Home Blog Page 2615

Brisbane ਨੂੰ ਅਗਲੇ ਮਹੀਨੇ ਓਲੰਪਿਕ 2032 ਦਾ ਮੇਜ਼ਬਾਨ ਕੀਤਾ ਜਾਏਗਾ ਐਲਾਨ

0

ਲੁਸਾਨੇ : ਟੋਕੀਓ ‘ਚ ਅਗਲੇ ਮਹੀਨੇ ਬ੍ਰਿਸਬੇਨ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਮੈਂਬਰਾਂ ਲਈ 2032 ਓਲੰਪਿਕ ਦਾ ਮੇਜ਼ਬਾਨ ਬਣਨ ਦਾ ਐਲਾਨ ਜਾਵੇਗੀ। ਆਈ.ਓ.ਸੀ. ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ 21 ਜੁਲਾਈ ਨੂੰ ਕਾਰਜਕਾਰੀ ਬੋਰਡ ਦੀ ਬੈਠਕ ਤੋਂ ਬਾਅਦ ਬ੍ਰਿਸਬੇਨ ਨੂੰ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ।

ਬੋਲੀ ਅਭਿਆਨ ਨੂੰ ਸੁਚਾਰੂ ਕਰਨ ਅਤੇ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਬਣਾਈ ਗਈ ਨਵੀਂ ਪ੍ਰਣਾਲੀ ਤਹਿਤ ਬ੍ਰਿਸਬੇਨ ਪਹਿਲਾ ਓਲੰਪਿਕ ਮੇਜ਼ਬਾਨ ਸ਼ਹਿਰ ਬਣੇਗਾ, ਜਿਸ ਦਾ ਚੋਣ ਬਿਨਾਂ ਵਿਰੋਧ ਹੋਵੇਗਾ। ਆਸਟ੍ਰੇਲੀਆ ਦੇ ਇਸ ਸ਼ਹਿਰ ਨੂੰ ਫਰਵਰੀ ਵਿਚ ਮੇਜ਼ਬਾਨੀ ਦੀ ਦੌੜ ਵਿਚ ਤੇਜ਼ੀ ਨਾਲ ਅੱਗੇ ਕੀਤਾ ਗਿਆ ਸੀ, ਜਦੋਂ ਆਈ.ਓ.ਸੀ. ਨੇ ਇਸ ਨੂੰ ਪਹਿਲ ਦਾ ਦਾਅਵੇਦਾਰ ਕਰਾਰ ਦਿੱਤਾ ਸੀ। ਬ੍ਰਿਸਬੇਨ ਦੀ ਬੋਲੀ ਦੀ ਅਗਵਾਈ ਆਈ.ਓ.ਸੀ. ਦੇ ਉਪ ਪ੍ਰਧਾਨ ਜੌਹਨ ਕੋਟਸ ਨੇ ਕੀਤੀ।

ਯੂਪੀ ਰਾਜ ਦੀ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਇੱਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ,’ ‘ਧੀਆਂ ਨੂੰ ਮੋਬਾਈਲ ਨਾ ਦਿਓ, ਗੱਲ ਕਰਦਿਆਂ ਲੜਕਿਆਂ ਨਾਲ ਭੱਜ ਜਾਂਦੀਆਂ’

0

ਅਲੀਗੜ੍ਹ : ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਨੇ ਔਰਤਾਂ ਵਿਰੁੱਧ ਜੁਰਮ ਬਾਰੇ ਇਕ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਵਿਰੁੱਧ ਜੋ ਵੱਧ ਰਹੇ ਅਪਰਾਧ ਹਨ ਉਨ੍ਹਾਂ ਦਾ ਕਾਰਨ ਉਨ੍ਹਾਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਹੈ। ਮੀਨਾ ਕੁਮਾਰੀ ਨੇ ਕੁੜੀਆਂ ਬਾਰੇ ਅਜਿਹੀ ਟਿੱਪਣੀ ਕੀਤੀ ਹੈ, ਜਿਸ ਨੂੰ ਲੈ ਕੇ ਹੰਗਾਮਾ ਹੋਇਆ ਹੈ। ਮੀਨਾ ਕੁਮਾਰੀ ਨੇ ਕਿਹਾ ਹੈ ਕਿ ਕੁੜੀਆਂ ਘੰਟਾ -ਘੰਟਾ ਮੋਬਾਈਲ ‘ਤੇ ਗੱਲਾਂ ਕਰਦੀਆਂ ਹਨ। ਮੋਬਾਈਲ ਕੁੜੀਆਂ ਨੂੰ ਨਹੀਂ ਦੇਣੇ ਚਾਹੀਦੇ। ਉਸ ਨੇ ਇਹ ਵੀ ਕਿਹਾ ਕਿ ਜੇ ਲੜਕੀਆਂ ਵਿਗੜਦੀਆਂ ਹਨ, ਤਾਂ ਉਨ੍ਹਾਂ ਦੀ ਮਾਂ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਅਲੀਗੜ੍ਹ ਪਹੁੰਚੀ ਯੂਪੀ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਨੇ ਕਿਹਾ ਕਿ ਸਮਾਜ ਨੂੰ ਖੁਦ ਔਰਤਾਂ ਵਿਰੁੱਧ ਵੱਧ ਰਹੇ ਜੁਰਮਾਂ ਪ੍ਰਤੀ ਸਖਤ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ‘ਚ ਮੋਬਾਈਲ ਇੱਕ ਵੱਡੀ ਸਮੱਸਿਆ ਬਣ ਗਈ ਹੈ, ਕੁੜੀਆਂ ਘੰਟਾ ਮੋਬਾਈਲ ‘ਤੇ ਗੱਲਾਂ ਕਰਦੀਆਂ ਹਨ, ਮੁੰਡਿਆਂ ਨਾਲ ਉੱਠਦੀਆਂ ਬੈਠਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਮੋਬਾਈਲ ਫੋਨ ਵੀ ਚੈੱਕ ਨਹੀਂ ਕੀਤੇ ਜਾਂਦੇ। ਪਰਿਵਾਰ ਦੇ ਮੈਂਬਰਾਂ ਨੂੰ ਪਤਾ ਨਹੀਂ ਹੈ ਕਿ ਮੋਬਾਈਲ ‘ਤੇ ਗੱਲ ਕਰਦਿਆਂ ਕੁੜੀਆਂ ਮੁੰਡਿਆਂ ਨਾਲ ਭੱਜਦੀਆਂ ਹਨ।

ਮੀਨਾ ਕੁਮਾਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੜਕੀਆਂ ਨੂੰ ਮੋਬਾਈਲ ਨਾ ਦੇਣ ਅਤੇ ਜੇ ਉਹ ਮੋਬਾਈਲ ਦੇਣ ਤਾਂ ਉਨ੍ਹਾਂ ਦੀ ਪੂਰੀ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿੱਚ ਮਾਂ ਦੀ ਵੱਡੀ ਜ਼ਿੰਮੇਵਾਰੀ ਹੈ। ਅੱਜ ਜੇ ਧੀਆਂ ਵਿਗੜ ਗਈਆਂ ਹਨ ਤਾਂ ਉਨ੍ਹਾਂ ਦੀਆਂ ਮਾਵਾਂ ਇਸ ਲਈ ਜ਼ਿੰਮੇਵਾਰ ਹਨ। ਔਰਤਾਂ ਨੂੰ ਵੀ ਆਜ਼ਾਦ ਬੋਲਣ ਅਤੇ ਮਰਦਾਂ ਵਾਂਗ ਜੀਉਣ ਦੀ ਆਜ਼ਾਦੀ ਹੈ। ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਔਰਤਾਂ ਵਿਰੁੱਧ ਹੋਣ ਵਾਲੇ ਜੁਰਮਾਂ ਨੂੰ ਰੋਕਣ ਅਤੇ ਇਹ ਸੁਨਿਸ਼ਚਿਤ ਕਰਨ ਕਿ ਸੰਵਿਧਾਨ ਨੇ ਉਨ੍ਹਾਂ ਨੂੰ ਦਿੱਤੀ ਆਜ਼ਾਦੀ ਵਿੱਚ ਕੋਈ ਰੁਕਾਵਟ ਨਾ ਪਵੇ, ਪਰ ਜਦੋਂ ਮਹਿਲਾ ਕਮਿਸ਼ਨ ਦੇ ਮੈਂਬਰ ਵਲੋਂ ਅਜਿਹੇ ਸੰਵੇਦਨਸ਼ੀਲ ਮੁੱਦੇ ‘ਤੇ ਗੈਰ ਜ਼ਿੰਮੇਵਾਰਾਨਾ ਵਾਲੇ ਬਿਆਨ ਦਿੱਤੇ ਜਾਂਦੇ ਹਨ, ਫਿਰ ਤੁਸੀਂ ਕਿਸ ਤੋਂ ਔਰਤਾਂ ਦੀ ਸੁਰੱਖਿਆ ਦੀ ਉਮੀਦ ਕਰੋਗੇ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦਾ ਗਲਤ ਬਿਆਨ ਦਿੱਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅਜਿਹੇ ਬਿਆਨ ਸਾਹਮਣੇ ਆ ਚੁੱਕੇ ਹਨ। ਜਿਥੇ ਕਦੇ ਔਰਤਾਂ ਵਿਰੁੱਧ ਵੱਧ ਰਹੇ ਜੁਰਮਾਂ ਲਈ ਕੱਪੜੇ ਅਤੇ ਕਈ ਵਾਰ ਮੋਬਾਈਲ ਫੋਨ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

‘ਪ੍ਰਾਹੁਣਾ 2’ ‘ਚ ਹੁਣ ਦਰਸ਼ਕਾਂ ਦਾ ਮਨੋਰੰਜਨ ਕਰਨਗੇ Ranjit Bawa

0

ਚੰਡੀਗੜ੍ਹ: ਲੌਕਡਾਊਨ ਦੇ ਚਲਦੇ ਇਕ ਤੋਂ ਬਾਅਦ ਇਕ ਸਿੰਗਲਜ਼ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੇ ਅਗਲੇ ਪ੍ਰੋਜੈਕਟ ਬਾਰੇ ਵਿਚਾਰ ਸਾਂਝੇ ਕੀਤੇ ਹਨ। ਭਾਵੇਂ, ਇਸ ਵਾਰ, ਉਨ੍ਹਾਂ ਆਪਣੇ ਅਗਲੇ ਗਾਣੇ ਦਾ ਤਾਂ ਐਲਾਨ ਨਹੀਂ ਕੀਤਾ, ਪਰ ਆਪਣੀ ਅਗਲੀ ਫ਼ਿਲਮ ਬਾਰੇ ਜ਼ਰੂਰ ਦੱਸਿਆ ਹੈ।

ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਇਹ ਹੈ ਕਿ ਪੰਜਾਬੀ ਗਾਇਕ-ਅਦਾਕਾਰ ਰਣਜੀਤ ਬਾਵਾ ਹੁਣ ਸਰਗਰਮ ਹੋ ਗਏ ਹਨ। ਉਨ੍ਹਾਂ ਆਪਣੀ ਆਉਣ ਵਾਲੀ ਇੱਕ ਫ਼ਿਲਮ ‘ਪ੍ਰਾਹੁਣਾ 2’ ਦਾ ਐਲਾਨ ਕੀਤਾ, ਜਿਸ ਦਾ ਨਿਰਦੇਸ਼ਨ ਖਸ਼ਿਤਿਜ ਚੌਧਰੀ ਵਲੋਂ ਕੀਤਾ ਗਿਆ ਹੈ ਤੇ ਧੀਰਜ ਕੇਦਾਰਨਾਥ ਰਤਨ ਵਲੋਂ ਲਿਖਿਆ ਗਿਆ ਹੈ। ਫ਼ਿਲਮ ਵਿੱਚ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। ਬਾਕੀ ਅਦਾਕਾਰਾਂ ਵਿੱਚ ਗੁਰਪ੍ਰੀਤ ਘੁੱਗੀ, ਪ੍ਰਭ ਗਰੇਵਾਲ, ਮਲਕੀਤ ਰੌਣੀ, ਅਮਾਨਤ ਚੰਨ ਹਨ।

 

View this post on Instagram

 

A post shared by Ranjit Bawa( Bajwa) (@ranjitbawa)

US ‘ਚ ਐਮਰਜੈਂਸੀ ਵਰਤੋਂ ਲਈ Covaxin ਨੂੰ ਨਹੀਂ ਮਿਲੀ ਮਨਜ਼ੂਰੀ, FDA ਨੇ ਕੀਤੀ ਨਾਂਹ

0

ਭਾਰਤ ਬਾਇਓਟੈਕ ਦੇ ਕੋਵੈਕਸਿਨ ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਨਹੀਂ ਮਿਲੀ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਆਪਣੀ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈਯੂਏ) ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਜਿਸ ਕਾਰਨ ਅਮਰੀਕਾ ਵਿੱਚ ਭਾਰਤ ਬਾਇਓਟੈਕ ਦੀ ਟੀਕਾ ਲਾਂਚ ਹੋਣ ਵਿੱਚ ਦੇਰੀ ਹੋ ਸਕਦੀ ਹੈ। ਹਾਲ ਹੀ ਵਿੱਚ, ਭਾਰਤ ਬਾਇਓਟੈਕ ਦੇ ਕੋਵੈਕਸਿਨ ਲਈ ਅਮਰੀਕਾ ਦੇ ਭਾਈਵਾਲ ਓਕਿਊਜੇਨ ਨੇ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਮੰਗਣ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ।

ਭਾਰਤ ਬਾਇਓਟੈਕ ਦੇ ਯੂਐਸ ਸਾਥੀ ਓਕਿਊਜੇਨ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਹੁਣ ਕੋਵੈਕਸਿਨ ਦੀ ਪੂਰੀ ਮਨਜ਼ੂਰੀ ਲਵੇਗੀ। ਯੂਐਸ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਅਜ਼ਮਾਇਸ਼ ਕਰਨ ਲਈ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ.ਐਲ.ਏ.) ਲਈ ਦਾਇਰ ਕਰ ਸਕੇ, ਜੋ ਇੱਕ ਪੂਰਨ ਮਨਜੂਰੀ ਹੈ।

ਖ਼ਬਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਦੇ ਸੰਬੰਧ ਵਿਚ ਸੀ, ਜਿਸ ਨੂੰ ਪਿਛਲੇ ਸਮੇਂ ਕੰਪਨੀ ਵਲੋਂ ਜਮ੍ਹਾ ਕੀਤਾ ਗਿਆ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਲਈ ਐਮਰਜੈਂਸੀ ਵਰਤੋਂ ਅਧਿਕਾਰ ਦੀ ਬਜਾਏ ਬੀ.ਐਲ.ਐੱਸ. ਸਬਮਿਸ਼ਨ ‘ਤੇ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਐਫ ਡੀ ਏ ਨੇ ਟੀਕੇ ਸੰਬੰਧੀ ਵਾਧੂ ਜਾਣਕਾਰੀ ਅਤੇ ਡਾਟਾ ਦੀ ਬੇਨਤੀ ਵੀ ਕੀਤੀ ਹੈ। ਓਕਿਊਜੇਨ ਨੇ ਕਿਹਾ ਹੈ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰੀ ਦੇਣ ਲਈ ਲੋੜੀਂਦੇ ਵਾਧੂ ਦਸਤਾਵੇਜ਼ਾਂ ‘ਤੇ ਐਫ ਡੀ ਏ ਨਾਲ ਵਿਚਾਰ ਵਟਾਂਦਰੇ ਵਿਚ ਹੈ। ਓਕਿਊਜੇਨ ਦੇ ਮੁੱਖ ਕਾਰਜਕਾਰੀ ਸ਼ੰਕਰ ਮੁਸੂਨਿਰੀ ਨੇ ਕਿਹਾ, “ ਭਾਵੇਂ ਕਿ ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਹੋ ਰਹੀ ਹੈ ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।

ਦੇਸ਼ ਵਿੱਚ ਲਗਾਤਾਰ ਚੌਥੇ ਦਿਨ 1 ਲੱਖ ਤੋਂ ਘੱਟ ਕੋਰੋਨਾ ਮਾਮਲੇ ਆਏ ਸਾਹਮਣੇ, 24 ਘੰਟਿਆਂ ‘ਚ 3403 ਮੌਤਾਂ

0

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਖਰਾਬ ਹੋਏ ਹਾਲਾਤਾਂ ਵਿੱਚ ਹੁਣ ਕੁੱਝ ਸੁਧਾਰ ਹੋ ਰਿਹਾ ਹੈ। ਅੱਜ ਲਗਾਤਾਰ ਚੌਥੇ ਦਿਨ ਇੱਕ ਲੱਖ ਤੋਂ ਘੱਟ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 91,702 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 3403 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆ ਹਨ। ਇਸ ਦੇ ਨਾਲ ਹੀ 1 ਲੱਖ 34 ਹਜ਼ਾਰ 580 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ ਪਿਛਲੇ ਦਿਨ 46,281 ਐਕਟਿਵ ਕੇਸ ਘੱਟ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 94,052 ਮਾਮਲੇ ਦਰਜ ਕੀਤੇ ਗਏ ਸਨ। ਅੱਜ, ਲਗਾਤਾਰ 29 ਵੇਂ ਦਿਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। ਇਸ ਦੇ ਨਾਲ ਹੀ 10 ਜੂਨ ਤੱਕ ਦੇਸ਼ ਭਰ ਵਿੱਚ 24 ਕਰੋੜ 60 ਲੱਖ ਕੋਰੋਨਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਪਿਛਲੇ ਦਿਨ 32 ਲੱਖ 74 ਹਜ਼ਾਰ ਟੀਕੇ ਲਗਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ 37 ਕਰੋੜ 42 ਲੱਖ ਕੋਰੋਨਾ ਟੈਸਟ ਹੋ ਚੁੱਕੇ ਹਨ। ਪਿਛਲੇ ਦਿਨ ਲਗਭਗ 20.44 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 4 ਫੀਸਦੀ ਤੋਂ ਵੱਧ ਹੈ। ਦੇਸ਼ ਵਿੱਚ ਕੋਰੋਨਾ ਕਾਰਨ ਮੌਤ ਦਰ 1.23 ਫੀਸਦੀ ਹੈ ਜਦਕਿ ਰਿਕਵਰੀ ਦੀ ਦਰ 94 ਫੀਸਦੀ ਤੋਂ ਪਾਰ ਹੋ ਗਈ ਹੈ। ਕਿਰਿਆਸ਼ੀਲ ਮਾਮਲੇ 4 ਫੀਸਦੀ ਤੋਂ ਵੀ ਘੱਟ ਹੋ ਗਏ ਹਨ। ਕੋਰੋਨਾ ਸਰਗਰਮ ਮਾਮਲਿਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਪੀੜਤਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿੱਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਹੋਈਆਂ ਹਨ।

ਕਾਂਗਰਸ ਦੀ ਲੜਾਈ ਨੂੰ ਹਰਸਿਮਰਤ ਬਾਦਲ ਨੇ ਦੱਸਿਆ ਸਰਕਸ, ਕਹੀ ਇਹ ਗੱਲ

0

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਲੜਾਈ ਇੰਨੀ ਵਧ ਗਈ ਹੈ ਕਿ ਹਾਈਕਮਾਨ ਨੂੰ ਵੀ ਇਸ ‘ਚ ਦਖ਼ਲ ਅੰਦਾਜ਼ੀ ਕਰਨੀ ਪਈ ਤੇ ਵਿਰੋਧੀ ਧਿਰਾਂ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਅਜਿਹੇ ‘ਚ ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਇੱਥੋਂ ਤੱਕ ਕਿ ਹਰਸਿਮਰਤ ਬਾਦਲ ਨੇ ਇਹ ਤੱਕ ਲਿਖ ਦਿੱਤਾ The Great Congress Circus!

ਹਰਸਮਿਰਤ ਨੇ ਟਵੀਟ ਕਰਦਿਆਂ ਲਿਖਿਆ, ‘ਮਹਾਨ ਕਾਂਗਰਸ ਸਰਕਸ! ਜਿੱਥੇ ਸਾਰੇ ਭ੍ਰਿਸ਼ਟ ਵਿਅਕਤੀ ਇੱਕ ਦੂਜੇ ‘ਤੇ ਵਰ੍ਹਦੇ ਹਨ ਪਰ ਕਿਸੇ ਨੂੰ ਵੀ ਸਜ਼ਾ ਨਹੀਂ ਮਿਲਦੀ ਕੋਈ ਕਿ ਸਾਰੇ ਹੀ ਭ੍ਰਿਸ਼ਟਾਚਾਰ ‘ਚ ਗ੍ਰਸਤ ਹਨ। ਇਸ ਤਰ੍ਹਾਂ ਕੁਝ ਨਹੀਂ ਬਦਲਦਾ। ਜਦੋਂ ਤਕ ਉਨ੍ਹਾਂ ਨੂੰ ਲੁੱਟ ਦਾ ਹਿੱਸਾ ਮਿਲਦਾ ਹੈ ਸਭ ਠੀਕ ਹੈ। ਕੋਈ ਵੀ ਵੀ ਪੰਜਾਬ ਦੇ ਸ਼ਾਸਨ ‘ਚ, ਪੰਜਾਬ ਦੇ ਲੋਕਾਂ ‘ਚ ਦਿਲਚਸਪੀ ਨਹੀਂ ਰੱਖਦਾ।’

ਦੂਜੇ ਪਾਸੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਦੂਰ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਖ਼ਬਰਾਂ ਅਨੁਸਾਰ ਖੜਗੇ ਪੈਨਲ ਨੇ ਰਿਪੋਰਟ ’ਚ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਪਣਾ ਮੁਕੰਮਲ ਭਰੋਸਾ ਪ੍ਰਗਟਾਉਂਦਿਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਲੜਨ ਦੀ ਸਿਫ਼ਾਰਸ਼ ਕੀਤੀ ਹੈ ਪਰ ਨਾਲ ਹੀ ਸਾਰੇ ਧੜਿਆਂ ਵਿਚਾਲੇ ਤਾਲਮੇਲ ਬਿਠਾਉਣ ‘ਤੇ ਜ਼ੋਰ ਦਿੱਤਾ ਹੈ।

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਸ਼ਿਖਰ ਧਵਨ ਨੂੰ ਟੀ – 20 ਅਤੇ ਵਨਡੇ ਸੀਰੀਜ਼ ਦਾ ਬਣਾਇਆ ਗਿਆ ਕਪਤਾਨ

0

ਨਵੀਂ ਦਿੱਲੀ : ਸ਼੍ਰੀਲੰਕਾ ਦੌਰੇ ਲਈ ਟੀਮ ਇੰਡੀਆ ਕਪਤਾਨ ਆ ਨਾਮ ਨੇ ਐਲਾਨ ਕਰ ਦਿੱਤਾ ਹੈ। ਟੀਮ ਇੰਡੀਆ ਦੀ ਟੀਮ 3 ਵਨਡੇ ਅਤੇ 3 ਟੀ -20 ਮੈਚਾਂ ਦੀ ਲੜੀ ‘ਚ ਸ਼ਿਖਰ ਧਵਨ ਦੀ ਕਪਤਾਨੀ ਕਰਨਗੇ। ਜਦੋਂਕਿ ਭੁਵਨੇਸ਼ਵਰ ਕੁਮਾਰ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਕਈ ਨੌਜਵਾਨ ਖਿਡਾਰੀਆਂ ਨੂੰ ਦੌਰੇ ਲਈ ਟੀਮ ਵਿਚ ਜਗ੍ਹਾ ਮਿਲੀ ਹੈ, ਜਿਨ੍ਹਾਂ ‘ਚ ਦੇਵਦੱਤ ਪਡਿਕਲ, ਰਿਤੂਰਾਜ ਗਾਇਕਵਾੜ, ਚੇਤਨ ਸਕਾਰੀਆ ਵਰਗੇ ਖਿਡਾਰੀ ਸ਼ਾਮਲ ਹਨ। ਨਿਤੀਸ਼ ਰਾਣਾ, ਕ੍ਰਿਸ਼ਨੱਪਾ ਗੌਤਮ ਨੂੰ ਵੀ ਪਹਿਲੀ ਵਾਰ ਟੀਮ ਇੰਡੀਆ ਵਿਚ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਮਨੀਸ਼ ਪਾਂਡੇ, ਪ੍ਰਿਥਵੀ ਸ਼ਾ, ਸੰਜੂ ਸੈਮਸਨ ਟੀਮ ‘ਚ ਵਾਪਸੀ ਕਰ ਚੁੱਕੇ ਹਨ। ਵਰੁਣ ਚੱਕਰਵਰਤੀ ਨੂੰ ਇਕ ਵਾਰ ਫਿਰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਮੇਂ ਵਿੱਚ ਦੋ ਵਾਰ ਇਸ ਗੇਂਦਬਾਜ਼ ਦਾ ਨਾਮ ਟੀਮ ਇੰਡੀਆ ‘ਚ ਸ਼ਾਮਲ ਕੀਤਾ ਜਾ ਚੁੱਕਾ ਹੈ ਪਰ ਮਾੜੀ ਤੰਦਰੁਸਤੀ ਦੇ ਕਾਰਨ ਉਹ ਹੁਣ ਤੱਕ ਡੈਬਿਊ ਨਹੀਂ ਕਰ ਸਕਿਆ। ਖ਼ਬਰਾਂ ਅਨੁਸਾਰ ਇਹ ਹੈ ਕਿ ਰਾਹੁਲ ਦ੍ਰਾਵਿੜ ਸ਼੍ਰੀਲੰਕਾ ਦੌਰੇ ‘ਤੇ ਟੀਮ ਇੰਡੀਆ ਦੇ ਮੁੱਖ ਕੋਚ ਹੋਣਗੇ।

ਸ਼੍ਰੀਲੰਕਾ ਦੌਰੇ ਲਈ ਟੀਮ ਇੰਡੀਆ- ਸ਼ਿਖਰ ਧਵਨ (ਕਪਤਾਨ), ਭੁਵਨੇਸ਼ਵਰ ਕੁਮਾਰ (ਉਪ-ਕਪਤਾਨ), ਪ੍ਰਿਥਵੀ ਸ਼ਾ, ਦੇਵਦੱਤ ਪਡਿਕਲ, ਰਿਤੂਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਨਿਤੀਸ਼ ਰਾਣਾ, ਈਸ਼ਨ ਕਿਸ਼ਨ, ਸੰਜੂ ਸੈਮਸਨ, ਯੁਜਵੇਂਦਰ ਚਾਹਲ , ਰਾਹੁਲ ਚਾਹਰ, ਕ੍ਰਿਸ਼ਨੱਪਾ ਗੌਤਮ, ਕ੍ਰੂਨਲ ਪਾਂਡਿਆ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਦੀਪਕ ਚਾਹਰ, ਨਵਦੀਪ ਸੈਣੀ ਅਤੇ ਚੇਤਨ ਸਾਕਾਰੀਆ ਸ਼ਾਮਲ ਹਨ।

ਕਾਂਗਰਸ ਨੇ ਦਲਿਤ ਵਰਗ ਦੇ ਵਿਅਕਤੀਆਂ ਨੂੰ ਨੌਕਰੀਆਂ ਦੇਣ ਅਤੇ ਮੁਲਾਜਮਾਂ ਨੂੰ ਤਰੱਕੀਆਂ ਦੇਣ ਲਈ ਰਾਖਵਾਂਕਰਨ ਨੀਤੀ ਤਹਿਤ ਮਿਲੇ ਹੱਕਾਂ ਉਤੇ ਮਾਰਿਆ ਡਾਕਾ: ਹਰਪਾਲ ਸਿੰਘ ਚੀਮਾ

0

ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਵਿਭਾਗਾਂ ਵਿੱਚ ਨਾ ਤਾਂ ਦਲਿਤ ਮੁਲਾਜਮਾਂ ਦੀ ਭਰਤੀ ਕੀਤੀ ਗਈ ਅਤੇ ਨਾ ਹੀ ਦਲਿਤ ਮੁਲਾਜਮਾਂ ਨੂੰ ਤਰੱਕੀਆਂ ਦਾ ਲਾਭ ਦਿੱਤਾ

ਦਲਿਤ ਵਰਗ ਨਾਲ ਸੰਬੰਧਤ ਮੁਲਾਜਮਾਂ ਦੀ ਤਰੱਕੀ (ਪ੍ਰਮੋਸਨ) ਰੋਕਣ ਲਈ ਅਕਾਲੀ ਭਾਜਪਾ ਸਰਕਾਰ ਵੇਲੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ, ਕੈਪਟਨ ਦੀ ਸਰਕਾਰ ਵਿੱਚ ਵੀ ਲਾਗੂ

ਦਲਿਤ ਵਰਗਾਂ ਦੇ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਾਉਣ ਲਈ ਪਿੰਡ ਪਿੰਡ ਜਾਵੇਗੀ ਆਪ

ਚੰਡੀਗੜ੍ਹ : ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਦਲਿਤਾਂ ਦੇ ਹਿਤੈਸੀ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਜ ਉਘੇੜਦਿਆਂ ਦੱਸਿਆ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ਰਹੀਆਂ ਇਨਾਂ ਪਾਰਟੀਆਂ ਨੇ ਦਲਿਤ ਵਰਗ ਦੇ ਵਿਅਕਤੀਆਂ ਨੂੰ ਨੌਕਰੀਆਂ ਦੇਣ ਅਤੇ ਦਲਿਤ ਮੁਲਾਜਮਾਂ ਨੂੰ ਤਰੱਕੀਆਂ ਦੇਣ ਲਈ ਰਾਖਵਾਂਕਰਨ ਨੀਤੀ ਤਹਿਤ ਮਿਲੇ ਹੱਕਾਂ ਉਤੇ ਡਾਕਾ ਮਾਰਿਆ ਹੈ। ਉਨ੍ਹਾਂ ਦੋਸ ਲਾਇਆ ਕਿ ਕਾਂਗਰਸ ਪਾਰਟੀ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਦਲਿਤਾਂ ਦੇ ਵਿਰੋਧ ਫੈਸਲੇ ਕੀਤੇ ਅਤੇ ਲਾਗੂ ਕੀਤੇ ਹਨ।

ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ‘ਤੇ ਪੱਤਰਕਾਰਾਂ ਅੱਗੇ ਰਾਖਵਾਂਕਰਨ ਨੀਤੀ ਦੀ ਹੋਈ ਉਲੰਘਣਾ ਦਾ ਖੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਵਿਭਾਗਾਂ ਵਿੱਚ ਨਾ ਤਾਂ ਦਲਿਤ ਮੁਲਾਜਮਾਂ ਦੀ ਭਰਤੀ ਕੀਤੀ ਗਈ ਅਤੇ ਨਾ ਹੀ ਦਲਿਤ ਮੁਲਾਜਮਾਂ ਨੂੰ ਤਰੱਕੀਆਂ ਦਾ ਲਾਭ ਦਿੱਤਾ ਗਿਆ ਹੈ। ਚੀਮਾ ਨੇ ਦੱਸਿਆ ਕਿ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਵਿੱਚ ਈ.ਟੀ.ਓ ਦੀਆਂ ਬੈਕਲਾਗ ਵਾਲੀਆਂ 35 ਅਸਾਮੀਆਂ ‘ਤੇ ਸਾਲ 2010 ਤੋਂ 2022 ਤੱਕ ਕੋਈ ਦਲਿਤ ਮੁਲਾਜਮ ਭਰਤੀ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਪੁਲੀਸ ਵਿਭਾਗ ਵਿੱਚ 24 ਪੀ.ਪੀ.ਐਸ. ਅਧਿਕਾਰੀਆਂ ਤੋਂ ਤਰੱਕੀਆਂ ਦੇ ਕੇ ਆਈ.ਪੀ.ਐਸ ਬਣਾਏ ਅਧਿਕਾਰੀਆਂ ਵਿੱਚ ਇੱਕ ਵੀ ਦਲਿਤ ਵਰਗ ਦਾ ਪੀ.ਪੀ.ਐਸ ਅਧਿਕਾਰੀ ਸਾਮਲ ਨਹੀਂ ਕੀਤਾ ਗਿਆ। ਜਦੋਂ ਕਿ ਦਲਿਤ ਨੌਜਵਾਨਾਂ ਦੇ ਉਚ ਨੌਕਰੀ ਪ੍ਰਾਪਤ ਕਰਨ ਦੇ ਹੱਕ ‘ਤੇ ਡਾਕਾ ਮਰਦਿਆਂ ਕੈਪਟਨ ਸਰਕਾਰ ਨੇ ਪੀ.ਸੀ.ਐਸ. ਜੁਡੀਸੀਅਲ ਪ੍ਰੀਖਿਆ ਵਿਚ ਬੈਠਣ ਦੇ ਅਣਗਿਣਤ ਮੌਕਿਆਂ ਨੂੰ ਕੇਵਲ ਚਾਰ ਮੌਕਿਆਂ ਤੱਕ ਸੀਮਤ ਕਰਨ ਲਈ ਚੁੱਪ ਚਪੀਤੇ ਨੋਟੀਫਕਿੇਸਨ ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਦੇ 2 ਲੱਖ ਤੋਂ ਜਅਿਾਦਾ ਦਲਿਤ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਜੀਫੇ ਦੀ ਰਕਮ ਹੀ ਖਾਹ ਲਈ।

ਹਰਪਾਲ ਸਿੰਘ ਚੀਮਾ ਨੇ ਦੋਸ ਲਾਇਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਸਿੱਧੇ ਤੌਰ ‘ਤੇ ਅਧੀਨ ਵਿਭਾਗਾਂ ਵਿੱਚ ਦਲਿਤਾਂ ਦੇ ਹੱਕਾਂ ਨੂੰ ਲੁੱਟਿਆ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਵਿੱਚ ਕੀ ਹਾਲ ਹੋਵੇਗਾ। ਜੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਰੋਸਟਰ ਚੈਕ ਕਰਵਾਏ ਜਾਣ ਤਾਂ ਦਲਿਤ ਵਰਗ ਨਾਲ ਸੰਬੰਧਤ ਹਜਾਰਾਂ ਅਸਾਮੀਆਂ ਖਾਲ੍ਹੀ ਪਈਆਂ ਨਿਕਲਣਗੀਆਂ। ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਰਾਖਵਾਂਕਰਨ ਦੀ ਨੀਤੀ ਅਨੁਸਾਰ ਦਲਿਤ ਵਰਗ ਨਾਲ ਸੰਬੰਧਤ ਮੁਲਾਜਮਾਂ ਦੀ ਤਰੱਕੀ (ਪ੍ਰਮੋਸਨ) ਰੋਕਣ ਲਈ ਅਕਾਲੀ ਭਾਜਪਾ ਸਰਕਾਰ ਵੇਲੇ 10.10.2014 ਪੰਜਾਬ ਦੇ ਪ੍ਰਸੋਨਲ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਐਸ.ਸੀ ਕਮਿਸਨ ਵੱਲੋਂ ਗੈਰ ਸੰਵਿਧਾਨਕ ਕਰਾਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਇਹ ਪੱਤਰ ਵਾਪਸ ਲੈਣ ਲਈ ਲਿਖਿਆ ਗਿਆ। ਪਰ ਇਸ ਦਲਿਤ ਵਿਰੋਧੀ ਪੱਤਰ ਨੂੰ ਅਕਾਲੀ ਭਾਜਪਾ ਸਰਕਾਰ ਨੇ ਲਾਗੂ ਕਰਕੇ ਰੱਖਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਲਾਗੂ ਕਰੀ ਰੱਖਿਆ ਹੈ।

ਚੀਮਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ। ਇਹ ਪਾਰਟੀਆਂ ਆਪਣੇ ਆਪ ਨੂੰ ਦਲਿਤਾਂ ਦਾ ਮਸੀਹਾ ਦੱਸਦੀਆਂ ਹਨ ਅਤੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੇ ਦਾਅਵੇ ਕਰਦੀਆਂ ਹਨ। ਪਰ ਸੱਚਾਈ ਇਹ ਹੈ ਕਿ ਇਹ ਸਾਰੀਆਂ ਪਾਰਟੀਆਂ ਦਲਿਤ ਵਰਗ ਪ੍ਰਤੀ ਬਦਨੀਤੀ ਅਤੇ ਧੋਖਾਦੇਣ ਦੀ ਨੀਤੀ ਹੀ ਲਾਗੂ ਕਰਕੇ ਰੱਖਦੀਆਂ ਹਨ ਅਤੇ ਦਲਿਤ ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਹੀ ਵਰਤਦੀਆਂ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਪੰਜਾਬ ‘ਚ ਰਾਖਵਾਂਕਰਨ ਦੀ ਨੀਤੀ ਸਹੀ ਤਰੀਕੇ ਨਾਲ ਲਾਗੂ ਕਰਕੇ ਕਰ ਤੇ ਆਬਕਾਰੀ, ਪੁਲੀਸ ਵਿਭਾਗ ਸਮੇਤ ਸਾਰੇ ਸਰਕਾਰੀ ਵਿਭਾਗਾਂ ਵਿੱਚ ਦਲਿਤ ਵਰਗ ਦੇ ਲੋਕਾਂ ਨੂੰ ਨੌਕਰੀਆਂ ਅਤੇ ਤਰੱਕੀਆਂ ਨਾ ਦਿੱਤੀਆਂ। ਇਸ ਦੇ ਨਾਲ ਹੀ ਜੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਰਾਖਵਾਂਕਰਨ ਵਿਰੋਧੀ ਪੱਤਰ ਰੱਦ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਖਲਿਾਫ ਵੱਡਾ ਸੰਘਰਸ ਸੁਰੂ ਕਰੇਗੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦਲਿਤ ਵਰਗਾਂ ਦੇ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਾਉਣ ਲਈ ਪਿੰਡ ਪਿੰਡ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਵੀ ਕਰੇਗੀ।

ਅੱਜ ਫਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ, ਪੈਟਰੋਲ 29 ਪੈਸੇ ਅਤੇ ਡੀਜ਼ਲ 28 ਪੈਸੇ ਪ੍ਰਤੀ ਲੀਟਰ

0

ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਪੈਟਰੋਲ ਅਤੇ ਡੀਜ਼ਲ ਫਿਰ ਮਹਿੰਗਾ ਹੋ ਗਿਆ। ਪੈਟਰੋਲ ਕਈ ਸ਼ਹਿਰਾਂ ਵਿਚ ਪਹਿਲਾਂ ਹੀ 100 ਰੁਪਏ ਨੂੰ ਪਾਰ ਕਰ ਚੁੱਕਾ ਹੈ ਅਤੇ ਡੀਜ਼ਲ ਦੀ ਕੀਮਤ 100 ਰੁਪਏ ਤੋਂ ਸਿਰਫ 20 ਪੈਸੇ ਦੀ ਦੂਰੀ ‘ਤੇ ਹੈ। ਪੈਟਰੋਲ ਵਿਚ 29 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 28 ਪੈਸੇ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ‘ਚ ਸ਼ੁੱਕਰਵਾਰ ਨੂੰ ਪੈਟਰੋਲ 95.85 ਰੁਪਏ ਪ੍ਰਤੀ ਲੀਟਰ ਰਹਿ ਗਿਆ। ਡੀਜ਼ਲ ਵੀ 86.75 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।

ਤੁਹਾਨੂੰ ਦੱਸ ਦਈਏ ਕਿ ਸਿਰਫ 23 ਦਿਨਾਂ ਵਿੱਚ 5.53 ਪੈਟਰੋਲ ਮਹਿੰਗਾ ਹੋ ਗਿਆ ਹੈ। ਜਦੋਂ ਕਿ ਡੀਜ਼ਲ ਇਕ ਹੀ ਦਿਨ ਵਿਚ 5.97 ਰੁਪਏ ਮਹਿੰਗਾ ਹੋ ਗਿਆ ਹੈ।

ਐਕਸਾਈਜ਼ ਡਿਉਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਜੇ ਕੇਂਦਰ ਸਰਕਾਰ ਦੀ ਐਕਸਾਈਜ਼ ਡਿਉਟੀ ਅਤੇ ਰਾਜ ਸਰਕਾਰਾਂ ਦਾ ਵੈਟ ਹਟਾ ਦਿੱਤਾ ਜਾਂਦਾ ਤਾਂ ਡੀਜ਼ਲ ਅਤੇ ਪੈਟਰੋਲ ਦੀ ਦਰ ਲਗਭਗ 27 ਰੁਪਏ ਪ੍ਰਤੀ ਲੀਟਰ ਹੋਣੀ ਸੀ, ਪਰ ਭਾਵੇਂ ਇਹ ਕੇਂਦਰ ਜਾਂ ਰਾਜ ਸਰਕਾਰ ਹੋਵੇ, ਦੋਵੇਂ ਟੈਕਸਾਂ ਨੂੰ ਨਹੀਂ ਹਟਾ ਸਕਦੇ। ਕੋਈ ਵੀ ਕੀਮਤ. ਕਿਉਂਕਿ ਮਾਲੀਆ ਦਾ ਇੱਕ ਵੱਡਾ ਹਿੱਸਾ ਇੱਥੋਂ ਆਉਂਦਾ ਹੈ। ਇਹ ਪੈਸਾ ਵਿਕਾਸ ਵੱਲ ਅਗਵਾਈ ਕਰਦਾ ਹੈ।

ਪੰਜਾਬ ਸਰਕਾਰ 12 ਜੂਨ ਤੋਂ 18-44 ਸਾਲ ਦੀ ਉਮਰ ਦੇ ਗਰੁੱਪ ਲਈ ਟੀਕਾਕਰਨ ਮੁਹਿੰਮ ‘ਚ ਹੋਰ ਤੇਜੀ ਲਿਆਵੇਗਾ, ਮਿਲਣਗੀਆਂ 1.93 ਲੱਖ ਖੁਰਾਕਾਂ

0

ਤਰਜੀਹੀ ਗਰੁੱਪਾਂ ਵਿੱਚ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ

ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ 18-44 ਸਾਲ ਉਮਰ ਵਰਗ ਲਈ 12 ਜੂਨ ਤੋਂ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜੀ ਲਿਆਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਟੀਕਾਕਰਨ ਤਰਜੀਹੀ ਗਰੁੱਪਾਂ ਵਾਸਤੇ ਹੋਵੇਗਾ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਸੂਬੇ ਦੇ ਟੀਕਾਕਰਨ ਲਈ ਨੋਡਲ ਅਫਸਰ ਸ੍ਰੀ ਵਿਕਾਸ ਗਰਗ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।ਸ੍ਰੀ ਗਰਗ ਨੇ ਅੱਗੇ ਦੱਸਿਆ ਕਿ ਪੰਜਾਬ ਨੂੰ ਭਾਰਤ ਸਰਕਾਰ ਵੱਲੋਂ ਭਲਕੇ 193380 ਖੁਰਾਕਾਂ ਮਿਲਣਗੀਆਂ ਜਿਨ੍ਹਾਂ ਵਿੱਚ ਕੋਵੀਸ਼ੀਲਡ ਦੀਆਂ 156720 ਖੁਰਾਕਾਂ ਅਤੇ ਕੋਵੈਕਸੀਨ ਦੀਆਂ 36660 ਖੁਰਾਕਾਂ ਸ਼ਾਮਲ ਹਨ।ਸਟੇਟ ਨੋਡਲ ਅਫਸਰ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗ ਤਰਜੀਹੀ ਗਰੁੱਪਾਂ ਵਿੱਚ ਸ਼ਾਮਲ ਕੀਤੇ ਗਏ ਹਨ।

ਨਵੇਂ ਸ਼ਾਮਲ ਗਰੁੱਪਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗਰਗ ਨੇ ਦੱਸਿਆ ਕਿ ਦੁਕਾਨਦਾਰ ਅਤੇ ਉਨ੍ਹਾਂ ਦਾ ਸਟਾਫ, ਜਿੰਮ ਮਾਲਕ ਤੇ ਜਿੰਮ ਟਰੇਨਰ, ਪ੍ਰਾਹੁਣਚਾਰੀ ਉਦਯੋਗ ਵਿੱਚ ਲੱਗਿਆ ਸਟਾਫ (ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਕੇਟਰਰਜ਼) ਸਮੇਤ ਰਸੋਈਏ, ਬਹਿਰੇ (ਵੇਟਰ), ਉਦਯੋਗਿਕ ਕਾਮੇ, ਰੇਹੜੀ, ਫੜੀ ਵਾਲੇ ਖਾਸ ਕਰਕੇ ਖਾਣ ਵਾਲੇ ਉਤਪਾਦਾਂ ਜਿਵੇਂ ਕਿ ਜੂਸ, ਚਾਟ ਆਦਿ ਨਾਲ ਜੁੜੇ ਹੋਏ, ਡਿਲਵਿਰੀ ਦੇਣ ਵਾਲੇ, ਐਲ.ਪੀ.ਜੀ. ਦੀ ਵੰਡ ਵਾਲੇ, ਬੱਸ ਡਰਾਈਵਰ, ਕੰਡਕਟਰ, ਆਟੋ/ਟੈਕਸੀ ਡਰਾਈਵਰ, ਸਥਾਨਕ ਸਰਕਾਰਾਂ ਅਤੇ ਪੰਚਾਇਤੀ ਨੁਮਾਇੰਦੇ ਜਿਵੇਂ ਕਿ ਮੇਅਰ, ਕੌਂਸਲਰ, ਸਰਪੰਚ, ਪੰਚ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰ ਅਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ‘ਤੇ ਹੋਰ ਕਿਸੇ ਨੂੰ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ।ਹੁਣ ਤੱਕ 18-44 ਸਾਲ ਉਮਰ ਵਰਗ ਲਈ 17.25 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ 5.42 ਲੱਖ ਖੁਰਾਕਾਂ ਵਿੱਚੋਂ 501550 ਵਿਅਕਤੀਆਂ ਦੇ ਟੀਕੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ।