Home Blog Page 2184

UP ਸਰਕਾਰ ਨੇ ਵਿੱਦਿਅਕ ਅਦਾਰਿਆਂ ਨੂੰ 6 ਫਰਵਰੀ ਤੱਕ ਬੰਦ ਰੱਖਣ ਦਾ ਲਿਆ ਫੈਸਲਾ

0

ਕੋਰੋਨਾ ਮਹਾਂਮਰੀ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਉੱਤਰ–ਪ੍ਰਦੇਸ਼ ਸਰਕਾਰ ਨੇ ਸੂਬੇ ‘ਚ ਸਾਰੇ ਵਿੱਦਿਅਕ ਅਦਾਰਿਆਂ ਨੂੰ 6 ਫਰਵਰੀ 2022 ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਵਲੋਂ ਜਾਰੀ ਆਦੇਸ਼ ਮੁਤਾਬਕ ਸੂਬੇ ਦੇ ਸਕੂਲਾਂ ’ਚ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਮਹਾਂਮਾਰੀ ਦੇ ਮਾਮਲੇ ਵਧਣ ਕਾਰਨ 16 ਜਨਵਰੀ ਤੋਂ ਹੀ ਸਕੂਲ–ਕਾਲਜ ਬੰਦ ਹਨ।

ਇਸ ਤੋਂ ਪਹਿਲਾਂ ਸਰਕਾਰ ਨੇ ਮਹਾਂਮਾਰੀ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ 16 ਜਨਵਰੀ ਨੂੰ ਸਕੂਲਾਂ ਅਤੇ ਕਾਲਜਾਂ ਸਮੇਤ ਸਾਰੇ ਵਿੱਦਿਅਕ ਅਦਾਰਿਆਂ ਨੂੰ 24 ਜਨਵਰੀ ਤੱਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਸੀ ਪਰ ਸੂਬੇ ‘ਚ ਮਹਾਂਮਾਰੀ ਇਨਫੈਕਸ਼ਨ ਦੀ ਸਮੀਖਿਆ ਲਈ ਹੋਈ ਬੈਠਕ ’ਚ ਸਾਰੇ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਵਿੱਦਿਅਕ ਅਦਾਰਿਆਂ ਨੂੰ 6 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ। ਵਧੀਕ ਮੁੱਖ ਸਕੱਤਰ ਨੇ ਸਪੱਸ਼ਟ ਕੀਤਾ ਕਿ ਇਸ ਦੌਰਾਨ ਵਿੱਦਿਅਕ ਅਦਾਰਿਆਂ ’ਚ ਆਨਲਾਈਨ ਪੜ੍ਹਾਈ ਜਾਰੀ ਰਹੇਗੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

ਹਰਿਆਣਾ ਸਰਕਾਰ ਨੇ ਕੋਰੋਨਾ ਪਾਬੰਦੀਆਂ ‘ਚ ਦਿੱਤੀ ਰਾਹਤ, 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾ ਹਾਲ

0

ਹਰਿਆਣਾ ਸਰਕਾਰ ਨੇ ਸੂਬੇ ‘ਚ ਕੋਰੋਨਾ ਨਾਲ ਸੰਬੰਧਤ ਕੁੱਝ ਪਾਬੰਦੀਆਂ ‘ਚ ਢਿੱਲ ਦਿੱਤੀ ਅਤੇ ਸਾਰੇ ਸਿਨੇਮਾ ਹਾਲ, ਥੀਏਟਰ ਅਤੇ ਮਲਟੀਪਲੈਕਸ ਸੀਟਾਂ ਦੀ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਇਕ ਸਰਕਾਰੀ ਆਦੇਸ਼ ‘ਚ ਇਹ ਜਾਣਕਾਰੀ ਦਿੱਤੀ ਗਈ। ਹਰਿਆਣਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਚ.ਐੱਸ.ਡੀ.ਐੱਮ.ਏ.) ਵਲੋਂ ਜਾਰੀ ਆਦੇਸ਼ ਅਨੁਸਾਰ,”ਸਾਰੇ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫੀਸਦੀ ਸੀਟਾਂ ਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਹੈ। ਇਸ ਦੇ ਨਾਲ ਹੀ ਜ਼ਰੂਰੀ ਸਮਾਜਿਕ ਦੂਰੀ, ਨਿਯਮਿਤ ਸਾਫ਼-ਸਫ਼ਾਈ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।”

ਇਸ ਤੋਂ ਪਹਿਲਾਂ ਐੱਚ.ਐੱਸ.ਡੀ.ਐੱਮ.ਏ. ਦੇ 5 ਜਨਵਰੀ ਨੂੰ ਜਾਰੀ ਆਦੇਸ਼ ‘ਚ ਕਿਹਾ ਗਿਆ ਸੀ ਕਿ ਸਿਨੇਮਾ ਹਾਲ, ਥੀਏਟਰ ਅਤੇ ਮਲਟੀਪਲੈਕਸ ਬੰਦ ਰਹਿਣਗੇ। ਸ਼ੁੱਕਰਵਾਰ ਨੂੰ ਆਦੇਸ਼ ‘ਚ ਇਹ ਵੀ ਕਿਹਾ ਗਿਆ ਹੈ,”ਨਿੱਜੀ ਅਤੇ ਸਰਕਾਰੀ ਯੂਨੀਵਰਸਿਟੀਆਂ, ਸਕੂਲ (ਜਮਾਤ 10 ਤੋਂ 12 ਲਈ), ਪਾਲੀਟੈਕਨਿਕ ਉਦਯੋਗਿਕ ਟਰੇਨਿੰਗ ਸੰਸਥਾਵਾਂ, ਕੋਚਿੰਗ ਸੰਸਥਾਵਾਂ, ਲਾਇਬਰੇਰੀ, ਸਿਖਲਾਈ ਸੰਸਥਾਵਾਂ ਇਕ ਫਰਵਰੀ ਤੋਂ ਖੋਲ੍ਹਣ ਦੀ ਮਨਜ਼ੂਰੀ ਹੈ।”

‘ਆਪ’ ਦਾ CM ਚਿਹਰਾ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ

0

20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰੇ ਵਜੋਂ ਚੋਣ ਮੈਦਾਨ ਵਿਚ ਉਤਾਰੇ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

Raja Warring ਦਾ ਪੂਰਾ ਪਰਿਵਾਰ ਇੱਕੋ ਮੰਚ ‘ਤੇ, Simranjot Singh Makkar ਦੇ ਨਾਲ

ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਧੂਰੀ ਦੇ ਲੋਕਾਂ ਵਲੋਂ ਹਮੇਸ਼ਾ ਹੀ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।

ਭਗਵੰਤ ਮਾਨ ਧੂਰੀ ਦੇ ਐਸਡੀਐਮ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਦੂਜੇ ਪਾਸੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਪੰਜਾਬ ਵਿਧਾਨ ਸਭਾ ਚੋਣਾਂ 2022: ਨਵਜੋਤ ਸਿੱਧੂ ਅੱਜ ਅੰਮ੍ਰਿਤਸਰ ਪੂਰਬੀ ਸੀਟ ਲਈ ਨਾਮਜ਼ਦਗੀ ਕਰਨਗੇ ਦਾਖਲ

0

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ‘ਚ ਹਲਚਲ ਮਚੀ ਹੋਈ ਹੈ। ਕਾਂਗਰਸ ਅੰਦਰੂਨੀ ਕਲੇਸ਼ ਨਾਲ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।

ਦੱਸ ਦੇਈਏ ਕਿ ਅੱਜ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਲਈ ਨਾਮਜ਼ਦਗੀ ਦਾਖਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਨੇ ਕੱਲ੍ਹ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ।

ਪੰਜਾਬ ਦੀ ਸਿਆਸਤ ਨੀਂਵੇ ਪੱਧਰ ‘ਤੇ ਆ ਗਈ ਹੈ: Sunil Jakhar

0

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨਵੇਂ ਨੀਂਵੇ ਪੱਧਰ ‘ਤੇ ਆ ਗਈ ਹੈ। ਜਾਖੜ ਨੇ ਟਵੀਟ ਕੀਤਾ, “ਪੰਜਾਬ ਦੀ ਸਿਆਸਤ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ। ਇਹ ਅਫਸੋਸਨਾਕ ਹੈ ਕਿ ਸਭ ਤੋਂ ਪਵਿੱਤਰ ਭੈਣ-ਭਰਾ ਦੇ ਰਿਸ਼ਤੇ ਨੂੰ ਵੀ ਸਿਆਸੀ ਲੇਖਾ-ਜੋਖਾ ਕਰਨ ਲਈ ਨਹੀਂ ਬਖਸ਼ਿਆ ਗਿਆ। ਸੁਨੀਲ ਜਾਖੜ ਨੇ ਸਿੱਧੂ ਦੇ ਪਰਿਵਾਰਕ ਝਗੜੇ ‘ਤੇ ਸਿਆਸੀਕਰਨ ਦੀ ਨਿੰਦਾ ਕੀਤੀ ਹੈ।

Porsche Cayenne Platinum Edition ਭਾਰਤ ‘ਚ ਹੋਇਆ ਲਾਂਚ, ਜਾਣੋ ਇਸ ਦੀ ਕੀਮਤ

0

ਭਾਰਤ ਵਿੱਚ ਪੋਰਸ਼ ਨੇ ਨਵੇਂ ਸਾਲ ਦੀ ਸ਼ੁਰੂਆਤ Cayenne ਦੇ ਵਿਸ਼ੇਸ਼ ਐਡੀਸ਼ਨ ਨਾਲ ਕੀਤੀ ਹੈ। ਇਸਨੂੰ ਕੇਏਨ ਪਲੈਟੀਨਮ ਐਡੀਸ਼ਨ ਕਿਹਾ ਜਾਂਦਾ ਹੈ ਅਤੇ ਇਹ ਪਿਛਲੇ ਹਫਤੇ ਹੀ ਦੁਨੀਆਂ ਭਰ ਦੇ ਹੋਰ ਬਾਜ਼ਾਰਾਂ ਵਿੱਚ ਲਾਂਚ ਕੀਤਾ ਗਿਆ ਸੀ।

ਸਾਟਿਨ ਪਲੈਟੀਨਮ ਪੇਂਟ ਫਿਨਿਸ਼ ਵਿੱਚ ਵਿਸ਼ੇਸ਼ ਡਿਜ਼ਾਈਨ ਦੇ ਨਾਲ-ਨਾਲ ਵਾਧੂ ਮਿਆਰੀ ਉਪਕਰਣਾਂ ਨਾਲ ਲੈਸ ਹੈ। Cayenne E-Hybrid Platinum Edition ਦੀ ਕੀਮਤ 1.88 ਕਰੋੜ ਰੁਪਏ, Cayenne Coupe Platinum Edition ਦੀ ਕੀਮਤ 1.48 ਕਰੋੜ ਰੁਪਏ ਹੈ, ਜਦਕਿ Cayenne E-Hybrid Coupe Platinum Edition ਦੀ ਕੀਮਤ 1.89 ਕਰੋੜ ਰੁਪਏ ਹੈ। ਸਟੈਂਡਰਡ ਕੇਏਨ ਪਲੈਟੀਨਮ ਐਡੀਸ਼ਨ ਦੀ ਕੀਮਤ 1.47 ਕਰੋੜ ਰੁਪਏ ਹੈ (ਸਾਰੀਆਂ ਕੀਮਤਾਂ ਐਕਸ-ਸ਼ੋਰੂਮ)।

ਇਸ ਤੋਂ ਇਲਾਵਾ, 462 PS ਦੇ ਨਾਲ 340PS Cayenne ਅਤੇ Cayenne E-Hybrid ਦੇ ਪਲੈਟੀਨਮ ਐਡੀਸ਼ਨ ਉਪਲਬਧ ਹਨ, ਨਾਲ ਹੀ ਸੰਬੰਧਿਤ ਕੂਪੇ ਵੇਰੀਐਂਟ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ। ਕੇਏਨ ਪਲੈਟੀਨਮ ਐਡੀਸ਼ਨ ਦੀ ਸ਼ੁੱਧ ਦਿੱਖ ਵਿੱਚ ਸਾਟਿਨ-ਫਿਨਿਸ਼ ਪਲੈਟੀਨਮ ਵਿੱਚ ਬਹੁਤ ਸਾਰੇ ਮਾਡਲ-ਵਿਸ਼ੇਸ਼ ਵੇਰਵੇ ਸ਼ਾਮਲ ਹਨ ਜਿਵੇਂ ਕਿ ਅਗਲੇ ਪਾਸੇ ਏਅਰ ਇਨਟੇਕਸ ਦੇ ਸਲੈਟਾਂ ਵਿੱਚ ਇਨਲੇਅਸ, LED ਰੀਅਰ ਲਾਈਟ ਸਟ੍ਰਿਪ ਵਿੱਚ ਏਕੀਕ੍ਰਿਤ ਪੋਰਸ਼ ਅੱਖਰ, ‘ਤੇ ਮਾਡਲ ਅਹੁਦਾ। ਰਿਅਰ ਅਤੇ ਸਟੈਂਡਰਡ 21-ਇੰਚ RS ਸਪਾਈਡਰ ਡਿਜ਼ਾਈਨ ਪਹੀਏ, ਜੋ ਕਿ ਇਸ ਵਿਸ਼ੇਸ਼ ਐਡੀਸ਼ਨ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਹਨ।

ਕਾਲੇ ਰੰਗ ਵਿੱਚ ਸਪੋਰਟ ਟੇਲਪਾਈਪ ਅਤੇ ਸਾਈਡ ਵਿੰਡੋ ਟ੍ਰਿਮਸ ਵਿਸ਼ੇਸ਼ ਸੀਰੀਜ਼ ਦੀ ਸਪੋਰਟੀ ਪਰ ਸ਼ਾਨਦਾਰ ਦਿੱਖ ਨੂੰ ਹੋਰ ਜ਼ੋਰ ਦਿੰਦੇ ਹਨ। ਫਿਰ ਚਿੱਟੇ ਅਤੇ ਕਾਲੇ ਵਿੱਚ ਮਿਲਦੇ ਠੋਸ ਰੰਗ ਹਨ, ਜੈੱਟ ਬਲੈਕ, ਕੈਰਾਰਾ ਵ੍ਹਾਈਟ, ਮਹੋਗਨੀ, ਮੂਨਲਾਈਟ ਬਲੂ ਅਤੇ ਵਿਸ਼ੇਸ਼ ਰੰਗ ਕ੍ਰੇਅਨ ਵਿੱਚ ਧਾਤੂ ਪੇਂਟ ਫਿਨਿਸ਼ ਹਨ।

ਇਸ ਤੋਂ ਇਲਾਵਾ, ‘ਪਲੈਟੀਨਮ ਐਡੀਸ਼ਨ’ ਲੋਗੋ ਦੇ ਨਾਲ ਕ੍ਰੇਅਨ ਸੀਟ ਬੈਲਟਾਂ ਅਤੇ ਬਰੱਸ਼ਡ ਐਲੂਮੀਨੀਅਮ ਡੋਰ ਐਂਟਰੀ ਸਿਲਜ਼ ਸਟਾਈਲਿਸ਼ ਤਰੀਕੇ ਨਾਲ ਡਿਜ਼ਾਈਨ ਕੀਤੇ ਇੰਟੀਰੀਅਰ ਨੂੰ ਖਾਸ ਛੋਹ ਦਿੰਦੇ ਹਨ, ਜਿਵੇਂ ਕਿ ਟੈਕਸਟਚਰਡ ਐਲੂਮੀਨੀਅਮ ਇੰਟੀਰੀਅਰ ਪੈਕੇਜ ਅਤੇ ਸਿਲਵਰ-ਰੰਗ ਦੇ ਟ੍ਰਿਮਸ।

Cayenne ਪਲੈਟੀਨਮ ਐਡੀਸ਼ਨ ਸਟੈਂਡਰਡ ਦੇ ਤੌਰ ‘ਤੇ ਵਿਸਤ੍ਰਿਤ ਉਪਕਰਣਾਂ ਦੇ ਨਾਲ ਵੀ ਆਉਂਦਾ ਹੈ। ਇਸ ਵਿੱਚ LED ਹੈੱਡਲਾਈਟਾਂ ਸ਼ਾਮਲ ਹਨ ਜਿਸ ਵਿੱਚ ਪੋਰਸ਼ ਡਾਇਨਾਮਿਕ ਲਾਈਟ ਸਿਸਟਮ (PDLS), ਪੈਨੋਰਾਮਿਕ ਛੱਤ ਸਿਸਟਮ, ਇੱਕ ਬੋਸ ਸਰਾਊਂਡ-ਸਾਊਂਡ ਸਿਸਟਮ, ਅੰਬੀਨਟ ਲਾਈਟਿੰਗ, ਅੱਠ-ਤਰੀਕੇ ਵਾਲੇ ਚਮੜੇ ਦੀਆਂ ਸਪੋਰਟਸ ਸੀਟਾਂ, ਅਗਲੇ ਅਤੇ ਪਿਛਲੇ ਹੈੱਡਰੇਸਟਾਂ ‘ਤੇ ਪੋਰਸ਼ ਕਰੈਸਟ, ਅਤੇ ਇੱਕ ਐਨਾਲਾਗ ਘੜੀ ਸ਼ਾਮਲ ਹੈ। ਡੈਸ਼ਬੋਰਡ.

ਇਸ ਤੋਂ ਇਲਾਵਾ, ‘ਪਲੈਟੀਨਮ ਐਡੀਸ਼ਨ’ ਲੋਗੋ ਦੇ ਨਾਲ ਕ੍ਰੇਅਨ ਸੀਟ ਬੈਲਟਾਂ ਅਤੇ ਬਰੱਸ਼ਡ ਐਲੂਮੀਨੀਅਮ ਡੋਰ ਐਂਟਰੀ ਸਿਲਜ਼ ਸਟਾਈਲਿਸ਼ ਤਰੀਕੇ ਨਾਲ ਡਿਜ਼ਾਈਨ ਕੀਤੇ ਇੰਟੀਰੀਅਰ ਨੂੰ ਖਾਸ ਛੋਹ ਦਿੰਦੇ ਹਨ, ਜਿਵੇਂ ਕਿ ਟੈਕਸਟਚਰਡ ਐਲੂਮੀਨੀਅਮ ਇੰਟੀਰੀਅਰ ਪੈਕੇਜ ਅਤੇ ਸਿਲਵਰ-ਰੰਗ ਦੇ ਟ੍ਰਿਮਸ।

ਮਾਇਆਵਤੀ 8 ਫਰਵਰੀ ਨੂੰ ਆਉਣਗੇ ਪੰਜਾਬ, ਨਵਾਂ ਸ਼ਹਿਰ ‘ਚ ਕਰਨਗੇ ਵੱਡੀ ਚੋਣ ਰੈਲੀ

0

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਬੀ ਮਾਇਆਵਤੀ ਪੰਜਾਬ ਦੌਰੇ ਤੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ 8 ਫਰਵਰੀ ਨੂੰ ਨਵਾਂਸ਼ਹਿਰ ਚ ਵੱਡੀ ਚੋਣ ਰੈਲੀ ਕਰਨਗੇ। ਉਨ੍ਹਾਂ ਕਿਹਾ ਕਿ ਸਾਰਾ ਬਹੁਜਨ ਸਮਾਜ ਬਸਪਾ ਦੇ ਨਾਲ ਹੈ ਅਤੇ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਬਸਪਾ ਪੂਰਨ ਬਹੁਮਤ ਹਾਸਲ ਕਰਕੇ ਸੂਬੇ ‘ਚ ਸਰਕਾਰ ਬਣਾਉਣਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਝੂਠੇ ਵਾਅਦਿਆਂ ਤੇ ਝੂਠੀਆਂ ਚਾਲਾਂ ਨਾਲ ਬਹੁਜਨ ਸਮਾਜ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਨ੍ਹਾਂ ਚੋਣਾਂ ਚ ਅਕਾਲੀ ਬਸਪਾ ਉਮੀਦਵਾਰਾਂ ਵੱਲੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਪੰਜਾਬ ਨਾਲ ਸਬੰਧ ਰੱਖਦੇ ਹਨ ਅਤੇ ਮਾਇਆਵਤੀ ਦਾ ਵੀ ਪੰਜਾਬ ਨਾਲ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਹੈ ਅਤੇ ਪੰਜਾਬ ਲਈ ਉਨ੍ਹਾਂ ਦੇ ਦਿਲ ਵਿੱਚ ਬੇਹੱਦ ਪਿਆਰ ਹੈ।

ਉਨ੍ਹਾਂ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ‘ਚ ਬਸਪਾ ਵੱਲੋਂ ਵੀ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਜਿਸ ਦੇ ਚੱਲਦੇ ਕਾਂਗਰਸ ‘ਚ ਘਬਰਾਹਟ ਦਾ ਮਾਹੌਲ ਹੈ।

ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਦੱਸਦਿਆਂ ਉਨ੍ਹਾਂ ਕਿਹਾ ਕਿ ਲੋਕ ਇਸ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਕਾਹਲੇ ਹਨ ਲ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਕਾਰਨ ਪੰਜਾਬ ਦਾ ਵਿਕਾਸ ਨਹੀਂ ਹੋ ਸਕਿਆ।

ਉਨ੍ਹਾਂ ਕਿਹਾ ਕਿ ਬਸਪਾ ਵਰਕਰ ਸੁਚੇਤ ਰਹਿਣ ਕਾਂਗਰਸ ਸਿਰਫ਼ ਸੱਤਾ ਹਾਸਲ ਕਰਨ ਲਈ ਕੋਈ ਵੀ ਸਾਜ਼ਿਸ਼ ਰਚ ਸਕਦੀ ਹੈ ਅਤੇ ਹੁਣ ਡੰਮੀ ਉਮੀਦਵਾਰ ਖੜ੍ਹੇ ਕਰਕੇ ਦਲਿਤ ਸਮਾਜ ਵਿੱਚ ਭੁਲੇਖਾ ਪਾਉਣਾ ਚਾਹੁੰਦੀ ਹੈ ਲ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰ-ਬਾਰ ਦੁਆਬੇ ਦੇ ਚੱਕਰ ਲਗਾ ਰਹੇ ਹਨ ਅਤੇ ਦਲਿਤਾਂ ਦੀ ਸਰਕਾਰ ਕਹਿ ਕੇ ਦਲਿਤ ਵਰਗ ਦੀਆਂ ਵੋਟਾਂ ਮੰਗ ਰਹੇ ਹਨ ਉਨ੍ਹਾਂ ਦੀ ਘਬਰਾਹਟ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ: BJP ਨੇ 91 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਕੀਤੀ ਜਾਰੀ

0

ਭਾਜਪਾ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ 91 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਦੇਖੋ ਸੂਚੀ

 

ਜ਼ਮਾਨਤ ‘ਤੇ ਰਿਹਾਅ ਹੋ ਕੇ ਜੇਲ੍ਹ ‘ਚੋਂ ਬਾਹਰ ਆਏ ਸੁਖਪਾਲ ਖਹਿਰਾ ਦੀ ਪਹਿਲੀ ਤਸਵੀਰ ਆਈ ਸਾਹਮਣੇ, ਪੋਸਟ ਸ਼ੇਅਰ ਕਰ ਦਿੱਤੀ ਇਹ ਜਾਣਕਾਰੀ

0

ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਜ਼ਮਾਨਤ ’ਤੇ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆ ਗਏ ਹਨ।ਜੇਲ੍ਹ ਤੋਂ ਬਾਹਰ ਆਉਂਦੇ ਹੀ ਸੁਖਪਾਲ ਖਹਿਰਾ ਦੀ ਪਹਿਲੀ ਤਸਵੀਰ ਅਤੇ ਪਹਿਲੀ ਪੋਸਟ ਸਾਹਮਣੇ ਆਈ ਹੈ।

ਉਨ੍ਹਾਂ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਉਹ ਭਲਕੇ 29 ਫਰਵਰੀ ਨੂੰ ਦੁਪਹਿਰ 1 ਵਜੇ ਭੁਲੱਥ ਦੇ ਲੋਕਾਂ ਨੂੰ ਮਿਲਣ ਨਡਾਲਾ ਪਹੁੰਚਣਗੇ। ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਅਤੇ ਹੁਣ ਉਹ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਪੋਸਟ ਸ਼ੇਅਰ ਕਰਕੇ ਕਿਹਾ ਕਿ ਦੋਸਤੋ, ਜੇਲ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਭੋਰਾ ਸਾਹਿਬ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਇਆ ਹਾਂ ਅਤੇ ਹੱਕ ਸੱਚ ਦੇ ਰਾਹ ਉੱਪਰ ਚੱਲਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ।

ਵੱਡੀ ਭੈਣ ਸੁਮਨ ਤੂਰ ਨੇ ਨਵਜੋਤ ਸਿੱਧੂ ‘ਤੇ ਲਾਏ ਗੰਭੀਰ ਇਲਜ਼ਾਮ

0

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਵੱਡਾ ਧਮਾਕਾ ਹੋਇਆ ਹੈ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਵਾਦਾਂ ‘ਚ ਘਿਰ ਗਏ ਹਨ। ਨਵਜੋਤ ਸਿੱਧੂ ਦੀ ਵੱਡੀ ਭੈਣ ਡਾਕਟਰ ਸੁਮਨ ਤੂਰ ਨੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਭਰਾ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। ਨਵਜੋਤ ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਜਦੋਂ ਉਹ (ਸਿੱਧੂ) ਦੋ ਸਾਲ ਦਾ ਸੀ ਤਾਂ ਉਸਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਸੁਮਨ ਤੂਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਲਾਵਾਰਸ ਹਾਲਤ ‘ਚ ਦਿੱਲੀ ਰੇਲਵੇ ਸਟੇਸ਼ਨ ‘ਤੇ ਦਮ ਤੋੜਿਆ ਸੀ।

ਪੱਤਰਕਾਰ ਵੱਲੋਂ ਲੀਡਰਾਂ ਬਾਰੇ ਪੁੱਛਣ ‘ਤੇ ਕਿਉਂ ਕੱਢਣ ਲੱਗੇ ਲੋਕ ਗਾਲ੍ਹਾਂ

ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਏ ਸਨ ਪਰ ਉਨ੍ਹਾਂ ਗੇਟ ਨਹੀਂ ਖੋਲ੍ਹਿਆ। ਇੱਥੋਂ ਤਕ ਕਿ ਉਸ ਦਾ ਮੋਬਾਈਲ ਨੰਬਰ ਵੀ ਬੰਦ ਸੀ। ਸੁਮਨ ਤੂਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਮਾਂ ਤੇ ਪਿਤਾ ਦੇ ਵਿਛੋੜੇ ਬਾਰੇ ਝੂਠ ਬੋਲ ਰਹੇ ਹਨ। ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ। ਮੈਂ ਕਦੇ ਵੀ ਆਪਣੇ ਜੱਦੀ ਘਰ ਵਾਪਸ ਨਹੀਂ ਜਾ ਸਕਦੀ ਸੀ। ਅਮਰੀਕਾ ਦੇ ਨਿਊਯਾਰਕ ‘ਚ ਰਹਿੰਦੇ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਇੰਨੇ ਸਾਲਾਂ ਬਾਅਦ ਚੋਣਾਂ ਦੇ ਸਮੇਂ ‘ਤੇ ਇਲਜ਼ਾਮ ਕਿਉਂ ਲਗਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਲੇਖ ਹਾਸਲ ਕਰਨਾ ਚਾਹੁੰਦੀ ਸੀ, ਜਿਸ ‘ਚ ਨਵਜੋਤ ਸਿੱਧੂ ਨੇ ਮੇਰੀ ਮਾਂ ਅਤੇ ਪਿਤਾ ਦੇ ਵੱਖ ਹੋਣ ਦਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਅਜਿਹਾ ਚੋਣਾਂ ਕਾਰਨ ਨਹੀਂ ਕਰ ਰਹੀ, ਸਗੋਂ ਮੈਨੂੰ ਇਕ ਲੇਖ ਰਾਹੀਂ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਨੇ ਮੇਰੀ ਮਾਂ ਬਾਰੇ ਬਿਆਨ ਦਿੱਤਾ ਸੀ ਕਿ ਜਦੋਂ ਉਹ 2 ਸਾਲ ਦੇ ਸਨ ਤਾਂ ਉਹ ਅਤੇ ਉਨ੍ਹਾਂ ਦੇ ਪਿਤਾ ਵੱਖ ਹੋ ਗਏ ਸਨ। ਉਨ੍ਹਾਂ ਦਾ ਆਪਣੀ ਮਾਂ ਤੇ ਭੈਣਾਂ ਨਾਲ ਕੋਈ ਰਿਸ਼ਤਾ ਨਹੀਂ ਹੈ।

ਸੰਘਣੀ ਧੁੰਦ ‘ਚ ਸਰਹੱਦ ‘ਤੇ ਚੱਲੀ ਗੋਲੀ, ਦੇਖੋ ਕੀ ਕੀ ਹੋਇਆ ਬਰਾਮਦ, ਸਰਹੱਦ ਤੋਂ On Air ਦੀ ਖ਼ਾਸ ਰਿਪੋਰਟ

ਸੁਮਨ ਨੇ ਕਿਹਾ ਕਿ ਜੋ ਸਿੱਧੂ ਆਪਣੇ ਪਰਿਵਾਰ ਦਾ ਨਹੀਂ ਹੋਇਆ, ਕਿਸੇ ਹੋਰ ਦਾ ਕੀ ਹੋਵੇਗਾ। ਸਿੱਧੂ ਨੇ ਪੈਸਿਆਂ ਤੋਂ ਬਾਅਦ ਮਾਂ ਨੂੰ ਲਾਵਾਰਿਸ ਛੱਡ ਦਿੱਤਾ। ਸਿੱਧੂ ਨੇ ਭਾਵੇਂ ਕਰੋੜਾਂ ਦੀ ਕਮਾਈ ਕੀਤੀ ਹੋਵੇ ਪਰ ਉਹ ਪਰਿਵਾਰ ਦਾ ਨਹੀਂ ਹੋ ਸਕਿਆ। ਭੈਣ ਸੁਮਨ ਨੇ ਦੱਸਿਆ ਕਿ ਉਸ ਨੇ ਸਿੱਧੂ ਨਾਲ ਗੱਲ ਕਰਨ ਲਈ ਕਈ ਮੈਸੇਜ ਭੇਜੇ ਪਰ ਭਰਾ ਨੇ ਉਸ ਨੂੰ ਬਲਾਕ ਕਰ ਦਿੱਤਾ। ਸੁਮਨ ਨੇ ਦੱਸਿਆ ਕਿ ਉਸ ਦੀ ਇਕ ਭੈਣ ਵੀ ਸੀ। ਉਸ ਦੀ ਮੌਤ ਹੋ ਚੁੱਕੀ ਹੈ। ਜਦੋਂ ਭੈਣ ਦੀ ਮੌਤ ਹੋਈ ਤਾਂ ਭਤੀਜੀ ਇਕੱਲੀ ਸੀ। ਉਹ ਸਪੈਸ਼ਲ ਚਾਈਲਡ ਸੀ। ਸੁਮਨ ਉਸ ਨੂੰ ਅਮਰੀਕਾ ਲੈ ਗਈ। ਸੁਮਨ ਤੂਰ ਨੇ ਕਿਹਾ ਕਿ ਭਰਾ ਸਿੱਧੂ ਸਬੂਤਾਂ ਸਮੇਤ ਸਭ ਕੁਝ ਦੱਸਦੇ ਹਨ। ਉਹ ਚਾਹੁੰਦੀ ਹੈ ਕਿ ਮਾਂ ਦਾ ਪਰੂਫ ਵੀ ਜ਼ਰੂਰ ਦੇਣ। ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਦੇ ਦੋ ਵਿਆਹ ਹੋਏ ਸਨ। ਉਨ੍ਹਾਂ ਦੇ ਪਿਤਾ ਦੇ ਪਹਿਲੇ ਵਿਆਹ ਤੋਂ ਦੋ ਧੀਆਂ ਹਨ।