Home Blog Page 2631

Sukhpal Singh Khaira ਸਮੇਤ ‘AAP Party’ ਦੇ 2 ਵਿਧਾਇਕ ਕਾਂਗਰਸ ‘ਚ ਸ਼ਾਮਲ, ਮੁੱਖ ਮੰਤਰੀ ਕੈਪਟਨ ਨੇ ਕੀਤਾ ਸਵਾਗਤ

0

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਜਾਣ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਦੋ ‘ਆਪ’ ਵਿਧਾਇਕ ਸਾਥੀਆਂ Jagdev Singh Kamalu ਵਿਧਾਇਕ ਮੌਰ ਅਤੇ ਵਿਧਾਇਕ Pirmal Singh Dhaula, ਵਿਧਾਇਕ ਭਦੌਰ ਦਾ ਸੁਆਗਤ ਕੀਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਪ੍ਰਧਾਨ ਏਆਈਸੀਸੀ ਵੱਲੋਂ ਤਿੰਨ ਸੀਨੀਅਰ ਆਗੂਆਂ ਦੀ ਪ੍ਰੇਰਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਏਆਈਸੀਸੀ ਜਨਰਲ ਸਕੱਤਰ (ਇੰਚਾਰਜ ਪੰਜਾਬ) ਸ਼੍ਰੀ ਹਰੀਸ਼ ਰਾਵਤ ਅਤੇ ਪੀਪੀਸੀਸੀ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦਿੱਲੀ ‘ਚ ਤਿੰਨ ਮੈਂਬਰੀ ਕਮੇਟੀ ਦੇ ਨਾਲ ਵਿਚਾਰ ਚਰਚਾ ਪ੍ਰਕਿਰਿਆ ‘ਚ ਵਿਅਸਤ ਸਨ, ਕੁਝ ਦਿਨਾਂ ‘ਚ ਉਨ੍ਹਾਂ ਦਾ ਅਸ਼ੀਰਵਾਦ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪੱਕੀ ਰਾਏ ਹੈ ਕਿ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ​​ਹੋਵੇਗੀ। ਅੱਜ ਚੰਡੀਗੜ੍ਹ ਵਿਖੇ ਸਾਦਾ ਸਮਾਰੋਹ ਦੌਰਾਨ, ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਜੀ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਹਾਲ ਹੀ ‘ਚ ਸ਼ਾਮਲ ਹੋਏ ਵਿਧਾਇਕ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ।

ਸਤਲੁਜ ਦਰਿਆ ‘ਚ ਪਾਕਿਸਤਾਨ ਦੀ ਕਿਸ਼ਤੀ ਰੁੜ ਕੇ ਭਾਰਤ ਆਈ, BSF ਨੇ ਕਬਜ਼ੇ ‘ਚ ਲਈ

0

ਫਿਰੋਜ਼ਪੁਰ : ਅੱਜ ਸਵੇਰੇ ਇੱਕ ਪਾਕਿਸਤਾਨੀ ਕਿਸ਼ਤੀ ਜੋ ਕਿ ਸਤਲੁਜ ਦੇ ਪਾਣੀ ਦੇ ਵਹਾਅ ‘ਚ ਤੈਰਦੀ ਹੋਈ ਭਾਰਤ ਵੱਲ ਦਾਖ਼ਲ ਹੋ ਗਈ। ਜਿਸ ਨੂੰ ਬੀਐਸਐਫ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਪਾਣੀ ਭਾਰਤ ਵੱਲ ਨੂੰ ਛੱਡਿਆ ਗਿਆ ਹੈ। ਜਿਸ ਦੇ ਵਹਾਅ ਕਾਰਨ ਇਹ ਕਿਸ਼ਤੀ ਰੁੜ੍ਹ ਕੇ ਭਾਰਤ ਸੀਮਾ ਵਿਚ ਦਾਖਲ ਹੋ ਗਈ ਸੀ।

ਜਿਸ ਨੂੰ ਕਬਜ਼ੇ ਵਿੱਚ ਲਿਆ ਗਿਆ ਸੀ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕਿਸ਼ਤੀ ਦੀ ਤਲਾਸ਼ੀ ਅਤੇ ਜਾਂਚ ਕੀਤੀ ਗਈ ਸੀ। ਪਰ ਉਸ ਵਿੱਚੋਂ ਕੁਝ ਵੀ ਨਹੀਂ ਮਿਲਿਆ। ਉਸ ਨੂੰ ਕਬਜ਼ੇ ਵਿੱਚ ਲੈ ਕੇ ਰੱਖ ਲਿਆ ਗਿਆ ਹੈ ਅਤੇ ਅਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਆਪਣੇ ਆਪ ਆਈ ਹੈ ਜਾ ਫਿਰ ਕਿਸੀ ਸਾਜਿਸ਼ ਦੇ ਤਹਿਤ, ਇਸ ਤੇ ਵੀ ਪੜਤਾਲ ਕੀਤੀ ਜਾ ਰਹੀ ਹੈ।

ਕੈਪਟਨ ਸਰਕਾਰ ਨੇ ਮੁਲਾਜ਼ਮਾਂ ਨੂੰ ਮੁੜ ਕੀਤਾ ਨਿਰਾਸ਼

0

ਚੰਡੀਗੜ੍ਹ: ਮੁਲਾਜ਼ਮ ਵਰਗ ਨੂੰ ਉਮੀਦ ਸੀ ਕਿ ਹੁਣ ਸਰਕਾਰ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰ ਦੇਵੇਗੀ। ਪਰ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਨੂੰ ਮੁੜ ਨਿਰਾਸ਼ ਕੀਤਾ ਹੈ। ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਵੀ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਬਾਰੇ ਕੋਈ ਫੈਸਲਾ ਨਹੀਂ ਹੋਇਆ। ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਮੀਦ ਸੀ ਕਿ ਇਸ ਵਾਰ ਕੈਪਟਨ ਸਰਕਾਰ ਉਨ੍ਹਾਂ ਨੂੰ ਤੋਹਫਾ ਜ਼ਰੂਰ ਦੇਵੇਗੀ ਪਰ ਕੈਬਨਿਟ ਮੀਟਿੰਗ ਵਿੱਚ ਛੇਵੇਂ ਤਨਖ਼ਾਹ ਕਮਿਸ਼ਨ ਦਾ ਏਜੰਡਾ ਤੱਕ ਨਹੀਂ ਆਇਆ।

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਪੰਜਾਬ ਸਿਵਲ ਸਕੱਤਰੇਤ ਵਿੱਚ ਕਾਫ਼ੀ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ। ਜਦੋਂ ਦੁਪਹਿਰ ਵੇਲ਼ੇ ਤੱਕ ਨਾ ਤਾਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਸਕੱਤਰੇਤ ਦੀਆਂ ਸ਼ਾਖਾਵਾਂ ਵਿੱਚ ਪਹੁੰਚੀ ਤੇ ਨਾ ਹੀ ਮੀਟਿੰਗ ਦਾ ਏਜੰਡਾ ਕੈਬਨਿਟ ਅਫ਼ੇਅਰ ਬਰਾਂਚ ਵਿੱਚ ਪਹੁੰਚਿਆ ਤਾਂ ਮੁਲਾਜ਼ਮਾਂ ਵਿੱਚ ਨਿਰਾਸ਼ਾ ਫੈਲ ਗਈ।

ਪੰਜਾਬ ਸਰਕਾਰ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਇਸ ਬੇਰੁਖੀ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸਾਂਝਾ ਮੁਲਾਜ਼ਮ ਮੰਚ ,ਸੁਖਚੈਨ ਸਿੰਘ ਖਹਿਰਾ ‘ਤੇ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਤੇ ਹੋਰਨਾਂ ਨੇ ਕਿਹਾ ਕਿ ਸਰਕਾਰ ਆਪਣੇ ਮੰਤਰੀਆਂ-ਸੰਤਰੀਆਂ ਤੇ ਚਹੇਤਿਆਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ। ਪਰ ਸਰਕਾਰ ਕੱਚੇ ਤੇ ਪੱਕੇ ਮੁਲਾਜ਼ਮਾਂ ਸਮੇਤ ਬੇਰੁਜ਼ਗਾਰਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਕਾਫੀ ਸਮੇਂ ਤੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਟਲ ਰਹੀ ਹੈ। ਇਸ ਲਈ ਮੁਲਾਜ਼ਮਾਂ ਵਿੱਚ ਇਸ ਸੰਬੰਧੀ ਕਾਫੀ ਰੋਸ ਪਾਇਆ ਜਾ ਰਿਹਾ ਹੈ।

 

PNB Scam : ਡੋਮਿਨਿਕਾ ਹਾਈਕੋਰਟ ‘ਚ Mehul Choksi ‘ਤੇ ਅੱਜ ਫਿਰ ਸੁਣਵਾਈ

0

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (PNB Scam) ‘ਚ 13,500 ਕਰੋੜ ਰੁਪਏ ਦੀ ਗੜਬੜੀ ਕਰਕੇ ਦੇਸ਼ ਤੋਂ ਫਰਾਰ ਚੱਲ ਰਹੇ ਮੇਹੁਲ ਚੌਕਸੀ ਦੀ ਡੋਮਿਨਿਕਾ ਹਾਈਕੋਰਟ ‘ਚ ਜ਼ਮਾਨਤ ਮੰਗ ਖਾਰਿਜ ਹੋ ਗਈ ਹੈ। ਚੌਕਸੀ ਦੇ ਵਕੀਲ ਵਿਜੈ ਅੱਗਰਵਾਲ ਨੇ ਹਾਈਕੋਰਟ ਵਿੱਚ ਅਪੀਲ ਕਰਨ ਦੀ ਗੱਲ ਕਹੀ ਹੈ। ਉੱਥੇ ਹੀ, ਚੌਕਸੀ ਕੇਸ ‘ਚ ਅੱਜ ਫਿਰ ਡੋਮਿਨਿਕਾ ਕੋਰਟ ‘ਚ ਭਾਰਤੀ ਸ਼ਾਮ 6 ਵਜੇ ਦੁਬਾਰਾ ਸੁਣਵਾਈ ਹੋਵੇਗੀ।

ਅੱਜ ਕੋਰਟ ਇਹ ਸਪੱਸ਼ਟ ਕਰੇਗੀ ਕਿ ਚੌਕਸੀ ਨੂੰ ਭਾਰਤ ਹਵਾਲਗੀ ਕੀਤਾ ਜਾਵੇਗਾ ਜਾਂ ਉਸ ਨੂੰ ਸਿੱਧੇ ਐਂਟੀਗੁਆ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਸਟਿਸ ਬਰਨੀ ਸਟੀਫਨਸਨ ਨੇ ਪਟੀਸ਼ਨ ‘ਤੇ ਸੁਣਵਾਈ ਤੋਂ ਲਗਭਗ 3 ਘੰਟੇ ਬਾਅਦ ਮੇਹੁਲ ਚੌਕਸੀ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 3 ਜੂਨ ਲਈ ਟਾਲ ਦਿੱਤੀ ਗਈ ਸੀ। ਮੇਹੁਲ ਦੀ ਮੰਗ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਕਸੀ ਦਾ ਗੁਆਂਢੀ ਦੇਸ਼ ਐਂਟੀਗੁਆ ਅਤੇ ਬਾਰਬੁਡਾ ਤੋਂ ਅਗਵਾਹ ਕਰ ਲਿਆ ਗਿਆ ਸੀ ਅਤੇ ਜ਼ਬਰਦਸਤੀ ਡੋਮਿਨਿਕਾ ਲਿਆਇਆ ਗਿਆ ਸੀ ।

ਪੁਲਵਾਮਾ ‘ਚ ਅੱਤਵਾਦੀਆਂ ਨੇ BJP ਆਗੂ ਨੂੰ ਗੋਲੀ ਮਾਰ ਕੇ ਕੀਤਾ ਕਤਲ

0

ਸ਼੍ਰੀਨਗਰ : ਜੰਮੂ – ਕਸ਼ਮੀਰ ‘ਚ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ ‘ਚ ਬੁੱਧਵਾਰ ਰਾਤ ਅੱਤਵਾਦੀਆਂ ਨੇ ਭਾਜਪਾ ਨੇਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬੀਜੇਪੀ ਸੇਵਾਦਾਰ ਰਾਕੇਸ਼ ਪੰਡਿਤ ‘ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਬਿਨ੍ਹਾਂ ਸੁਰੱਖਿਆ ਦੇ ਦੋਸਤ ਨਾਲ ਮਿਲਣ ਜਾ ਰਹੇ ਸਨ। ਉਨ੍ਹਾਂ ਦੇ ਨਾਲ ਸੁਰੱਖਿਆ ਲਈ 2 ਪਰਸਨਲ ਸਿਕਿਉਰਿਟੀ ਆਫਿਸਰ ਵੀ ਤੈਨਾਤ ਕੀਤੇ ਗਏ ਸਨ। ਪਰ ਉਸ ਸਮੇਂ ਇਹ ਦੋਵੇਂ ਸਿਕਿਉਰਿਟੀ ਆਫਿਸਰ ਨਾਲ ਨਹੀਂ ਸਨ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਘਟਨਾ ਦੀ ਨਿੰਦਿਆ ਕੀਤੀ।

ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਤਿੰਨ ਅੱਤਵਾਦੀਆਂ ਦੇ ਸਮੂਹ ਨੇ ਰਾਤ ਕਰੀਬ 10:15 ਵਜੇ ਰਾਕੇਸ਼ ਪੰਡਿਤ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੂੰ ਫੜਨ ਲਈ ਖੇਤਰ ‘ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅੱਤਵਾਦੀਆਂ ਦੀ ਗੋਲੀਬਾਰੀ ਵਿੱਚ ਰਾਕੇਸ਼ ਦੇ ਦੋਸਤ ਦੀ ਧੀ ਵੀ ਜਖ਼ਮੀ ਹੋਈ ਹੈ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪੁਲਿਸ ਬੁਲਾਰੇ ਦੇ ਅਨੁਸਾਰ, ਮਿਆਰੀ ਓਪਰੇਟਿੰਗ ਵਿਧੀ ਦੀ ਉਲੰਘਣਾ ਕਰਦਿਆਂ ਉਹ ਬਿਨ੍ਹਾਂ ਕਿਸੇ ਸੁਰੱਖਿਆ ਦੇ ਦੱਖਣੀ ਕਸ਼ਮੀਰ ਦੇ ਆਪਣੇ ਜੱਦੀ ਪਿੰਡ ਚਲੇ ਗਏ।

ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ‘ਹਿੰਸਾ’ ਨੇ ਜੰਮੂ-ਕਸ਼ਮੀਰ ਨੂੰ ਸਿਰਫ ਦੁੱਖ ਦਿੱਤਾ ਹੈ । ਇਹ ਸੁਣ ਕੇ ਹੈਰਾਨ ਹੋਏ ਕਿ ਭਾਜਪਾ ਨੇਤਾ ਰਾਕੇਸ਼ ਪੰਡਿਤ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ । ਹਿੰਸਾ ਦੀਆਂ ਇਨ੍ਹਾਂ ਅਣਮਨੁੱਖੀ ਹਰਕਤਾਂ ਨੇ ਜੰਮੂ-ਕਸ਼ਮੀਰ ਨੂੰ ਸਿਰਫ ਦੁੱਖ ਹੀ ਪਹੁੰਚਾਇਆ ਹੈ। ਪਰਿਵਾਰ ਪ੍ਰਤੀ ਮੇਰੀ ਹਮਦਰਦੀ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਜੌਨਸਨ ਅਤੇ ਜੌਨਸਨ ਦੀ ਵਿਕਰੀ ‘ਤੇ ਲੱਗੀ ਰੋਕ

0

ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਅਤੇ ਟੈਲਕਮ ਪਾਊਡਰ ਨਾਲ ਔਰਤਾਂ ਨੂੰ ਹੋਣ ਵਾਲੇ ਕੈਂਸਰ ਲਈ 14,500 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਪਏਗਾ। ਜਾਣਕਾਰੀ ਮੁਤਾਬਿਕ ਇਹ ਮੁਆਵਜ਼ਾ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਜੌਨਸਨ ਐਂਡ ਜੌਨਸਨ ਦੇ ਪਾਊਡਰ ਅਤੇ ਸੰਬੰਧਿਤ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਕੈਂਸਰ ਹੋਇਆ। ਕੰਪਨੀ ਨੇ ਕਿਹਾ ਕਿ ਇਸ ਨੂੰ ਮਿਸੌਰੀ ਦੀ ਹੇਠਲੀ ਅਦਾਲਤ ਵਿੱਚ ਮੁਕੱਦਮੇ ਦੌਰਾਨ ਆਪਣੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦਾ ਮੌਕਾ ਨਹੀਂ ਮਿਿਲਆ।

ਹੇਠਲੀ ਅਦਾਲਤ ਨੇ ਪਹਿਲਾਂ 400 ਕਰੋੜ ਡਾਲਰ ਹਰਜਾਨਾ ਤੈਅ ਕੀਤਾ ਸੀ।ਪਰ ਹਾਈ ਕੋਰਟ ‘ਚ ਅਪੀਲ ਕਰਨ ਤੋਂ ਬਾਅਦ ਇਸ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ। ਜੌਨਸਨ ਐਂਡ ਜੌਨਸਨ ਦੇ ਪਾਊਡਰ ਵਿਚ ਪਾਇਆ ਗਿਆ ਕਿ ਜੋ ਇਸ ਦੀ ਵਰਤੋਂ ਕਰਦੇ ਹਨ ।ਇਹ ਉਨ੍ਹਾਂ ਔਰਤਾਂ ਅਤੇ ਬੱਚਿਆਂ ਲਈ ਘਾਤਕ ਹੈ।

ਜੌਨਸਨ ਅਤੇ ਜੌਨਸਨ ਪਾਊਡਰ ਨੂੰ ਸੁਰੱਖਿਅਤ ਦੱਸਦਾ ਰਿਹਾ ਹੈ। ਪਰ ਇਸ ਸਭ ਦੇ ਬਾਅਦ ਅਤੇ ਕੈਨੇਡਾ ਵਿਚ ਘੱਟ ਰਹੀ ਮੰਗ ਅਤੇ ਮਾਰਕੀਟ ਵਿਚ ਪ੍ਰਚਲਿਤ ਮਾੜੀ ਭਾਵਨਾ ਦਾ ਹਵਾਲਾ ਦਿੰਦੇ ਹੋਏ ਪਾਊਡਰ ਦੀ ਵਿਕਰੀ ਨੂੰ ਵੀ ਰੋਕ ਦਿੱਤਾ ਗਿਆ।

ਮੁਕੱਦਮੇ ਮੁਤਾਬਕ ਕਈ ਔਰਤਾਂ ਦੀ ਮੌਤ ਕੈਂਸਰ ਨਾਲ ਹੋਈ ਸੀ।ਇਸ ਵੇਲੇ 22 ਔਰਤਾਂ ਨੇ ਮੁਕੱਦਮਾ ਦਰਜ ਕੀਤਾ ਸੀ

 

ਮੌਨਸੂਨ ਦੀ ਆਮਦ ਦੇ ਨਾਲ ਅੱਜ ਤੋਂ ਬਾਰਸ਼ ਸ਼ੁਰੂ, ਤਾਪਮਾਨ ਰਿਹਾ 36.6 ਡਿਗਰੀ ਸੈਲਸੀਅਸ

0

ਨਵੀਂ ਦਿੱਲੀ: ਦੇਸ਼ ਵਿੱਚ ਮੌਨਸੂਨ ਦਾ ਮੌਸਮ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਹੈ। ਦੱਸ ਦਈਏ ਕਿ ਇਸ ਵਾਰ ਚੱਕਰਵਾਤੀ ਤੂਫਾਨਾਂ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਸ਼ ਹੋ ਰਹੀ ਹੈ ਪਰ ਮੌਨਸੂਨ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਾਰੇ ਭਾਰਤੀ ਮੌਸਮ ਵਿਭਾਗ ਦੇ ਦੱਸਿਆ ਕਿ ਹੈ ਕਿ ਦੱਖਣੀ-ਪੱਛਮੀ ਮੌਨਸੂਨ ਦੇ ਕੇਰਲਾ ਪਹੁੰਚਣ ਲਈ ਸਥਿਤੀਆਂ ਸਾਜ਼ਗਾਰ ਹਨ ਤੇ ਅੱਜ ਇਹ ਸੂਬੇ ਦੇ ਆਸਮਾਨ ‘ਤੇ ਛਾ ਜਾਵੇਗੀ। ਕੇਰਲਾ ’ਚ ਸਥਾਨਕ ਪੱਧਰ ‘ਤੇ ਮੀਂਹ ਵੱਖ-ਵੱਖ ਇਲਾਕਿਆਂ ’ਚ ਪਹਿਲਾਂ ਨਾਲੋਂ ਜ਼ਿਆਦਾ ਪੈ ਰਿਹਾ ਹੈ। ਪੱਛਮ ਤੋਂ ਆਉਣ ਵਾਲਿਆਂ ਹਵਾਵਾਂ ਨੀਵੇਂ ਪੱਧਰ ‘ਤੇ ਤੇਜ਼ ਹੋ ਗਈਆਂ ਹਨ। ਅਰਬ ਸਾਗਰ ਦੇ ਦੱਖਣ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਕੇਰਲਾ ਵਿਚ ਮੀਂਹ ਜ਼ਿਆਦਾ ਪੈਣ ਦੇ ਅਸਾਰ ਬਣ ਰਹੇ ਹਨ। ਇਸ ਲਈ ਇਸੇ ਸਮੇਂ ਕੇਰਲਾ ‘ਚ ਮੌਨਸੂਨ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਦੱਸ ਦਈਏ ਕਿ ਆਮ ਤੌਰ ’ਤੇ ਕੇਰਲਾ ‘ਚ ਮੌਨਸੂਨ ਪਹਿਲੀ ਜੂਨ ਨੂੰ ਦਸਤਕ ਦੇ ਦਿੰਦੀ ਹੈ। ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਮੌਨਸੂਨ ਦੇ 31 ਮਈ ਨੂੰ ਕੇਰਲਾ ਪਹੁੰਚਣ ਦਾ ਅੰਦਾਜ਼ਾ ਲਾਇਆ ਸੀ ਤੇ ਚਾਰ ਦਿਨ ਉਪਰ-ਥੱਲੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਹਾਲਾਂਕਿ 30 ਮਈ ਨੂੰ ਮੌਸਮ ਵਿਭਾਗ ਨੇ ਕਿਹਾ ਸੀ ਕਿ ਹਾਲੇ ਸਥਿਤੀ ਸਾਜ਼ਗਾਰ ਨਹੀਂ ਬਣੀ। ਇਸ ਸਾਲ ਮੌਨਸੂਨ ਦੇ ਆਮ ਦੀ ਤਰ੍ਹਾਂ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ।

ਭਾਰਤ ‘ਤੇ ਕਤਰ ਵਿਚਾਲੇ ਹੋਵੇਗਾ ਅੱਜ ਫੁੱਟਬਾਲ ਮੈਚ

0

ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਅਨੇਕਾਂ ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਹਰੇਕ ਵਰਗ ਦੇ ਕੰਮਕਾਰ ‘ਤੇ ਵੀ ਬੁਰਾ ਅਸਰ ਪਿਆ ਹੈ ।ਜਿਸ ਤਰ੍ਹਾਂ ਹਰ ਵਰਗ ਲੌਕਡਾਊਨ ਲੱਗਣ ਕਾਰਨ ਪ੍ਰਭਾਵਿਤ ਹੋਇਆ ਹੈ।ਉਸੇ ਤਰ੍ਹਾਂ ਖਿਡਾਰੀਆਂ ‘ਤੇ ਵੀ ਇਸਦਾ ਅਸਰ ਪਿਆ ਹੈ।ਲੌਕਡਾਊਨ ਕਾਰਨ ਖਿਡਾਰੀ ਚੰਗੀ ਤਰ੍ਹਾਂ ਪ੍ਰੈਕਟਿਸ ਨਹੀਂ ਕਰ ਸਕੇ।

ਭਾਰਤੀ ਫੁਟਬਾਲ ਟੀਮ ਦੀ ਤਿਆਰੀ ਬਹੁਤ ਚੰਗੀ ਨਹੀਂ ਰਹੀ ਅਤੇ ਅਜਿਹੇ ’ਚ ਏਸ਼ਿਆਈ ਚੈਂਪੀਅਨ ਕਤਰ ਖ਼ਿਲਾਫ਼ ਵਿਸ਼ਵ ਕੱਪ ਅਤੇ ਏਸ਼ਿਆਈ ਕੁਆਲੀਫਾਇਰਜ਼ ਲਈ ਵੀਰਵਾਰ ਨੂੰ ਹੋਣ ਵਾਲਾ ਮੈਚ ਭਾਰਤ ਲਈ ਸੌਖਾ ਨਹੀਂ ਹੋਵੇਗਾ।

ਕੋਰੋਨਾ ਕਾਰਨ ਪਿਛਲੇ ਸਾਲ ਮੁਲਤਵੀ ਹੋਏ ਗਰੁੱਪ-ਈ ਦੇ ਮੁਕਾਬਲੇ ਹੁਣ ਇੱਕ ਹੀ ਜਗ੍ਹਾ ਕਰਵਾਉਣ ਦੇ ਫ਼ੈਸਲੇ ਕਰਕੇ ਭਾਰਤ ਨੂੰ ਆਪਣਾ ਘਰੇਲੂ ਮੈਚ ਕਤਰ ਦੀ ਰਾਜਧਾਨੀ ਵਿੱਚ ਖੇਡਣਾ ਪੈ ਰਿਹਾ ਹੈ। ਬੀਤੇ ਸਮੇਂ ਵਿੱਚ ਕਤਰ ਟੀਮ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ, ਜਿਸ ਬਦੌਲਤ ਉਹ ਪੂਰੇ ਆਤਮਵਿਸ਼ਵਾਸ ਨਾਲ ਇਸ ਮੁਕਾਬਲੇ ’ਚ ਉੱਤਰੇਗੀ।

ਇਸ ਦੇ ਉਲਟ ਭਾਰਤ ਬਹੁਤੀ ਚੰਗੀ ਤਿਆਰੀ ਨਹੀਂ ਕਰ ਸਕਿਆ। ਕੋਰੋਨਾ ਕਾਰਨ ਭਾਰਤੀ ਟੀਮ ਨੂੰ ਮਈ ’ਚ ਸ਼ੁਰੂ ਹੋਣ ਵਾਲਾ ਅਭਿਆਸ ਕੈਂਪ ਰੱਦ ਕਰਨਾ ਪਿਆ ਸੀ। ਭਾਰਤੀ ਟੀਮ 19 ਮਈ ਨੂੰ ਇੱਥੇ ਪਹੁੰਚੀ ।ਪਰ ਖਿਡਾਰੀਆਂ ਨੂੰ ਉਮੀਦ ਅਨੁਸਾਰ ਸਹੂਲਤਾਂ ਨਹੀਂ ਮਿਲੀਆਂ।

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਸਿਹਤ ਵਿਗੜੀ

0

ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਤਬੀਅਤ ਵਿਗੜ ਗਈ ਹੈ । ਪੇਟ ਵਿੱਚ ਦਰਦ ਹੋਣ ਕਾਰਨ ਰਾਮ ਰਹੀਮ ਰੋਹਤਕ PGI ਲਿਆਂਦਾ ਗਿਆ ।

ਰਾਮ ਰਹੀਮ ਨੂੰ ਅੱਜ ਸਵੇਰੇ 7 ਵਜੇ ਦੇ ਕਰੀਬ ਸਖਤ ਸੁਰੱਖਿਆ ਹੇਠ ਜੇਲ੍ਹ ਤੋਂ PGI ਲਿਆਂਦਾ ਗਿਆ । ਉਸ ਨੂੰ ਦੂਜੀ ਵਾਰ ਪੀਜੀਆਈ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਜਿਸ ਵਾਰਡ ਵਿੱਚ ਬਾਬਾ ਰਾਮ ਰਹੀਮ ਨੂੰ ਰੱਖਿਆ ਗਿਆ ਹੈ, ਉੱਥੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ।

ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਕੋਰੋਨਾ ਦੇ ਖਦਸ਼ੇ ਕਾਰਨ ਭਾਰੀ ਸੁਰੱਖਿਆ ਦੇ ਵਿਚਕਾਰ ਰੋਹਤਕ PGI ਵਿੱਚ ਦਾਖਲ ਕਰਵਾਇਆ ਗਿਆ ਸੀ। ਰਾਮ ਰਹੀਮ ਨੂੰ PGI ਲਿਆਉਣ ਤੋਂ ਪਹਿਲਾਂ ਪੁਲਿਸ ਫੋਰਸ ਸੁਨਾਰੀਆ ਜੇਲ੍ਹ ਤੋਂ PGI ਤੱਕ ਚੱਪੇ-ਚੱਪੇ ‘ਤੇ ਤਾਇਨਾਤ ਕੀਤੀ ਗਈ ਸੀ ।

ਦੱਸ ਦੇਈਏ ਕਿ ਰਾਮ ਰਹੀਮ ਪਹਿਲਾਂ ਤੋਂ ਹੀ ਸ਼ੂਗਰ ਅਤੇ BP ਦੇ ਮਰੀਜ਼ ਹਨ ।ਇਸ ਲਈ ਜਦੋਂ ਉਸਦੇ ਵੱਲੋਂ ਘਬਰਾਹਟ ਦੀ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ PGI ਵਿੱਚ ਦਾਖਲ ਕਰਵਾਉਣ ਦਾ ਫੈਸਲਾ ਕੀਤਾ ।

ਪੰਜਾਬ ‘ਚ ਘਟਣ ਲੱਗਾ ਕੋਰੋਨਾ ਦਾ ਕਹਿਰ, 2281 ਆਏ ਨਵੇਂ ਕੇਸ, 100 ਤੋਂ ਘੱਟ ਮੌਤਾਂ

0

ਚੰਡੀਗੜ੍ਹ : ਪੰਜਾਬ ‘ਚ ਹੁਣ ਕੋਰੋਨਾ ਦੇ ਕੇਸ ਘਟਦੇ ਨਜ਼ਰ ਆ ਰਹੇ ਹਨ। ਹਰ ਰੋਜ਼ ਕੇਸਾਂ ‘ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਇਹ ਨਜ਼ਰ ਆ ਰਿਹਾ ਕਿ ਦੂਜੀ ਲਹਿਰ ਦੀ ਪੀਕ ਹੁਣ ਮੁੱਕ ਰਹੀ ਹੈ। ਮੰਗਲਵਾਰ ਨੂੰ ਪੰਜਾਬ ‘ਚ 2,184 ਤਾਜ਼ਾ ਕੋਰੋਨਾ ਕੇਸ ਦਰਜ਼ ਹੋਏ, ਜਿਸ ਨਾਲ ਕੁੱਲ੍ਹ ਕੇਸਾਂ ਦੀ ਗਿਣਤੀ 5,69,756 ਹੋ ਗਈ। ਇਸ ਦੌਰਾਨ ਇੱਕ ਦਿਨ ‘ਚ ਮੌਤਾਂ ਦੀ ਗਿਣਤੀ ਵੀ ਘਟੀ ਹੈ। ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਮੌਤਾਂ ਦਾ ਅੰਕੜਾ 100 ਤੋਂ ਘਟਿਆ ਹੈ। ਆਖਰੀ ਵਾਰ ਰਾਜ ਵਿੱਚ 100 ਤੋਂ ਵੱਧ ਮੌਤਾਂ 29 ਅਪ੍ਰੈਲ ਨੂੰ ਦਰਜ ਕੀਤੀਆਂ ਗਈਆਂ ਸਨ, ਜਦੋਂ ਇੱਥੇ 102 ਮੌਤਾਂ ਹੋਈਆਂ ਸੀ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਅਨੁਸਾਰ ਸੋਮਵਾਰ ਨੂੰ ਐਕਟਿਵ ਮਾਮਲਿਆਂ ਦੀ ਗਿਣਤੀ 36,433 ਤੋਂ ਘਟ ਕੇ 33,444 ਰਹਿ ਗਈ ਹੈ।

ਸਭ ਤੋਂ ਵੱਧ ਮੋਤਾਂ ਅੱਜ ਜ਼ਿਲ੍ਹਾ ਫਾਜ਼ਿਲਕਾ ਤੋਂ ਹੋਈਆਂ ਉਥੇ 9 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ 7, ਬਰਨਾਲੇ ਤੋਂ 2, ਬਠਿੰਡੇ ਤੋਂ 5, ਫਰੀਦਕੋਟ ਤੋਂ 2, ਫਤਿਹਗੜ੍ਹ ਸਾਹਿਬ ਤੋਂ 1, ਫਿਰੋਜ਼ਪੁਰ ਤੋਂ 7, ਗੁਰਦਾਸਪੁਰ ਤੋਂ 6, ਹੁਸ਼ਿਆਰਪੁਰ ਤੋਂ 4, ਜਲੰਧਰ ਤੋਂ 4, ਕਪੂਰਥਲੇ ਤੋਂ 4, ਲੁਧਿਆਣੇ ਤੋਂ 5, ਮਾਨਸੇ ਤੋਂ 3, ਮੋਗੇ ਤੋਂ 7, ਐੱਸ. ਏ. ਐੱਸ. ਨਗਰ ਤੋਂ 8, ਸੰਗਰੂਰ ਤੋਂ 7, ਐੱਸ. ਬੀ. ਐੱਸ. ਨਗਰ ਤੋਂ 1 ਤੇ ਤਰਨਤਾਰਨ ਤੋਂ 3 ਵਿਅਕਤੀਆਂ ਦੀ ਮੌਤ ਹੋ ਗਈ।