Home Blog Page 2393

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਦੋਵੇਂ ਡਿਪਟੀ ਮੁੱਖ ਮੰਤਰੀ ਵੀ ਸ਼ਾਮਲ, ਦੇਖੋ ਤਸਵੀਰਾਂ

0

ਅੰਮ੍ਰਿਤਸਰ – ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਨਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਅੰਮ੍ਰਿਤ ਵੇਲੇ ਹੋਣ ਵਾਲੀ ਪਾਲਕੀ ਸਾਹਿਬ ਦੀ ਸੇਵਾ ’ਚ ਸ਼ਾਮਲ ਹੋਏ, ਜਿਸ ਦੇ ਲਈ ਮੁੱਖ ਮੰਤਰੀ ਚੰਨੀ ਦੇਰ ਰਾਤ ਅੰਮ੍ਰਿਤਸਰ ਪਹੁੰਚੇ ਸਨ। ਜਿੱਥੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ।

ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 6 ਵਜੇ ਸ੍ਰੀ ਰਾਮਤੀਰਥ, 7ਵਜੇ ਜਲ੍ਹਿਆਂਵਾਲਾ ਬਾਗ, 7:30 ਵਜੇ ਸ੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਣਗੇ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਸੰਬੰਧੀ ਭਾਰਤ ਸਰਕਾਰ ਜਲਦ ਕਰੇ ਫੈਸਲਾ-ਬੀਬੀ ਜਗੀਰ ਕੌਰ

0

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਭਾਈਦੀ ਸਜ਼ਾ ਮੁਆਫ਼ੀ ਸੰਬੰਧੀ ਜਾਣਬੁਝ ਕੇ ਦੇਰੀ ਕਰ ਰਹੀ ਹੈ, ਜਦਕਿ ਸੁਪਰੀਮ ਕੋਰਟ ਨੇ ਇਸ ਸੰਬੰਧ ਵਿਚ ਸਰਕਾਰ ਨੂੰ ਫੈਸਲਾ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਜਲਦ ਫੈਸਲੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਜਾਵੇਗਾ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਬੀਬੀ ਜਗੀਰ ਕੌਰ ਨੂੰ ਮਿਲਣ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਪਹੁੰਚੇ ਸਨ, ਜਿਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਾਮਲੇ ਦੇ ਨਿਪਟਾਰੇ ਲਈ ਕੇਂਦਰ ਤੱਕ ਪਹੁੰਚ ਕਰਨ ਲਈ ਕਿਹਾ। ਬੀਬੀ ਜਗੀਰ ਕੌਰ ਨੇ ਬੀਬੀ ਕਮਲਦੀਪ ਕੌਰ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਭਾਈ ਰਾਜੋਆਣਾ ਦੇ ਕੇਸ ਨੂੰ ਲੈ ਕੇ ਸੰਜੀਦਾ ਹੈ ਅਤੇ ਇਸ ਸੰਬੰਧ ਵਿਚ ਗ੍ਰਹਿ ਮੰਤਰਾਲੇ ਨੂੰ ਮੁੜ ਪੱਤਰ ਲਿਖਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਟਾਲ-ਮਟੋਲ ਵਾਲੀ ਨੀਤੀ ਅਪਣਾ ਰਹੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿਚ ਪਾਈ ਗਈ ਅਪੀਲ ‘’ਤੇ ਸਰਕਾਰ ਨੂੰ ਸਪੱਸ਼ਟ ਹਦਾਇਤ ਕੀਤੀ ਜਾ ਚੁੱਕੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵੱਲੋਂ ਜਿਨ੍ਹਾਂ 8 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਉਸ ਵਿਚ ਭਾਈ ਰਾਜੋਆਣਾ ਦਾ ਨਾਂ ਵੀ ਸ਼ਾਮਲ ਸੀ।

ਭਾਰਤ ਸਰਕਾਰ ਵੱਲੋਂ ਇਸ ਫੈਸਲੇ ਤਹਿਤ ਭਾਈ ਰਾਜੋਆਣਾ ਦੀ ਸਜ਼ਾ ਬਦਲ ਕੇ ਉਮਰ ਕੈਦ ਵਿਚ ਕੀਤੀ ਜਾਣੀ ਸੀ, ਪਰ ਦੁੱਖ ਦੀ ਗੱਲ ਕਿ ਇਸ ਮਾਮਲੇ ਵਿਚ ਸਰਕਾਰ ਨੇ ਆਪਣੇ ਹੀ ਫੈਸਲੇ ਨੂੰ ਲਾਗੂ ਨਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਲੈ ਕੇ ਸੁਪਰੀਮ ਕੋਰਟ ਵਿਚ 7 ਸਤੰਬਰ 2020 ਨੂੰ ਅਪੀਲ ਪਾਈ ਗਈ ਸੀ, ਜਿਸ ’ਤੇ ਸੁਣਵਾਈ ਦੌਰਾਨ 4 ਦਸੰਬਰ 2020 ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਲਦ ਫੈਸਲਾ ਕਰਨ ਲਈ ਹੁਕਮ ਜਾਰੀ ਕੀਤਾ ਸੀ।

ਸਰਕਾਰ ਦੀ ਟਾਲ-ਮਟੋਲ ਮਗਰੋਂ 25 ਜਨਵਰੀ 2021 ਨੂੰ ਸੁਪਰੀਪ ਕੋਰਟ ਨੇ ਦੋ ਹਫ਼ਤੇ ਵਿਚ ਫੈਸਲਾ ਕਰਨ ਦੇ ਸਖ਼ਤ ਆਦੇਸ਼ ਕੀਤੇ, ਜਦਕਿ ਸਰਕਾਰ ਨੇ ਸੁਪਰੀਮ ਕੋਰਟ ਪਾਸੋਂ 12 ਫ਼ਰਵਰੀ 2021 ਨੂੰ ਫੈਸਲੇ ਸਬੰਧੀ 6 ਹਫ਼ਤਿਆਂ ਦਾ ਹੋਰ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪ ਮੰਗੇ ਗਏ ਸਮੇਂ ਵਿਚ ਵੀ ਉਸ ਨੇ ਕੋਈ ਫੈਸਲਾ ਨਹੀਂ ਲਿਆ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਜ਼ਾ ਭੁਗਤਦਿਆਂ 26 ਸਾਲ ਦਾ ਸਮਾਂ ਬੀਤ ਚੁੱਕਾ ਹੈ, ਜੋ ਦੋ ਵਾਰ ਉਮਰ ਕੈਦ ਦੇ ਬਰਾਬਰ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਮਾਮਲੇ ਵਿਚ ਜਲਦ ਫੈਸਲਾ ਕਰੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ. ਗੁਰਬਖ਼ਸ਼ ਸਿੰਘ ਖਾਲਸਾ ਅਤੇ ਹੋਰ ਮੌਜੂਦ ਸਨ।

ਦਿੱਲੀ ਦੇ CM ਕੇਜਰੀਵਾਲ ਨੇ ਗੋਆ ‘ਚ ਕੀਤਾ ਵੱਡਾ ਐਲਾਨ, ਸੱਤਾ ‘ਚ ਆਏ ਤਾਂ ਸਥਾਨਕ ਲੋਕਾਂ ਲਈ 80% ਨੌਕਰੀਆਂ ਹੋਣਗੀਆਂ ਰਿਜ਼ਰਵ

0

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਗਾਮੀ ਗੋਆ ਵਿਧਾਨ ਸਭਾ ਚੋਣਾਂ ’ਚ ਜਿੱਤ ਕੇ ਸੱਤਾ ’ਚ ਆਉਣ ’ਤੇ ਉਨ੍ਹਾਂ ਦੀ ਪਾਰਟੀ ਨਿੱਜੀ ਖੇਤਰ ਸਮੇਤ 80 ਫ਼ੀਸਦੀ ਨੌਕਰੀਆਂ ਸਥਾਨਕ ਲੋਕਾਂ ਲਈ ਰਿਜ਼ਰਵ ਕਰੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੋਆ ਵਿਚ ਹਰੇਕ ਪਰਿਵਾਰ ਦੇ ਘੱਟੋ-ਘੱਟ ਇੱਕ ਬੇਰੁਜ਼ਗਾਰ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲਣ ਤੱਕ 3,000 ਰੁਪਏ ਮਹੀਨੇਵਾਰ ਭੱਤਾ ਮਿਲੇਗਾ। ਗੋਆ ’ਚ ਅਜੇ ਭਾਜਪਾ ਦੀ ਸਰਕਾਰ ਹੈ, ਜਿੱਥੇ ਅਗਲੇ ਸਾਲ ਫਰਵਰੀ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਕੇਜਰੀਵਾਲ ਜੁਲਾਈ ’ਚ ਉਹ ਪਹਿਲੀ ਵਾਰ ਗੋਆ ਆਏ ਸਨ, ਤਾਂ ਉਨ੍ਹਾਂ ਦੀ ਪਾਰਟੀ ਦੇ ਸੱਤਾ ’ਚ ਆਉਣ ’ਤੇ ਗੋਆ ਵਿਚ ਲੋਕਾਂ ਨੂੰ ਪ੍ਰਤੀ ਮਹੀਨੇ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ। ਕੇਜਰੀਵਾਲ ਨੇ ਅੱਜ ਕਿਹਾ ਕਿ ਅਸੀਂ ਅਜਿਹਾ ਕਾਨੂੰਨ ਪਾਸ ਕਰਾਂਗੇ, ਜਿਸ ਤਹਿਤ ਨਿੱਜੀ ਉਦਯੋਗਾਂ ਲਈ 80 ਫ਼ੀਸਦੀ ਰੁਜ਼ਗਾਰ ਸਥਾਨਕ ਲੋਕਾਂ ਨੂੰ ਦੇਣਾ ਜ਼ਰੂਰੀ ਹੋਵੇਗਾ।

ਕੇਜਰੀਵਾਲ ਨੇ ਅੱਜ ਇੱਕ ਹੋਰ ਵਾਅਦਾ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਗੋਆ ਵਿਚ ‘ਸਕਿਲ ਯੂਨੀਵਰਸਿਟੀ’ ਦੀ ਸਥਾਪਨਾ ਕੀਤੀ ਜਾਵੇਗੀ, ਇੱਥੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ ਅਤੇ ਨੌਕਰੀ ਲਈ ਤਿਆਰ ਕੀਤਾ ਜਾਵੇਗਾ।

Oppo ਦੇ 6GB RAM ਤੇ 48MP ਕੈਮਰਾ ਵਾਲੇ ਸਮਾਰਟਫੋਨ ਦੇ ਵਧੀ ਕੀਮਤ, ਜਾਣੋ ਕੀਮਤ

0

ਨਵੀਂ ਦਿੱਲੀ : ਚੀਨ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀਆਂ ਵਿੱਚੋਂ ਇੱਕ Oppo ਨੇ ਇਸ ਸਾਲ ਲਾਂਚ ਕੀਤੇ ਆਪਣੇ ਸਮਾਰਟਫੋਨਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਤੁਹਾਨੂੰ Oppo F19 ਸਮਾਰਟਫੋਨ ਦੇ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਸਿੰਗਲ ਵੇਰੀਐਂਟ ‘ਚ ਆਉਣ ਵਾਲੇ ਇਸ ਸਮਾਰਟਫੋਨ ਦੀ ਕੀਮਤ 19,990 ਰੁਪਏ ਹੋ ਗਈ ਹੈ, ਜੋ ਪਹਿਲਾਂ 18,990 ਰੁਪਏ ਸੀ। ਇਹ ਫੋਨ 6GB ਰੈਮ ਤੇ 128 GB ਇੰਟਰਨਲ ਸਟੋਰੇਜ ਵੇਰੀਐਂਟ ਦੇ ਨਾਲ ਆਉਂਦਾ ਹੈ। ਇਸ ਵਿੱਚ 5000mAh ਦੀ ਬੈਟਰੀ ਹੈ ਜੋ 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਹੈ। ਆਓ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਦੇ ਹਾਂ।

ਸਪੈਸੀਫਿਕੇਸ਼ਨ : Oppo F19 ਫੋਨ ‘ਚ 6.43 ਇੰਚ ਦੀ ਫੁੱਲ HD + AMOLED ਡਿਸਪਲੇ ਹੈ। ਇਸ ‘ਚ ਪੰਚ ਹੋਲ ਕਟਆਊਟ ਮਿਲੇਗਾ, ਜਿਸ ‘ਚ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ 11 ਅਧਾਰਤ ਕਲਰ ਆਪਰੇਟਿੰਗ ਸਿਸਟਮ 11.1 ‘ਤੇ ਕੰਮ ਕਰਦਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 6 GB ਰੈਮ ਤੇ 128 GB ਇੰਟਰਨਲ ਸਟੋਰੇਜ ਹੈ।

ਕੈਮਰਾ : ਫੋਟੋਗ੍ਰਾਫੀ ਲਈ Oppo F19 ਫੋਨ ‘ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਨਾਲ ਹੀ, ਫੋਨ ਵਿੱਚ 2 ਮੈਗਾਪਿਕਸਲ ਦੇ ਦੋ ਹੋਰ ਕੈਮਰਾ ਸੈਂਸਰ ਦਿੱਤੇ ਗਏ ਹਨ। ਸੈਲਫੀ ਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।

ਮਜ਼ਬੂਤ ਬੈਟਰੀ : ਪਾਵਰ ਲਈ, Oppo F19 ‘ਚ 5000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫੋਨ ਨੂੰ ਪੰਜ ਮਿੰਟ ਚਾਰਜ ਕਰਕੇ, ਤੁਸੀਂ ਸਾਢੇ ਪੰਜ ਘੰਟੇ ਕਾਲਿੰਗ ਤੇ ਦੋ ਘੰਟੇ ਯੂਟਿਬ ਚਲਾ ਸਕਦੇ ਹੋ। ਫੋਨ ਇੰਡਿਸਪਲੇ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਫੀਚਰ ਨਾਲ ਲੈਸ ਹੈ।

Samsung Galaxy F12 ਨਾਲ ਮੁਕਾਬਲਾ : Oppo F19 ਦਾ ਮੁਕਾਬਲਾ ਭਾਰਤ ਵਿੱਚ ਸੈਮਸੰਗ ਗਲੈਕਸੀ F12 ਨਾਲ ਹੋਵੇਗਾ। ਇਸ ਫੋਨ ਵਿੱਚ 6.5 ਇੰਚ ਦੀ HD+ ਇਨਫਿਨਿਟੀ V ਡਿਸਪਲੇ ਹੈ, ਜੋ 90Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ। ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਹ ਫ਼ੋਨ Exynos 850 ਪ੍ਰੋਸੈਸਰ ਨਾਲ ਲੈਸ ਹੈ।

ਫੋਟੋਗ੍ਰਾਫੀ ਲਈ ਇਸ ਫੋਨ ‘ਚ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। 4 GB ਰੈਮ ਤੇ 64 GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 10,999 ਰੁਪਏ ਹੈ, ਜਦੋਂਕਿ 4 GB ਰੈਮ ਤੇ 128 GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 11,999 ਰੁਪਏ ਹੈ।

Canada : ਚੋਣਾਂ ‘ਚ Trudeau ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਦਰਜ਼ ਪਰ ਬਹੁਮਤ ਤੋਂ ਦੂਰ

0

ਟੋਰਾਂਟੋ : ਕੈਨੇਡਾ ਦੇ ਲੋਕਾਂ ਨੇ ਸੋਮਵਾਰ ਨੂੰ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਦਵਾਈ ਹੈ ਪਰ ਜਿਆਦਾਤਰ ਸੀਟਾਂ ‘ਤੇ ਵੱਡੀ ਜਿੱਤ ਦੀ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੋ ਸਕੀ। ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੀ ਤੁਲਣਾ ‘ਚ ਸਭ ਤੋਂ ਜਿਆਦਾ ਸੀਟਾਂ ਹਾਸਲ ਕੀਤੀਆਂ ਹਨ। ਟਰੂਡੋ ਨੇ 2015 ਦੀਆਂ ਚੋਣਾਂ ‘ਚ ਆਪਣੇ ਸੁਰਗਵਾਸੀ ਪਿਤਾ ਅਤੇ ਸਾਬਕਾ ਪ੍ਰਧਾਨਮੰਤਰੀ ਪਿਅਰੇ ਟਰੂਡੋ ਦੀ ਲੋਕਪ੍ਰਿਅਤਾ ਦਾ ਸਹਾਰਾ ਲਿਆ ਅਤੇ ਚੋਣਾਂ ‘ਚ ਜਿੱਤ ਹਾਸਲ ਕੀਤੀ ਸੀ। ਫਿਰ ਪਾਰਟੀ ਦੀ ਅਗਵਾਈ ਕਰਦੇ ਹੋਏ ਪਿਛਲੀਆਂ ਦੋ ਵਾਰ ਦੀਆਂ ਚੋਣਾਂ ‘ਚ ਉਨ੍ਹਾਂ ਨੇ ਆਪਣੇ ਦਮ ‘ਤੇ ਪਾਰਟੀ ਨੂੰ ਜਿੱਤ ਦਿਵਾਈ। ਲਿਬਰਲ ਪਾਰਟੀ 2019 ‘ਚ ਜਿੱਤੀਆਂ ਗਈਆਂ ਸੀਟਾਂ ਤੋਂ ਇੱਕ ਘੱਟ ਯਾਨੀ 156 ਸੀਟਾਂ ‘ਤੇ ਜਿੱਤ ਦੀ ਕੰਗਾਰ ‘ਤੇ ਹੈ। ਹਾਊਸ ਆਫ ਕਾਮਨਸ ‘ਚ ਬੁਹਮਤ ਲਈ 170 ਸੀਟਾਂ ‘ਤੇ ਜਿੱਤ ਜ਼ਰੂਰੀ ਹੈ।

ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ ਜਿੱਤੀਆਂ ਹਨ, 2019 ‘ਚ ਵੀ ਉਹ ਇੰਨੀਆਂ ਹੀ ਸੀਟਾਂ ਜਿੱਤੀ ਸੀ, ਬਲਾਕ ਕਿਊਬੇਕੋਇਸ 32 ਅਤੇ ਵਾਮਪੰਥੀ ਨਿਊ ਡੈਮੋਕਰੇਟਿਕ ਪਾਰਟੀ 27 ਸੀਟਾਂ ‘ਤੇ ਅੱਗੇ ਹੈ। ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਟਰੂਡੋ (49) ਸਮਰੱਥ ਸੀਟਾਂ ਜਿੱਤ ਪਾਉਣਗੇ ਪਰ ਉਹ ਇੱਕ ਸਥਿਰ ਘੱਟ ਗਿਣਤੀ ਦੀ ਸਰਕਾਰ ਬਣਾਉਣ ਦੀ ਹਾਲਤ ‘ਚ ਹਨ ਅਤੇ ਹੋਰ ਪਾਰਟੀਆਂ ਦੇ ਸਹਿਯੋਗ ਦੇ ਬਿਨ੍ਹਾਂ ਕਿਸੇ ਕਾਨੂੰਨ ਨੂੰ ਪਾਸ ਨਹੀਂ ਕਰਾ ਪਾਉਣਗੇ ਪਰ ਉਹ ਇੰਨੀਆਂ ਸੀਟਾਂ ਜ਼ਰੂਰ ਜਿੱਤ ਜਾਣਗੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਖ਼ਤਰਾ ਨਹੀਂ ਰਹੇਗਾ। ਵਿਰੋਧੀ ਪੱਖ ਟਰੂਡੋ ‘ਤੇ ਆਪਣੇ ਫਾਇਦਿਆਂ ਲਈ ਸਮੇਂ ਤੋਂ ਦੋ ਸਾਲ ਪਹਿਲਾਂ ਆਮ ਚੋਣਾਂ ਕਰਵਾਉਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ। ਮਾਂਟਰੀਅਲ ‘ਚ ਮੈਕ ਗਿਲ ਯੂਨੀਵਰਸਿਟੀ ‘ਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਡੈਨੀਅਲ ਬੇਲੈਂਡ ਨੇ ਕਿਹਾ, ‘‘ਟਰੂਡੋ ਦੀ ਬਹੁਮਤ ਪਾਉਣ ਦੀ ਇੱਛਾ ਪੂਰੀ ਨਹੀਂ ਹੋ ਸਕੇਗੀ। ਇਸ ਲਈ ਮੈਂ ਕਹਾਂਗਾ ਕਿ ਇਹ ਉਨ੍ਹਾਂ ਦੇ ਲਈ ਖੱਟੀ ਮਿੱਠੀ ਜਿੱਤ ਹੈ।

ਦੇਖਿਆ ਜਾਵੇ ਤਾਂ ਇਹ ਪੁਰਾਣੀ ਘੱਟ ਗਿਣਤੀ ਦੀ ਸਰਕਾਰ ਜਿਹੀ ਹੀ ਹੋਵੇਗੀ। ਟਰੂਡੋ ਅਤੇ ਲਿਬਰਲ ਪਾਰਟੀ ਦੇ ਨੇਤਾ ਆਪਣਾ ਅਸਤੀਤਵ ਬਚਾਉਣ ‘ਚ ਕਾਮਯਾਬ ਰਹੇ ਅਤੇ ਉਹ ਸੱਤਾ ‘ਚ ਬਣੇ ਰਹਿਣਗੇ।’’ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਦੇ ਲੋਕ ਮਹਾਂਮਾਰੀ ਦੇ ਦੌਰਾਨ ਕੰਜਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਚਾਹੁੰਦੇ। ਕੈਨੇਡਾ ਵਰਤਮਾਨ ‘ਚ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਸਦੇ ਜਿਆਦਾਤਰ ਨਾਗਰਿਕਾਂ ਦਾ ਸਾਰਾ ਟੀਕਾਕਰਣ ਹੋ ਚੁੱਕਿਆ ਹੈ। ਟਰੂਡੋ ਨੇ ਦਲੀਲ ਦਿੱਤੀ ਕਿ ਕੰਜਰਵੇਟਿਵ ਪਾਰਟੀ ਦਾ ਦ੍ਰਿਸ਼ਟੀਕੋਣ ਖਤਰਨਾਕ ਹੈ ਕਿਉਂਕਿ ਉਹ ਲੌਕਡਾਊਨ ਦੇ ਖਿਲਾਫ ਹਨ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਇੱਕ ਅਜਿਹੀ ਸਰਕਾਰ ਚਾਹੀਦੀ ਹੈ ਜੋ ਵਿਗਿਆਨ ਦੀ ਪਾਲਣਾ ਕਰੇ। ਕੰਜਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ’ਟੁਲੇ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਨਹੀਂ ਦੱਸ ਸਕਦੇ ਕਿੰਨੇ ਲੋਕਾਂ ਦਾ ਟੀਕਾਕਰਣ ਹੋਇਆ।

ਅਲਬਰਟਾ ਦੇ ਪ੍ਰਧਾਨਮੰਤਰੀ ਅਤੇ ਓ ’ਟੁਲੇ ਦੇ ਸਾਥੀ ਜੇਸਨ ਕੇਨਨੀ ਨੇ ਕਿਹਾ ਕਿ ਪ੍ਰਾਂਤ ਦੇ ਹਸਪਤਾਲਾਂ ‘ਚ ਕੁਝ ਦਿਨਾਂ ‘ਚ ਮਰੀਜਾਂ ਅਤੇ ਕਰਮਚਾਰੀਆਂ ਲਈ ਬੈਡ ਉਪਲੱਬਧ ਨਹੀਂ ਰਹਿ ਸਕਦੇ ਹਨ ਅਤੇ ਆਈਸੀਯੂ ਦੇ ਵੀ ਭਰਨ ਦੀ ਸ਼ੰਕਾ ਹੈ। ਉਨ੍ਹਾਂ ਨੇ ਇਸ ਗੰਭੀਰ ਹਾਲਤ ਲਈ ਮਾਫੀ ਮੰਗੀ ਅਤੇ ਹੁਣ ਉਹ ਟੀਕਾ ਪਾਸਪੋਰਟ ਦੀ ਸ਼ੁਰੁਆਤ ਕਰਨਾ ਚਾਹੁੰਦੇ ਹਨ ਅਤੇ ਕਰੀਬ ਦੋ ਮਹੀਨਿਆਂ ਤੱਕ ਸਾਰੀਆਂ ਪਾਬੰਦੀਆਂ ਤੋਂ ਛੋਟ ਦੇ ਬਾਅਦ ਘਰ ਤੋਂ ਕੰਮ ਕਰਨ ਨੂੰ ਲਾਜ਼ਮੀ ਕਰਨਾ ਚਾਹੁੰਦੇ ਹਨ। 20ਵੀਂ ਸਦੀ ਦੇ ਦੌਰਾਨ ਲਿਬਰਲ ਪਾਰਟੀ ਨੇ 69 ਸਾਲਾਂ ਤੱਕ ਕੈਨੇਡਾ ‘ਤੇ ਸ਼ਾਸਨ ਕੀਤਾ। ਪਿਅਰੇ ਟਰੂਡੋ ਨੇ ਇੱਕ ‘‘ਨਿਆਂ ਪੂਰਣ ਸਮਾਜ’’ ਦਾ ਐਲਾਨ ਕੀਤਾ ਅਤੇ ਦੇਸ਼ ਦਾ ਅਗਵਾਈ ਕੀਤੀ ਜੋ ਕੈਨੇਡਾ ‘ਚ ਇਸ ਤੋਂ ਪਹਿਲਾਂ ਨਹੀਂ ਦੇਖਿਆ ਗਿਆ ਸੀ।

ਕਰੇਲੇ ਦਾ ਕੌੜਾਪਣ ਦੂਰ ਕਰਨ ਲਈ ਅਪਣਾਓ ਇਹ ਚੀਜ਼ਾਂ

0

ਕਰੇਲਾ ਇੱਕ ਅਜੇਹੀ ਸਬਜ਼ੀ ਹੈ ਜੋ ਸਵਾਦ ਚ ਥੋੜਾ ਵੱਖਰਾ ਹੁੰਦਾ ਹੈ ਯਾਨੀ ਕਿ ਇਸ ’ਚ ਕੌੜਾਪਣ ਹੁੰਦਾ ਹੈ। ਇਸੇ ਕੌੜੇਪਣ ਕਾਰਨ ਬਹੁਤ ਘੱਟ ਲੋਕ ਕਰੇਲੇ ਖਾਣੇ ਪਸੰਦ ਕਰਦੇ ਹਨ। ਕਰੇਲੇ ਨੂੰ ਵਿਟਾਮਿਨ ਅਤੇ ਮਿਨਰਲਜ਼ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਲਾਭ ਲੁਕੇ ਹੋਏ ਹਨ। ਕਰੇਲੇ ਦੀ ਸਬਜ਼ੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਜਿਵੇਂ ਕਿ ਕੁੱਝ ਲੋਕ ਕਰੇਲਿਆਂ ’ਚ ਮਸਾਲਾ ਭਰ ਕੇ ਇਸ ਦੀ ਸਬਜ਼ੀ ਬਣਾਉਂਦੇ ਹਨ ਉੱਥੇ ਹੀ ਕੁਝ ਲੋਕ ਇਸ ਨੂੰ ਕੱਟ ਕੇ ਇਸ ਦੀ ਸਬਜ਼ੀ ਖਾਣੀ ਪਸੰਦ ਕਰਦੇ ਹਨ। ਹਾਲਾਂਕਿ ਕਰੇਲੇ ਦੇ ਕਈ ਫ਼ਾਇਦੇ ਹਨ ਪਰ ਫੇਰ ਵੀ ਘੱਟ ਲੋਕ ਹੀ ਇਸ ਨੂੰ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਰੇਲਾ ਬਹੁਤ ਕੌੜਾ ਲੱਗਦਾ ਹੈ।

ਅਜਿਹੇ ’ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁੱਝ ਅਜਿਹੇ ਢੰਗ ਜੋ ਇਸ ਨੂੰ ਸੁਵਾਦ ਬਣਾਉਣ ਦੇ ਨਾਲ-ਨਾਲ ਇਸ ਦਾ ਕੌੜਾਪਣ ਪੂਰੀ ਤਰਾਂ ਦੂਰ ਕਰ ਦੇਣਗੇ। ਸਭ ਤੋਂ ਪਹਿਲਾਂ ਇਸ ਦੀ ਉੱਪਰਲੀ ਪਰਤ ਚੰਗੀ ਤਰ੍ਹਾਂ ਛਿੱਲੋ, ਖੁਰਦੁਰੀ ਸਕਿਨ ਪੂਰੀ ਤਰ੍ਹਾਂ ਕੱਢ ਦਵੋ। ਫੇਰ ਇਸ ਦੇ ਵਿੱਚ ਮੌਜੂਦ ਬੀਜ ਕੱਢ ਲਵੋ ਕਿਉਂਕਿ ਇੰਨਾ ’ਚ ਹੁੰਦਾ ਹੈ ਅਸਲੀ ਕੌੜਾਪਣ। ਕਰੇਲੇ ’ਤੇ ਨਮਕ ਲਾ ਕੇ ਘੱਟੋਂ-ਘੱਟ 20-30 ਮਿੰਟ ਤੱਕ ਰੱਖੋ। ਜੇਕਰ ਕਰੇਲਾ ਪਾਣੀ ਛੱਡ ਦਵੇ ਤਾਂ ਉਸ ਨੂੰ ਨਚੋੜ ਦਵੋ। ਫੇਰ ਕਰੇਲਿਆਂ ਨੂੰ ਪਾਣੀ ਨਾਲ ਸਾਫ ਕਰੋ। ਫੇਰ ਦੋਬਾਰਾ ਤੋਂ ਅਜਿਹਾ ਕਰੋ। ਇੰਝ ਕਰਨ ਨਾਲ ਕੌੜਾਪਣ ਨਿਕਲ ਜਾਵੇਗਾ। ਕਰੇਲੇ ਦੇ ਨਿੱਕੇ-ਨਿੱਕੇ ਪੀਸ ਕੱਟ ਕੇ ਦਹੀਂ ’ਚ ਭਿਓਂ ਦਵੋ। ਇੰਝ ਕਰਨ ਨਾਲ ਕੌੜਾਪਣ ਨਿਕਲ ਜਾਵੇਗਾ।

ਪੰਜਾਬ CM ਦੇ ਦਿੱਲੀ ਦੌਰੇ ‘ਤੇ ਅਕਾਲੀ ਦਲ ਨੇ ਉਠਾਏ ਸਵਾਲ, ਕਹੀ ਇਹ ਗੱਲ

0

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪਣੇ ਕੈਬਨਿਟ ਮੰਤਰੀਆਂ ਸਮੇਤ, ਚਾਰਟਰਡ ਜਹਾਜ਼ ਰਾਹੀਂ ਦਿੱਲੀ ਜਾਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਦੌਰੇ ‘ਤੇ ਸਵਾਲ ਖੜ੍ਹੇ ਕੀਤੇ ਹਨ।

ਅਕਾਲੀ ਦਲ ਨੇ ਟਵੀਟ ਕੀਤਾ ਕਿ ਇਹ ਕਹਿਣ ਤੋਂ ਬਾਅਦ ਕਿ ਉਹ ਆਮ ਆਦਮੀ ਦੇ ਨਾਲ ਖੜ੍ਹੇ ਹਨ, ਕਾਂਗਰਸੀ ਨੇਤਾ ਨੇ ਚੰਡੀਗੜ੍ਹ ਤੋਂ ਦਿੱਲੀ ਤੱਕ ਸਿਰਫ 250 ਕਿਲੋਮੀਟਰ ਦਾ ਸਫਰ ਨਿੱਜੀ ਜਹਾਜ਼ ਰਾਹੀਂ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ਕੀ ਕੋਈ ਸਧਾਰਨ ਉਡਾਣਾਂ ਜਾਂ ਕਾਰਾਂ ਨਹੀਂ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ?

1 ਅਕਤੂਬਰ ਤੋਂ ਬਦਲਣਗੇ ਪੈਨਸ਼ਨ ਨਿਯਮ! ਸਾਰਿਆਂ ‘ਤੇ ਲਾਗੂ ਹੋਣਗੇ, ਪੜ੍ਹੋ ਪੂਰੀ ਜਾਣਕਾਰੀ

0

ਪੈਨਸ਼ਨ ਪਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ। ਅਸਲ ਵਿਚ 1 ਅਕਤੂਬਰ, 2021 ਤੋਂ ਪੈਨਸ਼ਨ ਦਾ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਪੈਨਸ਼ਨਰਜ਼ ਲਈ ਇਸ ਨਿਯਮ ਨੂੰ ਮੰਨਣਾ ਬੇਹੱਦ ਜ਼ਰੂਰੀ ਹੋਵੇਗਾ। ਹੁਣ ਡਿਜੀਟਲ ਲਾਈਫ ਸਰਟੀਫਿਕੇਟ (Digital Life Certificate) ਦੇਸ਼ ਦੇ ਸਾਰੇ ਹੈੱਡ ਪੋਸਟ ਆਫਿਸ ਦੇ ਜੀਵਨ ਪ੍ਰਮਾਣ ਸੈਂਟਰ ਯਾਨੀ ਕਿ JPC ‘ਚ ਜਮ੍ਹਾਂ ਕਰਵਾਏ ਜਾ ਸਕਣਗੇ। ਅਜਿਹੇ ਪੈਨਸ਼ਨਰਜ਼ ਜਿਨ੍ਹਾਂ ਦੀ ਉਮਰ 80 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਉਹ 1 ਅਕਤੂਬਰ ਤੋਂ 30 ਨਵੰਬਰ 2021 ਤਕ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। 80 ਸਾਲ ਤੋਂ ਹੇਠਾਂ ਦੇ ਪੈਨਸ਼ਨਰਜ਼ 1 ਨਵੰਬਰ ਤੋਂ 30 ਨਵੰਬਰ ਤਕ ਲਾਈਫ ਸਰਟੀਫਿਕੇਟ ਜਮ੍ਹਾਂ ਕਰ ਸਕਣਗੇ। ਆਓ ਜਾਣਦੇ ਹਾਂ ਇਸ ਪ੍ਰਕਿਰਿਆ ਬਾਰੇ…

ਇੰਡੀਆ ਪੋਸਟ ਦੇ ਰਿਹਾ ਹੈ ਸਰਵਿਸ
ਤੁਹਾਨੂੰ ਦੱਸ ਦੇਈਏ ਕਿ ਪੋਸਟ ਆਫਿਸ ‘ਚ ਹੁਣ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕੀਤਾ ਜਾ ਰਿਹਾ ਹੈ। ਭਾਰਤੀ ਡਾਕ ਵਿਭਾਗ ਨੇ ਸਾਰੇ ਪੈਨਸ਼ਨਰਜ਼ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਜੀਵਨ ਪ੍ਰਮਾਣ ਸੈਂਟਰ ਦੀ ਆਈਡੀ ਬੰਦ ਹੋਵੇ ਤਾਂ ਸਮੇਂ ਸਿਰ ਐਕਟਿਵ ਕਰ ਲਓ। ਸਰਕਾਰ ਵੱਲੋਂ ਜਿਨ੍ਹਾਂ ਹੈੱਡ ਪੋਸਟ ਆਫਿਸ ‘ਚ ਜੀਵਨ ਪ੍ਰਮਾਣ ਸੈੰਟਰ ਨਹੀਂ ਹੈ, ਉੱਥੇ ਫੌਰਨ ਇਹ ਸੈਂਟਰ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਰਕਾਰ ਅਨੁਸਾਰ, ਜੀਵਨ ਪ੍ਰਮਾਣ ਸੈਂਟਰ ਬਣਾਉਣ ਤੋਂ ਬਾਅਦ ਆਈਡੀ ਐਕਟੀਵੇਟ ਕਰਨੀ ਪਵੇਗੀ। ਇਹੀ ਕੰਮ ਪੋਸਟ ਆਫਿਸ ‘ਚ ਕਾਮਨ ਸਰਵਿਸ ਸੈਂਟਰ ਲਈ ਵੀ ਹੋਣਾ ਹੈ। ਇਸ ਦੀ ਆਖਰੀ ਤਰੀਕ 20 ਸਤੰਬਰ, 2021 ਨਿਰਧਾਰਤ ਕੀਤੀ ਗਈ ਹੈ।

ਇੰਡੀਆ ਪੋਸਟ ਨੇ ਪਹਿਲਾਂ ਵੀ ਦਿੱਤੀ ਹੈ ਜਾਣਕਾਰੀ
ਇੰਡੀਆ ਪੋਸਟ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਅਤੇ ਕਿਹਾ, ਸੀਨੀਅਰ ਨਾਗਰਿਕ ਹੁਣ ਆਸਾਨੀ ਨਾਲ ਨੇੜਲੇ ਡਾਕਘਰ ਸੀਐੱਸਸੀ ਕਾਊਂਡਰ ‘ਤੇ ਜੀਵਨ ਪ੍ਰਮਾਣ ਪੱਤਰ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਜੀਵਨ ਪ੍ਰਮਾਣ ਦੀ ਅਧਿਕਾਰਤ ਵੈੱਬਸਾਈਟ jeevanpramaan.gov.in ਅਨੁਸਾਰ, ਇਸ ਜੀਵਨ ਪ੍ਰਮਾਣ ਪੱਤਰ ਨੂੰ ਪ੍ਰਾਪਤ ਕਰਨ ਲਈ ਪੈਨਸ਼ਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਜਾਂ ਤਾਂ ਨਿੱਜੀ ਰੂਪ ‘ਚ ਪੈਨਸ਼ਨ ਵੰਡ ਏਜੰਸੀ ਜਾਣਾ ਪਵੇਗਾ ਜਾਂ ਅਥਾਰਟੀ ਵੱਲੋਂ ਜਾਰੀ ਜੀਵਨ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਪਵੇਗਾ। ਜਿੱਥੇ ਉਹ ਪਹਿਲਾਂ ਸੇਵਾ ਦੇ ਚੁੱਕੇ ਹਨ ਤੇ ਇਸ ਨੂੰ ਡਿਸਟ੍ਰੀਬਿਊਸ਼ਨ ਏਜੰਸੀ ਨੂੰ ਸੌਂਪ ਦਿੱਤਾ ਹੈ।

ਜਾਣੋ ਕਿਵੇਂ ਕਰਨਾ ਹੈ ਅਪਲਾਈ
ਅਪਲਾਈ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੰਬਰ ਤੋਂ 7738299899 ‘ਤੇ ਐੱਸਐੱਮਐੱਸ ਭੇਜ ਕੇ ਨੇੜਲੇ ਜੀਵਨ ਪ੍ਰਮਾਣ ਕੇਂਦਰ ਦਾ ਅਪਲੇਟ ਲੈ ਸਕਦੇ ਹੋ। ਐੱਸਐੱਮਐੱਸ ਲਈ ਟੈਕਸਟ <ਜੇਪੀਐੱਲ<ਪਿਨ ਕੋਡ>ਹੋਵੇਗਾ। ਪੈਨਸ਼ਨਰਜ਼ ਨੂੰ ਦਿੱਤੇ ਗਏ ਪਿਨ ਕੋਡ ਨਾਲ ਆਸਪਾਸ ਜੀਵਨ ਪ੍ਰਮਾਣ ਕੇਂਦਰਾਂ ਦੀ ਇਕ ਸੂਚੀ ਮਿਲੇਗੀ। ਇਹ ਸੂਚੀ ਮਿਲਣ ਤੋਂ ਬਾਅਦ ਤੁਸੀਂ ਆਪਣੇ ਨਜ਼ਦੀਕੀ ਸੈਂਟਰ ਨੂੰ ਚੁਣ ਸਕਦੇ ਹੋ। ਉੱਥੇ ਜਾ ਕੇ ਆਪਣਾ ਡਿਜ਼ੀਟਲ ਜੀਵਨ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦੇ ਹੋ।

Life Certificate ਪ੍ਰੋਸੈੱਸ ਦੋ ਮਹੀਨੇ ਤੱਕ ਚੱਲੇਗਾ
Digital Life Certificate News : ਡਿਪਾਰਟਮੈਂਟ ਆਫ ਪੋਸਟ ‘ਚ Assitant Director General (PO) ਸੁਕ੍ਰਿਤੀ ਗੁਪਤਾ ਮੁਤਾਬਕ ਇਸ ਸਕਾਲ ਵਿਭਾਗ Digital Life Certificate ਨੂੰ 1 ਅਕਤੂਬਰ 2021 ਤੋਂ ਲੈਣਾ ਸ਼ੁਰੂ ਕਰੇਗਾ। ਇਹ ਪ੍ਰੋਸੈੱਸ ਦੋ ਮਹੀਨੇ ਤੱਕ ਜਾਰੀ ਰਹੇਗਾ। 1 ਅਕਤੂਬਰ ਤੋਂ 80 ਸਾਲ ਅਤੇ ਉਸ ਤੋਂ ਉੱਪਰਲੇ Pensioner ਆਪਣਾ Life Certificate ਦੇ ਸਕਦੇ ਹਨ। ਉਨ੍ਹਾਂ ਨੂੰ ਡਾਕ ਘਰ ਦੇ Jeevan Pramaan Centre ‘ਤੇ ਜਾ ਕੇ ਉਸ ਨੂੰ ਜਮ੍ਹਾਂ ਕਰਨਾ ਪਵੇਗਾ ਜਾਂ ਆਨਲਾਈਨ ਸਰਵਿਸ ਵੀ ਲੈ ਸਕਦੇ ਹਨ।

Jeevan Pramaan Centre ਦੇਸ਼ ਦੇ ਸਾਰੇ ਡਾਕਘਰ ਹੈੱਡਕੁਆਰਟਰਾਂ ‘ਚ
ਸੁਕ੍ਰਿਤੀ ਗੁਪਤਾ ਮੁਤਾਬਕ Jeevan Pramaan Centre (ਜੀਵਨ ਪ੍ਰਮਾਣ ਪੱਤਰ ਸੈਂਟਰ) ਦੇਸ਼ ਦੇ ਸਾਰੇ ਡਾਕਘਰ ਹੈੱਡਕੁਆਟਰ ‘ਚ ਖੋਲ੍ਹੇ ਗਏ ਹਨ। ਜੇਕਰ ਕਿਸੇ ਮੁੱਖ ਡਾਕਘਰ ‘ਚ Jeevan Pramaan Centre IDs ਕੰਮ ਨਹੀਂ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਐਕਟੀਵੇਟ ਕੀਤਾ ਜਾਵੇ। ਨਾਲ ਹੀ ਜਿੱਥੇ ਨਹੀਂ ਹਨ, ਉੱਥੇ ਹੀ ਇਨ੍ਹਾਂ ਨੂੰ ਤੁਰੰਤ ਸਥਾਪਿਤ ਕੀਤਾ ਜਾਵੇ। ਇਹ ਕੰਮ 20 ਸਤੰਬਰ 2021 ਤਕ ਹਰ ਹਾਲ ‘ਚ ਹੋ ਜਾਣਾ ਚਾਹੀਦਾ ਹੈ।

80 ਸਾਲ ਤੋਂ ਘੱਟ ਦੇ ਪੈਨਸ਼ਨਰ
ਏਜੀ ਆਫਿਸ ਬ੍ਰਦਰਹੁੱਡ ਦੇ ਸਾਬਕਾ ਪ੍ਰਧਾਨ ਐੱਸਐੱਸ ਤਿਵਾੜੀ ਨੇ ਦੱਸਿਆ ਕਿ 80 ਸਾਲ ਤੋਂ ਘੱਟ ਉਮਰ ਦੇ Pensioner (ਪੈਨਸ਼ਨਰ) 1 ਨਵੰਬਰ 2021 ਤੋਂ 30 ਨਵੰਬਰ 2021 ਦੇ ਵਿਚਾਕਰ ਆਪਣਾ Digital Life Certificate ਦੇ ਸਕਣਗੇ। ਉਨ੍ਹਾਂ ਲਈ ਵੀ Jeevan Pramaan Centre ਬਣਾਏ ਗਏ ਹਨ। ਉੱਥੇ ਜਾ ਕੇ ਉਹ Aadhaar Verification ਜ਼ਰੀਏ Digital Life Certificate ਜਮ੍ਹਾਂ ਕਰ ਸਕਦੇ ਹਨ। Department of Pension and Pensioners Welfare ਇਸ ਬਾਰੇ ਹੋਰ ਵਿਭਾਗਾਂ ਨੂੰ ਵੀ ਅਲਰਟ ਕਰੇਗਾ।

ਬਿਨਾਂ ਫਰਿੱਜ ਦੇ ਸਬਜ਼ੀਆਂ ਨੂੰ ਕਿਵੇਂ ਰੱਖੀਏ ਤਾਜ਼ਾ, ਜਾਣੋ

0

ਹਰ ਕੋਈ ਚਾਹੁੰਦਾ ਹੈ ਕਿ ਸਬਜ਼ੀਆਂ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਤਾਜ਼ਾ ਰਹਿਣ, ਖਾਸ ਕਰਕੇ ਫਰਿੱਜ ਤੋਂ ਬਿਨਾਂ, ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਡੇ ਲਈ ਕੁੱਝ ਘਰੇਲੂ ਉਪਾਅ ਲੈ ਕੇ ਆਏ ਹਾਂ, ਜਿਨ੍ਹਾਂ ਦੁਆਰਾ ਤੁਸੀਂ ਫਰਿੱਜ ਦੀ ਮਦਦ ਤੋਂ ਬਿਨਾਂ ਸਬਜ਼ੀਆਂ ਨੂੰ ਤਾਜ਼ਾ ਰੱਖ ਸਕਦੇ ਹੋ। ਇਸ ਨਾਲ ਤੁਸੀਂ ਸਬਜ਼ੀਆਂ ਦੇ ਖਰਾਬ ਕਰਨ ਤੋਂ ਨਹੀਂ ਡਰੋਗੇ।

ਸਬਜ਼ੀਆਂ ਨੂੰ ਤਾਜ਼ਾ ਰੱਖਣ ਦੇ ਤਰੀਕੇ: ਪਿਆਜ਼ ਨੂੰ ਹਨੇਰੇ, ਸੁੱਕੀ ਅਤੇ ਠੰਡੀ ਜਗ੍ਹਾ ਤੇ ਰੱਖੋ। ਇਸ ਨਾਲ ਲੰਬੇ ਸਮੇਂ ਤੱਕ ਪਿਆਜ਼ ਖਰਾਬ ਨਹੀਂ ਹੋਣਗੇ ਪਰ ਪਿਆਜ਼ ਨੂੰ ਬਹੁਤ ਠੰਡੇ ਸਥਾਨ ਤੇ ਨਾ ਰੱਖੋ, ਕਿਉਂਕਿ ਉਹ ਜਲਦੀ ਹੀ ਖਰਾਬ ਹੋ ਜਾਣਗੇ।

ਗਾਜਰ ਨੂੰ ਹੋਰ ਦਿਨਾਂ ਤੱਕ ਤਾਜ਼ਾ ਰੱਖਣ ਲਈ, ਉਪਰਲਾ ਹਿੱਸਾ ਕੱਟ ਕੇ ਏਅਰ ਟਾਈਟ ਕੰਟੇਨਰ ਵਿੱਚ ਰੱਖੋ। ਇਹ ਗਾਜਰ ਨੂੰ ਕਈ ਦਿਨਾਂ ਤੱਕ ਤਾਜ਼ਾ ਰੱਖੇਗਾ। ਕੜੀ ਪੱਤੇ ਨੂੰ ਹਮੇਸ਼ਾ ਤੇਲ ਵਿੱਚ ਭੁੰਨੋ।ਇਸ ਤਰ੍ਹਾਂ ਇਸਨੂੰ ਇੱਕ ਹਫ਼ਤੇ ਲਈ ਰੱਖਿਆ ਜਾ ਸਕਦਾ ਹੈ। ਪਰ ਯਾਦ ਰੱਖੋ ਕਿ ਇਸਨੂੰ ਸਿਰਫ ਏਅਰਟਾਈਟ ਕੰਟੇਨਰ ਵਿੱਚ ਰੱਖੋ।

ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ, ਉਨ੍ਹਾਂ ਨੂੰ ਗੈਸ ਜਾਂ ਧੁੱਪ ਦੇ ਨੇੜੇ ਨਾ ਰੱਖੋ। ਟਮਾਟਰਾਂ ਨੂੰ ਤਾਜ਼ਾ ਰੱਖਣ ਲਈ, ਉਹਨਾਂ ਨੂੰ ਇੱਕ ਪਲਾਸਟਿਕ ਬੈਗ ਵਿੱਚ ਪਾਉ ਅਤੇ ਉਸ ਬੈਗ ਵਿੱਚ ਛੋਟੇ ਛੇਕ ਬਣਾਉ।

ਲਸਣ, ਆਲੂ ਅਤੇ ਪਿਆਜ਼ ਵਰਗੀਆਂ ਸਬਜ਼ੀਆਂ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖਣ ਲਈ, ਉਨ੍ਹਾਂ ਨੂੰ ਠੰਡੀ ਜਗ੍ਹਾ ਤੇ ਰੱਖੋ। ਹਰੀਆਂ ਸਬਜ਼ੀਆਂ ਨੂੰ ਹਮੇਸ਼ਾ ਫੈਲਾਓ ਅਤੇ ਉਨ੍ਹਾਂ ਨੂੰ ਦੂਰੀ ‘ਤੇ ਰੱਖੋ। ਇਹ ਲੰਬੇ ਸਮੇਂ ਲਈ ਸਬਜ਼ੀਆਂ ਨੂੰ ਤਾਜ਼ਾ ਰੱਖੇਗਾ ਨਾਲ ਹੀ, ਟੋਕਰੀ ਵਿੱਚ ਸਬਜ਼ੀਆਂ ਨੂੰ ਇੱਕ ਦੂਜੇ ਦੇ ਉੱਪਰ ਨਾ ਰੱਖੋ।

ਖੀਰੇ, ਸ਼ਿਮਲਾ ਮਿਰਚ,  ਬੈਂਗਣ ਵਰਗੀਆਂ ਸਬਜ਼ੀਆਂ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖਣ ਲਈ, ਉਨ੍ਹਾਂ ਨੂੰ ਗਿੱਲੇ ਸੂਤੀ ਕੱਪੜੇ ਵਿੱਚ ਲਪੇਟੋ। ਸ਼ਿਮਲਾ ਮਿਰਚ ਇਸ ਤੋਂ ਜ਼ਿਆਦਾ ਦਿਨਾਂ ਤੱਕ ਤਾਜ਼ਾ ਰਹੇਗੀ। ਕੱਚੇ ਆਲੂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ, ਇਸਨੂੰ ਲਸਣ ਦੇ ਨਾਲ ਰੱਖੋ। ਇਸ ਨਾਲ ਆਲੂ ਛੇਤੀ ਖਰਾਬ ਨਹੀਂ ਹੋਣਗੇ

ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

0

ਚੰਨੀ ਵੱਲੋਂ ਪੁਲੀਸ ਨੂੰ ਸੂਬੇ ਵਿਚ ਅਮਨ–

ਕਾਨੂੰਨ ਦੀ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਸੋਮਵਾਰ ਦੀ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਸ਼ਨਾਖ਼ਤ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਹੁਸਨ ਨਿਜਰਾ ਵਿਚ ਪਿੰਡ ਜਵਾਨੀਆ ਦਾ ਵਾਸੀ ਭਿਖੂ ਮੀਨਾ (25) ਵਜੋਂ ਹੋਈ ਹੈ। ਭਿਖੂ ਮੀਨਾ ਨੇ ਪੱਥਰ ਅਤੇ ਗਮਲਾ ਸੁੱਟ ਕੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਅਤੇ ਦੁਖਦਾਇਕ ਘਟਨਾ ਕਰਾਰ ਦਿੱਤਾ ਹੈ ਜਿਸ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਦਕਾਰ ਦਾ ਸਤਿਕਾਰ ਕਰਨ ਵਾਲੇ ਸਮੂਹ ਲੋਕਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ।

ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਅਜਿਹੇ ਘਿਨਾਉਣੇ ਕਾਰਿਆਂ ਵਿਚ ਸ਼ਾਮਲ ਅਨਸਰਾਂ ਖਿਲਾਫ਼ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸ੍ਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬੇ ਵਿਚ ਬਹੁਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਪੁਲੀਸ ਮੁਖੀ ਨੂੰ ਸੂਬੇ ਦੇ ਕੋਨੇ-ਕੋਨੇ ਵਿਚ ਚੌਕਸੀ ਵਧਾਉਣ ਦੇ ਹੁਕਮ ਪਹਿਲਾਂ ਹੀ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਹਾਲਾਤ ਸਦਾ ਹੀ ਸੰਵੇਦਨਸ਼ੀਲ ਰਹਿੰਦੇ ਹਨ ਪਰ ਸੂਬਾ ਸਰਕਾਰ ਇਸ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਜਾਬ ਵਿਚ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ਾਂ ਵਾਲੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤੱਤਾਂ ਦੇ ਨਾਪਾਕ ਇਰਾਦਿਆਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ। ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਲਈ ਅਪੀਲ ਕਰਦਿਆਂ ਸ੍ਰੀ ਚੰਨੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਰੋਲ ਅਦਾ ਕੀਤਾ ਜਾਵੇ ਤਾਂ ਕਿ ਪੰਜਾਬ ਵਿਚ ਹੋਰ ਵੀ ਵਧੇਰੇ ਸ਼ਾਂਤੀਪਸੰਦ ਅਤੇ ਸਦਭਾਵਨਾ ਵਾਲੇ ਮਾਹੌਲ ਸਿਰਿਜਆ ਜਾ ਸਕੇ।