Home Blog Page 2496

ਕੈਨੇਡਾ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਭਾਰਤ ‘ਤੇ ਵਧਾਇਆ Travel ਬੈਨ

0

ਭਾਰਤ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ‘ਚ ਘਟ ਆਉਣ ਦੇ ਬਾਵਜੂਦ ਕਈ ਦੇਸ਼ ਡੈਲਟਾ ਵੇਰੀਏਂਟ ਦੇ ਤੇਜ਼ੀ ਨਾਲ ਪ੍ਰਸਾਰ ਕਾਰਨ ਭਾਰਤ ‘ਤੇ ਟ੍ਰੈਵਲ ਬੈਨ ਵਧਾ ਰਹੇ ਹਨ। ਡੈਲਟਾ ਵੇਰੀਏਂਟ ਪਹਿਲੀ ਵਾਰ ਅਕਤੂਬਰ 2020 ‘ਚ ਭਾਰਤ ‘ਚ ਰਿਪੋਰਟ ਕੀਤਾ ਗਿਆ ਸੀ। ਡੈਲਟਾ ਵੇਰੀਏਂਟ ਹੁਣ 100 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਗਿਆ ਹੈ ਤੇ ਯੁਨਾਇਟਡ ਕਿੰਗਡਮ ਸਮੇਤ ਕਈ ਦੇਸ਼ਾਂ ‘ਚ ਕੋਵਿਡ-19 ਮਾਮਲਿਆਂ ‘ਚ ਫਿਰ ਤੋਂ ਵਾਧੇ ਦੇ ਸੰਭਾਵਿਤ ਕਾਰਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਭਾਰਤੀ ਵਿਦਿਆਰਥੀਆਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਵਿਦੇਸ਼ਾਂ ‘ਚ ਭਾਰਤੀ ਮਿਸ਼ਨ ਪਾਬੰਦੀਆਂ ਹਟਾਉਣ ‘ਤੇ ਜ਼ੋਰ ਦੇ ਰਹੇ ਹਨ।

ਸਾਊਦੀ ਅਰਬ : ਸਾਊਦੀ ਅਰਬ ਨੇ ਕਿਹਾ ਕਿ ਉਹ ਰੈੱਡ ਲਿਸਟ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਤੇ ਤਿੰਨ ਸਾਲ ਦਾ ਟ੍ਰੈਵਲ ਬੈਨ ਲਾਵੇਗਾ। ਇਸ ਲਿਸਟ ‘ਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਲਿਬਨਾਨ, ਪਾਕਿਸਤਾਨ, ਦੱਖਣੀ ਅਫਰੀਕਾ, ਤੁਰਕੀ, ਵੀਅਤਨਾਮ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।

ਸੰਯੁਕਤ ਅਰਬ ਅਮੀਰਾਤ : ਸੰਯੁਕਤ ਅਰਬ ਅਮੀਰਾਤ ਨੇ ਵੀ ਭਾਰਤੀ ਫਲਾਇਟਾਂ ‘ਤੇ ਪਾਬੰਦੀਆਂ ਵਧਾ ਦਿੱਤੀਆਂ ਹਨ। ਏਤਿਹਾਦ ਏਅਰਵੇਜ਼ ਨੇ ਕਿਹਾ ਕਿ ਪਾਬੰਦੀਆਂ ਕਦੋਂ ਹਟਾਈਆਂ ਜਾਣਗੀਆਂ ਇਹ ਫਿਲਹਾਲ ਤੈਅ ਨਹੀਂ ਹੈ।

ਕੈਨੇਡਾ : ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਲਾਈ ਹੈ। ਜਦਕਿ ਭਾਰਤੀ ਕਿਸੇ ਤੀਜੇ ਡੈਸਟੀਨੇਸ਼ਨ ਰਾਹੀਂ ਕੈਨੇਡਾ ਪਹੁੰਚ ਸਕਦੇ ਹਨ।

ਫਿਲੀਪੀਨਸ : ਫਿਲੀਪੀਨਸ ਨੇ ਸ਼ੁੱਕਰਵਾਰ ਨੂੰ ਭਾਰਤ ਤੇ 9 ਹੋਰ ਦੇਸ਼ਾਂ ‘ਤੇ ਯਾਤਰਾ ਪਾਬੰਦੀਆਂ ਨੂੰ ਵਧਾ ਦਿੱਤਾ। ਕਿਉਂਕਿ ਉਹ ਲੌਕਡਾਊਨ ਪਾਬੰਦੀਆਂ ਨੂੰ ਵੀ ਫਿਰ ਤੋਂ ਲਾਗੂ ਕਰ ਰਿਹਾ ਹੈ।

ਫਰਾਂਸ ਨੇ ਭਾਰਤ ਨੂੰ ਰੈੱਡ ਲਿਸਟ ਤੋਂ ਹਟਾਇਆ
ਇਨ੍ਹਾਂ ਦੇਸ਼ਾਂ ਤੋਂ ਇਲਾਵਾ ਭਾਰਤੀ ਆਸਟਰੇਲੀਆ, ਬੰਗਾਲਦੇਸ਼, ਇੰਡੋਨੇਸ਼ੀਆ, ਇਟਲੀ, ਕੁਵੈਤ, ਨਿਊਜ਼ੀਲੈਂਡ, ਓਮਨ, ਸਿੰਗਾਪੁਰ ਆਦਿ ਦੀ ਯਾਤਰਾ ਨਹੀਂ ਕਰ ਸਕਦੇ। ਫਰਾਂਸ ਨੇ ਹਾਲ ਹੀ ‘ਚ ਭਾਰਤ ਨੂੰ ਰੈੱਡ ਲਿਸਟ ਤੋਂ ਹਟਾ ਦਿੱਤਾ ਹੈ ਤੇ ਫੁਲੀ ਵੈਕਸੀਨੇਟਡ ਭਾਰਤੀ ਹੁਣ ਫਰਾਂਸ ਦੀ ਯਾਤਰਾ ਕਰ ਸਕਦੇ ਹਨ। ਜਰਮਨੀ ਨੇ ਭਾਰਤ ਲਈ ਯਾਤਰਾ ਪਾਬੰਦੀਆਂ ‘ਚ ਵੀ ਢਿੱਲ ਦਿੱਤੀ ਹੈ।

ਯਾਤਰਾ ਪਾਬੰਦੀਆਂ ਦੇ ਕਾਰਨ
ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਮੌਟੇ ਤੌਰ ‘ਤੇ ਭਾਰਤੀ ਯਾਤਰੀਆਂ ‘ਤੇ ਪਾਬੰਦੀਆਂ ਲਾਉਣ ਵਾਲੇ ਦੇਸ਼ਾਂ ਦੇ ਦੋ ਕਾਰਨ ਹਨ। ਇਕ ਕਾਰਨ ਪਾਬੰਦੀ ਲਾਉਣ ਵਾਲੇ ਦੇਸ਼ ਦੀ ਕੋਵਿਡ-19 ਸਥਿਤੀ ਹੈ। ਉਦਾਹਰਨ ਦੇ ਤੌਰ ‘ਤੇ ਫਿਲੀਪੀਨਸ ਨੇ ਸ਼ੁੱਕਰਵਾਰ ਨੂੰ ਮਨੀਲਾ ਰਾਜਧਾਨੀ ਖੇਤਰ ‘ਚ ਲੌਕਡਾਊਨ ਲਾਇਆ ਹੈ ਤੇ ਯਾਤਰਾ ਪਾਬੰਦੀਆਂ ਵਧਾਉਣਾ ਉਸ ਦਾ ਹਿੱਸਾ ਹੈ। ਦੂਜਾ ਕੋਵਿਡ-19 ਦੇ ਡੈਲਟਾ ਵੇਰੀਏਂਟ ਦਾ ਪ੍ਰਸਾਰ।

ਵਿਦਿਆਰਥੀਆਂ ਲਈ ਕਈ ਦੇਸ਼ਾਂ ਨੇ ਦਿੱਤੀ ਢਿੱਲ
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਹਾਲ ਹੀ ‘ਚ ਸੰਸਦ ‘ਚ ਦੱਸਿਆ ਸੀ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਨੀਦਰਲੈਂਡ ਨੇ ਭਾਰਤੀ ਵਿਦਿਆਰਥੀਆਂ ਲਈ ਪਾਬੰਦੀਆਂ ‘ਚ ਢਿੱਲ ਦਿੱਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ ਹੁਣ ਤਕ ਅਮਰੀਕਾ, ਯੂਕੇ, ਕੈਨੇਡਾ, ਆਇਰਲੈਂਡ, ਜਰਮਨੀ, ਨੀਦਰਲੈਂਡ, ਬੈਲਜ਼ੀਅਮ, ਤੇ ਜੌਰਜੀਆ ਜਿਹੇ ਦੇਸ਼ਾਂ ਵੱਲੋਂ ਭਾਰਤੀ ਵਿਦਿਆਰਥੀਂ ਲਈ ਯਾਤਰਾ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਹੈ।

Infinix ਦਾ 40 ਇੰਚ ਵਾਲਾ ਸਮਾਰਟ ਟੀ.ਵੀ. ਭਾਰਤ ’ਚ ਹੋਇਆ ਲਾਂਚ , ਬਹੁਤ ਘੱਟ ਕੀਮਤ ‘ਤੇ ਹੋਵੇਗਾ ਉਪਲੱਬਧ

0

ਇਨਫਿਨਿਕਸ ਨੇ ਭਾਰਤ  ’ਚ ਆਪਣੇ ਨਵੇਂ ਸਮਾਰਟ ਟੀ.ਵੀ. Infinix X1 ਨੂੰ 40 ਇੰਚ ਦੇ ਸਾਈਜ਼ ’ਚ ਲਾਂਚ ਕਰ ਦਿੱਤਾ ਹੈ। Infinix X1 ਨੂੰ ਪਿਛਲੇ ਸਾਲ 32 ਇੰਚ ਦੇ ਸਾਈਜ਼ ’ਚ ਲਾਂਚ ਕੀਤਾ ਗਿਆ ਸੀ। Infinix X1 ’ਚ ਪਤਲੇ ਬੇਜ਼ਲ ਦੇ ਨਾਲ HDR 10 ਵਰਗੇ ਸਮਾਰਟ ਫੀਚਰਜ਼ ਦਿੱਤੇ ਗਏ ਹਨ। Infinix X1 ’ਚ 24 ਵਾਟ ਦਾ ਬਾਕਸ ਸਪੀਕਰ ਅਤੇ ਇਨਬਿਲਟ ਕ੍ਰੋਮਕਾਸਟ ਵਰਗੇ ਫੀਚਰਜ਼ ਹਨ।

Infinix X1 40 ਐਂਡਰਾਇਡ ਸਮਾਰਟ ਟੀ.ਵੀ. ਦੀ ਕੀਮਤ 19,999 ਰੁਪਏ ਹੈ, ਹਾਲਾਂਕਿ ਇਹ ਲਾਂਚਿੰਗ ਆਫਰ ਵਾਲੀ ਕੀਮਤ ਹੈ। ਇਸ ਦੀ ਵਿਕਰੀ 6 ਅਗਸਤ ਤੋਂ ਫਲਿਪਕਾਰਟ ’ਤੇ ਹੋਵੇਗੀ। ਇਨਫਿਨਿਕਸ ਨੇ ਇਹ ਨਹੀਂ ਦੱਸਿਆ ਕਿ ਇਹ ਕੀਮਤ ਕਦੋਂ ਤਕ ਜਾਰੀ ਰਹੇਗੀ। ਦੱਸ ਦੇਈਏ ਕਿ Infinix X1 32 ਦੀ ਕੀਮਤ 12,999 ਰੁਪਏ ਹੈ ਅਤੇ 43 ਇੰਚ ਵਾਲੇ ਮਾਡਲ ਦੀ ਕੀਮਤ 23,999 ਰੁਪਏ ਹੈ।

Infinix X1 40 ’ਚ ਫੁਲ-ਐੱਚ.ਡੀ. ਡਿਸਪਲੇਅ ਹੈ ਜਿਸ ਦੀ ਬ੍ਰਾਈਟਨੈੱਸ 350 ਹੈ। ਡਿਸਪਲੇਅ ਦੇ ਨਾਲ HDR10 ਅਤੇ HLG ਦੀ ਸੁਪੋਰਟ ਹੈ। ਵਧੀਆ ਪਿਕਚਰ ਕੁਆਲਿਟੀ ਲਈ EPIC 2.0 ਇਮੇਜ ਇੰਜਣ ਦੀ ਸੁਪੋਰਟ ਹੈ। ਟੀ.ਵੀ. ’ਚ ਮੀਡੀਆਟੈੱਕ MTK 6683 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-470 ਜੀ.ਪੀ.ਯੂ. ਹੈ।

ਇਸ ਸਮਾਰਟ ਟੀ.ਵੀ ਵਿਚ 1 ਜੀ.ਬੀ. ਰੈਮ ਨਾਲ 8 ਜੀ.ਬੀ ਦੀ ਸਟੋਰੇਜ ਹੈ। ਟੀ.ਵੀ. ’ਚ ਗੂਗਲ ਪਲੇਅ ਸਟੋਰ ਦੀ ਸੁਪੋਰਟ ਹੈ। ਟੀ.ਵੀ. ਨਾਲ Netflix, Prime Video, YouTube ਵਰਗੇ 5,000 ਹੋਰ ਐਪਸ ਦੀ ਸੁਪੋਰਟ ਹੈ। ਇਸ ਵਿਚ 24 ਵਾਟ ਦਾ ਸਪੀਕਰ ਹੈ ਜਿਸ ਦੇ ਨਾਲ ਡਾਲਬੀ ਆਡੀਓ ਸਰਾਊਂਡ ਦੀ ਸੁਪੋਰਟ ਹੈ। ਕੁਨੈਕਟੀਵਿਟੀ ਲਈ ਇਸ ਟੀ.ਵੀ ਵਿਚ ਤਿੰਨ HDMI, ਦੋ ਯੂ.ਐੱਸ.ਬੀ., ਬਲੂਟੁੱਥ ਵੀ5.0, ਵਾਈ-ਫਾਈ ਅਤੇ ਰਿਮੋਟ ਹੈ।

ਦਿੱਲੀ : IIT ਫਲਾਈਓਵਰ ਦੇ ਹੇਠਾਂ ਦੱਬਿਆ ਸੜਕ ਦਾ ਕੁੱਝ ਹਿੱਸਾ, ਕਾਂਗਰਸ ਨੇ ਟਵੀਟ ਕਰਕੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ

0

ਨਵੀਂ ਦਿੱਲੀ : ਦਿੱਲੀ ਫਲਾਈਓਵਰ ਦੇ ਹੇਠਾਂ ਸੜਕ ਦਾ ਇੱਕ ਹਿੱਸਾ ਪਿਛਲੇ ਕੁੱਝ ਦਿਨਾਂ ‘ਚ ਹੋਈ ਭਾਰੀ ਮੀਂਹ ਦੇ ਕਾਰਨ ਡੁੱਬ ਗਿਆ, ਜਿਸ ਦੇ ਨਾਲ ਸ਼ਨੀਵਾਰ ਨੂੰ ਇਲਾਕੇ ਵਿੱਚ ਆਵਾਜਾਈ ਪ੍ਰਭਾਵਿਤ ਹੋ ਗਈ। ਦਿੱਲੀ ਆਵਾਜਾਈ ਪੁਲਿਸ ਨੇ ਟਵਿੱਟਰ ‘ਤੇ ਪੋਸਟ ਕਰ ਮੁਸਾਫਿਰਾਂ ਤੋਂ ਬਦਲਵਾਂ ਰਸਤਾ ਅਪਣਾਉਣ ਲਈ ਕਿਹਾ। ਸੜਕ ‘ਤੇ ਬਣੇ ਵੱਡੇ – ਵੱਡੇ ਟੋਇਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈਆਂ ਹਨ। ਉਥੇ ਹੀ ਕਾਂਗਰਸ ਨੇ ਇਸ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ।

ਕਾਂਗਰਸ ਨੇ ਟਵੀਟ ਕਰ ਲਿਖਿਆ ਕਿ ਪਿਛਲੇ ਬੀਤੇ 5 ਸਾਲ, ਲੱਗੇ ਰਹੋ ਕੇਜਰੀਵਾਲ। ਚੰਗੇ ਦਿਨ ਆਉਣ ਵਾਲੇ ਹਨ। ਹੰਕਾਰ ਦਾ ਨਤੀਜਾ। ਉਥੇ ਹੀ ਦੂਜੇ ਪਾਸੇ ਆਵਾਜਾਈ ਪੁਲਿਸ ਨੇ ਟਵੀਟ ਕਰ ਦੱਸਿਆ ਕਿ, ਆਈਆਈਟੀ ਰੈਡ ਲਾਈਨ (ਟ੍ਰੈਫਿਕ ਸਿਗਨਲ ਦੇ ਕੋਲ ਸੜਕ ਦਾ ਇੱਕ ਹਿੱਸਾ ਡੁੱਬ ਜਾਣ ਤੋਂ ਬਾਅਦ ਅਧਚੀਨੀ ਤੋਂ ਆਈਆਈਟੀ ਜਾ ਰਹੇ ਆਵਾਜਾਈ ਨੂੰ ਅਧਚੀਨੀ ਤੋਂ ਕਟਵਰਿਆ ਸਰਾਏ ਵੱਲ ਮੋੜ ਦਿੱਤਾ ਗਿਆ ਹੈ। ਦੱਸ ਦਈਏ ਕਿ, ਭਾਰਤ ਮੌਸਮ ਵਿਗਿਆਨ ਵਿਭਾਗ (ਆਈਏਮਡੀ) ਦੇ ਅਨੁਸਾਰ ਸ਼ਹਿਰ ‘ਚ ਸ਼ਨੀਵਾਰ ਸਵੇਰੇ 8:30 ਵਜੇ ਤੱਕ 43. 6 ਮਿਲੀਮੀਟਰ ਮੀਂਹ ਹੋਈ। ਮੌਸਮ ਵਿਗਿਆਨੀਆਂ ਨੇ ਸ਼ਾਮ ਤੱਕ ਮੱਧ ਮੀਂਹ ਹੋਣ ਦਾ ਅਨੁਮਾਨ ਜਤਾਇਆ ਹੈ। ਵਿਭਾਗ ਨੇ ਐਤਵਾਰ ਲਈ ‘ਯੈਲੋ’ ਅਲਰਟ ਅਤੇ ਸੋਮਵਾਰ ਲਈ ਫਿਰ ਤੋਂ ‘ਅਰੇਂਜ’ ਅਲਰਟ ਜਾਰੀ ਕੀਤਾ ਹੈ।

ਆਈਐਮਡੀ ਨੇ ਸ਼ੁੱਕਰਵਾਰ ਨੂੰ ਅਰੇਂਜ ਅਲਰਟ ਜਾਰੀ ਕਰ ਸ਼ਨੀਵਾਰ ਨੂੰ ਮੱਧ ਮੀਂਹ ਹੋਣ ਦਾ ਅਨੁਮਾਨ ਜਤਾਇਆ ਸੀ। ਨਾਲ ਹੀ ਰਾਸ਼ਟਰੀ ਰਾਜਧਾਨੀ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਦੇ ਡਰੋਂ ਕਈ ਥਾਵਾਂ ‘ਤੇ ਆਵਾਜਾਈ ਵਿੱਚ ਵਿਘਨ ਦੀ ਚਿਤਾਵਨੀ ਵੀ ਦਿੱਤੀ ਹੈ।

ਪੰਜਾਬ ਸਰਕਾਰ ਨੇ ਡਾ. ਦੀਪ ਆਨੰਦ ਨੂੰ ਸਰਵ ਸ਼੍ਰੇਸਠ ਐਵਾਰਡ ਨਾਲ ਕੀਤਾ ਸਨਮਾਨਿਤ

0

ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਾਛੀਵਾੜਾ ਦੇ ਡਾ. ਦੀਪ ਆਨੰਦ ਨੂੰ 2021 ਦੇ ਸਰਵ ਸ੍ਰੇਸ਼ਠ ਮੈਡੀਸਨ ਡਾ. ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾ. ਦੀਪ ਆਨੰਦ ਐੱਮ. ਡੀ. (ਮੈਡੀਸਨ) ਨੂੰ ‘ਪਿੱਲਰਜ਼ ਆਫ਼ ਮੈਡੀਕਲ ਸਾਇੰਸਜ਼ ਫੈਲੀਕਿਏਸ਼ਨ-2021 ਦੇ ਐਵਾਰਡ ਨਾਲ ਸਨਮਾਨਿਤ ਕਰਦਿਆਂ ਪ੍ਰਸ਼ੰਸਾਂ ਪੱਤਰ ਵੀ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਹੋਣਹਾਰ ਡਾਕਟਰਾਂ ’ਤੇ ਸਾਨੂੰ ਮਾਣ , ਜੋ ਭਗਵਾਨ ਦਾ ਰੂਪ ਬਣ ਕੇ ਮਰੀਜ਼ਾਂ ਦੀ ਜਾਨ ਬਚਾਉਂਦੇ ਹਨ। ਇਸ ਕੋਵਿਡ ਸੰਕਟ ਦੇ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਦੀ ਬਹੁਤ ਸੇਵਾ ਕੀਤੀ ਹੈ।

ਮਾਛੀਵਾੜਾ ਦੇ ਆਨੰਦਜ਼ ਮੈਡੀਸਿਟੀ ਹਸਪਤਾਲ ਦੇ ਮਾਲਕ ਡਾ. ਦੀਪ ਆਨੰਦ ਐੱਮ. ਡੀ. (ਮੈਡੀਸਨ) ਦੀਆਂ ਪਿਛਲੇ 8 ਸਾਲਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਸ ਐਵਾਰਡ ਲਈ ਚੋਣ ਕੀਤੀ ਗਈ। ਇਹ ਸਨਮਾਨ ਮਿਲਣ ’ਤੇ ਡਾ. ਦੀਪ ਆਨੰਦ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਮਾਜ ਸੇਵੀ ਸ਼ਕਤੀ ਆਨੰਦ ਦੀ ਪ੍ਰੇਰਣਾ ਸਦਕਾ ਹਮੇਸ਼ਾ ਡਾਕਟਰੀ ਨੂੰ ਕਿੱਤੇ ਵੱਜੋਂ ਨਹੀਂ, ਸਗੋਂ ਲੋਕ ਸੇਵਾ ਵੱਜੋਂ ਅਪਣਾਇਆ ਹੈ।

ਤੁਲਸੀ ‘ਚ ਹੁੰਦੇ ਹਨ ਚੰਗੀ ਸਿਹਤ ਦੇ ਰਾਜ, ਜਾਣੋ ਕਿਵੇਂ

0

ਤੁਲਸੀ ਦਾ ਬੂਟਾ ਪੂਜਨੀਕ ਹੈ ਅਤੇ ਇਹ ਲਗਭਗ ਸਾਰੀਆਂ ਦੇ ਘਰ ‘ਚ ਪਾਇਆ ਜਾਂਦਾ ਹੈ। ਲੋਕ ਤੁਲਸੀ ਦੀ ਪੂਜਾ ਕਰਦੇ ਹਨ ਪਰ ਇਸ ਦੇ ਨਾਲ ਤੁਲਸੀ ਦਵਾਈ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦੀ ਹੈ। ਇਹ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਖ਼ਤਮ ਕਰ ਦਿੰਦੀ ਹੈ, ਜਿਵੇਂ ਸਰਦੀ – ਖੰਘ ਤੋਂ ਲੈ ਕੇ ਕਈ ਵੱਡੀ ਅਤੇ ਭਿਆਨਕ ਬਿਮਾਰੀਆਂ ਇਸ ਵਿੱਚ ਸ਼ਾਮਲ ਹਨ। ਤੁਲਸੀ ਸਿਹਤ ਲਈ ਵੀ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਅੱਜ ਅਸੀ ਤੁਹਾਨੂੰ ਤੁਲਸੀ ਦੇ ਸਿਹਤ ਨਾਲ ਜੁੜੇ ਮੁਨਾਫ਼ਾ ਦੱਸਾਂਗੇ ਜਿਸ ਨੂੰ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਵੋਗੇ।

1. ਸੱਟ ਲੱਗ ਜਾਣ ‘ਤੇ – ਤੁਲਸੀ ਦਾ ਵਰਤੋ ਸੱਟ ਲੱਗਣ ‘ਤੇ ਕੀਤਾ ਜਾਂਦਾ ਹੈ। ਤੁਲਸੀ ਦੇ ਪੱਤੇ ਨੂੰ ਫਿਟਕਰੀ ਦੇ ਨਾਲ ਮਿਲਾਕੇ ਲਗਾਉਣ ਨਾਲ ਜ਼ਖਮ ਜਲਦੀ ਠੀਕ ਹੋ ਜਾਂਦੇ ਹਨ। ਤੁਲਸੀ ਵਿੱਚ ਐਂਟੀ-ਬੈਕਟੀਰੀਅਲ ਤੱਤ ਹੁੰਦੇ ਹਨ ਜੋ ਜਖ਼ਮ ਨੂੰ ਪੱਕਣ ਨਹੀਂ ਦਿੰਦਾ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਨੂੰ ਤੇਲ ਵਿੱਚ ਮਿਲਾ ਕੇ ਲਗਾਉਣ ਨਾਲ ਜਲਨ ਵੀ ਘੱਟ ਹੁੰਦੀ ਹੈ।

2. ਚਿਹਰੇ ਦੀ ਚਮਕ ਲਈ – ਚਮੜੀ ਸਬੰਧੀ ਰੋਗਾਂ ਵਿੱਚ ਤੁਲਸੀ ਖਾਸਕਰ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਚਿਹਰਾ ਸਾਫ ਹੋ ਜਾਂਦਾ ਹੈ ਅਤੇ ਕੀਲ ਮੁੰਹਾਸੇ ਵੀ ਠੀਕ ਹੋ ਜਾਂਦੇ ਹਨ।

3. ਕੰਨ ਦਰਦ ਵਿੱਚ – ਸਰ੍ਹੋਂ ਦੇ ਤੇਲ ਵਿੱਚ ਕੁਝ ਤੁਲਸੀ ਦੇ ਪੱਤੇ ਭੁੰਨੋ ਅਤੇ ਇਸ ਵਿੱਚ ਲਸਣ ਦਾ ਰਸ ਮਿਲਾ ਕੇ ਕੰਨ ਵਿੱਚ ਲਗਾਓ, ਇਸ ਨਾਲ ਕੰਨ ਦੇ ਦਰਦ ਵਿੱਚ ਆਰਾਮ ਮਿਲਦਾ ਹੈ।

4. ਸਾਹ ਦੀ ਬਦਬੂ ਨੂੰ ਦੂਰ ਕਰਨ ਲਈ – ਸਾਂਸ ਦੀ ਬਦਬੂ ਨੂੰ ਦੂਰ ਕਰਨ ਵਿੱਚ ਵੀ ਤੁਲਸੀ ਦੇ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਕੁਦਰਤੀ ਹੋਣ ਦੀ ਵਜ੍ਹਾ ਨਾਲ ਇਸ ਦਾ ਕੋਈ ਸਾਇਡਇਫੈਕਟ ਵੀ ਨਹੀਂ ਹੁੰਦਾ ਹੈ। ਮੂੰਹ ਦੀ ਬਦਬੂ ਨੂੰ ਦੂਰ ਕਰਨ ਦੇ ਲਈ ਤੁਲਸੀ ਦੇ ਪੱਤੀਆਂ ਨੂੰ ਚਬਾ ਲਵੋਂ ਇਸ ਨਾਲ ਬਦਬੂ ਚੱਲੀ ਜਾਂਦੀ ਹੈ।

5. ਯੋਨ ਰੋਗਾਂ ਦੇ ਇਲਾਜ ਵਿੱਚ – ਯੋਨ ਰੋਗਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਤੁਸਲੀ ਬਹੁਤ ਕਿਫਾਇਤੀ ਹੁੰਦੀ ਹੈ। ਪੁਰਸ਼ਾਂ ਵਿੱਚ ਸਰੀਰਕ ਕਮਜ਼ੋਰੀ ਹੋਣ ‘ਤੇ ਤੁਲਸੀ ਦੇ ਬੀਜ ਦਾ ਇਸਤੇਮਾਲ ਕਰਨ ਜਿਨਸੀ ਕਮਜ਼ੋਰੀਘੱਟ ਹੋ ਜਾਂਦੀ ਹੈ।

ਪੰਜਾਬ ਦੇ CM ਨੇ ਘੱਗਰ ਨਦੀ ਦਾ ਕੀਤਾ ਹਵਾਈ ਸਰਵੇਖਣ

0

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਘੱਗਰ ਦਰਿਆ ਦਾ ਹਵਾਈ ਸਰਵੇਖਣ ਕੀਤਾ।  ਭਾਰੀ ਬਾਰਸ਼ਾਂ ਅਤੇ ਪਾਣੀ ਦੇ ਵਧ ਰਹੇ ਪੱਧਰ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪਟਿਆਲਾ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਰਿਪੋਰਟ ਮੰਗੀ ਹੈ।

ਪਹਾੜੀ ਖੇਤਰਾਂ ਅਤੇ ਰਾਜ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਮਾਨਸੂਨ ਦੀ ਭਾਰੀ ਬਾਰਸ਼ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਘੱਗਰ ਨਦੀ ਖਤਰੇ ਦੇ ਨਿਸ਼ਾਨ ਵੱਲ ਵਧ ਰਹੀ ਹੈ ਅਤੇ ਖਤਰੇ ਦੇ ਸਥਾਨ ਤੋਂ 4 ਫੁੱਟ ਹੇਠਾਂ ਵਹਿ ਰਹੀ ਹੈ।