Home Blog Page 2202

ਕੈਪਟਨ ਦੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਦਲਜੀਤ ਚੀਮਾ ਨੇ ਕੱਸਿਆ ਤੰਜ

0

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਚੋਣ ਨਿਸ਼ਾਨ ਹਾਕੀ ’ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਹਾਕੀ ਦਾ ਕਪਤਾਨ ਕਾਂਗਰਸ ’ਚ ਚਲਾ ਗਿਆ, ਕਾਂਗਰਸ ਦੇ ਕਪਤਾਨ ਨੂੰ ਹਾਕੀ ਖੇਡਣੀ ਪੈਣੀ ਹੈ, ਸਿਆਸਤ ਵੀ ਗਜ਼ਬ ਖੇਡ ਹੈ।’

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਚੋਣ ਨਿਸ਼ਾਨ ‘ਖਿੱਦੋ ਖੂੰਡੀ’ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ।

ਬਾਦਲਾਂ ਅਤੇ ਚੰਨੀ ਦੀ ਮਿਲੀਭੁਗਤ ਕਾਰਨ ਹੀ ਮਿਲੀ ਬਿਕਰਮ ਮਜੀਠੀਆ ਨੂੰ ਜ਼ਮਾਨਤ: ਭਗਵੰਤ ਮਾਨ

0

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਮੁੱਢ ਤੋਂ ਹੀ ਕਾਂਗਰਸ ਸਰਕਾਰ ’ਤੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਬਚਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ।

ਉਗਰਾਹਾਂ ਨਹੀਂ ਦੇਣਗੇ ਰਾਜੇਵਾਲ ਦਾ ਸਾਥ !, ਕਿਹਾ ਨਾ ਵੋਟ ਪਾਈਏ, ਨਾ ਸਮਰਥਨ ਕਰੀਏ, ਨਾ ਚੋਣ ਲੜੀਏ

ਮਾਨ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਉਚ ਪੱਧਰੀ ਕਮੇਟੀ ਵੱਲੋਂ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਇਸ ਜਾਂਚ ਰਿਪੋਰਟ ਵਿੱਚ ਅਕਾਲੀ ਆਗੂ ਦਾ ਨਾਂਅ ਬੋਲਦਾ ਸੀ, ਪਰ ਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਠੋਸ ਕਾਰਵਾਈ ਕੀਤੀ ਹੈ।

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿੱਚ ਵੀ ਨਸ਼ਾ ਤਸਕਰਾਂ ਖਿਲਾਫ਼ ਮਿਸਾਲੀ ਕਾਰਵਾਈ ਕਰਨ ਦੇ ਨਾਲ- ਨਾਲ ਲਿਫ਼ਾਫੇ ’ਚ ਬੰਦ ਪਈ ਨਸ਼ਾ ਤਸਕਰੀ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਤਾਂ ਜੋ ਨਸ਼ੇ ਦਾ ਵੱਡੇ ਤਸਕਰ ਅਕਾਲੀ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਚੋਣਾ ਨੇੜੇ ਆਉਂਦੀਆਂ ਦੇਖ ਭਾਵੇਂ ਚੰਨੀ ਸਰਕਾਰ ਨੇ ਚੋਣ ਸਟੰਟ ਕਰਦੇ ਹੋਏ ਜਾਣਬੁੱਝ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕਮਜ਼ੋਰ ਐਫ.ਆਈ.ਆਰ ਕੀਤੀ ਸੀ ਤਾਂ ਜੋ ਜ਼ਮਾਨਤ ਮਿਲ ਜਾਵੇ। ਇਸ ਲਈ ਅਦਾਲਤ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਡੋਬਣ ਲਈ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ।

LIVE ਚਲਦੀ ਡਿਬੇਟ ‘ਚ ਕਿਸੇ ਨੇ ਕੱਢੀ ਗਾਲ, ਅਕਾਲੀ ਕਾਂਗਰਸੀ ਹੋਏ ਆਹਮੋ ਸਾਹਮਣੇ ਪੈ ਗਿਆ ਗਾਹ

ਮਾਨ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ FIR ਦਰਜ ਕਰਕੇ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਇਸ ਨੂੰ ਏਦਾਂ ਪੇਸ਼ ਕਰ ਰਹੇ ਸਨ, ਜਿਵੇਂ ਸੂਬੇ ਵਿੱਚੋਂ ਸਾਰੇ ਡਰੱਗ ਮਾਫੀਆ ਨੂੰ ਜੜੋਂ ਪੁੱਟ ਦਿੱਤਾ ਗਿਆ ਹੋਵੇ ਅਤੇ ਨਸ਼ੇ ਦੇ ਸਾਰੇ ਵੱਡੇ- ਛੋਟੇ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੋਵੇ, ਪਰ ਹੁਣ ਸਿੱਧ ਹੋ ਗਿਆ ਹੈ ਕਿ ਨਾ ਤਾਂ ਡਰੱਗ ਦਾ ਕਾਲ਼ਾ ਕਾਰੋਬਾਰ ਘਟਿਆ ਜਾਂ ਰੁਕਿਆ ਹੈ ਅਤੇ ਨਾ ਹੀ ਕਿਸੇ ਵੱਡੀ ਮੱਛੀ ਨੂੰ ਹੱਥ ਪਾਇਆ ਗਿਆ ਹੈ।

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਐਫ਼.ਆਈ.ਆਰ ਦਰਜ ਹੋਣ ਦੇ 20- 22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ। ਉੁਨ੍ਹਾਂ ਦਾਅਵਾ ਕੀਤਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ ਕਾਂਗਰਸ ਪਾਰਟੀ ਵੱਲੋਂ ਬਾਦਲ- ਮਜੀਠੀਆ ਪਰਿਵਾਰ ਨਾਲ ਹੋਈ ‘ਡੀਲ’ ਦਾ ਹਿੱਸਾ ਹੈ।

ਇਸੇ ਕਰਕੇ ਪੰਜਾਬ ਪੁਲਿਸ ਨੇ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਨਾ ਤਾਂ ਮਜੀਠੀਆ ਪਤਾਲ ਵਿੱਚ ਜਾ ਕੇ ਲੁਕਿਆ ਸੀ ਅਤੇ ਨਾ ਹੀ ਪੰਜਾਬ ’ਚੋਂ ਦੂਰ ਚਲਾ ਗਿਆ ਸੀ, ਸਹੀ ਗੱਲ ਇਹ ਹੈ ਕਿ ਚੰਨੀ ਸਰਕਾਰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ ਅਤੇ 2022 ਦੀਆਂ ਚੋਣਾ ਲਈ ਚੋਣ ਜਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ।

ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਤੋਂ ਭੱਜੇ ਕਾਂਗਰਸੀ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਜਨਤਾ ਦੀ ਕਚਿਹਰੀ ਵਿੱਚ ਸਾਰੇ ਕਾਂਗਰਸੀਆਂ ਨੂੰ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਉਸੇ ਤਰ੍ਹਾਂ ਹਿਸਾਬ ਦੇਣਾ ਪਵੇਗਾ, ਜਿਵੇਂ ਬਾਦਲ ਐਂਡ ਪਾਰਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ 10 ਸਾਲਾਂ ਮਾਫੀਆ ਰਾਜ ਬਾਰੇ ਪੁੱਛਿਆ ਜਾ ਰਿਹਾ ਹੈ।

ਬਿਕਰਮ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲਣ ਦੇ ਫੈਸਲੇ ਦਾ ਅਕਾਲੀ ਦਲ ਨੇ ਕੀਤਾ ਸਵਾਗਤ

0

ਡਰੱਗ ਕੇਸ ‘ਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲਣ ‘ਤੇ ਸਿਆਸਤ ਭਖ ਗਈ ਹੈ, ਜਿਥੇ ਅਕਾਲੀ ਦਲ ਨੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਕਾਂਗਰਸ ਨੇ ਕਿਹਾ ਹੈ ਕਿ ਅਜੇ ਕੇਸ ਖ਼ਤਮ ਨਹੀਂ ਹੋਇਆ ਹੈ।

ਬਿਕਰਮ ਮਜੀਠੀਆ ਨੂੰ ਜ਼ਮਾਨਤ ‘ਤੇ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਹਾਈਕੋਰਟ ਦੇ ਫ਼ੈਸਲਾ ਦਾ ਸਵਾਗਤ ਕਰਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਟਵੀਟ ਰਾਹੀਂ ਇਸ ਨੂੰ ਇਨਸਾਫ ਦੀ ਜਿੱਤ ਦੱਸੀ ਹੈ।

ਮਸ਼ਰੂਮ ਸਿਹਤ ਲਈ ਕਿਵੇਂ ਹੁੰਦੀ ਹੈ ਫਾਇਦੇਮੰਦ, ਜਾਣੋ

0

ਮਸ਼ਰੂਮ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਮਸ਼ਰੂਮ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫਾਸਫੋਰਸ ਐਸਿਡ ਪਾਇਆ ਜਾਂਦਾ ਹੈ। ਇਸ ਨੂੰ ਫਾਈਬਰ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਮਸ਼ਰੂਮ ਦੀ ਵਰਤੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਸ਼ਰੂਮ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ-

ਇੰਮਿਊਨਿਟੀ ਵਧਾਉਂਦੀ ਹੈ

ਇਹ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ‘ਚ ਵਾਧਾ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਮਸ਼ਰੂਮ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫਾਸਫੋਰਸ ਐਸਿਡ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਜ੍ਹਾ ਕਰਕੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

ਸਰਦੀ ਤੋਂ ਬਚਾਅ

ਸਰਦੀ ਦੇ ਮੌਸਮ ‘ਚ ਹਮੇਸ਼ਾ ਲੋਕਾਂ ਨੂੰ ਖਾਂਸੀ, ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਮਸ਼ਰੂਮ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਇਮਯੂਨ ਸਿਸਟਮ ਨੂੰ ਵਧਾਉਂਦਾ ਹੈ। ਇਸ ਨਾਲ ਤੁਸੀਂ ਹੋਣ ਵਾਲੇ ਸਰਦੀ-ਜ਼ੁਕਾਮ ਦੀ ਲਪੇਟ ‘ਚ ਨਹੀਂ ਆਉਂਦੇ।

ਕੁਪੋਸ਼ਣ

ਵਿਟਾਮਿਨ, ਪ੍ਰੋਟੀਨ, ਖਣਿਜ ਦੇ ਤੱਤਾਂ ਨਾਲ ਭਰਪੂਰ ਮਸ਼ਰੂਮ ਸਰੀਰ ‘ਚ ਪੋਸ਼ਣ ਦੀ ਘਾਟ ਨੂੰ ਪੂਰਾ ਕਰਦਾ ਹੈ। ਇਹ ਹਰ ਉਮਰ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਬਜ਼ੀ ਮੰਨੀ ਜਾ ਰਹੀ ਹੈ। ਇਸ ਦੀ ਵਰਤੋਂ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਵੱਧ ਮਾਤਰਾ ‘ਚ ਕਰਨੀ ਚਾਹੀਦੀ ਹੈ।

ਖੂਨ ਦੀ ਘਾਟ

ਮਸ਼ਰੂਮ ਦੀ ਰੋਜ਼ਾਨਾਂ ਵਰਤੋਂ ਕਰਨ ਨਾਲ ਸਰੀਰ ‘ਚ ਖੂਨ ਦੀ ਘਾਟ ਨਹੀਂ ਰਹਿੰਦੀ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਫਾਰਲਿਕ ਐਸਿਡ ਅਤੇ ਲੋਹੇ ਦੇ ਤੱਤ ਸਰੀਰ ਨੂੰ ਹਿਮੋਗਲੋਬੀਨ ਦੇ ਪੱਧਰ ਨੂੰ ਬਣਾ ਕੇ ਰੱਖਣ ‘ਚ ਮਦਦ ਕਰਦੇ ਹਨ।

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਲਈ ਮਸ਼ਰੂਮ ਸਭ ਤੋਂ ਚੰਗਾ ਸ੍ਰੋਤ ਹੈ। ਮਸ਼ਰੂਮ ‘ਚ ਪਾਏ ਜਾਣ ਵਾਲੇ ਵਿਟਾਮਿਨ, ਪ੍ਰੋਟੀਨ, ਫਾਇਬਰ, ਨਿਊਟਰੀਐਕਟਸ ਆਦਿ ਕੋਲੇਸ੍ਰਟੋਲ ਦੇ ਲੇਵਲ ਨੂੰ ਵੱਧਣ ਤੋਂ ਰੋਕਦਾ ਹੈ।

ਭਾਰ ਘਟਾਉਣ ‘ਚ ਮਦਦਗਾਰ

ਜੇਕਰ ਤੁਸੀਂ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹੋ ਤਾਂ ਆਪਣੇ ਖਾਣੇ ‘ਚ ਮਸ਼ਰੂਮ ਨੂੰ ਜ਼ਰੂਰ ਸ਼ਾਮਲ ਕਰੋ। ਮਸ਼ਰੂਮ ‘ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ, ਜੋ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਤੁਹਾਡੀ ਮਦਦ ਕਰਦੀ ਹੈ।

ਸ਼ੁਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ

ਸ਼ੁਗਰ ਦੇ ਮਰੀਜ਼ਾਂ ਲਈ ਮਸ਼ਰੂਮ ਦਾ ਸੇਵਨ ਕਰਨਾ ਬਹੁਤ ਚੰਗਾ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ ਅਤੇ ਫਾਇਬਰ ਸ਼ੁਗਰ ਦੇ ਲੇਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਮਿਲੀ ਰਾਹਤ – ਅਗਾਊਂ ਜ਼ਮਾਨਤ ਮਨਜ਼ੂਰ

0

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ:ਬਿਕਰਮ ਸਿੰਘ ਮਜੀਠੀਆ ਨੂੰ ਅੰਤ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਸ੍ਰੀਮਤੀ ਲੀਜ਼ਾ ਗਿੱਲ ਦੀ ਅਦਾਲਤ ਵੱਲੋਂ ਸ: ਮਜੀਠੀਆ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। ਅੱਜ ਵੀ ਇਸ ਮਾਮਲੇ ਦੀ ਸੁਣਵਾਈ ਵਰਚੂਅਲ ਤੌਰ ’ਤੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ।

ਅੱਜ ਦੁਪਹਿਰ 2 ਵਜੇ ਸੁਣਵਾਈ ਸ਼ੁਰੂ ਹੋਈ ਸੀ ਜਿਸ ਨੂੰ ਸੁਨਣ ਮਗਰੋਂ ਲਗਪਗ 3.30 ਵਜੇ ਸ: ਮਜੀਠੀਆ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਪ੍ਰਵਾਨ ਕਰ ਲਈ ਗਈ।

ਜਾਣਕਾਰੀ ਅਨੁਸਾਰ ਸ:ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਬੁੱਧਵਾਰ ਨੂੰ ਐਸ.ਆਈ.ਟੀ. ਦੇ ਸ: ਬਲਰਾਜ ਸਿੰਘ ਕੋਲ ਸਵੇਰੇ 11 ਵਜੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸ:ਮਜੀਠੀਆ ਦੇ ਖਿਲਾਫ਼ ਮੋਹਾਲੀ ਵਿਖ਼ੇ ਐਫ.ਆਈ.ਆਰ.ਨੰ: 2 ਡਰੱਗਜ਼ ਮਾਮਲੇ ਵਿੱਚ ਐਨ.ਡੀ.ਪੀ.ਐਸ. ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।

 

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਹੋਇਆ ਕੋਰੋਨਾ

0

ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।

ਚੋਣਾਂ ਨੂੰ ਲੈ “ਜੂਝਦਾ ਪੰਜਾਬ” ਤਿਆਰ ਬਰ ਤਿਆਰ, ਦੇਖੋ ਕਿਸ ਨੂੰ ਦਿੱਤੀ ਵੱਡੀ ਆਫਰ ?

ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ,‘‘ਮੈਂ ਅੱਜ ਹਲਕੇ ਲੱਛਣਾਂ ਨਾਲ ਕੋਰੋਨਾ ਪਾਜ਼ੇਟਿਵ ਨਿਕਲਿਆ ਹਾਂ। ਮੈਂ ਹੋਮ ਕੁਆਰੰਟੀਨ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ, ਜੋ ਵੀ ਹਾਲ ਹੀ ’ਚ ਮੇਰੇ ਸੰਪਰਕ ’ਚ ਆਏ ਹਨ, ਉਹ ਖ਼ੁਦ ਨੂੰ ਆਈਸੋਲੇਟ ਕਰਨ ਅਤੇ ਆਪਣਾ ਟੈਸਟ ਕਰਾਉਣ।

 

ਚੋਣਾਂ ’ਚ ਨਫ਼ਰਤ ਨੂੰ ਹਰਾਉਣ ਦਾ ਹੈ ਸਹੀ ਮੌਕਾ : ਰਾਹੁਲ ਗਾਂਧੀ

0

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਨਫ਼ਰਤ ਨੂੰ ਹਰਾਉਣ ਦਾ ਸਹੀ ਮੌਕਾ ਹੈ। ਉਨ੍ਹਾਂ ਨੇ ‘ਇਲੈਕਸ਼ਨ 2022’ ਹੈਸ਼ਟੈਗ ਨਾਲ ਟਵੀਟ ਕੀਤਾ,‘‘ਨਫ਼ਰਤ ਨੂੰ ਹਰਾਉਣ ਦਾ ਸਹੀ ਮੌਕਾ ਹੈ।’’ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।

ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਅਧੀਨ 10 ਫਰਵਰੀ ਤੋਂ ਲੈ ਕੇ 7 ਮਾਰਚ ਤੱਕ 7 ਗੇੜਾਂ ’ਚ ਵੋਟਿੰਗ ਹੋਵੇਗੀ। ਉੱਥੇ ਹੀ ਉਤਰਾਖੰਡ, ਪੰਜਾਬ ਅਤੇ ਗੋਆ ’ਚ ਇਕ ਹੀ ਗੇੜ ’ਚ 14 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਮਣੀਪੁਰ ’ਚ 2 ਗੇੜਾਂ 27 ਫਰਵਰੀ ਅਤੇ 3 ਮਾਰਚ ਨੂੰ ਵੋਟਿੰਗ ਹੋਵੇਗੀ। ਇਨ੍ਹਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਪੰਜਾਬ ਸਰਕਾਰ ਨੇ ਲਿਆ ਅਹਿਮ ਫੈਸਲਾ, ਚੰਡੀਗੜ੍ਹ ‘ਚ 50% ਸਟਾਫ ਦੀ ਸਮੱਰਥਾ ਨਾਲ ਖੁੱਲਣਗੇ ਦਫਤਰ

0
ਚੰਡੀਗੜ੍ਹ ਸ਼ਹਿਰ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਇਸ ਕਾਰਨ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਦਰਅਸਲ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰ 50 ਫ਼ੀਸਦੀ ਸਟਾਫ਼ ਨਾਲ ਖੁੱਲ੍ਹਣਗੇ। ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਸਨ।
 

ਵਿਧਾਨ ਸਭਾ ਚੋਣਾਂ ਦੇ ਐਲਾਨ ਪਿੱਛੋਂ ਇਨ੍ਹਾਂ ਰਾਜਾਂ ‘ਚ ਹੁਣ ਵੈਕਸੀਨੇਸ਼ਨ ਸਰਟੀਫਿਕੇਟ ‘ਤੇ ਨਹੀਂ ਹੋਵੇਗੀ PM ਮੋਦੀ ਦੀ ਫੋਟੋ

0

ਵਿਧਾਨ ਸਭਾ ਚੋਣਾਂ ਲਈ ਪੰਜ ਰਾਜਾਂ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਕਾਰਨ ਇਨ੍ਹਾਂ ਸੂਬਿਆਂ ‘ਚ ਜਾਰੀ ਕੀਤੇ ਗਏ ਕੋਰੋਨਾ ਵਾਇਰਸ ਟੀਕਾਕਰਨ ਦੇ ਸਰਟੀਫਿਕੇਟਾਂ ‘ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ।

ਜਾਣਕਾਰੀ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਨ ਸਾਫਟਵੇਅਰ ‘ਤੇ ਇੱਕ ਫਿਲਟਰ ਲਾਗੂ ਕੀਤਾ ਹੈ, ਤਾਂ ਜੋ 5 ਰਾਜਾਂ ਵਿੱਚ ਜਿੱਥੇ ਚੋਣਾਂ ਹੋਣੀਆਂ ਹਨ, ਟੀਕਾਕਰਨ ਸਰਟੀਫਿਕੇਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦਿਖਾਈ ਨਾ ਦੇਵੇ। ਇਸ ਤੋਂ ਬਾਅਦ, ਪੋਲੰਿਗ ਰਾਜਾਂ ਵਿੱਚ ਸ਼ਨੀਵਾਰ ਰਾਤ ਤੋਂ ਟੀਕਾਕਰਨ ਸਰਟੀਫਿਕੇਟ ਤੋਂ ਪੀਐੱਮ ਮੋਦੀ ਦਾ ਨਾਮ ਅਤੇ ਫੋਟੋ ਹਟਾ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ 7 ਮਾਰਚ ਤੱਕ ਸੱਤ ਪੜਾਵਾਂ ਵਿੱਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਰਕਾਰਾਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਪੁਲਿਸ ਵਿਭਾਗ ਨੇ ਇੱਕ ਇੰਸਪੈਕਟਰ ਨੂੰ ਨੌਕਰੀ ਤੋਂ ਕੀਤਾ ਮੁਅੱਤਲ, ਜਾਣੋ ਕਾਰਨ

0

ਮੱਧ ਪ੍ਰਦੇਸ਼ ਪੁਲਿਸ ਦੇ ਇੱਕ ਇੰਸਪੈਕਟਰ ਨੂੰ ‘ਅਜੀਬ’ ਮੁੱਛਾਂ ਕਾਰਨ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਹੈੱਡਕੁਆਰਟਰ ਤੋਂ ਜਾਰੀ ਇੱਕ ਹੁਕਮ ਅਨੁਸਾਰ ਇੰਸਪੈਕਟਰ ਰਾਕੇਸ਼ ਰਾਣਾ ਨੂੰ ਵਾਲ ਅਤੇ ਮੁੱਛਾਂ ਠੀਕ ਢੰਗ ਨਾਲ ਕਟਵਾਉਣ ਲਈ ਕਿਹਾ ਗਿਆ ਸੀ ਪਰ ਉਸ ਨੇ ਇਸ ਦੀ ਪਾਲਣਾ ਨਹੀਂ ਕੀਤੀ।

Sidhu Moose Wala ਨੂੰ ਲੈ ਕੇ ਛਿੜੀ ਨਵੀਂ ਚਰਚਾ, Mansa ਤੋਂ ਨਹੀਂ, ਇਸ ਸ਼ਹਿਰ ਤੋਂ ਲੜ੍ਹ ਸਕਦੇ ਨੇ ਚੋਣ ?

ਇਸ ਹੁਕਮ ’ਚ ਕਿਹਾ ਗਿਆ ਹੈ ਕਿ ਇੰਸਪੈਕਟਰ ਦੀ ਉਕਤ ਜ਼ਿੱਦ ਯੂਨੀਫਾਰਮ ਸੇਵਾ ’ਚ ਅਨੁਸ਼ਾਸਹੀਣਤਾ ਦੀ ਸ਼੍ਰੇਣੀ ’ਚ ਆਉਂਦੀ ਹੈ, ਇਸ ਲਈ ਇੰਸਪੈਕਟਰ ਨੂੰ ਤੁਰੰਤ ਹੀ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਹੈ। ਇੰਸਪੈਕਟਰ ਨੂੰ ਮੁਅੱਤਲ ਕਰਨ ਦਾ ਇਹ ਆਦੇਸ਼ ਸਹਾਇਕ ਪੁਲਿਸ ਇੰਸਪੈਕਟਰ ਜਨਰਲ ਪ੍ਰਸ਼ਾਂਤ ਸ਼ਰਮਾ ਵਲੋਂ ਜਾਰੀ ਕੀਤਾ ਗਿਆ ਹੈ।