Home Blog Page 2497

ਰੇਲਵੇ ਵਿਭਾਗ ਵੱਲੋਂ ਮੁੜ ਤੋਂ ਰੱਦ ਕੀਤੀਆਂ ਗਈਆਂ ਟਰੇਨਾਂ

0

Indian Railway ਨੇ 31 ਜੁਲਾਈ 2021 ਨੂੰ ਕਰੀਬ 50 ਟਰੇਨਾਂ ਦਾ ਰੂਟ ਬਦਲ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ Cancel ਕਰ ਦਿੱਤਾ ਹੈ। ਇਨ੍ਹਾਂ ‘ਚ CSMT-KOP SPL, 01411 MAHALAXMI SPL, 02228 PRR HWH SPECIAL, 04699 PTK-JDNX EXPSPL, 01030 KOYNA EXPRESS, 02206 RMM-MS SF SPL, 02260 HWH-CSMT SPECIAL, 04700 BJPL-PTK EXPSPL, 06850 RMM-TPJ SPL ਤੇ 06850 RMM-TPJ SPL ਸ਼ਾਮਲ ਹਨ।

ਇਹ ਜਾਣਕਾਰੀ ਆਪਣੀ ਟਰੇਨ ਇਨਕਵਾਇਰੀ ਦੀ ਵੈੱਬਸਾਈਟ ‘ਤੇ Cancel Train List ‘ਚ ਦਿੱਤੀ ਹੈ। ਇਸ ਨਾਲ ਯਾਤਰੀਆਂ ਨੂੰ ਕਾਫੀ ਸਹੂਲੀਅਤ ਹੁੰਦੀ ਹੈ। ਉਹ ਸਮੇਂ ਰਹਿੰਦਿਆਂ ਆਪਣੀ ਯਾਤਰਾ ‘ਚ ਫੇਰਬਦਲ ਕਰ ਸਕਦੇ ਹਨ।

ਇਸ ਦੇ ਨਾਲ ਹੀ ਰੇਲਵੇ ਨੇ ਇਹ ਵੀ ਦੱਸਿਆ ਕਿ ਮਾਲ ਢੋਣ ਦੀ ਬਿਹਤਰ ਸੇਵਾ ਲਈ ਪੂਰਬੀ ਮੱਧ ਰੇਲ ਨੇ ਵਪਾਰੀਆਂ ਦੀਆਂ ਸੁਵਿਧਾ ਲਈ ਪੂਰਬੀ ਮੱਧ ਰੇਲ ਦੀ ਵੈੱਬਸਾਈਟ ‘ਤੇ ਮੈਪ ਅਧਾਰਿਤ ਗਡਸ ਸ਼ੇਡ ਦੀ ਜਾਣਕਾਰੀ ਉਪਲਬਧ ਕਰਵਾਈ ਹੈ। ਇਸ ਨਾਲ ਵਪਾਰੀ ਵੈੱਬਸਾਈਟ ‘ਤੇ ਜਾ ਕੇ ਬੱਸ ਇਕ ਕਲਿੱਕ ‘ਚ ਮਾਲ ਗੋਦਾਮ ਦਾ ਵਿਵਰਣ, ਲੋਕੇਸ਼ਨ ਦੀ ਜਾਣਕਾਰੀ ਮਿੰਟਾਂ ‘ਚ ਪ੍ਰਾਪਤ ਕਰ ਸਕਦੇ ਹਨ। ਰੇਲਵੇ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਪਾਰੀਆਂ ਲਈ ਇਹ ਕਾਫੀ ਮਦਦਗਾਰ ਸਾਬਿਤ ਹੋਵੇਗੀ।

105 ਸਾਲਾ ਐਥਲੀਟ ਬੀਬੀ ਮਾਨ ਕੌਰ ਦਾ ਦੇਹਾਂਤ

0

105 ਸਾਲਾ ਐਥਲੀਟ ਮਾਨ ਕੌਰ ਦਾ ਅੱਜ ਸ਼ਨੀਵਾਰ ਦੁਪਹਿਰ ਦੇਹਾਂਤ ਹੋ ਗਿਆ ਹੈ। ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ ਚੱਲ ਰਿਹਾ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ, ਪਰ ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਉਪਰੰਤ ਮੌਤ ਹੋ ਗਈ। ਬੀਬੀ ਮਾਨ ਕੌਰ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿਚ ਮਾਤਮ ਛਾ ਗਿਆ। ਉਹ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਦਾਖ਼ਲ ਸਨ।

ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਕੇਂਦਰ ਸਰਕਾਰ ਨੇ ਲਾਂਚ ਕੀਤਾ ਨੈਸ਼ਨਲ ਹੈਲਪਲਾਈਨ ਨੰਬਰ, ਹੁਣ ਔਰਤਾਂ ਨੂੰ ਮਿਲੇਗੀ 24 ਘੰਟੇ ਮਦਦ

0

ਦੇਸ਼ ਅੰਦਰ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜੋ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਪਰ ਹੁਣ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ 24/7 ਹੈਲਪਲਾਈਨ ਨੰਬਰ ਲਾਂਚ ਕੀਤਾ ਹੈ। ਹੈਲਪਲਾਈਨ ਦਾ ਮੁੱਖ ਮਕਸਦ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਐਮਰਜੈਂਸੀ ਤੇ ਗ਼ੈਰ-ਐਮਰਜੈਂਸੀ ਸ਼ਿਕਾਇਤਾਂ ‘ਤੇ ਸਲਾਹ ਸੇਵਾਵਾਂ ਮੁਹੱਈਆ ਕਰਵਾਉਣਾ ਹੈ।

ਇਸ ਸੇਵਾ ਦਾ ਪੁਲਿਸ, ਹਸਪਤਾਲਾਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,   ਮਨੋਵਿਗਿਆਨਕ ਸੇਵਾਵਾਂ ਵਰਗੀਆਂ ਅਥਾਰਟੀਆਂ ਨਾਲ ਜੁੜ ਕੇ ਅਤੇ ਇੱਕੋ ਨੰਬਰ ਜ਼ਰੀਏ ਦੇਸ਼ ਭਰ ਵਿਚ ਔਰਤਾਂ ਨਾਲ ਸੰਬੰਧਤ ਸਰਕਾਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਦੇਸ਼ ਭਰ ਵਿਚ ਹੈਲਪਲਾਈਨ ਨੰਬਰ 7827-170-170 ‘ਤੇ ਹਰ ਉਹ ਔਰਤ 24 ਘੰਟੇ ‘ਚ ਕਦੀ ਵੀ ਕਾਲ ਕਰ ਸਕਦੀ ਹੈ ਜੋ ਘਰੇਲੂ ਹਿੰਸਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਈ ਹੈ। ਨਵੀਂ ਦਿੱਲੀ ‘ਚ ਕੌਮੀ ਮਹਿਲਾ ਕਮਿਸ਼ਨ ਦੇ ਕੰਪਲੈਕਸ ਤੋਂ ਸੰਚਾਲਿਤ ਹੋਣ ਵਾਲੀ ਇਸ ਹੈਲਪਲਾਈਨ ‘ਤੇ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀ ਕੋਈ ਵੀ ਔਰਤ ਫੋਨ ਕਰਕੇ ਮਦਦ ਹਾਸਲ ਕਰ ਸਕਦੀ ਹੈ।

ਇਹ ਹੈਲਪਲਾਈਨ ਸੇਵਾ ਮਹਿਲਾ ਸੁਰੱਖਿਆ ਨੂੰ ਸਰਬੋਤਮ ਤਰਜੀਹ ਦਿੰਦੇ ਹੋਏ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਕੌਮੀ ਮਹਿਲਾ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਹਿਲਾਂ ਦੇ ਵਾਂਗ ਹੈ। ਔਰਤਾਂ ਖਿਲਾਫ਼ ਹਿੰਸਾ ਨਾਲ ਸੰਬੰਧਤ ਮੁੱਦਿਆਂ ‘ਤੇ ਮਦਦ ਦੀ ਸਹੂਲਤ ਲਈ ਹੈਲਪਲਾਈਨ ਸੇਵਾ 24 ਘੰਟੇ ਕੰਮ ਕਰੇਗੀ।

ਇਹ ਸ਼ਿਕਾਇਤਾਂ ਲਿਖਤੀ ਜਾਂ ਆਨਲਾਈਨ ਤਰੀਕੇ ਨਾਲ ਕਮਿਸ਼ਨ ਦੀ ਵੈੱਬਸਾਈਟ www.ncw.nic.in ਜ਼ਰੀਏ ਪ੍ਰਾਪਤ ਹੁੰਦੀਆਂ ਹਨ। ਕਮਿਸ਼ਨ ਸ਼ਿਕਾਇਤਾਂ ਦਾ ਢੁਕਵਾਂ ਨਿਵਾਰਣ ਕਰਨ ਲਈ ਔਰਤਾਂ ਨੂੰ ਲੋੜੀਂਦੀ ਤੇ ਜਲਦੀ ਰਾਹਤ ਮੁਹੱਈਆ ਕਰਨ ਵਿਚ ਸਹੂਲਤ ਉਪਲੱਬਧ ਕਰਵਾਉਣ ਲਈ ਸ਼ਿਕਾਇਤਾਂ ‘ਤੇ ਕਾਰਵਾਈ ਕਰਦਾ ਹੈ। ਇਸ ਹੈਲਪਲਾਈਨ ਸੇਵਾ ਨੂੰ ਡਿਜੀਟਲ ਇੰਡੀਆ ਕਾਰਪੋਰੇਸ਼ਨ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕੀ ਮੰਤਰਾਲੇ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।

ਦਿੱਲੀ : ਵਿਧਾਨ ਸਭਾ ਨੇ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਕੀਤਾ ਮਤਾ ਪਾਸ, ਕੀਤੀ ਸੀ ਇਹ ਅਪੀਲ

0

ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਨਾਲ ਇਸ ਲੜਾਈ ਵਿੱਚ ਕਈ ਰਾਜਨੀਤਿਕ ਆਗੂ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ। ਇਸ ਵਿੱਚ ਦਿੱਲੀ ਵਿਧਾਨ ਸਭਾ ਨੇ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਪ੍ਰਸਤਾਵ ਵਿੱਚ ਇਹ ਅਪੀਲ ਕੀਤੀ ਗਈ ਕਿ ਮੋਦੀ ਸਰਕਾਰ 3 ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ।

ਆਮ ਆਦਮੀ ਪਾਰਟੀ ਨੇ ਆਪਣੇ ਟਵੀਟ ਹੈਂਡਲ ‘ਤੇ ਟਵੀਟ ਕਰ ਲਿਖਿਆ ਕਿ ਭਾਜਪਾ ਦੇ ਅਗਵਾਈ ਵਾਲੇ ਕੇਂਦਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸ਼ਿਕਾਇਤਾਂ ਦਾ ਤੁਰੰਤ ਹੱਲ ਕੱਢਣਾ ਚਾਹੀਦਾ ਹੈ।

Online game ‘ਚ 40 ਹਜ਼ਾਰ ਹਾਰਨ ਤੋਂ ਬਾਅਦ 13 ਸਾਲ ਦੇ ਬੱਚੇ ਨੇ ਕੀਤੀ ਆਤਮ-ਹੱਤਿਆ, ਸੁਸਾਈਡ ਨੋਟ ਬਰਾਮਦ

0

ਮੱਧ ਪ੍ਰਦੇਸ਼ ਦੇ ਛਤਰਪੁਰ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਗੇਮ ਵਿੱਚ ਕਥਿਤ ਤੌਰ ‘ਤੇ 40 ਹਜ਼ਾਰ ਰੁਪਏ ਗੁਆਉਣ ‘ਤੇ 13 ਸਾਲ ਦੇ ਬੱਚੇ ਨੇ ਫ਼ਾਂਸੀ ਲਗਾਕੇ ਆਤਮਹੱਤਿਆ ਕਰ ਲਈ। ਪੁਲਿਸ ਸਬ-ਇੰਸਪੈਕਟਰ (ਡੀਐਸਪੀ) ਸ਼ਸ਼ਾਂਕ ਜੈਨ ਨੇ ਦੱਸਿਆ ਕਿ ਛੇਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਅਤੇ ਘਟਨਾ ਸਥਲ ‘ਤੇ ਇੱਕ ਸੁਸਾਈਡ ਨੋਟ ਮਿਲਿਆ ਹੈ।

ਸੁਸਾਈਡ ਨੋਟ ਵਿੱਚ ਲਿਖੀ ਇਹ ਗੱਲ
ਉਨ੍ਹਾਂ ਨੇ ਦੱਸਿਆ, ‘‘ਸੁਸਾਈਡ ਨੋਟ ਵਿੱਚ ਵਿਦਿਆਰਥੀ ਨੇ ਲਿਖਿਆ ਹੈ ਕਿ ਉਸ ਨੇ ਮਾਂ ਦੇ ਖਾਤੇ ਤੋਂ 40 ਹਜ਼ਾਰ ਰੁਪਏ ਕੱਢੇ ਅਤੇ ਇਸ ਪੈਸੇ ਨੂੰ ‘‘ਫਰੀ ਫਾਇਰ’’ ਗੇਮ ਵਿੱਚ ਬਰਬਾਦ ਕਰ ਦਿੱਤਾ। ਵਿਦਿਆਰਥੀ ਨੇ ਆਪਣੀ ਮਾਂ ਤੋਂ ਮਾਫੀ ਮੰਗਦੇ ਹੋਏ ਲਿਖਿਆ ਹੈ ਕਿ ਡਿਪਰੈਸ਼ਨ ਦੇ ਕਾਰਨ ਉਹ ਆਤਮਹੱਤਿਆ ਕਰ ਰਿਹਾ ਹੈ।’’

ਚੀਨ ‘ਚ ਵਧੇ ਕੋਰੋਨਾ ਮਾਮਲੇ, 93 ਲੱਖ ਲੋਕਾਂ ਦੇ ਕੀਤੇ ਜਾਣਗੇ ਟੈਸਟ

0

ਚੀਨ ਦੇ ਇੱਕ ਪ੍ਰਮੁੱਖ ਹਵਾਈ ਅੱਡੇ ‘ਤੇ ਕੋਰੋਨਾਵਾਇਰਸ ਦੇ ਕਈ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਚਿੰਤਤ ਹੈ। ਡਰਾਈਵਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਇਸ ਦੇ ਨਾਲ ਹੀ ਬਿਮਾਰੀ ਨਿਯੰਤਰਣ ਅਧਿਕਾਰੀ ਨੇ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ‘ਤੇ ਟੈਸਟਿੰਗ ਵਧਾਉਣ ਦੀ ਮੰਗ ਕੀਤੀ ਹੈ।

ਹਾਲਾਂਕਿ ਪੂਰਬੀ ਨਾਨਜਿੰਗ ਸ਼ਹਿਰ ਅਤੇ ਨਾਲ ਲੱਗਦੇ ਜਿਆਂਗਸੂ ਪ੍ਰਾਂਤ ਵਿੱਚ ਕੋਰੋਨਾ ਵਾਇਰਸ ਦੇ ਵਧੇਰੇ ਛੂਤਕਾਰੀ ਡੈਲਟਾ ਰੂਪ ਦੇ 171 ਮਾਮਲੇ ਭਾਰਤ ਅਤੇ ਕੁਝ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹਨ। ਸ਼ੰਘਾਈ ਦੇ ਉੱਤਰ -ਪੱਛਮ ਵਿੱਚ 93 ਲੱਖ ਦੀ ਆਬਾਦੀ ਵਾਲੇ ਸ਼ਹਿਰ ਨਾਨਜਿੰਗ ਦੇ ਪ੍ਰਸ਼ਾਸਨ ਨੇ ਹਜ਼ਾਰਾਂ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਹਨ ਅਤੇ ਵਿਸ਼ਾਲ ਜਾਂਚ ਕਰ ਰਹੇ ਹਨ ਜਦੋਂ ਕਿ ਮਾਹਰ ਵਾਇਰਸ ਦੇ ਸਰੋਤ ਨੂੰ ਲੱਭਣ ਲਈ ਕੰਮ ਕਰ ਰਹੇ ਹਨ।

ਸ਼ੁਰੂਆਤੀ ਮਾਮਲੇ ਨਾਨਜਿੰਗ ਏਅਰਪੋਰਟ ਦੇ ਕਰਮਚਾਰੀਆਂ ਅਤੇ ਉੱਥੋਂ ਲੰਘ ਰਹੇ ਲੋਕਾਂ ਵਿੱਚ ਪਾਏ ਗਏ ਸਨ। ਚੀਨੀ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਏਅਰਪੋਰਟ ਕਰਮਚਾਰੀ ਉਪਕਰਣਾਂ ਦੇ ਗਲਤ ਪ੍ਰਬੰਧਨ ਨਾਲ ਸੰਕਰਮਿਤ ਹੋ ਸਕਦੇ ਹਨ, ਪਰ ਇਹ ਨਹੀਂ ਦੱਸਿਆ ਕਿ ਵਾਇਰਸ ਉੱਥੇ ਕਿਵੇਂ ਪਹੁੰਚਿਆ।

ਚੀਨ ਵਿੱਚ, ਕੋਵਿਡ -19 ਦੇ 92,811 ਮਾਮਲੇ ਸਾਹਮਣੇ ਆਏ ਅਤੇ ਇਸ ਲਾਗ ਕਾਰਨ 4,363 ਲੋਕਾਂ ਦੀ ਜਾਨ ਚਲੀ ਗਈ।

ਸੁਨਾਮ ‘ਚ CM ਕੈਪਟਨ ਨੇ ਸ਼ਹੀਦ ਉਧਮ ਸਿੰਘ Memorial ਦਾ ਕੀਤਾ ਉਦਘਾਟਨ, ਦਿੱਤੀ ਸ਼ਰਧਾਂਜਲੀ

0

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੁਨਾਮ ਪੁੱਜੇ, ਜਿੱਥੇ ਉਨ੍ਹਾਂ ਨੇ ਸ਼ਹੀਦ ਉਧਮ ਸਿੰਘ ਮੈਮੋਰੀਅਲ ਦਾ ਉਦਘਾਟਨ ਕੀਤਾ। ਇਸ ਦੌਰਾਨ ਸੀਐਮ ਨੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਵੀ ਦਿੱਤੀ। ਦੱਸ ਦਈਏ ਕਿ, ਅੱਜ ਸ਼ਹੀਦ ਉਧਮ ਸਿੰਘ ਦੀਆਂ 81ਵੀਂ ਬਰਸੀ ਹੈ।

Tokyo Olympics: ਵੰਦਨਾ ਕਟਾਰੀਆ ਦੀ ਸ਼ਾਨਦਾਰ ਹੈਟ੍ਰਿਕ, ਭਾਰਤੀ ਮਹਿਲਾ ਹਾਕੀ ਟੀਮ ਨੇ ਅਫਰੀਕਾ ਨੂੰ 4-3 ਨਾਲ ਹਰਾਇਆ

0

ਟੋਕੀਓ: ਵੰਦਨਾ ਕਟਾਰੀਆ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਆਪਣੇ ਆਖਰੀ ਗਰੁੱਪ ਮੈਚ ਵਿੱਚ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਕੇ  ਨਾਕਆਊਟ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਵੰਦਨਾ ਨੇ ਭਾਰਤ ਲਈ ਚੌਥੇ, 17 ਵੇਂ ਅਤੇ 49 ਵੇਂ ਮਿੰਟ ਵਿੱਚ ਗੋਲ ਕੀਤਾ। ਨੇਹਾ ਨੇ 32 ਵੇਂ ਮਿੰਟ ਵਿੱਚ ਭਾਰਤ ਲਈ ਚੌਥਾ ਗੋਲ ਕੀਤਾ। ਗਰੁੱਪ ਏ ਵਿੱਚ ਦੱਖਣੀ ਅਫਰੀਕਾ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ।

ਭਾਰਤ ਨੇ 5 ਮੈਚਾਂ ਵਿੱਚ ਆਪਣੀ ਦੂਜੀ ਜਿੱਤ ਹਾਸਲ ਕੀਤੀ। ਪਹਿਲੇ 3 ਮੈਚ ਹਾਰਨ ਤੋਂ ਬਾਅਦ ਭਾਰਤ ਨੇ ਦੋ ਮੈਚ ਜਿੱਤੇ ਹਨ। ਹੁਣ ਭਾਰਤ ਬ੍ਰਿਟੇਨ ਅਤੇ ਆਇਰਲੈਂਡ ਦੇ ਵਿੱਚ ਮੈਚ ਦਾ ਇੰਤਜ਼ਾਰ ਕਰ ਰਿਹਾ ਹੈ। ਬ੍ਰਿਟੇਨ ਹੱਥੋਂ ਆਇਰਲੈਂਡ ਦੀ ਹਾਰ ਭਾਰਤ ਨੂੰ ਅੱਗੇ ਲੈ ਜਾਵੇਗੀ। ਜੇਕਰ ਆਇਰਲੈਂਡ ਜਿੱਤਦਾ ਹੈ ਤਾਂ ਭਾਰਤ ਬਾਹਰ ਹੋ ਜਾਵੇਗਾ ਕਿਉਂਕਿ ਫਿਰ ਆਇਰਲੈਂਡ ਅੰਕ ਦੇ ਮਾਮਲੇ ਵਿੱਚ ਭਾਰਤ ਦੇ ਨਾਲ ਬਰਾਬਰੀ ‘ਤੇ ਰਹੇਗਾ ਅਤੇ ਗੋਲ ਅੰਤਰ ਦੇ ਮਾਮਲੇ ਵਿੱਚ ਅੱਗੇ ਵਧੇਗਾ।

ਹਰ ਗਰੁੱਪ ਵਿੱਚੋਂ ਚਾਰ ਟੀਮਾਂ ਨਾਕਆਊਟ ਵਿੱਚ ਜਾਂਦੀਆਂ ਹਨ। ਭਾਰਤ ਦੇ ਇਸ ਵੇਲੇ 5 ਮੈਚਾਂ ਵਿੱਚ ਛੇ ਅੰਕ ਹਨ। ਉਸਦਾ ਟੀਚਾ ਅੰਤਰ -7 ਹੈ। ਆਸਟ੍ਰੇਲੀਆ, ਜਰਮਨੀ ਅਤੇ ਬ੍ਰਿਟੇਨ ਪਹਿਲਾਂ ਹੀ ਇਸ ਗਰੁੱਪ ਤੋਂ ਨਾਕਆਊਟ ਵਿੱਚ ਪਹੁੰਚ ਚੁੱਕੇ ਹਨ। ਇੱਥੇ ਇੱਕ ਜਗ੍ਹਾ ਬਾਕੀ ਹੈ, ਜਿਸਦੇ ਲਈ ਭਾਰਤ ਅਤੇ ਆਇਰਲੈਂਡ ਦੇ ਵਿੱਚ ਟਕਰਾਅ ਹੈ। ਹਾਲਾਂਕਿ ਭਾਰਤ ਦੀ ਵੰਦਨਾ ਨੇ ਮੈਚ ਦਾ ਪਹਿਲਾ ਗੋਲ ਚੌਥੇ ਮਿੰਟ ਵਿੱਚ ਕੀਤਾ।

ਉੱਤਰਾਖੰਡ ਦੀ ਰਹਿਣ ਵਾਲੀ ਵੰਦਨਾ ਨੇ ਵਧੀਆ ਫੀਲਡ ਗੋਲ ਰਾਹੀਂ ਭਾਰਤ ਨੂੰ 1-0 ਨਾਲ ਅੱਗੇ ਕੀਤਾ। ਦੱਖਣੀ ਅਫਰੀਕਾ ਦੀ ਟੀਮ ਨੇ ਵਾਪਸੀ ਲਈ ਜ਼ੋਰ ਪਾਇਆ ਅਤੇ 15 ਵੇਂ ਮਿੰਟ ਵਿੱਚ ਸਫਲਤਾ ਹਾਸਲ ਕੀਤੀ। ਟੈਰੀਨ ਕ੍ਰਿਸਟੀ ਗਲਾਸਬੀ ਨੇ ਵਧੀਆ ਫੀਲਡ ਗੋਲ ਨਾਲ ਸਕੋਰ 1-1 ਕਰ ਦਿੱਤਾ। ਦੋ ਮਿੰਟ ਬਾਅਦ ਵੰਦਨਾ ਨੇ ਇਕ ਹੋਰ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਵੰਦਨਾ ਨੇ ਇਹ ਗੋਲ ਪੈਨਲਟੀ ਕਾਰਨਰ ‘ਤੇ ਕੀਤਾ।

30 ਵੇਂ ਮਿੰਟ ਵਿੱਚ ਕਪਤਾਨ ਏਰਿਨ ਹੰਟਰ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ ਨੂੰ ਇੱਕ ਵਾਰ ਫਿਰ 2-2 ਕਰ ਦਿੱਤਾ। ਦੋ ਮਿੰਟ ਬਾਅਦ ਨੇਹਾ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਭਾਰਤ ਨੂੰ 3-2 ਦੀ ਬੜ੍ਹਤ ਦਿਵਾਈ, ਪਰ ਮੈਰੀਜਾਨ ਮੇਰਿਸ ਨੇ 39 ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਨਾਲ ਸਕੋਰ 3-3 ਕਰ ਦਿੱਤਾ।

ਭਾਰਤ ਨੂੰ ਅੱਗੇ ਵਧਣ ਲਈ ਕਿਸੇ ਵੀ ਕੀਮਤ ‘ਤੇ ਇਹ ਮੈਚ ਜਿੱਤਣ ਦੀ ਲੋੜ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਇਹ ਪ੍ਰਾਰਥਨਾ ਵੀ ਕਰਨੀ ਪਵੇਗੀ ਕਿ ਆਇਰਲੈਂਡ ਦੀ ਟੀਮ ਬ੍ਰਿਟੇਨ ਤੋਂ ਹਾਰ ਜਾਵੇ। ਅਜਿਹੇ ‘ਚ ਭਾਰਤੀ ਟੀਮ ਕਾਫੀ ਜ਼ੋਰ ਲਗਾ ਰਹੀ ਸੀ। ਵੰਦਨਾ ਨੇ ਇਕ ਵਾਰ ਫਿਰ ਆਪਣੀ ਕਲਾਸ ਦਿਖਾਈ ਅਤੇ 49 ਵੇਂ ਮਿੰਟ ‘ਚ ਪੈਨਲਟੀ ਕਾਰਨਰ’ ਤੇ ਗੋਲ ਕਰਕੇ ਭਾਰਤ ਨੂੰ 4-3 ਨਾਲ ਅੱਗੇ ਕਰ ਦਿੱਤਾ। ਭਾਰਤ ਇਸ ਸਕੋਰ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ ਅਤੇ ਇਸਦੇ ਨਾਲ ਹੀ ਉਸਨੇ ਅੱਗੇ ਜਾਣ ਦੀਆਂ ਸੰਭਾਵਨਾਵਾਂ ਨੂੰ ਜਿੰਦਾ ਰੱਖਿਆ ਹੈ।

ਬਿਮਾਰੀਆਂ ਤੋਂ ਬਚਣ ਲਈ ਖਾਓ ਹਰੀ ਮਿਰਚ, ਜਾਣੋ ਇਸਦੇ ਫਾਇਦੇ

0

ਹਰੀ ਮਿਰਚ ਦਾ ਆਮ ਤੌਰ ‘ਤੇ ਸਾਰੇ ਹੀ ਇਸਤੇਮਾਲ ਕਰਦੇ ਹਨ। ਰੋਜ਼ਾਨਾ ਇਸ ਦੀ ਵਰਤੋਂ ਸਬਜ਼ੀਆਂ ‘ਚ ਤੇ ਸਲਾਦ ਦੇ ਵਿੱਚ ਕੀਤੀ ਜਾਂਦੀ ਹੈ। ਹਰੀ ਮਿਰਚ ਦਾ ਤੜਕਾ ਲੱਗਦਿਆਂ ਹੀ ਸਬਜ਼ੀਆਂ ਅਤੇ ਦਾਲ ਦਾ ਸੁਆਦ ਹੀ ਜਿਵੇਂ ਦੁਗਣਾ ਹੋ ਜਾਂਦਾ ਹੈ। ਦੂਜੇ ਪਾਸੇ ਸਲਾਦ ਅਤੇ ਰਾਇਤਾ ਵਿਚ ਕੱਚੀ ਹਰੀ ਮਿਰਚ ਮਿਲਾਉਣ ਨਾਲ ਇਸ ਦਾ ਸੁਆਦ ਕਈ ਗੁਣਾ ਵਧ ਜਾਂਦਾ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀ ਮਿਰਚ ‘ਚ ਤਿੱਖਾਪਣ ਹੋਣ ਦੇ ਇਲਾਵਾ ਇਹ ਸਿਹਤ ਲਈ ਵੀ ਬਹੁਤ ਲਾਭਕਾਰੀ ਹੁੰਦੀ ਹੈ।

ਹਰੀ ਮਿਰਚਾਂ ਵਿਚ ਵਿਟਾਮਿਨ-ਸੀ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਹ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵੀ ਘੱਟ ਕਰਦੀ ਹੈ। ਆਓ ਜਾਣਦੇ ਹਾਂ ਕਿ ਹਰੀ ਮਿਰਚ ਖਾਣ ਨਾਲ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।

ਹਰੀ ਮਿਰਚ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੀ ਹੈ, ਬਲਕਿ ਇਹ ਸਰੀਰ ਨੂੰ ਤੰਦਰੁਸਤ ਵੀ ਰੱਖਦੀ ਹੈ। ਇਸ ਵਿਚ ਜ਼ੀਰੋ ਕੈਲੋਰੀਜ ਹਨ। ਹਰੀ ਮਿਰਚਾਂ ਦੇ ਨਿਯਮਤ ਸੇਵਨ ਨਾਲ ਸਰੀਰ ਦਾ ਪਾਚਨ ਤੰਦਰੁਸਤ ਰਹਿੰਦਾ ਹੈ।

ਹਰੀ ਮਿਰਚ ਵਿਚ ਪਾਈ ਜਾਣ ਵਾਲੀ ਕੈਪਸੈਸਿਨ ਖੂਨ ਦੇ ਚੱਕਰ ਨੂੰ ਸੰਤੁਲਿਤ ਰੱਖਦੀ ਹੈ, ਜਿਸ ਕਾਰਨ ਜ਼ੁਕਾਮ ਅਤੇ ਸਾਈਨਸ ਦਾ ਖ਼ਤਰਾ ਘੱਟ ਜਾਂਦਾ ਹੈ। ਜ਼ੁਕਾਮ ਹੋਣ ‘ਤੇ ਹਰੀ ਮਿਰਚ ਖਾਣੀ ਚਾਹੀਦੀ ਹੈ। ਜ਼ੁਕਾਮ ਤੋਂ ਰਾਹਤ ਮਿਲਦੀ ਹੈ।

ਹਰੀ ਮਿਰਚਾਂ ਖਾਣ ਨਾਲ ਸਰੀਰ ਵਿਚ ਪੈਦਾ ਹੋਈ ਗਰਮੀ ਦਰਦ ਤੋਂ ਰਾਹਤ ਪਾਉਣ ਦਾ ਕੰਮ ਕਰਦੀ ਹੈ। ਹਾਲਾਂਕਿ ਅਲਸਰ ਤੋਂ ਪ੍ਰੇਸ਼ਾਨ ਲੋਕਾਂ ਲਈ ਮਸਾਲੇਦਾਰ ਭੋਜਨ ਖਾਣਾ ਮੁਸ਼ਕਲ ਹੋ ਸਕਦਾ ਹੈ, ਪਰ ਹਰੀ ਮਿਰਚ ਦਾ ਸੇਵਨ ਛਾਲਿਆਂ ਨੂੰ ਜਲਦੀ ਠੀਕ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।

ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੋਣ ਕਰਕੇ ਹਰੀ ਮਿਰਚ ਅੱਖਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਹਰੀ ਮਿਰਚ ਨੂੰ ਠੰਡੇ ਅਤੇ ਹਨੇਰੇ ਵਾਲੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ। ਹਵਾ ਅਤੇ ਰੌਸ਼ਨੀ ਦਾ ਸਾਹਮਣਾ ਕਰਨ ਨਾਲ ਇਸਦੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ।

ਹਰੀ ਮਿਰਚ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਹਰੀ ਮਿਰਚ ਦਾ ਸੇਵਨ ਕਰਨ ਨਾਲ ਪ੍ਰੋਸਟੇਟ ਨਾਲ ਸੰਬੰਧਤ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।

ਕੋਲੇਸਟ੍ਰੋਲ ਹਰੀ ਮਿਰਚਾਂ ਨੂੰ ਖਾਣ ਨਾਲ ਨਿਯੰਤਰਿਤ ਹੁੰਦਾ ਹੈ ਅਤੇ ਖੂਨ ਦਾ ਸੰਚਾਰ ਸੁਚਾਰੂ ਢੰਗ ਨਾਲ ਹੁੰਦਾ ਹੈ। ਇਸ ਦੇ ਕਾਰਨ ਖੂਨ ਦੇ ਥੱਕੇ ਨਹੀਂ ਬਣਦੇ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਜੋਖਮ ਘੱਟ ਜਾਂਦਾ ਹੈ।

ਹਰੀ ਮਿਰਚ ਵਿਚ ਕੈਪਸੈਸਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕਿ ਸਵਾਦ ਵਿਚ ਤਿੱਖਾ ਹੁੰਦਾ ਹੈ, ਪਰ ਦਿਮਾਗ ਦਾ ਇਕ ਹਿੱਸਾ ਹਾਇਪੋਥੈਲੇਮਸ ਨੂੰ ਪ੍ਰਭਾਵਤ ਕਰਦੇ ਹੀ ਸਰੀਰ ਦਾ ਤਾਪਮਾਨ ਘੱਟ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਭਾਰਤ ਦੇ ਸਭ ਤੋਂ ਗਰਮ ਸਥਾਨਾਂ ਵਿੱਚ ਵੀ ਹਰੀ ਮਿਰਚ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ।

ਹਰੀ ਮਿਰਚ ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ। ਇਸ ਲਈ, ਜੇ ਤੁਹਾਨੂੰ ਸ਼ੂਗਰ ਹੈ, ਤਾਂ ਆਪਣੀ ਖੁਰਾਕ ਵਿਚ ਹਰੀ ਮਿਰਚਾਂ ਨੂੰ ਤੁਰੰਤ ਸ਼ਾਮਲ ਕਰੋ।

Tokyo Olympics: ਡਿਸਕਸ ਥਰੋਅ ‘ਚ ਪੰਜਾਬ ਦੀ ਕਮਲਪ੍ਰੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ, ਸਾਬਕਾ ਮੁੱਖ ਮੰਤਰੀ ਨੇ ਕਮਲਪ੍ਰੀਤ ਦੇ ਪ੍ਰਦਰਸ਼ਨ ਨੂੰ ਟੀਵੀ ’ਤੇ ਦੇਖਿਆ

0

ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਉਲੰਪਿਕਸ ਵਿਚ ਡਿਸਕਸ ਥਰੋਅ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ‘ਚ 64 ਮੀਟਰ ਦੀ ਥਰੋਅ ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਵੀਟ ਕਰ ਕੇ ਇਕ ਤਸਵੀਰ ਸਾਂਝੀ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਕਮਲਪ੍ਰੀਤ ਕੌਰ ਨੂੰ ਟੋਕੀਓ ਉਲੰਪਿਕ ਵਿਚ 64.00 ਥ੍ਰੋ ਦੇ ਨਾਲ ਡਿਸਕਸ ਥ੍ਰੋ ਦੇ ਫਾਈਨਲ ਲਈ ਕੁਆਲੀਫ਼ਾਈ ਕਰਦੇ ਵੇਖ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਕਮਲਪ੍ਰੀਤ ਕੌਰ ਨੂੰ ਪੰਜਾਬ ਵਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਮਲਪ੍ਰੀਤ ਕੌਰ ਦੇ ਪਿਤਾ ਨਾਲ ਵੀ ਫ਼ੋਨ ‘ਤੇ ਗੱਲ ਕਰ ਉਹਨਾਂ ਨੂੰ ਵਧਾਈਆਂ ਦਿੱਤੀਆਂ।