Home Blog Page 2224

ਡਰੱਗ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਖਿਲਾਫ FIR ਹੋਈ ਦਰਜ

0

ਬਿਕਰਮ ਸਿੰਘ ਮਜੀਠੀਆ ਖਿਲਾਫ ਇੱਕ ਵੱਡੀ ਕਾਰਵਾਈ ਹੋਈ ਹੈ। ਮੋਹਾਲੀ ਵਿੱਚ ਇੱਕ ਵੱਡੀ ਕਾਰਵਾਈ ਤਹਿਤ ਅਕਾਲੀ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਐਫਆਈਆਰ ਦਰਜ ਹੋ ਗਈ ਹੈ। ਇਹ ਮਾਮਲਾ ਮੁਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਹਰਪ੍ਰੀਤ ਸਿੱਧੂ ਦੀ ਰਿਪੋਰਟ ‘ਤੇ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ‘ਚ ਧਾਰਾ 25, 27ਏ ਅਤੇ 29 ਐਨਡੀਪੀਐਸ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ।

Captain ਦੇ ਬੀਜੇ ਕੰਡਿਆਂ ਨੇ ਉਜਾੜੇ ਟ੍ਰਾਂਸਪੋਰਟ,ਮੰਤਰੀਆਂ ਦੀਆਂ ਗੱਡੀਆਂ ਚਲਾਉਣ ਵਾਲਿਆਂ ਨੇ ਹਿਲਾਈ ਸਰਕਾਰ ?

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾਅਵਾ ਕਰ ਰਹੇ ਸਨ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿੱਚ ਮਜੀਠੀਆ ਦਾ ਨਾਂ ਹੈ। ਇਹ ਰਿਪੋਰਟ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਹੈ। ਪਿਛਲੇ ਦਿਨਾਂ ਤੋਂ ਡਰੱਗਜ਼ ਮਾਮਲੇ ਨੂੰ ਲੈ ਕੇ ਮਜੀਠੀਆ ‘ਤੇ ਮੁੜ ਤੋਂ ਲਗਾਤਾਰ ਦੋਸ਼ ਲੱਗ ਰਹੇ ਸਨ ਅਤੇ ਉਸ ਵਿੱਚ ਇਹ ਕੇਸ ਦਰਜ ਕਰਨ ਦੀ ਗੱਲ ਚੱਲ ਰਹੀ ਸੀ।

ਫਰਿਸ਼ਤਾ ਬਣ ਬਜ਼ੁਰਗਾਂ ਨੂੰ ਨਰਕਾਂ ‘ਚੋਂ ਕੱਢ ਲਿਆਇਆ ਵੀਰ, ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

ਇਸ ਸੰਬੰਧ ‘ਚ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਬਾਅ ਹੇਠ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਸਬੰਧੀ ਕਮੇਟੀ ਗਠਿਤ ਕੀਤੀ ਜਾਵੇਗੀ- ਐਡਵੋਕੇਟ ਧਾਮੀ

0

ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਥੇਬੰਦੀਆਂ ਦੇ ਆਗੂਆਂ ਦੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਸਬੰਧ ਵਿਚ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ। ਇਸ ਕਮੇਟੀ ਵਿਚ ਦੋ ਨੁਮਾਇੰਦੇ ਜਥੇਬੰਦੀਆਂ ਵਿੱਚੋਂ, ਦੋ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਦੋ ਪੰਥਕ ਵਿਦਵਾਨਾਂ ਵਿੱਚੋਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਤਹਿ ਤੱਕ ਜਾਣ ਲਈ ਸੀਸੀਟੀਵੀ ਦ੍ਰਿਸ਼ ਦੇਖੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਦੇ ਕੈਮਰੇ ਖੰਗਾਲਣ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਕਾਰਜ ਕਰੇਗੀ।

ਉਨ੍ਹਾਂ ਦੱਸਿਆ ਕਿ ਸੀਸੀਟੀ ਕੈਮਰਿਆਂ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜ਼ਲ੍ਹਿਆਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਾ ਸੀ। ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਕਰਮਾਂ ਵਿਚ ਦਾਖਲ ਹੋਣ ਲਈ ਆਇਆ, ਪਰ ਵਾਪਸ ਮੁੜ ਗਿਆ। ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ਵਿਚ ਦਾਖਲ ਹੋਇਆ। ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਕਰਮਾਂ ਵਿਚ ਦਾਖ਼ਲ ਹੋਇਆ। ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਅੰਦਰ ਪਹਿਲੀ ਵਾਰ ਪੁੱਜਾ। 10:37 ’ਤੇ ਹਰਿ ਕੀ ਪਓੜੀ ਦੇ ਉੱਪਰ ਗਿਆ ਅਤੇ 11:45 ਵਜੇ ਬਾਹਰ ਆਇਆ। ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ‘ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਡਰਿਆ ਹੋਇਆ ਸੀ ਅਤੇ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ। ਇਸ ਦੌਰਾਨ ਉਸ ਨੂੰ ਜੇਬਕਤਰਾ ਆਦਿ ਸਮਝ ਕੇ ਟਾਕਸਫੋਰਸ ਵਾਲਿਆਂ ਨੇ ਬਾਹਰ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ। ਐਡਵੋਕੇਟ ਧਾਮੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਿੱਖ ਪੰਥ ਨੇ ਉਸ ਨੂੰ ਜੋ ਵੀ ਸਜ਼ਾ ਦਿੱਤੀ ਹੈ, ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਅਤੇ ਸਰਕਾਰਾਂ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਰਕੇ ਦਿੱਤੀ ਹੈ। ਜੇਕਰ ਸਰਕਾਰਾਂ ਦੀ ਮਨਸ਼ਾ ਸਾਫ ਹੋਵੇ ਤਾਂ ਦੋਸ਼ੀ ਕਦੀ ਵੀ ਅਜਿਹੀਆਂ ਹਰਕਤਾਂ ਨਹੀਂ ਕਰ ਸਕਦੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਪੂਰਥਲਾ ਦੇ ਪਿੰਡ ਨਜ਼ਾਮਪੁਰ ਮੋੜ ਵਿਖੇ ਵਾਪਰੀ ਘਟਨਾ ਵਿਚ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਣਬੁਝ ਕੇ ਉਥੋਂ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਮਨਮਰਜ਼ੀ ਦੀਆਂ ਕਾਰਵਾਈ ਤੋਂ ਬਾਝ ਆਉਣ, ਨਹੀਂ ਤਾਂ ਇਸ ਦੇ ਨਤੀਜੇ ਠੀਕ ਨਹੀਂ ਨਿਕਲਣਗੇ।

ਇਸੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਇਕ ਵੱਖਰੀ ਬੈਠਕ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਮਾਮਲੇ ਵਿਚ ਵਿਚਾਰ ਵਿਟਾਂਦਰਾ ਕੀਤਾ। ਇਸ ਮੌਕੇ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ। ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਕੰਗ, ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਸ. ਜੋਧ ਸਿੰਘ ਸਮਰਾ, ਬਾਬਾ ਗੁਰਪ੍ਰੀਤ ਸਿੰਘ ਮੌਜੂਦ ਸਨ।

ਕਾਂਗਰਸ ਸਰਕਾਰ ਹਾਲੇ ਵੀ ਬੇਅਦਬੀ ’ਤੇ ਰਾਜਨੀਤੀ ਕਰਨਾ ਚਾਹੁੰਦੀ ਹੈ : ਸੁਖਬੀਰ ਬਾਦਲ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੁੰ ਫੜ ਕੇ ਜੇਲ੍ਹਾਂ ਵਿਚ ਡੱਕਣ ਦੀ ਥਾਂ ਹਾਲੇ ਵੀ ਇਹਨਾਂ ਸੰਵੇਦਨਸ਼ੀਲ ਮਾਮਲਿਆਂ ’ਤੇ ਰਾਜਨੀਤੀ ਕਰਨਾ ਚਾਹੁੰਦੀ ਹੈ ਅਤੇ ਇਸੇ ਕਾਰਨ ਇਸਨੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਨਹੀਂ ਦਿੱਤੇ।

ਇੱਥੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਜਦੋਂ ਬੇਅਦਬੀ ਕਰਨ ਵਾਲਿਆਂ ਨੇ ਵੇਖਿਆ ਕਿ ਸਰਕਾਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਤੇ ਇਸੇ ਕਾਰਨ ਹੁਣ ਇੰਨੀਆਂ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਹਨ। ਪਰ ਹਾਲੇ ਵੀ ਕਾਂਗਰਸ ਪਾਰਟੀ ਨੇ ਸਬਕ ਨਹੀਂ ਸਿੱਖਿਆ। ਇਸ ਵੱਲੋਂ ਬੇਅਦਬੀ ਦੇ ਤਾਜ਼ਾ ਮਾਮਲਿਆਂ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾ ਕੇ ਸਾਰੀ ਸਾਜ਼ਿਸ਼ ਦੀ ਤਹਿ ਤੱਕ ਜਾਣ ਦੀ ਥਾਂ ’ਤੇ ਇਸਦੀ ਪੁਲਿਸ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲਿਆਂ ਦੇ ਪਿਆ ਪੇਚਾ, Raja Warring ਕਿੱਥੇ ਨੇ ? ਡਿੰਪੀ ਢਿੱਲੋਂ ਨੇ ਦਿੱਤੀ Warning

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਪਾਰਟੀ ਵਾਂਗ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਹਾਲ ਹੀ ਵਿਚ ਸ੍ਰੀ ਗੁਟਕਾ ਸਾਹਿਬ ਮਿਲਣ ਨਾਲ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਕੋਈ ਵੀ ਠੋਸ ਕਦਮ ਚੁੱਕਣ ਤੋਂ ਨਾਂਹ ਕਰ ਕੇ ਆਪਣੀ ਮਨਸ਼ਾ ’ਤੇ ਸਵਾਲੀਆ ਨਿਸ਼ਾਨਾ ਖੜ੍ਹੇ ਕਰ ਲਏ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਪਰ ਕੇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਕੀਤੀ ਢਿੱਲ ਕਾਰਨ ਸਰਕਾਰ ਬੇਅਦਬੀ ਦੇ ਨਾਂ ’ਤੇ ਬਗਾਵਤ ਇੰਨੀ ਹੋ ਗਈ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਚ ਹੀ ਇਸਦਾ ਯਤਨ ਹੋ ਗਿਆ।

ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੀ ਸੀਟ ਤੋ ਆਉਂਦੀਆਂ ਚੋਣਾਂ ਲੜਨਗੇ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਜਲਾਲਾਬਾਦ ਹਲਕੇ ਤੋਂ ਚੋਣ ਲੜਨਗੇ। ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰਬ ਬਣਨ ’ਤੇ ਅਕਾਲੀ ਦਲ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਪ੍ਰਤੀਨਿਧਤਾ ਲਈ ਰਾਏ ਸਿੱਖ ਭਾਈਚਾਰੇ ਵਿਚੋਂ ਉਮੀਦਵਾਰ ਖੜ੍ਹਾ ਕਰੇਗਾ।

Bhagwant Mann ਨੇ ਵੱਡੇ Badal ਲਈ ਮੰਗੀ ਦੁਆ…! ਸੁਣੋ ਕਿਸ ਦੀ ਮੰਗੀ ਰਿਟਾਇਰਮੈਟ ?

ਸਰਦਾਰ ਬਾਦਲ ਨੇ ਹਲਕੇ ਵਿਚ ਅਨੇਕਾ ਪ੍ਰੋਗਰਾਮ ਕੀਤੇ ਜਿਸ ਦੌਰਾਨ ਉਹਨਾਂ ਵਾਅਦਾ ਕੀਤਾ ਕਿ 2022 ਦੀਆਂ ਚੋਣਾਂ ਵਿਚ ਸਰਹੱਦੀ ਇਲਾਕੇ ਵਿਕਾਸ ਲਈ ਹੋਰ ਹੁਲਾਰਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਸਰਹੱਦੀ ਇਲਾਕਿਆਂ ਵਿਚ ਤੇਜ਼ ਰਫਤਾਰ ਵਿਕਾਸ ਕੀਤਾ ਗਿਆ ਸੀ ਪਰ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੇ ਰਾਜਕਾਲ ਦੌਰਾਨ ਵਿਕਾਸ ਕਾਰਜ ਠੱਪ ਹੋ ਗਏ। ਉਹਨਾਂ ਕਿਹਾ ਕਿ ਅਸੀਂ ਸਰਹੱਦੀ ਇਲਾਕੇ ਦਾ ਵਿਕਾਸ ਮੁੜ ਸ਼ੁਰੂ ਕਰਾਂਗੇ ਅਤੇ ਸਾਰੇ ਪਿੰਡਾਂ ਦਾ ਆਧੁਨਿਕੀਕਰਨ ਕਰ ਕੇ ਇਸਨੁੰ ਅਗਲੇ ਦੌਰ ਵਿਚ ਲੈ ਕੇ ਜਾਵਾਂਗੇ ਤੇ ਇੰਡਸਟਰੀ ਲਿਆ ਕੇ ਨੌਜਵਾਨਾਂ ਨੂੰ ਰੋਜ਼ਗਾਰ ਦਿਆਂਗੇ।

ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਅਕਾਲੀ ਦਲ ਸਰਹਦੀ ਪੱਟੀ ਵਿਚ ਜ਼ਮੀਨ ਹੇਠਾਂ ਪਾਈਪਾਂ ਨਾਲ ਪਾਣੀ ਰਾਹੀਂ ਸਿੰਜਾਈ ਪ੍ਰਣਾਲੀ ਤਿਆਰ ਕਰੇਗਾ ਅਤੇ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੁੰ ਕੁਨੈਕਸ਼ਨ ਦਿੱਤੇ ਜਾਣਗੇ।

ਉਹਨਾਂ ਇਹ ਵੀ ਕਿਹਾ ਕਿ ਫਸਲਾਂ ਦਾ ਨੁਕਸਾਨ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪ੍ਰਤੀ ਏਕੜ 50 ਹਜ਼ਾਰ ਰੁਪਏ ਫਸਲੀ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਤੇ ਤਰੱਕੀ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਵਪਾਰੀਆਂ ਨੁੰ 10 ਲੱਖ ਰੁਪਏ ਦਾ ਅਗਜ਼ਨੀ, ਮੈਡੀਕਲ ਤੇ ਜੀਵਨ ਬੀਮਾ ਕਰਵਾ ਕੇ ਦੇਣ ਦਾ ਭਰੋਸਾ ਦਿੱਤਾ ਹੈ। ਇਸੇ ਤਰੀਕੇ ਵਿਦਿਆਰਥੀਆਂ ਨੁੰ ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਵਾਸਤੇ ਵਿਆਜ਼ ਮੁਕਤ ਸਟੂਡੈਂਟ ਲੋਨ ਦੇਣ ਦਾ ਵਾਅਦਾ ਕੀਤਾ ਹੈ।

ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਤਕਨੀਕੀ ਸਿੱਖਿਆ ਮਿਲੇਗੀ ਅਤੇ ਉਹਨਾਂ ਵਾਸਤੇ ਉਚੇਰੀ ਸਿੱਖਿਆ ਸੰਸਥਾਵਾ ਵਿਚ ਸੀਟਾਂ ਰਾਖਵੀਂਆਂ ਹੋਣਗੀਆਂ। ਇਸੇ ਤਰੀਕੇ ਉਦਮਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਨੌਜਵਾਨਾਂ ਨੁੰ ਆਪਣੇ ਵਪਾਰ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ।

ਸਰਦਾਰ ਬਾਦਲ ਨੇ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਬੇਹਤਰੀ ਵਾਸਤੇ ਹਰ ਲੋੜੀਂਦਾ ਯਤਨ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵੱਲੋਂ ਰੱਦ ਕੀਤੇ ਸਾਰੇ ਨੀਲੇ ਕਾਰਡ ਬਹਾਲ ਕਰਾਂਗੇ। ਅਸੀਂ ਬੇਘਰਿਆਂ ਲਈ 5 ਲੱਖ ਪੱਕੇ ਮਕਾਨ ਬਣਾਵਾਂਗੇ।

ਇਸ ਦੌਰਾਨ ਝੋਕੇ ਦੀਪੂ ਲਾਣਾ ਪਿੰਡ ਵਿਚ ਫਾਜ਼ਿਲਕਾ ਬਲਾਕ ਸੰਮਤੀ ਚੇਅਰਪਰਸਨ ਬਾਗੋ ਬਾਈ ਤੇ ਉਹਨਾਂ ਦੇ ਪਤੀ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਸ ਦੌਰਾਨ ਫਾਜ਼ਿਲਕਾ ਤੋਂ ਉਮੀਦਵਾਰ ਹੰਸ ਰਾਜ ਜੋਸਨ, ਅਬੋਹਰ ਤੋਂ ਉਮੀਦਵਾਰ ਮਹਿੰਦਰ ਸਿੰਘ ਰਿਣਵਾ, ਪਾਰਟੀ ਦੇ ਆਗੂ ਸਤਿੰਦਰਜੀਤ ਸਿੰਘ ਮੰਟਾ ਤੇ ਅਸ਼ੋਕ ਅਨੇਜਾ ਵੀ ਪਾਰਟੀ ਪ੍ਰਧਾਨ ਦੇ ਨਾਲ ਹਲਕੇ ਦੇ ਦੌਰੇ ਵੇਲੇ ਹਾਜ਼ਰ ਸਨ।

ਭਾਰਤੀ ਰੇਲਵੇ ਨੇ 62 ਟਰੇਨਾਂ ਨੂੰ ਰੱਦ ਕਰਨ ਦਾ ਕੀਤਾ ਐਲਾਨ

0

ਦੇਸ਼ ਦੇ ਕਈ ਸੂਬਿਆਂ ‘ਚ ਸਰਦੀ ਦੇ ਨਾਲ ਹੀ ਧੁੰਦ ਵਧਣ ਲੱਗੀ ਹੈ। ਇਸ ਕਾਰਨ ਪਟੜੀਆਂ ‘ਤੇ ਵਿਜ਼ੀਬਿਲਟੀ ਦਾ ਪੱਧਰ ਕਾਫੀ ਘੱਟ ਗਿਆ ਹੈ। ਇਸ ਕਾਰਨ ਰੇਲਵੇ  ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਖਾਸ ਤੌਰ ‘ਤੇ ਪੂਰਬੀ ਦਿਸ਼ਾ ‘ਚ ਜਾਣ ਵਾਲੀਆਂ ਟਰੇਨਾਂ ਨੂੰ ਰੱਦ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਕਈ ਟਰੇਨਾਂ ਦੀ ਫ੍ਰੀਕੁਐਂਸੀ ਵੀ ਘਟਾ ਰਹੀ ਹੈ।

ਜਦੋਂ ਸੜਕਾਂ ਦੀ ਤੁਲਨਾ ਹੇਮਾ ਮਾਲਿਨੀ ਨਾਲ ਕਰਨ ‘ਤੇ ਮੰਤਰੀ ਨੂੰ ਮੰਗਣੀ ਪਈ ਮੁਆਫ਼ੀ

ਉੱਤਰੀ ਰੇਲਵੇ ਨੇ ਧੁੰਦ ਕਾਰਨ ਮੇਲ ਅਤੇ ਐਕਸਪ੍ਰੈਸ ਟਰੇਨਾਂ ਦੀਆਂ 62 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਟਰੇਨਾਂ 1 ਦਸੰਬਰ ਤੋਂ ਫਰਵਰੀ ਤੱਕ ਬੰਦ ਰਹਿਣਗੀਆਂ। ਇੰਨਾ ਹੀ ਨਹੀਂ ਧੁੰਦ ਕਾਰਨ ਕੁਝ ਅਜਿਹੀਆਂ ਟਰੇਨਾਂ ਵੀ ਹਨ, ਜਿਨ੍ਹਾਂ ਨੂੰ ਚਲਾਉਣਾ ਪੈਂਦਾ ਹੈ ਪਰ ਇਨ੍ਹਾਂ ਦੇ ਗੇੜੇ ਘੱਟ ਕੀਤੇ ਗਏ ਹਨ। ਕਾਨਪੁਰ ਸ਼ਤਾਬਦੀ, ਗੋਰਖਪੁਰ ਹਮਸਫਰ, ਭਾਗਲਪੁਰ ਸ਼ਤਾਬਦੀ ਸਮੇਤ ਕਈ ਟਰੇਨਾਂ ਦੀ ਫ੍ਰੀਕੁਐਂਸੀ ਘਟਾਈ ਗਈ ਹੈ। ਇਸ ਫੈਸਲੇ ਕਾਰਨ ਦਿੱਲੀ ਤੋਂ ਪੂਰਬੀ ਦਿਸ਼ਾ ਯਾਨੀ ਬਿਹਾਰ-ਬੰਗਾਲ ਜਾਣ ਵਾਲੀਆਂ ਜ਼ਿਆਦਾਤਰ ਮੇਲ ਅਤੇ ਐਕਸਪ੍ਰੈਸ ਟਰੇਨਾਂ ‘ਚ ਯਾਤਰੀਆਂ ਨੂੰ ਕਨਫਰਮ ਟਿਕਟ ਨਹੀਂ ਮਿਲ ਰਹੀ ਹੈ।

ਰੇਲਵੇ ਅਨੁਸਾਰ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਅਜਿਹਾ ਫੈਸਲਾ ਲਿਆ ਜਾ ਰਿਹਾ ਹੈ। ਇਸ ਨਾਲ ਯਾਤਰੀ ਆਪਣੀ ਯੋਜਨਾਬੱਧ ਯਾਤਰਾ ਲਈ ਕੋਈ ਵਿਕਲਪ ਲੱਭ ਸਕਣਗੇ। ਮੌਸਮ ਦੇ ਕਾਰਨ ਰੇਲ ਗੱਡੀਆਂ ਦੇ ਅਚਾਨਕ ਰੱਦ ਹੋਣ ਕਾਰਨ ਯਾਤਰੀਆਂ ਨੂੰ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਤੋਂ ਬਚਣ ਲਈ ਪਹਿਲਾਂ ਇਹ ਫੈਸਲਾ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਇਸ ਗੱਲ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਕਿ ਜੇਕਰ ਮੌਸਮ ਠੀਕ ਰਿਹਾ ਤਾਂ ਟਰੇਨਾਂ ਨੂੰ ਰੱਦ ਕਰਨ ਜਾਂ ਉਨ੍ਹਾਂ ਦੀ ਮਿਆਦ ਵਧਾਉਣ ਦਾ ਫੈਸਲਾ ਲਿਆ ਜਾਵੇ।

ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲਿਆਂ ਦੇ ਪਿਆ ਪੇਚਾ, Raja Warring ਕਿੱਥੇ ਨੇ ? ਡਿੰਪੀ ਢਿੱਲੋਂ ਨੇ ਦਿੱਤੀ Warning

ਇਹ ਟਰੇਨਾਂ ਫਰਵਰੀ ਤੱਕ ਰੱਦ ਰਹਿਣਗੀਆਂ

ਲਿੱਛਵੀ ਐਕਸਪ੍ਰੈਸ, ਹਤੀਆ ਸੁਪਰਫਾਸਟ, ਨਵੀਂ ਦਿੱਲੀ-ਰੋਹਤਕ ਇੰਟਰਸਿਟੀ, ਨਵੀਂ ਦਿੱਲੀ-ਆਗਰਾ ਕੈਂਟ ਇੰਟਰਸਿਟੀ, ਨਵੀਂ ਦਿੱਲੀ-ਮਾਲਦਾ ਟਾਊਨ ਐਕਸਪ੍ਰੈਸ, ਆਨੰਦ ਵਿਹਾਰ ਟਰਮੀਨਲ-ਸੀਤਾਮੜੀ ਲਿੱਛਵੀ ਐਕਸਪ੍ਰੈਸ, ਆਨੰਦ ਵਿਹਾਰ-ਮਾਲਦਾ ਟਾਊਨ ਐਕਸਪ੍ਰੈਸ, ਆਨੰਦ ਵਿਹਾਰ-ਗੋਰਖਪੁਰ ਐਕਸਪ੍ਰੈਸ, ਪੁਰਾਣੀ ਦਿੱਲੀ- ਅਲੀਪੁਰਦੁਆਰ ਮਹਾਨੰਦਾ ਐਕਸਪ੍ਰੈਸ, ਆਨੰਦ ਵਿਹਾਰ-ਹਟੀਆ ਸੁਪਰਫਾਸਟ, ਆਨੰਦ ਵਿਹਾਰ ਟਰਮੀਨਲ-ਸੰਤਰਾਗਾਚੀ ਐਕਸਪ੍ਰੈਸ ਟ੍ਰੇਨ।

ਜਾਣਕਾਰੀ ਅਨੁਸਾਰ ਇਨ੍ਹਾਂ ਟਰੇਨਾਂ ਦੇ ਰੂਟਾਂ ‘ਚ ਵਿੱਚ ਆਈ ਕਮੀ

ਕੈਫੀਅਤ ਐਕਸਪ੍ਰੈਸ – ਬੁੱਧਵਾਰ ਅਤੇ ਸ਼ਨੀਵਾਰ

ਭਾਗਲਪੁਰ ਗਰੀਬਰਥ ਐਕਸਪ੍ਰੈਸ – ਬੁੱਧਵਾਰ

ਸ਼੍ਰਮਜੀਵੀ ਐਕਸਪ੍ਰੈਸ – ਮੰਗਲਵਾਰ

ਸੰਪੂਰਨ ਕ੍ਰਾਂਤੀ ਐਕਸਪ੍ਰੈਸ – ਬੁੱਧਵਾਰ

ਮਹਾਬੋਧੀ ਐਕਸਪ੍ਰੈਸ – ਮੰਗਲਵਾਰ

ਵੈਸ਼ਾਲੀ ਐਕਸਪ੍ਰੈਸ – ਬੁੱਧਵਾਰ

ਸਪਤਾ ਕ੍ਰਾਂਤੀ ਐਕਸਪ੍ਰੈਸ – ਵੀਰਵਾਰ

ਫਰੀਡਮ ਫਾਈਟਰ ਐਕਸਪ੍ਰੈਸ – ਸ਼ੁੱਕਰਵਾਰ

ਦਾਨਾਪੁਰ ਜਨਸਾਧਾਰਨ ਐਕਸਪ੍ਰੈਸ – ਸ਼ੁੱਕਰਵਾਰ

ਵਿਕਰਮਸ਼ਿਲਾ ਐਕਸਪ੍ਰੈਸ – ਬੁੱਧਵਾਰ ਅਤੇ ਸ਼ੁੱਕਰਵਾਰ

ਸੱਤਿਆਗ੍ਰਹਿ ਐਕਸਪ੍ਰੈਸ – ਸ਼ੁੱਕਰਵਾਰ

ਆਨੰਦ ਵਿਹਾਰ ਟਰਮੀਨਲ – ਮਊ ਐਕਸਪ੍ਰੈਸ – ਸ਼ੁੱਕਰਵਾਰ

ਕਾਸ਼ੀ ਵਿਸ਼ਵਨਾਥ – ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ

ਆਨੰਦ ਵਿਹਾਰ ਟਰਮੀਨਲ – ਕਾਮਾਖਿਆ ਐਕਸਪ੍ਰੈਸ – ਸ਼ੁੱਕਰਵਾਰ, ਐਤਵਾਰ ਅਤੇ ਮੰਗਲਵਾਰ

ਪੰਜਾਬ ਸਰਕਾਰ ਨੇ ਵੈਟ ਦੇ 40,000 ਲੰਬਿਤ ਕੇਸ ਕੀਤੇ ਰੱਦ

0

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਵੱਡੀ ਰਾਹਤ ਦਿੰਦਿਆਂ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸੰਬੰਧਤ ਕੇਂਦਰੀ ਵਿਕਰੀ ਕਰ/ਵੈਲਿਊ ਐਡਿਡ ਟੈਕਸ (ਵੈਟ) ਅਧੀਨ ਆਉਂਦੇ 48,000 ਤੋਂ ਵੱਧ ਕੇਸਾਂ ਵਿੱਚੋਂ ਤਕਰੀਬਨ 40,000 ਕੇਸਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਵਿਖੇ ਪ੍ਰਗਤੀਸ਼ੀਲ ਪੰਜਾਬ ਨਿਵੇਸਕ ਸੰਮੇਲਨ ‘ਚ ਇਸ ਫੈਸਲੇ ਦਾ ਐਲਾਨ ਕੀਤਾ ਸੀ।

ਕਰ (ਟੈਕਸੇਸ਼ਨ) ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਨੇ ਵਿੱਤੀ ਸਾਲ 2014-15 ਦੇ ਬਕਾਇਆ ਤਕਰੀਬਨ 8500 ਕੇਸਾਂ ਦਾ ਮੁਲਾਂਕਣ ਮੁਕੰਮਲ ਕਰ ਲਿਆ ਹੈ ਅਤੇ ਵਪਾਰੀਆਂ ਨੂੰ ਟੈਕਸ ਦੇਣਦਾਰੀ ਦਾ ਸਿਰਫ਼ 30 ਫ਼ੀਸਦ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ।

ਆਹ ਚੱਕੋ, Punjabi University ਦਾ ਨਵਾਂ ਪੰਗਾਂ, ਗੇਟ ਬੰਦ ਕਰਕੇ ਲੱਗ ਗਿਆ ਪੱਕਾ ਮੋਰਚਾ, ਕਦੋਂ ਆਉਗੀ ਕੱਲ ?

ਵਿਭਾਗ ਨੇ ਇਨਾਂ ਕੇਸਾਂ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਹੈ। ਵਪਾਰੀਆਂ ਨੂੰ ਹੋਰ ਰਾਹਤ ਦਿੰਦਿਆਂ, ਕਰ ਵਿਭਾਗ ਨੇ ਉਨਾਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਉਪਰੋਕਤ ਟੈਕਸ ਦੇਣਦਾਰੀ ਦਾ ਸਿਰਫ਼ 20 ਫ਼ੀਸਦੀ ਜਮਾਂ ਕਰਵਾਉਣ ਲਈ ਕਿਹਾ ਹੈ ਅਤੇ ਬਾਕੀ 80 ਫ਼ੀਸਦੀ ਅਗਲੇ ਵਿੱਤੀ ਸਾਲ ਤੱਕ ਜਮਾਂ ਕਰਵਾਉਣਾ ਹੋਵੇਗਾ।

ਜਦੋਂ ਸੜਕਾਂ ਦੀ ਤੁਲਨਾ ਹੇਮਾ ਮਾਲਿਨੀ ਨਾਲ ਕਰਨ ‘ਤੇ ਮੰਤਰੀ ਨੂੰ ਮੰਗਣੀ ਪਈ ਮੁਆਫ਼ੀ

ਪੰਜਾਬ ਸਰਕਾਰ ਸੂਬੇ ਵਿੱਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਵਾਸਤੇ ਉਦਯੋਗ ਪੱਖੀ ਮਾਹੌਲ ਸਿਰਜਣ ਲਈ ਪੂਰੀ ਤਰਾਂ ਵਚਨਬੱਧ ਹੈ। ਸਰਕਾਰ ਦਾ ਵਪਾਰ ਅਤੇ ਉਦਯੋਗ ਨੂੰ ਪੂਰਨ ਸਹਿਯੋਗ ਪੰਜਾਬ ਨੂੰ ਦੇਸ਼ ਭਰ ਵਿੱਚ ਮੋਹਰੀ ਸੂਬੇ ਵਜੋਂ ਉਭਾਰਨ ਵਿੱਚ ਸਹਾਈ ਹੋਵੇਗਾ। ਉਨਾਂ ਕਿਹਾ ਕਿ ਇਹ ਉਦਯੋਗ-ਪੱਖੀ ਪਹਿਲਕਦਮੀ ਸਨਅਤਕਾਰਾਂ ਨੂੰ ਸੂਬੇ ਵਿੱਚ ਵੱਡੇ ਪੱਧਰ ‘ਤੇ ਨਿਵੇਸ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਉਨਾਂ ਦੇ ਮਨੋਬਲ ਨੂੰ ਵਧਾਏਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਕਰ ਵਿਭਾਗ ਨੇ ਜੀਐਸਟੀ ਅਤੇ ਵੈਟ ਦੀ ਬਿਨਾਂ ਹਾਜ਼ਰ ਹੋਏ ਮੁਲਾਂਕਣ ਦੀ ਪ੍ਰਕਿਰਿਆ ਵੀ ਸੁਰੂ ਕਰ ਦਿੱਤੀ ਹੈ, ਜਿਸ ਤਹਿਤ ਹੁਣ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਟੈਕਸ ਅਧਿਕਾਰੀਆਂ ਅੱਗੇ ਖੁਦ ਹਾਜ਼ਰ ਹੋਣ ਦੀ ਲੋੜ ਨਹੀਂ ਹੈ।

ਜਾਣੋ ਥਾਇਰਾਇਡ ਦੇ ਮਰੀਜ਼ਾਂ ਨੂੰ ਕਿਹੜੀਆਂ ਚੀਜ਼ਾਂ ਦਾ ਨਹੀਂ ਕਰਨਾ ਚਾਹੀਦਾ ਸੇਵਨ

0

ਬਹੁਤ ਸਾਰੇ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਈਰਾਈਡ ਇਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ, ਜੋ ਸਰੀਰ ਵਿੱਚ ਮੌਜੂਦ ਥਾਈਰਾਈਡ ਗਲੈਂਡਸ ਬਣਾਉਂਦੇ ਹਨ। ਇਹ ਸਾਡੇ ਮੈਟਾਬਾਲਿਜ਼ਮ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਬੀਮਾਰੀ ਜ਼ਿਆਦਾਤਰ ਮਹਿਲਾਵਾਂ ਨੂੰ ਹੁੰਦੀ ਹੈ। ਇਸ ਵਿੱਚ ਭਾਰ ਵਧਣ ਦੇ ਨਾਲ-ਨਾਲ ਬੇਚੈਨੀ, ਠੀਕ ਤਰ੍ਹਾਂ ਨੀਂਦ ਨਾ ਆਉਣੀ, ਪੀਰੀਅਡਸ ਦੀ ਸਮੱਸਿਆ, ਦਿਲ ਦੀ ਧੜਕਣ ਵਧਣੀ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਦਵਾਈਆਂ ਦੇ ਨਾਲ-ਨਾਲ ਖਾਣ ਵਾਲੀਆਂ ਚੀਜ਼ਾਂ ਦਾ ਵੀ ਧਿਆਨ ਰੱਖੋ, ਕਿਉਂਕਿ ਥਾਇਰਾਇਡ ਹੋਣ ’ਤੇ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿਓ। ਆਓ ਜਾਣਦੇ ਹਾਂ ਕਿ ਥਾਇਰਾਇਡ ਦੀ ਸਮੱਸਿਆ ਹੋਣ ’ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ…

ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲਿਆਂ ਦੇ ਪਿਆ ਪੇਚਾ, Raja Warring ਕਿੱਥੇ ਨੇ ? ਡਿੰਪੀ ਢਿੱਲੋਂ ਨੇ ਦਿੱਤੀ

ਆਇਓਡੀਨ ਵਾਲੀ ਡਾਈਟ
ਥਾਇਰਾਇਡ ਦੇ ਮਰੀਜ਼ਾਂ ਨੂੰ ਆਇਓਡੀਨ ਵਾਲੀ ਡਾਈਟ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਥਾਈਰਾਈਡ ਗਲੈਂਡਸ ਸਾਡੇ ਸਰੀਰ ਵਿੱਚੋਂ ਆਇਓਡੀਨ ਨੂੰ ਲੈ ਕੇ ਥਾਇਰਾਇਡ ਹਾਰਮੋਨ ਪੈਦਾ ਕਰਦੇ ਹਨ। ਇਸ ਲਈ ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਦੀ ਸਮੱਸਿਆ ਹੈ, ਤਾਂ ਆਇਓਡੀਨ ਵਾਲੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ।

ਰੈੱਡ ਮੀਟ ਦਾ ਸੇਵਨ ਨਾ ਕਰੋ
ਥਾਇਰਾਇਡ ਦੀ ਸਮੱਸਿਆ ਵਿੱਚ ਲੋਕਾਂ ਨੂੰ ਰੈੱਡ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ। ਰੈੱਡ ਮੀਟ ਵਿੱਚ ਕੋਲੈਸਟਰੋਲ ਅਤੇ ਸੈਚੁਰੇਟਿਡ ਫੈਟ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ, ਤਾਂ ਉਨ੍ਹਾਂ ਲੋਕਾਂ ਦਾ ਭਾਰ ਤੇਜ਼ੀ ਨਾਲ ਵਧੇਗਾ। ਇਸ ਲਈ ਥਾਇਰਾਇਡ ਦੀ ਸਮੱਸਿਆ ਵਿੱਚ ਰੈੱਡ ਮੀਟ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ।

ਕੈਫੀਨ
ਕੈਫੀਨ ਥਾਇਰਾਇਡ ਨੂੰ ਨਹੀਂ ਵਧਾਉਂਦਾ ਬਲਕਿ ਇਹ ਥਾਇਰਾਇਡ ਦੁਬਾਰਾ ਸਰੀਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ। ਕੈਫੀਨ ਨਾਲ ਸਰੀਰ ਵਿੱਚ ਬੇਚੈਨੀ ਹੋਣ ਲੱਗਦੀ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਵਧ ਜਾਂਦੀ ਹੈ। ਇਸ ਲਈ ਚਾਹ, ਕੌਫ਼ੀ ਦਾ ਸੇਵਨ ਥਾਇਰਾਈਡ ਦੀ ਸਮੱਸਿਆ ਵਿੱਚ ਨਹੀਂ ਕਰਨਾ ਚਾਹੀਦਾ ।

ਆਹ ਚੱਕੋ, Punjabi University ਦਾ ਨਵਾਂ ਪੰਗਾਂ, ਗੇਟ ਬੰਦ ਕਰਕੇ ਲੱਗ ਗਿਆ ਪੱਕਾ ਮੋਰਚਾ, ਕਦੋਂ ਆਉਗੀ ਕੱਲ ?

ਗ੍ਰੀਨ-ਟੀ ਘੱਟ ਵਰਤੋਂ
ਥਾਇਰਾਇਡ ਦੇ ਮਰੀਜ਼ ਨੂੰ ਗ੍ਰੀਨ-ਟੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਥਾਇਰਾਇਡ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਗ੍ਰੀਨ-ਟੀ ’ਚ ਮੌਜੂਦ ਕੈਟੀਕਿਨ ਐਂਟੀ ਥਾਇਰਾਇਡ ਏਜੰਟ ਦੀ ਤਰ੍ਹਾਂ ਕੰਮ ਕਰ ਸਕਦਾ ਹੈ, ਜਿਸ ਨਾਲ ਥਾਇਰਾਈਡ ਦੀ ਸਮੱਸਿਆ ਵੱਧਦੀ ਹੈ ।

ਜੰਕ ਫੂਡ
ਜੇਕਰ ਤੁਹਾਨੂੰ ਥਾਈਰਾਈਡ ਦੀ ਸਮੱਸਿਆ ਹੈ, ਤਾਂ ਤੁਸੀਂ ਆਪਣੇ ਖਾਣ ਪੀਣ ਵਾਲੀਆਂ ਚੀਜ਼ਾਂ ’ਤੇ ਜ਼ਰੂਰ ਧਿਆਨ ਦਿਓ। ਇਸ ਵਿੱਚ ਤਲੀਆਂ ਭੁੰਨੀਆਂ ਅਤੇ ਮਸਾਲੇ ਵਾਲੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ। ਇਨ੍ਹਾਂ ਚੀਜ਼ਾਂ ਨਾਲ ਵੀ ਥਾਇਰਾਇਡ ਦੀ ਸਮੱਸਿਆ ਵਧ ਜਾਂਦੀ ਹੈ।

CCI ਦੇ ਹੁਕਮਾਂ ਪਿੱਛੋਂ CAIT ਨੇ Amazon ਵਿਰੁੱਧ ਕਾਰਵਾਈ ਦੀ ਕੀਤੀ ਮੰਗ

0

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੇ ਹਾਲ ਹੀ ਦੇ ਹੁਕਮ ਵਿੱਚ ਈ-ਕਾਮਰਸ ਕੰਪਨੀ ਐਮਾਜ਼ਨ ਦੇ ਫਿਊਚਰ ਕੂਪਨ ਨਾਲ ਸੌਦੇ ਨੂੰ ਦਿੱਤੀ ਮਨਜ਼ੂਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸਤੋਂ ਇਲਾਵਾ ਸੀਸੀਆਈ ਨੇ ਕੁਝ ਵਿਵਸਥਾਵਾਂ ਦੀ ਉਲੰਘਣਾ ਕਰਨ ‘ਤੇ ਐਮਾਜ਼ਨ ‘ਤੇ 202 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਹੁਣ ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀ.ਏ.ਆਈ.ਟੀ.) ਨੇ ਐਮਾਜ਼ਨ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਕੰਪਨੀ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲਿਆਂ ਦੇ ਪਿਆ ਪੇਚਾ, Raja Warring ਕਿੱਥੇ ਨੇ ? ਡਿੰਪੀ ਢਿੱਲੋਂ ਨੇ ਦਿੱਤੀ Warning

ਸੀਏਆਈਟੀ ਨੇ ਕਿਹਾ ਕਿ ਸੀਸੀਆਈ ਦੇ ਤਾਜ਼ਾ ਆਦੇਸ਼ ਨੇ ਸਿੱਟਾ ਕੱਢਿਆ ਹੈ ਕਿ ਐਮਾਜ਼ਾਨ ਲਗਾਤਾਰ ਸਰਕਾਰ ਦੇ ਕਾਨੂੰਨਾਂ ਅਤੇ ਨੀਤੀਆਂ ਨੂੰ ਤੋੜਨ ਦੀ ਇੱਕ ਜਾਣਬੁੱਝ ਕੇ ਕੋਸ਼ਿਸ਼ ਵਿੱਚ ਸ਼ਾਮਲ ਹੈ। ਨਾ ਸਿਰਫ਼ ਈ-ਕਾਮਰਸ ਕਾਰੋਬਾਰ ਸਗੋਂ offline ਰਿਟੇਲ ਕਾਰੋਬਾਰ ਨੂੰ ਵੀ ਨਿਯੰਤਰਿਤ ਕਰਨ ਅਤੇ ਹਾਵੀ ਹੋਣ ਦੇ ਆਪਣੇ ਗੁਪਤ ਏਜੰਡੇ ਦਾ ਪਿੱਛਾ ਕਰਦੇ ਹੋਏ, ਐਮਾਜ਼ਾਨ ਸੰਭਾਵੀ ਪ੍ਰਤੀਯੋਗੀਆਂ ਨੂੰ ਖਤਮ ਕਰਕੇ ਸੰਭਾਵੀ ਮੁਕਾਬਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ, ਸੀਏਆਈਟੀ ਐਮਾਜ਼ਾਨ ਦੇ ਅਣਚਾਹੇ ਵਪਾਰਕ ਅਭਿਆਸਾਂ ਦਾ ਲਗਾਤਾਰ ਵਿਰੋਧ ਕਰ ਰਹੀ ਹੈ ਅਤੇ ਸੀਸੀਆਈ ਦੇ ਆਦੇਸ਼ ਇਸ ਵਿਰੋਧ ਦਾ ਨਤੀਜਾ ਹੈ।

ਸੀਏਆਈਟੀ ਦੇ ਕੌਮੀ ਪ੍ਰਧਾਨ ਬੀਸੀ ਭਾਰਤੀ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੇਸ਼ੱਕ ਭਾਰਤੀ ਕਾਰਪੋਰੇਟਾਂ ਨਾਲ ਸਾਡੇ ਮਤਭੇਦ ਹਨ ਪਰ ਅਸੀਂ ਕਿਸੇ ਵੀ ਵਿਦੇਸ਼ੀ ਕੰਪਨੀ ਨੂੰ ਸਵਦੇਸ਼ੀ ਮੁਕਾਬਲੇ ਨੂੰ ਖਤਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਹ ਸਪੱਸ਼ਟ ਹੈ ਕਿ ਜੋ ਵੀ ਕੰਪਨੀ ਭਾਰਤ ਦੇ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ, ਉਹ CAT ਮੁਕਾਬਲੇ ਅਤੇ ਸੰਘਰਸ਼ ਲਈ ਤਿਆਰ ਹੈ। ਸੀਏਆਈਟੀ ਨੇ ਕਿਹਾ ਕਿ ਇਹ ਹੁਕਮ ਸਾਰਿਆਂ ਨੂੰ ਸਖ਼ਤ ਸੰਦੇਸ਼ ਦਿੰਦਾ ਹੈ ਕਿ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਭਾਰਤੀ ਰੈਗੂਲੇਟਰਾਂ ਨੂੰ ਹੁਣ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਸੀਏਆਈਟੀ ਨੇ ਸੰਕੇਤ ਦਿੱਤਾ ਕਿ ਯੂਪੀ ਅਤੇ ਪੰਜਾਬ ਸਮੇਤ ਆਉਣ ਵਾਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਨੂੰਨ ਅਨੁਸਾਰ ਐਮਾਜ਼ਾਨ ‘ਤੇ ਕਾਰਵਾਈ ਦੀ ਮੰਗ ਵਪਾਰਕ ਭਾਈਚਾਰੇ ਵਿੱਚ ਇੱਕ ਵੱਡਾ ਮੁੱਦਾ ਬਣ ਸਕਦੀ ਹੈ।

ਇਹਨਾਂ ਲੋਕਾਂ ਨੂੰ ਆਗਿਆ CM Channi ਦਾ ਕੰਮ ਪਸੰਦ, ਕੀ ਦੇਣਗੇ ਦੁਬਾਰਾ ਮੌਕਾ ?

ਭਰਤੀਆ ਅਤੇ ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ ਮੀਡੀਆ ਨੇ ਸਮੇਂ-ਸਮੇਂ ‘ਤੇ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ ‘ਤੇ ਦੇਸ਼ ਵਿਆਪੀ ਸਾਰਥਕ ਬਹਿਸ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਦੇਸ਼ ਦੇ ਵਿਸ਼ਾਲ ਪ੍ਰਚੂਨ ਅਤੇ ਈ-ਕਾਮਰਸ ਕਾਰੋਬਾਰ ਅਤੇ ਵਿਦੇਸ਼ੀ ਕੰਪਨੀਆਂ ਦੇ ਮੁਕਾਬਲੇ ਨਾਲ ਸਬੰਧਤ ਹੈ। ਭਾਰਤੀ ਕੰਪਨੀਆਂ ਨੂੰ ਐਕਵਾਇਰ ਕਰਨ ਵਰਗਾ ਮੁੱਦਾ ਇਸ ਦ੍ਰਿਸ਼ਟੀਕੋਣ ਤੋਂ ਮੀਡੀਆ ਵੱਲੋਂ ਵੀ ਇਸ ਵਿਸ਼ੇ ’ਤੇ ਕੌਮੀ ਬਹਿਸ ਕਰਵਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਐਮਾਜ਼ੋਨ ਨੇ ਇਸ ਮਾਮਲੇ ਵਿੱਚ ਸੀਸੀਆਈ ਨੂੰ ਦਿੱਤੇ ਆਪਣੇ ਜਵਾਬ ਵਿੱਚ ਕੈਟ ਨੂੰ ‘ਅਜਨਬੀ’ ਕਿਹਾ ਹੈ ਜੋ ਕਿ ਬਹੁਤ ਹੀ ਅਪਮਾਨਜਨਕ ਹੈ। ਇਸ ਦਾ ਤਿੱਖਾ ਵਿਰੋਧ ਕਰਦੇ ਹੋਏ ਭਾਰਤੀਆ ਅਤੇ ਖੰਡੇਲਵਾਲ ਨੇ ਕਿਹਾ ਕਿ ਐਮਾਜ਼ੋਨ ਵੱਲੋਂ ਕੀਤੀਆਂ ਜਾ ਰਹੀਆਂ ਦੁਰਵਿਹਾਰਾਂ ਅਤੇ ਕਾਨੂੰਨਾਂ ਅਤੇ ਨੀਤੀਆਂ ਦੀ ਉਲੰਘਣਾ ਨੇ ਦੇਸ਼ ਦੇ ਵਪਾਰੀਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਜਿਸ ਵਿੱਚ ਮੋਬਾਈਲ ਕਾਰੋਬਾਰ ਸਮੇਤ 2 ਲੱਖ ਤੋਂ ਵੱਧ ਦੁਕਾਨਾਂ ਮੁੱਖ ਤੌਰ ‘ਤੇ ਐਮਾਜ਼ਾਨ ਕਾਰਨ ਬੰਦ ਹੋ ਚੁੱਕੀਆਂ ਹਨ।

ਇਸ ਲਈ CAT ਨੂੰ ਛੋਟੇ ਕਾਰੋਬਾਰਾਂ ਨੂੰ ਹੋਰ ਤਬਾਹੀ ਤੋਂ ਬਚਾਉਣ ਲਈ ਦਖਲ ਦੇਣ ਦਾ ਸਪੱਸ਼ਟ ਅਧਿਕਾਰ ਹੈ।  CAT  ਦੇ ਇਸ ਸਟੈਂਡ ਨੂੰ ਸੁਪਰੀਮ ਕੋਰਟ ਅਤੇ CCI ਦੋਵਾਂ ਨੇ ਮਾਨਤਾ ਦਿੱਤੀ ਹੈ ਕਿਉਂਕਿ  CAT ਨੇ ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸਮਾਂਬੱਧ ਨਿਪਟਾਰੇ ਦਾ ਹੁਕਮ ਦਿੱਤਾ ਸੀ ਜਿਸ ਨੂੰ ਬਾਅਦ ਵਿੱਚ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ।

Bhagwant Mann ਤੇ Sidhu ਵਿਚਾਲੇ ਖੜਕੀ, ਕਰਤਾ ਚੈਲੇਂਜ, ਕੀ ਭਗਵੰਤ ਮਾਨ ਤੋਂ ਡਰਦੇ ਨੇ ਸਿੱਧੂ ?

ਸੀਏਆਈਟੀ ਨੇ ਕਿਹਾ ਕਿ ਸੀਸੀਆਈ ਦੇ ਆਦੇਸ਼ ਤੋਂ ਇਹ ਸਪੱਸ਼ਟ ਹੈ ਕਿ ਐਮਾਜ਼ਾਨ ਭੁੱਲਾਂ, ਝੂਠੇ ਬਿਆਨਾਂ ਅਤੇ ਗਲਤ ਬਿਆਨਬਾਜ਼ੀ, ਧੋਖਾਧੜੀ ਦੇ ਅਭਿਆਸਾਂ ਵਿੱਚ ਸ਼ਾਮਲ, ਤੱਥਾਂ ਨੂੰ ਦਬਾਉਣ ਆਦਿ ਲਈ ਦੋਸ਼ੀ ਹੈ। ਇਸ ਦੇ ਮੱਦੇਨਜ਼ਰ ਸੀਏਆਈਟੀ ਨੇ ਕੇਂਦਰ ਸਰਕਾਰ ਤੋਂ ਐਮਾਜ਼ਾਨ ਦੇ ਮੌਜੂਦਾ ਈ-ਕਾਮਰਸ ਕਾਰੋਬਾਰ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਕਿਉਂਕਿ ਇਹ ਫੇਮਾ ਅਤੇ ਐਫਡੀਆਈ ਨੀਤੀ ਦੀ ਵੀ ਉਲੰਘਣਾ ਕਰਦਾ ਹੈ, ਇਸ ਲਈ ਈਡੀ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਣ ਲਈ ਐਮਾਜ਼ਾਨ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦਿੱਲੀ ‘ਚ ਠੰਡ ਨੇ ਤੋੜਿਆ ਰਿਕਾਰਡ, IMD ਨੇ ਜਾਰੀ ਕੀਤਾ ਅਲਰਟ

0

ਦਿੱਲੀ ’ਚ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਦਿੱਲੀ ’ਚ ਸ਼ੀਤ ਲਹਿਰ ਦੀ ਸਥਿਤੀ ਜਾਰੀ ਹੈ, ਕਿਉਂਕਿ ਸੋਮਵਾਰ ਦੀ ਸਵੇਰ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕਰਦੇ ਹੋਏ ਮੌਸਮ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦਿੱਲੀ ’ਚ ਯੈਲੋ ਅਲਰਟ ਵੀ ਜਾਰੀ ਕੀਤਾ ਹੈ।

ਇਹਨਾਂ ਲੋਕਾਂ ਨੂੰ ਆਗਿਆ CM Channi ਦਾ ਕੰਮ ਪਸੰਦ, ਕੀ ਦੇਣਗੇ ਦੁਬਾਰਾ ਮੌਕਾ ?

ਇਸ ਦੇ ਨਾਲ ਹੀ ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਸਵੇਰੇ ‘ਬਹੁਤ ਖ਼ਰਾਬ’ ਹੋ ਗਈ ਅਤੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 327 ਦਰਜ ਕੀਤਾ ਗਿਆ। ਐਤਵਾਰ ਨੂੰ ਹਵਾ ਗੁਣਵੱਤਾ 290 ਦੇ ਏ.ਕਿਊ.ਆਈ. ਨਾਲ ‘ਖ਼ਰਾਬ ਸ਼੍ਰੇਣੀ’ ’ਚ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਗੁਆਂਢੀ ਹਿੱਸਿਆਂ ’ਚ ਵੀ ਹਵਾ ਗੁਣਵੱਤਾ ‘ਖ਼ਰਾਬ ਤੋਂ ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ। ਫਰੀਦਾਬਾਦ ’ਚ 299, ਗਾਜ਼ੀਆਬਾਦ ’ਚ 231, ਗੁਰੂਗ੍ਰਾਮ ’ਚ 288 ਅਤੇ ਨੋਇਡਾ ਸੈਕਟਰ 62 ’ਚ 298 ਸੀ। ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ ਚੰਗਾ, 51 ਤੋਂ 100 ਨੂੰ ਸੰਤੋਸ਼ਜਨਕ, 101 ਅਤੇ 200 ਨੂੰ ਮੱਧਮ, 201 ਅਤੇ 300 ਨੂੰ ‘ਖ਼ਰਾਬ’,  301 ਅਤੇ 400 ਦਰਮਿਆਨ ‘ਬਹੁਤ ਖ਼ਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ।

ਬੇਅਦਬੀ ਮਾਮਲਾ: ਅਭਿਸ਼ੇਕ ਮਨੂੰ ਸਿੰਘਵੀ ਦੇ ਟਵੀਟ ’ਤੇ ਭੜਕੇ ਸਿਰਸਾ, ਬੋਲੇ- ‘ਦੋਹਰੀ ਖੇਡ ਖੇਡਣਾ ਬੰਦ ਕਰੋ’

0

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ’ਚ ਰੋਸ ਦੀ ਲਹਿਰ ਹੈ। ਹਾਲਾਂਕਿ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਸੰਗਤ ਵਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਇਸ ਦਰਮਿਆਨ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਨੇ ਟਵੀਟ ਕੀਤਾ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਬੇਅਦਬੀ ਭਿਆਨਕ ਹੈ ਪਰ ਸੱਭਿਅਕ ਦੇਸ਼ ’ਚ ਭੀੜ ਵਲੋਂ ਕੁੱਟਮਾਰ ਕਰਨਾ ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲਿਆ।

ਇਹਨਾਂ ਲੋਕਾਂ ਨੂੰ ਆਗਿਆ CM Channi ਦਾ ਕੰਮ ਪਸੰਦ, ਕੀ ਦੇਣਗੇ ਦੁਬਾਰਾ ਮੌਕਾ ?

ਅਭਿਸ਼ੇਕ ਸਿੰਘਵੀ ਦੇ ਟਵੀਟ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਰੀਟਵੀਟ ਕਰਦਿਆਂ ਕਿਹਾ ਦੋਹਰੀ ਖੇਡ ਖੇਡਣਾ ਬੰਦ ਕਰੋ। ਉਨ੍ਹਾਂ ਨੇ ਕਿਹਾ ਕਿ ਮਨੂੰ ਸਿੰਘਵੀ ਦੋਹਾਂ ਪਾਸਿਆਂ ਦੀ ਗੱਲ ਕਰ ਰਿਹਾ ਹੈ। ਸਿਰਸਾ ਨੇ ਕਿਹਾ ਕਿ ਗੁਰੂ ਘਰ ‘ਚ ਹੋਈ ਬੇਅਦਬੀ ਦੀ ਜਾਂਚ ਕਰਨ ਤੋਂ ਕੌਣ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ, ਤੁਹਾਡਾ ਮੁੱਖ ਮੰਤਰੀ ਹੈ, ਤੁਹਾਡੀ ਹੀ ਪੁਲਸ ਹੈ ਅਤੇ ਤੁਹਾਡੀ ਇੰਟੈਲੀਜੈਂਸ ਬਿਊਰੋ ਹੈ। ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਨੂੰ ਤੁਸੀਂ ਲੋਕਾਂ ’ਤੇ ਕਾਰਵਾਈ ਨਹੀਂ ਕੀਤੀ। ਹੁਣ ਤੁਸੀਂ ਫਿਰ ਉਸੇ ਲਾਈਨ ’ਤੇ ਤੁਰ ਰਹੇ ਹੋ, ਜਿਸ ਨੂੰ 1980 ਦੇ ਦਹਾਕੇ ’ਚ ਗਾਂਧੀ ਪਰਿਵਾਰ ਨੇ ਅਪਣਾਇਆ।

ਸਿਰਸਾ ਨੇ ਅੱਗੇ ਕਿਹਾ ਕਿ ਪਹਿਲਾਂ ਸਿੱਖਾਂ ਦੇ ਗੁਰੂ ਧਾਮਾਂ ’ਤੇ ਹਮਲੇ ਕਰੋ, ਉਨ੍ਹਾਂ ਨੂੰ ਗੁੱਸਾ ਦਿਵਾਓ ਫਿਰ ਉਨ੍ਹਾਂ ਨੂੰ ਇਨਸਾਫ ਨਾ ਲੈਣ ਦਿਓ। ਉਹ ਹੀ ਦੋਹਰੀ ਖੇਡ ਖੇਡਣਾ ਬੰਦ ਕਰੋ, ਜੋ ਇੰਦਰਾ ਗਾਂਧੀ ਨੇ ਸਿੱਖ ਧਰਮ ’ਤੇ ਹਮਲਾ ਕਰਨ, ਨਿਆਂ ਤੋਂ ਇਨਕਾਰ ਕਰਨ ਅਤੇ ਸਿੱਖਾਂ ਨੂੰ 80 ਦੇ ਦਹਾਕੇ ਵਾਂਗ ਭਿਆਨਕ ਚਰਿੱਤਰ ਕਰਨ ਲਈ ਖੇਡਿਆ ਸੀ। ਅੱਜ ਕਾਂਗਰਸ ਫਿਰ ਉਸੇ ਰਾਹ ’ਤੇ ਹੈ।

ਬੇਅਦਬੀ ਮਾਮਲਾ: ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੀਤਾ ਅਲਰਟ, ਦਿੱਤੇ ਇਹ ਨਿਰਦੇਸ਼

0

ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੇਂਦਰ ਸਰਕਾਰ ਐਕਸ਼ਨ ਵਿੱਚ ਆ ਗਈ ਹੈ। ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕੀਤਾ ਹੈ, ਜਿਸ ਅਨੁਸਾਰ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ, ਡੇਰਿਆਂ, ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਸਾਰੇ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੀਸੀਟੀਵੀ ਦੇ ਡੀਵੀਆਰ ਵਿੱਚ ਇੱਕ ਮਹੀਨੇ ਦਾ ਡੇਟਾ ਰੱਖਣ ਦਾ ਆਦੇਸ਼ ਵੀ ਜਾਰੀ ਕੀਤਾ ਗਿਆ ਹੈ।

ਹਰਿਮੰਦਰ ਸਾਹਿਬ ਬੇਅਦਬੀ ਮਾਮਲੇ ਦੀ ਜਾਂਚ ਬਣੀ SIT, 2 ਦਿਨਾਂ ‘ਚ ਸਰਕਾਰ ਨੇ ਜਵਾਬ ਦੇਣ ਦੀ ਹਦਾਇਤ

ਦੱਸ ਦੇਈਏ ਕਿ ਕਪੂਰਥਲਾ ਵਿੱਚ ਇੱਕ ਨੌਜਵਾਨ ਨੂੰ ਐਤਵਾਰ ਸਵੇਰੇ ਗੁਰਦੁਆਰਾ ਸਾਹਿਬ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ।ਜਿਸ ਤੋਂ ਬਾਅਦ ਭੀੜ ਨੇ ਉਸ ਨੌਜਵਾਨ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ‘ਚ ਇੱਕ ਨੌਜਵਾਨ ਨੂੰ ਮੌਕੇ ‘ਤੇ ਹੀ ਮੌਤ ਦੇ ਘਾਟ ਉਤਾਰ ਕੇ ਸਜ਼ਾ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖ ਕੇ ਲੋਕ ਰੋਹ ਵਿੱਚ ਹਨ। ਫਿਲਹਾਲ ਮੁੱਖ ਮੰਤਰੀ ਚੰਨੀ ਨੇ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਰੋਕ ਲਗਾਈ ਜਾ ਸਕੇ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਡਰ ਹੈ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕਦਾ ਹੈ। ਬੇਅਦਬੀ ਵਰਗੀਆਂ ਘਟਨਾਵਾਂ ਨਾਲ ਪੰਜਾਬ ਦੀ ਧਾਰਮਿਕ ਸਦਭਾਵਨਾ ਭੰਗ ਹੋ ਸਕਦੀ ਹੈ। ਕੇਂਦਰ ਦੇ ਇਨਪੁਟ ਤੋਂ ਬਾਅਦ ਸੂਬਾ ਸਰਕਾਰ ਵੀ ਚੌਕਸ ਹੋ ਗਈ ਹੈ। ਜਿਸ ਤੋਂ ਬਾਅਦ ਸਾਰੇ ਧਾਰਮਿਕ ਸਥਾਨਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਕਿਹੜੀ ਪੁਲਿਸ ਅਮਿਤ ਸ਼ਾਹ ਦੇ Under ਹੈ ? ਮਾਨ ਨੇ ਅੱਜ ਸੁਣਾਈਆਂ ਦਿੱਲੀ ਤੋਂ ਚੰਡੀਗੜ੍ਹ ਤੱਕ ਦੀਆਂ

ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਗੁਰਧਾਮਾਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਇੱਕ ਯੋਜਨਾ ਭੇਜ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਅਤੇ ਉਸ ਤੋਂ ਬਾਅਦ ਦੇ ਮਾਹੌਲ ਦੇ ਮੱਦੇਨਜ਼ਰ  ਦੇ  ਪੁਲਿਸ ਮੁਖੀ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨ। ਸਾਰੇ ਧਾਰਮਿਕ ਸਥਾਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਾਲ ਸੁਰੱਖਿਆ ਨੂੰ ਹੋਰ ਸਖ਼ਤ ਕੀਤਾ ਜਾਵੇ।

ਇਸ ਲਈ ਇਹ ਦਿੱਤੀਆਂ ਹਦਾਇਤਾਂ

ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ: ਗਜ਼ਟਿਡ ਅਧਿਕਾਰੀ ਜਾਂ ਐਸਐਚਓ ਆਪਣੇ ਜ਼ਿਲ੍ਹੇ ਅਤੇ ਸ਼ਹਿਰਾਂ ਦੇ ਧਾਰਮਿਕ ਸਥਾਨਾਂ ‘ਤੇ ਜਾ ਕੇ ਪ੍ਰਬੰਧਕਾਂ ਨੂੰ ਆਪਣਾ ਫ਼ੋਨ ਨੰਬਰ ਦੇਣ ਅਤੇ ਉਨ੍ਹਾਂ ਦਾ ਨੰਬਰ ਵੀ ਰੱਖਣ। ਤਾਂ ਜੋ ਲੋੜ ਸਮੇਂ ਇੱਕ ਦੂਜੇ ਨਾਲ ਵਧੀਆ ਤਾਲਮੇਲ ਹੋ ਸਕੇ।

ਸਾਰੇ ਧਾਰਮਿਕ ਸਥਾਨਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣ। ਖਾਸ ਕਰਕੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਹਰ ਸਮੇਂ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਹੋਣੀ ਚਾਹੀਦੀ ਹੈ। ਸਾਰੇ ਸੀਸੀਟੀਵੀ ਕੈਮਰੇ ਕੰਮ ਕਰਨ ਦੀ ਸਥਿਤੀ ਵਿੱਚ ਹੋਣੇ ਚਾਹੀਦੇ ਹਨ।

ਗੁਰੂ ਗ੍ਰੰਥ ਸਾਹਿਬ ਦੇ ਪ੍ਰਵੇਸ਼ ਅਤੇ ਸਥਾਨ ਦੀ ਰਿਕਾਰਡਿੰਗ: ਸੀਸੀਟੀਵੀ ਇਸ ਤਰੀਕੇ ਨਾਲ ਲਗਾਏ ਜਾਣੇ ਚਾਹੀਦੇ ਹਨ ਕਿ ਉਹ ਸਾਰੇ ਪ੍ਰਵੇਸ਼ ਗੇਟਾਂ ਦੀ ਹਰ ਗਤੀ ਨੂੰ ਰਿਕਾਰਡ ਕਰ ਸਕਣ। ਇਸ ਤੋਂ ਇਲਾਵਾ ਜਿਸ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਹ ਸਥਾਨ ਵੀ ਸੀ.ਸੀ.ਟੀ.ਵੀ. ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ। ਇਨ੍ਹਾਂ ਕੈਮਰਿਆਂ ਦੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ। ਇਹ ਕੈਮਰੇ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਹਨ।

ਰਾਤ ਨੂੰ ਪੂਰੀ ਰੋਸ਼ਨੀ: ਸੀਸੀਟੀਵੀ ਦੇ ਡੀਵੀਆਰ ਵਿੱਚ ਲੋੜੀਂਦੀ ਰਿਕਾਰਡਿੰਗ ਸਮਰੱਥਾ ਹੋਣੀ ਚਾਹੀਦੀ ਹੈ। ਇਸ ਨੂੰ ਅਜਿਹੀ ਜਗ੍ਹਾ ‘ਤੇ ਲਗਾਉਣਾ ਚਾਹੀਦਾ ਹੈ, ਜਿੱਥੇ ਕੋਈ ਆਸਾਨੀ ਨਾਲ ਦੇਖ ਨਾ ਸਕੇ, ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ ਅਤੇ ਨਾ ਹੀ ਆਪਣੇ ਨਾਲ ਲੈ ਜਾ ਸਕੇ। ਧਾਰਮਿਕ ਸਥਾਨਾਂ ਦੇ ਅੰਦਰ ਪੂਰੀ ਰੋਸ਼ਨੀ ਹੋਣੀ ਚਾਹੀਦੀ ਹੈ। ਖਾਸ ਕਰਕੇ ਰਾਤ ਸਮੇਂ ਗੁਰਦੁਆਰਾ ਸਾਹਿਬ ਵਿੱਚ ਰੋਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ।

ਬੇਅਦਬੀ ਘਟਨਾ ਬਾਅਦ ਦਰਬਾਰ ਸਾਹਿਬ ਪਹੁੰਚੇ CM Channi,ਕਿਹਾ “ਚੋਣਾਂ ਦੇ ਸਮੇਂ ਦੌਰਾਨ ਗਲਤ ਤਾਕਤਾਂ ਨੂੰ ਰੋਕਣਾ ਜਰੂਰੀ।”

ਗੁਰਦੁਆਰਿਆਂ ਵਿੱਚ ਗਾਰਡ ਤਾਇਨਾਤ ਕੀਤੇ ਜਾਣ : ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਸੁਰੱਖਿਆ ਕਰਮਚਾਰੀ ਜਾਂ ਗਾਰਡ ਤਾਇਨਾਤ ਹੋਣੇ ਚਾਹੀਦੇ ਹਨ। ਜੋ ਪੂਰੇ ਕੈਂਪਸ ਦੀ ਰਾਖੀ ਕਰਦੇ ਹਨ। ਸੀ.ਸੀ.ਟੀ.ਵੀ ਕੈਮਰਿਆਂ ਲਈ ਬਿਜਲੀ ਦਾ ਬਦਲਵਾਂ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂ ਜੋ ਲਾਈਟ ਜਾਣ ‘ਤੇ ਵੀ ਕੈਮਰੇ ਚੱਲਦੇ ਰਹਿਣ।

ਪੁਲਿਸ ਕਮਿਸ਼ਨਰ ਅਤੇ ਐਸਐਸਪੀ ਵੀ ਕਰੇ ਚੈਕਿੰਗ : ਪੁਲਿਸ ਕਮਿਸ਼ਨਰ ਅਤੇ ਐਸਐਸਪੀ ਲਗਾਤਾਰ ਆਪਣੇ ਕੰਮ ਦੀ ਜਾਂਚ ਕਰਦੇ ਰਹਿਣ। ਕੈਮਰਿਆਂ ਦੀ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਲਈ ਰੱਖੀ ਜਾਵੇ। ਜੇਕਰ ਕੈਮਰਿਆਂ ਵਿੱਚ ਕੋਈ ਨੁਕਸ ਹੈ ਜਾਂ ਉਹ ਕੰਮ ਨਹੀਂ ਕਰ ਰਹੇ ਹਨ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਠੀਕ ਕਰਵਾਏ।