ਅੱਖਾਂ ਦੀ ਰੋਸ਼ਨੀ ਵਧਾਉਣ ਲਈ ਕਿਹੜੇ ਜੂਸ ਦਾ ਕਰਨਾ ਚਾਹੀਦਾ ਹੈ ਸੇਵਨ, ਆਓ ਜਾਣਦੇ ਹਾਂ ਇਸ ਬਾਰੇ
ਗੈਰ ਸਿਹਤਮੰਦ ਖੁਰਾਕ ਤੇ ਜ਼ਿਆਦਾ ਸਮੇਂ ਤੱਕ ਮੋਬਾਇਲ ਜਾਂ ਕੰਪਿਊਟਰ ਦਾ ਇਸਤੇਮਾਲ ਕਰਨ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ ਅੱਖ ਦੀ ਸ਼ਕਤੀ ਵਧਾਉਣ ਲਈ ਐਨਕਾਂ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਜੇ ਤੁਸੀਂ ਐਨਕਾਂ ਨਹੀਂ ਪਹਿਨਣਾ ਚਾਹੁੰਦੇ ਅਤੇ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਉਪਾਅ ਤੁਹਾਡੀ ਸਹਾਇਤਾ ਕਰ ਸਕਦੇ ਹਨ।
ਆਪਣੀ ਖੁਰਾਕ ਵਿੱਚ ਕੁਝ ਵਿਸ਼ੇਸ਼ ਘਰੇਲੂ ਜੂਸ ਸ਼ਾਮਲ ਕਰਕੇ ਤੁਸੀਂ ਆਪਣੀਆਂ ਅੱਖਾਂ ਨੂੰ ਕਮਜ਼ੋਰ ਹੋਣ ਤੋਂ ਬਚਾ ਸਕਦੇ ਹੋ। ਦਰਅਸਲ, ਇਹ 3 ਤਰ੍ਹਾਂ ਦੇ ਘਰੇਲੂ ਜੂਸ ਨਾ ਸਿਰਫ ਤੁਹਾਡੀ ਸਿਹਤ ਲਈ ਚੰਗੇ ਹਨ ਬਲਕਿ ਤੁਹਾਡੀ ਨਜ਼ਰ ਨੂੰ ਵੀ ਚਮਕਾਉਣਗੇ। ਆਓ ਜਾਣਦੇ ਹਾਂ ਇਹ ਰਸ ਕਿਹੜੇ ਹਨ ?

ਅੱਖਾਂ ਦੀ ਸਾਡੀ ਜ਼ਿੰਦਗੀ ‘ਚ ਬਹੁਤ ਮਹੱਤਤਾ ਹੈ। ਇਸ ਲਈ ਸਾਨੂੰ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਲਈ ਬਹੁਤ ਮਹੱਤਵਪੂਰਨ ਹੈ। ਗਾਜਰਾਂ ਵਿੱਚ ਵਿਟਾਮਿਨ ਏ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਅੱਖਾਂ ਦੀ ਰੈਟਿਨਲ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਤੁਸੀਂ ਗਾਜਰ ਦੇ ਜੂਸ ਵਿੱਚ ਟਮਾਟਰ ਵੀ ਸ਼ਾਮਲ ਕਰ ਸਕਦੇ ਹੋ ਅਤੇ ਇਸਨੂੰ ਪੀ ਸਕਦੇ ਹੋ। ਇਸ ਜੂਸ ਨੂੰ ਪੀਣ ਨਾਲ ਅੱਖਾਂ ਦੀ ਧੁੰਦਲਾ ਹੋਣ ਦੀ ਸਮੱਸਿਆ ਹੌਲੀ-ਹੌਲੀ ਘੱਟ ਜਾਵੇਗੀ।
ਇਸ ਦੇ ਨਾਲ ਹੀ ਜੇ ਤੁਸੀਂ ਅੱਖਾਂ ਦੀ ਰੋਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਤੁਹਾਡੀ ਮਦਦ ਕਰ ਸਕਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਲਈ ਲਾਭਦਾਇਕ ਹੁੰਦੀਆਂ ਹਨ, ਖਾਸ ਕਰਕੇ ਪਾਲਕ। ਪਾਲਕ ਦੀ ਸਬਜ਼ੀ ਸਿਹਤ ਲਈ ਓਨੀ ਹੀ ਸਿਹਤਮੰਦ ਹੈ ਜਿੰਨੀ ਸਿਹਤਮੰਦ ਪਾਲਕ ਦਾ ਜੂਸ। ਜੇ ਤੁਸੀਂ ਹਰ ਰੋਜ਼ ਇੱਕ ਗਲਾਸ ਪਾਲਕ ਦਾ ਜੂਸ ਪੀਂਦੇ ਹੋ, ਤਾਂ ਇਹ ਹੌਲੀ ਹੌਲੀ ਤੁਹਾਡੀ ਨਜ਼ਰ ਨੂੰ ਵਧਾ ਦੇਵੇਗਾ।
ਇਸ ਤੋਂ ਇਲਾਵਾ ਆਂਵਲੇ ਦਾ ਰਸ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਇਸ ਚ ਵਿਟਾਮਿਨ ਸੀ ਭਰਪੂਰ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ਚ ਮਦਦ ਕਰਦਾ ਹੈ।
ਜੇਕਰ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਹੈ ਤਾਂ ਇੰਝ ਕਰੋ ਦੂਰ, ਇਹ ਹੈ ਸੌਖਾ ਤਰੀਕਾ
ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਹਰ ਇੱਕ ਵਿਟਾਮਿਨ ਦਾ ਸਰੀਰ ਦੇ ਲਈ ਖ਼ਾਸ ਮਹੱਤਵ ਹੁੰਦਾ ਹੈ। ਅੱਜ ਅਸੀਂ ਵਿਟਾਮਿਨ ‘ਡੀ’ ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਵਿਟਾਮਿਨ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਅਮ ਦੇ ਨਾਲ ਜੇਕਰ ਵਿਟਾਮਿਨ ‘ਡੀ’ ਦੀ ਕਮੀ ਹੋ ਜਾਵੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਟਾਮਿਨ ‘ਡੀ’ ਦੀ ਕਮੀ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ:
– ਹੱਡੀਆਂ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ।
– ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ।
– ਤਣਾਅ ਅਤੇ ਉਦਾਸੀ ਹੋ ਜਾਣਾ।
– ਆਲਸ ਅਤੇ ਥਕਾਵਟ ਹੋ ਜਾਣਾ।

ਇਸ ਤਰ੍ਹਾਂ ਕਰੋ ਇਸ ਕਮੀ ਨੂੰ ਪੂਰਾ:
1. ਧੁੱਪ ਲੈਣਾ : ਵਿਟਾਮਿਨ ‘ਡੀ’ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਧੁੱਪ ‘ਚ ਬੈਠਣਾ ਬਹੁਤ ਹੀ ਜ਼ਰੂਰੀ ਹੈ। ਸਵੇਰ ਦੇ ਸਮੇਂ ਧੁੱਪ ਲੈਣ ਨਾਲ ਸਰੀਰ ‘ਚ ਵਿਟਾਮਿਨ ‘ਡੀ’ ਦੀ ਕਮੀ ਨਹੀਂ ਹੁੰਦੀ ਅਤੇ ਇਸ ਨਾਲ ਚਮੜੀ ਦਾ ਐਲਰਜੀ ਤੋਂ ਬਚਾਅ ਰਹਿੰਦਾ ਹੈ।
2. ਗਾਜਰ : ਗਾਜਰ ਦਾ ਜੂਸ ਪੀਣ ਨਾਲ ਵਿਟਾਮਿਨ ਦੀ ਕਮੀ ਪੂਰੀ ਹੋ ਜਾਂਦੀ ਹੈ। ਰੋਜ਼ 2 ਗਲਾਸ ਗਾਜਰ ਦਾ ਜੂਸ ਜ਼ਰੂਰ ਪੀਓ।
3. ਡੇਅਰੀ ਪ੍ਰੋਡਕਟ : ਦੁੱਧ, ਮੱਖਣ ਅਤੇ ਪਨੀਰ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਸ ਨਾਲ ਸਰੀਰ ਦੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
4. ਅੰਡਾ : ਮੱਛੀ ਤੋਂ ਇਲਾਵਾ ਅੰਡੇ ਦੀ ਵਰਤੋਂ ਕਰਨ ਨਾਲ ਵੀ ਵਿਟਾਮਿਨ ‘ਡੀ’ ਦੀ ਕਮੀ ਦੂਰ ਹੋ ਜਾਂਦੀ ਹੈ।
5. ਸਾਲਮਨ ਅਤੇ ਟੁਨਾ ਫਿਸ਼ : ਮਾਸਾਹਾਰੀ ਖਾਣ ਦੇ ਸ਼ੌਕੀਨ ਹੋ ਤਾਂ ਸਾਲਮਨ ਅਤੇ ਟੁਨਾ ਫਿਸ਼ ‘ਚ ਵਿਟਾਮਿਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਕਾਡ ਲਿਵਰ ‘ਚ ਵੀ ਵਿਟਾਮਿਨ ‘ਡੀ’ ਦੀ ਭਰਪੂਰ ਮਾਤਰਾ ਹੁੰਦੀ ਹੈ।












