Home Blog Page 2607

ਸਾਬਕਾ ਵਿਧਾਇਕ ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

0

ਬਠਿੰਡਾ ਦੇ ਸਮਾਜਸੇਵੀ ਜੋਗਿੰਦਰ ਕਾਕਾ ਨੇ ਵੀ ਫੜਿਆ ਆਪ ਦਾ ਪੱਲਾ

ਮੋਦੀ ਤੇ ਕੈਪਟਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਰਾਜਨੀਤਕ ਆਗੂ, ਖਿਡਾਰੀ, ਵਕੀਲ, ਪੱਤਰਕਾਰ ਤੇ ਸਮਾਜ ਸੇਵੀ ਆਪ ਨਾਲ ਜੁੜ ਰਹੇ ਨੇ : ਜਰਨੈਲ ਸਿੰਘ

ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸਮਈ ਕੰਮਾਂ ਅਤੇ ਨੀਤੀਆਂ ਤੋਂ ਹੋਏ ਹਾਂ ਪ੍ਰਭਾਵਿਤ: ਮਹਿਤਾਬ ਸਿੰਘ

ਚੰਡੀਗੜ੍ਹ : ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਤਿੰਨ ਵਾਰ ਜਲਾਲਾਬਾਦ ਤੋਂ ਵਿਧਾਇਕ ਰਹੇ ਮਹਿਤਾਬ ਸਿੰਘ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਲ ਹੋ ਗਏ। ਇਸੇ ਤਰਾਂ ਬਠਿੰਡਾ ਦੇ ਸਮਾਜਸੇਵੀ ਜੋਗਿੰਦਰ ਕਾਕਾ ਨੇ ਆਪ ਵਿੱਚ ਸ਼ਮੂਲੀਅਤ ਕੀਤੀ। ਆਪ ਦੇ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਮੈਡਮ ਨੀਨਾ ਮਿੱਤਲ ਨੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ ਵਿਖੇ ਮਹਿਤਾਬ ਸਿੰਘ, ਜੋਗਿੰਦਰ ਕਾਕਾ ਅਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ‘ਤੇ ਪਾਰਟੀ ‘ਚ ਸਵਾਗਤ ਕੀਤਾ।

ਇਸ ਸਮੇਂ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਅੱਜ ਮੋਦੀ ਤੇ ਕੈਪਟਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਆਗੂ, ਖਿਡਾਰੀ, ਵਕੀਲ, ਪੱਤਰਕਾਰ ਤੇ ਸਮਾਜ ਸੇਵੀ ਭਾਵ ਸਮਾਜ ਦਾ ਹਰ ਵਰਗ ਆਪ ਨਾਲ ਜੁੜ ਰਿਹਾ ਹੈ, ਪੰਜਾਬ ਦੇ ਸਾਬਕਾ ਵਿਧਾਇਕ ਅਤੇ ਰਾਜਨੀਤੀ ਦੇ ਜਾਣਕਾਰ ਮਹਿਤਾਬ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੇ ਕਾਫ਼ਲੇ ਵਿੱਚ ਭਾਰੀ ਵਾਧਾ ਹੋਇਆ ਹੈ। ਜਰਨੈਲ ਸਿੰਘ ਨੇ ਬਠਿੰਡਾ ਦੇ ਉਘੇ ਸਮਾਜਸੇਵੀ ਜੋਗਿੰਦਰ ਕਾਕਾ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਸੇਵੀਆਂ ਦੇ ਆਪ ਵਿੱਚ ਆਉਣ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵੱਧਦਾ ਹੈ ਕਿਉਂਕਿ ਆਪ ਨੇ ਆਪਣਾ ਰਾਜਨੀਤਿਕ ਸਫ਼ਰ ਹੀ ਸਮਾਜ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤਾ ਹੈ।

ਆਪ ਵਿੱਚ ਸ਼ਾਮਲ ਹੋਏ ਸਾਬਕਾ ਸੀ.ਪੀ.ਆਈ ਆਗੂ ਅਤੇ ਵਿਧਾਇਕ ਮਹਿਤਾਬ ਸਿੰਘ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਸਰੀਰਕ ਤੌਰ ‘ਤੇ ਉਹ ਅੱਜ ਪਾਰਟੀ ਨਾਲ ਜੁੜੇ ਹਨ, ਪਰ ਆਤਮਿਕ ਤੌਰ ‘ਤੇ ਕੇਜਰੀਵਾਲ ਦੀਆਂ ਨੀਤੀਆਂ ਨਾਲ ਬਹੁਤ ਸਮਾਂ ਪਹਿਲਾਂ ਹੀ ਜੁੜ ਗਏ ਸਨ। ਉਨਾਂ ਦੱਸਿਆ ਕਿ ਦਿੱਲੀ ਦੀਆਂ ਚੋਣਾਂ ਸਮੇਂ ਉਨਾਂ ਦੇ ਪੁੱਤਰ ਨੇ ਆਪ ਉਮੀਦਵਾਰਾਂ ਲਈ ਵਿਸ਼ੇਸ਼ ਤੌਰ ‘ਤੇ ਕੰਮ ਕੀਤਾ ਅਤੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ। ਆਪ ‘ਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ। ਇਸ ਸਮੇਂ ਨਾਭਾ ਹਲਕੇ ਤੋਂ ਇੰਚਾਰਜ ਦੇਵ ਮਾਨ ਨਾਭਾ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਕੱਲਰ ਮਾਜਰੀ, ਮਨਪ੍ਰੀਤ ਕਾਲੀਆ ਅਤੇ ਬਲਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

ਸ੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਬਣਿਆ ਲੈਫਟੀਨੈਂਟ

0

ਸ੍ਰੀ ਮੁਕਤਸਰ ਸਾਹਿਬ ਦਾ ਅਰਮਾਨਦੀਪ ਸਿੰਘ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆਂ ਐਨਡੀਏ ਤੋਂ ਬਾਅਦ ਫੌਜ ਵਿਚ ਲੈਫਟੀਨੈਂਟ ਵਜੋਂ ਭਰਤੀ ਹੋਇਆ ਹੈ। ਅਰਮਾਨ ਦੇ ਪਿਤਾ ਨੇ ਵੀ ਪੜ੍ਹਾਈ ਸਮੇਂ ਇਹ ਸੁਪਨਾ ਲਿਆ ਸੀ ਪਰ ਬਿਮਾਰ ਹੋ ਜਾਣ ਕਾਰਨ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਪ੍ਰਾਪਤੀ ‘ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁੜੀ ਸੰਘਰ ਦੇ ਜੰਮਪਲ ਅਤੇ ਜ਼ੈਲਦਾਰ ਜੋਗਿੰਦਰ ਸਿੰਘ ਦੇ ਪੋਤਰੇ ਅਰਮਾਨਦੀਪ ਸਿੰਘ ਬਰਾੜ ਪੁੱਤਰ ਗੁਰਸੇਵਕ ਸਿੰਘ ਬਰਾੜ ਜੋ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੇ ਹਨ। ਅਰਮਾਨਦੀਪ ਸਿੰਘ ਨੇ ਥਲ ਸੈਨਾ ਦੀ ਅਸਾਮ ਰੈਜੀਮੈਂਟ ‘ਚ ਲੈਫਟੀਨੈਂਟ ਲੱਗ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।

ਅਰਮਾਨਦੀਪ ਨੇ 3 ਸਾਲ ਐਨਡੀਏ ਪੂਨੇ ਅਤੇ 1 ਸਾਲ ਆਈਐਮਏ ਦੇਹਰਾਦੂਨ ਵਿੱਚ ਟ੍ਰੇਨਿੰਗ ਪੂਰੀ ਕਰਕੇ 22 ਸਾਲ ਦੀ ਉਮਰ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ। ਲੈਫਟੀਨੈਂਟ ਬਣ ਕੇ ਘਰ ਪਹੁੰਚਣ ਉਤੇ ਉਹਨਾਂ ਦੇ ਪਰਿਵਾਰ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ।

ਚੀਨ ਦੀ ਵੁਹਾਨ ਲੈਬ ‘ਚ ਰੱਖੇ ਜਾਂਦੇ ਸਨ ਚਮਗਿੱਦੜ, ਜਾਣੋ ਕੀ ਹੈ ਪੂਰਾ ਮਾਮਲਾ

0

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ।ਇਸ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾ ਦਿੱਤੀ ਹੈ। ਇਸ ਮਹਾਂਮਾਰੀ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ, ਲੱਖਾਂ ਨੂੰ ਪੀੜ੍ਹਤ ਕੀਤਾ ਅਤੇ ਵਿਸ਼ਵ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ। ਚੀਨ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਹੁਣ ਉੱਥੇ ਵੁਹਾਨ ਲੈਬ ਦੀ ਇੱਕ ਖ਼ਬਰ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਵੁਹਾਨ ਲੈਬ ਵਿਚੋਂ ਲੀਕ ਹੋਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੀਨ ਜ਼ਿੰਦਾ ਚਮਗਿੱਦੜਾਂ ਨੂੰ ਕੈਦ ਵਿਚ ਰੱਖਦਾ ਸੀ। ਬਹੁਤੇ ਦੇਸ਼ ਅਤੇ ਮਾਹਿਰ ਮੰਨਦੇ ਹਨ ਕਿ ਇਹ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਬਣਾਇਆ ਗਿਆ ਹੈ ਤੇ ਉੱਥੋਂ ਪੂਰੀ ਦੁਨੀਆ ਵਿੱਚ ਫੈਲ ਗਿਆ।

ਇਸ ਸੰਬੰਧ ਵਿਚ, ਹਰ ਰੋਜ਼ ਨਵੇਂ ਸਬੂਤ ਸਾਹਮਣੇ ਆ ਰਹੇ ਹਨ, ਜੋ ਇਨ੍ਹਾਂ ਦਾਅਵਿਆਂ ਨੂੰ ਪੁਖ਼ਤਾ ਕਰ ਰਹੇ ਹਨ। ਇਸ ਵੀਡੀਓ ਨੇ ਵਿਸ਼ਵ ਸਿਹਤ ਸੰਗਠਨ ਦੀ ਜਾਂਚ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਜਿਸ ਦੇ ਬਾਰੇ ਉਸ ਨੇ ਕਿਹਾ ਕਿ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਵਿਸ਼ਾਣੂ ਇਸ ਲੈਬ ਵਿਚੋਂ ਖ਼ੁਦ ਪੈਦਾ ਹੋਇਆ ਸੀ।

ਇਸ ਸਬੰਧ ਵਿਚ, ਇਹ ਟੀਮ ਵੁਹਾਨ ਵੀ ਗਈ, ਪਰ ਚੀਨੀ ਅਧਿਕਾਰੀ ਹਰ ਪਲ ਉਨ੍ਹਾਂ ਦੀ ਨਿਗਰਾਨੀ ਕਰਦੇ ਰਹੇ। ਟੀਮ ਨੂੰ ਲੋੜੀਂਦਾ ਡਾਟਾ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਸਾਹਮਣੇ ਆਈ ਵੀਡੀਓ ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਸਾਲ 2017 ਦੀ ਦੱਸੀ ਜਾ ਰਹੀ ਹੈ।

ਦੁਨੀਆਂ ‘ਚ ਸਭ ਤੋਂ ਦੌੜਾਕ ਵਜੋਂ ਜਾਣੇ ਜਾਂਦੇ 110 ਸਾਲਾ ਫ਼ੌਜਾ ਸਿੰਘ ਦਾ ਵਰਲਡ ਬੁੱਕ ਆਫ਼ ਰਿਕਾਰਡਸ ਵੱਲੋਂ ਸਨਮਾਨ

0

ਲੰਬੀ ਦੂਰੀ ਦੇ ਦੌੜਾਕ ਫ਼ੌਜਾ ਸਿੰਘ (110) ਨੂੰ ਐਤਵਾਰ ਨੂੰ ਉਨ੍ਹਾਂ ਦੇ ਜਲੰਧਰ ਦੇ ਬਿਆਸ ਪਿੰਡ ’ਚ ਲੰਡਨ ਦੀ ਵਰਲਡ ਬੁੱਕ ਆਫ਼ ਰਿਕਾਰਡਸ ਦੀ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਵੈਟਰਨ ਮੈਰਾਥਨ ਦੌੜਾਕ ਬਣਨ ਤੇ ਇਸ ਉਮਰ ’ਚ ਲੰਬੀ ਦੂਰੀ ਦੀ ਦੌੜ ਨੂੰ ਉਤਸ਼ਾਹਤ ਕਰਨ ’ਚ ਬੇਮਿਸਾਲ ਯੋਗਦਾਨ ਲਈ ਸਨਮਾਨਤ ਕੀਤਾ ਗਿਆ।

ਫੌਜਾ ਸਿੰਘ ਦੀ ਪੋਤੀ ਅਵਨੀਤ ਕੌਰ (19) ਵੀ ਸਿੰਘ ਦੇ ਨਿੱਤਨੇਮ ਤੇ ਉਸ ਦੀਆਂ ਸਿੱਖਿਆਵਾਂ ’ਤੇ ਕੁਝ ਚਾਨਣ ਪਾਉਂਦੀ ਹੈ। ਉਸ ਨੇ ਕਿਹਾ ਕਿ ਭਾਵੇਂ ਮੌਸਮ ਕੋਈ ਵੀ ਹੋਵੇ, ਸਰਦੀਆਂ ਜਾਂ ਗ਼ਰਮੀਆਂ ਹੋਣ, ਉਸ ਦੇ ਦਾਦਾ ਜੀ ਆਪਣੀ ‘ਅਲਸੀ ਦੀ ਪਿੰਨੀ’ ਹਮੇਸ਼ਾ ਖਾਂਦੇ ਹਨ। ਉਹ ਆਪਣੀ ਸਵੇਰ ਦੀਆਂ ਸਰਗਰਮ ਗਤੀਵਿਧੀਆਂ ਦੀਆਂ ਪਾਲਣਾ ਕਰਨ ਤੋ ਨਹੀਂ ਪਿੱਛੇ ਹੱਟਦੇ ਤੇ ਉਹ ਆਪਣੀ ਖ਼ੁਰਾਕ ਕਾਫ਼ੀ ਹਲਕੀ ਲੈਂਦੇ ਹਨ। ਉਸ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੀ ਕਸਰਤ ਕਰਨ ਦੀ ਆਦਤ ਨਹੀਂ ਛੱਡਣੀ ਚਾਹੀਦੀ ਹੈ ਭਾਵੇਂ ਅਸੀਂ ਘਰ ਦੇ ਅੰਦਰ ਹੋਈਏ। ਉਹ ਸਾਨੂੰ ਹਰ ਰੋਜ਼ ਕਸਰਤ ਕਰਨ ਨੂੰ ਕਹਿੰਦੇ ਹਨ। ਉਸ ਨੇ ਕਿਹਾ ਕਿ ਉਹ ਇਸ ਉਮਰ ’ਚ ਵੀ ਆਪਣੇ ਦਾਦੇ ਦੀ ਤੰਦਰੁਸਤੀ ਲਈ ਜਾਗਰੂਕਤਾ ਵੇਖ ਪ੍ਰੇਰਿਤ ਹੁੰਦੀ ਹੈ।

ਆਪ ਆਗੂ ਨੇ ਕੈਪਟਨ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਖ਼ਿਲਾਫ਼ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਭੁੱਖ ਹੜਤਾਲ ਅਤੇ ਪ੍ਰਦਰਸ਼ਨ

0

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕੇਸ ਦਰਜ ਹੋਣ ਤੱਕ ਸੰਘਰਸ਼ ਕਰੇਗੀ ਆਪ: ਹਰਪਾਲ ਸਿੰਘ ਚੀਮਾ

ਕੈਪਟਨ ਸਰਕਾਰ ਨੇ ਦੋ ਲੱਖ ਦਲਿਤ ਵਰਗ ਦੇ ਵਿਦਿਆਰਥੀਆਂ ਦਾ ਵਜ਼ੀਫ਼ਾ ਰਾਸ਼ੀ ਵਿੱਚ ਕੀਤਾ ਘੁਟਾਲਾ, ਖ਼ਤਰੇ ‘ਚ ਪਾਇਆ ਵਿਦਿਆਰਥੀਆਂ ਦਾ ਭਵਿੱਖ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਐਸ.ਸੀ ਵਿੰਗ ਵੱਲੋਂ ਮੰਗਲਵਾਰ ਨੂੰ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਘੁਟਾਲੇ ਖ਼ਿਲਾਫ਼ ਸੂਬਾ ਭਰ  ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਰਤਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ। ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਐਸ.ਸੀ ਵਿੰਗ ਵੱਲੋਂ ਜ਼ਿਲਾ ਪ੍ਰਧਾਨਾਂ ਦੀ ਅਗਵਾਈ ਵਿੱਚ ਸਾਰੇ ਜ਼ਿਲਿਆਂ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਭੁੱਖ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਐਸ.ਸੀ ਐਸ.ਟੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਸਬੰਧੀ ਵੱਡੀ ਗਿਣਤੀ ਵਿੱਚ ਆਪ ਆਗੂਆਂ ਅਤੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਦੋ ਲੱਖ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਅਤੇ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪਾ ਦਿੱਤਾ। ਉਨਾਂ ਕਿਹਾ ਕਿ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਕੇਸ ਦਰਜ ਹੋਣ ਤੱਕ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਚੀਮਾ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਬਾਰੇ ਸੀਨੀਅਰ ਆਈ.ਏ.ਐਸ ਅਧਿਕਾਰੀ ਕਿਰਪਾ ਸ਼ੰਕਰ ਸਿਰੋਜ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਸਮਾਜ ਭਲਾਈ ਮੰਤਰੀ ਨੇ ਨਕਲੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਵਜ਼ੀਫੇ ਦੀ ਰਕਮ ਦਿੱਤੀ ਸੀ, ਜਿਸ ਕਰਕੇ ਨਿੱਜੀ ਕਾਲਜਾਂ ਨੂੰ ਫੀਸ ਦੀ ਰਕਮ ਨਹੀਂ ਮਿਲੀ ਅਤੇ ਲੱਖਾਂ ਵਿਦਿਆਰਥੀ ਪ੍ਰੀਖਿਆਵਾਂ ਦੇਣ ਤੋਂ ਰੋਕ ਦਿੱਤੇ ਗਏ। ਉਨਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਦਲਿਤਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਲਿਤਾਂ ਹੱਕਾਂ  ਨੂੰ ਲੁੱਟ ਰਹੀ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਾ ਘੁਟਾਲੇ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਭਾਵੇਂ ਕੈਪਟਨ ਸਰਕਾਰ ਨੇ ਕੁੱਝ ਨਿੱਜੀ ਕਾਲਜਾਂ ਨੂੰ ਵਜ਼ੀਫਾ ਰਕਮ ਜਾਰੀ ਕੀਤੀ ਹੈ, ਪਰ ਜਦੋਂ ਤੱਕ ਸਰਕਾਰ 1539 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਨਹੀਂ ਕਰਦੀ ਉਦੋਂ ਤੱਕ ਦਲਿਤ ਵਿਦਿਆਰਥੀ ਆਪਣੀਆਂ ਪ੍ਰ੍ਰੀਖਿਆਵਾਂ ਨਹੀਂ ਦੇ ਸਕਣਗੇ । ਚੀਮਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਦਲਿਤਾਂ ਦੇ ਅਧਿਕਾਰ ਖੋਹਏ ਹਨ। ਕਾਂਗਰਸ ਸਰਕਾਰ ਨੇ ਜਿੱਥੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਾ ਰਕਮ ਵਿੱਚ ਘੁਟਾਲਾ ਕੀਤਾ ਹੈ, ਉਥੇ ਹੀ ਦਲਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਮੁਲਾਜ਼ਮਾਂ ਨੂੰ ਤਰੱਕੀਆਂ ਦੇਣ ਵਿੱਚ ਵੀ ਪੱਖਪਾਤ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਵੱੋਲੋਂ ਕੀਤੇ ਜ਼ੁਲਮਾਂ ਦਾ ਹਿਸਾਬ ਜ਼ਰੂਰ ਲੈਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਜਵਾਬ ਦੇਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 18 ਜੂਨ ਨੂੰ ਕਰਨਗੇ ਕੈਬਨਿਟ ਮੀਟਿੰਗ

0

ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਪੰਜਾਬ ਸਰਕਾਰ ਆਪਣੇ ਕਲੇਸ਼ ਨੂੰ ਖਤਮ ਕਰਨ ਲਈ ਮੀਟਿੰਗਾਂ ਕਰ ਰਹੀ ਹੈ ਅਤੇ ਆਪਣੇ ਨਰਾਜ਼ ਹੋਏ ਮੰਤਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ , ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਏਜੰਡਿਆਂ ਬਾਰੇ ਗੱਲਬਾਤ ਕਰਨ ਲਈ ਪੰਜਾਬ ਕੈਬਨਿਟ ਦੀ ਮੀਟਿੰਗ ਰੱਖੀ ਹੈ।

ਪੰਜਾਬ ਮੰਤਰੀ ਮੰਡਲ ਦੀ ਇਹ ਮੀਟਿੰਗ ਸ਼ੁੱਕਰਵਾਰ, 18 ਜੂਨ ਨੂੰ ਨਿਰਧਾਰਿਤ ਕੀਤੀ ਗਈ ਹੈ।ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।ਇਹ ਮੀਟਿੰਗ ਵਰਚੂਅਲ (ਵੀਡੀਓ ਕਾਨਫਰੰਸਿੰਗ ਰਾਹੀਂ) ਸ਼ੁੱਕਰਵਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।

ਮਾਲਵਿਕਾ ਬੰਸੋਦ ਨੇ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ‘ਚ ਮਹਿਲਾ ਸਿੰਗਲਜ਼ ਦਾ ਜਿੱਤਿਆ ਖਿਤਾਬ

0

ਮਾਲਵਿਕਾ ਬੰਸੋਦ ਜੋ ਕਿ ਇੱਕ ਬਹੁਤ ਵਧੀਆ ਬੈਡਮਿੰਟਨ ਖਿਡਾਰਨ ਹੈ। ਭਾਰਤ ਦੀ ਮਾਲਵਿਕਾ ਬੰਸੋਦ ਨੇ ਆਇਰਲੈਂਡ ਦੀ ਰਸ਼ੇਲ ਡੇਰਾਗ ਨੂੰ ਹਰਾ ਕੇ ਆਰਐੱਸਐੱਲ ਲਿਥੂਆਨਿਆਈ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਮਾਲਵਿਕਾ ਨੇ ਰਸ਼ੇਲ ਨੂੰ 21-14, 21-11 ਨਾਲ ਹਰਾਇਆ।

ਇਹ ਮੈਚ ਸਿਰਫ 29 ਮਿੰਟਾਂ ਤੱਕ ਚੱਲਿਆ। ਪਿਛਲੇ ਮਹੀਨੇ ਆਸਟਰਿਆਈ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ 19 ਸਾਲਾ ਮਾਲਵਿਕਾ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਫਰਾਂਸ ਦੀ ਐਨਾ ਤਾਤਰਾਨੋਵਾ ਨੂੰ 21-13, 21-10 ਨਾਲ ਹਰਾਇਆ ਸੀ।

ਇਸ ਤੋਂ ਬਾਅਦ ਉਸ ਨੇ ਇਜ਼ਰਾਇਲ ਦੀ ਹੇਲੀ ਨੀਮਨ ਨੂੰ 21-10, 21-11 ਨਾਲ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕੁਆਰਟਰ ਫ਼ਾਈਨਲ ’ਚ ਆਸਟ੍ਰੀਆ ਦੀ ਕੈਟਰੀਨ ਨਿਊਡੋਲਟ ਨੂੰ 21-12, 21-9 ਨਾਲ ਹਰਾਇਆ।

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ‘ਤੇ ਹੋ ਸਕਦਾ ਹੈ ਵੱਡਾ ਫੈਸਲਾ, ਸੋਨੀਆ ਗਾਂਧੀ ਨੇ ਵੱਡੇ ਆਗੂਆਂ ਨੂੰ 20 ਜੂਨ ਨੂੰ ਬੁਲਾਇਆ ਦਿੱਲੀ

0

ਨਵੀਂ ਦਿੱਲੀ : ਪੰਜਾਬ ਕਾਂਗਰਸ ‘ਚ ਚੱਲੇ ਆ ਰਹੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਲਈ ਹੁਣ ਵੱਡਾ ਫੈਸਲਾ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੇ ਵੱਡੇ ਆਗੂਆਂ ਨੂੰ 20 ਜੂਨ ਨੂੰ ਦਿੱਲੀ ਬੁਲਾਇਆ ਹੈ। ਖ਼ਬਰਾਂ ਅਨੁਸਾਰ ਇਸ ਮੀਟਿੰਗ ‘ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋ ਸਕਦੇ ਹਨ।

ਜਾਣਕਾਰੀ ਅਨੁਸਾਰ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਕਾਂਗਰਸ ‘ਚ ਜਾਰੀ ਅੰਦਰੂਨੀ ਕਲੇਸ਼ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ‘ਚ ਸੋਨੀਆ ਗਾਂਧੀ ਨੇ ਵੱਡੇ ਆਗੂਆਂ ਨੂੰ ਦਿੱਲੀ ਬੁਲਾਇਆ ਹੈ ਤਾਂ ਇਸ ਤੋਂ ਸਾਫ਼ ਲੱਗ ਰਿਹਾ ਹੈ ਕਿ ਹੁਣ ਜ਼ਲਦ ਹੀ ਕੋਈ ਵੱਡਾ ਫੈਸਲਾ ਹੋ ਸਕਦਾ ਹੈ। ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

ਖੇਤੀ ਕਾਨੂੰਨਾਂ ਖਿਲਾਫ਼ 26 ਜੂਨ ਨੂੰ ਕਿਸਾਨ ਜਥੇਬੰਦੀਆਂ ਰਾਜਪਾਲਾਂ ਨੂੰ ਦੇਣਗੀਆਂ ਮੰਗ ਪੱਤਰ

0

ਲੰਬੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਇਸੇ ਸੰਬੰਧ ‘ਚ ਸਿੰਘੂ ਬਾਰਡਰ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਵਿੱਖੇ ਹੋਈ। ਮੀਟਿੰਗ ਵਿੱਚ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 26 ਜੂਨ ਖੇਤੀ ਬਚਾਓ,ਲੋਕਤੰਤਰ ਬਚਾਓ ਦੇ ਨਾਅਰੇ ਹੇਠ ਦੇਸ਼ ਦੇ ਸਾਰੇ ਸੂਬਿਆ ਦੇ ਰਾਜਪਾਲਾਂ ਦੇ ਦਫਤਰਾਂ ਵੱਲ ਮਾਰਚ ਕਰਕੇ ਉਨ੍ਹਾਂ ਨੂੰ ਯਾਦ ਪੱਤਰ ਦਿੱਤੇ ਜਾਣਗੇ।

ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮੋਦੀ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਇਸ ਮੌਕੇ ਬਲਵਿੰਦਰ ਸਿੰਘ ਰਵਾਲ,ਨਿਰਮਲ ਸਿੰਘ ਆਧੀ, ਰੇਸ਼ਮ ਸਿੰਘ ਫੇਲੋਕੇ, ਬਲਵਿੰਦਰ ਸਿੰਘ ਫੇਲੋਕੇ, ਬਲਬੀਰ ਸਿੰਘ ਰੋਪੜ ਤੇ ਕਲਵੰਤ ਸਿੰਘ ਮੱਲੂਨੰਗਲ ਹਾਜ਼ਰ ਸਨ।

ਇਸ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ, ਪੰਜਾਬ ਦੀ ਪੰਜਾਬ ਇਕਾਈ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਕਮੇਟੀ, ਜ਼ਿਲ੍ਹਾ ਅਤੇ ਬਲਾਕ ਅਹੁਦੇਦਾਰ ਤੇ ਵੱਖ ਵੱਖ ਪਿੰਡਾਂ ਦੇ ਅਹੁਦੇਦਾਰ ਸ਼ਾਮਿਲ ਹੋਏ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਆਉਣ ਵਾਲੀ 26 ਜੂਨ ਨੂੰ ਸੰਯੁਕਤ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਧਰਨਾ ਦੇ ਕੇ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਮੰਗ ਪੱਤਰ ਦੇਣਗੇ।

ਇਸ ਮੀਟਿੰਗ ‘ਚ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਮੀਤ ਪ੍ਰਧਾਨ ਮੇਜਰ ਸਿੰਘ ਰੰਧਾਵਾ, ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ’ ਖਜ਼ਾਨਚੀ ਉੱਗਰ ਸਿੰਘ ਮਾਨਸਾ, ਜਸਵਿੰਦਰ ਸਿੰਘ ਸਾਈਆਂਵਾਲਾ ਪ੍ਰਧਾਨ ਫਿਰੋਜ਼ਪੁਰ, ਸੁਖਦੇਵ ਸਿੰਘ ਕੋਟਲੀ ਕਲਾਂ ਪ੍ਰਧਾਨ ਮਾਨਸਾ, ਜਸਵੀਰ ਸਿੰਘ ਫਾਜ਼ਿਲਕਾ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਆਗੂ, ਪਿੰਡਾਂ ਦੇ ਪ੍ਰਧਾਨ ਤੇ ਵਰਕਰ ਸ਼ਾਮਲ ਸਨ।

 

AAP ਸੰਸਦ ਮੈਂਬਰ Sanjay Singh ਦੇ ਘਰ ‘ਤੇ ਹਮਲਾ, ਨੇਮ ਪਲੇਟ ‘ਤੇ ਮਲੀ ਕਾਲਖ

0

ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਦੇ ਘਰ ‘ਤੇ ਅੱਜ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੇ ਘਰ ਦੇ ਬਾਹਰ ਲੱਗੀ ਨੇਮਪਲੇਟ ‘ਤੇ ਕੁਝ ਲੋਕਾਂ ਨੇ ਕਾਲਖ ਮਲ ਦਿੱਤੀ। ਉਨ੍ਹਾਂ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਸੰਜੈ ਸਿੰਘ ਨੇ ਟਵੀਟ ਕਰ ਕਿਹਾ ਹੈ ਕਿ ਮੇਰੇ ਘਰ ‘ਤੇ ਹਮਲਾ ਹੋਇਆ ਹੈ।

ਉਨ੍ਹਾਂ ਨੇ ਲਿਖਿਆ – ਕੰਨ ਖੋਲ੍ਹ ਕੇ ਸੁਣ ਲਓ ਭਾਜਪਾਈਓ, ਚਾਹੇ ਜਿੰਨੀ ਮਰਜ਼ੀ ਗੁੰਡਾਗਰਦੀ ਕਰ ਲਓ ਪ੍ਰਭੂ ਸ਼੍ਰੀ ਰਾਮ ਦੇ ਨਾਮ ‘ਤੇ ਬਨਣ ਵਾਲੇ ਮੰਦਰ ‘ਚ ਚੰਦਾ ਚੋਰੀ ਨਹੀ ਕਰਨ ਦੇਵਾਂਗਾ। ਇਸ ਦੇ ਲਈ ਚਾਹੇ ਮੇਰੀ ਹੱਤਿਆ ਹੋ ਜਾਵੇ। ਦੱਸ ਦਈਏ ਕਿ ਸੰਜੈ ਸਿੰਘ ਨੇ ਰਾਮ ਜਨਮ ਸਥਾਨ ਟਰੱਸਟ ਦੇ ਵੱਲੋਂ ਖਰੀਦੀ ਗਈ ਜ਼ਮੀਨ ‘ਚ ਘੋਟਾਲੇ ਦਾ ਇਲਜ਼ਾਮ ਲਗਾਇਆ ਹੈ।