ਕੀ Cold Drinks ਨਾਲ ਹੋ ਸਕਦਾ ਹੈ ਕੈਂਸਰ? ਆਓ ਜਾਣਦੇ ਹਾਂ ਇਸ ਬਾਰੇ
ਖੋਜਕਾਰਾਂ ਦਾ ਦਾਅਵਾ ਹੈ ਕਿ ਜਿਹੜੇ ਲੋਕ ਮਿੱਠੇ ਡ੍ਰਿੰਕਸ ਪੀਂਦੇ ਹਨ, ਉਨ੍ਹਾਂ ਵਿੱਚ ਕੋਲਨ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਖੋਜ ‘ਚ ਦੱਸਿਆ ਗਿਆ ਹੈ ਕਿ ਜਿਹੜੀਆਂ ਔਰਤਾਂ ਰੋਜ਼ਾਨਾ ਦੋ ਜਾਂ ਦੋ ਤੋਂ ਵੱਧ ਮਿੱਠੇ ਡ੍ਰਿੰਕਸ ਪੀਂਦੀਆਂ ਸਨ, ਉਨ੍ਹਾਂ ਦੇ ਕੋਲਨ ਕੈਂਸਰ ਦਾ ਜੋਖਮ ਦੂਜਿਆਂ ਦੇ ਮੁਕਾਬਲੇ ਡਬਲ ਹੋ ਗਿਆ ਸੀ। 1991 ਤੋਂ 2015 ਤੱਕ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੀ ਖੋਜ ਵਿੱਚ ਇੱਕ ਲੱਖ 16 ਹਜ਼ਾਰ 500 ਨਰਸਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਖੋਜ ‘ਚ ਇਹ ਦਰਸਾਇਆ ਗਿਆ ਹੈ ਕਿ ਹਰ ਰੋਜ਼ 8 ਔਂਸ ਮਿੱਠਾ ਡ੍ਰਿੰਕ ਪੀਣ ਨਾਲ ਕੈਂਸਰ ਦੇ ਜੋਖਮ ਵਿੱਚ 6 ਪ੍ਰਤੀਸ਼ਤ ਵਾਧਾ ਹੁੰਦਾ ਹੈ। ਹਰ ਸਾਲ 13 ਤੋਂ 18 ਸਾਲ ਦੇ ਵਿਚਕਾਰ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ 50 ਸਾਲ ਤੋਂ ਪਹਿਲਾਂ 50% ਕੋਲਨ ਕੋਲ ਕੈਂਸਰ ਦੇ ਜੋਖਮ ਨੂੰ ਵਧਾਉਂਦੀ ਹੈ। ਖੋਜ ਦੇ ਨਤੀਜੇ ‘ਗੱਟ’ ਰਸਾਲੇ ਵਿੱਚ ਪ੍ਰਕਾਸ਼ਤ ਕੀਤੇ ਗਏ ਹਨ ਤੇ ਕਿਹਾ ਗਿਆ ਹੈ ਕਿ ਮਠਿਆਈਆਂ ਦੀ ਖਪਤ ਨੂੰ ਘਟਾਉਣ ਲਈ ਉਤਸ਼ਾਹਜਨਕ ਯਤਨ ਕੀਤੇ ਜਾਣੇ ਚਾਹੀਦੇ ਹਨ।
ਇਸ ਸੰਬੰਧ ‘ਚ ਅਮੇਰਿਕਨ ਕੈਂਸਰ ਸੁਸਾਇਟੀ ਨੇ ਜੀਵਨ-ਸ਼ੈਲੀ ਦੇ ਕਈ ਕਾਰਕਾਂ ਦੀ ਪਛਾਣ ਕੀਤੀ ਹੈ। ਕੋਲਨ ਕੈਂਸਰ ਲਈ ਜਾਣੇ ਜਾਂਦੇ ਜੋਖਮ ਦੇ ਕਾਰਕ ਹਨ, ਜਿਨ੍ਹਾਂ ਵਿੱਚ ਅਲਕੋਹਲ ਦੀ ਵਰਤੋਂ, ਮੋਟਾਪਾ, ਸਰਗਰਮ ਨਾ ਰਹਿਣਾ ਭਾਵ ਹਿੱਲਜੁੱਲ ਨਾ ਕਰਨਾ, ਤਮਾਕੂਨੋਸ਼ੀ ਤੇ ਇੱਥੋਂ ਤੱਕ ਕਿ ਕੁਝ ਖਾਸ ਖੁਰਾਕ ਵੀ ਸ਼ਾਮਲ ਹਨ। ਪਰ, ਬਹੁਤ ਸਾਰੇ ਹੋਰ ਕਾਰਨਾਂ ਜਿਵੇਂ ਕਿ ਬੁਢਾਪਾ, ਕੋਲਨ ਕੈਂਸਰ ਦਾ ਇਤਿਹਾਸ, ਪੇਟ ਦੇ ਅੰਦਰੂਨੀ ਹਿੱਸਿਆਂ ਵਿੱਚ ਸੋਜਸ਼ ਨੂੰ ਨਿਯੰਤਰਿਤ ਨਹੀਂ ਕੀਤਾ ਜਾ ਸਕਦਾ। ਖੋਜਕਾਰਾਂ ਦੁਆਰਾ ਇਸ ਅਧਿਐਨ ਵਿੱਚ ਸ਼ਾਮਲ 1,16,500 ਭਾਗੀਦਾਰਾਂ ਵਿੱਚ ਸ਼ੁਰੂਆਤੀ ਕੋਲਨ ਕੈਂਸਰ ਦੇ 109 ਕੇਸ ਪਾਏ ਗਏ।
ਪੰਜਾਬ ਦੇ ਲੋਕਾਂ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ਕੈਪਟਨ ਸਰਕਾਰ ਪਿਛਲੇ ਦੋ ਸਾਲਾਂ ਦਾ ਪ੍ਰਾਪਰਟੀ ਟੈਕਸ ਮੁਆਫ ਕਰੇ: ਹਰਪਾਲ ਸਿੰਘ ਚੀਮਾ
ਪੰਜਾਬ ਦੇ ਲੋਕ ਕੋਰੋਨਾ ਮਹਾਮਾਰੀ ਕਾਰਨ ਗੰਭੀਰ ਵਿੱਤੀ ਸੰਕਟ ‘ਚ, ਪਰ ਕਾਂਗਰਸ ਸਰਕਾਰ ਲੋਕਾਂ ‘ਤੇ ਭਾਰੀ ਟੈਕਸ ਲਾ ਕੇ ਕਰ ਰਹੀ ਹੈ ਪ੍ਰੇਸਾਨ
ਪੰਜਾਬ ਦੇ ਵੱਖ ਵੱਖ ਸਹਿਰਾਂ ਵਿੱਚ ਸਰਕਾਰ ਦੇ ਅਧਿਕਾਰੀ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਜਾਰੀ ਕਰ ਰਹੇ ਨੇ ਨੋਟਿਸ
ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਬੇਰੁਜਗਾਰੀ ਦੀ ਮਾਰ ਝੱਲ ਰਹੇ ਸਹਿਰੀ ਪਰਿਵਾਰਾਂ ਨੂੰ ਕਾਂਗਰਸ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਭਰਨ ਲਈ ਪ੍ਰੇਸਾਨ ਕਰਨ ਦੀ ਸਖਤ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਸੂਬਾ ਵਾਸੀ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜਰ ਪਿਛਲੇ ਦੋ ਸਾਲਾਂ ਦਾ ਪ੍ਰਾਪਰਟੀ ਟੈਕਸ ਪੰਜਾਬ ਸਰਕਾਰ ਵੱਲੋਂ ਮੁਆਫ ਕੀਤਾ ਜਾਵੇ।
ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਸਹਾਰਦਿਆਂ ਸੂਬੇ ਦੇ ਲੋਕਾਂ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਇਸ ਸਮੇਂ ਦੌਰਾਨ ਸਰਕਾਰਾਂ ਵੱਲੋਂ ਲਾਏ ਗਏ ਕਰਫ਼ਿਊ ਅਤੇ ਲੌਕਡਾਉੂਨ ਕਾਰਨ ਲੱਖਾਂ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਉਹ ਬੇਰੁਜ਼ਗਾਰ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਮੱਧ ਵਰਗੀ ਪਰਿਵਾਰਾਂ ਕੋਲੋਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਚੀਮਾ ਨੇ ਦੋਸ ਲਾਇਆ ਕਿ ਜਦੋਂ ਪੰਜਾਬ ਦੇ ਲੋਕ ਕੋਰੋਨਾ ਮਹਾਮਾਰੀ ਕਾਰਨ ਗੰਭੀਰ ਵਿੱਤੀ ਸੰਕਟ ‘ਚ ਘਿਰੇ ਹੋਏ ਹਨ, ਉਸ ਸਮੇਂ ਕਾਂਗਰਸ ਸਰਕਾਰ ਨੇ ਸਹਿਰਵਾਸੀਆਂ ‘ਤੇ ਭਾਰੀ ਟੈਕਸ ਲਾ ਕੇ ਉਨ੍ਹਾਂ ਦੀਆਂ ਪ੍ਰੇਸਾਨੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਐਨਾ ਹੀ ਨਹੀਂ ਸੂਬੇ ਦੇ ਵੱਖ ਵੱਖ ਸਹਿਰਾਂ ਵਿੱਚ ਸਰਕਾਰ ਦੇ ਅਧਿਕਾਰੀ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਨੋਟਿਸ ਜਾਰੀ ਕਰਕੇ ਹੋਰ ਤੰਗ ਪ੍ਰੇਸਾਨ ਕਰ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਦੀ ਮਦਦ ਲਈ ਹੁੰਦੀਆਂ ਹਨ ਨਾ ਕਿ ਕੇਵਲ ਟੈਕਸ ਇੱਕਠੇ ਕਰਨ ਲਈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਸਰਕਾਰ ਸੂਬੇ ਦੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਉਣ ਵਿੱਚ ਨਾਕਾਮ ਸਿੱਧ ਹੋਈ ਹੈ। ਪਰ ਹੁੱਣ ਕੈਪਟਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਪ੍ਰਭਾਵ ਤੋਂ ਹੋਰਨਾਂ ਟੈਕਸਾਂ ਸਮੇਤ ਪ੍ਰਾਪਰਟੀ ਟੈਕਸ ਤੋਂ ਛੋਟ ਦੇਣ ਦਾ ਐਲਾਨ ਕਰਨ।
ਚੀਮਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਵਿਕਸਤ ਸੂਬਾ ਹੈ ਅਤੇ ਇੱਥੋਂ ਦੀ ਸਰਕਾਰ ਬਹੁਤ ਸਾਰੇ ਟੈਕਸ ਸੂਬੇ ਦੇ ਲੋਕਾਂ ਤੋਂ ਵਸੂਲ ਰਹੀ ਹੈ, ਪਰ ਇਹ ਪੈਸਾ ਲੋਕਾਂ ਦੀ ਸੇਵਾ ਲਈ ਬਹੁਤ ਹੀ ਘੱਟ ਖ਼ਰਚਿਆ ਜਾ ਰਿਹਾ, ਸਗੋਂ ਮੰਤਰੀਆਂ ਅਤੇ ਸਲਾਹਕਾਰਾਂ ਦੀ ਫ਼ੌਜ ਨੂੰ ਰਾਜਾਸ਼ਾਹੀ ਸੁਖ਼ ਸਹੂਲਤਾਂ ਦੇਣ ਲਈ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਹਿਰ ਦੇ ਚੱਲਦਿਆਂ ਕੈਪਟਨ ਸਰਕਾਰ ਪੰਜਾਬ ਲੋਕਾਂ ਤੋਂ ਪ੍ਰਾਪਰਟੀ ਟੈਕਸ ਵਾਸੂਲੀ ਬੰਦ ਕਰੇ ਤਾਂ ਜੋ ਸਹਿਰੀ ਖੇਤਰ ਦੇ ਪਰਿਵਾਰ ਬੇਰੁਜ਼ਗਾਰੀ ਦੇ ਆਲਮ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ।
India Women ਅਤੇ England Women ਦੇ ਵਿੱਚ ਅੱਜ ਰੋਮਾਂਚਕ ਮੁਕਾਬਲੇ ‘ਚ ਹੋਵੇਗਾ T20 Series ਦਾ ਫੈਸਲਾ
ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਅਤੇ ਇੰਗਲੈਂਡ ਮਹਿਲਾ ਟੀਮ ‘ਚ ਅੱਜ ਯਾਨੀ 14 ਜੁਲਾਈ ਤੀਜਾ ਟੀ – 20 ਮੈਚ ਖੇਡਿਆ ਜਾਵੇਗਾ।ਇਸ ਤੋਂ ਪਹਿਲਾਂ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ – 20 ਸੀਰੀਜ਼ ‘ਚ ਇੱਕ – ਇੱਕ ਮੈਚ ਦੀ ਜਿੱਤ ਦੇ ਨਾਲ ਮੁਕਾਬਲੇ ‘ਤੇ ਹਨ। ਅਜਿਹੇ ‘ਚ ਅੱਜ ਦੋਵੇਂ ਟੀਮਾਂ ਦੇ ਵਿੱਚ ਖੇਡਿਆ ਜਾਣਾ ਵਾਲਾ ਮੁਕਾਬਲਾ ਕਾਫ਼ੀ ਰੋਮਾਂਚਕ ਹੋਵੇਗਾ। ਕਿਉਂਕਿ ਇਸ ਜਿੱਤ ਦੇ ਨਾਲ ਹੀ ਸੀਰੀਜ਼ ਦਾ ਫੈਸਲਾ ਹੋਵੇਗਾ। ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਤੋਂ ਇੰਗਲੈਂਡ ਅਤੇ ਭਾਰਤੀ ਮਹਿਲਾ ਟੀਮ ਦੇ ਵਿੱਚ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਆਖਰੀ ਅਤੇ ਨਿਰਣਾਇਕ ਮੁਕਾਬਲਾ ਖੇਡਿਆ ਜਾਵੇਗਾ।
ਦੱਸ ਦਈਏ ਕਿ ਪਹਿਲਾ ਮੈਚ ਇੰਗਲੈਂਡ ਨੇ 18 ਰਨਾਂ ਨਾਲ ਜਿੱਤਿਆ ਸੀ, ਜਦੋਂ ਕਿ ਦੂਜੇ ਮੈਚ ਨੂੰ ਭਾਰਤ ਨੇ 8 ਰਨਾਂ ਨਾਲ ਜਿੱਤਕੇ ਸੀਰੀਜ ਬਰਾਬਰ ਕਰ ਦਿੱਤੀ ਹੈ। ਹੁਣ ਹਰ ਕਿਸੇ ਦੀ ਨਜ਼ਰ ਤੀਸਰੇ ਮੈਚ ‘ਤੇ ਟਿਕੀ ਹੋਈ ਹੈ। ਜੇਕਰ ਟੀਮ ਇੰਡੀਆ ਇੱਥੇ ਜਿੱਤ ਦਰਜ ਕਰਦੀ ਹੈ ਤਾਂ ਉਹ ਇਸ ਦੌਰੇ ਲਈ ਟਰਾਫੀ ਨੂੰ ਡਰਾ ਕਰਾਉਣ ‘ਚ ਸਫਲ ਹੋਵੇਗੀ ਅਤੇ ਜੇਕਰ ਇੱਥੇ ਚੂਕ ਗਈ ਤਾਂ ਉਹ ਇਹ ਸੀਰੀਜ਼ ਅਤੇ ਟਰਾਫੀ ਦੋਵੇਂ ਉਸਦੇ ਹੱਥੋਂ ਨਿਕਲ ਜਾਣਗੀਆਂ। ਅਜਿਹੇ ‘ਚ ਹਰਮਨਪ੍ਰੀਤ ਕੌਰ ਦੀ ਕਪਤਾਨੀ ‘ਚ ਖੇਡ ਰਹੀ ਭਾਰਤੀ ਟੀਮ ਇੱਕ ਵਾਰ ਫਿਰ ਇੱਥੇ ਇੰਗਲੈਂਡ ਨੂੰ ਹਰਾਉਣ ਨੂੰ ਬੇਤਾਬ ਹੋਵੇਗੀ। ਦੂਜੇ ਟੀ20 ਮੈਚ ‘ਚ ਭਾਰਤ ਨੇ ਹੋਵ ਮੈਦਾਨ ‘ਤੇ 8 ਵਿਕੇਟਾਂ ਨਾਲ ਜਿੱਤ ਤੋਂ ਬਾਅਦ ਹੁਣ ਚੇਂਸਫੋਰਡ ਦੇ ਮੈਦਾਨ ‘ਤੇ ਵੀ ਆਪਣੀ ਜਿੱਤ ਦਾ ਹਾਸਲ ਕਰਨਾ ਚਾਹੇਗੀ।
ਜੇਕਰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਦੇਸੀ ਨੁਸਖਾ
ਕੀ ਤੁਸੀਂ ਵੀ ਆਪਣੇ ਨੀਂਦ ਤੋਂ ਪਰੇਸ਼ਾਨ ਹੋ। ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਇਹ ਇਕ ਬਹੁਤ ਪੁਰਾਣੀ ਤਕਨੀਕ ਹੈ ਜਿਸ ਨਾਲ ਸਲੀਪਲੈੱਸਨੈਸ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ। ਪੁਰਾਣੇ ਜ਼ਮਾਨੇ ‘ਚ ਇਹ ਮੰਨਿਆਂ ਜਾਂਦਾ ਸੀ ਕਿ ਲਸਣ ਇਨਸਾਨ ਨੂੰ ਬੂਰੀ ਆਤਮਾ ਤੋਂ ਬਚਾਉਂਦਾ ਹੈ ਅਤੇ ਲਸਣ ਨੂੰ ਘਰ ਰੱਖਣ ਨਾਲ ਬੂਰੀ ਆਤਮਾ ਘਰ ‘ਚ ਨਹੀਂ ਆਉਂਦੀ। ਰਾਤ ਨੂੰ ਸਿਰਹਾਣੇ ਦੇ ਥੱਲੇ ਕਲੀ ਰੱਖਣ ਨਾਲ ਨੀਂਦ ‘ਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਆਵੇਗੀ ਅਤੇ ਬੁਰੇ ਸੁਪਨੇ ਵੀ ਨਹੀਂ ਆਉਣਗੇ। ਲਸਣ ‘ਚ ਜਿੰਕ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਦਿਮਾਗ ‘ਚ ਇਕ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।

ਕੁਝ ਦਿਨ ਇਸ ਦੀ ਬਦਬੂ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪਰ ਕੁਝ ਦਿਨ ਬਾਅਦ ਇਸ ਦੀ ਆਦਤ ਹੋ ਜਾਂਦੀ ਹੈ। ਜੇਕਰ ਇਸ ਨਾਲ ਰਾਤ ਭਰ ਚੰਗੀ ਨੀਂਦ ਆ ਜਾਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਬੱਚਿਆਂ ਦੇ ਸਿਰਹਾਣੇ ਦੇ ਥੱਲੇ ਰੱਖ ਕੇ ਸੋਣ ਨਾਲ ਬੱਚੇ ਰਾਤ ਨੂੰ ਘਬਰਾ ਕੇ ਉੱਠਣਗੇ ਨਹੀਂ। ਇਸ ਦਾ ਫਾਇਦਾ ਤਰਲ ਬਣਾ ਕੇ ਪੀਣ ਨਾਲ ਵੀ ਹੋ ਸਕਦਾ ਹੈ।
ਬਣਾਉਣ ਲਈ ਸਮੱਗਰੀ :
-ਇਕ ਗਲਾਸ ਦੁੱਧ
-ਇਕ ਲਸਣ ਦੀ ਕਲੀ
-ਇਕ ਚਮਚ ਸ਼ਹਿਦ
ਬਣਾਉਣ ਦਾ ਤਰੀਕਾ :
-ਇਕ ਪੈਨ ‘ਚ ਛਿੱਲੀ ਹੋਈ ਲਸਣ ਅਤੇ ਦੁੱਧ ਨੂੰ ਮਿਲਾ ਕੇ ਗਰਮ ਕਰੋ।
-ਇਸ ਨੂੰ ਤਿੰਨ ਮਿੰਟ ਤੱਕ ਉਬਾਲੋ ਅਤੇ ਗੈਸ ਤੋਂ ਉਤਾਰ ਲਓ।
-ਇਸ ‘ਚ ਮਿਲਾ ਕੇ ਪੀ ਲਓ।
ਇਸ ਨੂੰ ਸੌਣ ਤੋਂ 30 ਮਿੰਟ ਪਹਿਲਾਂ ਪੀਓ।












