ਪੰਜਾਬ ਲੋਕ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 7 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਦੇਖੋ ਸੂਚੀ

ਪੰਜਾਬ ਲੋਕ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 7 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਦੇਖੋ ਸੂਚੀ

ਸੁਖਜਿੰਦਰ ਸਿੰਘ ਰੰਧਾਵਾ ਅੱਜ ਨਾਮਜ਼ਦਗੀ ਭਰਨ ਤੋ ਪਹਿਲਾਂ ਆਪਣੇ ਜੱਦੀ ਪਿੰਡ ਦੇ ਗੁਰੁਦੁਆਰਾ ਜਥੇਦਾਰ ਸ਼ਹੀਦ ਭਾਈ ਲਛਮਣ ਸਿੰਘ ਜੀ ਪਿੰਡ ਧਾਰੋਵਾਲੀ ਵਿਖੇ ਨਤਮਸਤਕ ਹੋਏ ਤੇ ਉਸ ਤੋਂ ਬਾਅਦ ਦਫ਼ਤਰ ਉਪ ਮੰਡਲ ਮੈਜਿਸਟਰੇਟ ਵਿਖੇ ਪਹੁੰਚ ਕੇ ਨਾਮਜ਼ਦਗੀ ਦੇ ਕਾਗ਼ਜ਼ ਦਾਖਿਲ ਕੀਤੇ।
ਇਸਤੋਂ ਬਾਅਦ ਬਾਹਰ ਪੱਤਰਕਾਰ ਸਾਹਿਬਾਨਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਵਾਅਦਾ ਕੀਤਾ ਕਿ ਹਲਕੇ ‘ਚ ਅਤੇ ਪੰਜਾਬ ਚ ਮੁੜ ਕਾਂਗਰਸ ਸਰਕਾਰ ਬਣੇਗੀ ਤੇ ਪੰਜਾਬ ਨੂੰ ਸੁਨਹਿਰੇ ਬਦਲਾਵ ਵੱਲ ਪੂਰੇ ਜੋਰ ਨਾਲ ਲੈ ਕੇ ਜਾਵੇਗੀ।
ਇਸ ਤੋਂ ਇਲਾਵਾ ਅੱਜ ਰੰਧਾਵਾ ਨੇ ਆਪਣੇ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਮਸਤਕੋਟ ਵਿੱਖੇ Door to Door ਕੈਂਪੇਨ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਉਹਨਾਂ ਨਾਲ ਚੰਗਾ ਸਮਾਂ ਬਤੀਤ ਕੀਤਾ। ਇਸਦੇ ਨਾਲ ਹੀ ਕਈ ਮੁੱਦਿਆ ਉੱਤੇ ਵਿਚਾਰ ਵਟਾਂਦਰੇ ਕੀਤੇ।
ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੁਨੀਆਂ ਭਰ ਦੇ ਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਓਮੀਕਰੋਨ ਵੇਰੀਐਂਟ ਨਾਲ ਹਰ ਰੋਜ਼ ਵਧੇਰੇ ਲੋਕਾਂ ਦੀ ਮੌਤ ਹੋ ਰਹੀ ਹੈ, ਜਦੋਂਕਿ ਅਗਲੇ ਕੁਝ ਦਿਨਾਂ ਜਾਂ ਹਫ਼ਤਿਆਂ ਵਿਚ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਅਮਰੀਕਾ ਵਿਚ ਮ੍ਰਿਤਕਾਂ ਦੀ 7 ਦਿਨਾਂ ਦੀ ਔਸਤ ਸੰਖਿਆ ਵਿਚ ਨਵੰਬਰ ਦੇ ਮੱਧ ਤੋਂ ਵਾਧਾ ਦੇਖਿਆ ਜਾ ਰਿਹਾ ਹੈ। ਬੀਤੇ ਦਿਨੀ ਇਹ ਵਾਧਾ 2,267 ਤੱਕ ਪਹੁੰਚ ਗਿਆ ਅਤੇ ਸਤੰਬਰ ਵਿਚ 2,100 ਦੇ ਅੰਕੜੇ ਨੂੰ ਪਾਰ ਕਰ ਗਿਆ, ਜਦੋਂ ਡੈਲਟਾ ਵੇਰੀਐਂਟ ਆਪਣੇ ਚਰਮ ’ਤੇ ਸੀ।
ਕੈਲੀਫੋਰਨੀਆ ਯੂਨੀਵਰਸਿਟੀ ਇਰਵਿਨ ਵਿਚ ਪਬਲਿਕ ਹੈਲਥ ਪ੍ਰੋਫ਼ੈਸਰ ਐਂਡਰਿਊ ਨੋਇਮਰ ਅਨੁਸਾਰ ਓਮੀਕਰੋਨ ਦੇ ਚੱਲਦੇ ਅਸੀਂ ਲੱਖਾਂ ਲੋਕਾਂ ਨੂੰ ਗੁਆ ਸਕਦੇ ਹਾਂ। ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਕੀ ਵੱਖ ਕਰ ਸਕਦੇ ਹਾਂ ਅਤੇ ਅਸੀਂ ਕਿੰਨੀਆਂ ਜਾਨਾਂ ਬਚਾਅ ਸਕਦੇ ਹਾਂ।’ ਅਮਰੀਕਾ ਵਿਚ ਕੋਵਿਡ-19 ਕਾਰਨ 8,78,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਉਹ ਸਿਖ਼ਰ ’ਤੇ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਮੁੱਦੇ ‘ਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਮੋਦੀ ਸਰਕਾਰ ਨੇ ਸਾਡੇ ਲੋਕਤੰਤਰ ਦੀਆਂ ਮੁੱਢਲੀਆਂ ਸੰਸਥਾਵਾਂ, ਰਾਜ ਨੇਤਾਵਾਂ ਅਤੇ ਜਨਤਾ ਦੀ ਜਾਸੂਸੀ ਕਰਨ ਲਈ ਪੈਗਾਸਸ ਨੂੰ ਖਰੀਦਿਆ ਸੀ। ਫੋਨ ਟੈਪ ਕਰਕੇ ਸੱਤਾਧਾਰੀ ਧਿਰ, ਵਿਰੋਧੀ ਧਿਰ, ਫੌਜ, ਨਿਆਂਪਾਲਿਕਾ ਸਭ ਨੂੰ ਨਿਸ਼ਾਨਾ ਬਣਾਇਆ ਹੈ। ਇਹ ਦੇਸ਼ਧ੍ਰੋਹ ਹੈ। ਮੋਦੀ ਸਰਕਾਰ ਨੇ ਦੇਸ਼ ਧ੍ਰੋਹ ਕੀਤਾ ਹੈ। ਇਕ ਖਬਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਾਜਪਾ ਸਰਕਾਰ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਹੈ।
Dhuri ਪਹੁੰਚਣ ਤੋਂ ਪਹਿਲਾਂ Bhagwant Mann ਨੇ ਹੱਸ ਕੇ ਕੀਤੀ ਅਪੀਲ
ਪੈਗਾਸਸ ਮੁੱਦੇ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਦਾ ਘਿਰਾਓ ਕਰ ਰਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਪੀਐਮਓ ਨੂੰ ਇਸ ਰਿਪੋਰਟ ‘ਤੇ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਸ਼੍ਰੀਨਿਵਾਸ ਬੀਵੀ, ਸ਼ਕਤੀ ਸਿੰਘ ਗੋਹਿਲ, ਕਾਰਤੀ ਚਿਦੰਬਰਮ ਨੇ ਟਵੀਟ ਕੀਤਾ ਹੈ ਕਿ ਇਸ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਨੇ ਪੱਤਰਕਾਰਾਂ ਅਤੇ ਨੇਤਾਵਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਸਪਾਈਵੇਅਰ ਨੂੰ ਕਰਦਾਤਾਵਾਂ ਦੇ ਪੈਸੇ ਤੋਂ 300 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਸਕੂਟਰੀ ‘ਤੇ ਹੀ SDM ਦਫ਼ਤਰ ਪਹੁੰਚ ਗਈ ਨਰਿੰਦਰ ਕੌਰ ਭਰਾਜ, ਜਾਂਦੇ-ਜਾਂਦੇ ਪੱਤਰਕਾਰ ਨੇ ਲਈ ਰੋਕ, ਦੇਖੋ ਕੀ ਹੋਏ ਸਵਾਲ
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੁਲਾਈ 2017 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ ਸੀ ਤਾਂ ਭਾਰਤ ਨੇ ਇਜ਼ਰਾਈਲ ਨਾਲ 2 ਬਿਲੀਅਨ ਡਾਲਰ ਦਾ ਇੱਕ ਵੱਡਾ ਰੱਖਿਆ ਸਮਝੌਤਾ ਕੀਤਾ ਸੀ। ਮਿਜ਼ਾਈਲ ਪ੍ਰਣਾਲੀਆਂ ਤੋਂ ਇਲਾਵਾ, ਇਸਰਾਈਲੀ ਕੰਪਨੀ NSO ਦੁਆਰਾ ਬਣਾਇਆ ਗਿਆ ਪੈਗਾਸਸ ਸਪਾਈਵੇਅਰ ਇਸ ਸੌਦੇ ਵਿੱਚ ਮੁੱਖ ਆਈਟਮ ਸੀ।
मोदी सरकार ने हमारे लोकतंत्र की प्राथमिक संस्थाओं, राज नेताओं व जनता की जासूसी करने के लिए पेगासस ख़रीदा था। फ़ोन टैप करके सत्ता पक्ष, विपक्ष, सेना, न्यायपालिका सब को निशाना बनाया है। ये देशद्रोह है।
मोदी सरकार ने देशद्रोह किया है। pic.twitter.com/OnZI9KU1gp
— Rahul Gandhi (@RahulGandhi) January 29, 2022
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਦੇ ਟਾਊਨ ਹਾਲ ਵਿਖੇ ਵਪਾਰੀ ਵਰਗ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਜਾਣੂੰ ਵੀ ਕਰਵਾਇਆ। ਇਸ ਦੇ ਨਾਲ ਹੀ ਕੇਜਰੀਵਾਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਅਰਵਿੰਦੇ ਕਜਰੀਵਾਲ ਦਾ ਅੰਤਰਰਾਸ਼ਟਰੀ ਅਗਰਵਾਲ ਸਨਮਾਨ ਸਭਾ ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਆਪਣੇ ਸੰਬੋਧਨ ’ਚ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਰੇਡ ਰਾਜ ਨੂੰ ਬੰਦ ਕੀਤਾ ਹੈ ਅਤੇ ਹੋਰ ਵੀ ਵਪਾਰੀਆਂ ਦੇ ਕਈ ਮਸਲੇ ਸੁਲਝਾਏ ਹਨ। ਇਸੇ ਤਰ੍ਹਾਂ ਪੰਜਾਬ ’ਚ ਵੀ ਜੇਕਰ ਲੋਕ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੰਦੇ ਹਨ, ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਪਾਰ ਨੂੰ ਮਜ਼ਬੂਤ ਕਰਦੇ ਹੋਏ ਇਸ ਦੀ ਤਰੱਕੀ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ’ਚ ਵਪਾਰੀ ਵਰਗ ਨੂੰ ਭਾਜਪਾ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ ਅਤੇ ਵਪਾਰੀ ਸਾਨੂੰ ਵੋਟ ਨਹੀਂ ਦਿੰਦੇ ਸਨ। ਹੁਣ ਅਸੀਂ 5 ਸਾਲ ਦਿੱਲੀ ਦਾ ਦਿਲ ਜਿੱਤ ਲਿਆ ਹੈ ਅਤੇ ਸਾਰੇ ਵਪਾਰੀ ਸਾਨੂੰ ਵੋਟ ਪਾਉਂਦੇ ਹਨ। ਤੁਸੀਂ ਦਿੱਲੀ ਵਾਲਿਆਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਉਥੇ ਕਿੰਨਾ ਕੰਮ ਹੋਇਆ ਹੈ। ਜੇਕਰ ਉਹ ਕਹਿ ਦੇਣ ਕਿ ਅਸੀਂ ਕੋਈ ਕੰਮ ਨਹੀਂ ਕੀਤਾ ਤਾਂ ਸਾਨੂੰ ਵੋਟ ਨਾ ਦੇਣਾ। ਸਾਡੇ ਕੋਲ ਪਲਾਨ ਹੈ, ਨੀਅਤ ਹੈ। ਦਿੱਲੀ ’ਚ ਅਸੀਂ ਵਪਾਰੀਆਂ ’ਤੇ ਰੇਡ ਬੰਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜੇ ਅਸੀਂ ਪੰਜਾਬ ’ਚ ਕੰਮ ਨਾ ਕੀਤਾ ਤਾਂ ਅਗਲੀ ਵਾਰ ਵੋਟਾਂ ਨਹੀਂ ਮੰਗਾਗੇ।
ਦਿੱਲੀ ’ਚ ਕੀਤੇ ਗਏ ਕੰਮਾਂ ਦੀ ਗੱਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਵਜ਼ੀਰਪੁਰ ਫਲਾਈਓਵਰ ਬਣਾਇਆ। ਇਹ ਫਲਾਈਓਵਰ ਸਵਾ 300 ਕਰੋੜ ਦਾ ਬਣਨਾ ਸੀ। ਅਸੀਂ ਇਸ ਫਲਾਈਓਵਰ ਨੂੰ 200 ਕਰੋੜ ’ਚ ਹੀ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਦੋ-ਤਿੰਨ ਹੋਰ ਫਲਾਈਓਵਰ ਕਰਕੇ ਅਸੀਂ 300 ਕਰੋੜ ਬਚਾਏ ਹਨ। ਇਸੇ ਤਰ੍ਹਾਂ ਬਚਾਏ ਗਏ ਪੈਸਿਆਂ ਨਾਲ ਹੀ ਦਿੱਲੀ ਦੇ ਲੋਕਾਂ ਨੂੰ ਮੁਫ਼ਤ ’ਚ ‘ਸੁਰੱਖਿਆ ਚੱਕਰ’ ਦਿੱਤਾ ਗਿਆ ਹੈ, ਉਥੇ ਦਿੱਲੀ ਦੇ ਲੋਕਾਂ ਦਾ ਮੁਫ਼ਤ ’ਚ ਇਲਾਜ ਕੀਤਾ ਜਾ ਰਿਹਾ ਹੈ। ਇਸ ’ਚ ਅਸੀਂ ਕੀ ਗਲਤ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ’ਚ ਸ਼ਾਨਦਾਰ ਸਿੱਖਿਆ ਦਿੱਤੀ ਜਾ ਰਹੀ ਹੈ। ਅੱਜ ਅਸੀਂ ਉਥੋਂ ਦੇ ਸਰਕਾਰੀ ਸਕੂਲ ਬੇਹੱਦ ਹੀ ਵਧੀਆ ਬਣਾ ਦਿੱਤੇ ਹਨ ਅਤੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ’ਚ ਸਿੱਖਿਆ ਦੇਣ ਦੇ ਨਾਲ-ਨਾਲ ਮੁਫ਼ਤ ’ਚ ਵਰਦੀਆਂ, ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਸਹੀ ਸਿੱਖਿਆ ਦੇਣਾ ਹੀ ਤਾਂ ਸਹੀ ਰਾਸ਼ਟਰ ਦਾ ਨਿਰਮਾਣ ਹੈ।
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਵਾਹ ਲਾਈ ਹੋਈ ਹੈ। ਪੰਜਾਬ ਦੀ ਰਾਜਨੀਤੀ ਵਿੱਚ ਹਰ ਦਿਨ ਕੁੱਝ ਨਵਾਂ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਿਵ ਸੈਨਾ ਹਿੰਦੁਸਤਾਨ ਹੁਣ ਸ਼੍ਰੋਮਣੀ ਅਕਾਲੀ ਦਲ +ਬਸਪਾ ਦੇ ਗਠਜੋੜ ਵਿੱਚ ਸ਼ਾਮਿਲ ਹੋ ਗਿਆ ਹੈ।

ਇਸ ਦੀ ਜਾਣਕਾਰੀ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਵੀ ਹਾਜ਼ਰ ਹਨ।
10 ਸਾਲ ਪੁਰਾਣੀ ਗੱਲ ! ਸੁਣੋ ਖੂਨੋ ਖੂਨ ਹੋਏ ਮੁੰਡੇ ਦੇ ਬੋਲ !
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਪ੍ਰਧਾਨ ਸ਼੍ਰੀ ਪਵਨ ਗੁਪਤਾ ਵੱਲੋਂ ਇਤਿਹਾਸਕ ਫ਼ੈਸਲਾ ਲੈਂਦਿਆਂ ਇਹ ਐਲਾਨ ਕੀਤਾ ਗਿਆ ਹੈ ਕਿ ਆਉਂਦੀਆਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ-ਸ਼ਿਵ ਸੈਨਾ ਪੰਜਾਬ ਵੱਲੋਂ ਮਿਲ ਕੇ ਲੜ੍ਹੀਆਂ ਜਾਣਗੀਆਂ।