚ ਪੰਜਾਬ ਦਾ ਕਿੰਨੇ ਫੀਸਦੀ ਹੈ ਯੋਗਦਾਨ

ਬਰਗਾੜੀ ਅਤੇ ਬਹਿਬਲ ਕਲਾਂ ਘਟਨਾਵਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਮਾਮਲੇ ਕਮਜ਼ੋਰ ਹੋਏ ਹਨ। ਹੁਣ ਨਵੇਂ ਗਵਾਹਾਂ ਅਤੇ ਨਵੀਂ ਰਣਨੀਤੀ ਨਾਲ ਅਦਾਲਤ ‘ਚ ਚਲਾਨ ਪੇਸ਼ ਕਰਕੇ ਮਾਮਲਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ । ਉਨ੍ਹਾਂ ਨੇ ਸ਼ਾਹਪੁਰ ਕੰਡੀ ਬੰਨ੍ਹ ਨੂੰ ਲੈ ਕੇ ਐੱਨ. ਜੀ. ਟੀ. ਵੱਲੋਂ ਵਾਰ-ਵਾਰ ਨੋਟਿਸ ਜਾਰੀ ਕੀਤੇ ਜਾਣ ‘ਤੇ ਚਿੰਤਾ ਪ੍ਰਗਟਾਈ ਅਤੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਦੇਸ਼ ਦੇ ਜਲ-ਬਿਜਲੀ ਉਤਪਾਦਨ ‘ਚ ਪੰਜਾਬ ਦਾ ਲੱਗਭਗ 40 ਫੀਸਦੀ ਯੋਗਦਾਨ ਹੈ, ਇਸ ਲਈ ਇਨ੍ਹਾਂ ਪ੍ਰਾਜੈਕਟਾਂ ਦਾ ਸੁਚਾਰੂ ਸੰਚਾਲਨ ਰਾਸ਼ਟਰੀ ਹਿੱਤ `ਚ ਵੀ ਮਹੱਤਵਪੂਰਨ ਹੈ ।

ਨਸ਼ੇ ਦਾ ਵਿਰੋਧ ਕਰਨ ‘ਤੇ ਤੇਜਧਾਰ ਹਥਿਆਰਾਂ ਨਾਲ ਤਿੰਨ ਵਿਅਕਤੀਆਂ ‘ਤੇ ਹਮਲਾ

0
Batala Murder

ਬਟਾਲਾ, 16 ਅਕਤੂਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਵਿਖੇ ਨਸ਼ੇ ਦਾ ਵਿਰੋਧ ਕਰਨ ‘ਤੇ ਤਿੰਨ ਵਿਅਕਤੀਆਂ ‘ਤੇ ਤੇਜਧਾਾਰ ਹਥਿਆਰਾਂ (Sharp-edged weapons) ਨਾਲ ਹਮਲਾ ਕੀਤਾ ਹੈ ।

ਕੌਣ ਕੌਣ ਹਨ ਤਿੰਨੇ ਜਣੇ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਹਰਗੋਬਿੰਦਪੁਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡ ਮਾੜੀ ਪੰਨਵਾਂ ਵਿਖੇ ਨਸਿ਼ਆਂ ਦੀ ਵਿਕਰੀ ਦਾ ਵਿਰੋਧ ਕਰਨ `ਤੇ ਤਿੰਨ ਵਿਅਕਤੀਆਂ `ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ ਵਿਚ ਮੌਤ (Death) ਦੇ ਘਾਟ ਉਤਰੇ ਵਿਅਕਤੀ ਦੀ ਪਛਾਣ 40 ਸਾਲਾ ਬਿਕਰਮਜੀਤ ਸਿੰਘ ਦੇ ਤੌਰ ‘ਤੇ ਹੋਈ ਹੈ ਅਤੇ ਜਖਮੀ ਵਿਅਕਤੀਆਂ ਦੀ ਪਛਾਣ 35 ਸਾਲਾ ਨਿਸ਼ਾਨ ਸਿੰਘ ਅਤੇ ਗੁਰਮੁੱਖ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪਿੰਡ ਦੇ ਸਰਪੰਚ ਨੇ

ਪ੍ਰਾਪਤ ਸੂਚਨਾ ਮੁਤਾਬਕ ਪਿੰਡ ਦੇ ਸਰਪੰਚ ਸੁਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਨਿਸ਼ਾਨ ਸਿੰਘ, ਗੁਰਮੁਖ ਸਿੰਘ ਅਤੇ ਬਿਕਰਮਜੀਤ ਸਿੰਘ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਗਏ ਸਨ। ਸਰਪੰਚ ਅਨੁਸਾਰ, 10 ਤੋਂ 15 ਲੋਕਾਂ ਦੇ ਇੱਕ ਸਮੂਹ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ `ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ।

ਕੀ ਦੱਸਿਆ ਐਸ. ਐਚ. ਓ. ਨੇ

ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਸ੍ਰੀ ਹਰਗੋਬਿੰਦਪੁਰ ਥਾਣੇ ਦੇ ਐਸ. ਐਚ. ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ । ਘਟਨਾ ਨਾਲ ਜੁੜੇ ਤੱਥਾਂ ਅਤੇ ਦੋਸ਼ਾਂ ਬਾਰੇ ਪੂਰੀ ਸਥਿਤੀ ਪੁਲਸ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ ।