Home Blog Page 2549

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰੋੜਾਂ ਦੀ ਗ੍ਰਾਂਟ ਘਪਲੇ ‘ਚ ਦੋ ਮੁਲਾਜ਼ਮਾਂ ਨੂੰ ਕੀਤਾ ਗਿਆ ਮੁਅੱਤਲ

0

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਗ੍ਰਾਂਟ ਘਪਲੇ ਦੇ ਸੰਬੰਧ ‘ਚ ਯੂਨੀਵਰਸਿਟੀ ਦੇ ਜੋ ਮੁਲਾਜ਼ਮ ਦੋਸ਼ੀ ਪਾਏ ਗਏ ਹਨ। ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦੋਂ ਕਿ ਇੱਕ ਮੁਲਾਜ਼ਮ ਨੂੰ ਬਰਖਾਸਤ ਕਰ ਦਿੱਤਾ ਗਿਆ, ਅਜਿਹਾ ਯੂਨੀਵਰਸਿਟੀ ਨੂੰ ਆਈ ਕਰੋੜਾਂ ਦੀ ਗ੍ਰਾਂਟ ਦੇ ਘਪਲੇ ਦੇ ਕਾਰਨ ਹੀ ਹੋਇਆ ਹੈ।

ਰਜਿਸਟਰਾਰ ਵਰਿੰਦਰ ਕੌਸ਼ਿਕ ਡੀਨ ਰਿਸਰਚ ਅਸ਼ੋਕ ਤਿਵਾੜੀ ਅਤੇ ਵਿੱਤ ਅਫਸਰ ਰਾਕੇਸ਼ ਖੁਰਾਣਾ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਮੁੱਢਲੀ ਜਾਂਚ ਵਿੱਚ ਇਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਹੈ। ਰਮਿੰਦਰ ਕੌਰ ਸੁਪਰਡੈਂਟ, ਨਿਸ਼ੂ ਚੌਧਰੀ ਸੀਨੀਅਰ ਸਹਾਇਕ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ।

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ Harbhajan Singh ਦੂਜੀ ਵਾਰ ਬਣੇ ਪਿਤਾ, Geeta Basra ਨੇ ਦਿੱਤਾ ਦੂਜੇ ਬੱਚੇ ਨੂੰ ਜਨਮ

0

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਹਰਭਜਨ ਟਰਬਨੇਟਰ ਨਾਮ ਨਾਲ ਮਸ਼ਹੂਰ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਬੇਟੇ ਨੂੰ ਜੰਨ‍ਮ ਦਿੱਤਾ ਹੈ। ਇਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਇੰਸਟਾਗ੍ਰਾਮ ਦੇ ਜ਼ਰੀਏ ਸ਼ਨੀਵਾਰ ਨੂੰ ਫੈਂਸ ਨੂੰ ਦਿੱਤੀ। ਭੱਜੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੋਵੇਂ ਸਿਹਤਮੰਦ ਹਨ। ਮਾਰਚ ਵਿੱਚ ਇਸ ਕਪਲ ਨੇ ਦੱਸਿਆ ਸੀ ਕਿ ਉਹ ਜੁਲਾਈ ਵਿੱਚ ਉਨ੍ਹਾਂ ਦੇ ਘਰ ਨੰਨ‍ਹਾ ਮਹਿਮਾਨ ਆਉਣ ਵਾਲਾ ਹੈ।

ਪੰਜਾਬ ਸਰਕਾਰ ਨੇ ਬਿਜਲੀ ਦੀ ਖਰੀਦ ਲਈ ਮਾਰਕੀਟ ਤੋਂ ਲਿਆ ਕਰੋੜਾਂ ਰੁਪਏ ਦਾ ਕਰਜ਼ਾ

0

ਪੰਜਾਬ ‘ਚ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਬਿਜਲੀ ਖਰੀਦ ਲਈ ਮਾਰਕੀਟ ਤੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਵਿੱਤ ਵਿਭਾਗ ਨੇ ਇਸ ਲਈ ਮਾਰਕੀਟ ਤੋਂ 1000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਪੰਜਾਬ ਸਰਕਾਰ ਕਿਸਾਨ ਅਤੇ ਐਸ.ਸੀ. ਕਲਾਸ ਨੂੰ ਹਰ ਸਾਲ 10,548 ਕਰੋੜ ਰੁਪਏ ਦੀ ਬਿਜਲੀ ‘ਤੇ ਸਬਸਿਡੀ ਦਿੰਦੀ ਹੈ, ਜਿਸ ਕਾਰਨ ਸਰਕਾਰ ਨੂੰ ਸਬਸਿਡੀ ਦਾ ਪੈਸਾ ਪੀਐਸਪੀਸੀਐਲ ਨੂੰ ਦੇਣਾ ਪੈਂਦਾ ਹੈ।

ਸਰਕਾਰ ਨੇ ਮਈ 2021 ਤੱਕ ਪੀਐਸਪੀਸੀਐਲ ਨੂੰ 925.62 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਸੀ। ਇਸ ਤੋਂ ਬਾਅਦ ਬਿਜਲੀ ਸੰਕਟ ਕਾਰਨ ਪੀਐਸਪੀਸੀਐਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਬਸਿਡੀ ਦਾ ਮਾਮਲਾ ਉਠਾਇਆ। ਬਾਅਦ ਵਿੱਚ, ਮੁੱਖ ਮੰਤਰੀ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪਿਛਲੇ ਮਹੀਨੇ 500 ਕਰੋੜ ਰੁਪਏ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ।

ਬਿਜਲੀ ਵਿਭਾਗ ਇਸ ਸਮੇਂ ਗੰਭੀਰ ਮੁਸੀਬਤ ਵਿੱਚ ਹੈ ਅਤੇ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਪੰਜਾਬ ਸਰਕਾਰ ਦੇ ਆਪਣੇ ਦੋ ਥਰਮਲ ਪਲਾਂਟ ਬੰਦ ਹੋ ਗਏ ਹਨ ਅਤੇ ਤਲਵੰਡੀ ਸਾਬੋ ਵਿਖੇ ਪ੍ਰਾਈਵੇਟ ਥਰਮਲ ਪਲਾਂਟ ਦੀਆਂ ਕੁਝ ਯੂਨਿਟ ਵੀ ਬੰਦ ਹੋ ਗਈਆਂ ਹਨ। ਅਜਿਹੇ ਮੁਸ਼ਕਲ ਸਮੇਂ ਵਿੱਚ ਵਿੱਤ ਵਿਭਾਗ ਨੂੰ ਮਾਰਕੀਟ ਤੋਂ 1000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ। ਪੰਜਾਬ ਸਰਕਾਰ ਨੇ ਇਹ ਕਰਜ਼ਾ 10 ਸਾਲਾਂ ਲਈ ਲਿਆ ਹੈ। ਇਹ ਕਰਜ਼ਾ 2031 ਤੱਕ ਅਦਾ ਕਰ ਦਿੱਤਾ ਜਾਵੇਗਾ।

YouTuber Carl Rock ਦੀ ਭਾਰਤ ‘ਚ 1 ਸਾਲ ਲਈ ਐਂਟਰੀ ‘ਤੇ ਲੱਗੀ ਪਾਬੰਦੀ

0

ਮਸ਼ਹੂਰ ਯੂਟਿਊਬਰ ਕਾਰਲ ਐਡਵਰਡ ਰਾਈਸ ਉਰਫ ਕਾਰਲ ਰਾਕ ਨੇ ਦੋਸ਼ ਲਾਇਆ ਕਿ ਉਸ ਨੂੰ ਭਾਰਤ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਜਾਣਕਾਰੀ ਉਸ ਨੇ ਯੂਟਿਊਬਰ ‘ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ। ਇਸ ਵਿਚ ਉਸਨੇ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਉਸ ਨੂੰ ਬਲੈਕਲਿਸਟ ਕੀਤਾ ਹੈ ਅਤੇ ਦੇਸ਼ ਵਿਚ ਦਾਖਲ ਹੋਣ ‘ਤੇ ਰੋਕ ਲਗਾਈ ਹੈ।

ਕਾਰਲ ਰਾਕ ਦੀ ਪਤਨੀ ਮਨੀਸ਼ਾ ਮਲਿਕ ਇਕ ਭਾਰਤੀ ਹੈ। ਮਨੀਸ਼ਾ ਨੇ ਇਸ ਕਾਰਨ ਦਿੱਲੀ ਹਾਈਕੋਰਟ ‘ਚ ਇੱਕ ਪਟੀਸ਼ਨ ਦਾਇਰ ਕਰਕੇ ਇਸ ਪਾਬੰਦੀ ਨੂੰ ਚੁਣੌਤੀ ਦਿੱਤੀ ਹੈ।ਕਾਰਲ ਰਾਕ ਨੇ ਯੂਟਿਊਬਰ ‘ਤੇ ਲਿਖਿਆ,’ ਮੈਂ ਆਪਣੀ ਪਤਨੀ ਨੂੰ 269 ਦਿਨਾਂ ਤੱਕ ਕਿਉਂ ਨਹੀਂ ਦੇਖ ਸਕਦਾ ‘ਅਤੇ ਇਸ ਦਾ ਕਾਰਨ ਉਸ ਨੇ ਉਸ ਨੂੰ ਭਾਰਤ ਸਰਕਾਰ ਦੁਆਰਾ ਬਲੈਕਲਿਸਟ ਕੀਤੇ ਜਾਣ ਦਾ ਕਾਰਨ ਦੱਸਿਆ।

ਕਾਰਲ ਰਾਕ ਨਿਊਜ਼ੀਲੈਂਡ ਤੋਂ ਹੈ,ਉਹ 2019 ਤੋਂ ਅਕਤੂਬਰ 2020 ਤੱਕ ਦਿੱਲੀ ਦੇ ਪੀਤਮਪੁਰਾ ਵਿੱਚ ਵੀਜ਼ਾ ‘ਤੇ ਰਹਿ ਰਿਹਾ ਸੀ। ਉਸਨੇ ਹੁਣ ਆਪਣੇ ਯੂਟਿਊਬਰ ਚੈਨਲ ‘ਤੇ ਵੀਡੀਓ ਅਪਲੋਡ ਕਰਨ ਦੇ ਨਾਲ ਚੇਨਜ.ਆਰ.ਓ.’ ਤੇ ਪਟੀਸ਼ਨ ਸ਼ੁਰੂ ਕੀਤੀ ਹੈ। ਉਸਦੇ ਅਨੁਸਾਰ, ‘ਮੈਂ ਅਕਤੂਬਰ 2020 ਨੂੰ ਦੁਬਈ ਅਤੇ ਪਾਕਿਸਤਾਨ ਦਾ ਦੌਰਾ ਕਰਨ ਲਈ ਭਾਰਤ ਛੱਡ ਗਿਆ ਸੀ। ਜਦੋਂ ਮੈਂ ਭਾਰਤ ਛੱਡਿਆ ਤਾਂ ਮੇਰਾ ਵੀਜ਼ਾ ਰੱਦ ਕਰ ਦਿੱਤਾ ਗਿਆ। ਮੈਨੂੰ ਕੋਈ ਕਾਰਨ ਨਹੀਂ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਉਸਨੇ ਕਿਹਾ, ‘ਮੈਂ ਦੁਬਈ ਵਿੱਚ ਨਵੇਂ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਮੈਨੂੰ ਭਾਰਤੀ ਹਾਈ ਕਮਿਸ਼ਨ ਵਿਚ ਬੁਲਾਇਆ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਸਰਕਾਰ ਦੁਆਰਾ ਬਲੈਕਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਲਈ ਮੈਨੂੰ ਨਵਾਂ ਵੀਜ਼ਾ ਨਹੀਂ ਦਿੱਤਾ ਜਾ ਸਕਦਾ।

SpiceJet ਦਾ ਵੱਡਾ ਐਲਾਨ! ਅੱਜ ਤੋਂ 42 ਸ਼ਹਿਰਾਂ ਲਈ ਮਿਲੇਗੀ ਸਿੱਧੀ ਫਲਾਈਟ

0

ਨਵੀਂ ਦਿੱਲੀ : ਜੇ ਤੁਸੀਂ ਹਵਾਈ ਯਾਤਰਾ ਬਾਰੇ ਪਲਾਨ ਬਣਾ ਰਹੇ ਹੋ, ਤਾਂ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ। ਏਅਰ ਲਾਈਨ ਕੰਪਨੀ ਸਪਾਈਸਜੈੱਟ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਨੈਟਵਰਕ ‘ਤੇ 42 ਨਵੀਂ ਉਡਾਣਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਏਅਰ ਲਾਈਨ ਅੱਜ 10 ਜੁਲਾਈ 2021 ਤੋਂ ਆਪਣੀਆਂ ਇਹ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਬਜਟ ਏਅਰ ਲਾਈਨ ਕੰਪਨੀ ਨੇ ਕਈ ਰੂਟਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਨਵੀਂ ਉਡਾਣਾਂ ਮੈਟਰੋ ਅਤੇ ਗੈਰ-ਮੈਟਰੋ ਸ਼ਹਿਰਾਂ ਦਰਮਿਆਨ ਸੰਪਰਕ ਵਧਾਉਣ ਲਈ ਸ਼ੁਰੂ ਕੀਤੀਆਂ ਗਈਆਂ ਹਨ।

ਬਜਟ ਏਅਰ ਲਾਈਨ ਕੰਪਨੀ ਨੇ ਕਈ ਰੂਟਾਂ ਲਈ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ ਹੈ। ਹੁਣ ਤੁਸੀਂ ਸਪਾਈਸ ਜੇਟ ਵਲੋਂ ਸੂਰਤ ਤੋਂ ਜੈਪੁਰ, ਹੈਦਰਾਬਾਦ, ਬੈਂਗਲੁਰੂ, ਜਬਲਪੁਰ, ਪੁਣੇ ਲਈ ਸਿੱਧੀ ਫਲਾਈਟ ਦਾ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ ਏਅਰ ਬੱਬਲ ਸਮਝੌਤੇ ਤਹਿਤ, ਸਪਾਈਸ ਜੇਟ ਕੋਚੀ-ਮਾਲੇ-ਕੋਚੀ ਅਤੇ ਮੁੰਬਈ-ਮਾਲੇ-ਮੁੰਬਈ ਮਾਰਗਾਂ ‘ਤੇ ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਕਰੇਗੀ।

ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਏਰਿਕ ਗੈਰੇਸਟੀ

0

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਭਾਰਤ ਲਈ ਦੇਸ਼ ਦਾ ਰਾਜਦੂਤ ਨਾਮਜ਼ਦ ਕੀਤੇ ਜਾਣ ’ਤੇ ਲਾਸ ਏਂਜਲਸ ਦੇ ਮੇਅਰ ਏਰਿਕ ਗੈਰੇਸਟੀ ਨੇ ਕਿਹਾ ਹੈ ਕਿ ਉਹ ਨਾਮਜ਼ਦਗੀ ਸਵੀਕਾਰ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸ਼ਹਿਰ ਦੀ ਸੇਵਾ ਕੀਤੀ, ਉਹ ਉਸੇ ਜੋਸ਼, ਵਚਨਬੱਧਤਾ ਅਤੇ ਪਿਆਰ ਨਾਲ ਆਪਣੀ ਨਵੀਂ ਭੂਮਿਕਾ ਵੀ ਨਿਭਾਉਣਗੇ। ਸੈਨੇਟ ਤੋਂ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਹੋਣ ’ਤੇ ਗੈਰੇਸਟੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਭਾਰਤ ਲਈ ਅਮਰੀਕਾ ਦੇ ਰਾਜਦੂਤ ਰਹੇ।ਉਹ ਕੈਨੇਟ ਜਸਟਰ ਦਾ ਸਥਾਨ ਲੈਣਗੇ।

ਜਸਟਰ ਨੂੰ ਵਿਦੇਸ਼ ਮਾਮਲਿਆਂ ਬਾਰੇ ਪਰਿਸ਼ਦ ਵਿਚ ਪ੍ਰਸਿੱਧ ਮੈਂਬਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਬਾਈਡੇਨ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਜਾਣ ਦੀ ਘੋਸ਼ਣਾ ਦੇ ਬਾਅਦ ਗੈਰੇਸਟੀ ਨੇ ਇਕ ਬਿਆਨ ਵਿਚ ਕਿਹਾ, ‘ਅੱਜ ਰਾਸ਼ਟਰਪਤੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਦੇ ਤੌਰ ’ਤੇ ਸੇਵਾ ਲਈ ਮੇਰੇ ਨਾਮ ਦੀ ਘੋਸ਼ਣਾ ਕੀਤੀ। ਨਵੀਂ ਭੂਮਿਕਾ ਵਿਚ ਸੇਵਾ ਲਈ ਉਨ੍ਹਾਂ ਵੱਲੋਂ ਨਾਮਜ਼ਦਗੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’

ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਕਈ ਹੋਰ ਰਾਜਦੂਤਾਂ ਦੀ ਨਾਮਜ਼ਦਗੀ ਦੀ ਵੀ ਘੋਸ਼ਣਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਏਰਿਕ ਐਮ. ਗਰੈਸਟੀ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਰਹੇ ਹਨ। ਇਸ ਦੇ ਇਲਾਵਾ ਉਹ 12 ਸਾਲ ਨਗਰ ਪਰਿਸ਼ਦ ਦੇ ਮੈਂਬਰ ਅਤੇ ਪਰਿਸ਼ਦ ਪ੍ਰਧਾਨ ਵੀ ਰਹੇ ਹਨ।

Coronavirus India Updates : ਭਾਰਤ ‘ਚ ਸਾਹਮਣੇ ਆਏ 42 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, ਪਿਛਲੇ 24 ਘੰਟੇ ‘ਚ 1206 ਲੋਕਾਂ ਦੀ ਹੋਈ ਮੌਤ

0

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ 24 ਘੰਟਿਆਂ ‘ਚ ਕੋਵਿਡ-19 ਦੇ 42,766 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1,206 ਲੋਕਾਂ ਦੀ ਮੌਤ ਹੋਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਸ਼ਨੀਵਾਰ ਨੂੰ ਦਿੱਤੀ। ਇਹ ਲਗਾਤਾਰ 32ਵਾਂ ਦਿਨ ਹੈ ਜਦੋਂ ਭਾਰਤ ਵਿੱਚ ਕੋਰੋਨਾਵਾਇਰਸ ਦੇ 1ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਸਰਗਰਮ ਮਾਮਲੇ ਹੁਣ 5 ਲੱਖ ਤੋਂ ਹੇਠਾਂ ਆ ਗਏ ਹਨ। ਦੇਸ਼ ਵਿੱ’ਚ ਵਰਤਮਾਨ ਵਿੱਚ 4,55,033 ਸਰਗਰਮ ਮਾਮਲੇ ਹਨ ਅਤੇ ਹੁਣ ਤੱਕ ਕੁਲ 4,07,145 ਮੌਤਾਂ ਹੋਈਆਂ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ‘ਚ ਕੁੱਲ 45,254 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ, ਜਿਸ ਦੇ ਨਾਲ ਹੁਣ ਤੱਕ ਕੁੱਲ 2,99,33,538 ਲੋਕਾਂ ਨੂੰ ਛੁੱਟੀ ਮਿਲ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਕੁਲ 37,21,96,268 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜਿਨ੍ਹਾਂ ‘ਚ 30,55,802 ਲੋਕਾਂ ਨੂੰ ਪਿਛਲੇ 24 ਘੰਟਿਆਂ ਵਿੱਚ ਟੀਕਾ ਲਗਾਇਆ ਗਿਆ ਹੈ।