Home Blog Page 2212

CM ਚੰਨੀ ਨੇ ਸੋਨੀਆ ਗਾਂਧੀ ਨੂੰ ਕੋਰੋਨਾ ਮਹਾਂਮਾਰੀ ਸੰਬੰਧੀ ਤਿਆਰੀਆਂ ਦੀ ਦਿੱਤੀ ਜਾਣਕਾਰੀ

0

ਦੇਸ਼ ਭਰ ਵਿਚ ਕੋਵਿਡ ਮਾਮਲਿਆਂ ਵਿਚ ਹਾਲ ਹੀ ‘ਚ ਹੋਏ ਵਾਧੇ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੋਵਿਡ ਮਹਾਂਮਾਰੀ ਖਾਸ ਕਰਕੇ ਨਵੇਂ ਰੂਪ ਓਮੀਕਰੋਨ ਨਾਲ ਪੈਦਾ ਹੋਈ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਪੂਰਨ ਰੂਪ ਵਿਚ ਤਿਆਰੀਆਂ ਕਰਨ ਦੇ ਆਦੇਸ਼ ਦਿੱਤੇ ਹਨ।

ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਵੀ ਹੰਗਾਮੀ ਸਥਿਤੀ ਦੀ ਸੰਭਾਵਨਾ ਨਾਲ ਕਾਰਗਰ ਢੰਗ ਨਾਲ ਨਿਪਟਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ।

CM ਚੰਨੀ ਦੇ ਇਲਜ਼ਾਮਾਂ ਤੋਂ ਬਾਅਦ ਰਾਜਪਾਲ ਦਾ ਜਵਾਬ, ਝੂਠੇ ਹਨ CM ਚੰਨੀ ਦੇ ਸਾਰੇ ਇਲਜ਼ਾਮ

ਸ੍ਰੀਮਤੀ ਗਾਂਧੀ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਮੌਜੂਦਾ ਸਥਿਤੀ ‘ਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ ਤਾਂ ਕਿ ਸਥਿਤੀ ਗੰਭੀਰ ਹੋਣ ਦੀ ਸੂਰਤ ਵਿਚ ਢੁਕਵਾਂ ਸਿਹਤ ਤੇ ਮੈਡੀਕਲ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ।

ਉਨ੍ਹਾਂ ਨੇ ਸ੍ਰੀਮਤੀ ਗਾਂਧੀ ਨੂੰ ਇਹ ਵੀ ਦੱਸਿਆ ਕਿ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਪ੍ਰਾਇਮਰੀ ਅਤੇ ਸੈਕੰਡਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਿਚ ਪਹਿਲਾਂ ਹੀ ਤੇਜ਼ੀ ਲਿਆਂਦੀ ਜਾ ਚੁੱਕੀ ਹੈ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਸਮੁੱਚੇ ਤੌਰ ਉਤੇ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਸਿਹਤ ਪ੍ਰੋਟੋਕਾਲ ਦੇ ਮੁਤਾਬਕ ਇਹਤਿਆਦੀ ਕਦਮ ਚੁੱਕਣ ਲਈ ਜਾਣੂੰ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜਦੋਂ ਕਿਸਾਨਾਂ ਨੇ ਤਹਿਸੀਲਦਾਰ ਨੂੰ ਕੀਤਾ ਦਫ਼ਤਰ ਅੰਦਰ ਬੰਦ, ਵੇਖੋ ਕੀ ਸੀ ਮਾਜਰਾ

ਮੁੱਖ ਮੰਤਰੀ ਨੇ ਕਿਹਾ ਕਿ ਹੰਗਾਮੀ ਸਥਿਤੀ ਪੈਦਾ ਹੋਣ ਉਤੇ ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੇ ਢੁਕਵੇਂ ਸਟਾਕ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਸ੍ਰੀਮਤੀ ਗਾਂਧੀ ਨੂੰ ਭਰੋਸਾ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕੋਵਿਡ ਮਹਾਂਮਾਰੀ ਸਬੰਧੀ ਨਿਰੰਤਰ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਰੋਜ਼ਾਨਾ ਰਾਬਤਾ ਕਾਇਮ ਰੱਖਣ ਅਤੇ ਇਸ ਬਾਰੇ ਉਨ੍ਹਾਂ ਨੂੰ ਲਗਾਤਾਰ ਜਾਣੂੰ ਕਰਵਾਉਂਦੇ ਰਹਿਣ ਦੇ ਆਦੇਸ਼ ਦਿੱਤੇ ਹਨ।

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੀਂਹ ਬਾਰੇ ਕੀਤੀ ਭਵਿੱਖਬਾਣੀ

0

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 4 ਤੋਂ 6 ਜਨਵਰੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਵਿਚ ਕਿਹਾ ਗਿਆ ਕਿ ਪੱਛਮੀ ਪੌਣਾਂ ਕਾਰਨ ਇਹਨਾਂ ਥਾਵਾਂ ’ਤੇ 4 ਤੋਂ 6 ਜਨਵਰੀ ਤੱਕ ਬਰਸਾਤ ਪੈ ਸਕਦੀ ਹੈ।

ਇਸਦੀ ਸ਼ੁਰੂਆਤ 4 ਜਨਵਰੀ ਤੋਂ ਹੋਵੇਗੀ ਤੇ 5 ਜਨਵਰੀ ਨੁੰ ਮੀਂਹ ਸਿਖ਼ਰਾਂ ’ਤੇ ਹੋਵੇਗਾ। ਮੀਂਹ ਦੇ ਨਾਲ ਨਾਲ ਤੇਜ਼ ਰਫਤਾਰ ਹਵਾਵਾਂ ਤੇ ਝੱਖੜ ਵੀ ਚੱਲ ਸਕਦਾ ਹੈ।

ਪੰਜਾਬ ਅਤੇ ਹਰਿਆਣਾ ਲਈ ਕ੍ਰਮਵਾਰ ਜ਼ਿਲ੍ਹਾਵਾਰ ਪੂਰਵ-ਅਨੁਮਾਨ ਅਤੇ ਜਾਰੀ ਕੀਤੀਆਂ ਚੇਤਾਵਨੀਆਂ..

ਇਸ ਸੰਬੰਧੀ ਐਡਵਾਇਜ਼ਰੀ:

ਬਾਰਿਸ਼ ਦੌਰਾਨ ਧਿਆਨ ਨਾਲ ਗੱਡੀ ਚਲਾਓ।

ਵਾਢੀ ਹੋਈ ਫ਼ਸਲ ਨੂੰ ਸੁਰੱਖਿਅਤ ਥਾਂ ‘ਤੇ ਰੱਖੋ।

ਸੰਭਾਵਿਤ ਮੀਂਹ ਕਾਰਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਿੰਚਾਈ ਤੋਂ ਬਚੋ।

ਬਾਰਿਸ਼ ਦੌਰਾਨ ਧਿਆਨ ਨਾਲ ਗੱਡੀ ਚਲਾਓ।

ਤਾਪਮਾਨ ਅਤੇ ਠੰਡੀ ਲਹਿਰ:

ਅਗਲੇ 3-4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 3-5 ⁰c ਦਾ ਹੌਲੀ-ਹੌਲੀ ਵਾਧਾ।

ਇਸ ਦੇ ਨਾਲ ਹੀ ਸ਼ੀਤ ਲਹਿਰ ਦੀਆਂ ਮੌਜੂਦਾ ਸਥਿਤੀਆਂ ਹੋਰ 24 ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਬਾਅਦ ਵਿੱਚ ਘੱਟ ਜਾਵੇਗੀ।

4 ਤੋਂ 6 ਜਨਵਰੀ 2022 ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ।

ਪੰਜਾਬ ਵਿਧਾਨ ਸਭਾ ਚੋਣਾਂ: ਆਮ ਆਦਮੀ ਪਾਰਟੀ ਨੇ 5 ਹੋਰ ਉਮੀਦਵਾਰਾਂ ਦਾ ਨਾਂ ਐਲਾਨਿਆ

0

ਆਮ ਆਦਮੀ ਪਾਰਟੀ ਨੇ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੱਤਵੀਂ ਲਿਸਟ ਵੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ‘ਚ ਉਨ੍ਹਾਂ ਵੱਲੋਂ 5 ਹੋਰ ਉਮੀਦਵਾਰਾਂ ਦਾ ਨਾਂ ਐਲਾਨਿਆ ਗਿਆ ਹੈ। ਆਪ ਨੇ ਹੁਣ ਤੱਕ 101 ਉਮੀਦਵਾਰਾਂ ਐਲਾਨ ਦਿੱਤੇ ਹਨ। ਇਸ ਨਵੀਂ ਲਿਸਟ ਅਨੁਸਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਤੋਂ ਚੋਣ ਲੜਣਗੇ। ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਸੋਢੀ ਨੂੰ ਉਮੀਦਵਾਰ ਐਲਾਨਿਆ ਹੈ। ਇਸ ਦੇ ਨਾਲ ਹੀ ਬਾਕੀ ਉਮੀਦਾਵਾਰਾਂ ਦੇ ਹਲਕੇ ਇਸ ਲਿਸਟ ‘ਚ ਸ਼ਾਮਿਲ ਹਨ। ਦੇਖੋ ਲਿਸਟ

ਕਾਂਗਰਸ ਸਰਕਾਰ ਦੇ ਝੂਠ ਦਾ ਠੋਕ ਕੇ ਹਿਸਾਬ ਲਵੇਗੀ ਪੰਜਾਬ ਦੀ ਜਨਤਾ- ਹਰਪਾਲ ਸਿੰਘ ਚੀਮਾ

0

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ 100 ਦਿਨਾਂ ਦੇ ਸ਼ਾਸਨ ਕਾਲ ‘ਚ 100 ਫ਼ੈਸਲਿਆਂ ਨੂੰ ਸੂਬੇ ਦੀ ਜਨਤਾ ਨਾਲ ਸ਼ਰੇਆਮ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਧੋਖੇ-ਦਰ-ਧੋਖੇ ਦਾ ਕਰਾਰਾ ਜਵਾਬ 2022 ‘ਚ ਦੇਣ ਲਈ ਪੰਜਾਬ ਦੇ ਲੋਕ ਤਿਆਰ-ਬਰ-ਤਿਆਰ ਬੈਠੇ ਹਨ।

ਚੰਨੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ ‘ਚ ਕਾਂਗਰਸੀ ਵਾਅਦਾ-ਖਿਲਾਫੀਆਂ ਅਤੇ ਫੋਕੇ ਐਲਾਨਾਂ ਦੇ ਨਾਲ-ਨਾਲ ਇਸ ਕੂੜ ਪ੍ਰਚਾਰ ਲਈ ਇਸ਼ਤਿਹਾਰਾਂ ਅਤੇ ਬੋਰਡਾਂ-ਫਲੈਕਸਾਂ ਉੱਤੇ ਸਿਆਸੀ ਖ਼ਜ਼ਾਨੇ ‘ਚੋਂ ਫੂਕੇ ਜਾ ਰਹੇ ਕਰੋੜਾਂ ਅਰਬਾਂ ਰੁਪਏ ਦਾ ਹਿਸਾਬ ਵੀ ਦੇਣਾ ਪਵੇਗਾ, ਇਸ ਲਈ ਚੰਨੀ ਸਮੇਤ ਸਾਰੇ ਕਾਂਗਰਸੀ ਤਿਆਰੀ ਨਾਲ ਹੀ ਲੋਕਾਂ ‘ਚ ਜਾਣ।

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ ਅੱਜ ਜਾਰੀ ਕੀਤੇ 100 ਫ਼ੈਸਲਿਆਂ ਵਾਲੇ ਇਸ਼ਤਿਹਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ 100 ਵਿਚੋਂ ਸਿਰਫ਼ 25 ਫ਼ੈਸਲਿਆਂ ਤੇ ਗਜ਼ਟ ਨੋਟੀਫ਼ਿਕੇਸ਼ਨ ਦਾ ਵੇਰਵਾ ਸਰਕਾਰੀ ਇਸ਼ਤਿਹਾਰ ‘ਚ ਦਰਜ ਹੈ।

ਇਨ੍ਹਾਂ 25 ਫ਼ੀਸਦੀ ਫ਼ੈਸਲਿਆਂ ‘ਚ ਜਿੰਨਾ ਫ਼ੈਸਲਿਆਂ ਦਾ ਜਨਤਾ ਨਾਲ ਸਿੱਧਾ ਸੰਬੰਧ ਹੈ, ਉਨ੍ਹਾਂ ਦੀ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਦੀ ਫ਼ੂਕ ਕੱਢਦੀ ਹੈ। ਮਿਸਾਲ ਵਜੋਂ 36 ਨੰਬਰ ਫ਼ੈਸਲੇ ‘ਚ ਕਿਹਾ ਗਿਆ ਹੈ ਕਿ ਰੇਤ ਤੇ ਬਜਰੀ ਦਾ ਪਿਟ ਹੈੱਡ ਰੇਟ 9 ਰੁਪਏ ਪ੍ਰਤੀ ਘਣ ਫੁੱਟ ਤੋਂ ਘਟਾ ਕੇ 5.5 ਰੁਪਏ ਪ੍ਰਤੀ ਘਣ ਫੁੱਟ ਕਰ ਦਿੱਤਾ ਗਿਆ ਹੈ। ਜਿਸ ਬਾਰੇ 10 ਨਵੰਬਰ 2021 ਨੂੰ ਨੋਟੀਫ਼ਿਕੇਸ਼ਨ ਹੋਈ ਸੀ।

ਚੀਮਾ ਨੇ ਮੁੱਖਮੰਤਰੀ ਚੰਨੀ ਨੂੰ ਘੇਰਦਿਆਂ ਕਿਹਾ ਕਿ ਰੇਤ ਮਾਫ਼ੀਆ ਜਿਉਂ ਦਾ ਤਿਉਂ ਜਾਰੀ ਹੈ। ਆਮ ਆਦਮੀ ਨੂੰ ਇਸ ‘ਸ਼ਗੂਫ਼ੇ’ ਦਾ ਕੋਈ ਲਾਭ ਨਹੀਂ ਮਿਲਿਆ। 10 ਨਵੰਬਰ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮੁੱਖਮੰਤਰੀ ਦੇ ਆਪਣੇ ਚਮਕੌਰ ਸਾਹਿਬ ਹਲਕੇ ‘ਚ ਜਾਰੀ ਰੇਤ ਮਾਫ਼ੀਆ ਦਾ ਪਰਦਾਫਾਸ਼ ਕਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਵੀ ਮੀਡੀਆ ਨੇ ਰੇਤ ਮਾਫ਼ੀਆ ਉੱਤੇ ਫ਼ੋਟੋਆਂ, ਦਸਤਾਵੇਜ਼ਾਂ ਸਮੇਤ ਵੱਡੀਆਂ-ਵੱਡੀਆਂ ਰਿਪੋਰਟਾਂ ਨਸ਼ਰ ਕੀਤੀਆਂ ਇੱਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੰਨੀ ਸਰਕਾਰ ਦੇ ਇਸ ਦਾਅਵੇ ਦੀ ‘ਟਵੀਟ’ ਰਾਹੀਂ ਹਰ ਤੀਜੇ ਦਿਨ ਫ਼ੂਕ ਕੱਢ ਦਿੰਦੇ ਹਨ।

ਇਸੇ ਤਰਾਂ 27 ਨੰਬਰ ਫ਼ੈਸਲੇ ਤਹਿਤ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫ਼ਾ ਯੋਜਨਾ ‘ਤੇ ਟਿੱਪਣੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੱਖਾਂ ਐਸ.ਸੀ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਕੇ ਅਰਬਾਂ ਰੁਪਏ ਦਾ ਸਕਾਲਰਸ਼ਿਪ ਘੁਟਾਲਾ ਕਰਨ ਵਾਲੇ ਤੱਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਗੈਂਗ ਬਾਰੇ ਚੰਨੀ ਅਤੇ ਕਾਂਗਰਸੀ ਲੋਕਾਂ ਨੂੰ ਕੀ ਜਵਾਬ ਦੇਣਗੇ?

ਚੀਮਾ ਨੇ ਕਿਹਾ ਕਿ ਇਨ੍ਹਾਂ 100 ਫ਼ੈਸਲਿਆਂ ‘ਚ ਕਈਆਂ ਬਾਰੇ ਸਰਕਾਰ ਖ਼ੁਦ ਮੰਨ ਰਹੀ ਹੈ ਕਿ ਅਜੇ ਕੋਈ ਨੀਤੀ ਵੀ ਤਿਆਰ ਨਹੀਂ ਕੀਤੀ ਗਈ। ਮਿਸਾਲ ਵਜੋਂ ਮਲੇਰਕੋਟਲਾ ਵਿਖੇ ਹੱਜ ਹਾਊਸ ਦੀ ਸਥਾਪਨਾ ਕੀਤੀ ਜਾਵੇਗੀ, (ਫ਼ੈਸਲਾ ਨੰਬਰ 64) ਰਾਜ ਦੇ ਸਾਰੇ ਕਾਲਜ  ਵਿਦਿਆਰਥੀਆਂ ਨੂੰ ਮੁਫ਼ਤ ਬੱਸ ਪਾਸ ਪ੍ਰਦਾਨ ਕੀਤੇ ਜਾਣਗੇ (ਫ਼ੈਸਲਾ ਨੰਬਰ 73) ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ‘ਕਿਸਾਨ ਸਮਾਰਕ’ ਦੀ ਸਥਾਪਨਾ (ਫ਼ੈਸਲਾ ਨੰਬਰ 99) ਬਾਰੇ ਦਾਅਵਾ ਵੀ ਕੀਤਾ ਹੈ ਪਰੰਤੂ ਨਾਲ ਹੀ ਲਿਖਿਆ ਗਿਆ ਹੈ, ”ਨੀਤੀ (ਪਾਲਿਸੀ) ਦਸਤਾਵੇਜ਼ ਕੀਤੇ ਜਾ ਰਹੇ ਹਨ।” ਮਤਲਬ ਅਜੇ ਤੱਕ ਨੀਤੀ ਤਿਆਰ ਨਹੀਂ ਕੀਤੀ, ਪਰੰਤੂ ਫ਼ੈਸਲਾ ਛਾਪ ਦਿੱਤਾ।

ਚੀਮਾ ਨੇ ਚੰਨੀ ਸਰਕਾਰ ਨੂੰ ਬਾਦਲਾਂ ਨਾਲੋਂ ਵੀ ਝੂਠੀ ਅਤੇ ਕੈਪਟਨ ਨਾਲੋਂ ਵੀ ਫ਼ਰੇਬੀ ਸਰਕਾਰ ਦੱਸਦਿਆਂ ਪੁੱਛਿਆ ਕਿ ਚੰਨੀ ਆਪਣੇ 3 ਨੰਬਰ ਫ਼ੈਸਲੇ ‘ਬਿਜਲੀ ਸਮਝੌਤੇ ਰੱਦ’ ਬਾਰੇ ਪੰਜਾਬ ਦੇ ਲੋਕਾਂ ਨੂੰ ਐਨਾ ਝੂਠ ਕਿਵੇਂ ਬੋਲ ਸਕਦੇ ਹਨ? ਜਦਕਿ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਪ੍ਰਾਈਵੇਟ ਥਰਮਲ ਪਲਾਂਟ ਅੱਜ ਵੀ ਉਸੇ ਰੇਟ ‘ਤੇ ਪੰਜਾਬ ਨੂੰ ਬਿਜਲੀ ਸਪਲਾਈ ਦੇ ਰਹੇ ਹਨ।

ਸਰਕਾਰੀ ਸਕੂਲਾਂ ਦੇ ਅੱਠਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ ਵਾਲੇ 25 ਨੰਬਰ ਫ਼ੈਸਲੇ ‘ਤੇ ਟਿੱਪਣੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਵਿਅੰਗ ਕੀਤਾ ਕਿ ਸਰਦੀਆਂ ਸਿਖਰ ‘ਤੇ ਹਨ ਅਜੇ ਤੱਕ ਸਾਰਿਆਂ ਨੂੰ ਤਾਂ ਦੂਰ ਐਸ.ਸੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਵੀ ਸਕੂਲੀ ਵਰਦੀਆਂ ਨਸੀਬ ਨਹੀਂ ਹੋਈਆਂ। ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਅਪੀਲ ਕੀਤੀ ਕਿ ਉਹ ਗ਼ਰੀਬ ਵਿਦਿਆਰਥੀਆਂ ਦੀ ਗ਼ਰੀਬੀ ਦਾ ਮਜ਼ਾਕ ਨਾ ਉਡਾਉਣ।

‘ਪੰਜਾਬ ‘ਚ ਨਸ਼ਿਆਂ ਵਿਰੁੱਧ ਲੜਾਈ ਨੂੰ ਅੰਤਿਮ ਪੜਾਅ ਤੱਕ ਲਿਜਾਣਾ ਅਤੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ ਵਾਲੇ 100 ਨੰਬਰ ਫ਼ੈਸਲੇ ‘ਤੇ ਤਿੱਖੀ ਪ੍ਰਤੀਕਿਿਰਆ ਦਿੰਦੇ ਹੋਏ ਚੀਮਾ ਨੇ ਕਿਹਾ ਕਿ 100 ਦਿਨਾਂ ‘ਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਜਿਹੜੀ ਇਕਲੌਤੀ ਐਫ.ਆਈ.ਆਰ ਦਰਜ ਕੀਤੀ ਗਈ ਹੈ, ਇਹ ਵੀ ਸਿਆਸੀ ਸਟੰਟ ਸਾਬਤ ਹੋਈ ਹੈ, ਕਿਉਂਕਿ ਅਜੇ ਤੱਕ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਕਿਉਂਕਿ ਇਹ ‘ਫਿਕਸ ਮੈਚ’ ਹੈ। ਨਤੀਜਣ ਅੱਜ ਵੀ ਪੰਜਾਬ ਅੰਦਰ ਨਸ਼ਿਆਂ ਦਾ ਕਾਲਾ-ਕਾਰੋਬਾਰ ਜਿਉਂ ਦਾ ਤਿਉਂ ਜਾਰੀ ਹੈ।

ਉਨ੍ਹਾਂ ਨੇ ਚੰਨੀ ਸਰਕਾਰ ਨੂੰ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਅਤੇ ਸੰਗਤ ਨੂੰ ਇਨਸਾਫ਼ ਅੱਜ ਤੱਕ ਕਿਉਂ ਨਹੀਂ ਮਿਲਿਆ ?

ਚੀਮਾ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਸਾਰੇ ਝੂਠੇ ਵਾਅਦਿਆਂ ਦੇ ਸਰਕਾਰੀ ਪੈਸੇ ਨਾਲ ਕੀਤੇ ਕੂੜ ਪ੍ਰਚਾਰ ਦਾ ਹਿਸਾਬ ਵੀ ਮੁੱਖਮੰਤਰੀ ਚੰਨੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਦੇਣਾ ਪਵੇਗਾ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਦੇ ਝੂਠ ‘ਤੇ ਝੂਠ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ।

ਡਰੱਗ ਮਾਮਲੇ ‘ਚ ਬਿਕਰਮ ਮਜੀਠੀਆ ਵਿਰੁੱਧ FIR ਇੱਕ ‘ਸਿਆਸੀ ਸਟੰਟ’: ਰਾਘਵ ਚੱਢਾ

0

ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸੂਬੇ ਵਿੱਚੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਖਤਮ ਕਰਨ ਲਈ ਚੰਨੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਨਾਲ ਸਿਆਸੀ ਖੇਡ ਖੇਡੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਸੂਬੇ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਇੱਕ ਕਮਜੋਰ ਐਫ਼ਆਈਆਰ ਦਰਜ ਕਰਕੇ ਸਿਰਫ ‘ਸਿਆਸੀ ਡਰਾਮਾ’ ਰਚਿਆ ਹੈ।

ਐਤਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ, ਜਿਸ ਨੇ ਤਿੰਨ ਹਫਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਪੰਜ ਸਾਲਾਂ ਵਿੱਚ ਕੁਝ ਨਹੀਂ ਕੀਤਾ। ਹੁਣ ਜਿਵੇਂ ਹੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਚੰਨੀ ਸਰਕਾਰ ਵਲੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਇੱਕ ‘ਸਟੰਟ’ ਤਹਿਤ ਨਸ਼ਿਆਂ ਸਬੰਧੀ ਐਫ਼ਆਈਆਰ ਦਰਜ ਕਰਵਾ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਇਸ ਬਾਰੇ ਖਦਸਾ ਪ੍ਰਗਟ ਕਰ ਚੁੱਕੀ ਹੈ ਕਿ ਪੰਜਾਬ ਦੀ ਚੰਨੀ ਸਰਕਾਰ ਅਤੇ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਦਰਮਿਆਨ ਇੱਕ ‘ਗੁਪਤ ਸੌਦੇ’ ਤਹਿਤ ਪੰਜਾਬ ਦੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫ਼ਆਈਆਰ ਦਰਜ ਕੀਤੀ ਜਾਵੇਗੀ, ਪਰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।

ਰਾਘਵ ਚੱਢਾ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਵੀ ਸ਼ਾਮਲ ਸੀ ਅਤੇ ਚੰਨੀ ਨੇ ਬਾਦਲ ਪਰਿਵਾਰ ਅੱਗੇ ‘ਹੱਥ-ਜੋੜਕੇ’ ਅਰਜੋਈ ਕਰਕੇ ਆਪਣੇ ਭਰਾ ਨੂੰ ਇਸ ਮਾਮਲੇ ਵਿਚੋਂ ਬਾਹਰ ਕਢਵਾਇਆ ਸੀ।

ਰਾਘਵ ਚੱਢਾ ਨੇ ਇਸ ਗੱਲ ‘ਤੇ ਹੈਰਾਨੀ ਜ਼ਾਹਿਰ ਕੀਤੀ ਕਿ ਬਿਕਰਮ ਮਜੀਠੀਆ ਖਿਲਾਫ ਦਰਜ ਐਫ਼ਆਈਆਰ ਅਤੇ ਉਸਤੋਂ ਬਾਅਦ ਅਗਾਊਂ ਜਮਾਨਤ ਰੱਦ ਹੋਣ ਦੇ ਬਾਵਜੂਦ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਇਸ ਐਫ਼ਆਈਆਰ ਜੋ ਪਿਛਲੇ ਮਹੀਨੇ 20 ਦਸੰਬਰ ਨੂੰ ਦਰਜ ਹੋਈ ਸੀ। ਅੱਜ ਲਗਪਗ ਦੋ ਹਫਤੇ ਹੋ ਗਏ ਹਨ, ਪਰ ਮਜੀਠੀਆ ਅਗਾਊਂ ਜਮਾਨਤ ਰੱਦ ਹੋਣ ਦੇ ਬਾਵਜੂਦ ਖੁੱਲੇਆਮ ਘੁੰਮ ਰਿਹਾ ਹੈ।

ਉਹਨਾਂ ਦੱਸਿਆ ਕਿ ਨਵੇਂ ਸਾਲ ਦੇ ਮੌਕੇ ‘ਤੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਗਏ ਮਜੀਠੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਗਾਊਂ ਜਮਾਨਤ ਰੱਦ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।

ਰਾਘਵ ਚੱਢਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਇੱਕ ਸਟੈਂਡਰਡ ਆਪ੍ਰੇਸਨ ਪ੍ਰੋਸੀਜਰ (ਐਸਓਪੀ) ਲਾਗੂ ਹੈ ਕਿ ਅਗਾਊਂ ਜਮਾਨਤ ਰੱਦ ਹੋਣ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਪਰ ਪੰਜਾਬ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਜਾ ਰਿਹਾ। ਅਗਾਊਂ ਜਮਾਨਤ ਰੱਦ ਕਰਨ ਦਾ ਮਤਲਬ ਹੈ ਕਿ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।

ਉਨਾਂ ਕਿਹਾ ਕਿ ਮਜੀਠੀਆ ਦੀ ਗ੍ਰਿਫ਼ਤਾਰੀ ਨਾ ਹੋਣ ਨਾਲ ਚੰਨੀ ਅਤੇ ਬਾਦਲਾਂ ਵਿਚਕਾਰ ਸਿੱਧੇ ਤੌਰ ਤੇ ‘ਅੰਦਰੂਨੀ ਗਠਜੋੜ’ ਦਾ ਸੰਕੇਤ ਮਿਲਦਾ ਹੈ। ਉਨਾਂ ਕਿਹਾ ਕਿ ਚੰਨੀ ਸਰਕਾਰ ਨੇ ਮਜੀਠੀਆ ਵਿਰੁੱਧ ਕਮਜੋਰ ਐਫ਼ਆਈਆਰ ਦਰਜ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ  ਕੀਤੀ ਹੈ। ਰਾਘਵ ਚੱਢਾ ਨੇ ਦੱਸਿਆ ਕਿ ਉਨਾਂ ਨੂੰ ਪੰਜਾਬ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਚੰਨੀ ਸਰਕਾਰ ਨੇ ਸਿਰਫ ਮਜੀਠੀਆ ਵਿਰੁੱਧ ਐਫ਼ਆਈਆਰ ਦਰਜ ਕਰਨ ਲਈ ਕਿਹਾ ਗਿਆ ਸੀ, ਗ੍ਰਿਫਤਾਰ ਕਰਨ ਲਈ ਨਹੀਂ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੀ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਪੂਰੀ ਮਿਲੀਭੁਗਤ ਹੈ। ਦੋਵਾਂ ਵਿੱਚ ਨਸੇ ਦੇ ਇਸ ਕਾਲੇ ਕਾਰੋਬਾਰ ਵਿੱਚ 75-25 ਦੀ ਖੇਡ ਚੱਲ ਰਹੀ ਹੈ, ਚੰਨੀ ਖ਼ੁਦ ਪੰਜਾਬ ਦੇ ਰੇਤ-ਬਜ਼ਰੀ ਅਤੇ ਮਾਈਨਿੰਗ ਮਾਫੀਆ ਨਾਲ ਮਿਲਿਆ ਹੋਇਆ ਹੈ ਅਤੇ ਪੂਰੀ ਸਾਂਝ ਹੈ।

ਉਨਾਂ ਚੰਨੀ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਵਿੱਚੋਂ ਤਿੰਨ ਹਫਤਿਆਂ ਵਿੱਚ ਨਸ਼ਿਆਂ ਦਾ ਕਾਰੋਬਾਰ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਨੇ ਆਪਣੇ ਪਿਛਲੇ 100 ਦਿਨਾਂ ਵਿੱਚ ਇਸ ਬਾਰੇ ਕੀ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਚੰਨੀ ਇੱਕ ਵੀ ਅਜਿਹੀ ਥਾਂ ਜਾਂ ਗਲੀ-ਮੁਹੱਲਾ ਦਸ ਦੇਣ, ਜਿੱਥੇ ਨਸ਼ੇ ਦਾ ਕਾਰੋਬਾਰ ਘਟਿਆ ਜਾਂ ਖਤਮ ਹੋਇਆ ਹੋਵੇ।

ਉਨਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਨੌਜਵਾਨਾਂ ਦੀਆਂ ਰਗਾਂ ਵਿੱਚ ਨਸ਼ਾ ਤਾਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਅੱਜ ਤੱਕ ਇੱਕ ਵੀ ਨਸ਼ੇ ਦੇ ਸੌਦਾਗਰ ਨੂੰ ਗ੍ਰਿਫਤਾਰ ਨਹੀਂ ਕੀਤਾ। ਹੁਣ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸ ਦੀ ਚੰਨੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਇੱਕ ‘ਕਮਜੋਰ’ ਐਫ਼ਆਈਆਰ ਦਰਜ ਕਰਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਪੰਜਾਬ ‘ਚ ਨਸ਼ੇ ਦੇ ਕਾਰੋਬਾਰ ਨੂੰ ਖਤਮ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਨਸ਼ਿਆਂ ਦੇ ਆਦੀ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉਨਾਂ ਦਾ ਹੱਥ ਫੜ ਕੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਰ ਕੱਢਿਆ ਜਾਵੇਗਾ।

ਡਾ. ਸੰਦੀਪ ਗਰਗ ਨੇ ਪਟਿਆਲਾ ਦੇ SSP ਵਜੋਂ ਮੁੜ ਸੰਭਾਲਿਆ ਅਹੁਦਾ

0

ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਨਵੇਂ ਐਸ.ਐਸ.ਪੀ. ਵਜੋਂ ਤਾਇਨਾਤ ਕੀਤੇ ਗਏ 2012 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਡਾ. ਸੰਦੀਪ ਗਰਗ ਨੇ ਅੱਜ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਸਮੇਤ ਨਸ਼ਿਆਂ ਅਤੇ ਜੁਰਮ ਦੀ ਰੋਕਥਾਮ ਲਈ ਪੁਲਿਸ ਨੂੰ ਸਹਿਯੋਗ ਕਰਨ ਅਤੇ ਨਸ਼ਾ ਤਸਕਰਾਂ ਸਮੇਤ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।

ਜਦੋਂ ਕਸ਼ਮੀਰ ਰਹਿੰਦੇ ਲੋਕਾਂ ‘ਤੇ ਭੀੜ ਪਈ ?ਕਿਸ ਨੇ ਦਿੱਤਾ ਸਾਥ ? ਕਿਸ਼ਤੀ ਚਲਾਉਂਦੇ ਬਾਈ ਨੇ ਦੱਸੀ ਸਰਦਾਰਾਂ ਦੀ ਸੱਚਾਈ

ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ, ਪਾਰਦਰਸ਼ੀ, ਕੁਸ਼ਲ ਪੁਲਿਸ ਪ੍ਰਸ਼ਾਸਨ ਅਤੇ ਥਾਣਿਆਂ ‘ਚ ਲੋਕਾਂ ਦੀ ਸੁਣਵਾਈ ਹੈ, ਜਿਸ ਲਈ ਜ਼ਿਲ੍ਹਾ ਪੁਲਿਸ ਨੂੰ ਹਦਾਇਤ ਕਰ ਦਿੱਤੀ ਗਈ ਹੈ।

ਡਾ. ਸੰਦੀਪ ਗਰਗ ਨੇ ਪਟਿਆਲਾ ‘ਚ ਮੁੜ ਤੋਂ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜੁਰਮ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਹਦਾਇਤਾਂ ‘ਤੇ ਪਟਿਆਲਾ ਪੁਲਿਸ ਵੱਲੋਂ ਸਖਤੀ ਨਾਲ ਅਮਲ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਸਿਰ ‘ਤੇ ਹੋਣ ਕਰਕੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ, ਡਰ-ਭੈ ਮੁਕਤ, ਨਿਰਪੱਖ ਤੇ ਸੁਤੰਤਰ ਕਰਵਾਉਣ ਲਈ ਪਟਿਆਲਾ ਪੁਲਿਸ ਪੁਰਜ਼ੋਰ ਤਿਆਰੀ ਕਰਦੇ ਹੋਏ ਆਪਣਾ ਫ਼ਰਜ਼ ਬਾਖੂਬੀ ਅਦਾ ਕਰੇਗੀ।

CANADA ਦੀ PR ਲੈਣ ਲਈ ਕੀ ਕੁੱਝ ਚਾਹੀਦਾ ਹੈ ਕਰਨਾ ਸੁਣੋ ਮਾਹਿਰ ਗਗਨਦੀਪ ਖੱਟੜਾ ਨਾਲ ਖਾਸ ਗੱਲਬਾਤ

ਐਸ.ਐਸ.ਪੀ. ਨੇ ਲਾਇਸੰਸੀ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਤੁਰੰਤ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰਕੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਭਗੌੜਿਆਂ, ਗੁੰਡਾ ਅਨਸਰਾਂ, ਸ਼ਰਾਬ ਤੇ ਹੋਰ ਨਸ਼ਿਆਂ ਦੇ ਤਸਕਰਾਂ, ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰਾਂ ਨਾਲ ਨਰਮੀ ਨਹੀਂ ਵਰਤੀ ਜਾਵੇਗੀ। ਇਸ ਤੋਂ ਬਿਨ੍ਹਾਂ ਅੰਤਰਰਾਜੀ ਤੇ ਅੰਤਰ ਜ਼ਿਲ੍ਹਾ ਨਾਕਿਆਂ ‘ਤੇ ਪੂਰੀ ਚੌਕਸੀ ਰੱਖੀ ਜਾਵੇਗੀ।

ਐਸ.ਐਸ.ਪੀ. ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪਟਿਆਲਾ ਸ਼ਹਿਰ ‘ਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਨੂੰ ਹੋਰ ਵਧੇਰੇ ਚੁਸਤ-ਦਰੁਸਤ ਕੀਤਾ ਜਾਵੇਗਾ ਅਤੇ ਹੁਲੜਬਾਜਾਂ ਤੇ ਗ਼ਲਤ ਪਾਰਕਿੰਗ ਸਮੇਤ ਆਵਾਜਾਈ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੋਵਿਡ ਮਹਾਂਮਾਰੀ ਦੇ ਖ਼ਤਰੇ ਕਰਕੇ ਪੁਲਿਸ ਜ਼ਿਲ੍ਹਾ ਮੈਜਿਸਟ੍ਰੇਟ ਤੇ ਸਰਕਾਰ ਦੇ ਹੁਕਮਾਂ ‘ਤੇ ਸਖ਼ਤੀ ਨਾਲ ਅਮਲ ਕਰੇਗੀ।

ਐਸ.ਐਸ.ਪੀ. ਡਾ. ਗਰਗ ਵੱਲੋਂ ਅਹੁਦਾ ਸੰਭਾਲਣ ਮੌਕੇ ਐਸ.ਪੀ. ਸਿਟੀ ਹਰਪਾਲ ਸਿੰਘ ਸਮੇਤ ਡੀ.ਐਸ.ਪੀਜ ਗੁਰਦੇਵ ਸਿੰਘ ਧਾਲੀਵਾਲ, ਕ੍ਰਿਸ਼ਨ ਕੁਮਾਰ ਪਾਂਥੇ, ਅਜੇਪਾਲ ਸਿੰਘ, ਮੋਹਿਤ ਅਗਰਵਾਲ, ਰਜੇਸ਼ ਛਿੱਬੜ, ਸੁਖਮਿੰਦਰ ਸਿੰਘ ਚੌਹਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਅਦਰਕ ਦੀ ਵਰਤੋਂ ਨਾਲ ਜ਼ੁਕਾਮ ਦੀ ਸਮੱਸਿਆਂ ਤੋਂ ਮਿਲਦੀ ਹੈ ਰਾਹਤ, ਜਾਣੋ ਹੋਰ ਫਾਇਦੇ

0

ਅਦਰਕ ਸਾਡੇ ਸਾਰਿਆਂ ਦੀ ਰਸੋਈ ਘਰ ‘ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ ‘ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ। ਸਰਦੀ ਦੇ ਮੌਸਮ ‘ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ, ਇਸ ਦੇ ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ…

ਕੰਨ ਦਰਦ ਦੀ ਸਮੱਸਿਆ ਤੋਂ ਰਾਹਤ

ਅੱਧਾ ਚਮਚਾ ਸਰ੍ਹੋਂ ਦਾ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ ‘ਚ ਪਾਓ। ਇਸ ਨਾਲ ਦਰਦ ਠੀਕ ਹੋ ਜਾਵੇਗਾ।

ਪੇਟ ‘ਚ ਕੀੜਿਆਂ ਦਾ ਖਾਤਮਾ

ਅੱਧਾ ਚਮਚਾ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।

ਮੂੰਹ ਦੀ ਬਦਬੂ

ਇਸ ਲਈ 1 ਚਮਚਾ ਅਦਰਕ ਦਾ ਰਸ 1 ਕੱਪ ਗਰਮ ਪਾਣੀ ‘ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।

ਕਬਜ਼ ਦੂਰ ਕਰੇ

ਅਦਰਕ ਦਾ ਛੋਟਾ ਜਿਹਾ ਟੁਕੜਾ ਅਤੇ ਗੁੜ ਦੋਹਾਂ ਨੂੰ ਸਵੇਰੇ-ਸ਼ਾਮ ਇਕੱਠੇ ਚਬਾਓ। ਇਸ ਨਾਲ ਕਬਜ਼, ਢਿੱਡ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲੇਗੀ।

ਜ਼ੁਕਾਮ

ਜ਼ੁਕਾਮ ਹੋਣ ‘ਤੇ 1 ਚਮਚਾ ਸ਼ੁੱਧ ਦੇਸੀ ਘਿਓ ‘ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ ‘ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 2 ਲੌਂਗ ਪਾ ਦਿਓ। ਚੁਟਕੀ ਭਰ ਨਮਕ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ਅਤੇ ਬਾਅਦ ‘ਚ ਗਰਮ ਦੁੱਧ ਪੀ ਲਓ।

ਜੀਅ ਮਚਲਣਾ

ਜੀਅ ਮਚਲਣ ਅਤੇ ਉੱਲਟੀ ਆਉਣ ਦੀ ਸਮੱਸਿਆ ਰੋਕਣ ਲਈ ਅਦਰਕ ਸਭ ਤੋਂ ਵਧੀਆ ਹੈ। 1 ਚਮਚਾ ਅਦਰਕ ਦੇ ਜੂਸ ‘ਚ 1 ਚਮਚਾ ਨਿੰਬੂ ਦਾ ਰਸ ਮਿਲਾਓ। ਇਸ ਨੂੰ ਹਰ ਦੋ ਘੰਟੇ ਬਾਅਦ ਪੀਓ। ਇਸ ਨਾਲ ਰਾਹਤ ਮਿਲੇਗੀ।

ਗਠੀਏ ਦੇ ਦਰਦ ਤੋਂ ਛੁਟਕਾਰਾ

ਅਦਰਕ ‘ਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ‘ਚ ਸਾਡੀ ਸਹਾਇਤਾ ਕਰਦਾ ਹੈ। ਅਦਰਕ ਖਾਣ ਨਾਲ ਜਾਂ ਇਸ ਦਾ ਲੇਪ ਲਗਾਉਣ ਨਾਲ ਦਰਦ ਖਤਮ ਹੁੰਦਾ ਹੈ। ਇਸ ਦਾ ਲੇਪ ਬਣਾਉਣ ਲਈ ਅਦਰਕ ਨੂੰ ਚੰਗੀ ਤਰ੍ਹਾਂ ਪੀਸ ਲਓ। ਉਸ ‘ਚ ਹਲਦੀ ਮਿਲਾ ਲਓ। ਇਸ ਪੇਸਟ ਨੂੰ ਦਿਨ ‘ਚ 2 ਬਾਰ ਲਗਾਓ। ਕੁਝ ਹੀ ਦਿਨਾਂ ‘ਚ ਫਰਕ ਨਜ਼ਰ ਆਉਣ ਲੱਗੇਗਾ।

UP ‘ਚ ਕੋਰੋਨਾ ਦੇ ਵਧਦੇ ਖਤਰੇ ਕਾਰਨ CM ਯੋਗੀ ਨੇ Mock Drill ਦੇ ਦਿੱਤੇ ਆਦੇਸ਼

0

ਯੂਪੀ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੋਵਿਡ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਰਾਜ ਵਿਆਪੀ ਮੌਕ ਡਰਿੱਲ ਦੇ ਆਦੇਸ਼ ਦਿੱਤੇ ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ 38 ਜ਼ਿਲ੍ਹਿਆਂ ਵਿੱਚ ਕੋਵਿਡ ਦੇ 383 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਐਕਟਿਵ ਕੇਸਾਂ ਦੀ ਗਿਣਤੀ 1,211 ਹੈ।

ਨਿੱਕੇ-ਨਿੱਕੇ ਬੱਚਿਆਂ ਦੀ ਹਾਲਤ ਦੇਖ ਆ ਜਾਊਂ ਤਰਸ, ਰਾਤ ਖੁੱਲ੍ਹੇ ਆਸਮਾਨ ਹੇਠਾਂ ਗੁਜ਼ਾਰਨ ਨੂੰ ਮਜਬੂਰ

ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੀ ਦਰ ਜ਼ਿਆਦਾ ਹੈ, ਪਰ ਵਾਇਰਸ ਬਹੁਤਾ ਘਾਤਕ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀ, ਸਫਾਈ ਅਤੇ ਟੀਕਾਕਰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਨੂੰ 15 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਦੀ ਤਿਆਰੀ ਕਰਨ ਲਈ ਵੀ ਕਿਹਾ ਹੈ। 10 ਜਨਵਰੀ ਤੋਂ, ਕੋਰੋਨਾ ਯੋਧਿਆਂ, ਸਿਹਤ ਕਰਮਚਾਰੀਆਂ, ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਲੈਣ ਲਈ ਕਿਹਾ ਗਿਆ ਹੈ।

Tiger Halwara ਉਰਫ਼ ਸਨੀ ਟਾਈਗਰ ਨੇ ਕੀਤੇ ਗਾਇਕ Singga ਦੇ ਸਨਸਨੀਖੇਜ਼ ਖੁਲਾਸੇ

ਮੈਡੀਕਲ ਸਿਹਤ ਦੇ ਵਧੀਕ ਮੁੱਖ ਸਕੱਤਰ ਅਮਿਤ ਮੋਹਨ ਪ੍ਰਸਾਦ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁੱਲ 1,93,549 ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ 383 ਨਵੇਂ ਕੇਸ ਸਾਹਮਣੇ ਆਏ ਹਨ। ਐਸੋਸੀਏਸ਼ਨ ਆਫ ਇੰਟਰਨੈਸ਼ਨਲ ਡਾਕਟਰਜ਼ ਦੇ ਜਨਰਲ ਸਕੱਤਰ ਅਭਿਸ਼ੇਕ ਸ਼ੁਕਲਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਕੋਵਿਡ ਦੇ 827 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਦੇ ਨਾਲ ਹੀ ਗਾਜ਼ੀਆਬਾਦ ਵਿੱਚ ਸਭ ਤੋਂ ਵੱਧ 85, ਗੌਤਮ ਬੁੱਧ ਨਗਰ ਵਿੱਚ 61, ਲਖਨਊ ਵਿੱਚ 58, ਮੇਰਠ ਵਿੱਚ 48, ਪ੍ਰਯਾਗਰਾਜ ਅਤੇ ਵਾਰਾਣਸੀ ਵਿੱਚ 16-16 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ 1,211 ਐਕਟਿਵ ਕੇਸਾਂ ਵਿੱਚੋਂ, ਗੌਤਮ ਬੁੱਧ ਨਗਰ ਵਿੱਚ 244, ਲਖਨਊ ਵਿੱਚ 206, ਗਾਜ਼ੀਆਬਾਦ ਵਿੱਚ 198, ਮੇਰਠ ਵਿੱਚ 106, ਮਥੁਰਾ ਅਤੇ ਪ੍ਰਯਾਗਰਾਜ ਵਿੱਚ 38-38, ਵਾਰਾਣਸੀ ਵਿੱਚ 36, ਮੁਰਾਦਾਬਾਦ ਵਿੱਚ 32 ਅਤੇ ਆਗਰਾ ਵਿੱਚ 29 ਹਨ।

ਸੰਯੁਕਤ ਅਕਾਲੀ ਦਲ ਦੇ ਜਨਰਲ ਸਕੱਤਰ ਨਿਧੜਕ ਸਿੰਘ ਬਰਾੜ ਭਾਜਪਾ ’ਚ ਹੋਏ ਸ਼ਾਮਲ

0

ਸੰਯੁਕਤ ਅਕਾਲੀ ਦਲ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਨਿਧੜਕ ਸਿੰਘ ਬਰਾੜ  ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਹਨ।

ਮੋਦੀ ਦੀ ਰੈਲੀ ‘ਚ ਕੁਰਸੀਆਂ ਰਹਿਣਗੀਆਂ ਖਾਲੀ? ਪੰਜਾਬ ਆਉਣ ‘ਤੇ ਪਿੰਡਾਂ ਵਾਲੇ ਮੋਦੀ ਦਾ ਇੰਝ ਕਰਨਗੇ ਸਵਾਗਤ

ਉਹ ਮੋਗਾ ਵਿਖੇ ਆਪਣੇ ਨਿਵਾਸ ਸਥਾਨ ‘ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਕੱਲ੍ਹ ਤੋਂ ਟੀਕਾਕਰਨ ਹੋਵੇਗਾ ਸ਼ੁਰੂ

0

ਦੇਸ਼ ‘ਚ ਕੋਰੋਨਾ ਦਾ ਕਹਿਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ‘ਚ ਇਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤਕ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੀ ਇਨਫੈਕਸ਼ਨ ਸਪੀਡ ਹੋਰ ਵੇਰੀਐਂਟਸ ਨਾਲੋਂ ਕਾਫੀ ਜ਼ਿਆਦਾ ਹੈ। ਇਸ ਦੇ ਮੱਦੇਨਜ਼ਰ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਦੇ ਨਾਲ ਹੀ 1 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੈਕਸੀਨ ਦੀ ਵਾਰੀ ਹੈ ਜੋ 3 ਜਨਵਰੀ ਤੋਂ ਸ਼ੁਰੂ ਹੋਵੇਗੀ।

ਦੁਨੀਆ ਤੋਂ ਵੱਖਰਾ ਨਵਾਂ ਸਾਲ, Punjab ਨਾਲੋਂ ਵੱਖਰਾ ਕਿਵੇਂ ਦਾ ਹੈ ਕਸ਼ਮੀਰੀ ਖਾਣਾ, ਵੇਖੋ Simranjot Makkar ਨਾਲ

ਦੇਸ਼ ਵਿਚ ਹੁਣ ਤਕ ਲਗਭਗ 90 ਫੀਸਦੀ ਯੋਗ ਲੋਕਾਂ ਨੂੰ ਐਂਟੀ-ਕੋਰੋਨਾ ਵੈਕਸੀਨ ਦੀ ਇੱਕ ਜਾਂ ਦੋ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਟੀਕਾਕਰਨ ਦੇ ਮਾਮਲੇ ਵਿਚ ਭਾਰਤ ਕਈ ਦੇਸ਼ਾਂ ਤੋਂ ਅੱਗੇ ਹੈ। ਹਾਲਾਂਕਿ ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਦੇਸ਼ ਵਿਚ ਬੂਸਟਰ ਡੋਜ਼ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਨਾਲ ਕੀਤੀ ਜਾਵੇਗੀ ਜਿਨ੍ਹਾਂ ਨੂੰ ਇਸਦੀ ਸਖ਼ਤ ਲੋੜ ਹੈ। 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਡਾਕਟਰ ਦੀ ਸਲਾਹ ‘ਤੇ ਹੀ ਦਿੱਤਾ ਜਾਵੇਗਾ। ਦੂਜੇ ਪਾਸੇ ਜੇਕਰ ਅਸੀਂ 15-18 ਸਾਲ ਦੇ ਉਮਰ ਸਮੂਹ ਦੀ ਗੱਲ ਕਰੀਏ ਤਾਂ ਉਹ ਆਸਾਨੀ ਨਾਲ ਕੋਵਿਨ ਐਪ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਟੀਕਾਕਰਨ ਦੇ ਇਸ ਪੜਾਅ ਵਿਚ ਉਹ ਬੱਚੇ ਜਿਨ੍ਹਾਂ ਦਾ ਜਨਮ ਜਨਵਰੀ 2003 ਤੋਂ ਬਾਅਦ ਹੋਇਆ ਸੀ, ਉਹ ਟੀਕਾ ਲਗਵਾ ਸਕਣਗੇ। ਇਹ ਮਹਾਂਮਾਰੀ ਨੂੰ ਕਾਬੂ ਵਿਚ ਲਿਆਉਣ ਲਈ ਇਕ ਵੱਡੀ ਮੁਹਿੰਮ ਅਤੇ ਕਦਮ ਹੈ। ਓਮੀਕ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਕੇਂਦਰ ਵੱਲੋਂ ਇਸ ਨੂੰ 3 ਜਨਵਰੀ ਤੋਂ ਸ਼ੁਰੂ ਕਰਨ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

ਮੋਦੀ ਦੀ ਰੈਲੀ ‘ਚ ਕੁਰਸੀਆਂ ਰਹਿਣਗੀਆਂ ਖਾਲੀ? ਪੰਜਾਬ ਆਉਣ ‘ਤੇ ਪਿੰਡਾਂ ਵਾਲੇ ਮੋਦੀ ਦਾ ਇੰਝ ਕਰਨਗੇ ਸਵਾਗਤ

ਇਸ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਹੈ ਕਿ ਜੇਕਰ ਬੱਚੇ ਸੁਰੱਖਿਅਤ ਹਨ ਤਾਂ ਦੇਸ਼ ਦਾ ਭਵਿੱਖ ਸੁਰੱਖਿਅਤ ਹੈ! ਸ਼ਨਿਚਰਵਾਰ ਰਾਤ ਤਕ ਟੀਕਾਕਰਨ ਦੇ ਇਸ ਨਵੇਂ ਪੜਾਅ ਲਈ ਹੁਣ ਤਕ 3.15 ਲੱਖ ਤੋਂ ਵੱਧ ਬੱਚੇ ਰਜਿਸਟਰਡ ਹੋ ਚੁੱਕੇ ਹਨ। 3 ਜਨਵਰੀ ਤੋਂ ਇਨ੍ਹਾਂ ਬੱਚਿਆਂ ਨੂੰ ਭਾਰਤ ਬਾਇਓਟੈਕ ਕੰਪਨੀ ਵੱਲੋਂ ਤਿਆਰ ਕੋਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਇਸ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਵੇਗੀ।