Home Blog Page 2589

ਹੁਣ ਟੀ.ਵੀ ‘ਤੇ ਨਹੀਂ ਦਿਖਣਗੇ ਜੰਕ ਫੂਡ ਦੇ ਇਸ਼ਤਿਹਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ

0

ਬ੍ਰਿਟੇਨ :ਬ੍ਰਿਟੇਨ ਦੀ ਬੋਰਿਸ ਜਾਨਸਨ ਸਰਕਾਰ ਨੇ ਬੱਚਿਆਂ ਦੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਨੁਸਾਰ, ਸਵੇਰੇ 5:30 ਵਜੇ ਤੋਂ ਰਾਤ 9 ਵਜੇ ਤੱਕ ਟੀ.ਵੀ ਆਦਿ ਜੰਕ ਫੂਡ ਇਸ਼ਤਿਹਾਰ ਪ੍ਰਸਾਰਿਤ ਕਰਨ ਤੇ ਰੋਕ ਹੋਵੇਗੀ। ਜੰਕ ਫੂਡ ਇਸ਼ਤਿਹਾਰਾਂ ਨਾਲ ਜੁੜੇ ਇਹ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ। ਬੱਚਿਆਂ ਦਾ ਗੈਰ ਸਿਹਤਮੰਦ ਖਾਣਾ ਖਾਣ ਨਾਲ ਘੱਟ ਤੋਂ ਘੱਟ ਸਾਹਮਣਾ ਹੋਵੇ। ਇਸ ਰੋਕ ਦਾ ਇਹੀ ਮਕਸਦ ਹੈ। ਇਸ ਮੁੱਦੇ ਤੇ ਸਰਵਜਨਿਕ ਸਲਾਹ ਮਸ਼ਵਰਾ ਕੀਤਾ ਗਿਆ। ਇਹ ਨਿਯਮ 2022 ਦੇ ਅੰਤ ‘ਚ ਲਾਗੂ ਹੋਣਗੇ। ਇਨ੍ਹਾਂ ਦੀ ਤਰ੍ਹਾ ਅਜਿਹੇ ਖਾਧ ਪਦਾਰਥ ਦੇ ਇਸ਼ਤਿਹਾਰ ਦੇ ਪ੍ਰਸ਼ਾਰਣ ਸਵੇਰੇ 5:30 ਵਜੇ ਤੋਂ ਰਾਤ 9 ਵਜੇ ਤੱਕ ਰੋਕ ਰਹੇਗੀ। ਜਿਨ੍ਹਾਂ ‘ਚ ਵਸਾ, ਨਮਕ, ਚੀਨੀ ਜਿਆਦਾ ਹੈ।

ਨਵੇਂ ਨਿਯਮ ਟੀ.ਵੀ, ਬ੍ਰਿਟੇਨ ‘ਚ ਮੰਗ ਅਧਾਰਿਤ ਪ੍ਰੋਗਰਾਮ ‘ਤੇ ਲਾਗੂ ਰਹਿਣਗੇ। ਇਸੇ ਦੇ ਨਾਲ-ਨਾਲ ਰੋਕ ਆਨਲਾਈਨ ਮਾਧਿਅਮ ‘ਤੇ ਵੀ ਲਾਗੂ ਰਹਿਣਗੇ। ਇਹ ਬੱਚਿਆਂ ‘ਚ ਮੋਟਾਪੇ ਦਾ ਮੁਕਾਬਲਾ ਕਰਨ ਦੇ ਵਿਆਪਕ ਮੁਹਿੰਮ ਦਾ ਹਿੱਸਾ ਹੈ। ਬ੍ਰਿਟੇਨ ਦੀ ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਬੱਚਿਆ ਦੀ ਸਿਹਤ ‘ਚ ਸੁਧਾਰ ਅਤੇ ਮੁਟਾਪੇ ਨਾਲ ਨਿਪਟਣ ਦੇ ਲਈ ਪ੍ਰਤੀਬੰਧ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਜੋ ਸਮੱਗਰੀ ਦੇਖਦੇ ਹਨ। ਉਸ ਦਾ ਅਸਰ ਉਨ੍ਹਾਂ ਦੀ ਪਸੰਦ ਅਤੇ ਆਦਤ ਤੇ ਪੈਂਦਾ ਹੈ।

ਬੱਚੇ ਜ਼ਿਅਦਾ ਸਮਾਂ ਆਨਲਾਈਨ ਬਿਤਾ ਰਹੇ ਹਨ। ਇਸ ਲਈ ਅਸੀਂ ਗੈਰ-ਸਿਹਤਮੰਦ ਇਸ਼ਤਿਹਾਰ ਤੋਂ ਉਨ੍ਹਾਂ ਨੂੰ ਬਚਾਉਣ ਦੇ ਲਈ ਕਦਮ ਚੁੱਕਿਆ ਗਿਆ ਹੈ। ਇਹ ਉਪਾਅ ਦੇਸ਼ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਦੇ ਲਈ ਸਾਡੀ ਰਣਨੀਤੀ ਦਾ ਇੱਕ ਹੋਰ ਹਿੱਸਾ ਹੈ ਅਤੇ ਇਹ ਉਨ੍ਹਾਂ ਨੂੰ ਖਾਣ ਦੇ ਬਾਰੇ ‘ਚ ਵਧੀਆ ਤਰ੍ਹਾਂ ਤੇ ਸੋਚ ਸਮਝਕੇ ਫੈਸਲਾ ਲੈਣ ਦਾ ਮੌਕਾ ਦੇਵੇਗਾ। ਇਹ ਰੋਕ ਐਚ.ਐਫ.ਐਸ. ਐਸ ਬਣਾਉਣ ਜਾਂ ਵੇਚਣ ਵਾਲੇ ਉਨ੍ਹਾਂ ਸਾਰੇ ਕਾਰੋਬਾਰਾਂ ਤੇ ਲਾਗੂ ਹੋਵੇਗੀ। ਜਿਨ੍ਹਾਂ ‘ਚ 250 ਜਾਂ ਇਸ ਤੋਂ ਜਿਆਦਾ ਕਰਮਚਾਰੀ ਹਨ। ਇਸਦਾ ਮਤਲਬ ਹੈ ਕਿ ਛੋਟੇ ਹੋਰ ਮਾਧਿਅਮ ਕਾਰੋਬਾਰੀ ਇਸ਼ਤਿਹਾਰ ਦੇ ਸਕਣਗੇ।

ਕੇਜਰੀਵਾਲ ਨੇ ਕੋਰੋਨਾ ਕਾਲ ‘ਚ ਕਿਹੜੀ ਚੀਜ਼ ਦਾ ਲਿਆ ਮੁਨਾਫ਼ਾ, ਸੁਪਰੀਮ ਕੋਰਟ ਵੱਲੋਂ ਹੋਇਆ ਵੱਡਾ ਖੁਲਾਸਾ

0

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਜਿੱਥੇ ਦੇਸ਼ ‘ਚ ਆਕਸੀਜਨ ਦੀ ਵੱਡੀ ਕਿੱਲਤ ਦੇਖਣ ਨੂੰ ਮਿਲੀ ਉਥੇ ਹੀ ਦੇਸ਼ ਦੇ ਕਈ ਹਿੱਸਿਆਂ ‘ਚ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਨਹੀਂ ਮਿਲਣ ਤੋਂ ਉਨ੍ਹਾਂ ਦੀ ਮੌਤ ਹੋ ਗਈ। ਇਸ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਜ਼ਰੂਰਤ ਤੋਂ ਚਾਰ ਗੁਣਾ ਜ਼ਿਆਦਾ ਆਕਸੀਜਨ ਮੰਗਣ ਦਾ ਇਲਜ਼ਾਮ ਲੱਗਿਆ ਹੈ। ਸੁਪ੍ਰੀਮ ਕੋਰਟ ਦੇ ਇੱਕ ਪੈਨਲ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੀ ਸਿਖਰ ‘ਤੇ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਆਕਸੀਜਨ ਦੀ ਡਿਮਾਂਡ ਦੀ ਜਿਸ ਦੇ ਨਾਲ 12 ਰਾਜਾਂ ਦੀ ਸਪਲਾਈ ‘ਤੇ ਅਸਰ ਪਿਆ।

ਫਤਿਹਜੰਗ ਬਾਜਵਾ ਤੇ ਪਾਂਡੇ ਨੂੰ ਹੁਣ ਜਾਖੜ ਤੋਂ ਦਿੱਕਤ,ਪੁੱਤਰ ਮੋਹ ਨੇ ਵਿਗਾੜਿਆ ਖੇਡ ! | On Air

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਸਮੇਂ ਦਿੱਲੀ ਨੂੰ ਕਰੀਬ 300 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਸੀ ਪਰ ਦਿੱਲੀ ਸਰਕਾਰ ਨੇ ਆਕਸੀਜਨ ਦੀ ਮੰਗ 1140 ਮੀਟ੍ਰਿਕ ਟਨ ਕਰ ਦਿੱਤੀ ਸੀ। ਰਿਪੋਰਟ ਦੇ ਅਨੁਸਾਰ ਇਹ ਦਿੱਲੀ ਦੀ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਹੈ। ਦਿੱਲੀ ਵਿੱਚ ਉਸ ਸਮੇਂ ਜਿੰਨੇ ਆਕਸੀਜਨ ਬੈਡ ਸਨ, ਉਸ ਦੇ ਹਿਸਾਬ ਨਾਲ ਦਿੱਲੀ ਨੂੰ 289 ਮੀਟ੍ਰਿਕ ਟਨ ਆਕਸੀਜਨ ਦੀ ਹੀ ਜ਼ਰੂਰਤ ਸੀ।

ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਮਈ ਵਿੱਚ ਦਿੱਲੀ ‘ਚ ਆਕਸੀਜਨ ਲਈ ਹਾਹਾਕਾਰ ਮੱਚ ਗਿਆ ਸੀ ਤੱਦ ਦਿੱਲੀ ਦੇ ਕਈ ਹਸਪਤਾਲਾਂ ਵਲੋਂ ਹਾਈਕੋਰਟ, ਸੁਪ੍ਰੀਮ ਕੋਰਟ ਦਾ ਰੁਖ਼ ਕੀਤਾ ਗਿਆ ਸੀ ਅਤੇ ਤੁਰੰਤ ਆਕਸੀਜਨ ਸਪਲਾਈ ਵਧਾਉਣ ਦੀ ਅਪੀਲ ਕੀਤੀ ਗਈ ਸੀ।

ਡੈਲਟਾ ਪਲੱਸ ਵੇਰੀਐਂਟ ਨੂੰ ਰੋਕਣ ਲਈ ਰਾਹੁਲ ਗਾਂਧੀ ਨੇ ਮੋਦੀ ਨੂੰ ਟਵੀਟ ਕਰ ਪੁੱਛੇ ਇਹ ਸਵਾਲ

0

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਡੇਲਟਾ ਪਲਸ ਵੇਰੀਐਂਟ ਦੇ ਕਈ ਮਾਮਲੇ ਸਾਹਮਣੇ ਆਉਣ ਦਰਮਿਆਨ ‘ਚ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਇਸ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਜਾਂਚ ਕਿਉਂ ਨਹੀਂ ਹੋ ਰਹੀ ਹੈ।

ਉਨ੍ਹਾਂ ਨੇ ਟਵੀਟ ਕੀਤਾ, ‘‘ਡੈਲਟਾ ਪਲੱਸ ਵੇਰੀਐਂਟ ‘ਤੇ ਮੋਦੀ ਸਰਕਾਰ ਨੂੰ ਸਵਾਲ ਕੀਤਾ – ਇਸ ਦੀ ਜਾਂਚ ਅਤੇ ਰੋਕਥਾਮ ਲਈ ਵੱਡੇ ਪੱਧਰ ‘ਤੇ ਟੈਸਟਿੰਗ ਕਿਉਂ ਨਹੀਂ ਹੋ ਰਹੀ ਹੈ? ਟੀਕੇ ਇਸ ‘ਤੇ ਕਿੰਨੇ ਪ੍ਰਭਾਵਸ਼ਾਲੀ ਹਨ ਅਤੇ ਪੂਰੀ ਜਾਣਕਾਰੀ ਕਦੋਂ ਮਿਲੇਗੀ?’’ ਕਾਂਗਰਸ ਆਗੂ ਨੇ ਇਹ ਵੀ ਪੁੱਛਿਆ, ‘‘ਤੀਜੀ ਲਹਿਰ ਵਿੱਚ ਇਸਨੂੰ ਨਿਅੰਤਰਿਤ ਕਰਣ ਦੀ ਕੀ ਯੋਜਨਾ ਹੈ ?’’

ਉਲੇਖਨੀਯ ਹੈ ਕਿ ਕਈ ਵਿਸ਼ੇਸ਼ਗਿਆਵਾਂ ਨੇ ਕੋਰੋਨਾ ਵਾਇਰਸ ਦੇ ਇਸ ਵੇਰਿਏੰਟ ਉੱਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਇਹ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਪਿਛਲੇ ਦਿਨੀਂ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਨੂੰ ਚਿੰਤਾਜਨਕ ਕਰਾਰ ਦਿੱਤਾ ਸੀ।

ਐਮਰਜੈਂਸੀ ਦੀ ਬਰਸੀ ‘ਤੇ PM ਮੋਦੀ ਦਾ ਕਾਂਗਰਸ ‘ਤੇ ਵਾਰ, ਕਿਹਾ – ਉਹਨਾਂ ‘‘ਕਾਲੇ ਦਿਨਾਂ’’ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ

0

ਨਵੀਂ ਦਿੱਲੀ : ਐਮਰਜੈਂਸੀ ਦੀ 46ਵੀਂ ਬਰਸੀ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ‘‘ਕਾਲੇ ਦਿਨਾਂ’’ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਜਦੋਂ ਸੰਸਥਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਸ਼ਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੇਸ਼ਵਾਸੀਆਂ ਤੋਂ ਭਾਰਤ ਦੀ ਲੋਕਤੰਤਰੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਹਰਸੰਭਵ ਕੋਸ਼ਿਸ਼ ਕਰਨ ਅਤੇ ਸੰਵਿਧਾਨਕ ਮੁੱਲਾਂ ਦਾ ਪਾਲਣ ਕਰਨ ਦਾ ਪ੍ਰਣ ਲੈਣ ਨੂੰ ਕਿਹਾ। ਜ਼ਿਕਰਯੋਗ ਹੈ ਕਿ ਦੇਸ਼ ‘ਚ 25 ਜੂਨ 1975 ਤੋਂ 21 ਮਾਰਚ 1977 ਦੇ ‘ਚ 21 ਮਹੀਨੇ ਦੀ ਮਿਆਦ ਤੱਕ ਐਮਰਜੈਂਸੀ ਲਾਗੂ ਕੀਤਾ ਗਿਆ ਸੀ। ਇੰਦਰਾ ਗਾਂਧੀ ਉਸ ਸਮੇਂ ਦੇਸ਼ ਦੀ ਪ੍ਰਧਾਨਮੰਤਰੀ ਸਨ।

ਮੋਦੀ ਨੇ ਕ੍ਰਮਵਾਰ ਟਵੀਟ ਕਰ ਕਿਹਾ, ‘‘ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਸਾਲ 1975 ਤੋਂ 1977 ਦੀ ਮਿਆਦ ਨੇ ਦੇਖਿਆ ਕਿ ਕਿਵੇਂ ਸੰਸਥਾਨਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਸ਼ਟ ਕਰ ਦਿੱਤਾ ਗਿਆ ਸੀ।’’ ਉਨ੍ਹਾਂ ਨੇ ਕਿਹਾ, ‘‘ਆਓ ਜੀ, ਅਸੀਂ ਸਭ ਭਾਰਤ ਦੀ ਲੋਕਤੰਤਰੀ ਭਾਵਨਾ ਨੂੰ ਮਜ਼ਬੂਤ ਕਰਨ ਅਤੇਸਾਡੇ ਸੰਵਿਧਾਨ ‘ਚ ਪ੍ਰਤੱਖ ਮੁੱਲਾਂ ਨੂੰ ਆਪਣੇ ਜੀਵਨ ‘ਚ ਘੋਲ ਲਵੋ।”

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੀ ਸੰਗਤ

0

ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ

ਅੰਮ੍ਰਿਤਸਰ : ਸਿੱਖ ਧਰਮ ਦੇ ਛੇਵੀ ਪਾਤਸ਼ਾਹੀ ਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਦਿਵਸ ਸਮੁੱਚੇ ਸਿੱਖ ਸ਼ਰਧਾਲੂਆਂ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਅਤੇ ਭੋਗ ਪਾਏ ਗਏ। ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਅਰਦਾਸੀ ਸਿੰਘਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਜਿਸ ਦੇ ਤਹਿਤ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਵੱਲੋਂ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਚਰਨਾਂ ਵਿਚ ਆਪਣੀ ਅਰਦਾਸ ਬੇਨਤੀ ਕੀਤੀ ਗਈ ਉੱਥੇ ਹੀ ਸ਼ਰਧਾਲੂਆਂ ਵੱਲੋਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਇਲਾਹੀ ਬਾਣੀ ਦਾ ਕੀਰਤਨ ਦਾ ਸਰਵਣ ਵੀ ਕੀਤਾ ਗਿਆ ਦੱਸ ਦਈਏ ਕਿ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜਰੀ ਭਰੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਵਧਾਈ ਦਿੱਤੀ। ਨਾਲ ਹੀ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਭਗਤ ਵੀ ਬਣਾਇਆ ਹੈ ਅਤੇ ਸੁਰਮਾ ਵੀ ਬਣਾਇਆ ਹੈ।ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਚ ਸ਼ਰਧਾਲੂ ਸਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਕਾਬਿਲੇਗੌਰ ਹੈ ਕਿ ਕੋਰੋਨਾ ਦੇ ਚੱਲਦੇ ਸ਼ਰਧਾਲੂਆਂ ਦੀ ਆਮਦ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 51225 ਨਵੇਂ ਕੇਸ ਆਏ ਸਾਹਮਣੇ, 1359 ਦੀ ਹੋਈ ਮੌਤ

0

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੇ 51,255 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੌਰਾਨ 63,674 ਲੋਕ ਕੋਰੋਨਾ ਤੋਂ ਠੀਕ ਹੋਏ ਅਤੇ 1324 ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਸਨ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ 13,783 ਦੀ ਗਿਰਾਵਟ ਦਰਜ਼ ਕੀਤੀ ਗਈ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਮੇਂ ਦੇਸ਼ ਵਿੱਚ 6.07 ਲੱਖ ਐਕਟਿਵ ਕੇਸ ਹਨ। ਜੇਕਰ ਪਿਛਲੇ ਦਿਨਾਂ ਦੀ ਕੁੱਲ ਗਿਣਤੀ ਦੇਖੀਏ ਤਾਂ ਹੁਣ ਲਗਪਗ 85 ਦਿਨਾਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ 6 ਲੱਖ ਤੋਂ ਹੇਠਾਂ ਪਹੁੰਚ ਗਈ ਹੈ।

ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਅੰਕੜੇ:
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 51,255
ਪਿਛਲੇ 24 ਘੰਟਿਆਂ ਵਿੱਚ ਕੁੱਲ ਮਰੀਜ਼ਾਂ ਦਾ ਇਲਾਜ: 63,6767
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 1324

ਪੰਜਾਬ ਦੇ ਨੌਜਵਾਨ ਕੈਪਟਨ ਤੋਂ ਝੂਠੇ ਵਾਅਦਿਆਂ ਦਾ ਹਿਸਾਬ 2022 ਦੀਆਂ ਚੋਣਾ ਸਮੇਂ ਜ਼ਰੂਰ ਲੈਣਗੇ : ਮੀਤ ਹੇਅਰ

0

ਮਾਲਵੇ ਦੇ ਵੱਡੇ ਪਰਿਵਾਰ ਦੇ ਨੌਜਵਾਨ ਇੰਦਰਜੀਤ ਸਿੰਘ ਮਾਨ ਅਤੇ ਮਾਝੇ ਦੇ ਆਗੂ ਕੰਵਰਜੀਤ ਸਿੰਘ ਮਝੈਲ ਹੋਏ ਆਪ ਵਿੱਚ ਹੋਇਆ ਸਾਮਲ

ਆਪ ਦੀਆਂ ਲੋਕ ਹਿਤੈਸੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਲੋਕ ਪਾਰਟੀ ਵਿੱਚ ਹੋ ਰਹੇ ਨੇ ਸਾਮਲ : ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਦਾ ਕਾਫਲਿਾ ਪੰਜਾਬ ਵਿੱਚ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਹਰ ਦਿਨ ਪ੍ਰਸਿੱਧ ਵਿਅਕਤੀ ਆਪ ਵਿੱਚ ਸਾਮਲ ਹੋ ਰਹੇ ਹਨ। ਅੱਜ ਪਾਰਟੀ ਨੂੰ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦੋਂ ਪੰਜਾਬ ਦੇ ਵੱਡੇ ਤੇ ਸਾਂਝੇ ਪਰਿਵਾਰਾਂ ਵਿੱਚ ਸਾਮਲ ਸੰਗਤਪੁਰਾ (ਬਠਿੰਡਾ) ਦੇ ਨੌਜਵਾਨ ਇੰਦਰਜੀਤ ਸਿੰਘ ਮਾਨ ਅਤੇ ਤਰਨਤਾਰਨ ਤੋਂ ਕੰਵਰਜੀਤ ਸਿੰਘ ਮਝੈਲ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸਾਮਲ ਹੋਏ। ਪਾਰਟੀ ਦੇ ਚੰਗੀਗੜ੍ਹ ਸਥਿਤ ਮੁੱਖ ਦਫਤਰ ਵਿੱਚ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਜੈ ਕ੍ਰਿਸਨ ਸਿੰਘ ਰੋੜੀ ਅਤੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੱਖ ਵੱਖ ਖੇਤਰਾਂ ਤੋਂ ਆਏ ਆਗੂਆਂ ਦਾ ਪਾਰਟੀ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ।

ਪਾਰਟੀ ਵਿੱਚ ਸਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੀ ਗਿਣਤੀ ‘ਚ ਲੋਕ ਆਪ ਵਿੱਚ ਸਾਮਲ ਹੋ ਰਹੇ ਹਨ। ਸੰਧਵਾਂ ਨੇ ਦੱਸਿਆ ਕਿ ਇੰਦਰਜੀਤ ਸਿੰਘ ਮਾਨ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸਾਮਲ ਹੋਏ ਹਨ, ਜੋ ਪੰਜਾਬ ਦੇ ਵੱਡੇ ਤੇ ਸਾਂਝੇ 52 ਮੈਂਬਰਾਂ ਵਾਲੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਦੇ ਆਪ ਨਾਲ ਜੁੜਨ ਨਾਲ ਬਠਿੰਡਾ, ਮੋਗਾ, ਫਰੀਦਕੋਟ ਜਿਿਲ੍ਹਆਂ ਵਿੱਚ ਪਾਰਟੀ ਨੂੰ ਵੱਡਾ ਮਿਲਿਆ ਹੈ। ਇਸ ਸਮੇਂ ਅਜੈਬ ਸਿੰਘ ਸਾਬਕਾ ਐਮ.ਸੀ ਭਗਤਾ ਭਾਈਕਾ, ਰਣਧੀਰ ਸਿੰਘ ਪ੍ਰਧਾਨ ਯੂਥ ਕਾਂਗਰਸ ਬਲਾਕ ਭਗਤਾ, ਗੁਰਿੰਦਰਵੀਰ ਸਿੰਘ, ਜਸਮੀਤ ਸਿੰਘ ਬਰਾੜ ਅਤੇ ਜਸਪ੍ਰੀਤ ਸਿੰਘ ਜੱਸਾ ਵੀ ਪਾਰਟੀ ਵਿੱਚ ਸਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕੰਵਰਜੀਤ ਸਿੰਘ ਮਝੈਲ ਸੀਨੀਅਰ ਵਾਇਸ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਜਲ੍ਹਿਾ ਤਰਨਤਾਰਨ) ਵੀ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸਾਮਲ ਹੋਏ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਲੋਕ ਕਾਂਗਰਸ ਪਾਰਟੀ ਛੱਡ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾ ਵਿੱਚ ਜਿਹੜੇ ਵਾਅਦੇ ਕੀਤੇ ਸਨ ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਦੇ ਝੂਠੇ ਵਾਅਦਿਆਂ ਦਾ ਹਿਸਾਬ 2022 ਦੀਆਂ ਵਿਧਾਨ ਸਭਾ ਚੋਣਾ ਸਮੇਂ ਜਰੂਰ ਲੈਣਗੇ। ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ, ਆਪ ਦੇ ਮਾਝਾ ਖੇਤਰ ਦੇ ਸਕੱਤਰ ਬਲਜੀਤ ਸਿੰਘ ਖਹਿਰਾ ਸਮੇਤ ਅਨੇਕਾਂ ਆਗੂ ਹਾਜਰ ਸਨ।

ਜਲੰਧਰ ਦੇ ਪ੍ਰਦੀਪ ਟਿਵਾਨਾ ਆਸਟ੍ਰੇਲੀਆ ‘ਚ ਬਣੇ ਭਾਰਤੀ ਮੂਲ ਦੇ ਪਹਿਲੇ ਜੱਜ

0

ਭਾਰਤੀ ਮੂਲ ਦੇ ਪ੍ਰਦੀਪ ਸਿੰਘ ਟਿਵਾਨਾ ਨੇ ਆਸਟ੍ਰੇਲੀਆ ਵਿਚ ਇਤਿਹਾਸ ਰਚ ਦਿੱਤਾ ਹੈ। ਜਲੰਧਰ ਦੇ ਕੋਟ ਕਲਾਂ ਪਿੰਡ ਦੇ ਪ੍ਰਦੀਪ ਸਿੰਘ ਟਿਵਾਨਾ ਆਸਟ੍ਰੇਲੀਆ ਵਿਚ ਜੱਜ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ ਬਣੇ ਹਨ। ਉਹਨਾਂ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਦੀ ਕੰਟਰੀ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਹੈ। ਪ੍ਰਦੀਪ ਦੀ ਨਿਯੁਕਤੀ ਬਾਰੇ ਪਤਾ ਚੱਲਣ ‘ਤੇ ਉਸ ਦੇ ਜੱਦੀ ਪਿੰਡ ਵਿਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਘਰ ਪਾਠ ਕਰਾਇਆ ਗਿਆ। ਭਾਵੇਂਕਿ ਪ੍ਰਦੀਪ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੁਣ ਪਿੰਡ ਵਿਚ ਨਹੀਂ ਰਹਿੰਦਾ।

ਬੈਰਿਸਟਰ ਪ੍ਰਦੀਪ ਸਿੰਘ ਟਿਵਾਨਾ ਮੂਲ ਰੂਪ ਨਾਲ ਕੋਟ ਕਲਾਂ ਦੇ ਰਹਿਣ ਵਾਲੇ ਹਨ। ਭਾਵੇਂਕਿ ਉਹਨਾਂ ਦਾ ਜਨਮ ਅਤੇ ਪਾਲਣ ਪੋਸ਼ਣ ਇੰਗਲੈਂਡ ਵਿਚ ਹੋਇਆ ਹੈ। ਉਹਨਾਂ ਨੇ ਲਾਅ ਦੀ ਡਿਗਰੀ ਵੌਲਵਰ ਹੈਂਪਟਨ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਲਿੰਕਨ ਇਨ ਬਾਰ ਸਕੂਲ ਤੋਂ ਬੈਰਿਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਹ ਬੈਰਿਸਟਰ ਦੇ ਤੌਰ ‘ਤੇ ਲਾਅ ਦੀ ਡਿਗਰੀ ਲੈਣ ਵਾਲੇ ਸਭ ਤੋਂ ਨੌਜਵਾਨ ਬਿਨੈਕਾਰ ਰਹੇ।

ਇਸ ਮਗਰੋਂ 23 ਸਾਲ ਦੀ ਉਮਰ ਵਿਚ ਪ੍ਰਦੀਪ ਨੂੰ ਬਾਰ ਸਕੂਲ ਤੋਂ ਦੋ ਸਕਾਲਰਸ਼ਿਪ ਮਿਲੀਆਂ। ਇਸ ਮਗਰੋਂ ਫਿਰ ਉਹਨਾਂ ਨੇ 2006 ਤੱਕ ਉੱਥੇ ਪ੍ਰੈਕਟਿਸ ਕੀਤੀ। ਫਿਰ ਉਹ ਆਸਟ੍ਰੇਲੀਆ ਚਲੇ ਗਏ। ਉੱਥੇ 3 ਮਹੀਨੇ ਮੈਲਬੌਰਨ ਯੂਨੀਵਰਸਿਟੀ ਤੋਂ ਲਾਅ ਦਾ ਕੋਰਸ ਕਰਨ ਮਗਰੋਂ 2006 ਤੋਂ ਕ੍ਰਿਮੀਨਲ ਲਾਇਰ ਮਤਲਬ ਫੌ਼ਜਦਾਰੀ ਵਕੀਲ ਦੇ ਤੌਰ ‘ਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ।

ਪਿੰਡ ਦੇ ਰਹਿਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪ੍ਰਦੀਪ ਟਿਵਾਣਾ ਦੇ ਪਿਤਾ ਅਜੀਤ ਸਿੰਘ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ। ਉਹ 2-3 ਸਾਲਾਂ ਤੋਂ ਅਕਸਰ ਪਿੰਡ ਆਉਂਦੇ ਰਹਿੰਦੇ ਸਨ। ਉਹਨਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਦੇ ਨੌਜਵਾਨ ਨੂੰ ਆਸਟ੍ਰੇਲੀਆ ਵਿਚ ਪਹਿਲੇ ਭਾਰਤੀ ਜੱਜ ਬਣਨ ਦਾ ਮੌਕਾ ਹਾਸਲ ਹੋਇਆ ਹੈ।

ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਪੈਰਾ ਖਿਡਾਰੀ ਸਰਕਾਰੀ ਨੌਕਰੀਆਂ ਲਈ ਵਿਧਾਇਕਾਂ ਦੇ ਪੁੱਤਾਂ ਨਾਲੋਂ ਵੱਧ ਯੋਗ: ਮੀਤ ਹੇਅਰ

0

ਖੇਡਾਂ ਦੇ ਰਾਹੀਂ ਵਿਸ਼ਵ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ (ਪੈਰਾ ਅਥਲੀਟਜ਼) ਸਰਕਾਰੀ ਨੌਕਰੀਆਂ ਲਈ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਪੁੱਤਾਂ ਨਾਲੋਂ ਵੱਧ ਯੋਗ ਅਤੇ ਕਾਬਲ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ, ਜੋ ਅੱਜ ਸਰਕਾਰੀ ਅਣਦੇਖੀ ਦੇ ਸ਼ਿਕਾਰ ਵਿਸ਼ੇਸ਼ ਲੋੜਾਂ ਵਾਲੇ (ਪੈਰਾ ਅਥਲੀਟਜ਼) ਖਿਡਾਰੀਆਂ ਨਾਲ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਅਤੇ ਆਪਣੇ ਐਵਾਰਡ ਵਾਪਸ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ।

ਇਸ ਸਮੇਂ ਮੀਤ ਹੇਅਰ ਨੇ ਦੋਸ਼ ਲਾਇਆ ਕਿ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੇ ਖ਼ਿਡਾਰੀਆਂ ਦੀ ਕੋਈ ਸਾਰ ਨਹੀਂ ਲੈ ਰਹੀ, ਸਗੋਂ ਤਰਸ ਦੇ ਨਾਂਅ ‘ਤੇ ਧਨਾੜ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਖਿਡਾਰੀਆਂ ਲਈ ਐਲਾਨ ਤਾਂ ਬਹੁਤ ਕੀਤੇ ਸਨ, ਪਰ ਸੂਬਾ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਦੇਸ਼ ਲਈ ਖੇਡਾਂ ਖੇਡਣ ਵਾਲੇ ਅਤੇ ਤਮਗੇ ਜਿੱਤਣ ਵਾਲੇ ਖਿਡਾਰੀ ਅੱਜ ਗਰੀਬੀ ਵਿੱਚ ਜੀਵਨ ਗੁਜਾਰ ਰਹੇ ਹਨ। ਇਸ ਸਰਕਾਰ ਨੇ ਆਪਣੇ ਰਾਜਕਾਲ ਦੌਰਾਨ ਅਨੇਕਾਂ ਖਿਡਾਰੀਆਂ ਨੂੰ ਵੱਖ ਵੱਖ ਐਵਾਰਡਾਂ ਦੇ ਨਾਂਅ ‘ਤੇ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਵਾਹ ਵਾਹ ਤਾਂ ਜ਼ਰੂਰ ਖੱਟੀ, ਪਰ ਮਾਣ ਸਨਮਾਨ ਦੀ ਰਕਮ ਅਤੇ ਬਣਦੀ ਨੌਕਰੀ ਦੇਣ ਤੋਂ ਕਿਨਾਰਾ ਕਰ ਲਿਆ ਹੈ।

ਮੀਤ ਹੇਅਰ ਨੇ ਸਵਾਲ ਕੀਤਾ ਕਿ ਐਵਾਰਡਾਂ ਨਾਲ ਕੀ ਢਿੱਡ ਭਰ ਜਾਵੇਗਾ? ਸਰਕਾਰ ਖ਼ਿਡਾਰੀਆਂ ਨੂੰ ਨੌਕਰੀਆਂ ਕਿਉਂ ਨਹੀਂ ਦਿੰਦੀ? ਸਗੋਂ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ‘ਤੇ ਪੁਲਿਸ ਆਪਣੇ ਹੱਕ ਮੰਗ ਰਹੇ ਖਿਡਾਰੀਆਂ ‘ਤੇ ਜ਼ੁਲ਼ਮ ਢਾਹ ਰਹੀ ਹੈ, ਜਿਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨਾਂ ਸੂਬਾ ਸਰਕਾਰ ਨੂੰ ਉਲੰਪਿਕ ਮੈਡਲਾਂ ਦੀ ਝਾਕ ਰੱਖਣ ਤੋਂ ਪਹਿਲਾਂ ਖਿਡਾਰੀਆਂ ਲਈ ਨੌਕਰੀਆਂ ਅਤੇ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ।

ਇਸ ਸਮੇਂ ਪਾਵਰ ਲਿਫਟਿੰਗ ਖਿਡਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਪੈਰਾ ਅਥਲੀਟਜ਼ ਨੇ ਸਰਕਾਰ ਨੂੰ ਨੌਕਰੀਆਂ ਦਾ ਵਾਅਦਾ ਯਾਦ ਕਰਾਉਣ ਲਈ ਪਿਛਲੇ ਸਾਲ ਵੀ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਮੇਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਧੂ ਨੇ ਜਲਦੀ ਹੀ ਨੌਕਰੀਆਂ ਦੇਣ ਅਤੇ ਐਵਾਰਡਾਂ ਦੀ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਸੀ। ਉਨਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਅੱਜ ਤੱਕ ਪੈਰਾ ਖਿਡਾਰੀਆਂ ਨੂੰ ਨਾ ਤਾਂ ਐਵਾਰਡਾਂ ਦੀ ਰਾਸ਼ੀ ਦਿੱਤੀ ਹੈ ਅਤੇ ਨਾ ਹੀ ਸਰਕਾਰੀ ਨੌਕਰੀਆਂ। ਇਸੇ ਲਈ ਸਭ ਪੈਰਾ ਖਿਡਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਹੱਕ ਮੰਗਣ ਆਏ ਹਨ।

ਇਸ ਮੌਕੇ ਗੋਵਿੰਦਰ ਮਿੱਤਲ ਜਿਲ੍ਹਾ ਇੰਚਾਰਜ ਮੋਹਾਲੀ, ਹਰਮਿੰਦਰ ਸਿੰਘ ਡਾਹੇ ਜਿਲ੍ਹਾ ਪ੍ਰਧਾਨ ਰੋਪੜ, ਪ੍ਰਭਜੋਤ ਕੌਰ, ਅਨੂ ਬੱਬਰ, ਸੰਨੀ ਸਿੰਘ ਆਹਲੂਵਾਲੀਆ, ਕਸਮੀਰ ਕੌਰ, ਸ਼ਵੇਤਾ ਪੁਰੀ, ਸਵਰਨਜੀਤ ਕੌਰ ਬਲਟਾਣਾ, ਅਮਰਦੀਪ ਕੌਰ, ਪਰਮਿੰਦਰ ਗੋਲਡੀ, ਕਰਮਜੀਤ ਸਿੰਘ ਚੂਹਾਨ, ਰਮੇਸ ਸ਼ਰਮਾ, ਪ੍ਰਿੰਸ ਧਾਲੀਵਾਲ ਆਦਿ ਆਗੂ ਹਾਜਰ ਸਨ।

ਭਗਤ ਕਬੀਰ ਜੀ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼

0

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਪੰਦਰਾਂ ਭਗਤ ਸਾਹਿਬਾਨਾਂ ਦੀ ਬਾਣੀ ਦਰਜ਼ ਕੀਤੀ । ਪੰਦਰਾਂ ਭਗਤ ਸਾਹਿਬਾਨਾਂ ਵਿੱਚੋਂ ਭਗਤ ਕਬੀਰ ਜੀ ਦੀ ਸਭ ਤੋਂ ਅੱਗੇ ਅਤੇ ਸਭ ਤੋਂ ਵੱਧ ਮਾਤਰਾ ਵਿੱਚ ਬਾਣੀ ਦਰਜ਼ ਹੈ । ਭਗਤ ਕਬੀਰ ਜੀ ਦਾ ਜਨਮ 1398 ਈਸਵੀ ਵਿਚ ਕਾਸ਼ੀ , ਬਨਾਰਸ ਵਿਖੇ ਪਿਤਾ ਨੀਰੂ ਜੀ ਦੇ ਘਰ ਮਾਤਾ ਨੀਮਾ ਜੀ ਦੀ ਕੁੱਖੋਂ ਹੋਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ ਬਾਣੀ ਸਭ ਤੋਂ ਵਧੇਰੇ ਪ੍ਰਮਾਣਿਕ ਮੰਨੀ ਜਾਂਦੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 17 ਰਾਗਾਂ ਵਿੱਚ 298 ਸ਼ਬਦ ਤੇ ਪਦੇ ਅਤੇ 243 ਸਲੋਕ ਦਰਜ਼ ਹਨ ।

ਭਗਤ ਕਬੀਰ ਜੀ ਦੀ ਬਾਣੀ ਦੀ ਬਹੁਤ ਸਾਰੀ ਸ਼ਬਦਾਵਲੀ ਸਿੱਖੀ ਦੀ ਪਛਾਣ ਦੀ ਸ਼ਬਦਾਵਲੀ ਹੈ , ਜਿਵੇਂ ਗੁਰਮਤਿ , ਗੁਰਮੁਖ , ਨਾਮ , ਸਾਧਸੰਗਤ, ਅੰਮ੍ਰਿਤ , ਸਿਮਰਨ ਆਦਿ । ਅੱਜ ਇਹ ਨਿਰੋਲ ਸਿੱਖੀ ਦੇ ਸ਼ਬਦ ਜਾਪਦੇ ਜਾਂ ਸਮਝੇ ਜਾਂਦੇ ਹਨ , ਜੋ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਕਬੀਰ ਬਾਣੀ ਵਿੱਚ ਕਈ ਕਈ ਵਾਰ ਵਰਤੇ ਗਏ ਹਨ । ਕਬੀਰ ਬਾਣੀ ਦੀ ਸ਼ਬਦਾਵਲੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਜੀ ਦੁਆਰਾ ਉਚਾਰੀ ਅਤੇ ਪ੍ਰਚਾਰੀ ਬਾਣੀ ਦੀ ਸ਼ਬਦਾਵਲੀ ਬਣੀ । ਗੁਰੂ ਸਾਹਿਬਾਨ ਨੇ ਖੁਲਦਿਲੀ ਨਾਲ ਕਬੀਰ ਜੀ ਦੇ ਵਡੱਪਣ ਨੂੰ ਅਮਲੀ ਰੂ ਵਿੱਚ ਤਸਲੀਮ ਕੀਤਾ । ਭਗਤ ਕਬੀਰ ਅਨੁਸਾਰ ਓਅੰਕਾਰ ਦੀ ਇਕਲੌਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ ।ਕਿਸੇ ਰਾਜੇ ਦੀ ਅਧੀਨ ਨਹੀਂ ਹਨ ।

ਕੋਊ ਹਰਿ ਸਮਾਨਿ ਨਹੀ ਰਾਜਾ ||
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ||

ਨਿਰੰਕਾਰ ਦੀ ਇਕਲੌਤੀ ਸੱਤਾ ਮਨੁੱਖੀ ਸਮਾਜ ਅੰਦਰ ਏਕਤਾ , ਇਕਸੁਰਤਾ ਅਤੇ ਸਾਂਝੀਵਾਲਤਾ ਦੀ ਲਖਾਇਕ ਹੈ । ਕਬੀਰ ਜੀ ਨੇ ਆਪਣੀ ਬਾਣੀ ਅੰਦਰ ਇਨ੍ਹਾਂ ਸਾਰੇ ਰਾਜਿਆਂ ਨੂੰ ਸਥਾਪਿਤ ਸੱਤਾ ਤੋਂ ਹੇਠਾਂ ਖਿੱਚ ਕੇ ਆਮ ਬੰਦੇ ਦੇ ਪੱਧਰ ਤੇ ਜਾਂ ਆਮ ਬੰਦੇ ਨੂੰ ਰਾਜਿਆਂ ਦੇ ਬਰਾਬਰ ਹੋਣ ਦਾ ਵਿਸ਼ਵਾਸ ਦਿੱਤਾ । ਬਰਾਬਰੀ ਵਾਲੇ ਜਾਂ ਸਾਂਝੀਵਾਲਤਾ ਵਾਲੇ ਸਮਾਜ ਦੇ ਨਿਰਮਾਣ ਅਤੇ ਸੰਚਾਲਨ ਲਈ ਹਰ ਬੰਦੇ ਦਾ ਗਿਆਨੀ ਹੋਣਾ ਜਰੂਰੀ ਹੈ ਭਾਵ ਕਿ ਗਿਆਨਵਾਨ ਹੋਣਾ ਜਰੂਰੀ ਹੈ । ਮਨੁੱਖੀ ਜੀਵਨ ਦੀ ਸੱਚੀ ਸਫਲਤਾ ਅਤੇ ਵਿਕਾਸ ਲਈ ਵਿਦਿਆ ਨੂੰ ਵਪਾਰ ਦੇ ਤਹਿਤ ਖਰੀਦਣ ਵੇਚਣ ਵਾਲਾ ਧੰਦਾ ਨਹੀਂ ਬਣਾਇਆ ਜਾ ਸਕਦਾ।

ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ||

ਕਬੀਰ ਸਾਹਿਬ ਜੀ ਨੇ ਧਰਮ ਦੇ ਬਾਹਰੀ ਚਿੰਨ੍ਹਾਂ ਦੇ ਅਡੰਬਰ ਦੀ ਬਜਾਏ ਮਨੁੱਖ ਦੇ ਆਚਾਰ , ਵਿਹਾਰ ਅਤੇ ਕਿਰਦਾਰ ਦੀ ਸ਼ੁੱਧਤਾ ਤੇ ਜ਼ੋਰ ਦਿੱਤਾ |
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨ ਕਰੈ ||
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ||

ਕਬੀਰ ਜੀ ਮੁਤਾਬਕ ਧਰਮ ਭੇਖ ਦਾ ਨਹੀਂ ਅਮਲ ਦਾ ਵਿਸ਼ਾ ਹੈ ਉਹ ਦਿਖਾਵੇ ਦੀ ਥਾਂ ਅਮਲ ਦੇ ਧਾਰਨੀ ਬਣੇ । ਕਬੀਰ ਸਾਹਿਬ ਜੀ ਦੀ ਬਾਣੀ ਹਰ ਮਨੁੱਖ ਦੇ ਸਿੱਧੇ ਰੂਪ ਵਿੱਚ ਸੌਖਿਆਂ ਹੀ ਸਮਝ ਲੱਗ ਜਾਂਦੀ ਹੈ। ਕਬੀਰ ਬਾਣੀ ਅਨੁਸਾਰ ਸਾਨੂੰ ਆਪਣਾ ਜੀਵਨ ਅਕਾਲ ਪੁਰਖ ਦੇ ਹੁਕਮ ਅੰਦਰ ਰਹਿ ਕੇ ਅਤੇ ਕਰਮਕਾਂਡਾ ਤੋਂ ਉਪਰ ਉੱਠ ਕੇ ਜੀਵਨ ਬਤੀਤ ਕਰਨ ਦੀ ਸਿੱਖਿਆ ਮਿਲਦੀ ਹੈ।