Home Blog Page 2594

PM ਟਰੂਡੋ ਨੇ ਕੀਤਾ ਵੱਡਾ ਐਲਾਨ- ‘ਵੈਕਸੀਨੇਟਿਡ’ ਲੋਕਾਂ ਲਈ ਖੋਲ੍ਹੇ ਦਰਵਾਜ਼ੇ

0

ਕੈਨੇਡਾ : ਕੈਨੇਡਾ ‘ਚ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਹੁਣ ਦੇਸ਼ ਵਾਪਸ ਪਰਤਣ ’ਤੇ 2 ਹਫ਼ਤੇ ਦੇ ਜ਼ਰੂਰੀ ਇਕਾਂਤਵਾਸ ਤੋਂ ਛੋਟ ਦਿੱਤੀ ਜਾਏਗੀ ਪਰ ਇਸ ਲਈ ਉਨ੍ਹਾਂ ਨੂੰ ਕੋਵਿਡ ਨੈਗੇਟਿਵ ਟੈਸਟ ਦਾ ਸਰਟੀਫ਼ਿਕੇਟ ਦਿਖਾਉਣਾ ਹੋਵੇਗਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਕੈਨੇਡਾ ਪਰਤਣ ਵਾਲੇ ਕੈਨੇਡੀਅਨ ਅਤੇ ਸਥਾਈ ਨਿਵਾਸੀਆਂ ਦਾ ਉਥੇ ਪਹੁੰਚਣ ਤੋਂ 14 ਦਿਨ ਪਹਿਲਾਂ ਜਾਂ ਉਸ ਤੋਂ ਜ਼ਿਆਦਾ ਸਮਾਂ ਪਹਿਲਾਂ ਟੀਕਾਕਰਨ ਕਰਵਾਇਆ ਹੋਣਾ ਲਾਜ਼ਮੀ ਹੈ। ਸਰਹੱਦੀ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਦਾ ਪਹਿਲਾਂ ਪੜਾਅ 5 ਜੁਲਾਈ ਤੋਂ ਸ਼ੁਰੂ ਹੋਵੇਗਾ।

ਆਵਾਜਾਈ ਮੰਤਰੀ ਉਮਰ ਅਲਘਬਰਾ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਫਲਾਈਟ ਪਾਬੰਦੀ 21 ਜੁਲਾਈ ਤੱਕ ਰਹੇਗੀ, ਪਰ ਪਾਕਿਸਤਾਨ ’ਤੇ ਲਗਾਈ ਗਈ ਫਲਾਈਟ ਪਾਬੰਦੀ ਨੂੰ ਹਟਾ ਦਿੱਤਾ ਜਾਏਗਾ। ਸਰਕਾਰ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਕੈਨੇਡੀਅਨ ਯਾਤਰੀ ਜੋ ਇਕਾਂਤਵਾਸ ਤੋਂ ਛੋਟ ਚਾਹੁੰਦੇ ਹਨ। ਉਨ੍ਹਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਸਰਕਾਰ ਦੀ ਵੈੈੱਬਸਾਈਟ ਜਾਂ ਫਿਰ ਅਰਾਈਵਕੈਨ ਨਾਮ ਦੀ ਐਪ ’ਤੇ ਇਸ ਨੂੰ ਅਪਲੋਡ ਕਰਨਾ ਹੋਵੇਗਾ।

ਰਾਹੁਲ ਗਾਂਧੀ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ‘ਤੇ ਸਾਵਧਾਨੀ ਵਰਤਣ ਦੀ ਦਿੱਤੀ ਚਿਤਾਵਨੀ

0

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਰਾਹੁਲ ਗਾਂਧੀ ਨੇ ਕੋਰੋਨਾ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ । ਰਾਹੁਲ ਗਾਂਧੀ ਵੱਲੋਂ ਕੋਰੋਨਾ ‘ਤੇ ਇੱਕ ਵ੍ਹਾਈਟ ਪੇਪਰ ਜਾਰੀ ਕੀਤਾ ਗਿਆ ਅਤੇ ਨਾਲ ਹੀ ਤੀਜੀ ਲਹਿਰ ਦੇ ਸੰਬੰਧ ਵਿਚ ਸਰਕਾਰ ਨੂੰ ਕਈ ਸਲਾਹ ਵੀ ਦਿੱਤੀਆਂ ਹਨ।ਰਾਹੁਲ ਗਾਂਧੀ ਨੇ ਕਿਹਾ ਕਿ ਵਿਗਿਆਨੀਆਂ ਨੇ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ, ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ । ਰਾਹੁਲ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਤੀਜੀ ਲਹਿਰ ਆਉਣ ਵਾਲੀ ਹੈ, ਪਰ ਅਸੀਂ ਫਿਰ ਉਹੀ ਗਲਤੀ ਕਰ ਰਹੇ ਹਾਂ ।

ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਬੈੱਡ, ਆਕਸੀਜਨ ਅਤੇ ਹੋਰ ਚੀਜ਼ਾਂ ਦੀ ਤਿਆਰੀ ਜੋ ਦੂਸਰੀ ਲਹਿਰ ਵਿੱਚ ਨਹੀਂ ਹੋ ਸਕਦੀ ਸੀ, ਉਹ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸ ਦੇ ਵ੍ਹਾਈਟ ਪੇਪਰ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਿੱਚ ਤੀਜੀ ਲਹਿਰ ਦੀ ਤਿਆਰੀ, ਦੂਜੀ ਲਹਿਰ ਵਿੱਚ ਰਹੀ ਘਾਟ, ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਜਦੋਂ ਤੀਜੀ ਲਹਿਰ ਆਵੇ ਤਾਂ ਆਮ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਮੁਆਵਜ਼ੇ ਦੀ ਵਿਵਸਥਾ ਕਰਨੀ ਚਾਹੀਦੀ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਹੈ, ਉਨ੍ਹਾਂ ਨੂੰ ਮਦਦ ਦਿੱਤੀ ਜਾਵੇ।

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਟੀਕਾਕਰਨ ਹੀ ਇਕੋ-ਇੱਕ ਹੱਲ ਹੈ, ਬੀਤੇ ਦਿਨ ਟੀਕਾਕਰਨ ਵਿੱਚ ਚੰਗਾ ਕੰਮ ਹੋਇਆ । ਪਰ, ਅਜਿਹਾ ਸਿਰਫ ਇੱਕ ਦਿਨ ਲਈ ਨਹੀਂ ਬਲਕਿ ਹਰ ਰੋਜ਼ ਹੋਣਾ ਚਾਹੀਦਾ ਹੈ ਤਾਂ ਜੋ ਸਾਰਿਆਂ ਨੂੰ ਟੀਕਾ ਲਗਾਇਆ ਜਾ ਸਕੇ। ਰਾਹੁਲ ਨੇ ਕਿਹਾ ਕਿ ਟੀਕਾਕਰਨ ਦੇ ਮਾਮਲੇ ਵਿੱਚ ਰਾਜਾਂ ਨੂੰ ਭਾਜਪਾ-ਕਾਂਗਰਸ ਵਿੱਚ ਨਾ ਵੰਡੋ, ਹਰ ਇੱਕ ਨੂੰ ਟੀਕਾ ਲੱਗਣਾ ਜ਼ਰੂਰੀ ਹੈ। ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਵ੍ਹਾਈਟ ਪੇਪਰ ਸਿਰਫ ਗਲਤੀਆਂ ਦਾ ਪਰਦਾਫਾਸ਼ ਕਰਨ ਜਾ ਰਿਹਾ ਹੈ, ਜੇਕਰ ਸਰਕਾਰ ਇਸ ਇੰਪੁੱਟ ਨੂੰ ਲੈਂਦੀ ਹੈ ਤਾਂ ਸਰਕਾਰ ਨੂੰ ਫਾਇਦਾ ਹੋਵੇਗਾ ।

ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿੱਚ ਅਜਿਹੇ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਆਕਸੀਜਨ ਦੀ ਘਾਟ, ਹਸਪਤਾਲਾਂ ਵਿੱਚ ਬੈੱਡਾਂ ਦਾ ਸੰਕਟ ਸੀ। ਸਰਕਾਰ ਨੂੰ ਇਸ ਲਈ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਸੀ, ਹੁਣ ਤੀਜੀ ਲਹਿਰ ਤੋਂ ਪਹਿਲਾਂ ਵੀ ਤਿਆਰੀ ਕਰਨੀ ਪਵੇਗੀ।

 

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨਾਲ SIT ਦੀ ਪੁੱਛਗਿਛ ਖ਼ਤਮ, ਢਾਈ ਘੰਟੇ ਤੱਕ ਪੁੱਛੇ ਗਏ ਸਵਾਲ

0

ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ 3 ਮੈਂਬਰੀ ਐਸਆਈਟੀ ਨੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕਰੀਬ ਢਾਈ ਘੰਟੇ ਤੱਕ ਪੁੱਛਗਿਛ ਕੀਤੀ। ਸਵਾਲ ਜਵਾਬ ਖ਼ਤਮ ਹੁੰਦੇ ਹੀ ਐਸਆਈਟੀ ਦੇ ਤਿੰਨਾਂ ਅਧਿਕਾਰੀ ਸਰਦਾਰ ਬਾਦਲ ਦੇ ਸੈਕਟਰ – 4 ਚੰਡੀਗੜ੍ਹ ਸਥਿਤ ਨਿਵਾਸ ਨਾਲ ਨਿਕਲ ਗਏ। ਇਸ ਦੌਰਾਨ ਮੀਡੀਆ ਦੀ ਬਹੁਤ ਵੱਡਾ ਇਕੱਠ ਸੀ ਅਤੇ ਮੀਡੀਆ ਵਾਲਿਆਂ ਨੇ ਇਸ ਪੁੱਛਗਿਛ ਦੇ ਬਾਰੇ ਵਿੱਚ ਟੀਮ ਦੇ ਮੈਂਬਰ ਐਲ ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਤੋਂ ਸਵਾਲ ਕੀਤੇ ਪਰ ਉਹ ਤੁਰੰਤ ਹੀ ਉੱਥੇ ਤੋਂ ਰਵਾਨਾ ਹੋ ਗਏ।

ਦੱਸ ਦਈਏ ਕਿ, ਟੀਮ ਨੇ ਕਰੀਬ 82 ਸਵਾਲਾਂ ਦੀ ਇੱਕ ਲੰਮੀ ਸੂਚੀ ਤਿਆਰ ਕੀਤੀ ਸੀ, ਜਿਸ ਦੇ ਆਧਾਰ ‘ਤੇ ਸਰਦਾਰ ਬਾਦਲ ਤੋਂ ਸਵਾਲ ਜਵਾਬ ਕੀਤੇ ਗਏ ਪਰ ਇਹਨਾਂ ਵਿਚੋਂ ਕਿੰਨੇ ਸਵਾਲਾਂ ਦਾ ਜਵਾਬ ਮਿਲ ਪਾਇਆ ਇਸ ਬਾਰੇ ਵਿੱਚ ਐਸਆਈਟੀ ਨੇ ਕੋਈ ਬਿਆਨ ਨਹੀਂ ਦਿੱਤਾ।

ਫਰਾਂਸ ਦੇ Osmane Dembele ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਤੋਂ ਹੋਏ ਬਾਹਰ

0

ਫਰਾਂਸ ਦੇ ਫਾਰਵਰਡ ਓਸਮਾਨੇ ਗੋਡੇ ਦੀ ਸੱਟ ਕਾਰਨ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਏ ਹਨ। ਫਰਾਂਸ ਸਾਕਰ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਨੀਵਾਰ ਨੂੰ ਹੰਗਰੀ ਖ਼ਿਲਾਫ਼ 1-1 ਨਾਲ ਡਰਾਅ ਦੇ ਦੌਰਾਨ ਡੇਮਬੇਲੇ ਬਦਲਵੇਂ ਖਿਡਾਰੀ ਦੇ ਤੌਰ ’ਤੇ ਉਤਰੇ ਸਨ ਤੇ ਬਾਅਦ ’ਚ ਆਖ਼ਰੀ ਪਲਾਂ ਦੇ ਦੌਰਾਨ ਉਨ੍ਹਾਂ ਨੂੰ ਮੈਦਾਨ ਛੱਡਣ ਪਿਆ। ਇਸੇ ਮੁਕਾਬਲੇ ਦੇ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ ਸੀ।

ਫਰਾਂਸ ਦੀ ਟੀਮ ਨੇ ਕਿਹਾ ਕਿ ਐਤਵਾਰ ਨੂੰ ਬੁਡਾਪੇਸਟ ਦੇ ਹਸਪਤਾਲ ’ਚ ਓਸਮਾਨੇ ਦਾ ਐਕਸਰੇ ਹੋਇਆ। ਟੀਮ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਉਭਰਨ ਲਈ ਜਿੰਨੇ ਸਮੇਂ ਦੀ ਜ਼ਰੂਰਤ ਹੈ ਉਹ ਜ਼ਿਆਦਾ ਹੈ। ਟੀਮ ਮੈਦਾਨ ’ਤੇ ਉਤਰਨ ਦੇ ਬਾਅਦ ਸੱਟ ਦਾ ਸ਼ਿਕਾਰ ਗੋਲਕੀਪਰ ਨੂੰ ਬਦਲ ਸਕਦੀ ਹੈ। ਆਊਟਫੀਲਡ ਦੇ ਖਿਡਾਰੀ ਨੂੰ ਇਕ ਵਾਰ ਮੈਦਾਨ ’ਤੇ ਉਤਰਨ ਦੇ ਬਾਅਦ ਬਦਲਿਆ ਨਹੀਂ ਜਾ ਸਕਦਾ ਹੈ। ਡੇਮਬੇਲੇ ਦੇ ਬਾਹਰ ਹੋਣ ਨਾਲ ਫ਼ਰਾਂਸ ਦੇ ਕੋਟ ਡਿਡਿਏਰ ਡੈਸਚੈਂਪਸ ਨੂੰ ਬਾਕੀ ਬਚੇ ਯੂਰੋ 2020 ’ਚ 25 ਖਿਡਾਰੀਆਂ ਵਿਚਾਲੇ ਟੀਮ ਦੀ ਚੋਣ ਕਰਨੀ ਹੋਵੇਗੀ।

ਪੰਜਾਬ ਦੇ ਇਹ 2 ਖਿਡਾਰੀ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ

0

ਚੰਡੀਗੜ੍ਹ : ਪੰਜਾਬ ਦੇ 2 ਖਿਡਾਰੀ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਹੋਏ ਹਨ ਅਤੇ ਦੋਹਾਂ ਨੇ ਹੀ ਆਪਣੇ ਪਹਿਲਾਂ ਵਾਲੇ ਰਿਕਾਰਡ ਤੋੜ ਦਿੱਤੇ ਹਨ। ਅਥਲੀਟ ਕਮਲਪ੍ਰੀਤ ਕੌਰ ਦੀ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇੱਕ ਡਿਸਕਸ ਥ੍ਰੋਅਰ ਟੋਕੀਓ ਓਲੰਪਿਕ ਲਈ ਕੁਆਲੀਫਾਈ ਹੁੰਦੇ ਹੋਏ ਰਾਸ਼ਟਰੀ ਚੈਂਪੀਅਨਸ਼ਿਪ ‘ਚ ਆਪਣਾ ਰਿਕਾਰਡ ਤੋੜ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਨੇ 66.59 ਮੀਟਰ ਥਰੋਅ ਨਾਲ ਆਪਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ, ਉਸ ਦਾ ਪਹਿਲਾਂ ਦਾ ਰਾਸ਼ਟਰੀ ਰਿਕਾਰਡ 65.06 ਮੀਟਰ ਸੀ। ਉਸ ਦੀ ਕੋਚ ਰਾਖੀ ਤਿਆਗੀ ਹੈ। ਦੋਵਾਂ ਲਈ ਵਧਾਈ ਦੇ ਸੰਦੇਸ਼ ਆ ਰਹੇ ਹਨ।

ਉਥੇ ਹੀ 21.49 ਮੀਟਰ ਦੀ ਥ੍ਰੋਅ ਨਾਲ ਸ਼ਾਟ ਪੁਟਰ ਤਜਿੰਦਰਪਾਲ ਤੂਰ ਨੇ ਐਨਆਈਐਸ ਪਟਿਆਲਾ ਵਿਖੇ ਇੰਡੀਅਨ ਗ੍ਰਾਂਡ ਪ੍ਰਿਕਸ ਵਿਚ ਆਪਣਾ ਰਾਸ਼ਟਰੀ ਰਿਕਾਰਡ ਤੋੜਨ ਤੋਂ ਬਾਅਦ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਸ਼ਵ ਨੂੰ ਜਿੱਤਣ ਲਈ ਹੋਰ ਅਥਲੀਟਾਂ ਵਿੱਚ ਵਿਸ਼ਵਾਸ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਕਾਰਨਾਮੇ ਨਾਲ ਉਸ ਨੇ ਸੁਲਤਾਨ ਅਬਦੁੱਲਮਜੀਦ ਅਲ-ਹੇਬਸ਼ੀ ਦੇ 21.13 ਦੇ ਏਸ਼ੀਆਈ ਰਿਕਾਰਡ ਨੂੰ ਵੀ ਤੋੜਿਆ। ਤਜਿੰਦਰਪਾਲ ਸਿੰਘ ਤੂਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿਤਾ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਫੁਲ ਟਾਈਮ ਸ਼ਾਟ ‘ਤੇ ਜਾਣ ਤੋਂ ਪਹਿਲਾਂ ਕ੍ਰਿਕਟ ‘ਚ ਆਇਆ ਸੀ। ਉਸ ਦੇ ਚਾਚੇ ਨੇ ਉਸ ਨੂੰ ਸ਼ੁਰੂਆਤ ‘ਚ ਸਿਖਲਾਈ ਦਿੱਤੀ ਸੀ। ਉਸ ਦਾ ਪਹਿਲਾ ਅੰਤਰਰਾਸ਼ਟਰੀ ਤਮਗਾ 2017 ਵਿਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੀ, ਜਿਥੇ ਉਸ ਨੇ 19.77 ਦੇ ਥ੍ਰੋਅ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਉਸ ਨੇ 2018 ਏਸ਼ੀਅਨ ਖੇਡਾਂ ਵਿੱਚ 20.75 ਮੀ. ਦੇ ਰਿਕਾਰਡ ਰਿਕਾਰਡ ਥਰੋਅ ਨਾਲ ਗੋਲਡ ਜਿੱਤਿਆ। ਇਸ ਥ੍ਰੋ ਨਾਲ ਉਸ ਸਮੇਂ ਰਾਸ਼ਟਰੀ ਰਿਕਾਰਡ ਵੀ ਤੋੜ ਦਿੱਤਾ।

ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਮਿਲਿਆ ਮੁਫ਼ਤ ਪੈਟਰੋਲ

0

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਇਸ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੋਰੋਨਾ ਵੈਕਸੀਨ ਲਈ ਸਭ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਦੇ ਨਾਲ ਨਾਲ ਸਮਾਜ ਦੇ ਕੁੱਝ ਲੋਕ ਵੀ ਇਸ ਕੰਮ ਵਿੱਚ ਅੱਗੇ ਆ ਰਹੇ ਹਨ। ਇਹ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਵੈਕਸੀਨ ਦਾ ਅੰਕੜਾ ਅੱਗੇ ਵਧਾਇਆ ਜਾਵੇ। ਅਜਿਹੀ ਇੱਕ ਉਦਾਹਰਨ ਝਾਰਖੰਡ ਵਿੱਚ ਦੇਖਣ ਨੂੰ ਮਿਲੀ। ਇੱਥੇ ਰੋਟ੍ਰੈਕਟ ਕਲੱਬ ਚਾਈਬਾਸਾ ਤੇ ਇੰਡੀਅਨ ਆਯਿਲ ਕਾਰਪੋਰੇਸ਼ਨ ਦੇ ਸਾਂਝੇ ਸਮਰਥਨ ਨਾਲ ਇੱਕ ਦਿਨ ਦਾ ਕੋਵਿਡ -19 ਵੈਕਸੀਨ ਕੈਂਪ ਲਗਾਇਆ ਗਿਆ।

ਇਸ ਕੈਂਪ ‘ਚ 310 ਲੋਕਾਂ ਨੇ ਕੋਵਿਡ-19 ਦੀ ਵੈਕਸੀਨ ਵੀ ਲਵਾਈ। ਇਸ ਵੈਕਸੀਨ ਦੀ ਖ਼ਾਸ ਗੱਲ ਇਹ ਸੀ ਕਿ ਇਸ ਕੈਂਪ ਵਿੱਚ ਪਹਿਲਾਂ 200 ਲੋਕਾਂ ਨੂੰ ਵੈਕਸੀਨ ਤਾਂ ਲਗਾਈ ਗਈ ਪਰ ਨਾਲ ਹੀ 1-1 ਲੀਟਰ ਪੈਟ੍ਰੋਲ ਮੁਫ਼ਤ ਦਿੱਤਾ ਗਿਆ। ਇਹ ਇੱਕ ਨਿਵੇਕਲੀ ਪਹਿਲ ਹੈ। ਜਿੱਥੇ ਦੇਸ਼ ਵਿੱਚ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈਆਂ ਹਨ। ਉੱਥੇ ਤੁਹਾਨੂੰ ਕੋਰੋਨਾ ਵੈਕਸੀਨ ਨਾਲ ਮੁਫ਼ਤ ਪੈਟਰੋਲ ਮਿਲ ਜਾਵੇ ਤਾਂ ਇਸ ਨੂੰ ਸੋਨੇ ‘ਤੇ ਸੁਹਾਗਾ ਹੀ ਕਹਾਂਗੇ। ਇੱਥੇ ਕਾਰਪੋਰੇਸ਼ਨ ਅਤੇ ਸਿੰਘ ਭੂਮ ਟਰੇਡਿੰਗ ਕੰਪਨੀ ਦੀ ਤਰਫੋਂ ਪ੍ਰੋਗਰਾਮ ਵਿਚ ਮੁੱਖ ਮਹਿਮਾਨਾਂ ਦਾ ਸੁਆਗਤ ਪੌਦੇ ਦੇ ਕੇ ਕੀਤਾ ਗਿਆ। ਉੱਥੇ ਹੀ ਝਾਰਖੰਡ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫ਼ਤਿਆਂ ਵਿੱਚ ਆ ਸਕਦੀ ਹੈ, ਇਸ ਸੰਬੰਧੀ ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਹੈ ਕਿ ਸਾਨੂੰ ਕੋਰੋਨਾਮਹਾਂਮਾਰੀ ਦੌਰਾਨ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਨਾ ਕਰਨੀ ਪਏਗੀ। ਕੋਵਿਡ -19 ਤੋਂ ਬਚਾਅ ਲਈ ਵੈਕਸੀਨ ਲਓ ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ। ਉਨ੍ਹਾਂ ਨੇ ਅਪੀਲ ਕੀਤੀ ਕਿ ਭਾਵੇਂ ਤਾਲਾਬੰਦੀ ਵਿੱਚ ਢਿੱਲ ਦਿੱਤੀ ਗਈ ਹੈ, ਪਰ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਅਤੇ ਲਗਨ ਨਾਲ ਆਪਣੇ ਆਪ ਪਾਲਨਾ ਕਰੋ ਅਤੇ ਦੂਸਰਿਆਂ ਨੂੰ ਵੀ ਸਮਝਾਓ। ਟੀਕੇ ਦੀ ਉਪਲਬਧਤਾ ਦੇ ਅਨੁਸਾਰ, ਅਸੀਂ ਤੇਜ਼ੀ ਨਾਲ ਟੀਕਾਕਰਨ ਦੀ ਪ੍ਰਕਿਰਿਆ ‘ਤੇ ਵੀ ਕੰਮ ਕਰ ਰਹੇ ਹਾਂ।

ਅਮਰੀਕਾ ਦੇ Colorado ‘ਚ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ

0

ਵਾਸ਼ਿੰਗਟਨ : ਅਮਰੀਕਾ ਦੇ ਕੋਲੋਰਾਡੋ ਰਾਜ ਦੇ ਅਰਵਾੜਾ ਸ਼ਹਿਰ ‘ਚ ਗੋਲੀਬਾਰੀ ਦੀ ਇੱਕ ਘਟਨਾ ‘ਚ ਬੰਦੂਕਦਾਰੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਰਵਾੜਾ ਪੁਲਿਸ ਵਿਭਾਗ ਨੇ ਟਵੀਟ ਕਰ ਦੱਸਿਆ ਕਿ ਅਰਵਾੜਾ ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਘਟਨਾ ਹੋਈ ਹੈ। ਸਥਾਨਕ ਮੀਡੀਆ ਨੇ ਅਰਵਾੜਾ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਐਡ ਬ੍ਰੈਡੀ ਦੇ ਹਵਾਲੇ ਨਾਲ ਦੱਸਿਆ ਕਿ ਅਰਵਾੜਾ ਲਾਇਬ੍ਰੇਰੀ ਦੇ ਕੋਲ ਚੌਰਾਹੇ ‘ਤੇ ਗੋਲੀਬਾਰੀ ‘ਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਹਿਚਾਣ ਉਜਾਗਰ ਕੀਤੀ ਜਾਵੇਗੀ।

ਖ਼ਬਰਾਂ ਅਨੁਸਾਰ ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਗਿਰਾਇਆ ਹੈ ਅਤੇ ਉਸ ਦੀ ਪਹਿਚਾਣ ਕੋਰੋਨਰ ਦਾ ਦਫ਼ਤਰ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ‘ਚ ਜਖ਼ਮੀ ਇੱਕ ਅਣਜਾਣ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉੁਸਦੀ ਮੌਤ ਹੋ ਗਈ ।

ਜਲਦ ਹੀ ਬੱਝਣਗੇ ਵਿਆਹ ਦੇ ਬੰਧਨ ‘ਚ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ

0

ਬਿੱਗ ਬੌਸ 14′ ਦੇ ਪਹਿਲੇ ਉਪ ਜੇਤੂ ਰਹੇ ਗਾਇਕ ਰਾਹੁਲ ਵੈਦਿਆ ਇਨ੍ਹੀਂ ਦਿਨੀਂ ਸਟੰਟ ਸ਼ੋਅ ‘ਖਤਰੋਂ ਕੇ ਖਿਲਾੜੀ 11’ ਲਈ ਲਗਾਤਾਰ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ਵਿੱਚ, ਰਾਹੁਲ ਕੇਪਟਾਊਨ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਦਿਖਾਈ ਦਿੰਦੇ ਹਨ। ਪਰ ਇਸ ਸਭ ਦੇ ਵਿਚਾਲੇ, ਰਾਹੁਲ ਦੇ ਪ੍ਰਸ਼ੰਸਕ ਉਸ ਅਤੇ ਉਸਦੀ ਪ੍ਰੇਮਿਕਾ ਦਿਸ਼ਾ ਪਰਮਾਰ ਬਾਰੇ ਜਾਣਨ ਲਈ ਬੇਚੈਨ ਹਨ, ਕਿ ਇਹ ਪਿਆਰਾ ਜੋੜਾ ਕਦੋਂ ਵਿਆਹ ਦੇ ਬੰਧਨ ਵਿਚ ਬੱਝੇਗਾ।

ਇਸ ਲਈ ਹੁਣ ਰਾਹੁਲ ਵੈਦਿਆ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਸਕਦਾ ਹੈ ਕਿਉਂਕਿ ਹਾਲ ਹੀ ਵਿਚ ਰਾਹੁਲ ਵੈਦਿਆ ਨੇ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕਰਨ ਦਾ ਸੰਕੇਤ ਦਿੱਤਾ ਹੈ। ਗਾਇਕ ਰਾਹੁਲ ਵੈਦਿਆ ਨੇ ਹਾਲ ਹੀ ਵਿੱਚ ਗੱਲਬਾਤ ਦੌਰਾਨ ਵਿੱਚ ਆਪਣੇ ਵਿਆਹ ਦੀ ਤਰੀਕ ਬਾਰੇ ਖੁਲਾਸਾ ਕੀਤਾ ਹੈ। ਉਸਨੇ ਦੱਸਿਆ ਕਿ ਕੋਰੋਨਾ ਵਾਇਰਲ ਮਹਾਂਮਾਰੀ ਦੇ ਕਾਰਨ, ਉਸਨੇ ਅਤੇ ਉਸਦੀ ਪ੍ਰੇਮਿਕਾ ਨੇ ਆਪਣੇ ਵਿਆਹ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਅੱਗੇ ਪਾ ਦਿੱਤੀਆਂ ਹਨ।

 

View this post on Instagram

 

A post shared by DP (@dishaparmar)

ਹਾਲਾਂਕਿ, ਉਸਨੇ ਦੱਸਿਆ ਕਿ ਉਹ ਆਪਣੇ ਪਿਆਰਿਆਂ ਨੂੰ ਆਪਣੇ ਅਤੇ ਦਿਸ਼ਾ ਦੇ ਵਿਆਹ ਵਿੱਚ ਬੁਲਾਉਣਾ ਚਾਹੁੰਦਾ ਹੈ ਅਤੇ ਕੋਰੋਨਾ ਨਿਯਮਾਂ ਦੇ ਕਾਰਨ ਹੁਣ ਸਿਰਫ 25 ਮਹਿਮਾਨਾਂ ਨੂੰ ਬੁਲਾਇਆ ਜਾ ਸਕਦਾ ਹੈ। ਇਸ ਗੱਲਬਾਤ ਵਿਚ ਰਾਹੁਲ ਨੇ ਅੱਗੇ ਕਿਹਾ, ‘ਕੋਵਿਡ 19 ਮਹਾਂਮਾਰੀ ਦੇ ਕਾਰਨ, ਸਾਨੂੰ ਕਈ ਵਾਰ ਆਪਣੇ ਵਿਆਹ ਨੂੰ ਅੱਗੇ ਵਧਾਉਣਾ ਪਿਆ।

ਦੋਹਾਂ ਦੀ ਕੈਮਿਸਟਰੀ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਆਨਸਕ੍ਰੀਨ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਨੂੰ ਮਿਊਜ਼ਿਕ ਵੀਡੀਓ ਵਿਚ ਦੇਖਿਆ ਗਿਆ ਸੀ ਜਿਸ ਵਿਚ ਉਨ੍ਹਾਂ ਦੀ ਸ਼ਾਨਦਾਰ ਬਾਂਡਿੰਗ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਮਿਊਜ਼ਿਕ ਵੀਡੀਓ ਦੌਰਾਨ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਗਈਆਂ।

ਜੈਪਾਲ ਭੁੱਲਰ ਦਾ ਅੱਜ PGI ਚੰਡੀਗੜ੍ਹ ’ਚ ਮੁੜ ਹੋਵੇਗਾ ਪੋਸਟਮਾਰਟਮ

0

ਚੰਡੀਗੜ੍ਹ : ਕੋਲਕਾਤਾ ‘ਚ ਹੋਏ ਐਨਕਾਊਂਟਰ ਦੌਰਾਨ ਮਾਰੇ ਗਏ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਨੇ ਗੈਂਗਸਟਰ ਜੈਪਾਲ ਭੁੱਲਰ ਦਾ ਫਿਰ ਤੋਂ ਪੋਸਟਮਾਰਟਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਕਿ ਭੁੱਲਰ ਦਾ ਪੋਸਟਮਾਰਟਮ ਚੰਡੀਗੜ੍ਹ ਪੀ.ਜੀ.ਆਈ ‘ਚ ਅੱਜ ਕੀਤਾ ਜਾਵੇਗਾ। ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਜੈਪਾਲ ਦੀ ਲਾਸ਼ ਨੂੰ ਲੈ ਕੇ ਪੀ.ਜੀ.ਆਈ. ਦੀ ਮੋਰਚਰੀ ‘ਚ ਪਹੁੰਚ ਗਿਆ, ਜਿੱਥੇ ਡਾਕਟਰੀ ਬੋਰਡ ਦੀ ਦੇਖ-ਰੇਖ ‘ਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਪਟੀਸ਼ਨ ‘ਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੀ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।

ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ, ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ, ਜਿਸ ਦੀ ਜਾਂਚ ਲਈ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਫ਼ੈਸਲਾ ਲੈਣਗੇ।

ਪੰਜਾਬ ਦੇ CM ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ

0

ਪੰਜਾਬ ਅੰਦਰ ਇੱਕ ਪਾਸੇ ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਉਣ ਵਾਲੀਆਂ ਚੋਣਾਂ ਦੀ ਤਿਆਂਰੀ ‘ਚ ਜੁੱਟ ਗਈਆ ਹਨ। ਉੱਥੇ ਹੀ ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਪਾਰਟੀ ਦੇ ਨੇਤਾਵਾਂ ਵਿਚਾਲੇ ਮਤਭੇਦ ਲਗਾਤਾਰ ਵੱਧ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਸਿੰਘ ਖਿਲਾਫ਼ ਇੱਕ ਵਾਰ ਫਿਰ ਤੋਂ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਸਰਕਾਰ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇ ਕੇ ਆਪਣਿਆਂ ਦੇ ਨਿਸ਼ਾਨੇ ‘ਤੇ ਆ ਗਈ ਹੈ ।ਇਸ ਫੈਸਲੇ ‘ਤੇ ਪਾਰਟੀ ਦੇ ਪੰਜ ਮੰਤਰੀਆਂ ਨੇ ਸਵਾਲ ਖੜ੍ਹੇ ਕੀਤੇ । ਇਨ੍ਹਾਂ ਸਾਰੇ ਮਤਭੇਦਾਂ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਅਜਿਹੀ ਸਥਿਤੀ ਵਿੱਚ ਕੈਪਟਨ-ਸਿੱਧੂ ਵਿਚਕਾਰ ਵਿਵਾਦ ਖ਼ਤਮ ਹੁੰਦਾ ਨਹੀਂ ਦਿਖਾਈ ਦੇ ਰਿਹਾ। ਸਿੱਧੂ ਇੱਕ ਵਾਰ ਫਿਰ ਕੈਪਟਨ ਦੇ ਖਿਲਾਫ਼ ਹਮਲਾਵਰ ਹੋ ਗਏ ਹਨ ।

ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਮੰਗਲਵਾਰ ਨੂੰ ਪੰਜਾਬ ਦੇ ਛੇ ਮੰਤਰੀਆਂ ਅਤੇ ਛੇ ਵਿਧਾਇਕਾਂ ਨੂੰ ਦਿੱਲੀ ਬੁਲਾ ਲਿਆ ਹੈ। ਇਨ੍ਹਾਂ ਵਿੱਚੋਂ ਬਹੁਤੇ ਆਗੂ ਉਹੀ ਚਿਹਰੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਿਰੋਧ ਕੀਤਾ ਸੀ

ਇਸ ਸੰਬੰਧੀ ਮੰਤਰੀਆਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਜ਼ੀਆ ਸੁਲਤਾਨਾ, ਸੁਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਵਿਧਾਇਕ ਪ੍ਰਗਟ ਸਿੰਘ, ਰਾਜਾ ਵੜਿੰਗ, ਕੁਲਜੀਤ ਨਾਗਰਾ, ਕਿਕੀ ਢਿੱਲੋਂ, ਸੰਗਤ ਸਿੰਘ ਗਿਲਜੀਆਂ ਅਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਤਿੰਨ ਸੰਸਦੀ ਕਮੇਟੀ ਨੇ ਦਿੱਲੀ ਬੁਲਾਇਆ ਹੈ